ਦੁਨੀਆਂ ਟ੍ਰੈਫਿਕ ਅਤੇ ਪ੍ਰਦੂਸ਼ਣ ਦੇ ਹੱਲ ਲਈ ਸਾਈਕਲ ਵੱਲ ਦੇਖ ਰਹੀ ਹੈ

ਸਾਈਕਲ ਉੱਤੇ ਸਵਾਰ ਇੱਕ ਸਕੂਲੀ ਲੜਕਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਕਈ ਸ਼ਹਿਰਾਂ ਦੀ ਹਵਾ ਦੀਵਾਲੀ ਤੋਂ ਬਾਅਦ ਜਿੰਨੀ ਖ਼ਰਾਬ ਹੋ ਜਾਂਦੀ ਹੈ ਅਜਿਹੇ ਵਿੱਚ ਸਾਈਕਲ ਇੱਕ ਉਮੀਦ ਹੋ ਸਕਦਾ ਹੈ।

ਪੰਜਾਬ ਦੇ ਤਿੰਨ ਸ਼ਹਿਰ, ਮੰਡੀ ਗੋਬਿੰਦਗੜ੍ਹ, ਖੰਨਾ ਅਤੇ ਲੁਧਿਆਣਾ ਦੀ ਹਵਾ ਦਿੱਲੀ ਨਾਲੋਂ ਵੀ ਜ਼ਹਿਰੀਲੀ ਸੀ ਜਦਕਿ ਅੰਮ੍ਰਿਤਸਰ ਅਤੇ ਰੂਪਨਗਰ ਵੀ ਸਭ ਤੋਂ ਮਾੜੀ ਹਵਾ ਵਾਲੇ ਸ਼ਹਿਰ ਗਿਣੇ ਗਏ।

ਖ਼ਬਰਾਂ ਮੁਤਾਬਕ ਪੰਜਾਬ ਦੇ ਇਨ੍ਹਾਂ ਸ਼ਹਿਰਾਂ ਦੀ ਹਵਾ ਦੀਵਾਲੀ ਤੋਂ ਬਾਅਦ ਜਿੰਨੀ ਖ਼ਰਾਬ ਹੁੰਦੀ ਹੈ ਉਸ ਤੋਂ ਵੀ ਖ਼ਰਾਬ ਹੈ।

ਦਿੱਲੀ ਨੇ ਗਰਮੀਆਂ ਵਿੱਚ ਸਰਦੀਆਂ ਵਰਗਾ ਗਰਦੇ ਨਾਲ ਭਰਿਆ ਮੌਸਮ ਦੇਖਿਆ। ਉੱਤਰੀ ਭਾਰਤ ਦੇ ਕਈ ਇਲਾਕਿਆਂ ਵਿੱਚ ਉਸਾਰੀ ਕਾਰਜਾਂ ਤੇ ਰੋਕ ਲਾਈ ਗਈ।

ਇਹ ਵੀ ਪੜ੍ਹੋ:

ਇਨ੍ਹਾਂ ਸਾਰਿਆਂ ਪਿੱਛੇ ਜਿੱਥੇ ਹੋਰ ਕੁਦਰਤੀ ਕਾਰਨ ਸਨ, ਉੱਥੇ ਇੱਕ ਵੱਡਾ ਕਾਰਨ ਪ੍ਰਦੂਸ਼ਣ ਵੀ ਹੈ।

ਸ਼ਹਿਰੀਕਰਨ ਦਾ ਸਾਡੇ ਸ਼ਹਿਰਾਂ ਦੇ ਬੁਨਿਆਦੀ ਢਾਂਚੇ ਉੱਪਰ ਦਬਾਅ ਆਏ ਦਿਨ ਦੂਣ ਸਵਾਇਆ ਹੋ ਰਿਹਾ ਹੈ।

ਅਜਿਹੇ ਵਿੱਚ ਸਾਈਕਲ ਇਸ ਸਾਰੀ ਸਮੱਸਿਆ ਦੇ ਰਾਮ ਬਾਣ ਹੱਲ ਵਾਂਗ ਸਾਡੇ ਸਾਹਮਣੇ ਹੈ ਅਤੇ ਸੰਸਾਰ ਦੇ ਵੱਡੇ ਸ਼ਹਿਰ ਸਾਈਕਲ ਚਲਾਉਣ ਨੂੰ ਉਤਸ਼ਾਹਿਤ ਕਰਨ ਲਈ ਸਕੀਮਾਂ ਘੜ ਰਹੇ ਹਨ।

ਪੰਦਰਾਂ ਸਾਲ ਪਹਿਲਾਂ ਦੁਨੀਆਂ ਵਿੱਚ ਸਾਈਕਲ ਸਾਂਝਾ ਕਰਨ ਦੀ ਸਕੀਮ ਵਾਲੇ ਗਿਣੇ ਚੁਣੇ ਸ਼ਹਿਰ ਸਨ ਪਰ ਹੁਣ ਇਹ ਗਿਣਤੀ ਵਧ ਰਹੀ ਹੈ। ਇਸ ਵਿੱਚ ਤੁਸੀਂ ਇੱਕ ਨਿਸ਼ਚਿਤ ਥਾਂ ਤੋਂ ਸਾਈਕਲ ਚੁੱਕ ਦੇ ਹੋ ਅਤੇ ਜਿੱਥੇ ਤੁਸੀਂ ਜਾਣਾ ਹੈ ਉੱਥੇ ਬਣੀ ਥਾਂ ਉੱਤੇ ਖੜਾ ਦਿੰਦੇ ਹੋ।

ਸਾਂਝੇ ਸਾਈਕਲਾਂ ਦੀ ਸਕੀਮ ਸਭ ਤੋਂ ਪਹਿਲੀ ਸਕੀਮ 'ਵੇਲਿਬ' ਸੀ ਜੋ ਸਾਲ 2007 ਵਿੱਚ ਪੈਰਿਸ, ਫਰਾਂਸ ਵਿੱਚ ਸ਼ੁਰੂ ਕੀਤੀ ਗਈ। ਪਹਿਲੇ ਸਾਲ ਹੀ ਦੋ ਕਰੋੜ ਲੋਕਾਂ ਨੇ ਇਸ ਸਕੀਮ ਤਹਿਤ ਸਾਈਕਲਾਂ ਦੀ ਵਰਤੋਂ ਕੀਤੀ।

ਇਸ ਨਾਲ ਜਿੱਥੇ ਵਾਤਾਵਰਨ ਨੂੰ ਸਿੱਧਾ ਲਾਭ ਹੋਇਆ ਉੱਥੇ ਨਾਗਰਿਕਾਂ ਦੀ ਸਿਹਤ ਵਿੱਚ ਵੀ ਸੁਧਾਰ ਹੋਇਆ। ਇੱਕ ਅੰਦਾਜ਼ੇ ਮੁਤਾਬਕ 'ਵੇਲਿਬ' ਤਹਿਤ ਲੋਕਾਂ ਨੇ ਪਹਿਲੇ 6 ਸਾਲਾਂ ਦੌਰਾਨ 19 ਬਿਲੀਅਨ ਕੈਲੋਰੀਆਂ ਖ਼ਰਚ ਕੀਤੀਆਂ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਲੋਕ ਮੋਬਾਈਲ ਐਪਲੀਕੇਸ਼ਨ ਜ਼ਰੀਏ ਨਜ਼ਦੀਕੀ ਸਾਈਕਲ ਸਟੈਂਡ ਦਾ ਪਤਾ ਲਾਉਂਦੇ ਹਨ।

ਇਸ ਵਿੱਚ ਚੀਨੀ ਕੰਪਨੀ ਓਫੋ ਦੀ ਗੱਲ ਕੀਤੀ ਜਾ ਸਕਦੀ ਹੈ। ਜੋ ਕਿ ਚੀਨ ਦੀ ਸਭ ਤੋਂ ਵੱਡੀ ਸਾਈਕਲ ਸ਼ੇਅਰਿੰਗ ਵਾਲੀ ਕੰਪਨੀ ਹੈ। ਜਿਸ ਦੇ ਸਾਈਕਲਾਂ ਨੂੰ ਦੇਸ ਦੇ 34 ਸ਼ਹਿਰਾਂ ਵਿੱਚ ਸਲਾਨਾ ਅੰਦਾਜ਼ਨ ਤੀਹ ਲੱਖ ਲੋਕ ਵਰਤਦੇ ਹਨ।

ਲੋਕ ਇਸ ਦੀ ਮੋਬਾਈਲ ਐਪਲੀਕੇਸ਼ਨ ਜ਼ਰੀਏ ਨਜ਼ਦੀਕੀ ਸਾਈਕਲ ਸਟੈਂਡ ਦਾ ਪਤਾ ਲਾਉਂਦੇ ਹਨ।

ਉਨ੍ਹਾਂ ਨੂੰ ਸਾਈਕਲ ਦਾ ਜਿੰਦਾ ਵੀ ਖੋਲ੍ਹਣ ਲਈ ਇੱਕ ਚਾਰ ਅੰਕਾਂ ਦਾ ਕੋਡ ਭੇਜਿਆ ਜਾਂਦਾ ਹੈ।

ਉਹ ਸਾਈਕਲ ਜਿੰਨੀ ਦੇਰ ਚਾਹੁਣ ਵਰਤ ਸਕਦੇ ਹਨ ਜਿਸ ਦੇ ਬਦਲੇ ਵਿੱਚ ਉਨ੍ਹਾਂ ਤੋਂ ਪ੍ਰਤੀ ਘੰਟੇ ਦੇ ਹਿਸਾਬ ਨਾਲ ਚਾਰਜ ਲਿਆ ਜਾਂਦਾ ਹੈ।

ਵਰਤਣ ਮਗਰੋਂ ਉਹ ਜਿੱਥੇ ਚਾਹੁਣ ਸਾਈਕਲ ਛੱਡ ਸਕਦੇ ਹਨ। ਹਾਲਾਂ ਕਿ ਉਨ੍ਹਾਂ ਨੂੰ ਨਿਰਧਾਰਿਤ ਸਾਈਕਲ ਸਟੈਂਡ 'ਤੇ ਹੀ ਇਸ ਨੂੰ ਛੱਡਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।

ਕੀ ਹਨ ਅਨੁਭਵ

ਮੈਂ ਰੋਜ਼ਾਨਾ ਸਾਈਕਲ ਤੇ ਸਟੇਸ਼ਨ ਜਾਂਦੀ ਹਾਂ ਪਰ ਆਪਣੇ ਟਾਊਨ ਵਿੱਚ ਹੀ, ਜਿੱਥੇ ਮੈਂ ਰਹਿੰਦੀ ਹਾਂ।

ਤਸਵੀਰ ਸਰੋਤ, Getty Images

ਲੰਡਨ ਦੀਆਂ ਸੜਕਾਂ ਤੇ ਮੇਰੀ ਸਾਈਕਲ ਚਲਾਉਣ ਦੀ ਹਿੰਮਤ ਨਹੀਂ ਪਈ।

ਸੜਕਾਂ ਤੇ ਸਾਈਕਲ ਲਈ ਬਣੀਆਂ ਵਖਰੀਆਂ ਲੇਨਾਂ ਵਿੱਚ ਸਾਈਕਲ ਚਲਾਉਣਾ ਸੌਖਾ, ਮਜ਼ੇਦਾਰ ਹੈ। ਅਜਿਹਾ ਲਗਦਾ ਹੈ ਜਿਵੇਂ ਸਾਈਕਲ ਆਵਾਜਾਈ ਦਾ ਇੱਕ ਵਧੀਆ ਬਦਲ ਹੈ।

ਸਾਈਕਲਿੰਗ ਲਈ ਲੋੜੀਂਦੇ ਬੁਨਿਆਦੀ ਢਾਂਚੇ ਦਾ ਘਾਟ ਹੈ।

ਹਿਆਦ ਪਾਰਕ (ਲੰਡਨ ਦਾ ਇੱਕ ਪਾਰਕ) ਤੋਂ ਬਾਹਰ ਬੁਨਿਆਦੀ ਢਾਂਚਾ ਮਾੜਾ ਹੈ। ਇੱਕ ਪਲ ਤਾਂ ਤੁਸੀਂ ਵੱਖਰੀ ਲੇਨ ਵਿੱਚ ਸਾਈਕਲ ਚਲਾ ਰਹੇ ਹੁੰਦੇ ਹੋ ਅਤੇ ਅਗਲੇ ਹੀ ਪਲ ਇਹ ਮੁੱਕ ਜਾਵੇਗੀ ਅਤੇ ਤੁਸੀਂ ਟ੍ਰੈਫਿਕ ਵਿੱਚ ਫਸੇ ਹੋਵੋਂਗੇ।

ਐਰਿਕ ਟੈਟਿਰੋ, ਡੱਚ ਸਰਕਾਰ ਦੇ ਨੀਤੀ ਸੰਬੰਧੀ ਸੀਨੀਅਰ ਸਲਾਹਕਾਰ ਹਨ ਅਤੇ ਇੱਕ ਸਾਈਕਲਿੰਗ ਕੰਸਲਟੈਂਟ ਹਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਚੰਡੀਗੜ੍ਹ ਵਿੱਚ ਹਵਾ ਦੀ ਗੁਣਵੱਤਾ ਦਿਖਾਉਂਦਾ ਬੋਰਡ।

ਉਨ੍ਹਾਂ ਨੇ ਮੈਨੂੰ ਦੱਸਿਆ, "ਤੁਹਾਨੂੰ ਇੱਕ ਵਿਸਥਰਿਤ ਨੈੱਟਵਰਕ ਦੀ ਜ਼ਰੂਰਤ ਹੈ। ਟੇਮਜ਼ ਦਰਿਆ ਦੇ ਕਿਨਾਰੇ-ਕਿਨਾਰੇ ਸਾਈਕਲ ਚਲਾਉਣ ਲਈ ਵਧੀਆ ਰਸਤੇ ਦਾ ਕੋਈ ਲਾਭ ਨਹੀਂ ਜੇ ਇਹ ਅਜਿਹੀ ਥਾਂ ਆ ਕੇ ਮੁੱਕ ਜਾਵੇ ਜਿੱਥੇ ਤੁਹਾਨੂੰ ਆਪਣੀ ਜ਼ਿੰਦਗੀ ਲਈ ਟ੍ਰੈਫਿਕ ਵਿੱਚ ਸੰਘਰਸ਼ ਕਰਨਾ ਪਵੇ।"

ਆਕਸਫੋਰਡ ਓਫੋ ਨੂੰ ਅਪਨਾਉਣ ਵਾਲਾ ਸਭ ਤੋਂ ਨਵਾਂ ਸ਼ਹਿਰ ਹੈ। ਇੱਕ ਸਥਾਨਕ ਅਖ਼ਬਾਰ ਮੁਤਾਬਕ ਕਾਊਂਸਲ ਦਾ ਕਹਿਣਾ ਹੈ ਕਿ ਇਸ ਵਿੱਚ ਸਾਹਮਣੇ ਆਉਣ ਵਾਲੀਆਂ ਦਿੱਕਤਾਂ ਸ਼ੁਰੂਆਤੀ ਹਨ। ਲੋਕ ਸਾਈਕਲ ਇੱਧਰ-ਉੱਧਰ ਛੱਡ ਜਾਂਦੇ ਹਨ।

ਓਫੋ ਦੇ ਬੁਲਾਰੇ ਨੇ ਕਿਹਾ, ਅਸੀਂ ਦੇਖਦੇ ਹਾਂ ਕਿ ਸਾਈਕਲਾਂ ਨਦੀਆਂ ਵਿੱਚ ਸੁੱਟੀਆਂ ਮਿਲਦੀਆਂ ਹਨ, ਇਸ ਬਾਰੇ ਸਿੱਖਿਅਤ ਕਰਨ ਦੀ ਲੋੜ ਹੈ।"

"ਡੌਕਲੈਸ ਮਾਡਲ ਬਿਲਕੁਲ ਨਵਾਂ ਹੈ। ਇਨ੍ਹਾਂ ਨੂੰ ਵਰਤਣਾ ਸਿੱਖਣਾ ਪਵੇਗਾ।"

(ਡੌਕਲੈਸ (ਸਟੈਂਡ ਮੁਕਤ)ਸਾਈਕਲਾਂ ਨੂੰ ਵੱਖਰੇ ਸਟੈਂਡ ਦੀ ਲੋੜ ਨਹੀਂ ਹੁੰਦੀ ਅਤੇ ਕਿਤੇ ਵੀ ਖੜੇ ਕੀਤਾ ਜਾ ਸਕਦਾ ਹੈ। ਇਨ੍ਹਾਂ ਦਾ ਜਿੰਦਾ ਖੋਲ੍ਹਣ ਲਈ ਸਮਾਰਟ ਫੋਲ ਐੁਪਲੀਕੇਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ।)

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਇੱਕ ਪਲ ਤਾਂ ਤੁਸੀਂ ਵੱਖਰੀ ਲੇਨ ਵਿੱਚ ਸਾਈਕਲ ਚਲਾ ਰਹੇ ਹੁੰਦੇ ਹੋ ਅਤੇ ਅਗਲੇ ਹੀ ਪਲ ਇਹ ਮੁੱਕ ਜਾਵੇਗੀ ਅਤੇ ਤੁਸੀਂ ਟ੍ਰੈਫਿਕ ਵਿੱਚ ਫਸੇ ਹੋਵੋਂਗੇ।

"ਸਾਨੂੰ ਉਮੀਦ ਹੈ ਕਿ ਜਿਵੇਂ ਜਿਵੇਂ ਓਫੋ ਅਤੇ ਸਟੈਂਡ ਮੁਕਤ ਸਾਈਕਲਾਂ ਬਾਰੇ ਚੇਤਨਾ ਵਧੇਗੀ ਤਾਂ ਇਨ੍ਹਾਂ ਦੀ ਦੁਰਵਰਤੋਂ ਵਿੱਚ ਕਮੀ ਆਵੇਗੀ।"

ਐਪਲੀਕੇਸ਼ਨ ਸ਼ਹਿਰ ਵਿੱਚ ਇੱਕ ਸਾਈਕਲ ਚਲਾਉਣ ਲਈ ਇੱਕ ਹੱਦ ਬਣਾ ਦਿੰਦੀ ਹੈ। ਜੇ ਸਵਾਰ ਸਾਈਕਲ ਨੂੰ ਉਸ ਤੋਂ ਬਾਹਰ ਲਿਜਾਵੇ ਤਾਂ ਚੇਤਾਵਨੀ ਮਿਲਦੀ ਹੈ।

ਇਹ ਸਾਈਕਲ ਖੜ੍ਹੀ ਕਰਨ ਲਈ ਸਭ ਤੋਂ ਵਧੀਆ ਥਾਂ ਬਾਰੇ ਵੀ ਦੱਸਦੀ ਹੈ।

ਇਹ ਵੀ ਪੜ੍ਹੋ :

ਸ਼ਿੰਘਾਈ ਵਿੱਚ ਓਫੋ ਇੱਕ ਹੋਰ ਗੰਭੀਰ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੀ ਹੈ। ਇੱਕ ਗਿਆਰਾਂ ਸਾਲਾ ਬੱਚੇ ਨੇ ਸਾਈਕਲ ਦਾ ਜਿੰਦਾ ਤੋੜਿਆ ਅਤੇ ਅੱਗੇ ਜਾ ਕੇ ਇੱਕ ਐਕਸੀਡੈਂਟ ਵਿੱਚ ਉਸਦੀ ਮੌਤ ਹੋ ਗਈ। ਮਾਪਿਆਂ ਨੇ ਓਫੋ ਉੱਪਰ ਕੇਸ ਕੀਤਾ ਹੋਇਆ ਹੈ।

ਚੀਨ ਵਿੱਚ 12 ਸਾਲ ਤੋਂ ਛੋਟੇ ਬੱਚਿਆਂ ਉੱਪਰ ਸੜਕਾਂ 'ਤੇ ਸਾਈਕਲ ਚਲਾਉਣ ਦੀ ਮਨਾਹੀ ਹੈ।

ਕੰਪਨੀ ਦੇ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ,"ਓਫੋ ਵਿੱਚ ਹਰ ਕਿਸੇ ਨੂੰ ਜ਼ਿੰਦਗੀ ਜਾਣ ਦਾ ਦੁੱਖ ਹੈ ਅਤੇ ਸਾਰੇ ਦੇਸਾਂ ਵਿੱਚ ਹੀ ਜਨਤਾ ਦੀ ਹਿਫ਼ਾਜ਼ਤ ਸਾਡੀ ਪਹਿਲੀ ਪ੍ਰਾਥਮਿਕਤਾ ਹੈ।"

ਤਸਵੀਰ ਸਰੋਤ, OFO

ਤਸਵੀਰ ਕੈਪਸ਼ਨ,

ਓਫੋ ਦੇ ਪੀਲੇ ਰੰਗ ਦੇ ਸਾਈਕਲ ਚੀਨ ਵਿੱਚ ਇੱਕ ਆਮ ਨਜ਼ਾਰਾ ਹਨ।

"ਅਸੀਂ ਗੈਰ-ਸੁਰਖਿਅਤ ਅਤੇ ਘੱਟ ਉਮਰ ਦੇ ਵਿਅਕਤੀਆਂ ਦੇ ਸਾਈਕਲ ਚਲਾਉਣ ਤੋਂ ਰੋਕਣ ਲਈ ਹੋਰ ਵਿਕਲਪਾਂ ਤੇ ਵਿਚਾਰ ਕਰ ਰਹੇ ਹਾਂ।"

ਡੌਕਲੈਸ ਸਾਈਕਲ ਸੇਵਾ ਦੇਣ ਵਾਲੀਆਂ ਕੰਪਨੀਆਂ ਵਿੱਚ ਵਾਧਾ ਹੋ ਰਿਹਾ ਹੈ ਅਤੇ ਫਿਲਹਲ 40 ਸਟਾਰਟ ਅਪਸ ਕੰਮ ਕਰ ਰਹੇ ਹਨ।

ਸਰਕਾਰੀ ਮੀਡੀਆ ਮੁਤਾਬਕ ਬੀਜਿੰਗ ਦੇ ਇੱਕ ਸਾਈਕਲ ਠੀਕ ਕਰਨ ਵਾਲੇ ਸਟੋਰ ਵਿੱਚ 40ਦ ਖ਼ਰਾਬ ਸਾਈਕਲਾਂ ਹਰ ਰੋਜ਼ ਆਉਂਦੀਆਂ ਹਨ ਅਤੇ ਉਨ੍ਹਾਂ ਨੂੰ ਮੰਗ ਪੂਰੀ ਕਰਨ ਵਿੱਚ ਮੁਸ਼ਕਿਲ ਆ ਰਹੀ ਹੈ।

ਨੀਦਰਲੈਂਡ ਸਾਈਕਲਿੰਗ ਦਾ ਸਵਰਗ

ਅਜਿਹਾ ਹੀ ਇੱਕ ਸਟਾਰਟ ਅੱਪ ਆਪਣੀਆਂ 90 ਫੀਸਦੀ ਸਾਈਕਲਾਂ ਚੋਰੀ ਹੋਣ ਮਗਰੋਂ ਬੰਦ ਹੋ ਗਿਆ।

ਯੂਰਪੀ ਦੇਸ ਨੀਦਰਲੈਂਡ ਨੂੰ ਸਾਈਕਲਿੰਗ ਦਾ ਸਵਰਗ ਮੰਨਿਆ ਜਾਂਦਾ ਹੈ ਪਰ ਜਦੋਂ ਓਫੋ ਇੱਥੇ ਆਈ ਤਾਂ ਬਹੁਤੀ ਸਫਲ ਨਹੀਂ ਹੋ ਸਕੀ।

"ਸ਼ਹਿਰ ਵਿੱਚ ਸਾਰਿਆਂ ਕੋਲ ਹੀ ਸਾਈਕਲ ਹਨ ਅਤੇ ਲੋਕ ਵਰਤਣ ਮਗਰੋਂ ਜਿੱਥੇ ਮਨ ਕਰਦਾ ਹੈ ਉੱਥੇ ਹੀ ਸਾਈਕਲ ਛੱਡ ਜਾਂਦੇ ਹਨ ਅਤੇ ਸਾਈਕਲ ਖੜੇ ਕਰਨ ਲਈ ਥਾਂ ਦੀ ਘਾਟ ਹੈ।" ਐਰਿਕ ਟੈਟਿਰੋ ਦਾ ਸਵਾਲ ਹੈ, "ਫੇਰ ਖਿਲਾਰਾ ਸਾਫ ਕੌਣ ਕਰ ਰਿਹਾ ਹੈ?

"ਇਸ ਨਾਲ ਸਾਈਕਲਿੰਗ ਸਸਤੀ ਭਲੇ ਹੋ ਜਾਵੇ- ਪਰ ਸਾਈਕਲ ਇੱਕ ਕੀਮਤੀ ਸਾਧਨ ਹੈ ਇਸ ਲਈ ਤੁਹਾਨੂੰ ਇਸ ਦਾ ਧਿਆਨ ਰੱਖਣਾ ਚਾਹੀਦਾ ਹੈ ਨਾ ਕਿ ਬਸ ਸੁੱਟ ਦਿੱਤਾ।"

ਤਸਵੀਰ ਸਰੋਤ, DAAN ROOSEGAARDE

ਤਸਵੀਰ ਕੈਪਸ਼ਨ,

ਡੱਚ ਆਰਕੀਟੈਕਟ ਡਾਨ ਰੂਜ਼ੇਗਾਰਡੇ ਇੱਕ ਸਮੋਗ ਮੁਕਤ ਸਾਈਕਲ ਬਣਾ ਰਹੇ ਹਨ ਜੋ ਪ੍ਰਦੂਸ਼ਿਤ ਹਵਾ ਖਿੱਚ ਕੇ ਚਾਲਕ ਲਈ ਸਾਫ਼ ਹਵਾ ਛੱਡੇਗਾ।

ਸਾਈਕਲਾਂ ਲਗਪਗ 200 ਸਾਲ ਪਹਿਲਾਂ ਚਲਣ ਵਿੱਚ ਆਈਆਂ ਪਰ ਉਸ ਸਮੇਂ ਤੋਂ ਲੈ ਕੇ ਇਨ੍ਹਾਂ ਦੇ ਡਿਜ਼ਾਈਨ ਵਿੱਚ ਬਹੁਤ ਘੱਟ ਬਦਲਾਵ ਆਇਆ ਹੈ। ਨੀਦਰਲੈਂਡ ਵਿੱਚ ਇਲੈਕਟਰਾਨਿਕ ਸਾਈਕਲਾਂ ਦਾ ਰਿਵਾਜ਼ ਵਧਿਆ ਹੈ ਅਤੇ ਵਿਕਣ ਵਾਲੀਆਂ ਤਿੰਨ ਵਿੱਚੋਂ ਇੱਕ ਇਹੀ ਹੁੰਦੀ ਹੈ।

ਗਜ਼ੈਲ ਦੇ ਯੂਕੇ ਵਿੱਚ ਮੁਖੀ ਦਾ ਕਹਿਣਾ ਹੈ ਕਿ ਇਲੈਕਟਰਾਨਿਕ ਸਾਈਕਲਾਂ ਲਈ ਕੱਟੜ ਸਾਈਕਲਿਸਟਾਂ ਨੂੰ ਮਨਾਉਣਾ ਮੁਸ਼ਕਿਲ ਹੈ ਜੋ ਕਿਸੇ ਕਿਸਮ ਦੀ ਮਦਦ ਲੈਣੀ ਹੀ ਨਹੀਂ ਚਾਹੁੰਦੇ।

ਬੈਟਰੀਆਂ ਹਰ ਸਾਲ ਹਲਕੀਆਂ ਹੋ ਰਹੀਆਂ ਹਨ

ਇਲੈਕਟਰਾਨਿਕ ਸਾਈਕਲਾਂ 55 ਸਾਲ ਤੋਂ ਵੱਡਿਆਂ ਵਿੱਚ ਪਸੰਦ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਦਾ ਇਸ ਨਾਲ ਮਨੋਬਲ ਵਧਦਾ ਹੈ।

ਇਸ ਵਿੱਚ ਦੂਜਾ ਪੜਾਅ ਹੈ ਭਾਰੀਆਂ ਬੈਟਰੀਆਂ ਦੇ ਆਕਾਰ ਨੂੰ ਛੋਟਾ ਕਰਨਾ।

ਰੌਡਲੀ ਨੇ ਕਿਹਾ. "ਇਸ ਸਮੇਂ ਤਾਂ ਇਨ੍ਹਾਂ ਸਾਈਕਲਾਂ ਦਾ ਭਾਰ ਹੀ ਸਭ ਤੋਂ ਵੱਡੀ ਰੁਕਾਵਟ ਹੈ। ਅਸੀਂ ਦੇਖਿਆ ਹੈ ਕਿ ਲੋਕ ਇਸ ਨੂੰ ਖ਼ਰੀਦਣੋਂ ਹਟ ਰਹੇ ਹਨ ਕਿ ਉਹ ਇਸ ਨੂੰ ਰਹੇਸਾਈਕਲ ਸਟੈਂਡ ਚੁੱਕਣਗੇ ਕਿਵੇਂ।"

ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ "ਇਹ ਹਰ ਸਾਲ ਹਲਕੀਆਂ ਹੋ ਰਹੀਆਂ ਹਨ।"

ਫਿਲਹਾਲ ਨੀਦਰਲੈਂਡ ਵਿੱਚ 27 ਫੀਸਦੀ ਆਉਣ-ਜਾਣ ਸਾਈਕਲ ਰਾਹੀਂ ਕੀਤਾ ਜਾਂਦਾ ਹੈ ਅਤੇ ਡੱਚ ਲੋਕ ਹਰ ਸਾਲ 1000 ਕਿਲੋਮੀਟਰ (600 ਮੀਲ) ਸਾਈਕਲ ਚਲਾਉਂਦੇ ਹਨ।

ਤਸਵੀਰ ਸਰੋਤ, DISSING AND WEITLING ARCHITECTS

ਤਸਵੀਰ ਕੈਪਸ਼ਨ,

ਚੀਨ ਦੇ ਇਸ ਜ਼ਿਆਮਿਨ ਸ਼ਹਿਰ ਵਾਂਗ ਦੁਨੀਆਂ ਦੇ ਕਈ ਸ਼ਹਿਰਾਂ ਵਿੱਚ ਸਾਈਕਲ ਚਲਾਉਣ ਲਈ ਵੱਖਰੀਆਂ ਲੇਨਾਂ ਤਿਆਰ ਕੀਤੀਆਂ ਜਾ ਰਹੀਆਂ ਹਨ।

ਐਰਿਕ ਟੈਟਿਰੋ ਦਾ ਕਹਿਣਾ ਹੈ, "ਇਹ ਸਾਡੇ ਲਈ ਇਹ ਕੰਮ ਅਤੇ ਸਕੂਲ ਜਾਣ ਦਾ ਇੱਕ ਡਿਫਾਲਟ ਸਾਧਨ ਹੈ।"

ਡੱਚ ਸਰਕਾਰ ਅਗਲੇ ਦਸਾਂ ਸਾਲਾਂ ਵਿੱਚ ਹਰੇਕ ਨਾਗਰਿਕ ਵੱਲੋਂ ਸਾਈਕਲ ਦੇ ਸਫ਼ਰ ਵਿੱਚ 20 ਫੀਸਦੀ ਦਾ ਵਾਧਾ ਕਰਨਾ ਚਾਹੁੰਦੀ ਹੈ।

ਇਸ ਕੰਮ ਲਈ ਸਰਕਾਰ 40,000 ਨਵੇਂ ਸਾਈਕਲ ਸਟੈਂਡ ਬਣਾਉਣ ਲਈ ਪੈਸਾ ਖ਼ਰਚ ਰਹੀ ਹੈ। ਇਸ ਦੇ ਨਾਲ ਹੀ ਸਰਕਾਰ ਭਵਿੱਖ ਦੀਆਂ ਖੁਦਮੁੱਖਤਿਆਰ ਕਾਰਾਂ ਨੂੰ ਸਾਈਕਲ ਚਾਲਕਾਂ ਬਾਰੇ ਚੇਤਾਵਨੀ ਦੇਣ ਵਾਲੇ ਸਿਸਟਮ 'ਤੇ ਵੀ ਕੰਮ ਕਰ ਰਹੀ ਹੈ।

ਹੋਰ ਸ਼ਹਿਰ ਜਿਹੜੇ ਸਾਈਕਲਿੰਗ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਹਨ। ਉਨ੍ਹਾਂ ਲਈ ਐਰਿਕ ਟੈਟਿਰੋ ਦੀ ਸਲਾਹ ਹੈ, ਨੀਦਰਲੈਂਡ ਵਿੱਚ ਸਾਇਕਲਿੰਗ ਦਾ ਬੁਨਿਆਦੀ ਢਾਂਚਾ ਧਿਆਨ ਪੂਰਬਕ ਸਾਰੇ ਸ਼ਹਿਰਾਂ ਨੂੰ ਕਵਰ ਕਰਨ ਲਈ ਬਣਾਇਆ ਗਿਆ ਹੈ ਜੋ ਹੋਰ ਬੁਨਿਆਦੀ ਢਾਂਚਿਆਂ ਜਿਵੇਂ ਰੇਲਵੇ ਸਟੇਸ਼ਨਾਂ ਨਾਲ ਵੀ ਜੁੜਿਆ ਹੋਇਆ ਹੈ।"

ਪਰ ਕੀ ਪਟਾਕੇ ਪਾਉਣ ਨੂੰ ਬੁਲਟ ਰੱਖਣ ਵਾਲੇ ਪੰਜਾਬੀ ਵੀ ਇਸ ਸਾਰੇ ਤੋਂ ਕੁਝ ਸਮਝ ਸਕਣਗੇ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)