46 ਕਰੋੜ 'ਚ ਨਿਲਾਮ ਹੋਏ ਹੀਰੇ ਦੀ ਕੀ ਹੈ ਖ਼ਾਸੀਅਤ ?

ਹੀਰਾ Image copyright EPA

300 ਸਾਲਾਂ ਤੱਕ ਯੂਰਪ ਦੇ ਸ਼ਾਹੀ ਘਰਾਣਿਆਂ ਵਿੱਚ ਰਿਹਾ ਦੁਰਲਭ ਨੀਲਾ ਹੀਰਾ 46 ਕਰੋੜ ਰੁਪਏ ਵਿੱਚ ਜਨੇਵਾ 'ਚ ਨਿਲਾਮ ਹੋ ਗਿਆ।

ਫਾਰਨੀਸ ਬਲੂ ਨਾਮੀ ਹੀਰਾ ਐਲਿਜ਼ਾਬੇਥ ਫਾਰਨੀਸ ਨੂੰ ਵਿਆਹ 'ਚ ਤੋਹਫ਼ੇ ਵਜੋਂ ਦਿੱਤਾ ਸੀ। ਐਲਿਜ਼ਾਬੇਥ ਫਾਰਨੀਸ ਡਿਊਕ ਆਫ ਪਰਮਾ ਦੀ ਧੀ ਸੀ। ਇਹ ਤੋਹਫ਼ਾ ਉਸੇ ਵੇਲੇ ਦਿੱਤਾ ਗਿਆ ਜਦੋਂ ਐਲਿਜਾਬੇਥ ਦਾ ਵਿਆਹ 1715 ਵਿੱਚ ਸਪੇਨ ਦੇ ਫਿਲੀਪ (ਪੰਜਵੇਂ) ਨਾਲ ਹੋਇਆ ਸੀ।

ਪੀੜ੍ਹੀ ਦਰ ਪੀੜ੍ਹੀ ਇਹ ਹੀਰਾ ਵੀ ਅੱਗੇ ਵੱਧਦਾ ਗਿਆ। ਸਪੇਨ ਤੋਂ ਫਰਾਂਸ, ਇਟਲੀ ਅਤੇ ਆਸਟਰੇਲੀਆ।

6.1 ਕੈਰਟ ਦਾ ਇਹ ਹੀਰਾ ਭਾਰਤ ਦੇ ਮਸ਼ਹੂਰ ਗੋਲਕੁੰਡਾ ਦੀਆਂ ਖਾਣਾਂ ਵਿੱਚ ਪਾਇਆ ਜਾਂਦਾ ਹੈ।

ਸੋਥਬੇਅ 'ਚ ਬੋਲੀ ਸ਼ੁਰੂ ਹੋਣ ਦੇ 4 ਮਿੰਟ ਦੇ ਅੰਦਰ-ਅੰਦਰ ਹੀਰਾ ਵਿਕ ਗਿਆ। ਨਿਲਾਮੀ ਲਈ ਹੀਰੇ ਦੀ ਕੀਮਤ 3.5 ਮਿਲੀਅਨ ਡਾਲਰ ਤੋਂ 5 ਮਿਲੀਅਨ ਡਾਲਰ ਵਿਚਕਾਰ ਤੈਅ ਕੀਤੀ ਗਈ ਸੀ।

ਗਹਿਣਿਆਂ ਦੇ ਪਾਰਖੂ ਡੈਨੀਏਲਾ ਮਾਸੀਟੀ ਦਾ ਕਹਿਣਾ ਹੈ, ''ਅਸੀਂ ਇਸਦੀ ਚੰਗੀ ਕੀਮਤ ਦੀ ਉਮੀਦ ਲਗਾਈ ਸੀ। ਇਸਦੀ ਕੀਮਤ ਸਾਡੀ ਉਮੀਦ ਤੋਂ ਵਧ ਕੇ ਲੱਗੀ।''

ਉਨ੍ਹਾਂ ਹੀਰੇ ਬਾਰੇ ਅੱਗੇ ਕਿਹਾ, ''ਚੰਗਾ ਗਹਿਣਾ, ਵਧੀਆ ਡਿਜ਼ਾਇਨ, ਮਜ਼ਬੂਤ ਬਣਿਆ ਹੋਇਆ, ਇੱਕ ਦਸਤਖ਼ਤ ਨਾਲ, ਇੱਕ ਆਦਰਸ਼ ਨਾਲ...ਸਮਾਂ ਵੀ, ਉਮਰ ਵੀ, ਵਧੀਆ ਕੰਮ।''

ਹੀਰ ਦੇ ਨਵੇਂ ਮਾਲਕ ਦੀ ਪਛਾਣ ਉਜਾਗਰ ਨਹੀਂ ਕੀਤੀ ਗਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)