54 ਸਾਲਾ ਅਦਾਕਾਰਾ ਬ੍ਰਿਗੀਟੀ ਨੀਲਸਨ ਗਰਭਵਤੀ

Brigitte Nielsen

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

54 ਸਾਲਾਂ ਅਦਾਕਾਰ ਬ੍ਰਿਗੀਟੀ ਨੀਲਸਨ ਮਾਂ ਬਣਨ ਵਾਲੀ ਹੈ

54 ਸਾਲਾਂ ਅਦਾਕਾਰ ਬ੍ਰਿਗੀਟੀ ਨੀਲਸਨ ਦੇ ਐਲਾਨ ਕਰਦਿਆਂ ਕਿਹਾ ਕਿ ਉਹ ਮਾਂ ਬਣਨ ਵਾਲੇ ਹਨ ਅਤੇ ਬੱਚੇ ਦੇ ਪਿਤਾ ਮਾਟੀਆ ਡੇਸੀ ਹਨ।

ਦਰਅਸਲ ਇਹ ਬ੍ਰਿਗੀਟੀ ਦੀ ਪੰਜਵੀ ਸੰਤਾਨ ਹੋਵੇਗੀ ਅਤੇ ਪਤੀ ਮਾਟੀਆ ਨਾਲ ਪਹਿਲੀ। ਜਿੰਨਾਂ ਨਾਲ ਉਨ੍ਹਾਂ ਨੇ 2006 ਵਿੱਚ ਵਿਆਹ ਕਰਵਾਇਆ ਸੀ।

ਨੀਲਸਨ ਇੱਕ ਸਫਲ ਮਾਡਲ ਵੀ ਰਹੇ ਹਨ ਅਤੇ ਪਲੇਅਬੋਏ ਮੈਗ਼ਜ਼ੀਨ 'ਤੇ ਕਈ ਵਾਰ ਉਨ੍ਹਾਂ ਨੂੰ ਦੇਖਿਆ ਗਿਆ ਹੈ।

ਉਹ ਸਾਲ 2005 ਦੌਰਾਨ ਬ੍ਰਿਟੇਨ ਦੇ ਰੀਐਇਲਟੀ ਟੈਲੀਵਿਜ਼ਨ ਸ਼ੋਅ 'ਬਿਗ ਬ੍ਰਦਰ' ਵਿੱਚ ਤੀਜੀ ਥਾਂ ਹਾਸਿਲ ਕਰਕੇ ਚਰਚਾ 'ਚ ਆਏ ਸਨ।

2008 ਵਿੱਚ ਉਨ੍ਹਾਂ ਨੇ ਡਾਕਟਰ ਡ੍ਰਿਊ ਦੇ ਨਾਲ 'ਸੈਲੇਬ੍ਰਿਟੀ ਰਿਹਾਬ' 'ਚ ਹਿੱਸਾ ਲਿਆ ਅਤੇ ਇਸ ਵਿੱਚ ਉਨ੍ਹਾਂ ਨੂੰ ਹੋਰਨਾਂ ਹਸਤੀਆਂ ਨਾਲ ਡਰੱਗ ਅਤੇ ਸ਼ਰਾਬ ਦੀ ਲਤ ਤੋਂ ਨਿਜ਼ਾਤ ਪਾਉਂਦਿਆਂ ਦੇਖਿਆ।

ਨੀਲਸਨ ਨੇ ਜੈਨਟ ਜੈਕਸਨ ਅਤੇ ਰੈਚਲ ਵੀਜ਼ ਸਣੇ 40 ਦੀ ਉਮਰ ਤੋਂ ਬਾਅਦ ਬੱਚੇ ਪੈਦਾ ਕਰਨ ਵਾਲੀਆਂ ਔਰਤਾਂ ਵਿੱਚ ਆਪਣਾ ਸ਼ੁਮਾਰ ਕਰ ਲਿਆ ਹੈ।

48 ਸਾਲਾ ਨੇ ਵੀਜ਼ ਨੇ ਅਪ੍ਰੈਲ ਵਿੱਚ ਦੱਸਿਆ ਸੀ ਕਿ ਉਹ ਮਾਂ ਬਣਨ ਵਾਲੀ ਹੈ ਅਤੇ ਜੈਨਟ ਨੇ 50 ਦੀ ਉਮਰ ਵਿੱਚ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)