ਜਾਣੋ ਆਇਰਲੈਂਡ ਦੇ 'ਸਖਤ' ਗਰਭਪਾਤ ਕਾਨੂੰਨ ਬਾਰੇ

ਗਰਭਪਾਤ ਦੇ ਖਿਲਾਫ਼ ਵਿਰੋਧ ਕਰ ਰਹੇ ਲੋਕ

ਤਸਵੀਰ ਸਰੋਤ, PA

ਤਸਵੀਰ ਕੈਪਸ਼ਨ,

ਗਰਭਪਾਤ ਦੇ ਖਿਲਾਫ਼ ਵਿਰੋਧ ਕਰ ਰਹੇ ਲੋਕ

25 ਮਈ ਨੂੰ ਆਇਰਲੈਂਡ ਦੇ ਲੋਕ ਤੈਅ ਕਰਨਗੇ ਕਿ ਦੇਸ਼ ਦਾ ਸਖਤ ਗਰਭਪਾਤ ਕਾਨੂੰਨ ਬਦਲਿਆ ਜਾਵੇਗਾ ਜਾਂ ਨਹੀਂ। ਇਹ ਕਾਨੂੰਨ ਆਈਰਿਸ਼ ਸੰਵਿਧਾਨ ਦੀ ਅਠਵੀਂ ਤਰਮੀਮ ਦਾ ਹਿੱਸਾ ਹੈ।

ਫਿਲਹਾਲ ਕੀ ਕਹਿੰਦਾ ਹੈ ਕਾਨੂੰਨ?

2013 ਤੋਂ ਆਇਰਲੈਂਡ ਵਿੱਚ ਗਰਭਪਾਤ ਦੀ ਇਜਾਜ਼ਤ ਹੈ ਪਰ ਸਿਰਫ ਜਾਨਲੇਵਾ ਹਾਲਾਤ ਵਿੱਚ। ਇਸ ਵਿੱਚ ਆਤਮਹੱਤਿਆ ਵੀ ਸ਼ਾਮਲ ਹੈ।

ਗੈਰ ਕਾਨੂੰਨੀ ਗਰਭਪਾਤ ਦੀ ਸਜ਼ਾ 14 ਸਾਲ ਹੈ।

2016 ਵਿੱਚ ਆਈਰਿਸ਼ ਡਿਪਾਰਟਮੈਂਟ ਆਫ ਹੈਲਥ ਮੁਤਾਬਕ ਆਇਰਲੈਂਡ ਅੰਦਰ 25 ਗੈਰ ਕਾਨੂੰਨੀ ਗਰਭਪਾਤ ਹੋਏ ਸਨ।

ਉਸੇ ਸਾਲ 3265 ਔਰਤਾਂ ਗਰਭਪਾਤ ਲਈ ਆਇਰਲੈਂਡ ਤੋਂ ਯੂਕੇ ਵੀ ਗਈਆਂ ਸਨ।

ਅੱਠਵੀਂ ਤਰਮੀਮ

ਆਜ਼ਾਦੀ ਤੋਂ ਬਾਅਦ ਆਇਰਲੈਂਡ ਨੇ ਯੂਕੇ ਦੇ ਕਈ ਕਾਨੂੰਨ ਅਪਣਾਏ। 'ਆਫੈਂਸਿਸ ਅਗੇਂਸਟ ਦਿ ਪਰਸਨ ਐਕਟ 1861' ਵੀ ਉਨ੍ਹਾਂ 'ਚੋਂ ਇੱਕ ਸੀ ਜੋ ਗਰਭਪਾਤ ਨੂੰ ਜੁਰਮ ਮੰਨਦੀ ਹੈ।

1980 ਵਿੱਚ ਹੋਰ ਅਧਿਕਾਰ ਖੇਤਰਾਂ ਜਿੱਥੇ ਘੱਟ ਸਖਤ ਗਰਭ ਪਾਤ ਕਾਨੂੰਨ ਲਾਏ ਜਾ ਰਹੇ ਸਨ ਨੂੰ ਵੇਖਦੇ ਹੋਏ, ਕੁਝ ਲੋਕਾਂ ਨੂੰ ਲੱਗਿਆ ਕਿ ਅਜਿਹਾ ਆਇਰਲੈਂਡ ਵਿੱਚ ਵੀ ਹੋ ਸਕਦਾ ਹੈ।

1983 ਵਿੱਚ ਇੱਕ ਰਾਇਸ਼ੁਮਾਰੀ ਤੋਂ ਬਾਅਦ, ਅੱਠਵੀਂ ਤਰਮੀਮ ਦੇਸ ਦੇ ਸੰਵਿਧਾਨ ਨਾਲ ਜੁੜੀ ਜਿਸਨੂੰ ਆਰਟੀਕਲ 40.3.3. ਦਾ ਨਾਂ ਦਿੱਤਾ ਗਿਆ।

ਇਸ ਵਿੱਚ ਲਿਖਿਆ ਹੈ ਕਿ ਕਾਨੂੰਨ ਦੇ ਅਧੀਨ ਅਣਜੰਮੇ ਬੱਚੇ ਤੇ ਉਸਦੀ ਮਾਂ ਦੀ ਜ਼ਿੰਦਗੀ ਨੂੰ ਬਰਾਬਰ ਦਾ ਹੱਕ ਹੈ।

1992 ਵਿੱਚ ਇੱਕ ਹੋਰ ਰਾਇਸ਼ੁਮਾਰੀ ਤੋਂ ਬਾਅਦ ਦੋ ਹੋਰ ਬਦਲਾਅ ਕੀਤੇ ਗਏ।

ਤੇਰਵੀਂ ਤਰਮੀਮ ਵਿੱਚ ਕਿਹਾ ਗਿਆ ਕਿ ਔਰਤਾਂ ਗਰਭਪਾਤ ਲਈ ਹੋਰ ਦੇਸਾਂ ਨੂੰ ਜਾ ਸਕਦੀਆਂ ਹਨ।

ਤਸਵੀਰ ਸਰੋਤ, PA

ਤਸਵੀਰ ਕੈਪਸ਼ਨ,

ਆਇਰਲੈਂਡ ਵਿੱਚ ਗਰਭਪਾਤ ਨੂੰ ਲੈ ਕੇ ਸਖਤ ਕਾਨੂੰਨ ਹਨ

ਚੌਧਵੀਂ ਤਰਮੀਮ ਵਿੱਚ ਲਿਖਿਆ ਸੀ ਕਿ ਸੰਵਿਧਾਨ ਲੋਕਾਂ ਨੂੰ ਹੋਰ ਸੂਬਿਆਂ ਦੀਆਂ ਲੀਗਲ ਸਰਵੀਸਿਜ਼ ਬਾਰੇ ਜਾਣਕਾਰੀ ਲੈਣ ਤੋਂ ਨਹੀਂ ਰੋਕ ਸਕਦਾ।

2013 ਵਿੱਚ ਆਈਰਿਸ਼ ਸੰਸਦ ਦੇ ਕੁਝ ਚੁਣੇ ਹੋਏ ਹਾਲਾਤ ਵਿੱਚ ਗਰਭਪਾਤ ਲਈ ਵੋਟ ਦੇਣ ਤੋਂ ਬਾਅਦ ਕਾਨੂੰਨ ਬਦਲਿਆ ਸੀ।

'ਦਿ ਪ੍ਰੋਟੈਕਸ਼ਨ ਆਫ ਲਾਈਫ ਡਿਊਰਿੰਗ ਪਰੈਗਨੰਸੀ ਐਕਟ' ਦੇ ਤਹਿਤ ਮਾਂ ਦੀ ਜਾਨ ਨੂੰ ਖਤਰਾ ਹੋਣ 'ਤੇ ਗਰਭਪਾਤ ਦੀ ਇਜਾਜ਼ਤ ਹੈ।

ਜਦ ਇਹ ਸਾਬਤ ਹੁੰਦਾ ਹੋਵੇ ਕਿ ਮਾਂ ਗਰਭ ਨੂੰ ਲੈ ਕੇ ਖੁਦ ਦੀ ਜਾਨ ਲੈ ਸਕਦੀ ਹੈ, ਓਦੋਂ ਵੀ ਗਰਭਪਾਤ ਕਾਨੂੰਨੀ ਹੈ।

ਰਾਇਸ਼ੁਮਾਰੀ

2017 ਵਿੱਚ 'ਦਿ ਸੀਟਿਜ਼ੰਸ ਅਸੈਂਬਲੀ' ਨੇ ਆਈਰਿਸ਼ ਸਰਕਾਰ ਨੂੰ ਕਾਨੂੰਨ ਵਿੱਚ ਬਦਲਾਅ ਲਈ ਕਿਹਾ ਸੀ।

ਇਸ ਲਈ ਹੁਣ ਆਇਰਲੈਂਡ ਦੇ ਲੋਕਾਂ ਨੂੰ ਪੁੱਛਿਆ ਜਾ ਰਿਹਾ ਹੈ ਜੇ ਉਹ ਅੱਠਵੀਂ ਤਰਮੀਮ ਹਟਾਉਣਾ ਚਾਹੁੰਦੇ ਹਨ।

ਬੈਲਟ ਪੇਪਰ 'ਤੇ ਲਿਖਿਆ ਹੋਵੇਗਾ, ''ਗਰਭਪਾਤ ਦੇ ਨੇਮਾਂ ਲਈ ਕਾਨੂੰਨ ਵੱਲੋਂ ਪ੍ਰਬੰਧ ਬਣਾਇਆ ਜਾ ਸਕਦਾ ਹੈ।''

ਤਸਵੀਰ ਸਰੋਤ, PA

ਮਾਰਚ ਵਿੱਚ ਸਿਹਤ ਮੰਤਰੀ ਸੀਮੌਨ ਹੈਰਿਸ ਨੇ ਦੱਸਿਆ ਸੀ ਕਿ ਜੇ ਲੋਕ ਅੱਠਵੀਂ ਤਰਮੀਮ ਦੇ ਖਿਲਾਫ਼ ਵੋਟ ਕਰਦੇ ਹਨ ਤਾਂ ਕੀ ਹੋਵਗਾ?

ਜੇ ਇਹ ਪਾਸ ਹੋ ਜਾਂਦਾ ਹੈ ਤਾਂ ਔਰਤਾਂ ਗਰਭਵਤੀ ਹੋਣ ਦੇ ਪਹਿਲੇ 12 ਹਫਤਿਆਂ ਵਿੱਚ ਗਰਭਪਾਤ ਕਰਾ ਸਕਣਗੀਆਂ।

ਇਸ ਤੋਂ ਬਾਅਦ ਗਰਭਪਾਤ ਓਦੋਂ ਹੀ ਜੋਵੇਗਾ ਜਦੋਂ ਔਰਤ ਦੀ ਜਾਨ ਜਾਂ ਫਿਰ ਉਸਦੇ ਸਰੀਰਕ ਜਾਂ ਮਾਨਸਿਕ ਸਿਹਤ ਨੂੰ ਖਤਰਾ ਹੋਵੇ, ਉਹ ਵੀ ਗਰਭਵਤੀ ਹੋਣ ਦੇ 24 ਹਫਤਿਆਂ ਤੱਕ।

ਅਸਧਾਰਣ ਭ੍ਰੂਣ ਦੇ ਕੇਸ ਵਿੱਚ ਵੀ ਗਰਭਪਾਤ ਵੀ ਇਜਾਜ਼ਤ ਹੋਵੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)