ਕੈਨੇਡਾ ਰੈਸਟੋਰੈਂਟ ਧਮਾਕਾ: ਮਿਸੀਸਾਗਾ ਧਮਾਕੇ ਮਗਰੋਂ ਦੋ ਸ਼ੱਕੀਆਂ ਦੀ ਭਾਲ ਲਈ ਪੁਲਿਸ ਦੀ ਵੱਡੇ ਪੱਧਰ 'ਤੇ ਕਾਰਵਾਈ

ਤਸਵੀਰ ਸਰੋਤ, Reuters
ਕੈਨੇਡਾ ਦੇ ਮਿਸੀਸਾਗਾ ਵਿੱਚ ਰੈਸਟੋਰੈਂਟ ਧਮਾਕੇ ਮਗਰੋਂ ਟੁੱਟੀਆਂ ਬਾਰੀਆਂ ਅਤੇ ਸ਼ੀਸ਼ੇ
ਕੈਨੇਡਾ ਦੇ ਮਿਸੀਸਾਗਾ ਵਿੱਚ ਇੱਕ ਇੰਡੀਅਨ ਰੈਸਟੋਰੈਂਟ ਵਿੱਚ ਹੋਏ ਧਮਾਕੇ ਵਿੱਚ 15 ਲੋਕ ਜ਼ਖ਼ਮੀ ਹੋਏ ਹਨ। ਇਨ੍ਹਾਂ ਵਿੱਚ ਤਿੰਨ ਲੋਕ ਗੰਭੀਰ ਜ਼ਖਮੀ ਹਨ। ਦੋ ਸ਼ੱਕੀਆਂ ਦੀ ਭਾਲ ਲਈ ਪੁਲਿਸ ਨੇ ਵੱਡੇ ਪੱਧਰ ਉੱਤੇ ਅਭਿਆਨ ਚਲਾਇਆ ਹੋਇਆ ਹੈ।
ਓਨਟੈਰੀਓ ਸੂਬੇ ਦੀ ਮਿਸੀਸਾਗਾ ਪੁਲਿਸ ਨੂੰ ਦੋ ਸ਼ੱਕੀ ਲੋਕਾਂ ਦੀ ਤਲਾਸ਼ ਹੈ,ਜਿਨ੍ਹਾਂ 'ਤੇ ਪੁਲਿਸ ਨੂੰ ਬੰਬੇ ਭੇਲ ਵਿੱਚ ਬੰਬ ਰੱਖਣ ਦਾ ਖਦਸ਼ਾ ਹੈ।
ਸ਼ੱਕੀ ਲੋਕ ਧਮਾਕੇ ਤੋਂ ਬਾਅਦ ਰੈਸਟੋਰੈਂਟ ਤੋਂ ਫਰਾਰ ਹੋ ਗਏ ਸਨ। ਪੁਲਿਸ ਸ਼ੱਕੀਆਂ ਦੀ ਪਛਾਣ ਲਈ ਆਮ ਲੋਕਾਂ ਦੀ ਮਦਦ ਲੈ ਰਹੀ ਹੈ।
ਐਮਰਜੈਂਸੀ ਸਰਵਿਸ ਅਨੁਸਾਰ ਰੈਸਟੋਰੈਂਟ ਦੀ ਇਮਾਰਤ ਨੂੰ ਕਿਸੇ ਤਰੀਕੇ ਨਾਲ ਨੁਕਸਾਨ ਨਹੀਂ ਪਹੁੰਚਿਆ ਹੈ।
ਪੀਲ ਰਿਜ਼ਨਲ ਪੁਲਿਸ ਨੇ ਦੋਵਾਂ ਸੱਕੀ ਵਿਅਕਤੀਆਂ ਦਾ ਹੁਲੀਆ ਅਤੇ ਉਨ੍ਹਾਂ ਵੱਲੋਂ ਪਾਏ ਕੱਪੜੇ ਦੀ ਪਛਾਣ ਜਨਤਕ ਕੀਤੀ ਹੈ।
ਪੁਲਿਸ ਵੱਲੋਂ ਦੋਵਾਂ ਦੀ ਉਮਰ 20ਵਿਆਂ ਦੇ ਕਰੀਬ ਦੱਸੀ ਗਈ ਹੈ ਅਤੇ ਇਨ੍ਹਾਂ ਨੇ ਮੂੰਹ ਢਕੇ ਹੋਏ ਸਨ ਅਤੇ ਬੇਸਬਾਲ ਵਾਲੀਆਂ ਟੋਪੀਆਂ ਪਾਈਆਂ ਹੋਈਆਂ ਸਨ।
ਬੰਬ ਧਮਾਕੇ ਦੇ ਘਟਨਾ ਸਥਾਨ ਦੀਆਂ ਤਸਵੀਰਾਂ: