ਛੋਟੇ ਵੱਡੇ ਸ਼ੁਕਰਾਣੂਆਂ ਅਤੇ ਆਂਡਿਆਂ ਦੀ ਦਿਲਚਸਪ ਦੁਨੀਆਂ ਬਾਰੇ ਰੋਚਕਤਾ ਭਰਪੂਰ ਜਾਣਕਾਰੀ

ਸ਼ੁਕਰਾਣੂ Image copyright Alexey Kotelnikov/Alamy

ਸ਼ੁਕਰਾਣੂ ਅਤੇ ਆਂਡੇ ਇੰਨੇ ਸੂਖ਼ਮ ਹੁੰਦੇ ਹਨ ਕਈ ਵਾਰ ਤਾਂ ਇਨ੍ਹਾਂ ਨੂੰ ਨੰਗੀਆਂ ਅੱਖਾਂ ਨਾਲ ਦੇਖਿਆ ਵੀ ਨਹੀਂ ਜਾ ਸਕਦਾ। ਹਮੇਸ਼ਾ ਅਜਿਹਾ ਨਹੀਂ ਹੁੰਦਾ ਕਈ ਵਾਰ ਇਨ੍ਹਾਂ ਦਾ ਆਕਾਰ ਬੇਹੱਦ ਵਿਸ਼ਾਲ ਵੀ ਹੋ ਸਕਦਾ ਹੈ। ਇੰਨਾ ਵਿਸ਼ਾਲ ਕਿ ਤੁਸੀਂ ਕਲਪਨਾ ਵੀ ਨਹੀਂ ਕੀਤੀ ਹੋਣੀ।

ਸ਼ੁਕਰਾਣੂ ਸਭ ਤੋਂ ਛੋਟਾ ਮਨੁੱਖੀ ਸੈਲ ਹੈ ਅਤੇ ਇਹ ਸਭ ਤੋਂ ਗੁੰਝਲਦਾਰ ਵੀ ਹੈ। ਆਂਡਾ ਜੋ ਕਿ ਸਭ ਤੋਂ ਵੱਡਾ ਹੁੰਦਾ ਹੈ ਓਨਾ ਹੀ ਪੇਚੀਦਾ ਵੀ ਹੈ।

ਜੇ ਕੁਦਰਤੀ ਸੰਸਾਰ ਵਿੱਚ ਦੇਖਿਆ ਜਾਵੇ ਤਾਂ ਸ਼ੁਕਰਾਣੂਆਂ ਅਤੇ ਆਂਡਿਆਂ ਦੀ ਦੁਨੀਆਂ ਬੜੀ ਬਚਿੱਤਰ ਹੈ। ਬਹੁਤੀਆਂ ਪ੍ਰਜਾਤੀਆਂ ਵਿੱਚ ਯੁਗਮਕ (ਗੇਮਟ) ਹੁੰਦੇ ਹਨ ਜਿਨ੍ਹਾਂ ਨੂੰ ਨਰ ਅਤੇ ਮਦੀਨ ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ:

ਯੂਨੀਵਰਸਿਟੀ ਆਫ ਈਸਟ ਐਂਜਲੀਆ, ਬ੍ਰਿਟੇਨ ਦੇ ਪ੍ਰੋਫੈਸਰ ਮੈਥਿਊ ਗੇਜ ਦੱਸਦੇ ਹਨ, "ਯੁਗਮਕਾਂ ਦੇ ਦੋ ਬੁਨਿਆਦੀ ਕੰਮ ਹੁੰਦੇ ਹਨ- ਸੰਤਾਨ ਦਾ ਪੋਸ਼ਣ ਕਰਨਾ ਅਤੇ ਆਪਣੀ ਨਸਲ ਦੇ ਯੁਗਮਕਾਂ ਨਾਲ ਮੇਲ ਕਰਨਾ। ਗਿਣਤੀ ਅਤੇ ਆਕਾਰ ਦੇ ਲਿਹਾਜ਼ ਨਾਲ, ਇਨ੍ਹਾਂ ਦੋਹਾਂ ਮੋਰਚਿਆਂ 'ਤੇ ਸਫ਼ਲ ਹੋਣਾ ਔਖਾ ਹੈ।"

ਸ਼ੁਕਰਾਣੂ ਤੇ ਆਂਡਿਆ ਦੀ ਵਿਭਿੰਨਤਾ

ਇੱਕ ਯੁਗਮਕ ਸੰਤਾਨ ਦੇ ਜਿਉਂਦਾ ਰਹਿਣ ਲਈ ਪੋਸ਼ਣ ਦਿੰਦਾ ਹੈ, ਵਿਕਾਸ ਦੀ ਪ੍ਰਕਿਰਿਆ ਨੇ ਉਸ ਨੂੰ ਵੱਡਾ ਬਣਾਇਆ ਹੈ। ਇਨ੍ਹਾਂ ਨੂੰ ਪੋਸ਼ਕ ਯੁਗਮਕ ਕਿਹਾ ਜਾਂਦਾ ਹੈ, ਜਿਨ੍ਹਾਂ ਨੂੰ ਮਾਦਾ ਪੈਦਾ ਕਰਦੀ ਹੈ ਅਤੇ ਇਨ੍ਹਾਂ ਨੂੰ ਆਂਡੇ ਕਿਹਾ ਜਾਂਦਾ ਹੈ।

ਸ਼ੁਕਰਾਣੂਆਂ ਦੇ ਰੂਪ ਅਤੇ ਆਕਾਰ ਦੀ ਵਿਭਿੰਨਤਾ ਆਪਣੇ ਆਪ ਵਿੱਚ ਖੋਜ ਦਾ ਵਿਸ਼ਾ ਹੈ।

ਦੂਸਰੇ ਯੁਗਮਕ ਨੇ ਦੋ ਸੈਲਾਂ ਦੇ ਮਿਲਣ ਦੀ ਸੰਭਾਵਨਾ ਵਧਾਉਣੀ ਹੁੰਦੀ ਹੈ। ਇਸ ਲਈ ਵਿਕਾਸ ਦੀ ਪ੍ਰਕਿਰਿਆ ਨੇ ਉਸ ਨੂੰ ਛੋਟਾ ਬਲਕਿ ਸੂਖਮ ਬਣਾਇਆ ਹੈ। ਭਾਵ ਸ਼ੁਕਰਾਣੂ ਜਿਨ੍ਹਾਂ ਨੂੰ ਨਰ ਪੈਦਾ ਕਰਦਾ ਹੈ।

ਤੁਹਾਨੂੰ ਲੱਗਦਾ ਹੋਵੇਗਾ ਕਿ ਛੋਟੇ ਜੀਵਾਂ ਦੇ ਸ਼ੁਕਰਾਣੂ ਸਭ ਤੋਂ ਸੂਖਮ ਹੋਣਗੇ ਪਰ ਅਜਿਹਾ ਨਹੀਂ ਹੈ ਕਿਉਂਕਿ ਸਭ ਤੋਂ ਵੱਡਾ (ਲੰਮਾ) ਸ਼ੁਕਰਾਣੂ ਇੱਕ ਮੱਖੀ ਦਾ ਹੁੰਦਾ ਹੈ।

Image copyright Visuals Unlimited/Naturepl.com
ਫੋਟੋ ਕੈਪਸ਼ਨ ਅੰਡੇ ਨਾਲ ਚਿਪਕਿਆ ਤਾਰਾ ਮੱਛੀ ਦਾ ਸ਼ੁਕਰਾਣੂ

ਫਲਾਂ ਦੀ ਇੱਕ ਮੱਖੀ ਡਰੋਸੋਫਿਲਾ ਬਾਈਫੁਰਸਾ ਦਾ ਨਰ ਧਾਗੇ ਦੇ ਪਿੰਨੇ ਵਰਗਾ ਸ਼ੁਕਰਾਣੂ ਛੱਡਦਾ ਹੈ। ਜਦੋਂ ਵਿਗਿਆਨੀਆਂ ਨੇ ਇਸ ਨੂੰ ਮਾਪਿਆ ਤਾਂ ਇਸਦਾ ਆਕਾਰ 6 ਸੈਂਟੀਮੀਟਰ ਸੀ ਜੋ ਨਰ ਦੇ ਆਕਾਰ ਨਾਲੋਂ 20 ਗੁਣਾਂ ਲੰਮਾ ਸੀ।

ਸਾਲ 2016 ਵਿੱਚ ਪ੍ਰਕਾਸ਼ਿਤ ਹੋਏ ਇੱਕ ਅਧਿਐਨ ਲੰਮੇ ਸ਼ੁਕਰਾਣੂ ਮੋਰ ਦੀ ਪੂੰਛ ਵਰਗੇ ਹਨ। ਇਹ ਇਸ ਲਈ ਵਿਕਸਿਤ ਹੋਏ ਹਨ ਕਿਉਂਕਿ ਮਾਦਾ ਲੰਮੇ ਸ਼ੁਕਰਾਣੂ ਪਸੰਦ ਕਰਦੀਆਂ ਹਨ।

ਫੇਰ ਵੀ ਜੋ ਵੱਡਾ ਹੋਵੇ ਜ਼ਰੂਰੀ ਨਹੀਂ ਵਧੀਆ ਵੀ ਹੋਵੇ। ਦੂਸਰੇ ਪਾਸੇ ਸਭ ਤੋਂ ਛੋਟਾ ਸ਼ੁਕਰਾਣੂ ਪੈਰਾਸਟੋਇਡ ਵਸਪ ਕੋਟੇਸ਼ੀਆ ਕੌਂਗਰੈਗਟਾ ਦਾ ਹੁੰਦਾ ਹੈ। ਪੈਰਾਸਟੋਇਡ ਜੀਵ ਉਹ ਹੁੰਦੇ ਹਨ ਜਿਨ੍ਹਾਂ ਦੀ ਸੰਤਾਨ (ਲਾਰਵਾ) ਪਰਜੀਵੀਆਂ ਵਾਂਗ ਰਹਿੰਦੀ ਹੈ ਅਤੇ ਜਿਸ 'ਤੇ ਇਹ ਪਲਦੇ ਹਨ ਉਸੇ ਨੂੰ ਮਾਰ ਦਿੰਦੇ ਹਨ। ਇਸ ਵਸਪ ਦਾ ਸ਼ੁਕਰਾਣੂ 7 ਮਾਈਕਰੋਮੀਟਰ (ਸੈਂਟੀਮੀਟਰ ਦਾ 0.0007ਵਾਂ ਹਿੱਸਾ) ਤੋਂ ਵੀ ਛੋਟਾ ਹੁੰਦਾ ਹੈ।

ਯੂਨੀਵਰਸਿਟੀ ਆਫ਼ ਸ਼ਫੀਲਡ,ਯੂਕੇ ਦੀ ਰਹੋਂਡਾ ਸਨੂਕ, ਮੁਤਾਬਕ ਸ਼ੁਕਾਰਣੂਆਂ ਦੀ ਇਤਨੀ ਵਿਭਿੰਨਤਾ ਦੇ ਕਈ ਕਾਰਨ ਹੋ ਸਕਦੇ ਹਨ।

ਫਿਟਿਸਟ ਆਫ ਦਿ ਸਰਵਾਈਵਲ ਦਾ ਸਿਧਾਂਤ

ਸਨੂਕ ਦੀ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਕੁਦਰਤੀ ਚੋਣ ਮੁਤਾਬਕ ਸਭ ਤੋਂ ਬਿਹਤਰ ਹੀ ਬਚਿਆ ਰਹਿ ਸਕਦਾ ਹੈ। ਇਸ ਲਈ ਵੱਡੇ-ਛੋਟੇ ਦੋਵੇਂ ਤਰ੍ਹਾਂ ਦੇ ਸ਼ੁਕਰਾਣੂ ਪਸੰਦ ਕੀਤੇ ਜਾ ਸਕਦੇ ਹਨ ਪਰ ਇਹ ਸਾਰਾ ਮੁਕਾਬਲੇ ਅਤੇ ਚੋਣ ਦਾ ਸਵਾਲ ਹੈ।

ਜਦੋਂ ਮਾਦਾ ਇੱਕ ਤੋਂ ਵਧੇਰੇ ਨਰਾਂ ਨਾਲ ਸੰਭੋਗ ਕਰਦੀ ਹੈ ਤਾਂ ਸਾਰਿਆਂ ਦੇ ਹੀ ਸ਼ੁਕਰਾਣੂ ਉਸ ਵਿੱਚ ਰਹਿ ਜਾਂਦੇ ਹਨ। ਅਜਿਹੀ ਹਾਲਤ ਵਿੱਚ ਸਭ ਤੋਂ ਵਧੀਆ (ਤੰਦਰੁਸਤ) ਸ਼ੁਕਰਾਣੂ ਹੀ ਦੂਸਰਿਆਂ ਨੂੰ ਹਰਾ ਕੇ ਉਸ ਦੇ ਅੰਡਿਆਂ ਵਿੱਚ ਦਾਖਲ ਹੋ ਕੇ ਉਨ੍ਹਾਂ ਨੂੰ ਨਿਸ਼ੇਚਿਤ ਕਰ ਸਕਣਗੇ।

ਇਹ ਵੀ ਪੜ੍ਹੋ:

ਸ਼ਾਇਦ ਇਸੇ ਕਰਕੇ ਫਲਾਂ ਵਾਲੀ ਮੱਖੀ ਦੇ ਸ਼ੁਕਰਾਣੂਆਂ ਦੀ ਪੂਛ ਇੰਨੀ ਲੰਮੀ ਹੋਈ ਹੈ। ਦੂਜੀ ਮਿਸਾਲ ਵੂਡਲੀਸ ਦੀ ਹੈ ਜਿਸ ਦੇ ਸ਼ੁਕਰਾਣੂ ਜੋ ਰੇਲ ਬਣਾ ਕੇ ਆਪਸੀ ਸਹਿਯੋਗ ਨਾਲ ਚਲਦੇ ਹਨ।

Image copyright Getty Images

ਕੁਝ ਮੱਖੀਆਂ ਅਤੇ ਮਕੌੜਿਆਂ ਦੇ ਵੀਰਜ ਵਿੱਚ ਦੂਸਰੇ ਨਰ ਦੇ ਸ਼ੁਕਾਰਣੂਆਂ ਨੂੰ ਮਾਰਨ ਲਈ ਜ਼ਹਿਰ ਹੁੰਦੀ ਹੈ।

ਨਰਾਂ ਦੁਆਰਾ ਇੱਕ ਹੋਰ ਤਕਨੀਕ ਵਰਤੀ ਜਾਂਦੀ ਹੈ, 'ਮੇਟਿੰਗ ਪਲੱਗ'। ਇਸ ਰਾਹੀਂ ਨਰ ਮਾਦਾ ਦੇ ਜਨਣ ਅੰਗਾਂ ਵਿੱਚ ਦੂਸਰੇ ਨਰ ਨੂੰ ਦਾਖਲ ਹੋਣ ਤੋਂ ਰੋਕਦੇ ਹਨ। ਇਸ ਮੇਟਿੰਗ ਪਲੱਗ ਮੱਕੜੀਆਂ, ਬੰਬਲਬੀਜ਼, ਕਾਟੋਆਂ ਅਤੇ ਕੁਝ ਪ੍ਰਾਈਮੇਟਜ਼ ਵੱਲੋਂ ਕੀਤੀ ਜਾਂਦੀ ਹੈ।

ਪ੍ਰਜਨਣ ਦੀ ਖੇਡ ਵਿੱਚ ਨਰ ਕੋਲ ਦੋ ਹੀ ਰਸਤੇ ਹਨ ਜਾਂ ਤਾਂ ਉਹ ਵੱਡੀ ਗਿਣਤੀ ਵਿੱਚ ਸ਼ੁਕਰਾਣੂ ਬਣਾਵੇ ਜਾਂ ਥੋੜ੍ਹੇ ਪਰ ਤਾਕਤਵਰ ਸ਼ੁਕਰਾਣੂ ਤਿਆਰ ਕਰੇ। ਇਹ ਕਈ ਤੱਤਾਂ 'ਤੇ ਨਿਰਭਰ ਹੈ ਕਿ ਸ਼ੁਕਰਾਣੂ ਨੇ ਰਸਤਾ ਕਿੰਨਾ ਤੈਅ ਕਰਨਾ ਹੈ ਅਤੇ ਨਰ ਵਿੱਚ ਮਾਦਾ ਨੂੰ ਮਨਾਉਣ ਮਗਰੋਂ ਊਰਜਾ ਕਿੰਨੀ ਬਚਦੀ ਹੈ। ਜਿਵੇਂ ਨੱਚਣ ਜਾਂ ਗਾਉਣ ਮਗਰੋਂ।

ਇਸ ਤੋਂ ਵੀ ਵਧ ਕੇ ਸਾਲ 2015 ਦੇ ਇੱਕ ਅਧਿਐਨ ਵਿੱਚ ਸਾਹਮਣੇ ਆਇਆ ਕਿ ਵੱਡੇ ਜਾਨਵਰਾਂ ਦੇ ਸ਼ੁਕਰਾਣੂ ਵਧੇਰੇ ਸੂਖਮ ਹੁੰਦੇ ਹਨ। ਇਸ ਦਾ ਕਾਰਨ ਇਹ ਹੈ ਕਿ ਮਾਦਾ ਦੇ ਅੰਦਰ ਰਸਤਾ ਲੰਮਾ ਹੁੰਦਾ ਹੈ। ਇਸ ਲਈ ਜਦੋਂ ਪਿੱਚ ਵੱਡੀ ਹੋਵੇ ਤਾਂ ਜ਼ਿਆਦਾ ਖਿਡਾਰੀ ਵਧੀਆ ਰਹਿੰਦੇ ਹਨ।

Image copyright Sinclair Stammers/naturepl.com

ਇਸ ਤੋਂ ਦਿਲਚਸਪ ਗੱਲ ਇਹ ਹੈ ਕਿ ਕਈ ਮਾਦਾ ਆਪਣੇ ਆਂਡਿਆਂ ਨੂੰ ਨਿਸ਼ਚਿਤ ਕਰਨ ਵਾਲੇ ਸ਼ੁਕਰਾਣੂਆਂ ਦੀ ਚੋਣ ਕਰ ਸਕਦੀਆਂ ਹਨ। ਇਸ ਤਰ੍ਹਾਂ ਦੇਖਿਆ ਜਾਵੇ ਤਾਂ ਸ਼ੁਕਰਾਣੂਆਂ ਦੀ ਜੋ ਵਿਭਿੰਨਤਾ ਕੁਦਰਤ ਨੇ ਸਿਰਜੀ ਹੈ ਉਸ 'ਤੇ ਵਧੇਰੇ ਹੈਰਾਨੀ ਨਹੀਂ ਹੁੰਦੀ।

ਸਨੂਕ ਦਾ ਕਹਿਣਾ ਹੈ,"ਸਾਨੂੰ ਨਹੀਂ ਪਤਾ ਕਿ ਇਹ ਸ਼ੁਕਰਾਣੂਆਂ ਦੇ ਸਰੂਪਾਂ ਵਿੱਚ ਇੰਨੀ ਵਿਭਿੰਨਤਾ ਉਨ੍ਹਾਂ ਦੇ ਆਪਸੀ ਮੁਕਾਬਲੇ ਕਾਰਨ ਹੈ ਜਾਂ ਚੋਣ ਕਰਨ ਵਾਲੀਆਂ ਮਾਦਾਵਾਂ ਕਰਕੇ ਹੈ।"

ਮਾਦਾ ਦੇ ਯੁਗਮਕ ਵੀ ਇੰਨੇ ਹੀ ਗੁੰਝਲਦਾਰ ਹਨ।

ਆਂਡਾ ਸਰੀਰਕ ਆਕਾਰ ਦੇ ਅਨੁਪਾਤ ਵਿੱਚ ਹੁੰਦਾ ਹੈ ਪਰ...

ਸਭ ਤੋਂ ਵੱਡਾ ਅੰਡਾ ਸ਼ਤੁਰ ਮੁਰਗੀ ਦਿੰਦੀ ਹੈ। ਇਹ ਮੁਰਗੀ ਦੇ ਆਂਡੇ ਨਾਲੋ 20 ਗੁਣਾਂ ਭਾਰਾ ਅਤੇ ਲਗਪਗ 15 ਸੈਂਟੀਮੀਟਰ ਲੰਮਾ ਅਤੇ 13 ਸੈਂਟੀਮੀਟਰ ਚੌੜਾ ਹੁੰਦਾ ਹੈ। ਇਸ ਦੀ ਤੁਲਨਾ ਵਿੱਚ ਹਮਿੰਗ ਪੰਛੀ ਦਾ ਅੰਡਾ 7 ਮਿਲੀਮੀਟਰ ਤੋਂ ਵੀ ਛੋਟਾ ਹੁੰਦਾ ਹੈ, ਮਟਰ ਦੇ ਦਾਣੇ ਜਿੱਡਾ।

ਯੂਨੀਵਰਸਿਟੀ ਆਫ਼ ਸ਼ਫੀਲਡ,ਯੂਕੇ ਦੇ ਟਿਮ ਬਰਿਕਹੈਡ "ਦਿ ਮੋਸਟ ਪ੍ਰਫੈਕਟ ਥਿੰਗ꞉ ਇਨਸਾਈਡ ਐਂਡ ਆਊਟਸਾਈਡ ਆਫ ਏ ਬਰਡਜ਼ ਐਗ" (ਸਰਬੋਤਮ ਚੀਜ਼ ਇੱਕ ਪੰਛੀ ਦੇ ਆਂਡੇ ਦਾ ਪੂਰਨ ਅਧਿਐਨ) ਦੇ ਲੇਖਕ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਪੰਛੀਆਂ ਵਿੱਚ ਆਂਡੇ ਦਾ ਆਕਾਰ ਉਨ੍ਹਾਂ ਦੇ ਸਰੀਰਕ ਆਕਾਰ ਦੇ ਅਨੁਪਾਤ ਵਿੱਚ ਹੁੰਦਾ ਹੈ। ਹਾਲਾਂਕਿ ਇਸ ਦੇ ਕੁਝ ਅਪਵਾਦ ਵੀ ਹਨ ਜਿਸ ਕਾਰਨ ਗੱਲ ਉਲਝ ਜਾਂਦੀ ਹੈ ਅਤੇ ਸਮਝ ਤੋਂ ਬਾਹਰ ਹੋ ਜਾਂਦੀ ਹੈ।

Image copyright John Downer/naturepl.com
ਫੋਟੋ ਕੈਪਸ਼ਨ ਸ਼ਤੁਰ ਮੁਰਗੀ ਦੇ ਆਂਡੇ ਵਿੱਚ ਬੋਟ ਬਾਹਰ ਆਉਂਦਾ ਹੋਇਆ

ਉਨ੍ਹਾਂ ਦਾ ਕਹਿਣਾ ਹੈ, "ਕਾਂ ਅਤੇ ਮੁਰਗਾਬੀ ਇੱਕੋ ਆਕਾਰ ਦੇ ਹੁੰਦੇ ਹਨ। ਦੋਵਾਂ ਦਾ ਭਾਰ ਵੀ ਇੱਕ ਕਿੱਲੋ ਦੇ ਕਰੀਬ ਹੁੰਦਾ ਹੈ। ਇਸ ਦੇ ਬਾਵਜੂਦ ਕਾਂ ਦਾ ਆਂਡਾ ਮਾਦਾ ਦੇ ਭਾਰ ਦਾ ਸਿਰਫ 3 ਫੀਸਦੀ ਹੁੰਦਾ ਹੈ ਜਦਕਿ ਮੁਰਗਾਬੀ ਦਾ ਆਂਡਾ ਉਸਦੇ ਭਾਰ ਦਾ 12 ਫੀਸਦੀ ਹੁੰਦਾ ਹੈ।"

ਬਰਿਕਹੈਡ ਮੁਤਾਬਕ ਆਂਡੇ ਦਾ ਆਕਾਰ ਇਸ ਗੱਲ ਤੇ ਵੀ ਨਿਰਭਰ ਕਰਦਾ ਹੈ ਕਿ ਸੰਤਾਨ ਦਾ ਵਿਕਾਸ ਕਿਵੇਂ ਹੁੰਦਾ ਹੈ। ਜਿਹੜੇ ਪੰਛੀਆਂ ਦੇ ਬੋਟ ਜਨਮ ਸਮੇਂ ਪੂਰਨ ਵਿਕਸਿਤ ਹੁੰਦੇ ਹਨ ਜੋ ਆਪਣੀ ਖੁਰਾਕ ਆਪ ਖਾ ਸਕਣ ਉਨ੍ਹਾਂ ਦੇ ਵੱਡੇ ਆਂਡੇ ਦਿੰਦੇ ਹਨ ਜਿਵੇਂ ਕਿ ਮੁਰਗੀਆਂ। ਇਸੇ ਕਾਰਨ ਮੁਰਗੀਆਂ ਦੇ ਆਂਡੇ ਕਾਂ ਅਤੇ ਮੁਰਗਾਬੀ ਨਾਲੋ ਵੱਡੇ ਹੁੰਦੇ ਹਨ।

ਅਸਲ ਵਿੱਚ ਇਹ ਗੁੰਝਲਦਾਰ ਹੈ ਕਿਉਂਕਿ ਅਸੀਂ ਆਂਡੇ (ਅੰਗਰੇਜ਼ੀ ਵਿੱਚ) ਸ਼ਬਦ ਦੀ ਵਰਤੋਂ ਬੜੇ ਅਜੀਬ ਢੰਗ ਨਾਲ ਕਰਦੇ ਹਾਂ। ਪੰਜਾਬੀ ਵਿੱਚ ਅਸੀਂ ਆਂਡਾ ਅਤੇ ਅੰਡਾਣੂ ਦੋ ਸ਼ਬਦਾਂ ਦੀ ਵਰਤੋਂ ਕਰਦੇ ਹਾਂ।

ਇਹ ਸਾਫ਼ ਹੋ ਜਾਂਦਾ ਹੈ ਕਿ ਇਨਸਾਨੀ ਅੰਡਾਣੂ ਦਾ ਘੇਰਾ 0.12 ਮਿਲੀਮੀਟਰ ਹੁੰਦਾ ਹੈ ਜਦਕਿ ਮੁਰਗੀ ਦੇ ਆਂਡਾ ਦਾ ਘੇਰਾ 55 ਮਿਲੀਮੀਟਰ ਹੁੰਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਮੁਰਗੀ ਦੇ ਆਂਡਾ ਵਿੱਚ ਭਰੂਣ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹੁੰਦਾ ਹੈ।

ਔਰਤਾਂ ਭਰੂਣ ਦਾ ਵਿਕਾਸ ਕੁੱਖ ਵਿੱਚ ਕਰਦੀਆਂ ਹਨ ਜਦਕਿ ਮੁਰਗੀਆਂ ਦੇ ਚੂਜ਼ੇ ਮਾਂ ਦੇ ਸਰੀਰ ਤੋਂ ਬਾਹਰ ਵਿਕਸਿਤ ਹੁੰਦੇ ਹਨ ਇਸ ਲਈ ਉਨ੍ਹਾਂ ਨੂੰ ਆਪਣੇ ਚੂਚਿਆਂ ਲਈ ਖੁਰਾਕ ਵੀ ਆਂਡੇ ਵਿੱਚ ਰੱਖਣੀ ਪੈਂਦੀ ਹੈ।

ਆਂਡਿਆਂ ਦਾ ਆਕਾਰ ਕਿਵੇਂ ਤੈਅ ਹੁੰਦਾ ਹੈ

ਇਸ ਲਈ ਉਨ੍ਹਾਂ ਦੇ ਆਂਡੇ ਦੀ ਰਚਨਾ ਹੋਰ ਗੁੰਝਲਦਾਰ ਹੁੰਦੀ ਹੈ ਜਿਸ ਵਿੱਚ ਖੁਰਾਕ, ਪਾਣੀ ਅਤੇ ਬਾਹਰੀ ਤੱਤਾਂ ਤੋਂ ਸੁਰੱਖਿਆ ਦੇਣਾ ਸ਼ਾਮਿਲ ਹੁੰਦਾ ਹੈ। ਪੰਛੀ, ਮੱਛੀਆਂ ਅਤੇ ਕਈ ਕੀੜਿਆਂ ਦੀਆਂ ਕਈ ਪ੍ਰਜਾਤੀਆਂ ਅਜਿਹੇ ਆਂਡੇ ਦਿੰਦੀਆਂ ਹਨ।

Image copyright Getty Images

ਤੁਸੀਂ ਮੁਰਗੀ ਦੇ ਆਂਡੇ ਦੇ ਭਰੂਣ ਬਣਨ ਵਾਲੇ ਹਿੱਸੇ ਨੂੰ ਪਛਾਣ ਸਕਦੇ ਹੋ ਪਰ ਇਹ ਆਂਡੇ ਵਿਚਲੇ ਪੋਸ਼ਕਾਂ ਅਤੇ ਖੋਲ ਤੋਂ ਬਿਨਾਂ ਨੇਪਰੇ ਨਹੀਂ ਚੜ੍ਹ ਸਕਦਾ। ਇਸੇ ਕਰਕੇ ਸ਼ਤੁਰ ਮੁਰਗੀ ਦਾ ਆਂਡਾ ਸਭ ਤੋਂ ਵੱਡਾ ਹੈ।

ਇਸ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਜੇ ਤੁਸੀਂ ਧਰਤੀ ਦੇ ਸਭ ਤੋਂ ਛੋਟੇ ਆਂਡਾ ਦੇਖਣੇ ਹਨ ਤਾਂ ਤੁਹਾਨੂੰ ਵੱਡੀ ਤਾਕਤ ਦੀ ਖੁਰਦਬੀਨ ਚਾਹੀਦੀ ਹੋਵੇਗੀ।

ਸਾਲ 1994 ਦੇ ਇੱਕ ਅਧਿਐਨ ਮੁਤਾਬਕ ਦੂਸਰੇ ਜੀਵਾਂ ਦੇ ਸਰੀਰ ਵਿੱਚ ਆਂਡਾ ਰੱਖਣ ਵਾਲੇ ਜੀਵਾਂ ਦੇ ਅੰਡੇ ਸਭ ਤੋਂ ਛੋਟੇ ਹੁੰਦੇ ਹਨ।

ਅਜਿਹੇ ਸੂਖਮ ਆਂਡਿਆਂ ਬਾਰੇ ਡਾਟਾ ਇਕੱਠਾ ਕਰਨਾ ਮੁਸ਼ਕਿਲ ਹੈ। ਇਸ ਤਰ੍ਹਾਂ ਦੇ ਆਂਡਿਆਂ ਵਿੱਚ ਸਭ ਤੋਂ ਛੋਟਾ ਆਂਡਾ ਇੱਕ ਮੱਖੀ ਸੈਲਮੈਲਿਸ ਪੁਲਾਟਾ ਦਾ ਹੈ ਜਿਸ ਦਾ ਵਿਆਸ 0.027 ਮਿਲੀਮੀਟਰ ਅਤੇ 0.02 ਮਿਲੀਮੀਟਰ ਹੈ।

ਹਾਲਾਂਕਿ ਕਿਸੇ ਨੇ ਹਾਲੇ ਤੱਕ ਛੋਟੀਆਂ ਪਰਜੀਵੀ ਫੇਅਰੀਫਲਾਈ ਦੇ ਆਂਡਿਆਂ ਦਾ ਅਧਿਐਨ ਨਹੀਂ ਕੀਤਾ। ਇਹ ਆਮ ਕਰਕੇ ਮਹਿਜ਼ 0.5 ਤੋਂ ਇੱਕ ਮਿਲੀਮੀਟਰ ਆਕਾਰ ਦੀਆਂ ਹੁੰਦੀਆਂ ਹਨ। ਸਮੁੱਚੇ ਤੌਰ 'ਤੇ ਇਨ੍ਹਾਂ ਦੇ ਆਂਡੇ ਸੂਖਮ ਹਨ।

ਬੀਬੀਸੀ ਅਰਥ ਦੀ ਵੈੱਬਸਾਈਟ 'ਤੇ ਮੂਲ ਲੇਖ ਪੜ੍ਹਨ ਲਈ ਇੱਥੇ ਕਲਿੱਕ ਕਰੋ