WHO ਵੱਲੋਂ ਜਾਰੀ ਉਹ 10 ਬਿਮਾਰੀਆਂ ਜੋ ਬਣ ਸਕਦੀਆਂ ਨੇ ਮਹਾਂਮਾਰੀ

ਕੇਰਲ ਵਿੱਚ ਨੀਪਾਰ ਵਾਇਰਸ ਕਾਰਨ 10 ਮੌਤਾਂ ਹੋ ਚੁੱਕੀਆਂ ਹਨ
ਤਸਵੀਰ ਕੈਪਸ਼ਨ,

ਕੇਰਲ ਵਿੱਚ ਨੀਪਾਰ ਵਾਇਰਸ ਕਾਰਨ 10 ਮੌਤਾਂ ਹੋ ਚੁੱਕੀਆਂ ਹਨ

2015 ਤੋਂ ਵਿਸ਼ਵ ਸਿਹਤ ਸੰਗਠਨ ਲਗਾਤਾਰ ਉਨ੍ਹਾਂ ਗੰਭੀਰ ਬੀਮਾਰੀਆਂ ਦੀ ਲਿਸਟ ਜਾਰੀ ਕਰ ਰਿਹਾ ਹੈ ਜਿਨ੍ਹਾਂ ਵਿੱਚ ਅੱਗੇ ਰਿਸਰਚ ਦੀ ਲੋੜ ਹੈ।

ਇਨ੍ਹਾਂ ਨੂੰ ਖ਼ਤਰਨਾਕ ਇਸ ਲਈ ਮੰਨਿਆ ਗਿਆ ਹੈ ਕਿਉਂਕਿ ਇਹ ਵੱਡੀ ਮਹਾਂਮਾਰੀ ਦਾ ਰੂਪ ਲੈ ਸਕਦੀਆਂ ਹਨ ਅਤੇ ਵਿਗਿਆਨੀਆਂ ਕੋਲ ਇਨ੍ਹਾਂ ਬੀਮਾਰੀਆਂ ਨਾਲ ਲੜਨ ਟੀਕੇ ਜਾਂ ਦਵਾਈਆਂ ਉਪਲਭਧ ਨਹੀਂ ਹਨ।

ਅਫਰੀਕਾ ਵਿੱਚ ਫੈਲੇ ਇਬੋਲਾ ਅਤੇ ਭਾਰਤ ਵਿੱਚ ਫੈਲੇ ਨੀਪਾਹ ਵਾਇਰਸ ਨੂੰ ਵੀ ਇਸ ਲਿਸਟ ਵਿੱਚ ਸ਼ਾਮਿਲ ਕੀਤਾ ਗਿਆ ਹੈ।

1. ਨਿਪਾਹ ਵਾਇਰਸ

ਨਿਪਾਹ ਵਾਇਰਸ ਚਮਗਾਦੜ ਤੋਂ ਮਨੁੱਖਾਂ ਤੱਕ ਫੈਲਦਾ ਹੈ। ਇਸਦੇ ਲੱਛਣ ਹਨ ਬੁਖਾਰ, ਉਲਟੀ ਆਉਣਾ ਅਤੇ ਸਿਰਦਰਦ ਤੇ ਬਾਅਦ ਵਿੱਚ ਦਿਮਾਗ ਦੀ ਸੋਜਿਸ਼ ਹੁੰਦੀ ਹੈ। ਫਲਾਂ ਨੂੰ ਖਾਣ ਵਾਲੇ ਚਮਗਾਦੜ ਇਹ ਬਿਮਾਰੀ ਫੈਲਾਉਂਦੇ ਹਨ।

ਇਨਸਾਨਾਂ ਜਾਂ ਜਾਨਵਰਾਂ ਦੇ ਲਈ ਇਸ ਬਿਮਾਰੀ ਦਾ ਕੋਈ ਵੀ ਟੀਕਾ ਨਹੀਂ ਹੈ। ਇਸ ਬਿਮਾਰੀ ਵਿੱਚ ਮੌਤ ਦੀ ਦਰ 70 ਫੀਸਦ ਹੈ।

ਤਸਵੀਰ ਕੈਪਸ਼ਨ,

ਨੀਪਾਰ ਵਾਇਲਸ ਫਰੂਟ ਬੈਟ ਕਾਰਨ ਫੈਲਦਾ ਹੈ

ਨਿਪਾਹ ਵਾਇਰਸ ਦਾ ਨਾਂ ਮਲੇਸ਼ੀਆ ਦੇ ਇੱਕ ਕਿਸਾਨੀ ਸ਼ਹਿਰ ਨੀਪਾਹ 'ਤੇ ਪਿਆ ਹੈ। ਇਸੇ ਸ਼ਹਿਰ ਵਿੱਚ ਹੀ ਇਹ ਪਹਿਲੀ ਵਾਰ 1998 ਵਿੱਚ ਸੂਅਰਾਂ ਤੋਂ ਫੈਲਿਆ ਸੀ।

ਕਰੀਬ 300 ਲੋਕ ਇਸ ਵਾਇਰਸ ਨਾਲ ਪ੍ਰਭਾਵਿਤ ਮੰਨੇ ਜਾ ਰਹੇ ਹਨ। ਉਸ ਵੇਲੇ ਇਸ ਵਾਇਰਸ ਕਾਰਨ 100 ਲੋਕਾਂ ਦੀ ਮੌਤ ਹੋਈ ਸੀ।

2. ਹੈਨੀਰਾਵਾਇਰਲ ਬਿਮਾਰੀਆਂ

ਨਿਪਾਹ ਵਾਇਰਸ ਚਮਾਗਦੜਾਂ ਤੋਂ ਪੈਦਾ ਹੋਈ ਬਿਮਾਰੀ ਹੈ ਜਿਨ੍ਹਾਂ ਨੂੰ ਹੈਨੀਰਾਵਾਇਰਲ ਬਿਮਾਰੀਆਂ ਕਿਹਾ ਜਾਂਦਾ ਹੈ।

ਇਸੇ ਸ਼੍ਰੇਣੀ ਵਿੱਚ ਹਿੰਦਰਾ ਵਾਇਰਸ ਵੀ ਹੈ ਜਿਸਦੀ ਪਛਾਣ ਪਹਿਲੀ ਵਾਰ ਆਸਟਰੇਲੀਆ ਵਿੱਚ ਹੋਈ ਸੀ।

ਤਸਵੀਰ ਕੈਪਸ਼ਨ,

ਹਿੰਦਰਾ ਵਾਇਰਸ ਨੇ ਕਈ ਘੋੜਿਆਂ ਅਤੇ ਇਨਸਾਨਾਂ ਦੀ ਆਸਟਰੇਲੀਆ ਵਿੱਚ ਜਾਨ ਲਈ ਸੀ

ਇਹ ਵਾਇਰਸ ਵੀ ਫਰੂਟ ਚਮਗਾਦੜਾਂ ਤੋਂ ਫੈਲਦਾ ਹੈ ਅਤੇ ਘੋੜਿਆਂ ਤੇ ਮਨੁੱਖਾਂ ਲਈ ਖ਼ਤਰਨਾਕ ਹੈ।

ਇਹ ਵਾਇਰਸ 1994 ਵਿੱਚ ਬ੍ਰਿਸਬੇਨ ਦੇ ਇੱਕ ਅਸਤਬਲ ਤੋਂ ਫੈਲਿਆ ਸੀ। ਉਸ ਵੇਲੇ ਤੋਂ ਲੈ ਕੇ ਹੁਣ ਤੱਕ ਇਸ ਬਿਮਾਰੀ ਨਾਲ 70 ਘੋੜਿਆਂ ਅਤੇ 7 ਲੋਕਾਂ ਦੀ ਮੌਤ ਹੋ ਚੁੱਕੀ ਹੈ।

3. CCHF

ਕ੍ਰਿਮੀਅਨ-ਕੌਂਗੋ ਹੀਮਿਓਰਹਾਜਿਕ ਬੁਖਾਰ ( CCHF) ਚਿੱਚੜਾਂ ਰਾਹੀਂ ਫੈਲਦਾ ਹੈ ਅਤੇ ਇਹ ਮਨੁੱਖਾਂ ਦੇ ਲਈ ਕਾਫੀ ਖ਼ਤਰਨਾਕ ਹੈ।

ਇਸ ਬਿਮਾਰੀ ਵਿੱਚ ਮੌਤ ਦੀ ਦਰ 40 ਫੀਸਦ ਹੈ।

ਇਸ ਨੂੰ ਪਹਿਲੀ ਵਾਰ 1944 ਵਿੱਚ ਕ੍ਰਿਮੀਕਾ ਵਿੱਚ ਪਛਾਣਿਆ ਗਿਆ ਸੀ ਅਤੇ ਬਾਅਦ ਵਿੱਚ ਇਸ ਬਿਮਾਰੀ ਦੇ ਲੱਛਣ ਕੌਂਗੋ ਵਿੱਚ ਵੀ ਮਿਲੇ ਸੀ।

ਤਸਵੀਰ ਕੈਪਸ਼ਨ,

CCHF ਤੋਂ ਰਾਖੀ ਦੇ ਲਈ ਪਸ਼ੂਆਂ ਵਾੜਿਆਂ ਦੀ ਸਫਾਈ ਬਹੁਤ ਜ਼ਰੂਰੀ ਹੈ।

ਇਹ ਵਾਇਰਸ ਅਫਰੀਕਾ, ਦਿ ਬਾਲਕਨਸ, ਅਤੇ ਪੱਛਮ ਏਸ਼ੀਆ ਦੇ ਕਈ ਹਿੱਸਿਆਂ ਵਿੱਚ ਫੈਲਿਆ ਸੀ।

ਇਸ ਵਾਇਰਸ ਨਾਲ ਅਚਾਨਕ ਸਿਰਦਰਦ, ਤੇਜ਼ ਬੁਖਾਰ, ਪਿੱਠ ਦਰਦ, ਜੋੜਾਂ ਵਿੱਚ ਦਰਦ, ਢਿੱਡ ਵਿੱਚ ਪੀੜ ਅਤੇ ਉਲਟੀ ਵਰਗੇ ਲੱਛਣ ਮਿਲਦੇ ਹਨ।

ਇਹ ਬਿਮਾਰੀ ਚਿੱਚੜਾਂ ਕਾਰਨ ਮਨੁੱਖਾਂ ਵਿੱਚ ਫੈਲਦੀ ਹੈ ਅਤੇ ਬਿਮਾਰੀ ਤੋਂ ਪ੍ਰਭਾਵਿਤ ਮਨੁੱਖ ਤੋਂ ਦੂਜੇ ਲੋਕਾਂ ਤੱਕ ਵੀ ਫੈਲਦੀ ਹੈ।

ਇਸ ਵਾਇਰਸ ਲਈ ਕੋਈ ਟੀਕਾ ਨਹੀਂ ਹੈ।

4. ਇਬੋਲਾ ਵਾਇਰਸ

ਇਬੋਲਾ ਵਾਇਰਸ ਵੀ ਮੰਨਿਆ ਜਾਂਦਾ ਹੈ ਕਿ ਫਰੂਟ ਬੈਟਸ ਤੋਂ ਹੀ ਪੈਦਾ ਹੋਇਆ ਹੈ ਅਤੇ ਇਸਦੀ ਸਭ ਤੋਂ ਪਹਿਲਾਂ ਪਛਾਣ 1976 ਵਿੱਚ ਕੀਤੀ ਗਈ ਸੀ।

ਇਸ ਸਭ ਤੋਂ ਪਹਿਲਾਂ ਡੈਮੋਕਰੇਟਿਕ ਰਿਪਬਲਿਕ ਆਫ ਕੌਂਗੋ ਵਿੱਚ ਫੈਲੀ ਸੀ।

ਇਹ ਬਿਮਾਰੀ ਜੰਗਲੀ ਜੀਵਾਂ ਤੋਂ ਲੋਕਾਂ ਤੱਕ ਅਤੇ ਲੋਕਾਂ ਤੋਂ ਲੋਕਾਂ ਵਿੱਚ ਵੀ ਫੈਲਦੀ ਹੈ।

ਤਸਵੀਰ ਕੈਪਸ਼ਨ,

ਇਬੋਲਾ ਵਾਇਰਸ ਨੇ ਅਫਰੀਕਾ ਵਿੱਚ ਹਜ਼ਾਰਾਂ ਲੋਕਾਂ ਦੀ ਜਾਨ ਲਈ ਹੈ

ਇਸ ਬਿਮਾਰੀ ਵਿੱਚ ਚਮੜੀ ਫਟ ਜਾਂਦੀ ਹੈ, ਮੂੰਹ ਤੇ ਨੱਕ ਤੋਂ ਖੂਨ ਆਉਂਦਾ ਹੈ।

ਇਹ ਵਾਇਰਸ ਪੇਸ਼ਾਬ ਤੇ ਸੀਮਨ ਨਾਲ ਵੀ ਫੈਲ ਸਕਦਾ ਹੈ।

ਇਸ ਬਿਮਾਰੀ ਵਿੱਚ ਮੌਤ ਦੀ ਦਰ 50 ਫੀਸਦ ਹੈ। ਇਬੋਲਾ ਦਾ ਅਸਰ ਕਾਫੀ ਮਾੜਾ ਰਿਹਾ ਹੈ ਅਤੇ ਹੁਣ ਤੱਕ ਇਸ ਨੇ 11,000 ਲੋਕਾਂ ਦੀ ਪੱਛਮ ਅਫਰੀਕਾ ਵਿੱਚ ਸਾਲ 2014 ਤੋਂ 2016 ਵਿਚਾਲੇ ਜਾਨ ਲਈ ਹੈ।

5. ਮਾਰਬਰਗ ਵਾਇਰਸ

ਮਾਰਬਰਗ ਵਾਇਰਸ ਨੂੰ ਵੀ ਇਬੋਲਾ ਦਾ ਸਾਥੀ ਹੀ ਸਮਝਿਆ ਜਾਂਦਾ ਹੈ। ਇਹ ਬਿਮਾਰੀ ਇੱਕ ਮਨੁੱਖ ਤੋਂ ਦੂਜੇ ਮਨੁੱਖ ਤੱਕ ਫੈਲਦੀ ਹੈ। ਇਸ ਸਰੀਰ ਦੇ ਫਲੀਊਡਜ਼ ਜ਼ਰੀਏ ਫੈਲਦਾ ਹੈ।

ਤਸਵੀਰ ਕੈਪਸ਼ਨ,

ਮਾਰਬਰਗ ਬਿਮਾਰੀ ਕਾਰਨ ਅੰਗੋਲਾ ਵਿੱਚ 200 ਲੋਕਾਂ ਦੀ ਮੌਤ ਹੋਈ ਸੀ

ਇਬੋਲਾ ਵਾਂਗ ਹੀ ਫਰੂਟ ਬੈਟਸ ਜ਼ਰੀਏ ਹੀ ਇਹ ਵਾਇਰਸ ਫੈਲਦਾ ਹੈ। ਇਸ ਬਿਮਾਰੀ ਵਿੱਚ ਮੌਤ ਦੀ ਦਰ 24% ਤੋਂ 88% ਹੈ।

ਕਈ ਮਾਮਲਿਆਂ ਵਿੱਚ ਮਰੀਜ਼ ਦੀ ਮੌਤ ਸੰਕਰਮਿਤ ਹੋਣ ਦੇ 8 ਤੋਂ 9 ਦਿਨਾਂ ਵਿਚਾਲੇ ਹੀ ਹੋ ਜਾਂਦੀ ਹੈ। ਇਸ ਬਿਮਾਰੀ ਵਿੱਚ ਖੂਨ ਕਾਫੀ ਘੱਟਦਾ ਹੈ ਅਤੇ ਮਰੀਜ਼ ਸਦਮੇ ਦਾ ਸ਼ਿਕਾਰ ਹੁੰਦਾ ਹੈ।

ਇਹ ਸਭ ਤੋਂ ਪਹਿਲੀ ਵਾਰ ਜਰਮਨੀ ਦੇ ਸ਼ਹਿਰ ਮਾਰਬਰਗ ਵਿੱਚ 1967 ਵਿੱਚ ਹੋਂਦ ਵਿੱਚ ਆਇਆ ਸੀ।

6. ਸਾਰਸ

ਸੀਵੀਅਰ ਐਕਿਊਟ ਰੈਸਪਰੇਟਰੀ ਸਿਨਡਰੋਮ (SARS) ਇੱਕ ਫੈਲਣ ਵਾਲੀ ਸਾਹ ਦੀ ਬਿਮਾਰੀ ਹੈ।

ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਬਿਮਾਰੀ ਬਿੱਲੀਆਂ ਤੋਂ ਆਈ ਹੈ ਪਰ ਇਸ ਦਾ ਵੀ ਲਿੰਕ ਚਮਗਾਦੜਾਂ ਨਾਲ ਹੈ।

ਤਸਵੀਰ ਕੈਪਸ਼ਨ,

2003 ਵਿੱਚ ਹੌਂਗਕਾਂਗ ਵਿੱਚ SARS ਫੈਲਿਆ ਸੀ

(SARS) ਹੁਣ ਤੱਕ ਦੋ ਵਾਰ, ਸਾਲ 2002 ਤੇ 2004 ਵਿੱਚ ਫੈਲਿਆ ਹੈ।

ਯੂਕੇ ਦੀ ਕੌਮੀ ਹੈਲਥ ਸਰਵਿਸ ਅਨੁਸਾਰ ਇਸ ਬਿਮਾਰੀ ਦੇ 8,098 ਮਾਮਲੇ ਸਾਹਮਣੇ ਆਏ ਹਨ ਅਤੇ 774 ਮੌਤਾਂ ਇਸ ਬਿਮਾਰੀ ਨਾਲ ਹੋ ਚੁੱਕੀਆਂ ਹਨ।

ਇਸ ਬਿਮਾਰੀ ਨਾਲ ਪੀੜਤ ਹਰ 10 ਵਿੱਚੋਂ ਇੱਕ ਵਿਅਕਤੀ ਦੀ ਮੌਤ ਹੁੰਦੀ ਹੈ।

SARS ਹਵਾ ਤੋਂ ਫੈਲਣ ਵਾਲੀ ਬਿਮਾਰੀ ਹੈ ਅਤੇ ਇਹ ਖੰਗ ਜਾਂ ਛਿੱਕ ਤੋਂ ਵੀ ਫੈਲ ਸਕਦੀ ਹੈ।

ਸਾਲ 2004 ਤੋਂ ਹੁਣ ਤੱਕ SARS ਨਾਲ ਪ੍ਰਭਾਵਿਤ ਕੋਈ ਵੀ ਮਾਮਲਾ ਪੂਰੀ ਦੁਨੀਆਂ ਵਿੱਚ ਨਹੀਂ ਆਇਆ ਹੈ।

7. MERS

ਮਿਡਲ ਈਸਟ ਰੈਸਪਿਰੇਟਰੀ ਸਿਨਡਰੋਮ (MERS) ਵੀ SARS ਦੇ ਪਰਿਵਾਰ ਨਾਲ ਹੀ ਸੰਬਧਿਤ ਹੈ।

ਇਸ ਦੀ ਪਛਾਣ ਪਹਿਲੀ ਵਾਰ ਸਾਊਦੀ ਅਰਬ ਵਿੱਚ ਸਾਲ 2012 ਵਿੱਚ ਹੋਈ ਸੀ।

ਇਸ ਬਿਮਾਰੀ ਵਿੱਚ ਮੌਤ ਦੀ ਦਰ 35 ਫੀਸਦ ਹੈ। MERS ਨੂੰ SARS ਤੋਂ ਵਧ ਖ਼ਤਰਨਾਕ ਮੰਨਿਆ ਜਾਂਦਾ ਹੈ ਕਿਉਂਕਿ ਇਹ ਕਾਫੀ ਤੇਜ਼ੀ ਨਾਲ ਫੈਲਦਾ ਹੈ।

ਤਸਵੀਰ ਕੈਪਸ਼ਨ,

MERS ਦੇ ਮਰੀਜ਼ ਜ਼ਿਆਦਾਤਰ ਸਾਊਦੀ ਅਰਬ ਵਿੱਚ ਹੀ ਮਿਲਦੇ ਹਨ

ਇਹ ਮਰੀਜ਼ ਦੇ ਸੰਪਰਕ ਵਿੱਚ ਆਉਣ ਨਾਲ ਫੈਲਦੀ ਹੈ। ਵਿਗਿਆਨੀਆਂ ਮੁਤਾਬਕ ਊਂਠ ਇਸ ਵਾਇਰਸ ਦਾ ਸਭ ਤੋਂ ਵੱਡਾ ਸਰੋਤ ਹਨ ਪਰ ਇਨਸਾਨਾਂ ਤੱਕ ਇਸਦੇ ਫੈਲਣ ਬਾਰੇ ਸਹੀ ਜਾਣਕਾਰੀ ਨਹੀਂ ਹੈ।

ਇਸ ਵਾਇਰਸ ਦੇ 80 ਫੀਸਦ ਮਾਮਲੇ ਸਾਊਦੀ ਅਰਬ ਵਿੱਚ ਹੀ ਮਿਲੇ ਹਨ।

8. ਰਿਫਟ ਵੈਲੀ ਬੁਖਾਰ

ਇਹ ਬੁਖਾਰ ਮੱਛਰਾਂ ਤੋਂ ਫੈਲਦਾ ਹੈ। ਇਹ ਬੁਖਾਰ ਜ਼ਿਆਦਾਤਰ ਪਾਲਤੂ ਜਾਨਵਰਾਂ ਤੇ ਭੇਡਾਂ ਨੂੰ ਪ੍ਰਭਾਵਿਤ ਕਰਦਾ ਹੈ।

ਪਰ ਇਹ ਬਿਮਾਰੀ ਇਨਸਾਨਾਂ 'ਤੇ ਵੀ ਅਸਰ ਪਾ ਸਕਦੀ ਹੈ। ਇਸ ਬਿਮਾਰੀ ਨਾਲ ਬੁਖਾਰ ਹੁੰਦਾ ਹੈ ਅਤੇ ਕਈ ਮਾਮਲਿਆਂ ਵਿੱਚ ਸਰੀਰ ਦੇ ਅੰਗ ਕੰਮ ਕਰਨੇ ਬੰਦ ਕਰ ਦਿੰਦੇ ਹਨ ਅਤੇ ਮਰੀਜ਼ ਦੀ ਮੌਤ ਹੋ ਸਕਦੀ ਹੈ।

ਤਸਵੀਰ ਕੈਪਸ਼ਨ,

RVF ਮੱਛਰਾਂ ਤੋਂ ਜਾਨਵਰਾਂ ਤੇ ਫਿਰ ਇਨਸਾਨਾਂ ਵਿੱਚ ਫੈਲਦਾ ਹੈ

ਜ਼ਿਆਦਾਤਰ ਮਰੀਜ਼ ਸੰਕਰਮਿਤ ਜਾਨਵਰਾਂ ਦੇ ਸਿੱਧੇ ਸੰਪਰਕ ਵਿੱਚ ਆਉਣ ਕਰਕੇ ਇਸ ਬਿਮਾਰੀ ਨਾਲ ਪੀੜਤ ਹੋਏ ਹਨ।

ਕੁਝ ਲੋਕਾਂ ਵਿੱਚ ਇਹ ਬਿਮਾਰੀ ਮੱਛਰਾਂ ਦੇ ਕੱਟਣ ਕਾਰਨ ਵੀ ਫੈਲੀ ਹੈ। ਇਸ ਬਿਮਾਰੀ ਨੂੰ ਸਾਲ 1931 ਵਿੱਚ ਪਹਿਲੀ ਵਾਰ ਕੀਨੀਆ ਦੀ ਰਿਫਟ ਵੈਲੀ ਵਿੱਚ ਪਛਾਣਿਆ ਗਿਆ ਸੀ।

9.ਜ਼ੀਕਾ ਵਾਇਰਸ

ਜ਼ੀਕਾ ਵਾਇਰਸ ਮੱਛਰਾਂ ਨਾਲ ਫੈਲਦਾ ਹੈ ਪਰ ਇਸ ਇੱਕ ਇਨਸਾਨ ਤੋਂ ਦੂਜੇ ਇਨਸਾਨ ਤੱਕ ਸਰੀਰਕ ਸੰਬੰਧ ਬਣਾਉਣ ਨਾਲ ਵੀ ਫੈਲ ਜਾਂਦਾ ਹੈ।

ਇਸ ਵਾਇਰਸ ਨਾਲ ਹਲਕਾ ਬੁਖਾਰ, ਚਮੜੀ ਤੇ ਮਾਸਪੇਸ਼ੀਆਂ 'ਤੇ ਅਸਰ ਪੈਂਦਾ ਹੈ ਅਤੇ ਸਿਰਦਰਦ ਵੀ ਹੁੰਦਾ ਹੈ।

ਤਸਵੀਰ ਕੈਪਸ਼ਨ,

ਗਰਭਵਤੀ ਔਰਤਾਂ ਨੂੰ ਜ਼ੀਕਾ ਪ੍ਰਭਾਵਿਤ ਇਲਾਕਿਆਂ ਵਿੱਚ ਨਾ ਜਾਣ ਦੀ ਹਦਾਇਤ ਦਿੱਤੀ ਜਾਂਦੀ ਹੈ

ਵਿਗਿਆਨੀਆਂ ਦਾ ਮੰਨਣਾ ਹੈ ਕਿ ਨਵੇਂ ਜੰਮੇਂ ਬੱਚਿਆਂ ਦਾ ਛੋਟੇ ਸਿਰਾਂ ਨਾਲ ਪੈਦਾ ਹੋਣਾ ਵੀ ਇਸੇ ਬਿਮਾਰੀ ਕਰਕੇ ਹੈ।

ਅਜੇ ਤੱਕ ਇਸ ਬਿਮਾਰੀ ਦੇ ਲਈ ਕੋਈ ਟੀਕਾ ਨਹੀਂ ਹੈ। ਪਹਿਲੀ ਵਾਰ ਸਾਲ 1947 ਵਿੱਚ ਇਹ ਬਿਮਾਰੀ ਯੂਗਾਂਡਾ ਦੇ ਜ਼ੀਕਾ ਜੰਗਲਾਂ ਵਿੱਚ ਬਾਂਦਰਾਂ ਵਿੱਚ ਮਿਲੀ ਸੀ।

10. ਲਾਸਾ ਬੁਖਾਰ

ਲਾਸਾ ਬਿਮਾਰੀ ਨਾਲ ਪੀੜਤ ਲੋਕ ਸੰਕਰਮਿਤ ਚੂਹਿਆਂ ਦੇ ਪੇਸ਼ਾਬ ਦੇ ਸੰਪਰਕ ਵਿੱਚ ਆਉਣ ਨਾਲ ਪੀੜਤ ਹੁੰਦੇ ਹਨ।

ਇਸ ਬਿਮਾਰੀ ਨਾਲ ਪੀੜਤ ਹੋਣ 'ਤੇ ਕਈ ਮਾਮਲਿਆਂ ਵਿੱਚ 14 ਦਿਨਾਂ ਵਿੱਚ ਹੀ ਮੌਤ ਹੋ ਜਾਂਦੀ ਹੈ।

ਇਸ ਬਿਮਾਰੀ ਨਾਲ ਸਰੀਰ ਦੇ ਅੰਗ ਕੰਮ ਕਰਨਾ ਬੰਦ ਕਰ ਜਾਂਦੇ ਹਨ ਅਤੇ ਬਲੱਡ ਵੈਸਲਜ਼ ਵੀ ਖਰਾਬ ਹੋ ਜਾਂਦੇ ਹਨ।

ਤਸਵੀਰ ਕੈਪਸ਼ਨ,

ਲਾਸਾ ਬੁਖਾਰ ਦੀ ਮੁੱਖ ਕਾਰਨ ਚੂਹੇ ਮੰਨੇ ਜਾਂਦੇ ਹਨ

ਇਸ ਬੁਖਾਰ ਵਿੱਚ ਮੌਤ ਦੀ ਦਰ ਇੱਕ ਫੀਸਦ ਹੈ।

ਇਸ ਬਿਮਾਰੀ ਨਾਲ ਪੀੜਤ ਲੋਕਾਂ ਵਿੱਚ ਬੁਖਾਰ, ਸਿਰਦਰਦ ਅਤੇ ਕਮਜ਼ੋਰੀ ਲੱਛਣਾਂ ਵਜੋਂ ਮਿਲਦੀ ਹੈ।

ਇਹ ਬਿਮਾਰੀ ਬੀਤੀ ਮਾਰਚ ਵਿੱਚ ਨਾਈਜੀਰੀਆ ਵਿੱਚ ਫੈਲੀ ਸੀ ਅਤੇ ਇਸ ਨਾਲ 90 ਲੋਕਾਂ ਦੀ ਮੌਤ ਹੋਈ ਸੀ।

ਇਸ ਬਿਮਾਰੀ ਪਹਿਲੀ ਵਾਰ ਨਾਈਜੀਰੀਆ ਦੇ ਸ਼ਹਿਰ ਲਾਸਾ ਵਿੱਚ 1969 ਵਿੱਚ ਫੈਲਿਆ ਸੀ।

ਬਿਮਾਰੀ X

ਵਿਸ਼ਵ ਸਿਹਤ ਸੰਗਠਨ ਨੇ ਬਿਮਾਰੀ X ਨੂੰ ਰਹੱਸਮਈ ਤਰੀਕੇ ਨਾਲ ਮਹਾਂਮਾਰੀ ਬਣ ਸਕਣ ਵਾਲੀਆਂ ਬਿਮਾਰੀਆਂ ਵਿੱਚ ਸ਼ਾਮਿਲ ਕੀਤਾ ਹੈ।

WHO ਅਨੁਸਾਰ ਬਿਮਾਰੀ X ਅਸਲ ਵਿੱਚ ਉਹ ਜਾਣਕਾਰੀ ਹੈ ਜਿਸਦੇ ਅਨੁਸਾਰ ਕੋਈ ਕੌਮਾਂਤਰੀ ਮਹਾਂਮਾਰੀ ਜਿਸਨੂੰ ਫੈਲਾਉਣ ਵਾਲੇ ਬਾਰੇ ਜਾਣਕਾਰੀ ਨਹੀਂ ਹੈ, ਉਹ ਮਨੁੱਖਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਤਸਵੀਰ ਕੈਪਸ਼ਨ,

ਜੇ ਬਿਮਾਰੀ ਦਾ ਪਹਿਲਾ ਪਤਾ ਲੱਗੇ ਤਾਂ ਬਚਾਅ ਕੀਤਾ ਜਾ ਸਕਦਾ ਹੈ

WHO ਅਸਲ ਵਿੱਚ ਸਾਨੂੰ ਇਸ ਕੌੜੀ ਸੱਚਾਈ ਨਾਲ ਰੂਬਰੂ ਕਰਵਾਉਣਾ ਚਾਹੁੰਦਾ ਹੈ ਕਿ ਹਮੇਸ਼ਾ ਕਿਸੇ ਨਵੇਂ ਖਤਰਨਾਕ ਵਾਇਰਸ ਦੇ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਫੈਲਣ ਦੀ ਪੂਰੀ ਸੰਭਾਵਨਾ ਹੈ ਇਸ ਲਈ ਬਿਮਾਰੀ X ਬਾਰੇ ਕੋਈ ਜਾਣਕਾਰੀ ਨਹੀਂ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)