ਉੱਤਰੀ ਅਤੇ ਦੱਖਣੀ ਕੋਰੀਆ ਲਾਊਡ ਸਪੀਕਰਾਂ ਰਾਹੀਂ ਗੱਲਾਂ ਕਿਉਂ ਕਰਦੇ ਹਨ?

ਕਿੰਮ ਜੋਂਗ-ਉਨ ਅਤੇ ਮੂਨ ਜੇ-ਇਨ Image copyright Getty Images

ਉੱਤਰੀ ਕੋਰੀਆ ਦੇ ਆਗੂ ਕਿੰਮ ਜੋਂਗ-ਉਨ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ ਦਰਮਿਆਨ, ਦਹਾਕਿਆਂ ਦੀ ਦੁਸ਼ਮਣੀ ਮਗਰੋਂ ਬੈਠਕ ਹੋਣ ਜਾ ਰਹੀ ਹੈ।

27 ਅਪ੍ਰੈਲ ਨੂੰ ਹੋਣ ਜਾ ਰਹੀ ਇਸ ਬੈਠਕ ਤੋਂ ਦੋਹਾਂ ਰਿਸ਼ਤਿਆਂ ਦੇ ਸੁਧਰਨ ਦੀਆਂ ਕਾਫ਼ੀ ਉਮੀਦਾਂ ਪ੍ਰਗਟਾਈਆਂ ਜਾ ਰਹੀਆਂ ਹਨ।

ਇਸ ਬੈਠਕ ਬਾਰੇ ਦੋਹਾਂ ਧਿਰਾਂ ਨੇ ਸੰਚਾਰ ਦੇ ਦੂਸਰੇ ਸਾਧਨਾਂ ਦੁਆਰਾ ਇੱਕ-ਦੂਜੇ ਨੂੰ ਜ਼ਾਹਰ ਕਰ ਦਿੱਤੀਆਂ ਸਨ।

ਦੋਹਾਂ ਦੇਸਾਂ ਵਿੱਚ ਸੰਚਾਰ ਤੇ ਲੱਗੀਆਂ ਪਾਬੰਦੀਆਂ ਦੇ ਬਾਵਜੂਦ ਇਹ ਇੱਕ ਦੂਜੇ ਨੂੰ ਸਰਹੱਦੋਂ ਪਾਰ ਸੁਨੇਹੇ ਭੇਜਦੇ ਰਹਿੰਦੇ ਹਨ।

ਇਨ੍ਹਾਂ ਵਿੱਚੋਂ ਕਈ ਤਰੀਕੇ ਦੂਜੇ ਦੇਸ ਦੇ ਸਰੋਤਿਆਂ ਨੂੰ ਸੰਬੋਧਨ ਕਰਦੇ ਹਨ।

ਗੁਬਾਰੇ ਤੇ ਕਿਤਾਬਚੇ

ਦੱਖਣੀ ਅਤੇ ਉੱਤਰੀ ਕੋਰੀਆ ਦੇ ਸੰਗਠਨ ਛਪੀ ਹੋਈਆਂ ਸਮੱਗਰੀਆਂ ਖ਼ਾਸ ਕਰਕੇ ਕਿਤਾਬਚਿਆਂ ਰਾਹੀਂ ਦੂਸਰੇ ਦੇਸ ਦੇ ਲੋਕਾਂ ਤੱਕ ਸੁਨੇਹੇ ਭੇਜਣ ਲਈ ਜਾਣੇ ਜਾਂਦੇ ਹਨ।

Image copyright Getty Images
ਫੋਟੋ ਕੈਪਸ਼ਨ ਸੰਕੇਤਕ ਤਸਵੀਰ

ਸਰਹੱਦੀ ਪਾਬੰਦੀਆਂ ਨੇ ਸੰਚਾਰ ਦੇ ਗੁਬਾਰਿਆਂ ਵਰਗੇ ਅਨੋਖੇ ਸਾਧਨਾਂ ਦੀ ਵਰਤੋਂ ਨੂੰ ਸ਼ੁਰੂ ਹੋਈ ਹੈ।

ਪਿਉਂਗਯੈਂਗ ਵਿਰੋਧੀ ਸੰਗਠਨ ਜਿਨ੍ਹਾਂ ਵਿੱਚੋਂ ਕੁਝ ਉੱਤਰੀ ਕੋਰੀਆ ਦੇ ਡਿਫੈਕਟਰਾਂ (ਵਿਰੋਧੀ ਦੇਸ ਦੇ ਹੱਕ ਵਿੱਚ ਦੇਸ ਛੱਡਣ ਵਾਲੇ ਲੋਕ) ਦੁਆਰਾ ਸ਼ੁਰੂ ਕੀਤੇ ਗਏ ਹਨ। ਉਹ ਅਕਸਰ ਉੱਤਰੀ ਕੋਰੀਆ (ਕਿੰਮ ਯੋਂਗ-ਉਨ ਵਾਲਾ) ਦੇ ਨਾਗਰਿਕਾਂ ਵੱਲ ਉੱਥੋਂ ਦੇ ਤਾਨਾਸ਼ਾਹੀ ਰਾਜ ਵਿਰੁਧ ਗੁਬਾਰਿਆਂ ਰਾਹੀਂ ਸੰਦੇਸ਼ ਭੇਜਦੇ ਰਹਿੰਦੇ ਹਨ। ਉੱਤਰੀ ਕੋਰੀਆ ਇਸ ਕੰਮ ਦੀ ਆਲੋਚਨਾ ਕਰਦਾ ਆਇਆ ਹੈ।

2015 ਵਿੱਚ ਵੀ ਅਜਿਹੇ ਕਿਤਾਬਚੇ ਉੱਤਰੀ ਕੋਰੀਆ ਵੱਲ ਸੁੱਟੇ ਗਏ ਜਿਸ ਮਗਰੋਂ ਉੱਤਰੀ ਕੋਰੀਆ ਦੀ ਅਧਿਕਾਰਕ ਵੈੱਬਸਾਈਟ ਨੇ ਇਸ ਨੂੰ 'ਜੰਗੀ ' ਕਹਿ ਦਿੱਤਾ ਹੋਇਆ ਹੈ।

ਸਰਹੱਦੋਂ ਪਾਰ ਪਹੁੰਚਦੇ ਇਨ੍ਹਾਂ ਕਿਤਾਬਚਿਆਂ ਦੀ ਉੱਤਰੀ ਕੋਰੀਆ ਵੱਲੋਂ ਆਲੋਚਨਾ ਦੇ ਬਾਵਜੂਦ ਪਿਉਂਗਯਾਂਗ ਪੱਖੀ ਕਿਤਾਬਚੇ ਵੀ ਦੱਖਣੀ ਕੋਰੀਆ ਵਿੱਚ ਭਰਪੂਰ ਪਾਏ ਜਾਂਦੇ ਹਨ। ਸਾਲ 2017 ਵਿੱਚ ਤਾਂ ਅਜਿਹੇ ਕਿਤਾਬਚੇ ਸਿਓਲ (ਦੱਖਣੀ ਕੋਰੀਆ ਦੀ ਰਾਜਧਾਨੀ)ਵਿਖੇ ਰਾਸ਼ਟਰਪਤੀ ਦੇ ਦਫ਼ਤਰ ਤੱਕ ਵੀ ਪਹੁੰਚ ਗਏ।

ਰੇਡੀਓ ਅਤੇ ਟੈਲੀਵਿਜ਼ਨ

ਉੱਤਰੀ ਕੋਰੀਆ ਵਿੱਚ ਰੇਡੀਓ ਸੇਵਾ ਚੰਗੀ ਹੈ। ਜਿਸ ਨਾਲ ਪਿਉਂਗਯਾਂਗ ਦੇਸ ਅਤੇ ਵਿਦੇਸ਼ ਵਿੱਚ ਸੁਨੇਹੇ ਪ੍ਰਸਾਰਿਤ ਕਰਦਾ ਹੈ। ਇਸ ਨਾਲ ਵਿਦੇਸ਼ੀ ਪ੍ਰਸਾਣਕਰਤਿਆਂ ਲਈ ਵੀ ਖਿੜਕੀ ਖੁੱਲ੍ਹ ਜਾਂਦੀ ਹੈ।

ਰੇਡੀਓ ਸਰਕਾਰੀ ਫਰੀਕੁਏਸੀਆਂ ਤੇ ਟਿਊਨ ਹੁੰਦੇ ਹਨ ਅਤੇ ਸਰਕਾਰ ਵਿਦੇਸ਼ੀ ਰੇਡੀਓ ਚੈਨਲਾਂ ਨੂੰ ਜਾਮ ਕਰ ਦਿੰਦੀ ਹੈ। ਫੇਰ ਵੀ ਰੇਡੀਓ ਵਿਦੇਸ਼ੀ ਚੈਨਲ ਗੁਪਤ ਰੂਪ ਸੁਣ ਹੀ ਲਏ ਜਾਂਦੇ ਹਨ।

Image copyright Getty Images

ਇਨ੍ਹਾਂ ਪਾਬੰਦੀਸ਼ੁਦਾ ਰੇਡੀਓ ਸਟੇਸ਼ਨਾਂ ਵਿੱਚ ਕੋਰੀਅਨ ਬ੍ਰਰਾਡਕਾਸਟਿੰਗ ਸਿਸਟਮ (ਕੇਬੀਸੀ), ਅਤੇ ਵਿਦੇਸ਼ੀ ਸਟੇਸ਼ਨ ਜਿਵੇਂ ਬੀਬੀਸੀ ਕੋਰੀਅਨ, ਰੇਡੀਓ ਫਰੀ ਏਸ਼ੀਆ ਅਤੇ ਵੁਆਇਸ ਆਫ਼ ਅਮਰੀਕਾ ਦੀ ਕੋਰੀਅਨ ਸੇਵਾ, ਸ਼ਾਮਲ ਹਨ।

ਉੱਤਰੀ ਕੋਰੀਆ ਦੇ ਡਿਫੈਕਟਰ ਵੀ ਦੱਖਣ ਵਿੱਚੋਂ ਪ੍ਰਸਾਰਣ ਕਰਦੇ ਹਨ ਜਿਵੇਂ- 'ਫਰੀ ਨਾਰਥ ਕੋਰੀਆ ਰੇਡੀਓ' ਅਤੇ 'ਨਾਰਥ ਕੋਰੀਆ ਰਿਫੌਰਮ ਰੇਡੀਓ'।

ਉੱਤਰੀ ਕੋਰੀਆ ਵੀ ਚੋਣਵੀਂ ਜਾਣਕਾਰੀ ਬਾਹਰੀ ਦੁਨੀਆਂ ਤੱਕ ਰੇਡੀਓ ਪ੍ਰਸਾਰਣਾਂ ਰਾਹੀਂ ਪਹੁੰਚਾਉਂਦਾ।

ਵੁਇਸ ਆਫ ਕੋਰੀਆ ਸਰਵਿਸ ਦੇਸ ਦੀ ਕੌਮਾਂਤਰੀ ਪ੍ਰਸਾਰਣ ਸੇਵਾ ਹੈ ਜੋ ਕਈ ਭਾਸ਼ਾਵਾਂ ਵਿੱਚ ਪ੍ਰਸਾਰਣ ਕਰਦੀ ਹੈ।

ਇੱਕ ਹੋਰ ਸੇਵਾ, ਟੋਂਗਲੀ ਵੁਆਇਸ ਕੋਰੀਆਈ ਭਾਸ਼ਾ ਵਿੱਚ ਰੇਡੀਓ ਪ੍ਰਸਾਰਣ ਅਤੇ ਪੌਡਕਾਸਟ ਕਰਦੀ ਹੈ।

ਟੈਲੀਵਿਜ਼ਨ ਪ੍ਰਸਾਰਣ ਵੀ ਹੁੰਦੇ ਹਨ ਪਰ ਉਨ੍ਹਾਂ ਦੀ ਪਹੁੰਚ ਰੇਡੀਓ ਜਿੰਨੀ ਨਹੀਂ ਹੈ। ਇਸ ਦੇ ਬਾਵਜ਼ੂਦ ਕਦੇ-ਕਦੇ ਦੱਖਣੀ ਕੋਰੀਆਈ ਟੈਲੀਵਿਜ਼ਨ ਦੇ ਪ੍ਰੋਗਰਾਮ ਅਤੇ ਫਿਲਮਾਂ ਤਸਕਰੀ ਜ਼ਰੀਏ ਉੱਤਰੀ ਕੋਰੀਆ ਵਿੱਚ ਪਹੁੰਚ ਜਾਂਦੇ ਹਨ।

ਲਾਊਡ ਸਪੀਕਰ ਪ੍ਰਾਪੇਗੰਡਾ

ਇਸ ਤੋਂ ਬਿਨਾਂ ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਵਿੱਚ ਲਾਊਡ ਸਪੀਕਰਾਂ ਦੀ ਵਰਤੋਂ ਦਾ ਲੰਮਾ ਇਤਿਹਾਸ ਹੈ। ਇਨ੍ਹਾਂ ਦੀ ਵਰਤੋਂ ਦੂਸਰੇ ਦੇ ਸਿਆਸੀ ਅਤੇ ਸਮਾਜਿਕ ਸਿਸਟਮਾਂ ਦੀ ਆਲੋਚਨਾ ਕਰਨ ਲਈ ਸਰਹੱਦ ਦੇ ਨਜ਼ਦੀਕ ਕੀਤਾ ਜਾਂਦਾ ਹੈ।

Image copyright Korea Pool-Donga Daily via Getty Images

ਦੱਖਣੀ ਕੋਰੀਆ ਦੇ ਲਾਊਡ ਸਪੀਕਰ ਆਪਣੀ ਆਰਥਿਕਤਾ, ਲੋਕਸ਼ਾਹੀ ਤੋਂ ਇਲਾਵਾ ਦੱਖਣੀ ਕੋਰੀਆ ਦੇ ਮਨੁੱਖੀ ਹੱਕਾਂ ਦੇ ਮਾੜੇ ਰਿਕਾਰਡ ਬਾਰੇ ਮੁਨਾਦੀ ਕਰਦੇ ਹਨ। ਇਸ ਦੇ ਇਲਾਵਾ ਇਨ੍ਹਾਂ 'ਤੇ ਉੱਤਰੀ ਕੋਰੀਆ ਦੇ ਫੌਜੀਆਂ ਦਾ ਧਿਆਨ ਖਿੱਚਣ ਲਈ ਸੰਗੀਤ ਵੀ ਵਜਾਇਆ ਜਾਂਦਾ ਹੈ।

ਦੂਸਰੇ ਪਾਸੇ ਉੱਤਰੀ ਕੋਰੀਆ ਦੇ ਲਾਊਡ ਸਪੀਕਰ ਵੀ ਕਮਿਊਨਿਸਟ ਰਾਜ ਦੇ ਆਪਣੇ ਸੁਨੇਹਿਆਂ ਦੀ ਮੁਨਾਦੀ ਕਰਦੇ ਹਨ। ਖ਼ਾਸ ਕਰਕੇ ਦੱਖਣੀ ਕੋਰੀਆ ਅਤੇ ਇਸਦੇ ਸਹਿਯੋਗੀ ਅਮਰੀਕਾ ਦੀ ਆਲੋਚਨਾ।

ਹਾਲਾਂਕਿ ਦੋਹਾਂ ਦੇਸਾਂ ਵਿੱਚਲੇ ਤਣਾਅ ਵਿੱਚ 2018 ਸਰਦ ਰੁੱਤ ਉਲੰਪਿਕ ਤੋਂ ਬਾਅਦ ਆਈ ਨਰਮੀ ਕਰਕੇ ਇਨ੍ਹਾਂ ਲਾਊਡ ਸਪੀਕਰਾਂ ਦੀ ਆਵਾਜ਼ ਅਤੇ ਸਮੱਗਰੀ ਵਿੱਚ ਕਮੀ ਆਈ ਹੈ।

ਸਰਹੱਦੀ ਸੰਚਾਰ

ਦੋਵੇਂ ਕੋਰੀਆਈ ਦੇਸਾਂ ਦਰਮਿਆਨ ਸਰਹੱਦੀ ਪਿੰਡ ਪੈਨਮੁਨਜੋਮ ਤੋਂ ਚਲਦੀ ਹੌਟਲਾਈਨ ਵੀ 2018 ਵਿੱਚ ਦੋ ਸਾਲ ਬੰਦ ਰਹਿਣ ਮਗਰੋਂ ਮੁੜ ਚਾਲੂ ਕਰ ਦਿੱਤੀ ਗਈ ਹੈ।

ਸਾਲ 1971 ਵਿੱਚ ਦੱਖਣੀ ਅਤੇ ਉੱਤਰੀ ਕੋਰੀਆ ਦਰਮਿਆਨ ਸਿੱਧੀ ਟੈਲੀਫੋਨ ਲਾਈਨ ਵੀ ਵਿਛਾਈ ਗਈ ਸੀ ਤਾਂ ਕਿ ਦੋਹਾਂ ਦੇਸਾਂ ਦੇ ਰੈੱਡ ਕਰਾਸ ਸੁਖਾਵੀਂ ਗੱਲਬਾਤ ਹੋ ਸਕੇ। ਇਸ ਸਮੇਂ ਦੋਹਾਂ ਦੇਸਾਂ ਵਿਚਕਾਰ 33 ਟੈਲੀਫੋਨ ਲਾਈਨਾਂ ਹਨ।

Image copyright South Korean Unification Ministry via Getty Images

ਹਰੇਕ ਪਾਸਾ ਇੱਕ ਕੌਨਸੋਲ ਤੋਂ ਦਿਨ ਵਿੱਚ ਦੋ ਵਾਰ ਸੰਚਾਰ ਕਰਦਾ ਹੈ ਜਿਸ ਵਿੱਚ ਹਰੇ ਅਤੇ ਲਾਲਾ ਫੋਨ ਅਤੇ ਇੱਕ ਕੰਪਿਊਟਰ ਅਤੇ ਇੱਕ ਫੈਕਸ ਮਸ਼ੀਨ ਹੈ।

ਫਰਵਰੀ 2016 ਵਿੱਚ ਦੱਖਣੀ ਕੋਰੀਆ ਨੇ ਸਾਂਝਾ ਅੰਤਰ-ਕੋਰੀਆਈ ਇੰਡਸਟਰੀਅਲ ਕੰਪਲੈਕਸ ਬੰਦ ਕਰ ਦਿੱਤਾ ਜਿਸ ਮਗਰੋਂ ਉੱਤਰੀ ਕੋਰੀਆ ਨੇ ਹੌਟਲਾਈਨ ਤੋੜ ਦਿੱਤੀ।

ਹੌਟਲਾਈਨਾਂ ਦੀ ਬਹਾਲੀ ਨੇ ਉੱਤਰੀ ਕੋਰੀਆ ਦਾ ਇਸ ਸਾਲ ਦੱਖਣੀ ਕੋਰੀਆ ਦੇ ਪਿਉਂਚੈਂਗ ਵਿੱਚ ਹੋਈਆਂ ਸਰਦ ਰੁੱਤ ਉਲੰਪਿਕ ਖੇਡਾਂ ਵਿੱਚ ਭਾਗ ਲੈਣਾ ਸੰਭਵ ਹੋ ਸਕਿਆ।

ਦੂਸਰੇ ਸੰਚਾਰਾਂ ਲਈ ਸਰਹੱਦਾਂ 'ਤੇ ਤੈਨਾਤ ਫੌਜੀਆਂ ਨੂੰ ਵਧੇਰੇ ਸਿੱਧੇ ਢੰਗ ਅਪਨਾਉਣੇ ਪੈਂਦੇ ਹਨ।

ਹਾਲ ਹੀ ਵਿੱਚ ਇੱਕ ਸੰਯਕੁਤ ਰਾਸ਼ਟਰ ਕਮਾਂਡ ਦੇ ਇੱਕ ਅਧਿਕਾਰੀ ਦਾ ਉੱਤਰੀ ਕੋਰੀਆ ਨਾਲ ਸੰਚਾਰ ਦਾ ਕੋਈ ਜ਼ਰੀਆ ਨਹੀਂ ਸੀ। ਉਸ ਨੇ ਉੱਤਰੀ ਕੋਰੀਆ ਦੇ ਫੌਜੀਆਂ ਲਈ ਇੱਕ ਬਿਆਨ ਉੱਚੀ ਆਵਾਜ਼ ਵਿੱਚ ਪੜ੍ਹਿਆ। ਇਸ ਬਿਆਨ ਵਿੱਚ ਕਿਹਾ ਗਿਆ ਸੀ ਕਿ 20 ਮਾਰਚ ਨੂੰ ਦੱਖਣੀ ਕੋਰੀਆ ਅਤੇ ਅਮਰੀਕਾ ਦੀਆਂ ਫੌਜਾਂ ਸਾਂਝੀ ਫੌਜੀ ਮਸ਼ਕ ਕਰਨ ਜਾ ਰਹੀਆਂ ਹਨ।

Image copyright STR/AFP/Getty Images

20 ਅਪ੍ਰੈਲ ਨੂੰ ਦੋਹਾਂ ਦੇਸਾਂ ਵਿਚਕਾਰ ਹੋਣ ਵਾਲੀ ਆਗਾਮੀ ਬੈਠਕ ਤੋਂ ਪਹਿਲਾਂ, ਇਤਿਹਾਸ ਵਿੱਚ ਪਹਿਲੀ ਵਾਰ ਦੋਹਾਂ ਆਗੂਆਂ ਵਿਚਕਾਰ ਹੌਟਲਾਈਨ ਵਿਛਾਈ ਗਈ।

ਇਹ ਹੌਟਲਾਈਨ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਵਿੱਚ ਮੁਕਾਮੀ ਰਾਸ਼ਟਰਪਤੀ ਦਫ਼ਤਰ ਨੂੰ ਕੋਰੀਆ ਦੇ ਸਟੇਟ ਅਫੇਅਰ ਕਮਿਸ਼ਨ (ਜਿਸ ਦੇ ਮੁਖੀ ਕਿੰਮ-ਯੋਂਗ ਉਨ ਹਨ) ਨਾਲ ਜੋੜਦੀ ਹੈ।

ਰਾਸ਼ਟਰਪਤੀ ਦਫ਼ਤਰ ਦੇ ਅਧਿਕਾਰੀ ਚਿਉਂਗ ਵਾ ਡੇ ਨੇ ਦੱਸਿਆ ਕਿ ਇਨ੍ਹਾਂ ਹੌਟਲਾਈਨਾਂ ਨਾਲ ਦੋਹਾਂ ਦੇਸਾਂ ਵਿੱਚਕਾਰ ਤਣਾਅ ਘਟਾਉਣ ਵਿੱਚ ਮਦਦ ਮਿਲੇਗੀ ਅਤੇ ਗਲਤ ਫਹਿਮੀਆਂ ਦੂਰ ਹੋਣਗੀਆਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)