ਇੰਡੋਨੇਸ਼ੀਆ 'ਚ ਬੰਬ ਧਮਾਕਿਆਂ ਨੂੰ 'ਇੱਕ ਪਰਿਵਾਰ' ਨੇ ਦਿੱਤਾ ਅੰਜਾਮ

Indonesia Attack Image copyright ANTARA FOTO/ HANDOUT SURABAYA GOVERNMENT/ REUTERS
ਫੋਟੋ ਕੈਪਸ਼ਨ ਧਮਾਕਿਆਂ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਹੈ

ਪੁਲਿਸ ਮੁਤਾਬਕ ਇੰਡੋਨੇਸ਼ੀਆ ਦੇ ਸੁਰਾਬਾਇਆ ਸ਼ਹਿਰ ਵਿੱਚ ਚਰਚਾਂ ਉੱਤੇ ਆਤਘਾਤੀ ਹਮਲੇ ਵਿੱਚ ਇੱਕ ਪਰਿਵਾਰ ਦੀ ਸ਼ਮੂਲੀਅਤ ਹੈ।

ਇੰਡੋਨੇਸ਼ੀਆ ਦੇ ਦੂਜੇ ਵੱਡੇ ਸ਼ਹਿਰ ਸੁਰਾਬਾਇਆ ਵਿੱਚ ਆਤਮਘਾਤੀ ਹਮਲਾਵਰਾਂ ਵੱਲੋਂ ਤਿੰਨ ਗਿਰਜਾਘਰਾਂ ਵਿੱਚ ਹਮਲਾ ਕੀਤਾ ਗਿਆ।

ਪੁਲਿਸ ਮੁਤਾਬਕ ਐਤਵਾਰ ਨੂੰ ਹੋਏ ਇਸ ਹਮਲੇ ਵਿੱਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋਈ ਹੈ। ਇੱਕ ਦਰਜਨ ਦੇ ਕਰੀਬ ਲੋਕ ਇਸ ਹਮਲੇ ਵਿੱਚ ਜ਼ਖ਼ਮੀ ਹੋਏ ਹਨ।

Image copyright JUNI KRISWANTO/AFP/Getty Images

ਇੰਡੋਨੇਸ਼ੀਆ ਪੁਲਿਸ ਦੇ ਮੁਖੀ ਟੀਟੋ ਕਾਰਨਾਵਿਅਨ ਮੁਤਾਬਕ, ''ਇੱਕ ਚਰਚ ਕੋਲ ਮਾਂ ਅਤੇ ਉਸਦੇ ਦੋ ਬੱਚਿਆਂ ਨੇ ਖ਼ੁਦ ਨੂੰ ਉਡਾ ਲਿਆ ਜਦਕਿ ਪਿਤਾ ਅਤੇ ਤਿੰਨ ਪੁੱਤਰਾਂ ਨੇ ਦੂਜੇ ਚਰਚਾਂ ਨੂੰ ਨਿਸ਼ਾਨਾ ਬਣਾਇਆ।''

ਇਸ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਹੈ। ਸਾਲ 2005 ਤੋਂ ਬਾਅਦ ਇੰਡੋਨੇਸ਼ੀਆ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਭਿਆਨਕ ਹਮਲਾ ਸੀ।

Image copyright Reuters
ਫੋਟੋ ਕੈਪਸ਼ਨ ਹਮਲੇ ਮਗਰੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਲੱਭਦੇ ਲੋਕਾਂ ਦੀ ਮਦਦ ਕਰਦੀ ਪੁਲਿਸ

ਟੀਵੀ 'ਤੇ ਇੱਕ ਚਰਚ ਦੇ ਮੁੱਖ ਦਰਵਾਜ਼ੇ ਦੇ ਆਲੇ-ਦੁਆਲੇ ਪਏ ਮਲਬੇ ਦੀਆਂ ਤਸਵੀਰਾਂ ਦਿਖਾਈਆਂ ਗਈਆਂ।

ਇੰਡੋਨੇਸ਼ੀਆ ਸਭ ਤੋਂ ਵੱਧ ਮੁਸਲਿਮ ਆਬਾਦੀ ਵਾਲਾ ਦੇਸ ਹੈ। ਸਥਾਨਕ ਸਮੇਂ ਅਨੁਸਾਰ ਹਮਲਾ 7.30 ਵਜੇ ਦੇ ਕਰੀਬ ਹੋਇਆ।

ਇੰਟੈਲੀਜੈਂਸ ਏਜੰਸੀ ਮੁਤਾਬਕ ਇਹ ਹਮਲਾ ਇਸਲਾਮਿਕ ਸਟੇਟ ਤੋਂ ਪ੍ਰੇਰਿਤ ਗਰੁੱਪ 'ਜੇਮਾਹ ਅਨਸ਼ਾਹਰੁੱਤ ਦੌਲਹਾ' ਵੱਲੋਂ ਕੀਤੇ ਜਾਣ ਦੀ ਸੰਭਾਵਨਾ ਹੈ।

ਕੁਝ ਦਿਨ ਪਹਿਲਾਂ ਰਾਜਧਾਨੀ ਜਕਾਰਤਾ ਵਿੱਚ ਇੰਡੋਨੇਸ਼ੀਆ ਸੁਰੱਖਿਆ ਬਲ ਦੇ 5 ਮੈਂਬਰਾਂ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਨੂੰ ਉਦੋਂ ਅੰਜਾਮ ਦਿੱਤਾ ਗਿਆ ਜਦੋਂ ਸੁਰੱਖਿਆ ਕਰਮੀ ਉੱਚ-ਸੁਰੱਖਿਆ ਜੇਲ ਦੇ ਨੇੜੇ ਅੱਤਵਾਦੀ ਇਸਲਾਮਿਸਟ ਕੈਦੀਆਂ ਨਾਲ ਖੜ੍ਹੇ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)