ਦੁਨੀਆਂ ਦਾ ਸਭ ਤੋਂ ਖ਼ਤਰਨਾਕ ਲੜਾਕੂ ਜਹਾਜ਼

ਐਫ-35 ਫਾਈਟਰ

ਤਸਵੀਰ ਸਰੋਤ, ISRAEL DEFENSE FORCES

ਇਸਰਾਇਲ ਵੱਲੋਂ ਸੀਰੀਆ 'ਤੇ ਕੀਤੇ ਗਏ ਹਮਲੇ 'ਚ ਅਮਰੀਕਾ ਦੇ ਬਣਾਏ ਇੱਕ ਖ਼ਾਸ ਲੜਾਕੂ ਜਹਾਜ਼ ਦੀ ਚਰਚਾ ਹੋ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਅਮਰੀਕਾ ਦਾ ਇਹ ਖ਼ਾਸ ਲੜਾਕੂ ਜਹਾਜ਼ ਪਹਿਲੀ ਵਾਰ ਇਸਰਾਇਲ ਨੇ ਕਿਸੇ ਜੰਗ ਵਿੱਚ ਇਸਤੇਮਾਲ ਕੀਤਾ ਹੈ।

ਇਸਰਾਇਲ ਦੇ ਹਵਾਈ ਸੈਨਾ ਮੁਖੀ ਨੇ ਲੈਬਨਾਨ ਅਤੇ ਅਤੇ ਬੇਰੂਤ ਦੇ ਉੱਪਰੋਂ ਉਡਦੇ ਹੋਏ ਜੈਟ ਦੀਆਂ ਤਸਵੀਰਾਂ ਦਿਖਾਈਆਂ ਅਤੇ ਕਿਹਾ ਕਿ ਦੋ ਵੱਖ-ਵੱਖ ਠਿਕਾਣਿਆਂ 'ਤੇ ਹਮਲੇ ਲਈ ਪਹਿਲਾਂ ਹੀ ਇਨ੍ਹਾਂ ਜਹਾਂਜ਼ਾਂ ਦੇ ਵਰਤੋਂ ਕੀਤੀ ਗਈ ਹੈ।

ਇਸਰਾਇਲ ਵਿੱਚ ਮੁਲਾਕਾਤ ਕਰ ਰਹੇ 20 ਦੇਸਾਂ ਦੇ ਹਵਾਈ ਮੁਖੀਆਂ ਨਾਲ ਇਸਰਾਇਲੀ ਹਵਾਈ ਸੈਨਾ ਦੇ ਮੈਜਰ ਜਨਰਲ ਆਮਿਕਮ ਨੌਰਕਿਨ ਨੇ ਕਿਹਾ ਸੀ, "ਐਫ-35 ਜਹਾਜ਼ ਮੱਧਪੂਰਬ 'ਚ ਉਡਾਣ ਭਰ ਰਹੇ ਹਨ ਅਤੇ ਦੋ ਵੱਖ-ਵੱਖ ਥਾਵਾਂ ਨੂੰ ਇਨ੍ਹਾਂ ਨੇ ਨਿਸ਼ਾਨਾ ਬਣਾਇਆ ਹੈ।"

ਤਸਵੀਰ ਸਰੋਤ, Getty Images

ਹਾਲਾਂਕਿ. ਉਨ੍ਹਾਂ ਨੇ ਹਮਲੇ ਦੇ ਠਿਕਾਣਿਆਂ ਬਾਰੇ ਸਪੱਸ਼ਟ ਨਹੀਂ ਦੱਸਿਆ।

ਐਫ-35 ਫਾਈਟਰ ਜਹਾਜ਼ ਦੀਆਂ ਖ਼ਾਸੀਅਤਾਂ ਹਨ-

 • ਇਹ ਸੱਚ ਹੈ ਕਿ ਇਸਰਾਇਲ ਆਪਣੇ ਸੈਨਿਕ ਮੁਹਿੰਮਾਂ ਨੂੰ ਚੁੱਪਚਾਪ ਅੰਜ਼ਾਮ ਦਿੰਦਾ ਹੈ ਅਤੇ ਹੋ ਸਕਦਾ ਹੈ ਕਿ ਜਨਵਰੀ 'ਚ ਵੀ ਇਸ ਦੀ ਵਰਤੋਂ ਕੀਤੀ ਗਈ ਹੋਵੇ।
 • ਅਮਰੀਕਾ ਤੋਂ ਬਾਅਦ ਇਸਰਾਇਲ ਪਹਿਲਾ ਦੇਸ ਹੈ, ਜਿਸ ਨੇ ਇੱਕ ਸੀਟ ਵਾਲੇ ਇਸ ਜਹਾਜ਼ ਨੂੰ ਖਰੀਦਿਆ ਹੈ। ਇਸਰਾਇਲ ਨੇ 50ਐਫ-35 ਦਾ ਆਰਡਰ ਦਿੱਤਾ ਸੀ। ਜਿਸ ਵਿੱਚ ਉਨ੍ਹਾਂ ਨੂੰ 9 ਜਹਾਜ਼ ਮਿਲ ਚੁੱਕੇ ਹਨ।
 • ਇਸਰਾਇਲ ਨੇ ਇਸ ਜਹਾਜ਼ ਨੂੰ ਨਾਮ ਦਿੱਤਾ ਹੈ, "ਆਦਿਰ" ਯਾਨਿ ਤਾਕਤਵਰ। ਇਸਰਾਈਲ ਇਸ ਨੂੰ ਜੰਗ ਵਿੱਚ ਖੇਡ ਬਦਲਣ ਦੀ ਸਮਰਥਾ ਰੱਖਣ ਵਾਲਾ" ਕਹਿੰਦਾ ਹੈ।
 • ਇਸ ਲੜਾਕੂ ਜਹਾਜ਼ ਨੂੰ ਅਜਿਹੀ ਤਕਨੀਕ ਨਾਲ ਬਣਾਇਆ ਗਿਆ ਹੈ ਜਿਸ ਕਾਰਨ ਇਹ ਰਡਾਰ ਦੀ ਪਕੜ ਤੋਂ ਬੱਚ ਨਿਕਲਣ ਦੀ ਸਮਰਥਾ ਰੱਖਦਾ ਹੈ।
 • ਰਡਾਰ 'ਚ ਨਾ ਦਿਖਣ ਦੇ ਕਾਰਨ ਇਹ ਦੁਸ਼ਮਣਾਂ ਦੇ ਜਹਾਜ਼ਾਂ ਨੂੰ ਥੋੜ੍ਹੇ ਸਮੇਂ 'ਚ ਹੀ ਹੇਠਾਂ ਸੁੱਟ ਸਕਦਾ ਹੈ। ਇਸ ਵਿੱਚ ਖਾ਼ਸ ਸੈਂਸਰ ਲੱਗੇ ਹੋਏ ਹਨ, ਜਿਸ ਕਾਰਨ ਡਾਟਾ ਜਲਦ ਹੀ ਸੈਨਿਕ ਕਮਾਂਡਰਾਂ ਨਾਲ ਸਾਂਝਾ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਇਹ ਜਹਾਜ਼ ਰਡਾਰ ਨੂੰ ਜਾਮ ਕਰਨ ਦੀ ਸਮਰਥਾ ਰੱਖਦਾ ਹੈ।
 • ਐਫ-35 ਜਹਾਜ਼ ਦੇ ਤਿੰਨ ਪ੍ਰਕਾਰ ਹਨ-ਪਹਿਲਾ ਐਫ-35 ਜੋ ਆਮ ਜਹਾਜ਼ਾਂ ਵਾਂਗ ਟੇਕਆਫ ਕਰਦਾ ਹੈ, ਦੂਜਾ ਐਫ-35ਬੀ ਜੋ ਸਿੱਧੇ ਹੈਲੀਕਾਪਟਰ ਵਾਂਗ ਲੈਂਡ ਕਰ ਸਕਦਾ ਹੈ ਯਾਨਿ ਵਰਟੀਕਲ ਦੀ ਸਮਰਥਾ ਰੱਖਦਾ ਹੈ ਅਤੇ ਤੀਜਾ ਐਫ-35ਸੀ ਜੋ ਏਅਰਕ੍ਰਾਫਟ ਕੈਰੀਅਕ ਯਾਨਿ ਜੰਗੀਬੇੜਿਆਂ ਤੋਂ ਉਡਾਣ ਭਰ ਸਕਦਾ ਹੈ।

ਤਸਵੀਰ ਸਰੋਤ, Getty Images

ਐਫ-35 ਨੂੰ ਦੁਨੀਆਂ ਦਾ ਸਭ ਤੋਂ ਮਹਿੰਗਾ ਲੜਾਕੂ ਜਹਾਜ਼ ਕਿਹਾ ਜਾ ਰਿਹਾ ਹੈ। ਹਾਲ ਹੀ ਵਿੱਚ ਇਸ ਦੀ ਕੀਮਤ ਅਤੇ ਇਸ ਦੀ ਮਾਰਕ ਸਮਰੱਥਾ ਬਾਰੇ ਕਾਫੀ ਆਲੋਚਨਾ ਹੋਈ ਹੈ।

2016 ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਨ੍ਹਾਂ ਦੀਆਂ ਕੀਮਤਾਂ ਨੂੰ ਲੈ ਕੇ ਆਲੋਚਨਾ ਕੀਤੀ ਸੀ। ਇੱਕ ਐਫ-35 ਜਹਾਜ਼ ਦੀ ਕੀਮਤ ਕਰੀਬ 100 ਮਿਲੀਅਨ ਡਾਲਰ ਹੈ

ਇਸ ਤੋਂ ਬਾਅਦ ਰੱਖਿਆ ਮੰਤਰੀ ਜੈਮਸ ਮੈਟਿਸ ਨੇ ਇੱਕ ਸੈਨਿਕ ਪ੍ਰੋਗਰਾਮ 'ਚ ਇਸ ਦੀ ਵਰਤੋਂ ਦਾ ਬਚਾਅ ਕੀਤਾ ਸੀ।

ਇਸਦੀਆਂ ਵਿਸ਼ੇਸ਼ਤਾਵਾਂ

 • ਖਾਲੀ ਜਹਾਜ਼ ਦਾ ਭਾਰ-13,154 ਕਿਲੋਗ੍ਰਾਮ
 • ਟੇਕਆਫ ਸਮੇਂ ਭਾਰ-31,800 ਕਿਲੋਗ੍ਰਾਮ
 • ਰੇਂਜ-2,200
 • ਅੰਦਰੂਨੀ ਬਾਲਣ-8,391 ਕਿਲੋਗ੍ਰਾਮ
 • ਅੰਦਰੂਨੀ ਬਾਲਣ ਨਾਲ ਉਡਾਣ ਦੀ ਦੂਰੀ-1,239
 • ਵਿੰਗ ਏਰੀਆ-42.7ਐਮ2
 • ਚੌੜਾਈ-10.7 ਮੀਟਰ
 • ਲੰਬਾਈ-15.4 ਮੀਟਰ

ਤਸਵੀਰ ਸਰੋਤ, Getty Images

ਅਮਰੀਕੀ ਤੋਂ ਪਹਿਲਾਂ ਵਰਤੋਂ ਦਾ ਦਾਅਵਾ

ਯੇਰੂਸ਼ਲਮ 'ਚ ਬੀਬੀਸੀ ਪੱਤਰਕਾਰ ਟੌਮ ਬੈਟਮੈਨ ਕਹਿੰਦੇ ਹਨ ਇਸਰਾਈਲ ਅਮਰੀਕੀਆਂ ਤੋਂ ਪਹਿਲਾਂ ਐਫ-35 ਦਾ ਇਸਤੇਮਾਲ ਕਰਨ ਦਾ ਦਾਅਵਾ ਕਰਦਾ ਹੈ।

ਇਸ ਦੇ ਪਿੱਛੇ ਦਾ ਕਾਰਨ ਸੈਨਿਕ ਤਾਕਤ ਦਾ ਪ੍ਰਦਰਸ਼ਨ ਕਰਨਾ ਵੀ ਹੋ ਸਕਦਾ ਹੈ। ਇਸਰਾਇਲ ਨੂੰ ਲਗਦਾ ਹੈ ਕਿ ਈਰਾਨ ਦੇ ਸੁਰੱਖਿਆ ਬਲ ਉਸ ਨੂੰ ਡਰਾਉਣ ਲਈ ਸੀਰੀਆ ਵਿੱਚ ਆਉਣ ਦੀ ਕੋਸ਼ਿਸ਼ ਕਰ ਰਹੇ ਹਨ।

ਤਸਵੀਰ ਸਰੋਤ, Getty Images

ਇਸਰਾਇਲ ਦਾ ਕਹਿਣਾ ਹੈ ਕਿ ਸੀਰੀਆ ਵਿੱਚ ਕੀਤੇ ਗਏ ਹਾਲ ਹੀ ਦੇ ਹਵਾਈ ਹਮਲੇ ਈਰਾਨੀ ਸੈਨਿਕ ਬੁਨਿਆਦੀ ਢਾਂਚਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਨ।

ਇਸਰਾਇਲ ਦੇ ਇਹ ਹਮਲੇ ਕਬਜ਼ਾ ਕੀਤੇ ਗਏ ਗੋਲਨ ਪਹਾੜੀਆਂ 'ਚ ਇਸਰਾਈਲ ਸਾਨਾ 'ਤੇ ਹੋਏ ਰਾਕੇਟ ਹਮਲਿਆਂ ਦੇ ਜਵਾਬ 'ਚ ਸਨ।

ਇੱਕ ਮਿਲਟਰੀ ਬਲਾਗ ਨੇ ਸਾਲ 2015 'ਚ ਕਿਹਾ ਸੀ ਕਿ ਐਫ-35 ਵਧੇਰੇ ਤੇਜ਼ ਨਹੀਂ ਹੈ ਅਤੇ ਇਹ ਐਫ-16 ਨੂੰ ਹਵਾਈ ਮੁਕਾਬਲੇ 'ਚ ਨਹੀਂ ਹਰਾ ਸਕਦਾ ਹੈ।

ਵਿਸ਼ਲੇਸ਼ਕ ਕਹਿੰਦੇ ਹਨ ਕਿ ਰਡਾਰ ਤੋਂ ਬਚ ਨਿਕਲਣ ਦੀ ਤਕਨੀਕ ਨਾਲ ਹਵਾਈ ਹਮਲੇ 'ਚ ਮਾਰ ਕਰਨ ਦੀ ਸਮਰਥਾ 'ਤੇ ਅਸਰ ਪੈਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)