ਦੁਬਈ ਦੇ ਸ਼ਾਹੀ ਮਹਿਲ ਤੋਂ 'ਭੱਜੀ' ਰਾਜਕੁਮਾਰੀ ਦੀ ਕਹਾਣੀ

ਸ਼ੇਖ ਲਾਤਿਫਾ Image copyright SHEIKHA LATIFA

ਮਨੁੱਖੀ ਹੱਕਾਂ ਦੇ ਲਈ ਕੰਮ ਕਰਨ ਵਾਲੀ ਸੰਸਥਾ ਹਿਊਮਨ ਰਾਈਟਸ ਵਾਚ ਨੇ ਕਿਹਾ ਹੈ ਕਿ ਦੁਬਈ ਪ੍ਰਸ਼ਾਸਨ ਗੁਮਸ਼ੁਦਾ ਸ਼ਹਿਜ਼ਾਦੀ ਸ਼ੇਖ਼ ਲਤੀਫ਼ਾ ਦੇ ਬਾਰੇ ਵਿੱਚ ਦੁਨੀਆਂ ਨੂੰ ਜਾਣਕਾਰੀ ਦੇਵੇ।

ਮੰਨਿਆ ਜਾ ਰਿਹਾ ਹੈ ਕਿ ਦੁਬਈ ਦੇ ਸ਼ਾਸਕ ਦੀ ਧੀ ਸ਼ੇਖ ਲਾਤਿਫਾ ਨੇ ਮਾਰਚ ਵਿੱਚ ਦੇਸ ਛੱਡਣ ਦੀ ਕੋਸ਼ਿਸ਼ ਕੀਤੀ ਸੀ ਤਾਂ ਜੋ ਵਿਦੇਸ਼ ਵਿੱਚ ਆਜ਼ਾਦੀ ਦੀ ਜ਼ਿੰਦਗੀ ਜੀ ਸਕੇ।

ਕੁਝ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸੁੱਖ ਸਹੂਲਤਾਂ ਨਾਲ ਭਰਿਆ ਸਮੁੰਦਰੀ ਜਹਾਜ਼ ਨੋਸਟਰੋਮੋ ਭਾਰਤ ਦੇ ਤੱਟ ਦੇ ਨੇੜੇ ਵੀ ਇੰਟਰਸੈਪਟ ਕੀਤਾ ਗਿਆ ਸੀ। ਜਿਸ ਤੋਂ ਬਾਅਦ ਲਾਤਿਫ਼ਾ ਨੂੰ ਦੁਬਈ ਵਾਪਸ ਲਿਜਾਇਆ ਗਿਆ।

ਆਪਣੇ ਫੋਨ ਦੀ ਹੋਮ ਸਕਰੀਨ ’ਤੇ ਇੰਝ ਵੇਖੋ ਬੀਬੀਸੀ ਪੰਜਾਬੀ

ਪਰਮਾਣੂ ਸਮਝੌਤਾ: ਇਰਾਨ ਦੀ ਅਰਥ ਵਿਵਸਥਾ 'ਤੇ ਕੀ ਅਸਰ

ਜਿੰਦਰ ਮਾਹਲ ਸੁਰਖ਼ੀਆਂ 'ਚ ਕਿਉਂ? ਜਾਣੋ 5 ਖ਼ਾਸ ਗੱਲਾਂ

ਇਸ ਘਟਨਾ ਤੋਂ ਬਾਅਦ ਤੋਂ ਰਾਜਕੁਮਾਰੀ ਨੂੰ ਜਨਤਕ ਤੌਰ 'ਤੇ ਨਹੀਂ ਵੇਖਿਆ ਗਿਆ ਹੈ। ਦੁਬਈ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹ ਕਾਨੂੰਨੀ ਕਾਰਨਾਂ ਕਰਕੇ ਇਸ ਵਿਸ਼ੇ ਬਾਰੇ ਗੱਲ ਨਹੀਂ ਕਰ ਸਕਦੇ।

ਹਿਊਮਨ ਰਾਈਟਸ ਵਾਚ ਦਾ ਕਹਿਣਾ ਹੈ ਕਿ ਦੁਬਈ ਨੂੰ ਰਾਜਕੁਮਾਰੀ ਦੀ ਲੋਕੇਸ਼ਨ ਅਤੇ ਉਨ੍ਹਾਂ ਦੀ ਕਾਨੂੰਨੀ ਸਥਿਤੀ ਬਾਰੇ ਬਿਆਨ ਦੇਣਾ ਚਾਹੀਦਾ ਹੈ। ਸੰਸਥਾ ਨੇ ਕਿਹਾ, ''ਜੇ ਪ੍ਰਸ਼ਾਸਨ ਨੇ ਰਾਜਕੁਮਾਰੀ ਦੀ ਲੋਕੇਸ਼ਨ ਅਤੇ ਸਟੇਟਸ ਨਹੀਂ ਦੱਸਿਆ ਤਾਂ ਇਸ ਨੂੰ ਉਨ੍ਹਾਂ ਨੂੰ ਜ਼ਬਰਦਸਤੀ ਗਾਇਬ ਕਰਨਾ ਮੰਨਿਆ ਜਾਵੇਗਾ।''

ਦੁਬਈ ਪ੍ਰਸ਼ਾਸਨ ਨੇ ਬੀਬੀਸੀ ਨੂੰ ਦੱਸਿਆ ਕਿ ਜੋ ਲੋਕ ਸ਼ੇਖ ਲਾਤਿਫਾ ਦੇ ਗਾਇਬ ਹੋਣ ਦਾ ਦਾਅਵਾ ਕਰ ਰਹੇ ਹਨ ਉਨ੍ਹਾਂ ਦਾ ਰਿਕਾਰਡ ਅਪਰਾਧਕ ਹੈ।

ਸ਼ੇਖ ਲਾਤਿਫਾ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੀ ਧੀ ਹੈ। ਖ਼ਬਰਾਂ ਅਨੁਸਾਰ ਉਨ੍ਹਾਂ ਨੂੰ ਦੇਸ਼ ਛੱਡਣ ਦੀ ਕੋਸ਼ਿਸ਼ ਕਰਦੇ ਵੇਲੇ ਫੜ੍ਹ ਲਿਆ ਗਿਆ ਸੀ।

ਬੀਬੀਸੀ ਦੇ 'ਨਿਊਜ਼ਨਾਈਟ' ਪ੍ਰੋਗਰਾਮ ਅਨੁਸਾਰ ਭੱਜਣ ਵਿੱਚ ਇੱਕ ਸਾਬਕਾ ਫਰਾਂਸਿਸੀ ਜਾਸੂਸ ਅਤੇ ਫਿਨਲੈਂਡ ਦੀ ਇੱਕ ਮਾਰਸ਼ਲ ਆਰਟ ਟ੍ਰੇਨਰ ਨੇ ਦੁਬਈ ਦੀ ਰਾਜਕੁਮਾਰੀ ਦੀ ਮਦਦ ਕੀਤੀ ਸੀ।

ਰਾਜਕੁਮਾਰੀ ਦਾ ਵੀਡੀਓ ਸੰਦੇਸ਼

ਰਾਜਕੁਮਾਰੀ ਨੂੰ ਪਹਿਲਾਂ ਤੋਂ ਹੀ ਸ਼ੱਕ ਸੀ ਕਿ ਜੇ ਉਹ ਕਾਮਯਾਬ ਨਾ ਹੋਈ ਤਾਂ ਉਨ੍ਹਾਂ ਲਈ ਨਤੀਜੇ ਖ਼ਤਰਨਾਕ ਸਾਬਿਤ ਹੋ ਸਕਦੇ ਹਨ।

ਉਨ੍ਹਾਂ ਨੇ ਇੱਕ ਵੀਡੀਓ ਸੰਦੇਸ਼ ਵਿੱਚ ਇਸ ਵੱਲ ਇਸ਼ਾਰਾ ਕੀਤਾ ਸੀ।

ਵੀਡੀਓ ਵਿੱਚ ਰਾਜਕੁਮਾਰੀ ਕਹਿ ਰਹੀ ਹਨ, ''ਮੈਂ ਇਹ ਵੀਡੀਓ ਬਣਾ ਰਹੀ ਹਾਂ, ਹੋ ਸਕਦਾ ਹੈ ਇਹ ਮੇਰਾ ਆਖਰੀ ਵੀਡੀਓ ਹੋਵੇ। ਜੇ ਤੁਸੀਂ ਮੇਰਾ ਇਹ ਵੀਡੀਓ ਦੇਖ ਪਾ ਰਹੇ ਹੋ ਤਾਂ, ਜਾਂ ਤਾਂ ਮੈਂ ਹੁਣ ਤੱਕ ਮਰ ਗਈ ਹਾਂ ਜਾਂ ਬਹੁਤ ਖਰਾਬ ਹਾਲਤ ਵਿੱਚ ਹਾਂ।''

ਆਪਣੇ ਫੋਨ ਦੀ ਹੋਮ ਸਕਰੀਨ ’ਤੇ ਇੰਝ ਵੇਖੋ ਬੀਬੀਸੀ ਪੰਜਾਬੀ

ਉਹ ਦੇਸ਼ ਜੋ ਦੁਨੀਆਂ ਦੇ ਨਕਸ਼ੇ ਤੋਂ ਗਾਇਬ ਹੋ ਗਿਆ

ਤੁਹਾਡੀ ਐਤਵਾਰ ਦੀ ਛੁੱਟੀ ਹੈ ਕਾਰਲ ਮਾਰਕਸ ਦੀ ਦੇਣ

ਇਹ ਵੀਡੀਓ ਰਾਜਕੁਮਾਰੀ ਦੇ ਦੋਸਤਾਂ ਨੇ ਰਿਲੀਜ਼ ਕੀਤਾ ਹੈ।

ਗਾਇਬ ਹੋਣ ਤੋਂ ਪਹਿਲਾਂ ਫਿਲਮਾਏ ਗਏ ਇਸ ਵੀਡੀਓ ਨੂੰ ਸੰਯੁਕਤ ਅਰਬ ਅਮੀਰਾਤ ਦੀ ਸਰਕਾਰ 'ਤੇ ਦਬਾਅ ਪਾਉਣ ਲਈ ਜਨਤਕ ਕੀਤਾ ਗਿਆ ਹੈ।

ਵੀਡੀਓ ਵਿੱਚ ਰਾਜਕੁਮਾਰੀ ਅੱਗੇ ਕਹਿੰਦੀ ਹੈ, ''ਮੇਰੇ ਪਿਤਾ ਨੂੰ ਸਿਰਫ਼ ਆਪਣੀ ਸਾਖ ਦੀ ਪਰਵਾਹ ਹੈ।''

ਹਾਲਾਤ ਹਮੇਸ਼ਾ ਅਜਿਹੇ ਨਹੀਂ ਸਨ। ਸ਼ੇਖ ਲਾਤਿਫਾ ਇੱਕ ਪ੍ਰਸਿੱਧ ਰਾਜਕੁਮਾਰੀ ਸਨ। ਉਨ੍ਹਾਂ ਨੂੰ ਸਕਾਈ ਡਾਈਵਿੰਗ ਦਾ ਵੀ ਸ਼ੌਂਕ ਸੀ।

ਆਸਮਾਨ ਤੋਂ ਕੁੱਦਣ ਤੋਂ ਪਹਿਲਾਂ ਉਹ ਅਕਸਰ ਖੁਦ ਨੂੰ ਆਪਣੇ ਵਤਨ ਦੇ ਝੰਡੇ ਵਿੱਚ ਲਪੇਟ ਲੈਂਦੀ ਸੀ।

ਸਕਾਈ ਡਾਈਵਿੰਗ ਦੀਆਂ ਵੀਡੀਓਜ਼ ਵਿੱਚ ਉਹ ਕਾਫੀ ਖੁਸ਼ ਦਿੱਸਦੀ ਹਨ।

ਸੋਨੇ ਦੇ ਪਿੰਜਰੇ ਵਿੱਚ ਕੈਦ ਪੰਛੀ

ਹਕੀਕਤ ਇਸ ਤੋਂ ਕਿਤੇ ਦੂਰ ਅਤੇ ਡਰਾਉਣੀ ਸੀ। ਉਨ੍ਹਾਂ ਦੀ ਇੱਕ ਦੋਸਤ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਸੋਨੇ ਦੇ ਪਿੰਜਰੇ ਵਿੱਚ ਕੈਦ ਇੱਕ ਪੰਛੀ ਵਾਂਗ ਸੀ।

ਟੀਨਾ ਯੋਹਿਯਾਨੇਨ ਉਨ੍ਹਾਂ ਦੀ ਸਹੇਲੀ ਜੋ ਫਿਨਲੈਂਡ ਦੀ ਨਾਗਰਿਕ ਅਤੇ ਮਾਰਸ਼ਲ ਆਰਟ ਟ੍ਰੇਨਰ ਹਨ।

ਟੀਨਾ ਯੋਹਿਯਾਨੇਨ ਨੇ ਨਿਊਜ਼ਨਾਈਟ ਨੂੰ ਦੱਸਿਆ, ''ਲਾਤਿਫਾ ਆਪਣੀ ਜ਼ਿੰਦਗੀ ਖੁੱਲ੍ਹ ਕੇ ਜਿਉਣਾ ਚਾਹੁੰਦੀ ਸੀ।''

''ਰਾਜਕੁਮਾਰੀ ਨੇ ਸਾਲ 2002 ਵਿੱਚ ਵੀ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਉਸ ਵੇਲੇ ਉਨ੍ਹਾਂ ਨੂੰ ਫੜ੍ਹ ਕੇ ਜੇਲ੍ਹ ਵਿੱਚ ਪਾ ਦਿੱਤਾ ਗਿਆ ਸੀ। ਲਾਤਿਫਾ ਨੇ ਸਾਢੇ ਤਿੰਨ ਸਾਲ ਜੇਲ੍ਹ ਵਿੱਚ ਬਿਤਾਏ ਸਨ।''

ਪਿਛਲੇ ਸਾਲ ਦੀਆਂ ਗਰਮੀਆਂ ਵਿੱਚ ਰਾਜਕੁਮਾਰੀ ਨੇ ਫਰਾਂਸ ਦੀ ਜਾਸੂਸੀ ਸੇਵਾ ਦੇ ਸਾਬਕਾ ਅਧਿਕਾਰੀ ਨਾਲ ਰਾਬਤਾ ਕਾਇਮ ਕੀਤਾ।

ਅਰਵੇ ਜ਼ਬੇਅਰ ਨਾਂ ਦਾ ਇਹ ਏਜੰਟ ਖੁਦ ਵੀ ਕਈ ਸਾਲ ਪਹਿਲਾਂ ਭੇਸ ਬਦਲ ਕੇ ਦੁਬਈ ਤੋਂ ਭੱਜਿਆ ਸੀ। ਉਸ ਵੇਲੇ ਉਸ 'ਤੇ ਦੁਬਈ ਵਿੱਚ ਗ਼ਬਨ ਦਾ ਇਲਜ਼ਾਮ ਲੱਗਿਆ ਸੀ।

ਮੁਹੱਬਤ ਦੇ ਜਾਲ 'ਚ ਫਸਾਉਣ ਵਾਲੀ ਜਾਸੂਸ

ਖ਼ਤਮ ਕੀਤਾ ਰੋਮਾਂਸ ਦੇ ਬਾਦਸ਼ਾਹ ਨੇ ਸਫ਼ਰ

ਜੇਲ੍ਹ 'ਚ ਪੈਦਾ ਹੋਈ ਹਿਨਾ ਪਰਤ ਗਈ ਪਾਕਿਸਤਾਨ

ਜ਼ਬੇਅਰ ਨੇ ਬੀਬੀਸੀ ਨੂੰ ਦੱਸਿਆ, ''ਸ਼ੁਰੂ ਵਿੱਚ ਉਹ ਵੀ ਉਸੇ ਰਾਸਤੇ ਨੂੰ ਅਪਨਾਉਣ ਵਾਲੀ ਸੀ ਜਿਸਦਾ ਮੈਂ ਇਸਤੇਮਾਲ ਕੀਤਾ ਸੀ। ਮੈਂ ਕਿਹਾ ਪਹਿਲਾਂ ਤੁਹਾਨੂੰ ਅੰਡਰਵਾਟਰ ਟਾਰਪੀਡੋ ਅਤੇ ਨੇਵੀ ਸੀਲ ਵਰਗੇ ਕੱਪੜਿਆਂ ਦਾ ਇਸਤੇਮਾਲ ਕਰਨਾ ਸਿੱਖਣਾ ਪਵੇਗਾ।''

ਭੱਜਣ ਦਾ ਪਲਾਨ

ਪਰ ਰਾਜਕੁਮਾਰੀ ਨੇ ਇੱਕ ਸੌਖੀ ਯੋਜਨਾ ਬਣਾਈ। ਉਹ ਆਪਣੀ ਸਹੇਲੀ ਟੀਨਾ ਯੋਹੀਯਾਨੇਨ ਦੇ ਨਾਲ ਸੀਮਾ ਨੂੰ ਪਾਰ ਕਰ ਕੇ ਓਮਾਨ ਪਹੁੰਚੀ।

ਉਥੋਂ ਉਹ ਇੱਕ ਛੋਟੀ ਕਸ਼ਤੀ ਵਿੱਚ ਕੌਮਾਂਤਰੀ ਜਲ ਖੇਤਰ ਵਿੱਚ ਖੜੇ ਲਗਜ਼ਰੀ ਜਹਾਜ਼ ਨੋਸਟਰੋਮੋ ਤੱਕ ਪਹੁੰਚੀ।

ਜਹਾਜ਼ 'ਤੇ ਸਾਬਕਾ ਫਰਾਂਸੀਸੀ ਜਾਸੂਸ ਜ਼ਬੇਅਰ ਪਹਿਲਾਂ ਤੋਂ ਹੀ ਇੰਤਜ਼ਾਰ ਕਰ ਰਹੇ ਸਨ। ਉਥੋਂ ਜਹਾਜ਼ ਭਾਰਤ ਲਈ ਰਵਾਨਾ ਹੋ ਗਿਆ।

ਮਾਰਚ ਵਿੱਚ ਯੂਏਈ ਦੇ ਕਹਿਣ 'ਤੇ ਇੰਟਰਪੋਲ ਨੇ ਇੱਕ ਨਵਾਂ ਰੈਡ ਕਾਰਨਰ ਨੋਟਿਸ ਜਾਰੀ ਕੀਤਾ।

ਹਾਲਾਂਕਿ ਉਸ ਵਿੱਚ ਕਿਹਾ ਗਿਆ ਕਿ ਲਾਤਿਫਾ ਆਪਣੀ ਮਰਜ਼ੀ ਨਾਲ ਨਹੀਂ ਭੱਜੀ ਸਗੋਂ ਉਨ੍ਹਾਂ ਨੂੰ ਅਗਵਾ ਕੀਤਾ ਗਿਆ ਹੈ।

ਫੜੇ ਜਾਣ ਦੇ ਡਰ ਤੋਂ ਨੋਸਟਰੋਮੋ ਦਾ ਪਬਲਿਕ ਟ੍ਰੈਕਿੰਗ ਸਿਸਟਮ ਬੰਦ ਕਰ ਦਿੱਤਾ ਗਿਆ ਸੀ। ਜਿਸ ਕਾਰਨ ਅੱਗੇ ਦੇ ਰਾਹ ਬਾਰੇ ਸਾਰਵਜਨਿਕ ਰਿਕਾਰਡ ਨਹੀਂ ਹਨ।

ਬੀਬੀਸੀ ਨੂੰ ਨੋਸਟਰੋਮੋ ਦੀ ਸੈਟਲਾਈਟ ਕਮਿਊਨੀਕੇਸ਼ਨ ਸਿਸਟਮ ਦਾ ਡਾਟਾ ਮਿਲਿਆ ਹੈ। ਇਸ ਵਿੱਚ ਜਾਹਜ਼ ਨੂੰ ਗੋਆ ਦੇ ਤੱਟ ਦੇ ਕਰੀਬ ਪਹੁੰਚਦੇ ਹੋਏ ਵੇਖਿਆ ਜਾ ਸਕਦਾ ਹੈ।

ਉਸ ਤੋਂ ਬਾਅਦ ਸੈਟਲਾਈਟ ਟ੍ਰੈਕਰ ਵੀ ਬੰਦ ਹੋ ਜਾਂਦਾ ਹੈ।

ਫਰਾਂਸੀਸੀ ਜਾਸੂਸ ਨੇ ਦੱਸਿਆ ਕਿ ਓਮਾਨ ਤੋਂ ਭਾਰਤ ਵੱਲ ਜਾਂਦੇ ਵੇਲੇ ਹੀ ਕੁਝ ਕਸ਼ਤੀਆਂ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਸੀ।

ਚਾਰ ਮਾਰਚ ਦਾ ਉਹ ਦਿਨ

ਇਸ ਸਾਲ ਚਾਰ ਮਾਰਚ ਨੂੰ ਰਾਜਕੁਮਾਰੀ ਫੜੀ ਗਈ।

ਜ਼ਬੇਅਰ ਡੈਕ 'ਤੇ ਸੀ। ਰਾਜਕੁਮਾਰੀ ਆਪਣੀ ਸਹੇਲੀ ਟੀਨਾ ਦੇ ਨਾਲ ਆਪਣੇ ਕੈਬਿਨ ਵਿੱਚ ਸੀ।

ਟੀਨਾ ਨੇ ਦੱਸਿਆ, ''ਮੈਨੂੰ ਕੁਝ ਸ਼ੋਰ ਸੁਣਾਈ ਦਿੱਤਾ। ਜਹਾਜ਼ ਦੇ ਡੈੱਕ ਤੋਂ ਗੋਲੀ ਚੱਲਣ ਦੀ ਆਵਾਜ਼ ਆਉਣ ਲੱਗੀ। ਬਾਅਦ ਵਿੱਚ ਮੈਨੂੰ ਪਤਾ ਲੱਗਿਆ ਕਿ ਇਹ ਆਵਾਜ਼ ਦਰਅਸਲ 'ਸਟਨ ਗ੍ਰੇਨੇਡਸ' ਦੀ ਸੀ।''

ਅੱਗੇ ਜ਼ਬੇਅਰ ਨੇ ਦੱਸਿਆ, ''ਮੈਂ ਬਾਹਰ ਖੜਾ ਹੋਇਆ ਸੀ। ਮੈਨੂੰ ਕੁਝ ਤਾਂ ਗੜਬੜ ਲੱਗੀ। ਉਦੋਂ ਹੀ ਮੈਂ ਵੇਖਿਆ ਕਿ ਇੱਕ ਕਸ਼ਤੀ ਤੇਜ਼ੀ ਨਾਲ ਸਾਡੇ ਵੱਲ ਆ ਰਹੀ ਸੀ।''

''ਕਸ਼ਤੀ 'ਤੇ ਸਵਾਰ ਫੌਜੀਆਂ ਨੇ ਸਾਡੇ ਵੱਲ ਬੰਦੂਕਾਂ ਤਨੀਆਂ ਹੋਈਆਂ ਸਨ। ਉਨ੍ਹਾਂ ਦੇ ਚਿਹਰਿਆਂ 'ਤੇ ਸਾਫ ਨਜ਼ਰ ਆ ਰਿਹਾ ਸੀ ਕਿ ਉਹ ਸਾਨੂੰ ਮਾਰਨ ਵਾਲੇ ਹਨ।''

ਟੀਨਾ ਨੇ ਦੱਸਿਆ ਕਿ ਥੱਲੇ ਕੈਬਿਨ ਵਿੱਚ ਉਹ ਆਪਣੀ ਸਹੇਲੀ ਨਾਲ ਬਾਥਰੂਮ ਵਿੱਚ ਲੁੱਕ ਗਈ ਅਤੇ ਇੱਕ ਦੂਜੇ ਨੂੰ ਗਲੇ ਲਗਾ ਲਿਆ।

ਉਹ ਕਹਿਣ ਲੱਗੀ ਕਿ ਇਹ ਲੋਕ ਉਨ੍ਹਾਂ ਨੂੰ ਵਾਪਸ ਲੈ ਜਾਣ ਲਈ ਆਏ ਹਨ।

ਉਸਨੇ ਦੱਸਿਆ, ''ਇਸ ਤੋਂ ਬਾਅਦ ਅਸੀਂ ਕੈਬਿਨ 'ਚੋਂ ਬਾਹਰ ਆ ਗਏ। ਬਾਹਰ ਆਏ ਤਾਂ ਮੈਨੂੰ ਧੱਕਾ ਦੇ ਕੇ ਜ਼ਮੀਨ 'ਤੇ ਸੁੱਟ ਦਿੱਤਾ ਅਤੇ ਮੇਰੇ ਹੱਥ ਮੇਰੀ ਪਿੱਠ ਨਾਲ ਬੰਨ ਦਿੱਤੇ।''

ਇਸ ਤੋਂ ਬਾਅਦ ਫਰਾਂਸੀਸੀ ਜਾਸੂਸ ਨੇ ਲਾਤਿਫਾ ਦੀ ਚੀਖਣ ਦੀ ਆਵਾਜ਼ ਸੁਣੀ। ਉਨ੍ਹਾਂ ਲਾਤਿਫਾ ਨੂੰ ਕਹਿੰਦੇ ਹੋਏ ਸੁਣਿਆ ਕਿ ਉਹ ਵਾਪਸ ਜਾਣ ਦੀ ਥਾਂ ਇੱਥੇ ਹੀ ਮਰਨਾ ਪਸੰਦ ਕਰੇਗੀ।

ਪੰਜ ਮਿੰਟਾਂ ਬਾਅਦ ਹੈਲੀਕਾਪਟਰ ਵਿੱਚ ਰਾਜਕੁਮਾਰੀ ਨੂੰ ਲੈ ਕੇ ਚਲੇ ਗਏ।

ਜਹਾਜ਼ 'ਤੇ ਸਾਰੀ ਗੱਲ ਅੰਗਰੇਜ਼ੀ ਵਿੱਚ ਹੋ ਰਹੀ ਸੀ। ਜ਼ਬੇਅਰ ਦਾ ਕਹਿਣਾ ਹੈ ਕਿ ਨੋਸਟਰੋਮੋ 'ਤੇ ਪਹਿਲਾ ਕਦਮ ਰੱਖਣ ਵਾਲੇ ਅਮਿਰਾਤੀ ਨਹੀਂ ਬਲਕਿ ਭਾਰਤੀ ਸਨ।

ਉਸਨੇ ਕਿਹਾ, ''ਪਹਿਲਾਂ ਮੈਨੂੰ ਉਨ੍ਹਾਂ ਦੇ ਭਾਰਤੀ ਹੋਣ ਦਾ ਪਤਾ ਨਹੀਂ ਲੱਗਿਆ, ਪਰ ਬਾਅਦ ਵਿੱਚ ਮੈਂ ਵੇਖਿਆ ਕਿ ਉਨ੍ਹਾਂ ਦੀ ਕਸ਼ਤੀ 'ਤੇ ਇੰਡੀਅਨ ਕੋਸਟ ਗਾਰਡ ਲਿਖਿਆ ਹੋਇਆ ਹੈ।''

ਦੁਬਈ: ਕਿਹੋ ਜਿਹੀ ਹੈ ਭਾਰਤੀ ਕਾਮਿਆਂ ਦੀ ਜ਼ਿੰਦਗੀ

ਕਿਉਂ ਜ਼ਿੰਦਗੀਆਂ ਬਚਾਉਂਦਾ ਹੈ ਇਹ ਸਰਦਾਰ

'ਦੁਬਈ ਜਾ ਕੇ ਪਤਾ ਲੱਗਿਆ ਅਸੀਂ ਕਿੰਨੇ ਖ਼ੁਸ਼ਕਿਸਮਤ ਹਾਂ'

''ਉਹ ਰਾਜਕੁਮਾਰੀ ਨੂੰ ਕਹਿ ਰਹੇ ਸੀ, ਚਲੋ ਲਤੀਫਾ, ਘਰ ਚਲੀਏ।''

ਜ਼ਬੇਅਰ ਨੇ ਲਾਤਿਫਾ ਨੂੰ ਇਹ ਕਹਿੰਦੇ ਹੋਏ ਵੀ ਸੁਣਿਆ ਕਿ ਉਹ ਰਾਜਨੀਤਕ ਸ਼ਰਣ ਲੈਣਾ ਚਾਹੁੰਦੀ ਹੈ। ਬੀਬੀਸੀ ਨੇ ਜਦ ਭਾਰਤ ਸਰਕਾਰ ਤੋਂ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ।

ਲਾਤੀਫਾ ਦੇ ਜਾਣ ਤੋਂ ਬਾਅਦ ਜਹਾਜ਼ 'ਤੇ ਅਮਿਰਾਤੀ ਫੌਜੀ ਆਏ ਅਤੇ ਜ਼ਬੇਅਰ ਨੂੰ ਲੈ ਕੇ ਦੁਬਈ ਚਲੇ ਗਏ।

Image copyright GIUSEPPE CACACE/AFP/GETTY IMAGES

ਇੱਕ ਹਫਤੇ ਦੀਆਂ ਧਮਕੀਆਂ ਅਤੇ ਪੁੱਛ-ਗਿੱਛ ਤੋਂ ਬਾਅਦ ਦੋਵੇਂ ਟੀਨਾ ਅਤੇ ਜ਼ਬੇਅਰ ਨੂੰ ਛੱਡ ਦਿੱਤਾ ਗਿਆ।

ਉਸ ਦਿਨ ਤੋਂ ਬਾਅਦ ਲਾਤਿਫਾ ਗਾਇਬ ਹਨ। ਨਾ ਹੀ ਕਿਸੇ ਨੇ ਉਨ੍ਹਾਂ ਨੂੰ ਵੇਖਿਆ ਹੈ ਅਤੇ ਨਾ ਹੀ ਕਿਸੇ ਨੇ ਉਨ੍ਹਾਂ ਨਾਲ ਗੱਲ ਕੀਤੀ ਹੈ।

ਉਨ੍ਹਾਂ ਦੇ ਦੋਸਤਾਂ ਨੇ ਇੱਕ ਵੀਡੀਓ ਜਾਰੀ ਕੀਤਾ ਹੈ ਜਿਸ ਦੇ ਅੰਤ ਵਿੱਚ ਲਾਤਿਫਾ ਨੂੰ ਬੋਲਦੇ ਹੋਏ ਸੁਣਿਆ ਜਾ ਸਕਦਾ ਹੈ।

Image copyright FRANCOIS NEL/GETTY IMAGES

ਉਹ ਕਹਿ ਰਹੀ ਹਨ, ''ਮੈਨੂੰ ਉਮੀਦ ਹੈ ਕਿ ਇਹ ਮੇਰੀ ਜ਼ਿੰਦਗੀ ਦਾ ਨਵਾਂ ਚੈਪਟਰ ਹੋਵੇਗਾ ਜਿੱਥੇ ਮੈਨੂੰ ਚੁੱਪ ਨਹੀਂ ਰਹਿਣਾ ਹੋਵੇਗਾ। ਜੇ ਮੈਂ ਛੁੱਟ ਨਹੀਂ ਸਕੀ ਤਾਂ ਵੀ ਚਾਹਾਂਗੀ ਕਿ ਇਸ ਨਾਲ ਕੁਝ ਸਕਾਰਾਤਮਕ ਬਦਲਾਅ ਆਵੇ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਤਾਜ਼ਾ ਘਟਨਾਕ੍ਰਮ

ਪੰਜਾਬ ਦੀ 87 ਫੀਸਦੀ ਤੇ ਭਾਰਤ ਦੀ 58 ਫੀਸਦੀ ਆਬਾਦੀ ਸਤੰਬਰ ਤੱਕ ਪ੍ਰਭਾਵਿਤ ਹੋ ਸਕਦੀ ਹੈ- ਕੈਪਟਨ

ਕੋਰੋਨਾਵਾਇਰਸ: ਪੰਜਾਬ ਦੇ ਪਿੰਡਾਂ ਦੀਆਂ ਸੱਥਾਂ ਸੁੰਨੀਆਂ, ਪਹਿਰੇ ਲਈ ਜਦੋਂ ਔਰਤਾਂ ਸਾਹਮਣੇ ਆਈਆਂ

ਕੋਰੋਨਾਵਾਇਰਸ: ਜਲੰਧਰ 'ਚ ਜਦੋਂ ਲੋਕ ਮ੍ਰਿਤਕ ਦਾ ਸਸਕਾਰ ਨਾ ਕਰਨ ਦੇਣ 'ਤੇ ਅੜੇ

ਪੰਜਾਬ 'ਚ ਵੀ ਮਾਸਕ ਪਾਉਣਾ ਲਾਜ਼ਮੀ, ਕੋਰੋਨਾਵਾਇਰਸ ਪੀੜਤ ਚੋਰ ਨੂੰ ਫੜਨ ਵਾਲੇ 17 ਪੁਲਿਸ ਵਾਲੇ ਏਕਾਂਤਵਾਸ 'ਚ

ਕੋਰੋਨਾਵਾਇਰਸ ਦੌਰਾਨ ਬਾਹਰ ਦਾ ਖਾਣਾ ਕਿੰਨਾ ਖ਼ਤਰਨਾਕ?

ਪੰਜਾਬ ਦੇ ਪਹਿਲੇ ਕੋਰੋਨਾ ਮਰੀਜ਼ ਨੇ ਠੀਕ ਹੋ ਕੇ ਕਿਹਾ, ‘ਡਰਨ ਜਾਂ ਘਬਰਾਉਣ ਦੀ ਲੋੜ ਨਹੀਂ’

ਕੋਰੋਨਾਵਾਇਰਸ: ਮੋਦੀ ਨੇ ਕੀਤਾ ਇਸ਼ਾਰਾ, ਪੂਰੇ ਦੇਸ 'ਚ ਇਕੱਠਿਆਂ ਖ਼ਤਮ ਨਹੀਂ ਕੀਤਾ ਜਾਵੇਗਾ ਲੌਕਡਾਊਨ

ਪਤਨੀ ਨੂੰ ਸਾਈਕਲ 'ਤੇ ਬਿਠਾ ਕੇ 750 ਕਿਲੋਮੀਟਰ ਸਫ਼ਰ ਕਰਨ ਵਾਲਾ ਮਜ਼ਦੂਰ

‘ਹੁਣ ਬੰਦੇ ਨੂੰ ਪਤਾ ਲੱਗ ਗਿਆ ਕਿ ਆਉਣ ਵਾਲੇ ਇੱਕ ਪਲ ਦਾ ਨਹੀਂ ਪਤਾ’