ਜਦੋਂ ਲੈਂਡਿੰਗ ਦੌਰਾਨ ਜਹਾਜ਼ ਦੇ ਹੋਏ ਦੋ ਟੁਕੜੇ, ਕੀ ਹੋਇਆ ਸਵਾਰੀਆਂ ਦਾ?

ਤਸਵੀਰ ਸਰੋਤ, Reuters
ਮੰਗਲਵਾਰ ਸਵੇਰੇ ਅਮਰੀਕਾ ਦੇ ਹੌਂਡਿਊਰਸ ਦੀ ਰਾਜਧਾਨੀ ਟੈਗੂਸੀਗੈਲਪਾਹ ਵਿੱਚ ਇੱਕ ਪ੍ਰਾਈਵੇਟ ਜੈੱਟ ਕਰੈਸ਼ ਵਿੱਚ ਘੱਟੋ ਘੱਟ 6 ਅਮਰੀਕੀ ਜ਼ਖਮੀ ਹੋ ਗਏ ਪਰ ਕਿਸੇ ਦੀ ਵੀ ਜਾਨ ਨਹੀਂ ਗਈ।
ਤਸਵੀਰ ਸਰੋਤ, Reuters
ਜੈੱਟ ਟੈਕਸਸ ਤੋਂ ਆ ਰਿਹਾ ਸੀ ਜਦੋਂ ਟੌਨਕੌਨਟਿਨ ਕੌਮਾਂਤਰੀ ਹਵਾਈ ਅੱਡੇ ਦੇ ਰਨਵੇਅ 'ਤੇ ਰੁੜਦਾ ਚਲਾ ਗਿਆ।
ਤਸਵੀਰ ਸਰੋਤ, EPA
ਅਧਿਕਾਰੀ ਸਾਫ਼ ਸਾਫ਼ ਦੱਸ ਨਹੀਂ ਪਾ ਰਹੇ ਕਿ ਜੈੱਟ ਵਿੱਚ ਛੇ ਲੋਕ ਸਵਾਰ ਸਨ ਜਾਂ ਨੌ ਪਰ ਇੱਕ ਪੁਲਿਸ ਅਫ਼ਸਰ ਨੇ ਕਿਹਾ, ''ਸ਼ੁਕਰ ਹੈ, ਕਿਸੇ ਦੀ ਮੌਤ ਨਹੀਂ ਹੋਈ।''
ਤਸਵੀਰ ਸਰੋਤ, Reuters
ਮੌਕੇ 'ਤੇ ਮੌਜੂਦ ਇੱਕ ਗਵਾਹ ਨੇ ਏਐੱਫਪੀ ਨੂੰ ਦੱਸਿਆ ਕਿ ਉਸਨੇ ਪੰਜ ਮਰਦਾਂ ਅਤੇ ਇੱਕ ਔਰਤ ਨੂੰ ਜਹਾਜ਼ 'ਚੋਂ ਕੱਢਣ 'ਚ ਮਦਦ ਕੀਤੀ। ਉਹ ਸਾਰੇ ਠੀਕ ਹਾਲਤ ਵਿੱਚ ਸਨ।
ਤਸਵੀਰ ਸਰੋਤ, AFP/GETTY
ਹੌਂਡਿਊਰਸ ਦੇ ਸਥਾਨਕ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਅੱਧਾ ਹੋਇਆ ਜਹਾਜ਼ ਦਿਸ਼ਾ ਬਦਲਦਿਆਂ ਹੋਏ ਖਾਈ ਵਿੱਚ ਡਿੱਗ ਗਿਆ ਸੀ।
ਤਸਵੀਰ ਸਰੋਤ, Reuters
ਟਿਨਕੌਨਟਿਨ ਹਵਾਈ ਅੱਡਾ ਪਹਾੜਾਂ ਵਿਚਾਲੇ ਬਣਿਆ ਹੋਇਆ ਹੈ ਅਤੇ ਇਸਦਾ ਰਨਵੇਅ ਬੇਹੱਦ ਛੋਟਾ ਹੈ। ਇਹ ਦੁਨੀਆਂ ਦੇ ਸਭ ਤੋਂ ਖਤਰੇ ਭਰੇ ਹਵਾਈ ਅੱਡਿਆਂ 'ਚੋਂ ਇੱਕ ਹੈ।
ਤਸਵੀਰ ਸਰੋਤ, AFP/GETTY
2008 ਵਿੱਚ ਏਅਰਲਾਈਨ ਟਾਕਾ ਦਾ ਜਹਾਜ਼ ਵੀ ਇਸੇ ਥਾਂ 'ਤੇ ਕਰੈਸ਼ ਹੋ ਗਿਆ ਸੀ। ਉਸ ਕਰੈਸ਼ ਵਿੱਚ 5 ਲੋਕਾਂ ਦੀ ਮੌਤ ਹੋ ਗਈ ਸੀ।
ਤਸਵੀਰ ਸਰੋਤ, Reuters
ਸਰਕਾਰ ਰਾਜਧਾਨੀ ਤੋਂ 50 ਕਿਲੋਮੀਟਰ ਦੂਰ ਇੱਕ ਨਵਾਂ ਹਵਾਈ ਅੱਡਾ ਬਣਾ ਰਹੀ ਹੈ।