ਤਸਵੀਰਾਂ: 4 ਘੰਟਿਆਂ ਵਿੱਚ 15000 ਵਾਰ ਕੜਕੀ ਬਿਜਲੀ

ਲੰਡਨ ਵਿੱਚ ਬਿਜਲੀ ਦਾ ਹੜਕੰਪ
ਤਸਵੀਰ ਕੈਪਸ਼ਨ,

ਲੰਡਨ ਵਿੱਚ ਕੈਨੇਰਾ ਵਾਰਫ ਦਾ ਨਜ਼ਾਰਾ

ਦੱਖਣੀ ਬ੍ਰਿਟੇਨ ਵਿੱਚ ਤੂਫਾਨ ਅਤੇ ਬਾਰਿਸ਼ ਨੇ ਸ਼ਨੀਵਾਰ ਨੂੰ ਜ਼ੋਰ ਦਾ ਸੱਦਾ ਦਿੱਤਾ ਜਿਸ ਤੋਂ ਬਾਅਦ ਜ਼ਬਰਦਸਤ ਬਿਜਲੀ ਵੀ ਕੜਕੀ। ਬੀਬੀਸੀ ਵੈਧਰ ਮੁਤਾਬਕ ਸ਼ਨੀਵਾਰ ਰਾਤ ਨੂੰ ਚਾਰ ਘੰਟਿਆਂ ਵਿੱਚ 15,000 ਵਾਰ ਬਿਜਲੀ ਕੜਕੀ।

ਮੌਸਮ ਵਿਭਾਗ ਨੇ ਭਾਰੀ ਮੀਂਹ ਅਤੇ ਬਾੜ ਦੀ ਚੇਤਾਨਵੀ ਦਿੱਤੀ ਹੈ।

ਤਸਵੀਰ ਕੈਪਸ਼ਨ,

ਪੌਲ ਗਰੀਨਫੋਰਡ ਕੈਮਪਿੰਗ ਕਰ ਰਹੇ ਸਨ ਜਦ ਬਿਜਲੀ ਕੜਕੀ

ਸਟੈਨਵੇਅ, ਐਸੈਕਸ ਵਿੱਚ ਬਿਜਲੀ ਕਰਕੇ ਇੱਕ ਘਰ ਦੀ ਛੱਤ ਨੂੰ ਅੱਗ ਵੀ ਲੱਗ ਗਈ।

ਤਸਵੀਰ ਕੈਪਸ਼ਨ,

ਮੌਸਮ ਵਿਭਾਗ ਨੇ ਕਿਹਾ ਹੈ ਕਿ ਬਿਜਲੀ ਕਾਰਨ ਇਮਾਰਤਾਂ ਨੂੰ ਨੁਕਸਾਨ ਹੋ ਸਕਦਾ ਹੈ

ਕਈ ਲੋਕ ਇਸਨੂੰ ਰਿਕਾਰਡ ਕਰਨ ਲਈ ਘਰੋਂ ਬਾਹਰ ਵੀ ਨਿੱਕਲੇ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਤੱਕ ਅਜਿਹੀ ਬਿਜਲੀ ਕਦੇ ਨਹੀਂ ਵੇਖੀ ਗਈ ਹੈ।

ਤਸਵੀਰ ਕੈਪਸ਼ਨ,

ਬਿਜਲੀ ਕਰਕੇ ਆਸਮਾਨ ਜਾਮਨੀ ਰੰਗ ਦਾ ਹੋ ਗਿਆ ਸੀ

ਮੌਸਮ ਵਿਭਾਗ ਨੇ ਕਿਹਾ ਕਿ ਬਾੜ, ਬਿਜਲੀ ਅਤੇ ਤੂਫਾਨ ਕਰਕੇ ਇਮਾਰਤਾਂ ਨੂੰ ਨੁਕਸਾਨ ਵੀ ਹੋ ਸਕਦਾ ਹੈ।

ਤਸਵੀਰ ਕੈਪਸ਼ਨ,

ਪੱਛਮ ਲੰਡਮ ਦਾ ਮੰਜ਼ਰ

ਤਸਵੀਰਾਂ ਰਾਹੀਂ ਵੇਖੋ ਇਸ ਬਿਜਲੀ ਨੇ ਲੰਡਨ ਵਿੱਚ ਕੀ ਮੰਜ਼ਰ ਪੈਦਾ ਕੀਤਾ।

ਤਸਵੀਰ ਕੈਪਸ਼ਨ,

ਲੰਡਨ ਦੇ ਵੈਂਬਲੀ ਸਟੇਡੀਅਮ ਦੇ ਉੱਤੇ ਦਾ ਨਜ਼ਾਰਾ

ਗਰਮ ਸ਼ਨੀਵਾਰ ਤੋਂ ਬਾਅਦ ਸ਼ਾਮ ਨੰ ਬਿਜਲੀ ਕੜਕੀ ਸੀ। ਸਵੇਰੇ ਦਾ ਤਾਪਮਾਨ 27.3 ਸੈਲਸਿਅਸ ਸੀ।

ਓਮਾਨ ਵਿੱਚ ਸਮੁੰਦਰੀ ਝੱਖੜ

ਓਮਾਨ ਵਿੱਚ ਆਏ ਸਮੁੰਦਰੀ ਝੱਖੜ ਕਾਰਨ ਇੱਕ 12 ਸਾਲ ਦੀ ਕੁੜੀ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਜ਼ਖ਼ਮੀ ਹੋ ਗਏ।

ਸਮੁੰਦਰ ਦੇ ਕੋਲ ਰਹਿੰਦੇ ਹਜ਼ਾਰਾਂ ਲੋਕ ਸੁਰੱਖਿਅਤ ਥਾਵਾਂ 'ਤੇ ਚਲੇ ਗਏ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)