ਪੜ੍ਹਾਈ ਲਈ ਕਿਹੜੇ ਦੇਸ ਹਨ ਸਭ ਤੋਂ ਵਧੀਆ

ਲੰਡਨ ਦੀ ਵਿਦਿਆਰਥਣ Image copyright Getty Images
ਫੋਟੋ ਕੈਪਸ਼ਨ ਲੰਡਨ ਵਿੱਚ ਟੌਪ ਦੀਆਂ ਯੁਨੀਵਰਸਿਟੀਆਂ ਅਤੇ ਕਲਾ ਨਾਲ ਜੁੜੀਆਂ ਸੰਸਥਾਵਾਂ ਹਨ

ਯੁਨੀਵਰਸਿਟੀ ਵਿੱਚ ਪੜ੍ਹਣ ਵਾਲੇ ਵਿਦਿਆਰਥੀਆਂ ਲਈ ਲੰਡਨ ਨੂੰ ਦੁਨੀਆਂ ਦਾ ਸਭ ਤੋਂ ਵਧੀਆ ਸ਼ਹਿਰ ਮੰਨਿਆ ਗਿਆ ਹੈ। QS ਡਾਟਾ ਸਮੀਖਿਅਕਾਂ ਵੱਲੋਂ ਦਿੱਤੇ ਡਾਟਾ ਵਿੱਚ ਪਹਿਲਾਂ ਮੌਨਟ੍ਰੀਐਲ ਅਤੇ ਪੈਰਿਸ ਪਹਿਲੇ ਨੰਬਰ 'ਤੇ ਸਨ।

ਰੇਟਿੰਗ ਇਨ੍ਹਾਂ ਤਰਜ਼ਾਂ 'ਤੇ ਆਧਾਰਿਤ ਹੈ - ਸ਼ਹਿਰ ਵਿੱਚ ਕਿੰਨੀਆਂ ਵਧੀਆਂ ਯੂਨੀਵਰਸਿਟੀਆਂ ਹਨ, ਨੌਕਰੀਆਂ ਦਾ ਬਾਜ਼ਾਰ ਕਿਹੋ ਜਿਹਾ ਹੈ, ਕਿੰਨੇ ਵੱਖ ਵੱਖ ਭਾਈਚਾਰੇ ਵੱਸਦੇ ਹਨ ਅਤੇ ਲੋਕਾਂ ਦੇ ਜੀਵਨ ਦੀ ਗੁਣਵੱਤਾ ਕੀ ਹੈ।

ਵਿਦਿਆਰਥੀਆਂ ਲਈ ਜੋ ਇੱਕ ਕਮੀ ਹੈ ਉਹ ਹੈ ਮਹਿੰਗਾਈ।

ਕਲਾ ਅਤੇ ਵਿਰਸੇ ਦਾ ਸ਼ਹਿਰ

ਲੰਡਨ ਵਿੱਚ ਕਈ ਵਰਲਡ ਕਲਾਸ ਸੰਸਥਾਵਾਂ ਹਨ ਜਿਵੇਂ ਕਿ ਇਮਪੀਰੀਅਲ ਕਾਲਜ, ਯੁਨੀਵਰਸਿਟੀ ਕਾਲਜ ਲੰਡਨ, ਦਿ ਲੰਡਨ ਸਕੂਲ ਆਫ ਇਕੋਨੌਮਿਕਸ ਅਤੇ ਕਿੰਗਜ਼ ਕਾਲਜ।

ਮਿਊਜ਼ਿਅਮ, ਸਿਨੇਮਾਘਰ, ਰੰਗਮੰਚ ਅਤੇ ਹੋਟਲ ਵੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਦੇ ਹਨ।

ਅਦਾਰਿਆਂ ਨਾਲ ਜੁੜ ਕੇ ਨੌਕਰੀ ਲੱਭਣ ਲਈ ਵੀ ਇਹ ਇੱਕ ਵਧੀਆ ਥਾਂ ਮੰਨੀ ਜਾਂਦੀ ਹੈ।

ਕੌਮਾਂਤਰੀ ਸ਼ਹਿਰ ਹੋਣ ਲਈ ਲੰਡਨ ਨੂੰ ਸਭ ਤੋਂ ਵੱਧ ਨੰਬਰ ਮਿਲੇ।

ਇੱਥੇ ਵੱਖ ਵੱਖ ਭਾਈਚਾਰੇ ਹਨ, ਇਸਲਈ ਵਿਦੇਸ਼ੀ ਵਿਦਿਆਰਥੀ ਇਕੱਲਾ ਮਹਿਸੂਸ ਨਹੀਂ ਕਰਦੇ।

ਪਰ ਜਦੋਂ ਖਰਚੇ ਦੀ ਗੱਲ ਆਉਂਦੀ ਹੈ ਤਾਂ ਲੰਡਨ ਵਿਦਿਆਰਥੀਆਂ ਨੂੰ ਬਹੁਤ ਮਹਿੰਗਾ ਪੈਂਦਾ ਹੈ।

ਟੋਕੀਓ ਦੀ ਖਿੱਚ ਕਿਉਂ?

ਦੂਜੇ ਨੰਬਰ 'ਤੇ ਟੋਕੀਓ ਸ਼ਹਿਰ ਆਉਂਦਾ ਹੈ। ਟੋਕੀਓ ਵੱਧ ਸੁਰੱਖਿਆ, ਘੱਟ ਪ੍ਰਦੂਸ਼ਣ ਅਤੇ ਜੀਵਨ ਦੀ ਗੁਣਵੱਤਾ ਦੇ ਮਾਮਲੇ ਵਿੱਚ ਅੱਗੇ ਹੈ।

ਇਸ ਮਾਮਲੇ ਵਿੱਚ ਕੈਨੇਡਾ ਦਾ ਟੋਰੌਂਟੋ ਟੋਕੀਓ ਅਤੇ ਐਮਸਟਰਡੈਮ ਤੋਂ ਵੀ ਅੱਗੇ ਹੈ।

ਆਸਟਰੇਲੀਆ ਵੀ ਵਿਦੇਸ਼ੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਦੀ ਹੋੜ ਵਿੱਚ ਲੱਗਿਆ ਹੈ।

Image copyright Getty Images
ਫੋਟੋ ਕੈਪਸ਼ਨ ਟੋਕਯੋ ਟੌਪ 30 ਸ਼ਹਿਰਾਂ ਵਿੱਚ ਦੂਜੇ ਨੰਬਰ 'ਤੇ ਹੈ

ਟੌਪ 30 ਦੀ ਲਿਸਟ ਵਿੱਚ ਮੈਲਬੌਰਨ ਤੀਜੇ ਨੰਬਰ 'ਤੇ ਹੈ ਅਤੇ ਸਿਡਨੀ ਨੌਂਵੇ।

ਦੋਵੇਂ ਸ਼ਹਿਰਾਂ ਵਿੱਚ ਬੱਚਿਆਂ ਨੂੰ ਖੁੱਲਾ ਮਾਹੌਲ ਮਿਲਦਾ ਹੈ ਖਾਸ ਕਰ ਕੇ ਕੈਨੇਡੀਅਨ ਅਤੇ ਨਿਊਜ਼ੀਲੈਂਡ ਦੀਆਂ ਸੰਸਥਾਵਾਂ ਵਿੱਚ।

ਐਡਿਨਬਰਗ ਸਕੌਟਲੈਂਡ ਦਾ ਸਭ ਤੋਂ ਵਧੀਆ ਯੁਨੀਵਰਸਿਟੀਜ਼ ਦਾ ਸ਼ਹਿਰ ਹੈ। ਸੂਚੀ ਵਿੱਚ ਇਹ 16ਵੇਂ ਨੰਬਰ 'ਤੇ ਆਉਂਦਾ ਹੈ।

ਸ਼ਹਿਰ ਜੋ ਖੁੱਲੇ ਦਿਲ ਨਾਲ ਸੁਆਗਤ ਕਰਦੇ ਹਨ

ਟੌਪ 10 ਸ਼ਹਿਰਾਂ ਵਿੱਚ ਅਮਰੀਕਾ ਦਾ ਕੋਈ ਸ਼ਹਿਰ ਨਹੀਂ ਹੈ।

ਟੌਪ 30 ਵਿੱਚ ਬੌਸਟਨ ਅਤੇ ਨਿਊ ਯੌਰਕ ਹਨ।

ਕਈ ਸਾਲਾਂ ਤੋਂ ਟੌਪ 'ਤੇ ਰਿਹਾ ਪੈਰਿਸ ਇਸ ਸਾਲ ਪੰਜਵੇਂ ਨੰਬਰ 'ਤੇ ਹੈ।

Image copyright Getty Images
ਫੋਟੋ ਕੈਪਸ਼ਨ ਮੈਲਬੌਰਨ

ਸਭ ਤੋਂ ਸਸਤੇ ਸ਼ਹਿਰਾਂ ਵਿੱਚ ਹੰਗਰੀ ਦਾ ਬੁਡਾਪੈਸਟ ਟੌਪ 'ਤੇ ਹੈ, ਦੂਜੇ ਨੰਬਰ 'ਤੇ ਮਲੇਸ਼ੀਆ ਦਾ ਕੁਆਲਾ ਲਾਮਪੁਰ ਹੈ।

67000 ਅਪਲਾਈ ਕਰਨ ਵਾਲੇ ਵਿਦਿਆਰਥੀਆਂ 'ਤੇ ਆਧਾਰਿਤ ਇੰਟਰਨੈਸ਼ਨਲ ਸਟੂ਼ਡੈਂਟ ਸਰਵੇਅ ਮੁਤਾਬਕ ਬਰੈਗਜ਼ਿਟ ਤੋਂ ਬਾਅਦ ਯੁਰਪੀਅਨ ਯੂਨੀਅਨ ਦੇ 39 ਫੀਸਦ ਵਿਦਿਆਰਥੀਆਂ ਦੀ ਯੂਕੇ ਵਿੱਚ ਪੜ੍ਹਣ ਲਈ ਦਿਲਚਸਪੀ ਘਟੀ ਹੈ।

ਉਨ੍ਹਾਂ ਨੂੰ ਡਰ ਹੈ ਕਿ ਬਰੈਗਜ਼ਿਟ ਤੋਂ ਬਾਅਦ ਯੂਕੇ ਦੀਆਂ ਯੁਨੀਵਰਸਿਟੀਆਂ ਹੋਰ ਵੀ ਮਹਿੰਗੀਆਂ ਹੋ ਜਾਣਗੀਆਂ ਅਤੇ ਯੁਰਪੀਅਨ ਯੂਨੀਅਨ ਤੋਂ ਆ ਰਹੇ ਵਿਦਿਆਰਥੀਆਂ ਦਾ ਖੁੱਲੇ ਦਿਲ ਨਾਲ ਸੁਆਗਤ ਨਹੀਂ ਕੀਤਾ ਜਾਵੇਗਾ।

ਸਟੂਡੈਂਟ ਵੀਜ਼ਾ

ਲੰਡਨ ਦੇ ਟੌਪ 'ਤੇ ਆਉਣ ਤੋਂ ਬਾਅਦ ਵਿਦੇਸ਼ੀ ਵਿਦਿਆਰਥੀਆਂ ਅਤੇ ਵੀਜ਼ਾ ਦੀ ਮੰਜ਼ੂਰੀ ਵੱਲ ਯੂਕੇ ਦੇ ਰੁੱਖ ਨੂੰ ਲੈ ਕੇ ਵੀ ਬਹਿਸ ਛਿੜ ਸਕਦੀ ਹੈ।

ਹਾਈਅਰ ਐਜੂਕੇਸ਼ਨ ਪਾਲਿਸੀ ਇਨਸਟੀਟਿਊਟ ਵੱਲੋਂ ਕੀਤੀ ਗਈ ਇੱਕ ਸਟਡੀ ਮੁਤਾਬਕ ਯੂਕੇ ਦੀ ਅਰਥਵਿਵਸਥਾ ਨੂੰ ਵਿਦੇਸ਼ੀ ਵਿਦਿਆਰਥੀਆਂ ਵੱਲੋਂ ਹਰ ਸਾਲ 20 ਬਿਲੀਅਨ ਪਾਉਂਡਸ ਦਾ ਯੋਗਦਾਨ ਹੈ।

ਇਸ ਤੋਂ ਬਾਅਦ ਵਿਦੇਸ਼ੀ ਵਿਦਿਆਰਥੀਆਂ ਦੇ ਆਉਣ 'ਤੇ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ।

2018 ਵਿੱਚ ਵਿਦਿਆਰਥੀਆਂ ਲਈ ਸਭ ਤੋਂ ਵਧੀਆ ਸ਼ਹਿਰ

 1. ਲੰਡਨ
 2. ਟੋਕੀਓ
 3. ਮੈਲਬੌਰਨ
 4. ਮੌਨਟ੍ਰੀਐਲ
 5. ਪੈਰਿਸ
 6. ਮਿਊਨਿਕ
 7. ਬਰਲਿਨ
 8. ਜ਼ਿਊਰਿਕ
 9. ਸਿਡਨੀ
 10. ਸਿਓਲ
 11. ਵਿਐਨਾ
 12. ਹੌਂਗ ਕੌਂਗ
 13. ਟੋਰੌਂਟੋ
 14. ਬੌਸਟਨ
 15. ਸਿੰਗਾਪੁਰ
 16. ਐਡਿਨਬਰਗ
 17. ਵੈਨਕੁਵਰ
 18. ਨਿਊ ਯੌਰਕ
 19. ਕਯੋਟੋ-ਓਸਾਕਾ-ਕੋਬ
 20. ਟਾਇਪੇ
 21. ਬ੍ਰਿਸਬੇਨ
 22. ਕੈਨਬਰਾ
 23. ਔਕਲੈਂਡ
 24. ਬੁਐਨੋਸਾਇਰਸ
 25. ਮੈਨਚੈਸਟਰ
 26. ਬੀਜਿੰਗ
 27. ਐਮਸਟਰਡੈਮ
 28. ਮੌਸਕੋ
 29. ਸ਼ਾਨਘਾਈ
 30. ਪਰਾਗ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਤਾਜ਼ਾ ਘਟਨਾਕ੍ਰਮ

ਕੋਰੋਨਾਵਾਇਰਸ ਅਪਡੇਟ: ਐੱਚਸੀਕਿਉਂ ਦਵਾਈ 'ਤੇ WHO ਦੀ ਨਾਂਹ, ਪਰ ਭਾਰਤ ਦੀ ਹਾਂ, ਕਿਉਂ?

ਕੋਰੋਨਾਵਾਇਰਸ ਲੌਕਡਾਊਨ: ਹਿੰਦੀ ਫ਼ਿਲਮਾਂ ਦੇ ਖ਼ਲਨਾਇਕ ਸੋਨੂੰ ਸੂਦ ਮੁੰਬਈ ਦੀਆਂ ਸੜਕਾਂ 'ਤੇ ਬਣੇ ਨਾਇਕ

ਕੋਰੋਨਾਵਾਇਰਸ ਦਾ ਇਲਾਜ: ਇਹ ਖਾਓ ਤੇ ਇਹ ਪਾਓ ਦੇ ਦਾਅਵਿਆਂ ਦੀ ਪੜਤਾਲੀਆ ਰਿਪੋਰਟ

ਕੋਰੋਨਾਵਾਇਰਸ ਦਾ ਸਿਖ਼ਰ : ਕੀ ਜੂਨ -ਜੁਲਾਈ ਵਾਕਈ ਭਾਰਤ ਵਿਚ ਸੰਕਟ ਦੇ ਸਿਖ਼ਰ ਹੋਣਗੇ

ਕੋਰੋਨਾਵਾਇਰਸ ਲੌਕਡਾਊਨ ਨੇ ਕਰਵਾਈ ਪੰਜਾਬ ਦੇ ਇਨ੍ਹਾਂ ਅਲੋਪ ਹੋ ਰਹੇ ਪੰਛੀਆਂ ਦੀ ਵਾਪਸੀ

ਕੋਰੋਨਾਵਾਇਰਸ: ਇਹ ਜੋੜਾ 'ਲੰਬੇ' ਹਨੀਮੂਨ 'ਚ ਕਿਵੇਂ ਫਸਿਆ

ਕੋਰੋਨਾਵਾਇਰਸ: ਨਰਸ ਜੋ ਆਪਣੇ ਦੋ ਸਾਲ ਦੇ ਪੁੱਤਰ ਨੂੰ 5 ਹਫ਼ਤਿਆਂ ਤੋਂ ਗਲੇ ਨਹੀਂ ਲਗਾ ਸਕੀ

ਯੂਕੇ ਦੇ ਗੁਰਦੁਆਰੇ 'ਚ ਭੰਨਤੋੜ: ਅਕਾਲ ਤਖ਼ਤ ਵਲੋਂ ਨਸਲੀ ਹਿੰਸਾ ਖ਼ਿਲਾਫ਼ ਇਕਜੁਟਤਾ ਦਾ ਸੱਦਾ

ਭਾਰਤ 'ਚ ਜੁਲਾਈ ਤੱਕ 21 ਲੱਖ ਕੋਰੋਨਾ ਮਰੀਜ਼ ਹੋਣ ਪਿੱਛੇ ਕੀ ਤਰਕ ਹੈ