'ਆਪਣੇ 'ਤੇ ਸ਼ਰਮ ਆਉਣ ਕਾਰਨ ਮੈਂ 37 ਸਾਲ ਦੀ ਉਮਰ ਤੱਕ ਕਿਸੇ ਨਾਲ ਸੈਕਸ ਨਹੀਂ ਕੀਤਾ'

ਇੱਕ ਪੁਰਸ਼ ਬਿਸਤਰ ਉੱਤੇ ਪਿਆ ਹੈ।

ਅੱਜ ਕੱਲ ਇਹ ਆਮ ਧਾਰਨਾ ਹੈ ਕਿ ਲੋਕੀਂ ਅੱਲ੍ਹੜ ਉਮਰੇ ਹੀ ਵਰਜੈਨਿਟੀ ਗੁਆ ਲੈਂਦੇ ਹਨ ਪਰ ਸਾਰਿਆਂ ਲਈ ਅਜਿਹਾ ਨਹੀਂ ਹੁੰਦਾ। 60 ਸਾਲਾ ਜੋਜ਼ਫ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਨੇ ਬੀਬੀਸੀ ਨਾਲ ਆਪਣੀ ਕਹਾਣੀ ਸਾਂਝੀ ਕੀਤੀ।

ਮੈਂ 37 ਸਾਲਾਂ ਤੱਕ ਕੁਆਰਾ ਰਿਹਾ। ਮੈਨੂੰ ਨਹੀਂ ਪਤਾ ਇਹ ਕਿੰਨਾ ਗੈਰ ਸਾਧਾਰਨ ਹੈ ਪਰ ਮੈਨੂੰ ਆਪਣੇ ਆਪ ਉੱਤੇ ਸ਼ਰਮ ਆਉਂਦੀ ਹੈ।

ਮੈਂ ਇੱਕ ਬੇਹੱਦ ਸ਼ਰਮਾਕਲ ਵਿਅਕਤੀ ਸੀ ਅਤੇ ਇਕੱਲਾ ਰਹਿੰਦਾ ਸੀ। ਕਈ ਕੁੜੀਆਂ ਮੇਰੀਆਂ ਦੋਸਤ ਸਨ ਪਰ ਮੈਂ ਕਦੇ ਵੀ ਆਪਣੇ ਰਿਸ਼ਤਿਆਂ ਨੂੰ ਸਰੀਰਕ ਰਿਸ਼ਤਿਆਂ ਚ ਨਹੀਂ ਵਟਾ ਸਕਿਆ।

ਇਹ ਵੀ ਪੜ੍ਹੋ:

ਛੇਵੀਂ ਕਲਾਸ ਤੋਂ ਬਾਅਦ ਮੈਂ ਅਕਸਰ ਲੜਕੀਆਂ ਅਤੇ ਔਰਤਾਂ ਨਾਲ ਘਿਰਿਆ ਹੋਇਆ ਸੀ ਪਰ ਮੈਂ ਕਦੇ ਇਸ ਤਰ੍ਹਾਂ ਦੀ ਪਹਿਲ ਨਹੀਂ ਕੀਤੀ ਜੋ ਕਿ ਸ਼ਾਇਦ ਉਸ ਉਮਰ ਮੁਤਾਬਕ ਸਾਧਾਰਨ ਸੀ।

ਜਦੋਂ ਤੱਕ ਮੈਂ ਯੂਨੀਵਰਸਿਟੀ ਪਹੁੰਚਿਆ ਤਾਂ ਮੈਂ ਕਿਸੇ ਨਾਲ ਸਰੀਰਕ ਸੰਬੰਧਾਂ ਦੀ ਉਮੀਦ ਛੱਡ ਚੁੱਕਾ ਸੀ। ਇਸ ਦੀ ਵੱਡੀ ਵਜ੍ਹਾ ਮੇਰੀ ਹੀਣ ਭਾਵਨਾ ਸੀ ਕਿ ਲੋਕਾਂ ਨੂੰ ਮੇਰੇ ਵਿੱਚ ਦਿਲਚਸਪੀ ਹੀ ਨਹੀਂ ਹੋਵੇਗੀ।

ਮੇਰਾ ਇਕੱਲਾਪਣ ਸੈਕਸ ਕਰਕੇ ਨਹੀਂ ਸਗੋ ਨਜ਼ਦੀਕੀ ਦੀ ਕਮੀ

ਜੇ ਕਿਸ਼ੋਰ ਅਵਸਥਾ ਤੱਕ ਅਤੇ 20 ਸਾਲ ਦੇ ਸ਼ੁਰੂਆਤ ਤੱਕ ਤੁਹਾਡੇ ਕਿਸੇ ਨਾਲ ਰਿਸ਼ਤੇ ਰਹੇ ਹੋਣ ਤਾਂ ਤੁਹਾਡੇ ਵਿੱਚ ਆਤਮ ਵਿਸ਼ਵਾਸ਼ ਪੈਦਾ ਹੁੰਦਾ ਹੈ ਕਿ ਲੋਕ ਮੈਨੂੰ ਪਸੰਦ ਕਰਦੇ ਹਨ। ਜੇ ਅਜਿਹਾ ਨਹੀਂ ਹੁੰਦਾ ਤਾਂ ਤੁਸੀਂ ਆਪਣੇ ਆਪ ਨੂੰ ਨਕਾਰੇ ਹੋਏ ਮਹਿਸੂਸ ਕਰਦੇ ਹੋ।

ਮੈਂ ਆਪਣੇ ਦੋਸਤਾਂ ਨਾਲ ਕਦੇ ਇਸ ਬਾਰੇ ਗੱਲ ਨਹੀਂ ਕੀਤੀ ਅਤੇ ਨਾ ਹੀ ਉਨ੍ਹਾਂ ਨੇ ਮੈਨੂੰ ਪੁੱਛਿਆ। ਜੇ ਉਹ ਪੁੱਛਦੇ ਤਾਂ ਸ਼ਾਇਦ ਮੈਂ ਆਪਣਾ ਬਚਾਅ ਕਰਦਾ ਕਿਉਂਕਿ ਮੈਨੂੰ ਆਪਣੇ ਆਪ ਬਾਰੇ ਸ਼ਰਮ ਮਹਿਸੂਸ ਹੋ ਰਹੀ ਸੀ।

ਮੈਂ ਨਹੀਂ ਸਮਝਦਾ ਕਿ ਸਮਾਜ ਕਿਸੇ ਨੂੰ ਇਸ ਆਧਾਰ ਉੱਤੇ ਸਮਝਦਾ ਹੈ ਕਿ ਉਸ ਨੇ ਸਰੀਰਕ ਸੰਬੰਧ ਬਣਾਏ ਹਨ ਜਾਂ ਨਹੀਂ ਪਰ ਜੇ ਕੋਈ ਸਾਧਾਰਨ ਤੋਂ ਵੱਖਰਾ ਹੋਵੇ ਤਾਂ ਇਸ ਬਾਰੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ।

ਇੱਕ ਲੜਕੇ ਤੋਂ ਮਰਦ ਬਣਨਾ ਇੱਕ ਸਭਿਆਚਾਰਕ ਵਰਤਾਰਾ ਹੈ ਅਤੇ ਨਿੱਕੀ ਉਮਰ ਦੀ ਯਾਰੀ ਨਾਲ ਜੁੜੇ ਗੀਤ ਇਸੇ ਦੀ ਗੱਲ ਕਰਦੇ ਹਨ। ਕੋਈ ਲੜਕੀ ਕਿਸੇ ਲੜਕੇ ਨੂੰ ਰਾਤੋ-ਰਾਤ ਮਰਦ ਬਣਾ ਦਿੰਦੀ ਹੈ।

ਮੈਂ ਇਕੱਲਾ ਸੀ ਅਤੇ ਪ੍ਰੇਸ਼ਾਨ ਸੀ-ਹਾਲਾਂਕਿ ਮੈਨੂੰ ਇਸ ਗੱਲ ਦੀ ਉਸ ਸਮੇਂ ਸਮਝ ਨਹੀਂ ਸੀ। ਮੇਰੇ ਇਕੱਲੇਪਣ ਦਾ ਸਬੱਬ ਸਰੀਰਕ ਨੇੜਤਾ ਦੀ ਕਮੀ ਵੀ ਹੋ ਸਕਦੀ ਹੈ ਪਰ ਉਸ ਤੋਂ ਵੀ ਵਧ ਕੇ ਇਹ ਨਜ਼ਦੀਕੀ ਦੀ ਕਮੀ ਸੀ।

ਤਸਵੀਰ ਕੈਪਸ਼ਨ,

ਹਾਲਾਂ ਕਿ ਪਿਆਰ ਮਿਲਣਾ ਕੋਈ ਹੱਕ ਨਹੀਂ ਹੈ ਪਰ ਪਿਆਰ ਦੀ ਤਲਾਸ਼ ਕਰਨਾ ਅਤੇ ਪਿਆਰ ਦੀ ਉਮੀਦ ਕਰਨਾ ਇੱਕ ਜਾਇਜ਼ ਇੱਛਾ ਹੈ। (ਸੰਕੇਤਕ ਤਸਵੀਰ)

ਜਦੋਂ ਮੈਂ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ 15 ਸਾਲ ਜਾਂ 20 ਸਾਲ ਦੀ ਉਮਰ ਤੱਕ ਮੈਨੂੰ ਪਰਿਵਾਰਕ ਮੈਂਬਰਾਂ ਜਿਵੇਂ- ਮਾਂ, ਪਿਤਾ ਅਤੇ ਮੇਰੀ ਭੈਣਾਂ। ਇਸਦੇ ਇਲਾਵਾ ਮੇਰੀ ਜ਼ਿੰਦਗੀ ਵਿੱਚ ਕੋਈ ਬਾਹਰੀ ਸਰੀਰਕ ਜਾਂ ਨਜ਼ਦੀਕੀ ਛੂਹ ਨਹੀਂ ਸੀ। ਇਸ ਲਈ ਮੇਰੀ ਇਕੱਲਤਾ ਸਿਰਫ਼ ਸੈਕਸ ਕਰਕੇ ਨਹੀਂ ਸੀ।

ਜੇ ਮੈਂ ਕਿਸੇ ਨੂੰ ਦੇਖਦਾ ਜਿਸ ਨੂੰ ਮੈਂ ਪਸੰਦ ਕਰਦਾ ਸੀ ਤਾਂ ਮੇਰੇ ਮਨ ਵਿੱਚ ਉਤੇਜਨਾ ਪੈਦਾ ਹੋਣ ਦੀ ਥਾਂ ਮੈਂ ਨਿਰਾਸ਼ ਅਤੇ ਦੁਖੀ ਹੋ ਜਾਂਦਾ ਸੀ। ਮੇਰੇ ਅੰਦਰ ਬੇਬਸੀ ਦੀ ਭਾਵਨਾ ਘਰ ਕਰ ਗਈ ਸੀ।

ਮੈਨੂੰ ਨਕਾਰੇ ਜਾਣ ਦਾ ਡਰ ਨਹੀਂ ਸੀ ਸਗੋ ਮੈਨੂੰ ਤਾਂ ਇਹ ਲਗਦਾ ਸੀ ਕਿ ਮੈਂ ਤਾਂ ਕਿਸੇ ਨੂੰ ਪਸੰਦ ਹੀ ਨਹੀਂ ਆਵਾਂਗਾ।

ਇਹ ਵੀ ਪੜ੍ਹੋ:

ਮੈਂ ਔਰਤਾਂ ਕੋਲ ਪਹੁੰਚ ਨਹੀਂ ਸੀ ਕਰਨੀ ਚਾਹੁੰਦਾ ਕਿਉਂਕਿ ਸ਼ਾਇਦ ਇਹ ਉਨ੍ਹਾਂ 'ਤੇ ਬੋਝ ਹੋਵੇਗਾ। ਮੈਂ ਅਜਿਹਾ ਲੜਕਾ ਵੀ ਨਹੀਂ ਸੀ ਬਣਨਾ ਚਾਹੁੰਦਾ ਜਿਸ ਨੇ ਔਰਤਾਂ 'ਵਰਤੀਆਂ' ਹੋਣ।

ਮੈਨੂੰ ਲੱਗਦਾ ਸੀ ਕਿ ਮੈਨੂੰ ਔਰਤਾਂ ਦੀ ਜ਼ਿੰਦਗੀ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਅਤੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਮੇਰੇ ਵਰਗੇ ਦੇ ਫਿਕਰ ਤੋਂ ਬਿਨਾਂ ਜਿਉਣ ਦਾ ਹੱਕ ਹੈ।

ਮੈਨੂੰ ਇਹ ਲੱਗਦਾ ਸੀ ਕਿ ਉਨ੍ਹਾਂ ਨੂੰ ਮੇਰੀ ਜ਼ਰੂਰਤ ਨਹੀਂ ਪਰ ਮੈਨੂੰ ਹੁਣ ਲੱਗਦਾ ਹੈ ਕਿ ਮੇਰੇ ਵਿੱਚ ਖਿੱਚ ਦੀ ਕੋਈ ਕਮੀ ਸੀ।

ਪਹਿਲਾ ਰਿਸ਼ਤਾ

ਤੀਹਵਿਆਂ ਵਿੱਚ ਮੇਰਾ ਤਣਾਅ ਬਹੁਤ ਵਧ ਗਿਆ ਅਤੇ ਮੈਨੂੰ ਡਾਕਟਰੀ ਸਲਾਹ ਲੈਣੀ ਪਈ। ਮੈਨੂੰ ਤਣਾਅ ਘਟਾਉਣ ਦੀਆਂ ਦਵਾਈਆਂ ਦਿੱਤੀਆਂ ਗਈਆਂ ਅਤੇ ਕਾਊਂਸਲਿੰਗ ਵੀ ਸ਼ੁਰੂ ਹੋ ਗਈ।

ਉਸ ਮਗਰੋਂ ਹਾਲਾਤ ਬਦਲਣੇ ਸ਼ੁਰੂ ਹੋਏ।

ਕਾਊਂਸਲਿੰਗ ਕਰਕੇ ਮੇਰਾ ਆਤਮ ਵਿਸ਼ਵਾਸ਼ ਵਧਿਆ ਅਤੇ ਸ਼ਾਇਦ ਤਣਾਅ ਵਿਰੋਧੀ ਦਵਾਈਆਂ ਨੇ ਮੇਰੇ ਸ਼ਰਮਾਕਲ ਸੁਭਾਅ 'ਤੇ ਵੀ ਅਸਰ ਪਾਇਆ।

ਤਸਵੀਰ ਕੈਪਸ਼ਨ,

ਮੈਨੂੰ ਨਕਾਰੇ ਜਾਣ ਦਾ ਡਰ ਨਹੀਂ ਸੀ ਸਗੋ ਮੈਨੂੰ ਤਾਂ ਇਹ ਲਗਦਾ ਸੀ ਕਿ ਮੈਂ ਤਾਂ ਕਿਸੇ ਨੂੰ ਪਸੰਦ ਹੀ ਨਹੀਂ ਆਵਾਂਗਾ। (ਸੰਕੇਤਕ ਤਸਵੀਰ)

ਇਸ ਦੇ ਇਲਾਵਾ ਸ਼ਾਇਦ ਮੈਂ ਕੁਝ ਸਮਝਦਾਰ ਵੀ ਹੋ ਗਿਆ ਸੀ। ਉਸ ਮਗਰੋਂ ਕਿਸੇ ਨਾਲ ਗੱਲ ਕੀਤੀ ਅਤੇ ਇੱਕ ਰਿਸ਼ਤੇ ਦੀ ਸ਼ੁਰੂਆਤ ਹੋਈ।

ਕੁਝ ਹਫਤਿਆਂ ਬਾਅਦ ਸਾਡੇ ਸਰੀਰਕ ਸੰਬੰਧ ਬਣ ਗਏ। ਮੈਂ ਕੋਈ ਟੀਨਏਜਰ ਨਹੀਂ ਸੀ। ਮੈਂ ਵੱਡਾ ਹੋ ਚੁੱਕਿਆ ਸੀ ਅਤੇ ਮੈਨੂੰ ਪਤਾ ਸੀ ਕਿ ਮੈਂ ਕੀ ਕਰਨਾ ਹੈ। ਮੈਨੂੰ ਇਹ ਬੜਾ ਦਿਲਚਸਪ ਅਤੇ ਖੁਸ਼ੀ ਦੇਣ ਵਾਲਾ ਲੱਗਿਆ। ਕੁਝ ਲੋਕ ਕਹਿੰਦੇ ਹਨ ਕਿ ਪਹਿਲੀ ਵਾਰ ਵਧੀਆ ਨਹੀਂ ਹੁੰਦਾ ਪਰ ਮੇਰੇ ਲਈ ਵਧੀਆ ਅਨੁਭਵ ਸੀ।

ਪਤਨੀ ਨਾਲ ਮੁਲਾਕਤ

ਮੈਂ ਉਨ੍ਹਾਂ ਨੂੰ ਨਹੀਂ ਦੱਸਿਆ ਕਿ ਮੈਂ ਹਾਲੇ ਕੁਆਰਾ ਸੀ ਪਰ ਜੇ ਉਹ ਪੁੱਛਦੇ ਤਾਂ ਮੈਂ ਸੱਚ ਦੱਸ ਦਿੰਦਾ।

ਉਸ ਤੋਂ ਅੱਠ ਮਹੀਨਿਆਂ ਬਾਅਦ ਮੇਰੀ ਮੁਲਾਕਾਤ ਮੇਰੀ ਪਤਨੀ ਨਾਲ ਹੋਈ। ਮੈਂ ਉਸ ਨੂੰ ਇੱਕ ਦਮ ਪਛਾਣ ਲਿਆ।

ਮੈਂ ਡੇਟ ਤੇ ਜਾਣ ਲਈ ਕਿਸੇ ਸਾਂਝੇ ਦੋਸਤ ਦੇ ਜ਼ਰੀਏ ਪੁੱਛਿਆ।

ਮੈਂ ਆਪਣੇ 40ਵੇਂ ਜਨਮ ਦਿਨ 'ਤੇ ਆਪਣੀ ਪਹਿਲੀ ਡੇਟ 'ਤੇ ਗਿਆ ਅਤੇ 18 ਮਹੀਨਿਆਂ ਬਾਅਦ ਅਸੀਂ ਵਿਆਹ ਕਰਵਾ ਲਿਆ।ਉਹ ਬਹੁਤ ਖ਼ਾਸ ਸੀ।

ਮੈਂ ਖ਼ੁਸ਼ ਕਿਸਮਤ ਸੀ। ਉਨ੍ਹਾਂ ਮੈਨੂੰ ਸੰਪੂਰਨ ਅਤੇ ਬੇਸ਼ਰਤ ਪਿਆਰ ਦਿੱਤਾ ਅਤੇ ਇਹ ਬਹੁਤ ਘੱਟ ਮਿਲਦਾ ਹੈ। ਮੈਂ ਕਿਸਮਤ ਵਾਲਾ ਸੀ ਕਿ ਮੈਨੂੰ ਇਹ ਮਿਲਿਆ।

ਜਦੋਂ ਮੈਂ ਉਨ੍ਹਾਂ ਨੂੰ ਆਪਣੀ ਪਿਛਲੀ ਸੈਕਸ਼ੁਅਲ ਜ਼ਿੰਦਗੀ ਬਾਰੇ ਦੱਸਿਆ ਤਾਂ ਉਨ੍ਹਾਂ ਇਸ ਨੂੰ ਬੜੇ ਖੁੱਲ੍ਹੇ ਦਿਲ ਨਾਲ ਲਿਆ। ਸਾਡਾ ਰਿਸ਼ਤਾ ਭਾਵੁਕ ਤੌਰ 'ਤੇ ਬੜਾ ਮਜ਼ਬੂਤ ਸੀ। ਉਨ੍ਹਾਂ ਦੇ ਨਾਲ ਜ਼ਿੰਦਗੀ ਬੜੀ ਸਰਲ ਸੀ।

ਅਸੀਂ 17 ਸਾਲ ਇਕੱਠੇ ਰਹੇ ਪਰ ਅਫ਼ਸੋਸ ਲਗਭਗ ਤਿੰਨ ਸਾਲ ਪਹਿਲਾਂ ਉਹ ਚਲਾਣਾ ਕਰ ਗਏ। ਉਹ ਬੜਾ ਦੁੱਖਦਾਈ ਸੀ।

ਤਸਵੀਰ ਕੈਪਸ਼ਨ,

ਮੈਨੂੰ ਕਿਸੇ ਔਰਤ ਨੇ ਬਾਹਰ ਜਾਣ ਲਈ ਨਹੀਂ ਪੁੱਛਿਆ- ਹਾਲਾਂਕਿ ਇਹ ਵਧੀਆ ਹੁੰਦਾ! ਸ਼ਾਇਦ ਉਸ ਸਮੇਂ ਅਜਿਹਾ ਰਿਵਾਜ਼ ਨਹੀਂ ਸੀ। (ਸੰਕੇਤਕ ਤਸਵੀਰ)

ਮੈਨੂੰ ਹਮੇਸ਼ਾ ਹੀ ਲੱਗਦਾ ਰਿਹਾ ਕਿ ਮੈਂ ਉਸ ਨੂੰ ਬਹੁਤ ਦੇਰੀ ਨਾਲ ਮਿਲਿਆ ਪਰ ਜਲਦੀ ਗੁਆ ਲਿਆ। ਫੇਰ ਮੈਨੂੰ ਇਹ ਵੀ ਲੱਗਦਾ ਹੈ ਕਿ ਜੇ ਉਹ ਮੈਨੂੰ ਪਹਿਲਾਂ ਮਿਲ ਜਾਂਦੀ ਤਾਂ ਸ਼ਾਇਦ ਉਸ ਨੂੰ ਮੇਰੇ ਵਿੱਚ ਦਿਲਚਸਪੀ ਹੀ ਨਾ ਹੁੰਦੀ।

ਮੈਂ ਆਪਣੀ ਜਵਾਨੀ ਬਾਰੇ ਬੜੇ ਪਛਤਾਵੇ ਨਾਲ ਦੇਖਦਾ ਹਾਂ। ਇਹ ਅਜਿਹਾ ਹੈ ਜਿਵੇਂ ਮੈਂ ਕਿਸੇ ਅਜਿਹੀ ਚੀਜ਼ ਲਈ ਪਛਤਾ ਰਿਹਾ ਹੋਵਾਂ ਜੋ ਕਦੇ ਵਾਪਰੀ ਹੀ ਨਾ ਹੋਵੇ। ਮੈਨੂੰ ਲਗਦਾ ਹੈ ਕਿ ਮੇਰੇ ਕੋਲ ਪਿਆਰੀਆਂ ਯਾਦਾਂ ਨਹੀਂ ਹਨ ਕੁਝ ਅਜਿਹੇ ਅਨੁਭਵ ਹਨ ਜੋ ਮੈਂ ਨਹੀਂ ਕਰ ਸਕਿਆ।

ਮੈਨੂੰ ਨਹੀਂ ਪਤਾ ਕਿ ਜਵਾਨੀ ਵਿੱਚ ਪਿਆਰ ਹੋਣਾ ਕਿਹੋ ਜਿਹਾ ਲਗਦਾ ਹੈ। ਮੈਨੂੰ ਨਹੀ ਪਤਾ ਕਿ ਦੂਸਰੇ ਲਿੰਗ ਦੇ ਵਿਅਕਤੀ ਨਾਲ ਕਦਮ ਮੇਚ ਕੇ ਤੁਰਨਾ ਕਿਵੇਂ ਹੁੰਦਾ ਹੈ।

ਲੋਕ ਧਿਆਨ ਨਹੀਂ ਦਿੰਦੇ

ਹੁਣ ਮੈਂ ਇਹੀ ਸਲਾਹ ਦੇਵਾਂਗਾ ਕਿ ਆਪਣੇ ਹਾਲਾਤ ਨੂੰ ਗੰਭੀਰਤਾ ਨਾਲ ਲਵੋ।

ਜੇ ਸਾਨੂੰ ਲੱਗੇ ਤਾਂ ਸਾਨੂੰ ਦਖਲ ਦੇਣਾ ਚਾਹੀਦਾ ਹੈ। ਜੇ ਮੈਨੂੰ ਕਿਸੇ ਨੇ ਮੇਰੇ ਸਮੱਸਿਆ ਬਾਰੇ ਪੁੱਛਿਆ ਹੁੰਦਾ ਤਾਂ ਸ਼ਾਇਦ ਮੈਂ ਨਾ ਦਸਦਾ, ਲਕੋ ਲੈਂਦਾ।

ਅਸਲ ਵਿੱਚ ਤਾਂ ਮੇਰੇ ਵਰਗੇ ਚੁੱਪ ਰਹਿਣ ਵਾਲਿਆਂ ਵੱਲ ਕੋਈ ਧਿਆਨ ਹੀ ਨਹੀਂ ਦਿੰਦਾ। ਲੋਕ ਉਸ ਸਮੇਂ ਹੀ ਧਿਆਨ ਦਿੰਦੇ ਹਨ ਜਦੋਂ ਨੌਜਵਾਨ ਨਸ਼ੇ ਕਰਦੇ ਹਨ, ਛੁਰੇਬਾਜ਼ੀ ਕਰਦੇ ਹਨ ਅਤੇ ਜਾਂ ਕੋਈ ਹੋਰ ਖ਼ਤਰਿਆਂ ਵਾਲੇ ਕੰਮ ਕਰਦੇ ਹਨ।

ਮੈਨੂੰ ਲੱਗਦਾ ਹੈ ਕਿ ਔਰਤਾਂ ਨਾਲ ਕਾਮਯਾਬ ਹੋਣ ਬਾਰੇ ਸੱਭਿਆਚਾਰ ਨਿਵੇਸ਼ ਕਰਦਾ ਹੈ। ਜੇ ਤੁਸੀਂ ਪ੍ਰਸਿੱਧ ਗਾਣਿਆਂ ਅਤੇ ਫਿਲਮਾਂ ਬਾਰੇ ਸੋਚੋਂ ਤਾਂ ਦੇਖੋਂਗੇ- ਤਾਂ ਉਨ੍ਹਾਂ ਵਿੱਚ ਅਕਸਰ ਤਾਂ ਇਨ੍ਹਾਂ ਵਿੱਚ ਕੱਚੀ ਉਮਰ ਦੀ ਯਾਰੀ ਦੀ ਗੱਲ ਹੁੰਦੀ ਹੈ। ਲੜਕੇ ਤੋਂ ਪੁਰਸ਼ ਬਣਨਾ ਇੱਕ ਮਹੱਤਵਪੂਰਨ ਗੱਲ ਹੈ।

ਮੈਨੂੰ ਕਿਸੇ ਨੇ ਛੂਹਿਆ ਹੀ ਨਹੀਂ ਸੀ

ਇਹ ਸਭ ਦੇਖ ਸੁਣ ਕੇ ਮੈਨੂੰ ਆਪਣੇ ਬਾਰੇ ਸ਼ਰਮ ਮਹਿਸੂਸ ਹੁੰਦੀ।

ਮੈਂ ਇਕੱਲਾ ਸੀ ਅਤੇ ਪ੍ਰੇਸ਼ਾਨ ਵੀ-ਹਾਲਾਂਕਿ ਉਸ ਸਮੇਂ ਮੈਨੂੰ ਆਪਣੀ ਹਾਲਤ ਦੀ ਸਮਝ ਨਹੀਂ ਸੀ। ਅਜਿਹਾ ਸਰੀਰਕ ਸੰਬੰਧਾਂ ਦੀ ਅਣਹੋਂਦ ਕਰਕੇ ਹੋ ਸਕਦਾ ਹੈ ਪਰ ਇਕੱਲਾਪਣ ਵੀ ਇਸ ਦੀ ਇੱਕ ਵਜ੍ਹਾ ਸੀ।

ਜਦੋਂ ਮੈਂ ਹੁਣ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਮੇਰੇ ਯਾਦ ਆਉਂਦਾ ਹੈ ਕਿ 20 ਸਾਲ ਦੀ ਉਮਰ ਤੱਕ ਮੇਰੇ ਪਰਿਵਾਰਕ ਜੀਆਂ ਤੋਂ ਇਲਾਵਾ, ਮੈਨੂੰ ਕਿਸੇ ਨੇ ਛੂਹਿਆ ਹੀ ਨਹੀਂ ਸੀ।

ਜੇ ਮੈਂ ਕਿਸੇ ਨੂੰ ਦੇਖਦਾ ਜਿਸ ਵਿੱਚ ਮੈਨੂੰ ਰੁਚੀ ਹੁੰਦੀ ਤਾਂ ਉਤਸ਼ਾਹਿਤ ਮਹਿਸੂਸ ਕਰਨ ਦੀ ਥਾਂ ਮੇਰੀ ਪਹਿਲੀ ਪ੍ਰਤੀਕਿਰਿਆ ਦੁੱਖ ਅਤੇ ਪ੍ਰੇਸ਼ਾਨੀ ਵਾਲੀ ਹੀ ਹੁੰਦੀ। ਮੈਂ ਬੜਾ ਬੇਬੱਸ ਮਹਿਸੂਸ ਕਰਦਾ।

ਮੈਨੂੰ ਨਕਾਰੇ ਜਾਣ ਦਾ ਡਰ ਨਹੀਂ ਸੀ ਹੁੰਦਾ। ਸਗੋਂ ਮੈਨੂੰ ਯਕੀਨ ਹੁੰਦਾ ਸੀ ਕਿ ਕੋਈ ਮੇਰੀ ਖਿੱਚ ਦਾ ਜਵਾਬ ਹੀ ਨਹੀਂ ਦੇਵੇਗੀ।

ਤਸਵੀਰ ਕੈਪਸ਼ਨ,

ਉਸ ਤੋਂ ਅੱਠ ਮਹੀਨਿਆਂ ਬਾਅਦ ਮੇਰੀ ਮੁਲਾਕਾਤ ਮੇਰੀ ਪਤਨੀ ਨਾਲ ਹੋਈ। ਮੈਂ ਉਸ ਨੂੰ ਇੱਕ ਦਮ ਪਛਾਣ ਲਿਆ। (ਸੰਕੇਤਕ ਤਸਵੀਰ)

ਮੈਨੂੰ ਲੱਗਦਾ ਜੇ ਮੈਂ ਕਿਸੇ ਔਰਤ ਨੂੰ ਪਹੁੰਚ ਕਰਨਾ ਗਲਤ ਹੋਵੇਗਾ ਕਿਉਂਕਿ ਮੈਂ ਨਹੀਂ ਸੀ ਚਾਹੁੰਦਾ ਕਿ ਮੇਰੀ ਪ੍ਰਸਿੱਧੀ ਔਰਤਾਂ ਨੂੰ ਵਰਤਣ ਵਾਲੇ ਵਜੋਂ ਹੋਵੇ।

ਮੈਨੂੰ ਲੱਗਦਾ ਕਿ ਔਰਤਾਂ ਨੂੰ ਵੀ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਆਪਣੀਆਂ ਸ਼ਾਮਾਂ ਬਤੀਤ ਕਰਨ ਦਾ ਹੱਕ ਹੈ।

ਖਿੱਚ ਅਤੇ ਵਿਸ਼ਵਾਸ਼ ਦੀ ਕਮੀ ਸੀ

ਮੈਂ ਕਈ ਵਾਰ ਉਨ੍ਹਾਂ ਔਰਤਾਂ ਨਾਲ ਮਿੱਤਰਤਾ ਕੀਤੀ ਜਿਨ੍ਹਾਂ ਬਾਰੇ ਮੈਂ ਖਿੱਚ ਮਹਿਸੂਸ ਕਰਦਾ ਸੀ ਪਰ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਮੇਰੀਆਂ ਭਾਵਨਾਵਾਂ ਬਾਰੇ ਸਮਝ ਆਈ ਹੋਵੇਗੀ।

ਉਸ ਸਮੇਂ ਤੱਕ ਮੈਨੂੰ ਯਕੀਨ ਹੋ ਜਾਂਦਾ ਸੀ ਕਿ ਉਨ੍ਹਾਂ ਨੂੰ ਮੇਰੀ ਜ਼ਰੂਰਤ ਨਹੀਂ ਹੈ। ਹੁਣ ਮੈਨੂੰ ਲੱਗਦਾ ਹੈ ਕਿ ਮੇਰੇ ਵਿੱਚ ਜ਼ਰੂਰੀ ਖਿੱਚ ਅਤੇ ਵਿਸ਼ਵਾਸ਼ ਦੀ ਕਮੀ ਸੀ।

ਮੈਨੂੰ ਕਿਸੇ ਔਰਤ ਨੇ ਬਾਹਰ ਜਾਣ ਲਈ ਨਹੀਂ ਪੁੱਛਿਆ- ਹਾਲਾਂਕਿ ਇਹ ਵਧੀਆ ਹੁੰਦਾ! ਸ਼ਾਇਦ ਉਸ ਸਮੇਂ ਅਜਿਹਾ ਰਿਵਾਜ਼ ਨਹੀਂ ਸੀ।

ਆਪਣੇ ਤੀਹਵਿਆਂ ਵਿੱਚ ਮੈਂ ਬਹੁਤ ਪ੍ਰੇਸ਼ਾਨ ਹੋ ਗਿਆ ਅਤੇ ਮੈਨੂੰ ਡਾਕਟਰ ਨਾਲ ਸਲਾਹ ਕਰਨੀ ਪਈ।ਮੈਨੂੰ ਤਣਾਅ ਵਿਰੋਧੀ ਦਵਾਈਆਂ ਦਿੱਤੀਆਂ ਗਈਆਂ ਅਤੇ ਕਾਊਂਸਲਿੰਗ ਵੀ ਸ਼ੁਰੂ ਕੀਤੀ ਗਈ।

ਇਸ ਮਗਰੋਂ ਹਾਲਾਤ ਬਦਲ ਗਏ।

ਸਭ ਤੋਂ ਪਹਿਲਾਂ ਤਾਂ ਮੇਰੇ ਵਿੱਚ ਆਤਮ ਵਿਸ਼ਵਾਸ਼ ਜਾਗਿਆ।

ਫੇਰ ਮੈਂ ਵੱਡਾ ਵੀ ਹੋ ਰਿਹਾ ਸੀ।

ਜਲਦੀ ਹੀ ਮੈਂ ਹਿੰਮਤ ਕਰਕੇ ਇੱਕ ਰਿਸ਼ਤਾ ਸ਼ੁਰੂ ਕੀਤਾ।

ਮੈਂ ਆਪਣੀ ਪਹਿਲੀ ਡੇਟ ਤੇ ਹਿਚਕਿਚਾ ਰਿਹਾ ਸੀ ਪਰ ਇਹ ਵਧੀਆ ਸੀ।

ਆਪਣੀ ਪਹਿਲੀ ਡੇਟ ਤੋਂ ਕੁਝ ਹਫ਼ਤਿਆਂ ਬਾਅਦ ਹੀ ਸਾਡੇ ਸਰੀਰਕ ਸੰਬੰਧ ਬਣ ਗਏ। ਇਸ ਮੌਕੇ ਤੱਕ ਮੈਂ ਕੋਈ ਅਲ੍ਹੜ ਨਹੀਂ ਸੀ ਇਸ ਲਈ ਮੈਨੂੰ ਪਹਿਲੀ ਵਾਰ ਹੋਣ ਵਾਲੀ ਘਬਰਾਹਟ ਨਹੀਂ ਹੋਈ। ਇਹ ਇੱਕ ਖ਼ੁਸ਼ੀ ਦੇਣ ਵਾਲਾ ਅਨੁਭਵ ਸੀ।

ਉਨ੍ਹਾਂ ਮੇਰੀ ਵਰਜੈਨਿਟੀ ਬਾਰੇ ਪੁੱਛਿਆ ਨਹੀਂ, ਜੇ ਪੁੱਛਦੇ ਤਾਂ ਮੈਂ ਦੱਸ ਦਿੰਦਾ।

ਮੇਰੇ 40ਵੇਂ ਜਨਮ ਦਿਨ 'ਤੇ ਵਿਆਹ ਹੋਇਆ

ਇਸ ਤੋਂ 18 ਮਹੀਨਿਆਂ ਬਾਅਦ ਮੇਰੀ ਮੁਲਾਕਾਤ ਮੇਰੀ ਪਤਨੀ ਨਾਲ ਹੋਈ। ਜਿਸ ਨੂੰ ਮੈਂ ਮਿਲਦਿਆਂ ਹੀ ਪਛਾਣ ਲਿਆ। ਵਿਆਹ ਮਗਰੋਂ ਜਦੋ ਮੈਂ ਉਨ੍ਹਾਂ ਨੂੰ ਆਪਣੇ ਪਿਛਲੇ ਰਿਸ਼ਤੇ ਬਾਰੇ ਦੱਸਿਆ ਤਾਂ ਉਨ੍ਹਾਂ ਖੁੱਲ੍ਹ ਦਿਲੀ ਨਾਲ ਸੁਣਿਆ। ਉਨ੍ਹਾਂ ਨੇ ਮੈਨੂੰ ਬੇਸ਼ਰਤ ਪਿਆਰ ਦਿੱਤਾ। ਸਾਡਾ ਭਾਵੁਕ ਰਿਸ਼ਤਾ ਬੜਾ ਮਜਬੂਤ ਸੀ।

ਉਨ੍ਹਾਂ ਨਾਲ ਗੱਲ ਕਰਨ ਸਮੇਂ ਮੈਂ ਇੱਕ ਸਾਂਝੇ ਦੋਸਤ ਨੂੰ ਵਿਚੋਲੀ ਬਣਾਇਆ ਸੀ। ਅਸੀਂ ਆਪਣੀ ਪਹਿਲੀ ਡੇਟ ਤੋਂ 18 ਮਹੀਨਿਆਂ ਬਾਅਦ ਮੇਰੇ 40ਵੇਂ ਜਨਮ ਦਿਨ 'ਤੇ ਵਿਆਹ ਕਰ ਲਿਆ।

ਉਹ ਬਹੁਤ ਖ਼ਾਸ ਸਨ। ਦਿਲ ਦਾ ਪਿਆਰ ਬਹੁਤ ਦੁਰਲੱਭ ਹੈ ਜੋ ਮੈਨੂੰ ਮਿਲਿਆ ਜਿਸ ਲਈ ਮੈਂ ਸ਼ੁਕਰਗੁਜ਼ਾਰ ਹਾਂ।

ਜੇ ਸਾਨੂੰ ਲੱਗਦਾ ਹੈ ਕਿ ਕੋਈ ਪ੍ਰੇਸ਼ਾਨੀ ਵਿੱਚ ਹੈ ਤਾਂ ਸਾਨੂੰ ਮਦਦ ਕਰਨੀ ਚਾਹੀਦੀ ਹੈ। ਇਸ ਪੱਖੋਂ ਵੀ ਮੈਨੂੰ ਨੁਕਸਾਨ ਝੱਲਣਾ ਪਿਆ ਕਿਉਂਕਿ ਕਿਸੇ ਨੇ ਮੈਨੂੰ ਪੁੱਛਿਆ ਹੀ ਨਹੀਂ । ਦੂਸਰੇ ਪਾਸੇ ਇਹ ਵੀ ਹੈ ਕਿ ਜੇ ਪੁੱਛਦੇ ਤਾਂ ਸ਼ਾਇਦ ਮੈਂ ਆਪਣੀ ਮੁਸ਼ਕਿਲ ਛੁਪਾ ਲੈਂਦਾ ਪਰ ਕਈ ਲੋਕ ਦੂਸਰਿਆਂ ਦੀ ਮਦਦ ਕਰ ਸਕਦੇ ਹਨ।

ਜੇ ਤੁਹਾਨੂੰ ਲੱਗਦਾ ਹੈ ਕਿ ਕਿਸੇ ਦਾ ਦੋਸਤ ਜਾਂ ਸਹੇਲੀ ਨਹੀਂ ਹੈ ਤਾਂ ਇਹ ਨਾ ਸਮਝ ਲਵੋ ਕਿ ਉਹ ਇਹੀ ਚਾਹੁੰਦੇ ਹਨ। ਉਨ੍ਹਾਂ ਪ੍ਰਤੀ ਸੁਹਿਰਦਤਾ ਦਿਖਾਓ। ਤੁਸੀਂ ਉਨ੍ਹਾਂ ਨੂੰ ਸਿੱਧੇ ਨਹੀਂ ਪੁੱਛ ਸਕਦੇ ਪਰ ਉਨ੍ਹਾਂ ਨੂੰ ਉਤਸ਼ਾਹਿਤ ਕਰ ਸਕਦੇ ਹੋ। ਉਨ੍ਹਾਂ ਨੂੰ ਦੱਸ ਸਕਦੇ ਹੋ ਕਿ ਪਹਿਲੀ ਵਾਰ ਪਹਿਲ ਕਰਨ ਸਮੇਂ ਸਾਰਿਆਂ ਨੂੰ ਆਪਣੇ ਬਾਰੇ ਸ਼ੰਕੇ ਹੁੰਦੇ ਹਨ।

ਘਬਰਾਉਣ ਵਿੱਚ ਕੋਈ ਹਰਜ ਨਹੀਂ ਹੈ, ਸਗੋਂ ਇਹ ਸਾਧਾਰਨ ਹੈ। ਕਿਸੇ ਦੇ ਸਾਥ ਦੀ ਇੱਥਾ ਰੱਖਣਾ ਕੋਈ ਪਾਪ ਨਹੀਂ ਹੈ। ਇਹ ਸਾਰੀਆਂ ਭਾਵਨਾਵਾਂ ਇਨਸਾਨੀਅਤ ਦਾ ਅੰਗ ਹਨ। ਜੇ ਤੁਸੀਂ ਆਪਣੇ-ਆਪ ਨੂੰ ਅਜਿਹੀਆਂ ਭਾਵਨਾਵਾਂ ਤੋਂ ਵਾਂਝੇ ਰੱਖਦੇ ਹੋ ਤਾਂ ਤੁਸੀਂ ਇਨਸਾਨੀ ਅਨੁਭਵ ਦੇ ਇੱਕ ਵੱਡੇ ਹਿੱਸੇ ਤੋਂ ਵਾਂਝੇ ਰੱਖਦੇ ਹੋ।

ਟੋਰਾਂਟੋ ਵੈਨ ਹਮਲਾ

ਮੈਨੂੰ ਟੋਰਾਂਟੋ ਹਮਲੇ ਤੋਂ ਪ੍ਰੇਸ਼ਾਨੀ ਹੋਈ ਹੈ। ਜੋ ਲੋਕ ਸਾਥੀ ਦੀ ਤਲਾਸ਼ ਕਰ ਰਹੇ ਹਨ ਪਰ ਉਨ੍ਹਾਂ ਨੂੰ ਕੋਈ ਨਹੀਂ ਮਿਲਦਾ ਉਹ ਰੋਗੀ ਹੋ ਸਕਦੇ ਹਨ। ਉਹ ਆਪਣੇ ਆਪ ਨਾਲ ਸਹਿਜ ਨਹੀਂ ਰਹਿ ਪਾਉਂਦੇ।

ਇਸ ਤੋਂ ਇਹ ਵੀ ਸਾਹਮਣੇ ਆਉਂਦਾ ਹੈ ਕਿ ਅਜਿਹੇ ਲੋਕ ਸਮਾਜ ਲਈ ਨੁਕਸਾਨਦਾਇਕ ਹੋ ਸਕਦੇ ਹਨ। ਮੈਂ ਮਹਿਸੂਸ ਕਰਦਾ ਹਾਂ ਕਿ ਆਪਣੀ ਪਤਨੀ ਨੂੰ ਮਿਲਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਮੇਰੇ ਵਿੱਚ ਕੋਈ ਤਬਦੀਲੀ ਨਹੀਂ ਆਈ।

ਦੁਨੀਆਂ ਅਜਿਹੇ ਲੋਕਾਂ ਨਾਲ ਭਰੀ ਪਈ ਹੈ ਜੋ ਪਿਆਰ ਦੀ ਭਾਲ ਕਰ ਰਹੇ ਹਨ। ਸਾਨੂੰ ਅਜਿਹੇ ਲੋਕਾਂ ਨੂੰ ਹਮਦਰਦੀ ਨਾਲ ਦੇਖਣਾ ਚਾਹੀਦਾ ਹੈ। ਉਨ੍ਹਾਂ ਦੀਆਂ ਜ਼ਰੂਰਤਾਂ ਇਨਸਾਨੀ ਜ਼ਰੂਰਤਾਂ ਹਨ।

ਹਾਲਾਂ ਕਿ ਪਿਆਰ ਮਿਲਣਾ ਕੋਈ ਹੱਕ ਨਹੀਂ ਹੈ ਪਰ ਪਿਆਰ ਦੀ ਤਲਾਸ਼ ਕਰਨਾ ਅਤੇ ਪਿਆਰ ਦੀ ਉਮੀਦ ਕਰਨਾ ਇੱਕ ਜਾਇਜ਼ ਇੱਛਾ ਹੈ। ਪਿਆਰ ਨਾ ਮਿਲਣਾ ਕੋਈ ਕਸੂਰ ਨਹੀਂ ਹੈ, ਇਹ ਸਿਰਫ ਹਾਲਾਤ ਦੀ ਗੱਲ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)