5 ਗੱਲਾਂ ਜਿਨ੍ਹਾਂ ਮੁਤਾਬਕ ਤੁਰਕੀ 'ਚ ਅਰਦੋਆਨ ਤੋਂ ਉੱਪਰ ਕੋਈ ਨਹੀਂ

ਰਿਜਿਪ ਟਾਈਪ ਅਰਦੋਆਨ, ਤੁਰਕੀ ਰਾਸ਼ਟਰਪਤੀ Image copyright Getty Images
ਫੋਟੋ ਕੈਪਸ਼ਨ ਦੋ ਵਾਰ ਪ੍ਰਧਾਨ ਮੰਤਰੀ ਰਹਿਣ ਤੋਂ ਬਾਅਦ ਅਰਦੋਆਨ 2014 ਵਿੱਚ ਪਹਿਲੀ ਵਾਰ ਰਾਸ਼ਟਰਪਤੀ ਬਣੇ ਸਨ।

ਤੁਰਕੀ ਦੇ ਰਾਸ਼ਟਰਪਤੀ ਰੇਚੇਪ ਤੈੱਯਪ ਅਰਦੋਆਨ ਨੇ ਰਾਸ਼ਟਰਪਤੀ ਚੋਣਾਂ ਦੇ ਪਹਿਲੇ ਦੌਰ ਵਿੱਚ ਜਿੱਤ ਹਾਸਿਲ ਕਰ ਲਈ ਹੈ। ਦੇਸ ਵਿੱਚ ਚੋਣਾਂ ਕਰਵਾਉਣ ਵਾਲੀ ਸੰਸਥਾ ਦੇ ਮੁਖੀ ਦੇ ਇਹ ਜਾਣਕਾਰੀ ਦਿੱਤੀ।

ਸਰਕਾਰੀ ਮੀਡੀਆ ਅਨੁਸਾਰ ਜ਼ਿਆਦਾਤਰ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ ਜਿਸ ਵਿੱਚ ਅਰਦੋਆਨ ਨੂੰ 53% ਵੋਟਾਂ ਮਿਲੀਆਂ ਹਨ ਜਦਕਿ ਉਨ੍ਹਾਂ ਨੂੰ ਕਰੜਾ ਮੁਕਾਬਲਾ ਦੇ ਰਹੇ ਮੁਹੱਰਮ ਇੰਚੇ ਨੂੰ 31% ਵੋਟਾਂ ਮਿਲੀਆਂ ਹਨ।

ਤੁਰਕੀ ਵਿੱਚ ਰਾਸ਼ਟਰਪਤੀ ਅਤੇ ਸੰਸਦੀ ਚੋਣਾਂ ਇੱਕੋ ਨਾਲ ਹੋਈਆਂ ਹਨ ਅਤੇ ਅੰਤਿਮ ਨਤੀਜੇ ਸ਼ੁੱਕਰਵਾਰ ਨੂੰ ਐਲਾਨੇ ਜਾਣਗੇ।

ਹੁਣ ਤੱਕ ਮੁੱਖ ਵਿਰੋਧੀ ਧਿਰ ਨੇ ਕਿਹੈ ਹ ਕਿ ਉਹ ਲੋਕਤੰਤਰ ਦੀ ਲੜਾਈ ਲੜਦੇ ਰਹਿਣਗੇ।

Image copyright AFP

ਕੁਝ ਅਹਿਮ ਗੱਲਾਂ

ਰਿਜਿਪ ਟਾਈਪ ਅਰਦੋਆਨ ਰਾਸ਼ਟਰਪਤੀ ਵਜੋਂ ਦੂਜੇ ਕਾਰਜਕਾਲ ਲਈ ਚੋਣ ਲੜ ਰਹੇ ਹਨ।

ਚੋਣਾਂ ਤੋਂ ਬਾਅਦ 2017 ਦੀ ਰਾਏਸ਼ੁਮਾਰੀ ਦੌਰਾਨ ਵੱਡੀ ਗਿਣਤੀ ਵਿੱਚ ਪ੍ਰਵਾਨਿਤ ਹੋਈਆਂ ਨਵੀਆਂ ਸ਼ਕਤੀਆਂ ਲਾਗੂ ਹੋ ਜਾਣਗੀਆਂ ਅਤੇ ਰਾਸ਼ਟਰਪਤੀ ਦੇ ਹੱਥਾਂ ਵਿੱਚ ਚਲੀਆਂ ਜਾਣਗੀਆਂ।

Image copyright Getty Images
ਫੋਟੋ ਕੈਪਸ਼ਨ ਅਰਦੋਆਨ ਮਨਪਸੰਦ ਨੇਤਾ ਰਹੇ ਹਨ ਪਰ ਇਸ ਵਾਰ ਮੁਕਾਬਲਾ ਥੋੜਾ ਮੁਸ਼ਕਿਲ ਸੀ।

ਅਰਦੋਆਨ ਮਨਪਸੰਦ ਨੇਤਾ ਹਨ ਪਰ ਰਾਸ਼ਟਰਪਤੀ ਅਹੁਦੇ 'ਤੇ ਬਣੇ ਰਹਿਣ ਲਈ ਉਨ੍ਹਾਂ ਅੱਗੇ 50 ਫੀਸਦ ਤੋਂ ਵੱਧ ਵੋਟਾਂ ਹਾਸਿਲ ਕਰਨ ਦਾ ਟੀਚਾ ਸੀ।

ਜੇਕਰ 50 ਫੀਸਦ ਤੋਂ ਵੱਧ ਵੋਟਾਂ ਨਹੀਂ ਮਿਲਦੀਆਂ ਤਾਂ ਉਨ੍ਹਾਂ ਨੂੰ ਦੂਜੇ ਗੇੜ ਵਿੱਚ ਜਾਣਾ ਪੈਂਦਾ, ਜਿਸ ਨਾਲ ਉਨ੍ਹਾਂ ਦੀ ਜਿੱਤ ਦੇ ਆਸਾਰ ਘੱਟ ਹੋ ਸਕਦੇ ਸਨ ਤੇ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਸੀ।

ਕੌਣ ਹਨ ਅਰਦੋਆਨ?

ਇਸਲਾਮਿਕ ਵਿਚਾਰਧਾਰਾ ਵਾਲੀ ਏਕੇ ਪਾਰਟੀ ਨਾਲ ਸੰਬੰਧਤ ਰਿਜਿਪ ਟਾਈਪ ਅਰਦੋਆਨ ਨੇ ਆਧੁਨਿਕ ਸਟੇਟ ਦੀ ਸਥਾਮਨਾ ਤੋਂ ਬਾਅਦ ਤੁਰਕੀ ਨੂੰ ਕਿਸੇ ਹੋਰ ਵਿਅਕਤੀ ਦੀ ਤੁਲਨਾ ਵਿੱਚ ਵਧੇਰੇ ਮੁੜ ਆਕਾਰ ਦਿੱਤਾ।

ਅਰਦੋਆਨ ਦਾ ਜਨਮ ਕਾਸਿਮਪਾਸਾ ਵਿੱਚ ਅਤੇ ਪਾਲਣ-ਪੋਸ਼ਣ ਰਾਲਾ ਸਾਗਰ ਦੇ ਕੋਲ ਹੋਇਆ। ਅਰਦੋਆਨ ਨੂੰ ਇਸਲਾਮਿਕ ਅੰਦੋਲਨ ਨੇ ਤੁਰਕੀ ਵਿੱਚ ਪ੍ਰਸਿੱਦੀ ਦਿਵਾਈ।

ਤੁਰਕੀ ਦੀ ਸੱਤਾ ਦੇ ਸਿਖਰ ਤੱਕ ਪਹੁੰਚਣ ਤੋਂ ਪਹਿਲਾਂ ਅਰਦੋਆਨ 11 ਵੀ ਗਏ, 11 ਸਾਲ ਪ੍ਰਧਾਨਮੰਤਰੀ ਰਹੇ ਅਤੇ ਤਖਤਾਪਲਟ ਦੀਆਂ ਕੋਸ਼ਿਸ਼ਾਂ ਦਾ ਸਾਹਮਣਾ ਕੀਤਾ।

15 ਸਾਲਾਂ ਵਿੱਚ ਉਨ੍ਹਾਂ 15 ਚੋਣਾਂ ਦਾ ਸਾਹਮਣਾ ਕੀਤਾ ਅਤੇ 14 ਵਿੱਚੋਂ ਜਿੱਤ ਹਾਸਲ ਕੀਤੀ।

ਉਨ੍ਹਾਂ ਦੇ ਸਮਰਥਕਾਂ ਵਿੱਚ ਜ਼ਿਆਦਾਤਰ ਲੋਕ ਰੂੜ੍ਹੀਵਾਦੀ ਮੁਸਲਿਮ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਨੇਤਾ ਨੇ ਤੁਰਕੀ ਵਿੱਚ ਆਰਥਿਕ ਸੁਧਾਰ ਕੀਤੇ ਅਤੇ ਕੌਮਾਂਤਰੀ ਮੰਚ ਉੱਤੇ ਦੇਸ ਨੂੰ ਸਨਮਾਨਜਨਕ ਥਾਂ ਦਿਵਾਈ।

Image copyright Getty Images

2016 ਵਿੱਚ ਆਪਣੇ ਸ਼ਾਸਨਕਾਲ ਦੀ ਅਸਫ਼ਲਤਾ ਤੋਂ ਬਾਅਦ ਆਪਣੀਆਂ ਸ਼ਕਤੀਆਂ ਨੂੰ ਮਜ਼ਬੂਤ ਕਰਨ ਕਰਕੇ ਉਹ ਵਿਵਾਦਾਂ ਵਿੱਚ ਵੀ ਰਹੇ ਹਨ।

ਉਦੋਂ ਤੋਂ ਹੀ ਤੁਰਕੀ ਵਿੱਚ ਐਮਰਜੈਂਸੀ ਲੱਗੀ ਹੋਈ ਹੈ। ਇਸ ਦੌਰਾਨ ਇੱਕ ਲੱਖ 7 ਹਜ਼ਾਰ ਸਰਕਾਰੀ ਕਰਮਚਾਰੀਆਂ ਅਤੇ ਸੈਨਿਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ।

ਜੁਲਾਈ 2016 ਤੋਂ 50 ਹਜ਼ਾਰ ਤੋਂ ਵੱਧ ਲੋਕਾਂ ਨੂੰ ਜੇਲ੍ਹ ਵਿੱਚ ਕੈਦ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਟ੍ਰਾਇਲ ਵੀ ਅਜੇ ਹੋਣੇ ਬਾਕੀ ਹਨ।

ਦੋ ਵਾਰ ਪ੍ਰਧਾਨ ਮੰਤਰੀ ਰਹਿਣ ਤੋਂ ਬਾਅਦ ਅਰਦੋਆਨ 2014 ਵਿੱਚ ਪਹਿਲੀ ਵਾਰ ਰਾਸ਼ਟਰਪਤੀ ਅਹੁਦੇ ਦੀ ਚੋਣ ਜਿੱਤੇ ਸਨ।

Image copyright Getty Images
ਫੋਟੋ ਕੈਪਸ਼ਨ ਦੂਜੀ ਵਾਰ ਤੁਰਕੀ ਦੇ ਰਾਸ਼ਟਰਪਤੀ ਬਣਨ ਉੱਤੇ ਅਰਦੋਆਨ ਦੇ ਸਮਰਥਕ ਜਸ਼ਨ ਮਨਾਉਂਦੇ ਹੋਏ

ਤੁਰਕੀ ਵਿੱਚ ਅਰਦੋਆਨ ਤੋਂ ਉੱਪਰ ਕੋਈ ਨਹੀਂ

ਨਵੀਂ ਜਿੱਤ ਦੇ ਨਾਲ ਹੀ ਅਰਦੋਆਨ ਨੂੰ ਨਵੀਆਂ ਤਾਕਤਾਂ ਮਿਲਣਗੀਆਂ। ਇਨ੍ਹਾਂ ਤਾਕਤਾਂ ਦੀ ਜੜ੍ਹ ਵਿੱਚ ਸਾਲ 2017 ਵਿੱਚ ਉਨ੍ਹਾਂ ਦੀ ਅਗਵਾਈ ਵਿੱਚ ਹੋਈ ਰਾਏਸ਼ੁਮਾਰੀ ਹੈ। ਇਸ ਦੇ ਮੁਤਾਬਕ ਤੁਰਕੀ ਦੇ ਰਾਸ਼ਟਰਪਤੀ ਕੋਲ ਹੁਣ ਉਹ ਸ਼ਕਤੀਆਂ ਹੋਣਗੀਆਂ ਜੋ ਪਹਿਲਾਂ ਪ੍ਰਧਾਨਮੰਤਰੀ ਕੋਲ ਹੁੰਦੀਆਂ ਸਨ।

  • ਤੁਰਕੀ ਵਿੱਚ ਹੁਣ ਪ੍ਰਧਾਨਮੰਤਰੀ ਦਾ ਅਹੁਦਾ ਖ਼ਤਮ ਕਰ ਦਿੱਤਾ ਗਿਆ ਹੈ ਅਤੇ ਉਸ ਦੀਆਂ ਸਾਰੀਆਂ ਸ਼ਕਤੀਆਂ ਰਾਸ਼ਟਰਪਤੀ ਨੂੰ ਟਰਾਂਸਫਰ ਕਰ ਦਿੱਤੀਆਂ ਗਈਆਂ ਹਨ।
  • ਅਰਦੋਆਨ ਹੁਣ ਇਕੱਲੇ ਸ਼ਖਸ ਹੋਣਗੇ ਜੋ ਸੀਨੀਅਰ ਅਧਿਕਾਰੀਆਂ ਤੋਂ ਲੈ ਕੇ ਮੰਤਰੀਆਂ, ਜੱਜਾਂ ਅਤੇ ਉਪ ਰਾਸ਼ਟਰਪਤੀ ਦੀ ਨਿਯੁਕਤੀ ਕਰਨਗੇ।
  • ਅਰਦੋਆਨ ਹੀ ਦੇਸ ਦੀ ਨਿਆਂਇਕ ਵਿਵਸਥਾ ਵਿੱਚ ਦਖਲ ਦੇ ਸਕਣਗੇ ਅਤੇ ਉਹ ਹੀ ਦੇਸ ਵਿੱਚ ਬਜਟ ਦੀ ਵੰਡ ਕਰਨਗੇ ਅਤੇ ਇਹ ਉਨ੍ਹਾਂ ਦਾ ਹੀ ਨਿੱਜੀ ਫੈਸਲਾ ਹੋਵੇਗਾ ਕਿ ਸਾਲ 2016 ਦੇ ਸੇਨਾ ਦੇ ਅਸਫਲ ਤਖਤਾਪਲਟ ਦੀ ਕੋਸ਼ਿਸ਼ ਮਗਰੋਂ ਲੱਗੀ ਐਮਰਜੈਂਸੀ ਨੂੰ ਹਟਾਇਆ ਜਾਵੇ ਜਾਂ ਲਾਗੂ ਰਹੇ।
  • ਇੰਨੇ ਅਧਿਕਾਰਂ ਤੋਂ ਬਾਅਦ ਕੋਈ ਸੰਸਥਾ ਨਹੀਂ ਹੋਵੇਗੀ ਜੋਂ ਅਰਦੋਆਨ ਦੇ ਫੈਸਲੇ ਦੀ ਸਮੀਖਿਆ ਕਰੇ।
  • ਨਵੇਂ ਸੰਵਿਧਾਨ ਮੁਤਾਬਕ ਅਰਦੋਆਨ ਨਾ ਸਿਰਫ ਅਗਲੇ ਪੰਜ ਸਾਲ ਲਈ ਸਰਕਾਰ ਚਲਾਉਣਗੇ ਬਲਕਿ ਉਹ ਸਾਲ 2023 ਵਿੱਚ ਵੀ ਚੋਣਾਂ ਲੜ ਸਕਦੇ ਹਨ ਅਤੇ ਜਿੱਤਣ ਮਗਰੋਂ 2028 ਤੱਕ ਸੱਤਾ ਸੰਭਾਲ ਸਕਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)