ਉੱਤਰੀ-ਦੱਖਣੀ ਕੋਰੀਆ ਦਾ ਸਾਂਝਾ ਐਲਾਨ, 'ਕੋਰੀਆ ਖਿੱਤੇ 'ਚ ਹੋਰ ਜੰਗ ਨਹੀਂ'

ਕਿਮ ਜੋਂਗ-ਮੂਨ ਜੇ Image copyright KOREA SUMMIT PRESS / POOL

ਉੱਤਰੀ ਤੇ ਦੱਖਣੀ ਕੋਰੀਆ ਵਿਚਾਲੇ ਇਤਿਹਾਸਕ ਗੱਲਬਾਤ ਲਈ ਕਿਮ ਜੋਂਗ ਓਨ ਦੋਵਾਂ ਮੁਲਕਾਂ ਵਿਚਾਲੇ ਬਣੀ ਸਰਹੱਦ ਪਾਰ ਕਰਨ ਵਾਲੇ ਪਹਿਲੇ ਆਗੂ ਬਣ ਗਏ ਹਨ।

ਕੋਰੀਆਈ ਖਿੱਤੇ ਨੂੰ ਦੋ ਮੁਲਕਾਂ ਵਿੱਚ ਵੰਡਣ ਵਾਲੀ 1953 ਦੀ ਜੰਗ ਤੋਂ ਬਾਅਦ ਉਹ ਗੱਲਬਾਤ ਲਈ ਦੱਖਣੀ ਕੋਰੀਆ ਜਾਣ ਵਾਲੇ ਪਹਿਲੇ ਆਗੂ ਬਣ ਗਏ ਹਨ।

ਹੁਣ ਤੱਕ ਕੀ ਕੀ ਹੋਇਆ

 • ਦੱਖਣੀ ਕੋਰੀਆ ਗੱਲਬਾਤ ਲਈ ਜਾ ਕੇ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਨੇ ਨਵਾਂ ਇਤਿਹਾਸ ਸਿਰਜਿਆ।
 • ਦੱਖਣੀ ਕੋਰੀਆ ਦੀ ਸਰਹੱਦ ਉੱਤੇ ਦਾਖਲ ਹੋਣ ਸਮੇਂ ਕਿਮ ਦਾ ਸਵਾਗਤ ਰਾਸ਼ਟਪਤੀ ਮੂਨ ਜੇ ਨੇ ਆਪ ਕੀਤਾ, ਉਹ ਖੁੱਲ ਕੇ ਮੁਸਕਰਾਏ ਤੇ ਗਰਮਜੋਸ਼ੀ ਨਾਂ ਹੱਥ ਮਿਲਾ ਕੇ ਮਿਲੇ।
Image copyright KOREA SUMMIT PRESS / POOL
 • ਰਾਸ਼ਟਰਪਤੀ ਮੂਨ ਨੇ ਕੁਝ ਅਣਕਿਆਸੇ ਕਦਮ ਪੁੱਟੇ ਅਤੇ ਉੱਤਰੀ ਕੋਰੀਆ ਦੀ ਸਰਹੱਦ ਅੰਦਰ ਜਾ ਕੇ ਕਿਮ ਦਾ ਹੱਥ ਫੜ੍ਹ ਕੇ ਉਸ ਨੂੰ ਦੱਖਣੀ ਕੋਰੀਆ ਸਰਹੱਦ ਅੰਦਰ ਲਿਆਦਾ।
 • ਸੰਖੇਪ ਜਿਹੇ ਸ਼ਾਹੀ ਸਵਾਗਤ ਸਮਾਗਮ ਤੋਂ ਬਾਅਦ ਦੋਵਾਂ ਆਗੂਆਂ ਨੇ ਕੁਝ ਦੇਰ ਨਿੱਜੀ ਮੁਲਾਕਾਤ ਕੀਤੀ ਤੇ ਮੀਡੀਆ ਨਾਲ ਗੱਲ ਕੀਤੀ।
 • ਜੰਗੀ ਹਾਲਾਤ ਦਾ ਸਾਹਮਣਾ ਕਰ ਰਹੇ ਦੋਵਾਂ ਮੁਲਕਾਂ ਦੇ ਆਗੂਆਂ ਨੇ ਕਿਹਾ ਕਿ ਉਹ ਸਬੰਧਾਂ ਨੂੰ ਸੁਖਾਵੇਂ ਬਣਾਕੇ ਅੱਗੇ ਵਧਣਾ ਚਾਹੁੰਦੇ ਹਨ।
 • ਦੋਵਾਂ ਆਗੂਆਂ ਨੇ ਬੈਠਕ ਤੋਂ ਬਾਅਦ ਮੁਲਕਾਂ ਵਿਚਾਲੇ ਜੰਗੀ ਮਾਹੌਲ ਖਤਮ ਕਰਨ ਅਤੇ ਸ਼ਾਂਤੀ ਨਾਲ ਅੱਗੇ ਵਧਣ ਦਾ ਐਲਾਨ ਕੀਤਾ।

18:08 ਕਿਮ ਉੱਤਰੀ ਕੋਰੀਆ ਪਰਤੇ

ਕਿਮ ਜੋਂਗ ਉਨ ਦਹਾਕਿਆਂ ਦੀ ਦੁਸ਼ਮਣੀ ਤੋਂ ਬਾਅਦ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਨਾਲ ਆਪਣੀ ਪਹਿਲੀ ਮੁਲਾਕਾਤ ਤੋਂ ਬਾਅਦ ਉੱਤਰੀ ਕੋਰੀਆ ਵਾਪਸ ਚਲੇ ਗਏ ਹਨ।

18:00 ਅੰਤਿਮ ਵਿਦਾਇਗੀ

ਕਿਮ ਤੇ ਮੂਨ ਇਤਿਹਾਸਕ ਬੈਠਕ ਨੂੰ ਸਮਾਪਤ ਕਰਦੇ ਹੋਏ ਇੱਕ ਦੂਜੇ ਦੇ ਹੱਥਾਂ ਵਿੱਚ ਹੱਥ ਪਾ ਕੇ ਖੜੇ ਹਨ ਅਤੇ ਗ੍ਰੀਟਿੰਗ ਪ੍ਰੋਜੈਕਟ ਦੀਆਂ ਪਹਿਲੀਆਂ ਤਸਵੀਰਾਂ ਦੇਖਦੇ ਹੋਏ।

Image copyright Tv peru
ਫੋਟੋ ਕੈਪਸ਼ਨ ਵਿਦਾਇਗੀ ਸਮਾਗਮ ਦੀ ਤਸਵੀਰ

17: 47 ਵਿਦਾਇਗੀ ਦੀ ਤਿਆਰੀ

Image copyright Reuters
ਫੋਟੋ ਕੈਪਸ਼ਨ ਕਿਮ ਜੋਂਗ ਉਨ ਅਤੇ ਮੂਨ ਦੇ ਇਨ ਡਿਨਰ ਤੋਂ ਬਾਅਦ ਸੰਗੀਤ ਸੁਣਨ ਜਾਂਦੇ ਹੋਏ

17:20 ਉਮੀਦਾਂ ਤੇ ਅਰਦਾਸਾਂ ਦਾ ਦੌਰ

Image copyright AFP
ਫੋਟੋ ਕੈਪਸ਼ਨ ਗੱਲਬਾਤ ਦੀ ਸਫਲਤਾ ਲਈ ਪ੍ਰਾਰਥਨਾ ਸਮਾਗਮ ਵਿੱਚ ਹਿੱਸਾ ਲੈਣ ਲਈ ਤਿਆਰ ਹੁੰਦੀਆਂ ਕੁੜੀਆਂ

16:55 ਰੂਸ ਵੱਲੋਂ ਮਦਦ ਦੀ ਪੇਸ਼ਕਸ਼

ਰੂਸ ਦੇ ਵਿਦੇਸ਼ ਮੰਤਰਾਲੇ ਨ ਕਿਹਾ ਹੈ ਕਿ ਰੂਸ ਰੇਲ ਲਿੰਕਸ ਅਤੇ ਗੈਸ ਤੇ ਪਾਵਰ ਸਪਲਾਈ ਲਈ ਦੋਹਾਂ ਦੇਸਾਂ ਦੀ ਮਦਦ ਲਈ ਤਿਆਰ ਹੈ।

16.35 ਕਿਮ ਜੋਂਗ ਉਨ ਤੇ ਮੂਨ ਜੇ -ਇਨ ਰਵਾਇਤੀ ਸੰਗੀਤ ਦਾ ਆਨੰਦ ਮਾਣਦੇ ਹੋਏ

Image copyright Reuters
Image copyright Reuters

16:22 ਟਰੰਪ ਨੂੰ ਲੱਗ ਰਿਹਾ ਹੈ ਕੁਝ ਚੰਗਾ ਹੋ ਰਿਹਾ ਹੈ

16:11 ਜੋਕ ਨੂਡਲਸ

ਕਿਮ ਜੋਂਗ ਵੱਲੋਂ ਨੂਡਲਸ ਬਾਰੇ ਮਜ਼ਾਕ ਕੀਤੇ ਜਾਣ ਤੋਂ ਬਾਅਦ ਉੱਤਰੀ ਕੋਰੀਆ ਦੇ ਕੋਲਡ ਨੂਡਲਸ ਸਾਊਥ ਕੋਰੀਆ ਵਿੱਚ ਟਵਿੱਟਰ 'ਤੇ ਟਰੈਂਡ ਕਰ ਰਿਹਾ ਹੈ।

ਇੱਕ ਮੇਮੇ ਵਿੱਚ ਕਿਮ ਇੱਕ ਫੂਡ ਡਿਲੀਵਿਰੀ ਬੁਆਏ ਦੀ ਡਰੈਸ ਵਿੱਚ ਦਿਖਾਇਆ ਗਿਆ ਹੈ।

15:55 ਨੂਡਲਜ਼ ਸੋਸ਼ਲ ਮੀਡੀਆ 'ਤੇ ਛਾਏ ਹੋਏ ਹਨ

ਜੇ ਤੁਹਾਨੂੰ ਨਾ ਪਤਾ ਹੋਵੇ ਤਾਂ ਉੱਤਰੀ ਕੋਰੀਆ ਦੇ ਰਵਾਇਤੀ ਨੂਡਲ ਦੱਖਣੀ ਕੋਰੀਆ ਵਿੱਚ ਕਾਫੀ ਹਰਮਨ ਪਿਆਰੇ ਹਨ। ਜਿਸ ਬਾਰੇ ਕਿੰਮ ਨੇ ਇੱਕ ਵਾਰ ਲਤੀਫਾ ਵੀ ਬਣਾਇਆ ਸੀ।

ਫਿਲਹਾਲ ਦੱਖਣੀ ਕੋਰੀਆ ਦੇ ਦੇ ਲੋਕ ਇਨ੍ਹਾਂ ਨੂਡਲਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰ ਰਹੇ ਹਨ ਕਿ ਅੱਜ ਦੁਪਹਿਰ ਦੇ ਖਾਣੇ ਵਿੱਚ ਇਹੀ ਨੂਡਲ ਖਾਣ ਜਾ ਰਹੇ ਹਨ।

15:51 ਤੱਤ ਕੀ ਨਿਕਲੇਗਾ ?

ਜਾਣਕਾਰਾਂ ਦਾ ਸ਼ੁੱਕਰਵਾਰ ਨੂੰ ਬੋਲੇ ਗਏ ਸ਼ਬਦ ਉਨ੍ਹਾਂ ਪਹਿਲਾਂ ਵੀ ਸੁਣੇ ਹਨ। ਇਸ ਦੇ ਬਾਵਜੂਦ ਬੈਠਕ ਦਾ ਸੰਕੇਤਕ ਮਹੱਤਵ ਹੈ।

15:37 ਖਾਣੇ ਦੀ ਕੂਟਨੀਤੀ

ਮੀਡੀਆ ਨਾਲ ਰੁਝੇਵੇਂ ਭਰਪੂਰ ਦਿਨ ਮਗਰੋਂ ਦੋਵੇਂ ਦੇਸਾਂ ਦੇ ਆਗੂ ਖਾਣਾ ਖਾ ਰਹੇ ਹਨ।

15:33 ਦਿਨ ਦੀਆਂ ਤਸਵੀਰਾਂ

ਦੋਹਾਂ ਆਗੂਆਂ ਏਕੇ ਦੇ ਸੰਕੇਤ ਵਜੋਂ ਹੱਥ ਉਠਾਉਂਦੇ ਹੋਏ

ਇਨ੍ਹਾਂ ਤਸਵੀਰਾਂ ਵਿੱਚ ਕੋਰੀਆਈ ਦੇਸਾਂ ਦੀਆਂ ਮੁਲਾਕਾਤਾਂ ਦਾ ਇਤਿਹਾਸ ਦਰਸਾਉਂਦੀਆਂ ਹਨ।

15꞉19ਚੀਨ ਨੂੰ ਟਰਨਿੰਗ ਪੁਆਂਇਟ ਦਿਸ ਰਿਹਾ ਹੈ

ਚੀਨ ਨੇ ਉੱਤਰ ਅਤੇ ਦੱਖਣੀ ਕੋਰੀਆ ਦੇ ਲੀਡਰਾਂ ਦੀ ਹਿੰਮਤ ਦੀ ਸ਼ਲਾਘਾ ਕੀਤੀ ਹੈ।

ਚੀਨ ਦੇ ਵਿਦੇਸ਼ ਮੰਤਰਾਲਾ ਨੇ ਉਮੀਦ ਪ੍ਰਗਟ ਕੀਤੀ ਹੈ ਕਿ ਇਸ ਨਾਲ ਕੋਰੀਆਈ ਪ੍ਰਾਇਦੀਪ ਵਿੱਚ ਸਥਾਈ ਸ਼ਾਂਤੀ ਦੀ ਵਾਪਸੀ ਹੋਵੇਗੀ।

15꞉14 ਖਾਣੇ ਵਿੱਚ ਕੀ?

Image copyright The blue house

ਅਸੀਂ ਪਹਿਲਾਂ ਹੀ ਜਾਣਦੇ ਹਾਂ ਕਿ ਰਾਤ ਦੇ ਖਾਣੇ ਦੇ ਮੀਨੂ ਵਿੱਚ ਕੀ ਹੈ

ਖਾਣੇ ਵਿੱਚ ਸ਼ਾਮਲ ਹਰ ਪਕਵਾਨ ਕੋਈ ਨਾ ਕੋਈ ਸੰਕੇਤ ਦਿੰਦਾ ਹੈ। ਖਾਣਾ ਆਗੂਆਂ ਦੇ ਜੱਦੀ ਸ਼ਹਿਰਾਂ ਤੋਂ ਆਵੇਗਾ ਜਾਂ ਉਨ੍ਹਾਂ ਇਲਾਕਿਆਂ ਤੋਂ ਫੌਜ ਹਟਾ ਲਈ ਗਈ ਹੈ, ਜਿੱਥੇ ਦੋਵੇਂ ਧਿਰਾਂ ਮਿਲ ਰਹੀਆਂ ਹਨ।

ਮਿਸਾਲ ਵਜੋਂ꞉

 • ਉੱਤਰੀ ਕੋਰੀਆ ਦੇ ਪ੍ਰਸਿੱਧ ਕੋਲਡ ਨੂਡਲ
 • ਸਵਿਟਜ਼ਰਲੈਂਡ ਦੇ ਆਲੂਆਂ ਦਾ ਇੱਕ ਪਕਵਾਨ ਕਿਉਂਕਿ ਕਿੰਮ ਨੇ ਆਪਣੀ ਜਵਾਨੀ ਉੱਥੇ ਬਿਤਾਈ ਹੈ।
 • ਰਾਸ਼ਟਪਰਤੀ ਮੂਨ ਦੇ ਜੱਦੀ ਸ਼ਹਿਰ ਤੋਂ ਸਮੁੰਦਰੀ ਪਕਵਾਨ
 • ਜਿਹੜੇ ਇਲਾਕਿਆਂ ਤੋਂ ਫੋਜ ਹਟਾ ਲਈ ਗਈ ਹੈ ਉੱਥੇ ਉਗਾਈਆਂ ਸਬਜੀਆਂ ਵਾਲਾ ਬਿਬੀਮਬੈਬ

15:11 ਕਿਮ ਜੋਂਗ ਉਨ ਅਤੇ ਮੂਨ ਜੇ-ਇਨ ਦੀਆਂ ਪਤਨੀਆਂ ਨੇ ਉੱਚ ਪੱਧਰੀ ਮੀਟਿੰਗਾਂ ਵਿੱਚ ਹਿੱਸਾ ਲਿਆ

15:08 ਪਰਮਾਣੂ ਹਥਿਆਰਾਂ ਬਾਰੇ ਕੀ ਕਿਹਾ ਗਿਆ?

 • ਪਰਮਾਣੂ ਹਥਿਆਰਾਂ ਦੇ ਖਾਤਮੇ ਬਾਰੇ ਕੀਤਾ ਐਲਾਨ ਉੱਤਰ ਕੋਰੀਆ ਦੀਆਂ ਪਰਮਾਣੂ ਗਤੀਵਿਧੀਆਂ ਰੋਕਣ ਬਾਰੇ ਸਪਸ਼ਟ ਨਹੀਂ ਸੀ।
 • ਪਰ ਇਸ ਵਿੱਚ ਵਿਸ਼ਵ ਪੱਧਰ 'ਤੇ ਪਰਮਾਣੂ ਹਥਿਆਰਾਂ ਦੇ ਖਾਤਮੇ ਦੀ ਗੱਲ ਕੀਤੀ ਗਈ।
 • ਬਿਆਨ ਵਿੱਚ ਕਿਹਾ ਗਿਆ, "ਉੱਤਰੀ ਅਤੇ ਦੱਖਣੀ ਕੋਰੀਆ ਪਰਾਮਣੂ ਹਥਿਆਰਾਂ ਤੋਂ ਮੁਕਤ ਕੋਰੀਆਈ ਪ੍ਰਾਇਦੀਪ ਦੇ ਨਿਰਮਾਣ ਦੇ ਸਾਂਝੇ ਉਦੇਸ਼ ਦੀ ਵੱਲ ਕੰਮ ਕਰਨਗੇ"
 • ਦੋਹਾਂ ਦੇਸਾਂ ਨੇ ਮੰਨਿਆ ਕਿ "ਉੱਤਰੀ ਕੋਰੀਆ ਵੱਲੋਂ ਲਏ ਗਏ ਕਦਮ ਅਰਥ ਭਰਪੂਰ ਅਤੇ ਪਰਾਮਣੂ ਹਥਿਆਰਾਂ ਤੋਂ ਮੁਕਤ ਕੋਰੀਆਈ ਪ੍ਰਾਇਦੀਪ ਦੇ ਨਿਰਮਾਣ ਲਈ ਅਹਿਮ ਹਨ। ਦੋਹਾਂ ਦੇਸਾਂ ਨੇ ਇਸ ਸੰਬੰਧ ਵਿੱਚ ਆਪਣੀਆਂ ਭੂਮਿਕਾਵਾਂ ਨਿਭਾਉਣ ਬਾਰੇ ਸਹਿਮਤੀ ਦਿੱਤੀ।
 • ਇਸ ਉਦੇਸ਼ ਦੀ ਪ੍ਰਾਪਤੀ ਲਈ ਕੌਮਾਂਤਰੀ ਮਦਦ ਵੀ ਲਈ ਜਾਵੇਗੀ।

15꞉04 ਦੁਪਹਿਰ ਪਰਿਵਾਰਕ ਮੇਲ ਮਿਲਾਪ ਅਤੇ ਆਧੁਨਿਕ ਰੇਲ ਲਿੰਕ

ਪਨਾਮੁਨਜਿਉਮ ਤੋਂ ਜਾਰੀ ਸਾਂਝੇ ਬਿਆਨ ਵਿੱਚ ਕੀਤੇ ਗਏ ਐਲਾਨਾਂ ਵਿੱਚੋਂ ਕੁਝ ਖ਼ਾਸ ਐਲਾਨ

•"ਉੱਤਰੀ ਅਤੇ ਦੱਖਣੀ ਕੋਰੀਆ ਵਿੱਚ ਦੁਸ਼ਮਣੀ ਵਧਾਉਣ ਵਾਲੀਆਂ ਸਾਰੀਆਂ ਗਤੀਵਿਧੀਆਂ ਰੋਕੀਆਂ ਜਾਣਗੀਆਂ।

•ਪ੍ਰਾਪੇਗੰਡਾ ਪ੍ਰਸਾਰਣ ਬੰਦ ਕੀਤੇ ਜਾਣਗੇ ਅਤੇ ਡਿਮਿਲਟਰਾਈਜ਼ੇਸ਼ਨ ਜ਼ੋਨ ਨੂੰ ਸ਼ਾਂਤੀ ਖਿੱਤਿਆਂ ਵਿੱਚ ਬਦਲਿਆ ਜਾਵੇਗਾ।

•ਵੱਖ ਹੋ ਚੁੱਕੇ ਪਰਿਵਾਰਾਂ ਨੂੰ ਫਿਰ ਤੋਂ ਮਿਲਾਇਆ ਜਾਵੇਗਾ

•ਸਰਹੱਦ ਨਾਲ ਲਗਦੀਆਂ ਸੜਕਾਂ ਅਤੇ ਰੇਲ ਲਿੰਕਾਂ ਨੂੰ ਆਧੁਨਿਕ ਬਣਾਇਆ ਜਾਵੇਗਾ।

•ਆਗਾਮੀ ਏਸ਼ੀਅਨ ਖੇਡਾਂ ਸਮੇਤ ਹੋਰ ਖੇਡ ਸਮਾਰੋਹਾਂ ਵਿੱਚ ਸਾਂਝੀ ਹਿੱਸੇਦਾਰੀ ਕੀਤੀ ਜਾਵੇਗੀ

14꞉55 ਦੁਪਹਿਰ: ਸੁਖਾਵੀਂ ਗੱਲਬਾਤ

ਦੋਵਾਂ ਦੇਸਾਂ ਦੀ ਗੈਸਿਉਂਗ ਉੱਤਰ ਕੋਰੀਆ ਵਿੱਚ ਇੱਕ ਵਿਚਾਰ ਵਟਾਂਦਰੇ ਲਈ ਇੱਕ ਸਾਂਝਾ ਦਫ਼ਤਰ ਕਾਇਮ ਕਰਨ ਲਈ ਸਹਿਮਤੀ ਹੋਈ ਹੈ।

ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਦਫ਼ਤਰ ਅਧਿਕਾਰੀਆਂ ਵਿੱਚ ਨਜ਼ਦੀਕੀ ਰਾਬਤਾ ਯਕੀਨੀ ਬਣਾਏਗਾ।

14:53 ਰਾਸ਼ਟਪਰਤੀ ਮੂਨ ਪਿਉਂਗਯਾਂਗ ਜਾਣਗੇ

ਐਲਾਨ ਕੀਤਾ ਗਿਆ ਹੈ ਕਿ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ ਆਉਂਦੀ ਪਤਝੜ ਵਿੱਚ ਉੱਤਰੀ ਕੋਰੀਆ ਦਾ ਦੌਰਾ ਕਰਨਗੇ

14:38 ਕੋਰੀਆਈ ਮੁਲਕਾਂ ਵਿਚਾਲੇ 'ਹੁਣ ਹੋਰ ਜੰਗ ਨਹੀਂ'

ਐਲਾਨਨਾਮੇ ਵਿੱਚ ਕਿਹਾ ਗਿਆ ਹੈ ਕਿ ਕੋਰੀਆਈ ਖਿੱਤੇ ਨੂੰ ਹੁਣ ਕਿਸੇ ਹੋਰ ਜੰਗ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਸ ਲਈ ਅਮਨ ਤੇ ਸ਼ਾਂਤੀ ਦਾ ਨਵਾਂ ਯੁੱਗ ਸ਼ੁਰੂ ਹੁੰਦਾ ਹੈ। ਦੋਵੇਂ ਆਗੂਆਂ ਨੇ 'ਕੋਰੀਆਈ ਖਿੱਤੇ ਵਿੱਚੋਂ ਪਰਮਾਣੂ ਹਥਿਆਰਾਂ ਦੇ ਖਾਤਮੇ ਦਾ ਅਹਿਦ ਕੀਤਾ ਹੈ'

14:33 ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਵੱਲੋਂ ਸਾਂਝੇ ਐਲਾਨਾਮੇ ਤੇ ਹਸਤਾਖਰ

14:16 65 ਸਾਲ ਪੁਰਾਣੀ ਦੁਸ਼ਮਣੀ

ਉੱਤਰੀ ਤੇ ਦੱਖਣੀ ਕੋਰੀਆ ਵਿਚਾਲੇ ਦੁਸ਼ਮਣੀ 65 ਸਾਲ ਪੁਰਾਣੀ ਹੈ। ਇਸ ਕੰਧ ਨੂੰ ਕਿਮ ਜੋਂਗ ਓਨ ਤੇ ਮੂਨ ਜੇ ਕਿਨ ਨੇ ਮਿਲ ਕੇ ਢਾਹੁਣ ਦੀ ਕੋਸ਼ਿਸ਼ ਕਰ ਰਹੇ ਨੇ। ਜਦੋਂ ਕਿਮ ਨੇ ਦੱਖਣੀ ਕੋਰੀਆ ਦੀ ਸਰਹੱਦ ਟੱਪੀ ਤਾਂ ਉਸ ਤੋਂ ਪਹਿਲਾਂ ਸਵਾਗਤ ਮੌਕੇ ਮੂਨ ਦੇ ਉੱਤਰੀ ਕੋਰੀਆਂ ਦੀ ਧਰਤੀ ਉੱਤੇ ਪਾਏ ਕੁਝ ਕਦਮ ਚਰਚਾ ਦਾ ਮੁੱਦਾ ਬਣ ਗਈ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਇੰਝ ਢਹੀ ਉੱਤਰੀ ਅਤੇ ਦੱਖਣੀ ਕੋਰੀਆ ਦੀ 65 ਪੁਰਾਣੀ ਦੁਸ਼ਮਣੀ ਦੀ ਕੰਧ

13:00 ਰਾਤ ਦੇ ਖਾਣੇ ਦੀ ਸਟਾਰ

ਅੱਜ ਰਾਤ ਦੇ ਖਾਣੇ ਬਾਰੇ ਇੱਕ ਗੱਲ ਪੱਕੀ ਹੈ ਕਿ ਸਾਰਿਆਂ ਦੇ ਧਿਆਨ ਦਾ ਕੇਂਦਰ ਉੱਤਰੀ ਕੋਰੀਆ ਦੀ 'ਫਸਟ ਲੇਡੀ'ਯਾਨਿ ਕਿ ਰੀ ਸੋਲ ਯੂ ਰਹੇਗੀ।

Image copyright Getty Images

ਸਾਬਕਾ ਪੇਸ਼ੇਵਰ ਗਾਇਕਾ ਅੱਜਕਲ੍ਹ ਆਪਣਾ ਸਿਆਸੀ ਅਕਸ ਘੜ ਰਹੀ ਹੈ।

ਉਹ ਕਿਮ ਦੇ ਨਾਲ ਘਰ ਅਤੇ ਵਿਦੇਸਾਂ ਵਿੱਚ ਹੋਣ ਵਾਲੇ ਵੱਡੇ ਸਮਾਗਮਾਂ ਵਿੱਚ ਸ਼ਮੂਲੀਅਤ ਕਰਦੀ ਹੈ। ਕੁਝ ਸਮਾਂ ਪਹਿਲਾਂ ਚੀਨ ਵਿੱਚ ਹੋਏ ਇੱਕ ਸੰਮੇਲਨ ਵਿੱਚ ਵੀ ਉਹ ਕਿਮ ਜੋਂਗ ਓਨ ਨਾਲ ਗਈ ਸੀ।

12.28 ਦੁਪਹਿਰ: ਉੱਤਰੀ ਕੋਰੀਆ ਨੇ ਕਿਵੇਂ ਦੇਖਿਆ

12.27 ਉੱਤਰ ਕੋਰੀਆ ਟੀਵੀ 'ਤੇ ਵਿਸ਼ੇਸ਼ ਨਹੀਂ

ਉੱਤਰੀ ਕੋਰੀਆ ਦੇ ਸਟੇਟ ਟੈਲੀਵਿਜ਼ਨ ਉੱਤੇ ਵਾਰਤਾ ਸਬੰਧੀ ਕੋਈ ਖਾਸ ਪ੍ਰੋਗਰਾਮ ਨਹੀਂ ਦਿਖਾਇਆ ਗਿਆ।

ਬੀਬੀਸੀ ਮੌਨੀਟਰਿੰਗ ਦੀ ਰਿਪੋਰਟ ਉੱਤਰ ਤੇ ਦੱਖਣ ਕੋਰੀਆ ਵਿਚਾਲੇ ਇਤਿਹਾਸਕ ਵਾਰਤਾ ਹੋਣ ਦੇ ਬਾਵਜੂ਼ਦ ਟੀਵੀ ਨੇ ਰੁ਼ਟੀਨ ਵਾਲਾ ਪ੍ਰੋਗਰਾਮ ਹੀ ਚਲਾਇਆ।

12.18 ਦੁਪਹਿਰ: ਸਿਆਸੀ ਪੰਡਿਤ ਹੈਰਾਨ

ਉੱਤਰੀ ਤੇ ਦੱਖਣੀ ਕੋਰੀਆ ਨੇ ਗੱਲਬਾਤ ਦੀ ਮੇਜ਼ ਉੱਤੇ ਆਕੇ ਦੁਨੀਆਂ ਭਰ ਦੇ ਬਹੁਤ ਸਾਰੇ ਕੂਟਨੀਤੀ ਦੇ ਪੰਡਿਤਾਂ ਨੂੰ ਹੈਰਾਨ ਕਰ ਦਿੱਤਾ ਹੈ।

11:45 ਸਵੇਰ: ਰੁੱਖ ਲਗਾਉਣ ਜਾਣਗੇ ਦੋਵੇਂ ਆਗੂ

ਕਿਮ ਅਤੇ ਮੂਨ ਰੁੱਖ ਲਗਾਉਣ ਸਬੰਧੀ ਇੱਕ ਸਮਾਗਮ ਵਿੱਚ ਹਿੱਸਾ ਲੈਣ ਜਾਣਗੇ। ਜਿਸ ਦੌਰਾਨ ਉਹ ਸੈਨਾ ਹੱਦਬੰਦੀ 'ਤੇ ਚੀਲ ਦੇ ਰੁੱਖ ਲਗਾਉਣਗੇ।

ਰੁੱਖਾਂ ਉੱਤੇ ਤਰੀਕ 1953 ਤੋਂ ਹੈ-ਇਹ ਉਹ ਸਾਲ ਹੈ ਜਦੋਂ ਕੋਰੀਆ ਯੁੱਧ 'ਤੇ ਜੰਗਬੰਦੀ ਹੋਈ ਸੀ ਅਤੇ ਇਹ ਰੁੱਖ ਉੱਤਰੀ ਅਤੇ ਦੱਖਣੀ ਕੋਰੀਆ ਤੋਂ ਮਿੱਟੀ ਲੈ ਕੇ ਅਤੇ ਫੇਰ ਉਨ੍ਹਾਂ ਨੂੰ ਦੋਵਾਂ ਮੁਲਕਾਂ ਦੀਆਂ ਨਦੀਆਂ ਤੋਂ ਪਾਣੀ ਲੈ ਕੇ ਪਾਇਆ ਜਾਵੇਗਾ।

Image copyright Getty Images

ਆਗੂਆਂ ਦੇ ਨਾਮ ਅਤੇ ਸ਼ਬਦ "ਸ਼ਾਂਤੀ ਅਤੇ ਖੁਸ਼ਹਾਲੀ ਦੇ ਰੁੱਖ" ਨੇੜੇ ਪੱਟੀਆਂ 'ਤੇ ਲਿਖਿਆ ਜਾਵੇਗਾ।

11:28 ਸਵੇਰ: ਸਮਝੌਤਾ ਹੋਵੇਗਾ ਜਾਂ ਨਹੀਂ ?

ਦੱਖਣੀ ਕੋਰੀਆ ਮੁਤਾਬਕ ਦਿਨ ਦੇ ਅਖ਼ੀਰ ਵਿੱਚ ਸਾਂਝੇ ਐਲਾਨਾਮੇ 'ਤੇ ਦਸਤਖ਼ਤ ਹੋਣਗੇ।

ਜੇਕਰ ਦੋਵੇਂ ਨੇਤਾ ਕੋਰੀਆ ਦੀਪ ਤੋਂ ਪਰਮਾਣੂ ਹਥਿਆਰ ਘਟਾਉਣ ਦੇ ਮੁੱਦੇ 'ਤੇ ਇਕਸੁਰ ਹੁੰਦੇ ਹਨ ਤਾਂ ਉਹ ਦਸਤਖ਼ਤ ਵੇਲੇ ਸਾਂਝੇ ਤੌਰ 'ਤੇ ਪੇਸ਼ ਹੋ ਸਕਦੇ ਹਨ ਅਤੇ ਇਹੀ ਦੇਖਣ ਵਾਲੀ ਗੱਲ ਅਹਿਮ ਹੋਵੇਗੀ।

11.27: ਸਵੇਰ ਪਤਨੀਆਂ ਰਾਤ ਦੇ ਖਾਣੇ 'ਤੇ ਸ਼ਾਮਲ ਹੋਣਗੀਆਂ

ਦੱਖਣੀ ਕੋਰੀਆ ਦੇ ਅਧਿਕਾਰੀ ਮੁਤਾਬਕ ਦੋਵੇਂ ਆਗੂਆਂ ਦੀਆਂ ਪਤਨੀਆਂ ਰਾਤ ਦੇ ਖਾਣੇ 'ਤੇ ਸ਼ਾਮਿਲ ਹੋਣਗੀਆਂ। ਹਾਲਾਂਕਿ ਇਸ ਬਾਰੇ ਪਹਿਲਾਂ ਪੁਖਤਾ ਜਾਣਕਾਰੀ ਨਹੀਂ ਮਿਲੀ ਸੀ। ਹੁਣ ਅਧਿਕਰਾਤ ਤੌਰ ਉੱਤੇ ਇਸ ਦੀ ਪੁਸ਼ਟੀ ਕਰ ਦਿੱਤੀ ਗਈ ਹੈ

11:22 ਸਵੇਰ: ਮੂਨ ਉੱਤਰੀ ਕੋਰੀਆ ਮੂਲ ਦੇ ਹਨ

ਰਾਸ਼ਟਰਪਤੀ ਦਾ ਪਰਿਵਾਰ ਮੂਲ ਤੌਰ 'ਤੇ ਉੱਤਰ ਕੋਰੀਆ ਨਾਲ ਸਬੰਧਤ ਹੈ। ਉਨ੍ਹਾਂ ਮਾਪੇ ਕੋਰੀਆ ਜੰਗ ਦੌਰਾਨ ਦੱਖਣ ਵੱਲ ਆ ਗਏ ਸਨ ਪਰ ਅਜੇ ਵੀ ਉਨ੍ਹਾਂ ਦੇ ਰਿਸ਼ਤੇਦਾਰ ਸਰਹੱਦ ਤੋਂ ਪਾਰ ਉੱਤਰ ਵਿੱਚ ਰਹਿੰਦੇ ਹਨ।

Image copyright KOREA SUMMIT PRESS POOL

ਪਿਛਲੇ ਸਾਲ ਰਿਲੀਜ਼ ਹੋਈ ਇੱਕ ਕਿਤਾਬ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਦਾ ਸੁਫ਼ਨਾ ਹੈ ਕਿ ਉਹ ਆਪਣੇ ਮਾਪਿਆਂ ਦੇ ਜੱਦੀ ਸ਼ਹਿਰ ਹੰਗਨਾਮ ਵਿੱਚ ਜਾਣ।

ਉਹ ਲਿਖਦੇ ਹਨ "ਮੈਂ ਸੋਚਦਾ ਸੀ ਕਿ ਮੈਂ ਆਪਣੀ ਜ਼ਿੰਦਗੀ ਹੰਗਨਾਮ ਵਿੱਚ ਸਮਾਜ ਸੇਵਾ ਕਰਦਿਆਂ ਗੁਜਾਰਾ। ਜੇ ਸ਼ਾਂਤਮਈ ਮੇਲ-ਮਿਲਾਪ ਹੋਇਆ ਤਾਂ ਪਹਿਲੀ ਚੀਜ਼ ਜੋ ਮੈਂ ਕਰਨਾ ਚਾਹੁੰਦਾ ਹਾਂ, ਉਹ ਇਹ ਹੈ ਕਿ ਆਪਣੀ 90 ਸਾਲਾਂ ਮਾਂ ਨੂੰ ਉਨ੍ਹਾਂ ਦੇ ਘਰ ਲੈ ਕੇ ਜਾਵਾਂਗਾ।"

11:03 ਸਵੇਰ: ਮੂਨ ਪਹਿਲਾਂ ਉੱਤਰੀ ਕੋਰੀਆ ਜਾ ਚੁੱਕੇ ਨੇ

ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਪਹਿਲਾਂ ਉੱਤਰੀ ਕੋਰੀਆ ਜਾ ਚੁੱਕੇ ਹਨ।

ਸਾਲ 2004 ਵਿੱਚ ਜਦੋਂ ਇਹ ਰਾਸ਼ਟਰਪਤੀ ਰੂਹ ਮੂ ਹਯੂਨ (ਸਨਸ਼ਾਈਨ ਨੀਤੀ ਦੇ ਰਚਣਹਾਰ) ਦੇ ਸਹਿਯੋਗੀ ਸਨ ਤਾਂ ਉਹ ਪਰਿਵਾਰ ਪੁਨਰ ਮਿਲਣ ਪ੍ਰੋਗਰਾਮ ਦੇ ਹਿੱਸੇ ਤਹਿਤ ਜੰਗ ਦੌਰਾਨ ਵੱਖਰੇ ਹੋ ਕੇ ਉੱਤਰ ਵਿੱਚ ਰਹਿੰਦੇ ਪਰਿਵਾਰਕ ਮੈਂਬਰਾਂ ਨਾਲ ਮਿਲਣ ਆਪਣੀ ਮਾਂ ਨਾਲ ਗਏ ਸਨ।

ਕੋਰੀਆ ਜੂਨਗਾਂਗ ਡੇਅਲੀ ਦੀ ਰਿਪੋਰਟ ਮੁਤਾਬਕ " ਉਨ੍ਹਾਂ ਦੀ ਇਹ ਯਾਤਰਾ ਰੂਹ ਹਯੂਨ ਪ੍ਰਸ਼ਾਸਨ ਦੇ ਕੋਰ ਬਲਿਊ ਹਾਊਸ ਦੇ ਕਿਸੇ ਸਹਿਯੋਗੀ ਪਹਿਲੀ ਯਾਤਰੀ ਸੀ।"

10.22 ਸਵੇਰ: ਸਾਂਤੀ ਸਮਝੌਤੇ ਦੀ ਸੰਭਾਵਨਾ

 • ਦੱਖਣੀ ਕੋਰੀਆ ਵਿੱਚ ਪੈਰ ਪਾਉਣ ਵਾਲਾ ਕਿਮ ਜੋਂਗ ਓਨ ਪਹਿਲਾ ਉੱਤਰੀ ਕੋਰੀਆਈ ਆਗੂ
 • ਕਿਮ ਜੋਂਗ ਨੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਨਾਲ ਮੂਨ ਜੇ ਨਾਲ ਬਹੁਤ ਹੀ ਸੁਖਾਵੇ ਮਾਹੌਲ 'ਚ ਮੁਲਾਕਾਤ ਕੀਤੀ
 • ਦੱਖਣੀ ਕੋਰੀਆ ਦੇ ਰਾਸ਼ਟਰਪਤੀ ਦੇ ਰਾਸ਼ਟਰਪਤੀ ਕੁਝ ਕਦਮ ਉੱਤਰੀ ਕੋਰੀਆ ਦੀ ਸਰਹੱਦ ਚ ਦਾਖਲ ਹੋਏ।
 • ਕਿਮ ਦੇ ਸਵਾਗਤੀ ਸਮਾਗਮ ਦਾ ਟੀਵੀ ਉੱਤੇ ਲਾਇਵ ਪ੍ਰਸਾਰਣ ਕੀਤਾ ਗਿਆ
 • ਦੋਵੇਂ ਦੇਸ ਤਕਨੀਕੀ ਤੌਰ ਉੱਤੇ ਭਾਵੇ ਅਜੇ ਵੀ ਜੰਗ ਲੜ ਰਹੇ ਨੇ, ਪਰ ਦੋਵਾਂ ਆਗੂਆਂ ਨੇ ਕਿਹਾ ਕਿ ਉਹ ਹੁਣ ਅੱਗੇ ਵਧਣਾ ਚਾਹੁੰਦੇ ਨੇ
 • ਰਸਮੀ ਗੱਲਬਾਤ ਬੰਦ ਕਮਰਾ ਹੋਵੇਗੀ , ਆਸ ਕੀਤੀ ਜਾ ਰਹੀ ਹੈ ਕਿ ਇਹ ਪਰਮਾਣੂ ਹਥਿਆਰਾਂ ਦੀ ਦੌੜ ਨੂੰ ਠੱਲ ਪਾਉਣ ਅਤੇ ਸ਼ਾਂਤੀ ਸਮਝੌਤਾ ਹੋਣ ਦੀ ਸੰਭਾਵਨਾ ਹੈ

10:54 ਸਵੇਰ: ਕਿਮ ਸ਼ਾਂਤੀਵਾਹਕ ਹਨ?

ਦੱਖਣੀ ਕੋਰੀਆ ਦੀ ਯੋਨਹਪ ਨਿਊਜ਼ ਏਜੰਸੀ ਸੌਂਗ ਸੈਂਗ ਹੋ ਨੇ ਲਿਖਿਆ ਹੈ ਕਿ ਕਿਮ ਨੇ ਮੂਨ ਦਾ ਹੱਥ ਫੜ੍ਹ ਕੇ ਉਨ੍ਹਾਂ ਨੂੰ ਸਰਹੱਦ ਦੇ ਉਸ ਪਾਰ ਸੱਦ ਕੇ ਕੋਰੀਆ ਵਿਚਾਲੇ ਸਦੀਆਂ ਤੋਂ ਪਈਆਂ ਵੰਡੀ ਦੀਆਂ "ਲੀਹਾਂ ਨੂੰ ਫਿੱਕਾ" ਕਰ ਦਿੱਤਾ ਹੈ।

ਏਜੰਸੀ ਨੇ ਲਿਖਿਆ ਹੈ, "ਇਹ ਸੰਕੇਤਕ ਚਾਲ ਉਨ੍ਹਾਂ ਨੂੰ ਅਮਨ ਅਤੇ ਮੇਲਮਿਲਾਪ ਲਈ ਸ਼ਾਂਤੀ ਦੂਤ ਵਜੋਂ ਸਥਾਪਿਤ ਕਰਦੀ ਹੈ।"

10:36 ਸਵੇਰ: ਜੰਗ ਦੇ ਮੈਦਾਨ ਵਿੱਚ ਹੱਸਦੇ ਆਗੂ

ਅੱਜ ਦੀ ਇਸ ਮੁਲਾਕਾਤ ਦੀ ਹਰ ਤਸਵੀਰ ਯਾਦਗਾਰ ਹੈ। ਇੱਥੇ ਕਿਮ ਜੋਂਗ ਓਨ ਅਤੇ ਮੂਨ ਜੇ ਇਨ ਗੱਲਬਾਤ ਕਰਨ ਲਈ ਜਾਣ ਤੋਂ ਪਹਿਲਾਂ ਹੱਸਦੇ ਹੋਏ।

Image copyright AFP

ਕੁਝ ਮਹੀਨਿਆਂ ਪਹਿਲਾਂ ਇਹ ਸੋਚ ਤੋਂ ਵੀ ਪਰੇ ਸੀ।

ਇਸ ਮੁਲਾਕਾਤ ਦੌਰਾਨ ਹਾਸਾ-ਮਜ਼ਾਕ ਵੀ ਰਿਹਾ। ਕਿਮ ਨੇ ਦੱਖਣੀ ਕੋਰੀਆ ਵਿੱਚ ਪ੍ਰਸਿੱਧ ਉੱਤਰੀ ਕੋਰੀਆ ਨੂਡਲਜ਼ 'ਤੇ ਮਸ਼ਕਰੀ ਵੀ ਕੀਤੀ।

ਇਸ ਤੋਂ ਇਲਾਵਾ ਮੂਨ ਨੇ ਮਿ਼ਜ਼ਾਇਲ ਪ੍ਰੀਖਣ 'ਤੇ ਜਲਦੀ ਅੱਖ ਖੁਲ੍ਹਣ ਨੂੰ ਲੈ ਕੇ ਮਜ਼ਾਕ ਕੀਤਾ।

10:28 ਸਵੇਰ: ਚੀਨ ਵਲੋਂ 'ਇਤਿਹਾਸਕ ਪਲ' ਦਾ ਸੁਆਗਤ

ਬੀਬੀਸੀ ਮੌਨੀਟਰਿੰਗ ਮੁਤਾਬਕ, ਚੀਨ ਦੇ ਮੀਡੀਆ ਵਿੱਚ ਇਸ ਦੀ ਵੱਡੀ ਅਤੇ ਹਾਂਪੱਖੀ ਕਵਰੇਜ਼ ਕੀਤੀ ਜਾ ਰਹੀ ਹੈ।

ਸਟੇਟ ਬ੍ਰੋਡਕਾਸਟਰ ਚੀਨ ਸੈਂਟ੍ਰਲ ਟੈਲੀਵਿਜ਼ਨ (ਸੀਸੀਟੀਵੀ) ਨੇ ਇਸ ਮੁਲਾਕਾਤ ਦਾ ਸਿੱਧਾ ਪ੍ਰਸਾਰਣ ਕੀਤਾ ਅਤੇ ਕਿਹਾ ਇਹ ਦੋਵੇਂ ਆਗੂ "ਸਕੂਨ" ਵਿੱਚ ਲੱਗ ਰਹੇ ਹਨ।

ਪਾਰਟੀ ਵੱਲੋਂ ਚਲਾਏ ਜਾਂਦੇ ਪੀਪਲਜ਼ ਡੇਅਲੀ ਅਖ਼ਬਾਰ ਨੇ ਸੋਸ਼ਲ ਮੀਡੀਆ 'ਤੇ ਇਸ ਨੂੰ "ਇਤਿਾਹਸਕ ਪਲ" ਦੇ ਨਾਮ ਨਾਲ ਸਾਂਝਾ ਕੀਤਾ ਹੈ।

10:15 ਸਵੇਰ : ਦੱਖਣੀ ਕੋਰੀਆ ਦਾ ਵਿਰੋਧੀ ਧਿਰ

ਹਰ ਕੋਈ ਇਸ ਗੱਲਬਾਤ ਦੇ ਪੱਖ ਵਿੱਚ ਨਹੀਂ ਹੈ। ਦੱਖਣੀ ਕੋਰੀਆ ਦੇ ਲੋਕ ਹਾਲਾਂਕਿ ਜਿਨਾਂ ਦੀ ਗਿਣਤੀ ਘਟ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਫੌਜੀ ਕਾਰਵਾਈ ਇੱਕ ਅਜਿਹਾ ਰਸਤਾ ਹੈ।

ਜਿਸ ਨਾਲ ਉੱਤਰੀ ਕੋਰੀਆ ਨਾਲ ਨਿਪਟਿਆ ਜਾ ਸਕਦਾ ਹੈ। ਇਹ ਲੋਕ ਅੱਜ ਦੱਖਣੀ ਕੋਰੀਆ ਦੇ ਪਾਜੁ ਵਿੱਚ ਪ੍ਰਦਰਸ਼ਨ ਕਰ ਰਹੇ ਹਨ।

10:09 ਸਵੇਰ: ਉੱਤਰੀ ਕੋਰੀਆ ਨੂੰ ਰਾਹਤ ਸਮੱਗਰੀ ਪਹੁੰਚਾਉਣਾ

ਦੱਖਣੀ ਕੋਰੀਆ ਵਿੱਚ ਇੱਕ ਸਮਾਜ ਅਜਿਹਾ ਵੀ ਹੈ ਜੋ ਉੱਤਰੀ ਕੋਰੀਆ ਵਿੱਚ ਸਮੱਗਰੀ ਅਤੇ ਪ੍ਰਾਪੇਗੰਡਾ ਮਟੀਰੀਅਲ ਭੇਜਦਾ ਹੈ।

ਬੀਬੀਸੀ ਤੋਂ ਲੌਰਾ ਬਿਕਰ ਨੇ ਕੁਝ ਸਮਾਂ ਇਸ ਸਮੂਹ ਨਾਲ ਬਿਤਾਇਆ, ਜਿਸ ਵਿੱਚ ਦੋਹਾਂ ਦੇਸਾਂ ਵਿਚਾਲੇ ਕੁਝ ਗ਼ੈਰ ਕਾਨੂੰਨੀ ਢੰਗ ਨਾਲ ਕੰਮ ਕਰਨ ਵਾਲੇ ਲੋਕ ਵੀ ਸ਼ਾਮਿਲ ਸਨ। ਜੋ ਮਹੀਨੇ ਵਿੱਚ ਦੋ ਵਾਰ ਇਧਰ-ਉਧਰ ਜਾਂਦੇ ਰਹਿੰਦੇ ਸਨ।

10.00 ਸਵੇਰ: ਉੱਤਰੀ ਕੋਰੀਆ ਚ ਪ੍ਰਸਾਰਣ ਨਹੀਂ

ਉੱਤਰੀ ਕੋਰੀਆ ਦੇ ਸਰਕਾਰੀ ਟੀਵੀ 'ਤੇ ਅਜੇ ਤੱਕ ਇਸ ਮੁਲਾਕਾਤ ਦਾ ਪ੍ਰਸਾਰਣ ਨਹੀਂ ਹੋਇਆ ਪਰ ਇਹ ਆਮ ਗੱਲ ਹੈ।

ਕਿਉਂਕਿ ਉੱਤਰੀ ਕੋਰੀਆ ਦੇ ਸਮੇਂ ਮੁਤਾਬਕ ਸ਼ਾਮ ਤਿੰਨ ਵਜੇ ਆਪਣਾ ਪ੍ਰਸਾਰਣ ਸ਼ੁਰੂ ਕਰਦਾ ਹੈ।

9.10 ਸਵੇਰ: ਦੱਖਣੀ ਕੋਰੀਆ ਨੇ ਮੀਡੀਆ ਨੂੰ ਕੀ ਕਿਹਾ

 • ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਵੱਲੋਂ ਉੱਤਰੀ ਕੋਰੀਆ ਵਿੱਚ ਕਦਮ ਰੱਖਣਾ ਪਹਿਲਾਂ ਤੈਅ ਨਹੀਂ ਕੀਤਾ ਗਿਆ ਸੀ।
 • ਕਿਮ ਜੋਂਗ ਓਨ ਨੇ ਰਾਸ਼ਟਰਪਤੀ ਮੂਨ ਨੂੰ ਸੱਦਾ ਦਿੱਤਾ ਅਤੇ ਕਿਮ ਨੇ ਕਿਹਾ ਉਨ੍ਹਾਂ ਨੂੰ ਉਹ ਸੁਆਗਤ ਮਿਲਿਆ, ਜੋ ਉਨ੍ਹਾਂ ਨੇ ਦਿੱਤਾ ਸੀ।
 • ਕਿਮ ਨੇ ਕਿਹਾ ਕਿ ਸਰਹੱਦ ਤੱਕ ਆਉਣ ਵਾਲੀ ਇਸ ਛੋਟੀ ਜਿਹੀ ਯਾਤਰਾ ਵਿੱਚ '10 ਸਾਲ ਲੱਗ ਗਏ' ਪਰ ਹੁਣ ਉਹ ਅਕਸਰ ਮਿਲਿਆ ਕਰਨਗੇ।
 • ਕਿਮ ਨੇ ਮੂਨ ਨੂੰ ਕਿਹਾ "ਹੁਣ ਕਦੇ ਪਿੱਛੇ ਨਹੀਂ ਮੁੜਨਾ ਅਤੇ ਬਿਹਤਰ ਦੁਨੀਆਂ ਬਾਉਣੀ ਹੈ-ਮੈਂ ਆਪਣਾ ਬਿਹਤਰ ਯੋਗਦਾਨ ਦਿਆਂਗਾ।"
 • ਮੂਨ ਨੇ ਕਿਹਾ ਕਿ ਕੋਰੀਆ ਦੇ ਲੋਕ ਹੋਰਨਾਂ ਦੇਸਾਂ ਦੇ ਲੋਕਾਂ ਦੀ ਅਗਵਾਈ ਕਰਨ ਵਿੱਚ ਸਮਰਥ ਹੋ ਜਾਣਗੇ।

8.34 ਸਵੇਰ: ਗੱਲਬਾਤ ਦਾ ਪਹਿਲਾ ਦੌਰ ਖਤਮ

ਦੋਵਾਂ ਆਗੂਆਂ ਵਿਚਾਲੇ ਗੱਲਬਾਤ ਦਾ ਪਹਿਲਾ ਦੌਰ ਖਤਮ ਹੋ ਗਿਆ ਹੈ।

ਬੀਬੀਸੀ ਪੱਤਰਕਾਰ ਲੌਰਾ ਬਿਕਰ ਨੇ ਟਵੀਟ ਕੀਤਾ ਕਿ ਦੋਵੇਂ ਆਗੂ ਦੁਪਹਿਰ ਦਾ ਖਾਣੇ ਲਈ ਨਿਕਲ ਗਏ ਹਨ।

ਕਿਮ ਜੋਂਗ 12 ਸੁਰੱਖਿਆ ਗਾਰਡਾਂ ਦੇ ਨਾਲ ਇਕ ਕਾਲੀ ਮਰਸਡੀਜ਼ ਲਿਮੋ ਵਿਚ ਦੁਪਹਿਰ ਦੇ ਭੋਜਨ ਲਈ ਬਾਹਰ ਨਿਕਲੇ ਹਨ।

ਉੱਤਰੀ ਕੋਰੀਆ ਦੀ ਫਸਟ ਲੇਡੀ

ਦੱਖਣੀ ਕੋਰੀਆ ਅਤੇ ਉੱਤਰੀ ਕੋਰੀਆ ਵਿਚਾਲੇ ਹੋਣ ਵਾਲੀ ਇਸ ਗੱਲਬਾਤ ਦੌਰਾਨ ਦੋਵੇਂ ਆਗੂਆਂ ਦੀਆਂ ਪਤਨੀਆਂ ਨਜ਼ਰ ਨਹੀਂ ਆਈਆਂ।

ਪਰ ਅੱਗੇ ਵਧ ਰਹੇ ਉੱਤਰੀ ਕੋਰੀਆ ਦੇ ਕਿਮ ਜੋਂਗ ਉਨ ਦੀ ਪਤਨੀ ਰੀ ਸੋਲ ਜੂ ਜਨਤਕ ਤੌਰ ਉੱਤੇ ਸਰਗਰਮ ਦਿਖੀ ਹੈ ਅਤੇ ਕਿਆਸ ਲਗਾਏ ਜਾ ਰਹੇ ਸਨ ਕਿ ਉਹ ਇਸ ਸੰਮੇਲਨ ਦਾ ਹਿੱਸਾ ਹੋ ਸਕਦੀ ਹੈ।

Image copyright AFP

ਪਰ ਅਜੇ ਤੱਕ ਉਹ ਮੀਡੀਆ ਨੂੰ ਨਜ਼ਰ ਨਹੀਂ ਆਈ ਪਰ ਰਿਪੋਰਟਾਂ ਮੁਤਾਬਕ ਕਿਮ ਜੋਂਗ ਦੀ ਪਤਨੀ ਬਾਅਦ ਵਿੱਚ ਰਾਤ ਦੇ ਖਾਣੇ ਲਈ ਸ਼ਮੂਲੀਅਤ ਕਰ ਸਕਦੀ ਹੈ।

ਬਟਵਾਰੇ ਵਾਲੀ ਥਾਂ ਪਨਮੁਨਜੋਮ ਸ਼ਾਂਤੀ ਦਾ ਪ੍ਰਤੀਕ ਬਣਿਆ: ਮੂਨ

ਦੱਖਣੀ ਕੋਰੀਆ ਦੀ ਯੋਨਹਾਪ ਨਿਊਜ਼ ਏਜੰਸੀ ਮੁਤਾਬਕ ਦੋਵੇਂ ਨੇਤਾਵਾਂ ਵਿਚਾਲੇ ਸੰਖੇਪ ਪਰ ਸੁਖਾਵੇਂ ਮਾਹੌਲ 'ਚ ਹੋਈ ਗੱਲਬਾਤ ਹੈ।

ਕਿਮ ਜੋਂਗ ਓਨ ਦਾ ਕਹਿਣਾ ਹੈ, "ਮੇਰੀ ਰਾਸ਼ਟਰਪਤੀ ਮੂਨ ਨਾਲ ਵਧੀਆ ਦੋਸਤਾਨਾ, ਇਮਾਨਦਾਰ ਅਤੇ ਸੁਹਿਰਦ ਦ੍ਰਿਸ਼ਟੀਕੋਣ ਨਾਲ ਹੋਈ ਗੱਲਬਾਤ ਦੇ ਸਿੱਟੇ ਵੀ ਵਧੀਆ ਹੋਣਗੇ।"

Image copyright PA/Korea sUMMIT PRESS POOL

ਮੂਨ ਜੇ ਇਨ ਮੁਤਾਬਕ, " ਜਦੋਂ ਕਿਮ ਨੇ ਸਰਹੱਦ ਪਾਰ ਕੀਤੀ ਤਾਂ ਪਨਮੁਨਜੋਮ ਉਸ ਵੇਲੇ ਸ਼ਾਂਤੀ ਦਾ ਪ੍ਰਤੀਕ ਬਣ ਗਿਆ ਹੈ ਨਾ ਕਿ ਬਟਵਾਰੇ ਦਾ। ਮੈਂ ਇੱਕ ਵਾਰ ਫੇਰ ਕਿਮ ਜੋਂਗ ਦੇ ਇਸ ਫੈਸਲੇ ਦਾ ਸਨਮਾਨ ਕਰਦਾ ਹਾਂ, ਜਿਸ ਨਾਲ ਅੱਜ ਇਹ ਗੱਲਬਾਤ ਸੰਭਵ ਹੋ ਸਕੀ ਹੈ।"

ਕਿਮ 'ਤੇ ਭਰੋਸਾ?

ਹੱਥ ਮਿਲਾਉਣ ਦੌਰਾਨ ਗਰਮਜੋਸ਼ੀ, ਧੂੰਮਧਾਮ ਵਾਲੇ ਹਾਲਾਤ, ਥੋੜ੍ਹੀ ਨਿੱਜੀ ਗੱਲਬਾਤ ਹੀ ਕੁਝ ਰਸਮੀ ਗੱਲਬਾਤ ਹੀ ਅਸਲ ਹੋਵੇਗੀ। ਗੱਲਬਾਤ ਅਜੇ ਚੱਲ ਰਹੀ ਹੈ ਪਰ ਵਧੇਰੇ ਬੰਦ ਦਰਵਾਜ਼ਿਆਂ ਪਿੱਛੇ ਹੋਵੇਗੀ।

ਦੱਖਣੀ ਕੋਰੀਆ ਦੇ ਮੀਡੀਆ ਦਾ ਕਹਿਣਾ ਹੈ ਕਿ ਕਿਮ ਜੋਂਗ ਓਨ "ਖੁਲ੍ਹਦਿਲੀ ਨਾਲ" ਗੱਲ ਕਰਨਗੇ ਅਤੇ "ਸ਼ਾਂਤੀ, ਖੁਸ਼ਹਾਲੀ ਅਤੇ ਏਕੀਕਰਨ" ਬਾਰੇ ਚਰਚਾ ਕਰਨਗੇ।

ਮੂਨ ਨਾਲ ਬੈਠੇ ਕਿਮ ਨੇ ਕਿਹਾ ਕਿ ਉਹ "ਸੰਜੀਦਗੀ ਅਤੇ ਇਮਾਨਦਾਰੀ" ਨਾਲ ਗੱਲ ਕਰਨਾ ਚਾਹੁੰਦੇ ਹਨ।

ਪਰ ਕਈ ਨੂੰ ਸ਼ੱਕ ਹੈ ਕਿ ਆ ਰਹੇ ਇਨ੍ਹਾਂ ਵਧੀਆ ਬਿਆਨਾਂ ਵਿੱਚ ਕੁਝ ਭਰੋਸੇਲਾਇਕ ਹੈ। ਇਸ ਸਭ ਦੇ ਦੌਰਾਨ ਕਿਮ ਜੋਂਗ ਓਨ ਨੂੰ ਕੌਮਾਂਤਰੀ ਭਾਈਚਾਰੇ ਨੂੰ ਇਹ ਭਰੋਸਾ ਦਿਵਾਉਣ ਦੀ ਲੋੜ ਹੈ ਕਿ ਉਹ ਕਿੰਨੇ ਇਮਾਨਦਾਰ ਹਨ ਬੇਸ਼ੱਕ ਉਨ੍ਹਾਂ ਅਸਲ ਮਕਸਦ ਕੁਝ ਵੀ ਹੋਵੇ।

'ਤੁਸੀਂ ਸਾਡੇ ਨੂਡਲ ਦਾ ਆਨੰਦ ਮਾਣੋਗੇ'

ਖਾਣਾ ਇਸ ਗੱਲਬਾਤ ਦਾ ਕੇਂਦਰ ਹੈ। ਇਸ ਲਈ ਦੋਵੇਂ ਪੱਖਾਂ ਨੂੰ ਖੁਸ਼ ਰੱਖਣ, ਉਨ੍ਹਾਂ ਦੇ ਸੱਭਿਆਚਾਰ ਅਤੇ ਸਵਾਦਾ ਦਾ ਖ਼ਾਸ ਧਿਆਨ ਰੱਖਿਆ ਗਿਆ ਹੈ।

ਮੂਨ ਨੇ ਕਿਮ ਵੱਲੋਂ ਸਰਹੱਦ ਪਾਰ ਆ ਕੇ ਗੱਲਬਾਤ ਕਰਨ ਨੂੰ 'ਬਹਾਦਰੀ ਭਰਿਆ ਫੈਸਲਾ' ਦੱਸਿਆ।

Image copyright EPA

ਇਸ ਦੌਰਾਨ ਕਿਮ ਨੇ ਮਜ਼ਾਕ ਲਹਿਜ਼ੇ ਵਿੱਚ ਕਿਹਾ ਕਿ ਇਹ ਉੱਤਰੀ ਕੋਰੀਆ ਤੋਂ ਬੈਠਕ ਲਈ ਕੁਝ ਠੰਢੇ ਨੂਡਲ ਲੈ ਕੇ ਆਏ ਹਨ, ਜਿਸ ਦਾ ਦੱਖਣੀ ਕੋਰੀਆ ਲੋਕਾਂ ਨੇ ਆਨੰਦ ਲਿਆ।

ਉਨ੍ਹਾਂ ਨੇ ਕਿਹਾ, "ਮੈਨੂੰ ਆਸ ਹੈ ਕਿ ਤੁਸੀਂ ਸਾਡੇ ਵੱਲੋਂ ਲਿਆਂਦੇ ਨੂਡਲ ਦਾ ਜਰੂਰ ਲੁਤਫ਼ ਲਵੋਗੇ।" ਉਸ ਤੋਂ ਬਾਅਦ ਦੋਵੇਂ ਆਗੂਆਂ ਨੇ 'ਸਕੂਨ ਦੇ ਪਲਾਂ ਲਈ' ਮੀਡੀਆ ਨੂੰ ਉੱਥੋਂ ਜਾਣ ਲਈ ਕਿਹਾ।

ਗੱਲਬਾਤ ਦੇ ਵਧੀਆ ਸਿੱਟੇ ਹੋਣਗੇ: ਕਿਮ

ਦੋਵੇ ਆਗੂਆਂ ਵੱਲੋਂ ਇਹ ਦੋਸਤਾਨਾ ਮਿਲਣੀ ਸੀ, ਦੋਵਾਂ ਨਾਲ ਵੱਡੇ ਵਫ਼ਦ ਹਨ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਨੇ ਕਿਮ ਨੂੰ ਮਿਲਦਿਆ ਹੀ ਕਿਹਾ, ਤੁਹਾਨੂੰ ਮਿਲ ਕੇ ਮੈਨੂੰ ਬਹੁਤ ਖੁਸ਼ੀ ਹੋਈ।

ਜਦਕਿ ਕਿਮ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਸ ਹੈ ਕਿ ਇਹ 'ਦੋਸਤਾਨਾ ਗੱਲਬਾਤ' ਵਧੀਆ 'ਸਿੱਟਾ' ਲੈ ਕੇ ਆਵੇਗੀ।

ਕੁਝ ਸਮੇਂ ਲਈ ਨਿੱਜੀ ਹੋਈ

ਦੋਵੇਂ ਆਗੂ ਹੁਣ ਨਿੱਜੀ ਗੱਲਬਾਤ ਲਈ ਜਨਤਾ ਤੋਂ ਦੂਰ ਚਲੇ ਗਏ ਹਨ। ਦੱਖਣੀ ਕੋਰੀਆ ਨੇ ਵੀਰਵਾਰ ਨੂੰ ਪੂਰੇ ਵਿਸਥਾਰ ਨਾਲ ਦੱਸਿਆ ਸੀ ਕਿ ਉਹ ਕੀ ਕਰਨ ਜਾ ਰਹੇ ਹਨ।

Image copyright Getty Images

ਵੱਡਾ ਸੁਆਗਤ, ਫੇਰ ਕੁਝ ਗੱਲਬਾਤ ਅਤੇ ਫੇਰ ਦੁਪਹਿਰ ਦਾ ਖਾਣਾ ਖਾਧਾ ਜਾਵੇਗਾ। ਇਹ ਸ਼ਾਇਦ ਇਕੱਠੇ ਪ੍ਰੈਸ ਕਾਨਫਰੰਸ ਕਰਨ, ਇਹ ਇਸ ਗੱਲ 'ਤੇ ਵੀ ਨਿਰਭਰ ਕਰਦਾ ਹੈ ਕਿ ਉਹ ਕਿਹੜੇ ਮੁੱਦਿਆਂ 'ਤੇ ਸਹਿਮਤੀ ਜਤਾਉਂਦੇ ਹਨ, ਜਿਸ ਨੂੰ ਪਨਮੁਨਜੋਮ ਐਲਾਨ ਕਿਹਾ ਜਾਵੇਗਾ।

ਕਿਮ ਦੀ ਭੈਣ ਵਫ਼ਦ ਦੀ ਆਗੂ

ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਨੇ ਕਿਮ ਜੋਂਗ ਉਨ ਦੀ ਭੈਣ ਨਾਲ ਵੀ ਮੁਲਾਕਾਤ ਕੀਤੀ । ਹਾਲ ਦੇ ਦਿਨਾਂ ਵਿੱਚ ਉਨ੍ਹਾਂ ਦੀ ਉੱਤਰੀ ਕੋਰੀਆ ਦੀ ਸਿਆਸਤ ਵਿੱਚ ਕਾਫੀ ਸ਼ਲਾਘਾ ਕੀਤੀ ਗਈ ਹੈ।

ਉਨ੍ਹਾਂ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਦੱਖਣੀ ਕੋਰੀਆ ਵਿੰਟਰ ਓਲਪਿੰਕਸ ਵਿੱਚ ਵੀ ਹਿੱਸਾ ਲਿਆ ਅਤੇ ਉੱਤਰੀ ਕੋਰੀਆ ਦਾ ਅਗਵਾਈ ਕੀਤੀ।

ਓਨ ਦੀ ਭੈਣ ਦੀ ਦੱਖਣੀ ਕੋਰੀਆ ਵਿੱਚ ਚੰਗੀ ਪਛਾਣ ਬਣ ਚੁੱਕੀ ਹੈ ਅਤੇ ਬੀਬੀਸੀ ਪੱਤਰਕਾਰ ਰੁਪਰਟ ਵਿੰਗਫੀਲਡ ਹੇਅਸ ਦਾ ਕਹਿਣਾ ਹੈ ਕਿ ਉਹ ਅੱਜ ਵੀ ਕਿਮ ਜੋਂਗ ਉਨ ਦੇ ਵਫ਼ਦ ਦੀ ਅਗਵਾਈ ਕਰ ਰਹੀ ਹੈ।

ਸਰਹੱਦ ਉੱਤੇ ਭਰਵਾਂ ਸਵਾਗਤ

ਫੋਟੋ ਕੈਪਸ਼ਨ ਸਰਹੱਦ ਉੱਤੇ ਕਿਮ ਜੋਂਗ ਦਾ ਸ਼ਾਹੀ ਸਵਾਗਤ

ਦੋਵੇ ਨੇਤਾਵਾਂ ਨੇ ਦੱਖਣੀ ਕੋਰੀਆ ਵਿੱਚ ਪਾਰੰਪਿਰਕ ਪਹਿਰਾਵੇ ਵਿੱਚ ਗਾਰਡ ਆਫ ਆਨਰ ਲਿਆ। ਬੱਚਿਆਂ ਨਾਲ ਤਸਵੀਰਾਂ ਖਿਚਵਾਈਆਂ, ਸੈਨਾ ਦੇ ਪਰੀਖਣ ਲਈ ਰੈੱਡ ਕਾਰਪੇਟ 'ਤੇ ਵੀ ਇਕੱਠੇ ਚੱਲੇ ਅਤੇ ਸਲਾਮੀ ਲਈ।

ਸਰਹੱਦ 'ਤੇ ਮੌਜੂਦ ਬੀਬੀਸੀ ਪੱਤਰਕਾਰ ਰੁਪਰਟ ਵਿੰਗਫੀਲਡ ਹੇਅਸ ਮੁਤਾਬਕ ਕਿਮ ਦਾ ਸਟੇਟ ਦੇ ਮੁਖੀ ਵਜੋਂ ਸੁਆਗਤ ਕੀਤਾ ਗਿਆ ਅਤੇ ਕੁਝ ਅਜਿਹਾ ਹੀ ਇਹ ਕਾਫੀ ਲੰਬੇ ਸਮੇਂ ਤੋਂ ਚਾਹੁੰਦੇ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)