ਪੂਰੀ ਦੁਨੀਆਂ ਤੋਂ ਬੀਤੇ ਹਫਤੇ ਦੀਆਂ ਦਿਲਚਸਪ ਤਸਵੀਰਾਂ

Image copyright ALY SONG / REUTERS

ਚੀਨ ਦੇ ਯੁੰਨਾਨ ਸੂਬੇ ਦੇ ਲੁਝਾਂਗ ਕਸਬੇ ਵਿੱਚ ਇੱਕ ਨਿਸ਼ਾਨੇਬਾਜ਼ੀ ਮੁਕਾਬਲੇ ਦੌਰਾਨ ਇੱਕ ਲਿਸੁ ਵਿਅਕਤੀ ਦੀ ਤਸਵੀਰ

Image copyright BRENDAN SMIALOWSKI / AFP

ਓਵਲ ਆਫਿਸ ਵਿੱਚ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਮਿਲਣ ਪਹੁੰਚੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ। ਇਸ ਤਸਵੀਰ ਨੂੰ ਦੇਖ ਕੇ ਲੱਗ ਰਿਹਾ ਹੈ ਮੰਨੋ ਟਰੰਪ ਮੈਕਰੋਂ ਦੇ ਮੋਢੇ ਤੋਂ ਰੂਸੀ ਸਾਫ਼ ਕਰ ਰਹੇ ਹਨ।

Image copyright ANTARA FOTO/RAHMAD/ VIA REUTERS

ਉੱਤਰੀ ਆਇਰਲੈਂਡ ਦੇ ਪੋਰਟਡਾਊਨ ਲੌਂਜ ਵਿੱਚ ਮਨਾਏ ਜਾਣ ਵਾਲੇ ਸਾਲਾਨਾ ਜਲਸੇ ਮੱਡ ਮੈਡਨੈਸ ਵਿੱਚ ਹਿੱਸਾ ਲੈਂਦੀ ਇੱਕ ਪ੍ਰਤੀਭਾਗੀ।

Image copyright ANTARA FOTO/RAHMAD/ VIA REUTERS

ਇੰਡੋਨੇਸ਼ੀਆ ਦੇ ਆਚੇ ਸੂਬੇ ਦੇ ਪ੍ਰੇਰਲਕ ਵਿੱਚ ਤੇਲ ਫੈਲਣ 'ਤੇ 70 ਮੀਟਰ (230 ਫੁੱਟ) ਉੱਤੇ ਹਵਾ ਵਿੱਚ ਗੋਲੀ ਚਲਾਉਣ 'ਤੇ ਅੱਗ ਲੱਗ ਗਈ ਜੋ ਘਰਾਂ ਅਤੇ ਤਾੜ ਦੇ ਰੁਖਾਂ ਤੋਂ ਵੀ ਉੱਚੀ ਗਈ। ਇਸ ਵਿੱਚ ਘੱਟੋ-ਘੱਟ 21 ਲੋਕਾਂ ਦੀ ਮੌਤ ਹੋਈ ਅਤੇ ਕਈ ਲੋਕ ਜ਼ਖ਼ਮੀ ਹੋਏ।

Image copyright POOL/EPA

ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੱਖਣੀ ਕੋਰੀਆ ਦੀ ਜ਼ਮੀਨ 'ਤੇ ਪੈਰ ਰੱਖਣ ਵਾਲੇ ਪਹਿਲੇ ਉੱਤਰੀ ਕੋਰੀਆਈ ਨੇਤਾ ਬਣੇ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਨੇ ਉਨ੍ਹਾਂ ਦੇ ਨਾਲ ਹੱਥ ਮਿਲਾਇਆ।

Image copyright FABRICE COFFRINI / AFP

26 ਅਪ੍ਰੈਲ, 2018 ਨੂੰ ਪੱਛਮੀ ਸਵਿਟਜ਼ਰਲੈਂਡ ਦੇ ਏਪੇਂਡਸ ਦੇ ਨੇੜੇ ਖੇਤਾਂ ਵਿੱਚ ਟ੍ਰੈਕਟਰ ਦੀ ਤਸਵੀਰ

Image copyright DOMINIC LIPINSKI / PA

ਲੰਡਨ ਦੇ ਸੈਂਟ ਮੈਰੀ ਹਸਪਤਾਲ ਦੇ ਲਿੰਡੋ ਵਿੰਗ ਦੇ ਬਾਹਰ ਡਿਊਕ ਅਤੇ ਡਚੇਜ਼ ਆਫ ਕੈਮਬ੍ਰਿਜ ਆਪਣੇ ਤੀਜੇ ਨਵਜੰਮੇ ਪੁੱਤਰ ਨਾਲ ਫੋਟੋ ਖਿੱਚਵਾਉਂਦੇ ਹੋਏ। ਨਵਾਂ ਮਹਿਮਾਨ ਉੱਤਰਾਅਧਿਕਾਰ ਦੀ ਲੜੀ ਵਿੱਚ ਪੰਜਵੇ ਨੰਬਰ 'ਤੇ ਹੈ ਅਤੇ ਉਹ ਮਹਾਰਾਣੀ ਦੇ ਛੇਵੇਂ ਪੋਤੇ ਹਨ।

Image copyright JUSTIN SETTERFIELD / GETTY IMAGES

ਔਰਤਾਂ ਦੀ ਵਰਜਿਨ ਮਨੀ ਲੰਡਨ ਮੈਰਥਨ ਦੌੜ ਵਿੱਚ ਕਰੌਸ ਲਾਈਨ ਨੂੰ ਪਾਰ ਕਰਨ ਤੋਂ ਬਾਅਦ ਕੇਨੀਆ ਦੀ ਵਿਵਿਆਨ ਚੇਰੂਯਾਤ।

Image copyright SERGEI GAPONS / AFP

ਬੇਲਾਰੂਸ ਦੇ ਮਿੰਸਕ ਵਿੱਚ ਯੂਕੇਨ ਦੀ ਸਰਹੱਦ 'ਤੇ 32 ਸਾਲ ਪਹਿਲਾਂ ਪਰਮਾਣੂ ਹਾਦਸੇ ਵਿੱਚ ਮਾਰੇ ਗਏ ਚਰਨੋਬਿਲ ਦੇ ਪੀੜਤਾਂ ਦੀ ਯਾਦ ਵਿੱਚ ਉਨ੍ਹਾਂ ਦੇ ਸਮਾਰਕ 'ਤੇ ਫੁੱਲ ਚੜ੍ਹਾਉਂਦਾ ਹੋਏ ਗਾਰਡ।

Image copyright JANE BARLOW / PA

ਫੋਟੋਗ੍ਰਾਫਰ ਜੇਨ ਬਾਰਲੋ ਨੇ ਸਕੌਟਲੈਂਡ ਦੇ ਨੇੜੇ ਫਰਥ ਆਫ ਫਰਥ ਖਾੜੀ ਵਿੱਚ ਬਾਸ ਰੌਕ 'ਤੇ ਉਗਦੇ ਸੂਰਜ ਦੀ ਤਸਵੀਰ ਲਈ।

ਬੀਬੀਸੀ ਪੰਜਾਬੀ ਦੇ ਤਸਵੀਰਾਂ ਵਾਲੇ ਹੋਰ ਫੀਚਰ ਜੋ ਤੁਹਾਨੂੰ ਦਿਲਚਸਪ ਲੱਗ ਸਕਦੇ ਹਨ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)