ਜਾਣੋ! ਤੁਸੀਂ ਕਿੰਨੇ ਸਾਲ ਤੱਕ ਜ਼ਿੰਦਾ ਰਹੋਗੇ?

ਪੂਰੀ ਦੁਨੀਆਂ ਵਿੱਚ ਔਸਤ ਉਮਰ ਵਿੱਚ ਵਾਧਾ ਹੋ ਰਿਹਾ ਹੈ। ਸਾਲ 2016 ਵਿੱਚ ਜੰਮੇ ਲੋਕ ਔਸਤ 25 ਸਾਲ ਪਹਿਲਾਂ ਪੈਦਾ ਹੋਏ ਲੋਕਾਂ ਤੋਂ 7 ਸਾਲ ਵੱਧ ਜੀਉਣਗੇ।

ਆਪਣੀ ਔਸਤ ਉਮਰ ਜਾਣਨ ਦੇ ਲਈ ਥੱਲੇ ਮੌਜੂਦ ਉਮਰ, ਲਿੰਗ ਅਤੇ ਦੇਸ ਦਾ ਨਾਂ ਪਾਓ।

ਜਨਮ ਤੋਂ ਵਿਸ਼ਵ ਦੀ ਔਸਤਨ ਸੰਭਾਵਿਤ ਉਮਰ 72 ਹੈ, ਜੋ ਪੁਰਸ਼ਾਂ ਲਈ 70 ਸਾਲ ਅਤੇ ਔਰਤਾਂ ਲਈ 75 ਸਾਲ ਹੈ। ਹਾਲਾਂਕਿ ਇਹ ਉਮਰ ਦੇ ਲਿਹਾਜ਼ ਨਾਲ ਬਦਲਦੀ ਰਹਿੰਦੀ ਹੈ। ਮਿਸਾਲ ਵਜੋਂ, 69 ਸਾਲ ਦਾ ਕੋਈ ਵਿਅਕਤੀ ਔਸਤਨ 17 ਸਾਲ ਹੋਰ ਜਿਉਣ ਦੀ ਆਸ ਰੱਖ ਸਕਦਾ ਹੈ।

ਮੈਥੋਡੋਲਾਜੀ

ਕੈਲਕੁਲੇਟਰ ਵਿੱਚ ਇਕੱਠੇ ਕੀਤੇ ਅੰਕੜੇ 2016 ਦੇ ਹਨ। ਜੀਵਨਕਾਲ ਵਰ੍ਹਿਆਂ ਦੀ ਉਹ ਗਿਣਤੀ ਹੈ ਜੋ ਕਿਸੇ ਵਿਅਕਤੀ ਦੇ ਉਸਦੀ ਉਮਰ, ਲਿੰਗ ਅਤੇ ਦੇਸ ਦੇ ਆਧਾਰ ਤੇ ਜੀਵਿਤ ਰਹਿਣ ਦੀ ਸੰਭਾਵਨਾ ਹੁੰਦੀ ਹੈ।

ਤੁਹਾਡਾ ਰਹਿੰਦੀ ਜ਼ਿੰਦਗੀ ਕਿੰਨੀ ਸਿਹਤਮੰਦ ਹੋਵੇਗੀ। ਇਸਦੀ ਗਿਣਤੀ ਉਨ੍ਹਾਂ ਵਰ੍ਹਿਆਂ ਨਾਲ ਹੁੰਦੀ ਹੈ ਜਿਸ ਵਿੱਚ ਇੱਕ ਵਿਅਕਤੀ ਆਪਣੇ ਸਿਹਤਮੰਦ ਜੀਵਤ ਰਹਿਣ ਦੀ ਉਮੀਦ ਕਰ ਸਕਦਾ ਹੈ।

ਉਨ੍ਹਾਂ ਦੇ ਬਚੇ ਹੋਏ ਜੀਵਨਕਾਲ ਨੂੰ ਫੀਸਦ ਦੇ ਰੂਪ ਵਿੱਚ ਦਿਖਾਇਆ ਜਾਂਦਾ ਹੈ।

ਨਤੀਜੇ ਵਿੱਚ ਮੰਨਿਆ ਜਾਂਦਾ ਹੈ ਕਿ ਕਿ ਮੌਤ ਤੇ ਅਪੰਗਤਾ ਦੀ ਦਰ ਵਿਅਕਤੀ ਦੇ ਬਚੇ ਹੋਏ ਜੀਵਨ ਵਿੱਚ ਸਥਿਰ ਰਹੇਗੀ।

ਇਸ ਕੈਲਕੁਲੇਟਰ ਨੂੰ ਬਣਾਉਣ ਵਾਲੇ ਬਣਾਉਣ ਵਾਲੇ ਟੌਮ ਕਾਲਵਰ, ਨਾਸੋਸ ਸਟਾਈਲੀਨੋ, ਬੇਕੀ ਡੇਲ, ਨਿਕ ਟ੍ਰਿਗਲ, ਰੈਨਸਮ ਪਿਨੀ, ਪ੍ਰਿਨਾ ਸ਼ਾਹ ਜੋ ਰੀਡ ਅਤੇ ਏਲੇਨੌਰ ਕੇਨ ਇਨਸਟੀਟਿਊਟ ਆਫ ਹੈਲਥ ਮੈਟਰਿਕਸ ਐਂਡ ਏਵੈਲੁਏਸ਼ਨ ਦਾ ਸ਼ੁਕਰੀਆ

ਜੇ ਤੁਸੀਂ ਇ ਕੈਲਕੁਲੇਟਰ ਨੂੰ ਨਹੀਂ ਦੇਖ ਪਾ ਰਹੇ ਹੋ ਤਾਂ ਇੱਥੇ ਕਲਿੱਕ ਕਰੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)