WWE ਰਿੰਗ 'ਚ ਮਹਿਲਾ ਪਹਿਲਵਾਨ ਦੇ ਘੱਟ ਕੱਪੜਿਆਂ ਕਾਰਨ ਸਾਊਦੀ ਅਰਬ ਵਿੱਚ ਹੰਗਾਮਾ

ਮੁਕਾਬਲੇ ਵਿੱਚ ਜੋਹਨ ਸੀਨਾ, ਟਰਿਪਲ ਐੱਚ ਉੱਪਰ ਭਿੜਦੇ ਹੋਏ Image copyright Getty Images
ਫੋਟੋ ਕੈਪਸ਼ਨ ਮੱਧ ਪੂਰਬ ਵਿੱਚ ਕਾਫੀ ਪਸੰਦ ਕੀਤੀ ਜਾਂਦੀ ਹੈ ਰੈਸਲਿੰਗ

ਸਾਊਦੀ ਅਰਬ ਦੇ ਖੇਡ ਪ੍ਰਸ਼ਾਸ਼ਨ ਨੇ ਰੈਸਲਿੰਗ ਦੇ ਪ੍ਰਸਾਰਣ ਵਿੱਚ ਇੱਕ ਘੱਟ ਕੱਪੜਿਆਂ ਵਾਲੀ ਔਰਤ ਰੈਸਲਰ ਦਿਖਣ 'ਤੇ ਮਾਫੀ ਮੰਗੀ ਹੈ।

ਜੇਦਾਹ ਵਿੱਚ ਵਰਲਡ ਰੈਸਲਿੰਗ ਇੰਟਰਟੇਨਮੈਂਟ(WWE) ਦੇ 'ਗਰੇਟਸਟ ਰਾਇਲ ਰੰਬਲ' ਪ੍ਰੋਗਰਾਮ ਦੌਰਾਨ ਇਹ ਘਟਨਾ ਵਾਪਰੀ।

ਇਸ ਪ੍ਰੋਗਰਾਮ ਦੌਰਾਨ ਕਿਸੇ ਮਹਿਲਾ ਪਹਿਲਵਾਨ ਨੂੰ ਹਿੱਸਾ ਨਹੀਂ ਲੈਣ ਦਿੱਤਾ ਗਿਆ ਪਰ ਇੱਕ ਪ੍ਰਮੋਸ਼ਨਲ ਵੀਡੀਓ ਦਾ ਇੱਕ ਔਰਤ ਪਹਿਲਵਾਨ ਵਾਲੇ ਹਿੱਸੇ ਦਾ ਪ੍ਰਸਾਰਣ ਹੋ ਗਿਆ।

ਜਿਉਂ ਹੀ ਇਹ ਵੀਡੀਓ ਸਟੇਡੀਅਮ (ਏਰੀਨਾ) ਵਿੱਚ ਲੱਗੀ ਵਿਸ਼ਾਲ ਸਕਰੀਨ 'ਤੇ ਨਸ਼ਰ ਹੋਇਆ, ਸਰਕਾਰੀ ਚੈਨਲ ਨੇ ਫੌਰਨ ਹੀ ਪ੍ਰਸਾਰਣ ਰੋਕ ਦਿੱਤਾ।

ਸਾਊਦੀ ਅਰਬ ਦੀ ਸਾਧਾਰਣ ਖੇਡ ਅਥੌਰਟੀ ਨੇ ਇਸ ਨੂੰ ਗੈਰ ਸੱਭਿਆਚਾਰਕ ਦੱਸਦਿਆਂ ਇਸ 'ਤੇ ਦੁੱਖ ਜ਼ਾਹਰ ਕੀਤਾ।

ਅਰਬ ਮਾਮਲਿਆਂ ਦੇ ਬੀਬੀਸੀ ਸੰਪਾਦਕ ਸਬੈਸਟੀਅਨ ਅਸ਼ਰ ਦਾ ਨਜ਼ਰੀਆ꞉

ਸਾਊਦੀ ਅਰਬ ਵਿੱਚ ਕਦੇ ਅਜਿਹੇ ਪ੍ਰੋਗਰਾਮਾਂ ਦੇ ਹੋਣ ਬਾਰੇ ਸੋਚਿਆ ਵੀ ਨਹੀਂ ਸੀ ਜਾ ਸਕਦਾ। ਉੱਥੇ ਇਹ ਖੇਡ ਇਸ ਸਾਲ ਪਹਿਲੀ ਵਾਰ ਹੋਈ ਹੈ।

Image copyright Getty Images
ਫੋਟੋ ਕੈਪਸ਼ਨ ਮੁਕਾਬਲੇ ਵਿੱਚ ਜੋਹਨ ਸੀਨਾ, ਟਰਿਪਲ ਐੱਚ ਉੱਪਰ ਭਿੜਦੇ ਹੋਏ

ਜਦੋਂ ਸਕਰੀਨ 'ਤੇ ਇੱਕ ਔਰਤ ਪਹਿਲਵਾਨ ਵਾਲੀ ਪ੍ਰਮੋਸ਼ਨਲ ਫਿਲਮ ਪਰਦੇ 'ਤੇ ਨਸ਼ਰ ਹੋਈ ਤਾਂ ਇਸ ਖੇਡ ਦੇ ਸਿੱਧੇ ਪ੍ਰਸਾਰਣ ਨੇ ਕਈ ਸਥਾਨਕ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਦਿੱਤੀ।

ਹਾਲਾਂਕਿ ਸਰਕਾਰੀ ਚੈਨਲ ਨੇ ਤੁਰੰਤ ਪ੍ਰਸਾਰਣ ਰੋਕ ਦਿੱਤਾ ਪਰ ਫਿਰ ਵੀ ਕੱਟੜਪੰਥੀਆਂ ਦੀ ਆਲੋਚਨਾ ਝੱਲਣੀ ਪਈ।

WWE ਦੀ ਆਲੋਚਨਾ

ਡਬਲਿਊ ਡਬਲਿਊ ਈ ਨੇ ਸਾਉਦੀ ਰਵਾਇਤਾਂ ਅੱਗੇ ਝੁਕਦਿਆਂ ਔਰਤਾਂ ਨੂੰ ਇਸ ਮੁਕਾਬਲੇ ਤੋਂ ਪਾਸੇ ਰੱਖਿਆ। ਪ੍ਰੋਗਰਾਮ ਲਈ ਰਚੀ ਗਈ ਸਾਊਦੀ ਅਤੇ ਇਰਾਨ ਦੀ ਲੜਾਈ ਨੂੰ ਵੀ ਮਿਲਿਆ-ਜੁਲਿਆ ਹੁੰਗਾਰਾ ਮਿਲਿਆ।

ਸਾਊਦੀ ਪਹਿਲਵਾਨਾਂ ਨੇ ਆਸਾਨੀ ਨਾਲ ਇਰਾਨੀਆਂ ਨੂੰ ਹਰਾ ਦਿੱਤਾ ਕਿ ਸਟੇਡੀਅਮ ਵਿੱਚ ਇਰਾਨ ਦੇ ਕੌਮੀ ਝੰਡੇ ਲਹਿਰਾਉਣ ਦਿੱਤੇ ਗਏ।

ਕਈਆਂ ਨੂੰ ਇਹ ਸਾਊਦੀ ਖਿਲਾਫ਼ ਖਾੜੀ ਮੁਲਕਾਂ ਦੀ ਸਾਜਿਸ਼ ਲੱਗੀ।

ਰੈਸਲਿੰਗ ਕਾਫੀ ਪਸੰਦ ਕੀਤੀ ਜਾਂਦੀ ਹੈ

ਪ੍ਰੋਗਰਾਮ ਦੌਰਾਨ 60 ਹਜ਼ਾਰ ਸੀਟਾਂ ਵਾਲ ਕਿੰਗ ਅਬਦੁੱਲਾ ਸਪੋਰਟਸ ਸਟੇਡੀਅਮ ਔਰਤਾਂ,ਮਰਦਾਂ ਅਤੇ ਬੱਚਿਆਂ ਨਾਲ ਪੂਰਾ ਭਰਿਆ ਹੋਇਆ ਸੀ।

ਹਾਲਾਂਕਿ ਔਰਤਾਂ ਕਿਸੇ ਸਾਥੀ ਨਾਲ ਹੀ ਆ ਸਕਦੀਆਂ ਸਨ।

ਕਿਹਾ ਜਾ ਰਿਹਾ ਹੈ ਕਿ ਇਸ ਮੁਕਾਬਲੇ ਲਈ ਪੈਸਾ ਕਥਿਤ ਤੌਰ 'ਤੇ ਸਾਊਦੀ ਖੇਡ ਅਥੌਰਟੀ ਨੇ ਡਬਲਿਊ ਡਬਲਿਊ ਈ ਨੇ ਇੱਕ ਸਮਝੌਤੇ ਤਹਿਤ ਦਿੱਤਾ।

ਡਬਲਿਊ ਡਬਲਿਊ ਈ ਦੀ ਇੱਕ ਅਰਬੀ ਭਾਸ਼ਾ ਵਿੱਚ ਵੈੱਬਸਾਈਟ ਵੀ ਹੈ ਅਤੇ ਇਹ ਸੰਗਠਨ ਖਿੱਤੇ ਦੇ ਹੋਰ ਦੇਸਾਂ ਵਿੱਚ ਵੀ ਅਜਿਹੇ ਮੁਕਾਬਲੇ ਕਰਾਉਂਦਾ ਹੈ।

ਕੁਝ ਲੋਕਾਂ ਨੇ ਡਬਲਿਊ ਡਬਲਿਊ ਈ ਵੱਲੋਂ ਔਰਤਾਂ ਨੂੰ ਇਸ ਮੁਕਾਬਲੇ ਵਿੱਚ ਸ਼ਾਮਲ ਨਾ ਕਰਨ ਕਰਕੇ ਆਲੋਚਨਾ ਕੀਤੀ।

ਸਾਊਦੀ ਦੀਆਂ ਬਹੁਤ ਸਾਰੀਆਂ ਪਹਿਲਵਾਨ ਇਸ ਮੁਕਾਬਲੇ ਨੂੰ ਘਰੇ ਬੈਠ ਕੇ ਦੇਖ ਰਹੀਆਂ ਸਨ ਜਦਕਿ ਉਨ੍ਹਾਂ ਦੇ ਮਰਦ ਸਾਥੀ ਇਸ ਵਿੱਚ ਹਿੱਸਾ ਲੈ ਰਹੇ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)