ਪ੍ਰਿੰਸ ਹੈਰੀ ਤੇ ਮੇਘਨ ਮਾਰਕਲ ਦੇ ਵਿਆਹ ਦੇ ਉਹ ਪਲ ਜੋ ਤੁਸੀਂ ਖੁੰਝਾ ਦਿੱਤੇ ਹੋਣਗੇ

ਵੀਡੀਓ ਕੈਪਸ਼ਨ,

ਸ਼ਾਹੀ ਵਿਆਹ ਤੋਂ ਬਾਅਦ ਹੈਰੀ ਅਤੇ ਮੇਘਨ ਬਣੇ ਡਿਊਕ ਅਤੇ ਡਚਿਸ ਆਫ ਸਸੈਕਸ

ਵਿਆਹ ਦੀ ਸਜ-ਧਜ, ਅਮਰੀਕੀ ਪਾਦਰੀ ਵੱਲੋਂ ਵਿਆਹ ਦੀਆਂ ਰਸਮਾਂ ਪੂਰੇ ਕਰਨਾ, ਇਸ ਸਭ ਤਾਂ ਦੁਨੀਆਂ ਭਰ ਦੇ ਮੀਡੀਆ ਨੇ ਦਿਖਾਏ ਪਰ ਕੁਝ ਅਜਿਹੇ ਵੀ ਪਲ ਸਨ ਜਿਨ੍ਹਾਂ ਦੀ ਕਿਤੇ ਚਰਚਾ ਨਹੀਂ ਹੋਈ। ਆਓ ਝਾਤ ਪਾਈਏ ਅਜਿਹੇ ਹੀ ਕੁਝ ਪਲਾਂ 'ਤੇ।

ਅਮਰੀਕੀ ਅਦਾਕਾਰ ਓਪਰਾ

ਅਮਰੀਕਾ ਦੀ ਟੈਲੀਵੀਜ਼ਨ ਅਦਾਕਾਰਾ ਓਪਰਾ ਵਿਨਫਰੀ ਬਹੁਤ ਹੀ ਸ਼ਾਂਤ ਲੱਗਣ ਵਾਲੇ ਪਹਿਰਾਵੇ ਨਾਲ ਪਹੁੰਚੇ।

ਉਨ੍ਹਾਂ ਨੂੰ ਬਾਅਦ ਵਿੱਚ ਅਹਿਸਾਸ ਹੋਇਆ ਕਿ ਜਿਹੜੀ ਪੌਸ਼ਾਕ ਉਹ ਪਹਿਨਣ ਜਾ ਰਹੇ ਹਨ ਉਹ ਵਿਆਹ ਲਈ ਬਹੁਤੀ ਹੀ ਸਫੈ਼ਦ ਹੈ।

ਲੱਖਾਂ ਦਰਸ਼ਕਾਂ ਦੇ ਸਾਹਮਣੇ ਉਨ੍ਹਾਂ ਦੇ ਡਿਜ਼ਾਈਨਰਾਂ ਨੇ ਸਾਰੀ ਰਾਤ ਮਿਹਨਤ ਕਰਕੇ ਉਨ੍ਹਾਂ ਨੂੰ ਨਮੋਸ਼ੀ ਤੋਂ ਬਚਾ ਲਿਆ।

ਇੰਸਟਾਗਰਾਮ ਦੀ ਇੱਕ ਵੀਡੀਓ ਵਿੱਚ ਉਹ ਜਗਰਾਤਾ ਕਰਨ ਵਾਲੇ ਡਿਜ਼ਾਈਨਰਾਂ ਦਾ ਧੰਨਵਾਦ ਕਰਦੇ ਦੇਖੇ ਜਾ ਸਕਦੇ ਹਨ।

ਹੇ ਮੇਰੇ ਮਾਲਕ

ਜਦੋਂ ਮੇਘਨ ਬੱਘੀ ਵਿੱਚ ਲੰਘ ਰਹੇ ਸਨ ਤਾਂ ਰਸਤੇ ਵਿੱਚ ਖੜ੍ਹੇ ਦਰਸ਼ਕਾਂ ਵਿੱਚ ਆਪਣੀ ਸਾਬਕਾ ਡਰਾਮਾ ਅਧਿਆਪਕਾ ਨੂੰ ਦੇਖ ਕੇ ਉਹ ਇਤਨਾ ਹੀ ਕਹਿ ਸਕੇ, ਹੇ ਮੇਰੇ ਮਾਲਕ।

ਜਦੋਂ ਘੋੜਾ ਰਾਹ ਭੁਲਿਆ

ਲਾੜੀ ਦੀਆਂ ਸਰਵਾਲੀਆਂ ਦੀ ਮੁਸਕਰਾਹਟ

ਤਸਵੀਰ ਸਰੋਤ, AFP

ਸਾਰੀ ਕਰਵਾਈ ਭੁਗਤਾਉਣ ਮਗਰੋਂ ਇੱਕ ਬੱਚੀ ਅੱਖਾਂ ਸਾਫ ਕਰਕੇ ਥਕਾਨ ਮਿਟਾਊਂਦੀ ਦੇਖੀ ਗਈ।

ਸਰੀਨਾ ਵਿਲੀਅਮਜ਼ ਦਾ ਨਵਾਂ ਅਵਤਾਰ

ਅਮਰੀਕਾ ਦੀ ਸੰਸਾਰ ਪ੍ਰਸਿੱਧ ਟੈਨਿਸ ਖਿਡਾਰਨ ਸਰੀਨਾ ਵਿਲੀਅਮਜ਼, ਸ਼ਾਮ ਦੀ ਪਾਰਟੀ ਵਿੱਚ ਖਾਸ ਗਾਊਨ ਪਾ ਕੇ ਪਹੁੰਚੇ। ਉਨ੍ਹਾਂ ਨੇ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਸਾਂਝੀਆਂ ਕੀਤੀਆਂ।

ਇਹ ਬਾਅਦ ਵਿੱਚ ਸਾਹਮਣੇ ਆਇਆ ਕਿ ਉਨ੍ਹਾਂ ਨੇ ਪੈਰਾਂ ਵਿੱਚ ਸਪੋਰਟਸ ਸ਼ੂ ਪਹਿਨੇ ਹੋਏ ਹਨ। ਉਨ੍ਹਾਂ ਦੇ ਸਪੋਰਟਸ ਸ਼ੂ ਦੇਖ ਕੇ ਪਾਠਕਾਂ ਨੂੰ ਸੋਨਮ ਕਪੂਰ ਦੇ ਲਾੜੇ ਆਨੰਦ ਆਹੂਜਾ ਵੱਲੋਂ ਸ਼ੇਰਵਾਨੀ ਨਾਲ ਪਾਏ ਸਪੋਰਟਸ ਸ਼ੂ ਯਾਦ ਆ ਗਏ ਹੋਣਗੇ।

ਸ਼ਾਹੀ ਵਿਆਹ ਨਾਲ ਜੁੜੇ ਬੀਬੀਸੀ ਪੰਜਾਬੀ ਦੇ ਹੋਰ ਫੀਚਰ ਜਿਨ੍ਹਾਂ ਵਿੱਚ ਤੁਹਾਡੀ ਦਿਲਚਸਪੀ ਹੋ ਸਕਦੀ ਹੈ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)