ਕੀ ਹੈ MMR ਟੀਕੇ ਜਿਸ ਨੂੰ ਲਗਵਾਉਣ ਤੋਂ ਲੋਕ ਡਰ ਰਹੇ ਹਨ?

ਟੀਕਾ Image copyright Getty Images

ਐਮਐਮਆਰ (MMR) ਟੀਕੇ ਨੂੰ ਲੈ ਕੇ ਪੰਜਾਬ ਸਮੇਤ ਕਈ ਥਾਵਾਂ 'ਤੇ ਇੱਕ ਵਿਵਾਦ ਛਿੜਿਆ ਹੋਇਆ ਹੈ। ਲੋਕਾਂ ਨੇ ਖ਼ਦਸ਼ਾ ਜ਼ਾਹਰ ਕੀਤਾ ਹੈ ਕਿ ਇਸ ਟੀਕੇ ਨਾਲ ਬੱਚਿਆਂ ਨੂੰ ਨੁਕਸਾਨ ਪਹੁੰਚ ਰਿਹਾ ਹੈ।

ਖਸਰੇ, ਮੰਪਸ (ਗਲਕੋਟੂ) ਅਤੇ ਰੁਬੇਲਾ (ਹਲਕਾ ਖਸਰਾ) ਦੀ ਬਿਮਾਰੀ ਤੋਂ ਬੱਚਿਆਂ ਨੂੰ ਬਚਾਉਣ ਲਈ ਇਹ ਟੀਕਾ ਲਾਇਆ ਜਾਂਦਾ ਹੈ।

ਖਸਰਾ ਬਹੁਤ ਗੰਭੀਰ ਬਿਮਾਰੀ ਹੋ ਸਕਦੀ ਹੈ ਅਤੇ ਜਿਨ੍ਹਾਂ ਬੱਚਿਆਂ ਨੂੰ ਟੀਕਾ ਨਹੀਂ ਲਾਇਆ ਗਿਆ ਉਹ ਖ਼ਤਰੇ ਵਿੱਚ ਹਨ।

ਖਸਰਾ ਕੀ ਹੈ?

ਖਸਰਾ ਇੱਕ ਛੂਤ ਨਾਲ ਫੈਲਣ ਵਾਲੀ ਬਿਮਾਰੀ ਹੈ ਜਿਸ ਵਿੱਚ ਤੇਜ਼ ਬੁਖ਼ਾਰ, ਧੱਫ਼ੜ ਅਤੇ ਠੀਕ ਨਾ ਮਹਿਸੂਸ ਕਰਨਾ ਵਰਗੇ ਲੱਛਣ ਹੁੰਦੇ ਹਨ।

ਇਸਦੇ ਸ਼ੁਰੂਆਤੀ ਲੱਛਣ ਨੱਕ ਵਗਣਾ, ਅੱਖਾਂ 'ਤੇ ਜ਼ਖ਼ਮ, ਖਾਂਸੀ ਅਤੇ ਬੁਖ਼ਾਰ ਹੁੰਦਾ ਹੈ।

ਬਿਮਾਰੀ ਦੇ ਚੌਥੇ ਦਿਨ ਧੱਫ਼ੜ ਲਾਲ ਜਾਂ ਭੂਰੇ ਰੰਗ ਦੇ ਨਿਸ਼ਾਨ ਵਿੱਚ ਤਬਦੀਲ ਹੁੰਦੇ ਦਿਖਾਈ ਦੇ ਸਕਦੇ ਹਨ। ਇਹ ਨਿਸ਼ਾਨ ਮੱਥੇ ਤੋਂ ਸ਼ੁਰੂ ਹੁੰਦੇ ਹਨ ਅਤੇ ਸਰੀਰ ਦੇ ਹੇਠਲੇ ਹਿੱਸੇ ਤੱਕ ਫੈਲ ਜਾਂਦੇ ਹਨ।

ਇਸ ਨਾਲ ਦਸਤ (ਡਾਇਰੀਆ), ਉਲਟੀ ਅਤੇ ਪੇਟ ਦਰਦ ਵੀ ਹੁੰਦੀ ਹੈ।

Image copyright Getty Images

15 ਵਿੱਚੋਂ ਕੋਈ ਇੱਕ ਕੇਸ ਬਹੁਤ ਗੰਭੀਰ ਹੋ ਸਕਦਾ ਹੈ।

ਇਸ ਨਾਲ ਖਾਂਸੀ, ਸਾਹ ਲੈਣ ਵਿੱਚ ਮੁਸ਼ਕਿਲ, ਕੰਨਾਂ ਵਿੱਚ ਇਨਫੈਕਸ਼ਨ, ਨਮੂਨੀਆ ਅਤੇ ਅੱਖਾਂ ਵਿੱਚ ਇਨਫੈਕਸ਼ਨ ਵਰਗੀਆਂ ਸਮੱਸਿਆਵਾਂ ਵੀ ਹੁੰਦੀਆਂ ਹਨ।

ਬਹੁਤ ਘੱਟ ਮਾਮਲੇ ਅਜਿਹੇ ਹੁੰਦੇ ਹਨ ਜਿਨ੍ਹਾਂ ਵਿੱਚ ਦਿਮਾਗ 'ਚ ਸੋਜ ਅਤੇ ਜਲਨ ਵੀ ਹੋ ਸਕਦੀ ਹੈ। ਇਹ ਬਹੁਤ ਵੱਡਾ ਖਤਰਾ ਹੈ। 25 ਫ਼ੀਸਦ ਲੋਕਾਂ ਦਾ ਦਿਮਾਗ ਨਸ਼ਟ ਹੋ ਜਾਂਦਾ ਹੈ।

ਇੱਕ ਲੱਖ ਮਾਮਲਿਆਂ ਵਿੱਚੋਂ ਕੋਈ ਇੱਕ ਕੇਸ ਅਜਿਹਾ ਹੋਵੇਗਾ ਜਿਸ ਵਿੱਚ ਮਰੀਜ਼ ਨੂੰ ਦੌਰਾ ਪੈਂਦਾ ਹੈ ਜਾਂ ਉਸਦੀ ਮੌਤ ਹੁੰਦੀ ਹੈ।

ਵਿਸ਼ਵ ਪੱਧਰ 'ਤੇ ਬੱਚਿਆਂ ਲਈ ਖਸਰਾ ਇੱਕ ਜਾਨਲੇਵਾ ਬਿਮਾਰੀ ਹੈ। ਵਿਸ਼ਵ ਸਿਹਤ ਸਗੰਠਨ (WHO) ਦੀ ਰਿਪੋਰਟ ਮੁਤਾਬਕ ਖਸਰੇ ਨਾਲ ਰੋਜ਼ਾਨਾ 430 ਮੌਤਾਂ ਹੁੰਦੀਆਂ ਹਨ।

MMR ਕੀ ਹੈ?

ਐਮਐਮਆਰ ਉਹ ਟੀਕਾ ਹੈ ਜਿਹੜਾ ਬੱਚਿਆਂ ਨੂੰ ਖਸਰੇ, ਮੰਪਸ (ਗਲਕੋਟੂ) ਅਤੇ ਰੁਬੇਲਾ( ਹਲਕਾ ਖਸਰਾ) ਦੀ ਬਿਮਾਰੀ ਤੋਂ ਬਚਾਉਣ ਲਈ ਲਾਇਆ ਜਾਂਦਾ ਹੈ।

ਬੱਚਿਆਂ ਨੂੰ ਹਰੇਕ ਬਿਮਾਰੀ ਲਈ ਵੱਖ-ਵੱਖ ਟੀਕਿਆਂ ਦੀ ਥਾਂ ਇੱਕੋ ਹੀ ਟੀਕੇ ਦੇ ਤੌਰ 'ਤੇ ਯੂਕੇ ਵਿੱਚ 1988 ਵਿੱਚ ਇਸ ਨੂੰ ਵਿਕਸਿਤ ਕੀਤਾ ਗਿਆ।

ਇਸਦੀ ਵਰਤੋਂ ਪੂਰੇ ਦੇਸ ਵਿੱਚ ਕੀਤੀ ਜਾਂਦੀ ਹੈ।

MMR ਟੀਕਾ ਬੱਚਿਆਂ ਦੇ ਜਨਮ ਦੇ ਇੱਕ ਮਹੀਨੇ ਦੇ ਅੰਦਰ ਲਗਾਉਣਾ ਹੁੰਦਾ ਹੈ।

Image copyright Getty Images

ਉਸ ਤੋਂ ਬਾਅਦ ਦੂਜਾ ਟੀਕਾ MMR ਬੂਸਟਰ ਬੱਚਿਆਂ ਦੇ ਸਕੂਲ ਜਾਣ ਤੋਂ ਪਹਿਲਾਂ ਦਿੱਤਾ ਜਾਂਦਾ ਹੈ। ਤਿੰਨ ਤੋਂ ਪੰਜ ਸਾਲ ਉਮਰ ਵਰਗ ਦੇ ਬੱਚਿਆਂ ਨੂੰ ਇਹ ਟੀਕਾ ਲਾਇਆ ਜਾਂਦਾ ਹੈ।

ਪਹਿਲਾ ਬੱਚਿਆਂ ਨੂੰ 95 ਫ਼ੀਸਦ ਸੁਰੱਖਿਅਤ ਕਰਦਾ ਹੈ ਜਦਕਿ ਦੋ ਖੁਰਾਕਾਂ 99 ਤੋਂ 100 ਫ਼ੀਸਦ ਸੁਰੱਖਿਅਤ ਕਰਦੀਆਂ ਹਨ।

ਲੋਕ ਇਸ ਨੂੰ ਲੈ ਕੇ ਚਿੰਤਤ ਕਿਉਂ ਹਨ?

1998 ਵਿੱਚ ਮੈਗਜ਼ੀਨ ਦਿ 'ਲੈਨਸਟ' ਵਿੱਚ ਇੱਕ ਅਧਿਐਨ ਛਪਿਆ ਸੀ ਜਿਸ ਵਿੱਚ ਇਹ ਮੁੱਦਾ ਚੁੱਕਿਆ ਗਿਆ ਸੀ ਕਿ ਇਸ ਟੀਕੇ ਦਾ ਸਬੰਧ ਮੰਦਬੁੱਧੀ ਜਾਂ ਅੰਤੜੀਆਂ ਵਿੱਚ ਸਮੱਸਿਆਵਾਂ ਵਰਗੀਆਂ ਬਿਮਾਰੀਆਂ ਨਾਲ ਹੋ ਸਕਦਾ ਹੈ।

ਕਈ ਮਾਪਿਆਂ ਨੇ ਫ਼ੈਸਲਾ ਲਿਆ ਕਿ ਉਨ੍ਹਾਂ ਤਿੰਨ ਟੀਕਿਆਂ ਵਿੱਚੋਂ ਕੋਈ ਇੱਕ ਟੀਕਾ ਹੀ ਲਗਵਾਉਣਗੇ।

ਕਈਆਂ ਨੇ ਆਪਣੇ ਬੱਚਿਆਂ ਨੂੰ ਹਰ ਬਿਮਾਰੀ ਲਈ ਵੱਖਰਾ ਟੀਕਾ ਲਗਵਾਉਣ ਦਾ ਫ਼ੈਸਲਾ ਕੀਤਾ।

Image copyright Getty Images

ਮੰਪਸ, ਖਸਰਾ ਅਤੇ ਰੁਬੇਲਾ ਸਾਰੀਆਂ ਗੰਭੀਰ ਬਿਮਾਰੀਆਂ ਹਨ।

ਕਈ ਡਾਕਟਰ ਇਸ ਗੱਲ ਨੂੰ ਲੈ ਕੇ ਚਿੰਤਾ ਜ਼ਾਹਰ ਕਰਦੇ ਹਨ ਕਿ ਟੀਕੇ ਵਿੱਚ ਬੂੰਦ ਵੀ ਬੱਚਿਆਂ ਲਈ ਖਤਰਾ ਬਣ ਸਕਦੀ ਹੈ।

ਲੰਮਾ ਸਮਾਂ ਅਸਰ ਕੀ ਰਿਹਾ ਹੈ?

ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਬੱਚੇ ਖਸਰੇ ਦੀ ਬਿਮਾਰੀ ਤੋਂ ਸੁਰੱਖਿਅਤ ਹਨ, ਉਨ੍ਹਾਂ ਵਿੱਚੋਂ 95 ਫ਼ੀਸਦ ਬੱਚਿਆਂ ਦਾ ਟੀਕਾਕਰਣ ਹੋਣਾ ਜ਼ਰੂਰੀ ਹੈ।

ਇੰਗਲੈਡ ਵਿੱਚ 2003-04 ਵਿੱਚ ਘੱਟੋ-ਘੱਟ 10 ਵਿੱਚੋਂ ਅੱਠ ਬੱਚਿਆਂ ਨੂੰ ਟੀਕਾ ਲਗਾਇਆ ਗਿਆ ਪਰ ਕੁਝ ਇਲਾਕਿਆਂ ਵਿੱਚ ਅੱਧਿਆਂ ਤੋਂ ਵੀ ਘੱਟ ਬੱਚਿਆਂ ਨੂੰ ਟੀਕਾ ਲਗਾਇਆ ਗਿਆ।

ਸਿਹਤ ਮਾਹਰ ਮੰਨਦੇ ਹਨ ਇਕੱਲੇ ਇੰਗਲੈਡ ਵਿੱਚ 10 ਲੱਖ ਤੋਂ ਵੱਧ ਸਕੂਲੀ ਬੱਚੇ ਇਸ ਬਿਮਾਰੀ ਤੋਂ ਸੁਰੱਖਿਅਤ ਨਹੀਂ ਹਨ।

Image copyright Getty Images

ਖਸਰੇ ਦੇ ਮਾਮਲੇ ਹੁਣ ਵਧ ਰਹੇ ਹਨ।

2012 ਦੇ ਵਿੱਚ ਇੰਗਲੈਡ ਅਤੇ ਵੇਲਸ ਵਿੱਚ ਖਸਰੇ ਦੇ 2016 ਮਾਮਲਿਆਂ ਦੀ ਪੁਸ਼ਟੀ ਹੋਈ ਜਿਹੜਾ ਕਿ 18 ਸਾਲਾਂ ਵਿੱਚ ਸਭ ਤੋਂ ਵੱਡਾ ਅੰਕੜਾ ਸੀ।

ਚਿੰਤਾ ਕਰਨ ਵਾਲੀ ਕੋਈ ਗੱਲ ਸੀ?

ਨਹੀਂ, ਅਜਿਹੀ ਕੋਈ ਪੁਖ਼ਤਾ ਖੋਜ ਨਹੀਂ ਛਪੀ ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਹੋਵੇ ਕਿ ਇਸਦਾ ਸਬੰਧ ਮੰਦਬੁੱਧੀ ਅਤੇ ਅੰਤੜੀਆਂ ਦੀਆਂ ਸਮੱਸਿਆਵਾਂ ਵਰਗੀਆਂ ਬਿਮਾਰੀਆਂ ਨਾਲ ਹੋ ਸਕਦਾ ਹੈ।

ਵੱਖ-ਵੱਖ ਦੇਸਾਂ ਦੇ ਲੋਕਾਂ 'ਤੇ ਇੱਕ ਦਰਜ ਦੇ ਕਰੀਬ ਹੋਏ ਅਧਿਐਨਾਂ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਅਜਿਹਾ ਕੋਈ ਵੀ ਸਬੂਤ ਨਹੀਂ ਮਿਲਿਆ ਜਿਹੜਾ ਇਹ ਦਰਸਾ ਸਕੇ ਕਿ MMR ਟੀਕੇ ਅਤੇ ਆਟਿਜ਼ਮ (ਮੰਦਬੁੱਧੀ) ਵਿਚਾਲੇ ਕੋਈ ਸਬੰਧ ਹੈ।

ਇਨ੍ਹਾਂ ਅਧਿਐਨਾਂ ਵਿੱਚ 2004 ਦੀ ਵੀ ਉਹ ਵੀ ਜਾਂਚ ਸ਼ਾਮਲ ਹੈ ਜਿਹੜੀ ਇੰਗਲੈਡ ਦੀ ਮੈਡੀਕਲ ਰਿਸਰਚ ਕੌਂਸਿਲ ਵੱਲੋਂ ਕੀਤੀ ਗਈ ਸੀ। ਇਸ ਵਿੱਚ ਇਹ ਤੁਲਨਾ ਕੀਤੀ ਗਈ ਕਿ ਟੀਕਾਕਰਨ ਵਾਲੇ 1294 ਬੱਚਿਆਂ ਨੂੰ ਆਟਿਜ਼ਮ ਜਾਂ ਸਬੰਧਤ ਹਾਲਾਤਾਂ ਵਾਲੀਆਂ ਬਿਮਾਰੀਆਂ ਹਨ ਜਦਕਿ 4469 ਬੱਚੇ ਅਜਿਹੇ ਹਨ ਜਿਨ੍ਹਾਂ ਨੂੰ ਅਜਿਹੀ ਕੋਈ ਬਿਮਾਰੀ ਨਹੀਂ ਹੈ।

ਆਟਿਜ਼ਮ ਨਾਲ ਪੀੜਤ 78 ਫ਼ੀਸਦ ਬੱਚਿਆਂ ਨੂੰ MMR ਟੀਕਾ ਲੱਗਿਆ ਹੈ। ਪਰ 82 ਫ਼ੀਸਦ ਹੋਰਨਾਂ ਬੱਚਿਆਂ ਨੂੰ ਵੀ ਇਹ ਟੀਕਾ ਲਾਇਆ ਗਿਆ ਹੈ।

2005 ਦੀ ਰਿਪੋਰਟ ਮੁਤਾਬਕ ਜਪਾਨ ਵਿੱਚ 31, 426 ਬੱਚੇ ਜਾਪਾਨ ਵਿੱਚ ਮੰਦਬੁੱਦੀ ਪੈਦਾ ਹੋਏ।

ਇਹ ਪਾਇਆ ਗਿਆ ਕਿ 1993 ਤੋਂ ਜਦੋਂ ਤੋਂ ਇਸ ਦੇਸ ਵਿੱਚੋਂ MMR ਟੀਕਾ ਹਟਾਇਆ ਗਿਆ ਹੈ ਉਦੋਂ ਤੋਂ ਆਟਿਜ਼ਮ ਦੇ ਮਾਮਲੇ ਵਧੇ ਹਨ।

ਇੱਕ ਹੋਰ ਵੱਡੇ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਡੈਨਮਾਰਕ ਵਿੱਚ ਪੈਦਾ ਹੋਏ 5 ਲੱਖ 37 ਹਜ਼ਾਰ 303 ਬੱਚਿਆਂ ਦਾ MMR ਅਤੇ ਆਟਿਜ਼ਮ ਵਿਚਾਲੇ ਕੋਈ ਸਬੰਧ ਨਹੀਂ ਸੀ।

ਸਹੀ ਅਧਿਐਨ ਵਿੱਚ ਕੀ ਹੈ?

'ਦਿ ਲੈਨਸਟ', ਜਿਸ ਨੇ ਸਭ ਤੋਂ ਪਹਿਲਾਂ MMR ਨਾਲ ਸਬੰਧਤ ਅਧਿਐਨ ਛਾਪਿਆ ਸੀ ਉਸ ਨੇ ਜਨਤਕ ਤੌਰ 'ਤੇ ਇਹ ਐਲਾਨ ਕੀਤਾ ਕਿ ਇਸ ਨੂੰ ਕਦੇ ਛਾਪਣਾ ਨਹੀਂ ਚਾਹੀਦਾ ਸੀ।

ਇਨ੍ਹਾਂ ਸਾਰੇ ਪੇਪਰਾਂ 'ਤੇ ਕੰਮ ਕਰਨ ਵਾਲਾ ਸੀ ਡਾ. ਐਂਡਰਿਊ ਵੇਕਫੀਲਡ।

ਜਨਰਲ ਮੈਡੀਕਲ ਕੌਂਸਿਲ ਵਲੋਂ ਪੈਨਲ ਬਣਾਇਆ ਗਿਆ ਸੀ ਉਸ ਨੇ ਜਾਂਚ ਵਿੱਚ ਪਾਇਆ ਕਿ ਡਾ. ਐਂਡਰਿਊ ਨੇ ਆਪਣੀ ਰਿਸਰਚ ਦੌਰਾਨ ਬੜੀ ਹੀ ਗ਼ੈਰ-ਜ਼ਿੰਮਦਾਰੀ ਤੇ ਬਇਮਾਨੀ ਨਾਲ ਕੰਮ ਕੀਤਾ ਹੈ।

ਉਨ੍ਹਾਂ ਵਿੱਚੋਂ ਇੱਕ ਇਹ ਵੀ ਸੀ ਕਿ ਉਨ੍ਹਾਂ ਨੇ ਆਪਣੇ ਬੱਚੇ ਦੀ ਬਰਥਡੇ ਪਾਰਟੀ ਵਿੱਚ ਆਏ ਬੱਚਿਆਂ ਨੂੰ 5 ਪਾਊਂਡ ਦੇ ਕੇ ਉਨ੍ਹਾਂ ਦੇ ਖ਼ੂਨ ਦੇ ਸੈਂਪਲ ਲਏ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)