ਮਰਦਾਂ ਦੇ ਭੇਸ 'ਚ ਫੁੱਟਬਾਲ ਦੇਖਣ ਪਹੁੰਚੀਆਂ ਈਰਾਨੀ ਕੁੜੀਆਂ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਇਰਾਨ ਵਿੱਚ ਔਰਤਾਂ ਦੇ ਸਟੇਡੀਅਮ ਵਿੱਚ ਦਾਖਲੇ 'ਤੇ ਹੈ ਪਾਬੰਦੀ

ਇਰਾਨ ਵਿੱਚ 1978 ਦੀ ਕ੍ਰਾਂਤੀ ਤੋਂ ਬਾਅਦ ਔਰਤਾਂ ਦੇ ਸਟੇਡੀਅਮ ਵਿੱਚ ਜਾ ਕੇ ਫੁੱਟਬਾਲ ਦੇਖਣ 'ਤੇ ਸਮਾਜਿਕ ਕਾਰਨਾਂ ਕਰਕੇ ਪਾਬੰਦੀ ਹੈ

ਨਕਲੀ ਦਾੜੀ-ਮੁੱਛਾਂ ਵਾਲੀਆਂ ਇਨ੍ਹਾਂ ਪੰਜ ਔਰਤਾਂ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਗਸ਼ਤ ਕਰਨ ਲੱਗਾ ਹੈ। ਇਹ ਭੇਖਧਾਰੀ ਔਰਤਾਂ ਆਪਣੀ ਪਸੰਦੀਦਾ ਟੀਮ ਪਰਸੇਪੋਲਿਸ ਨੂੰ ਪਰਸ਼ੀਅਨ ਗਲਫ਼ ਪਰੋ ਲੀਗ ਜਿੱਤਦੇ ਦੇਖਣ ਪਹੁੰਚੀਆਂ ਸਨ।

ਰਾਸ਼ਟਰਪਤੀ ਹਸਨ ਹਾਲਾਂਕਿ ਇਸ ਪਾਬੰਦੀ ਦੇ ਖਿਲਾਫ ਰਹੇ ਹਨ ਪਰ ਕੱਟੜ ਪੰਥੀਆਂ ਦੇ ਦਬਾਅ ਕਰਕੇ ਕੁਝ ਕਰ ਨਹੀਂ ਸਕੇ। ਜਦੋਂ ਇਹ ਔਰਤਾਂ ਮੈਚ ਦੇਖਣ ਪਹੁੰਚੀਆਂ ਸਨ। ਫੀਫਾ ਮੁਖੀ ਜਿਆਨੀ ਇਨਫੈਨਟੀਨੋ ਨੇ ਕਿਹਾ ਹੈ ਕਿ ਇਰਾਨ ਦੇ ਰਾਸ਼ਟਰਪਤੀ ਇਹ ਪਾਬੰਦੀ ਜਲਦ ਹੀ ਖ਼ਤਮ ਕਰਨ ਬਾਰੇ ਵਿਚਾਰ ਕਰ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)