ਗੈਰ ਕਾਨੂੰਨੀ ਪਰਵਾਸੀਆਂ 'ਤੇ ਯੂਰਪੀਅਨ ਸੰਘ ਵਿਚ ਤਿੱਖੇ ਮਤਭੇਦ

ਗੈਰਕਾਨੂੰਨੀ ਪਰਵਾਸੀ Image copyright AFP
ਫੋਟੋ ਕੈਪਸ਼ਨ ਯੂਰਪੀ ਯੂਨੀਅਨ ਦੇ ਨੇਤਾਵਾਂ ਵਿੱਚ ਗੈਰਕਾਨੂੰਨੀ ਪਰਵਾਸੀਆਂ ਬਾਰੇ ਨਵੇਂ ਸਮਝੌਤੇ ਨੂੰ ਲੈ ਕੇ ਤਿੱਖੇ ਮਤਭੇਦ ਹਨ।

ਯੂਰਪੀ ਯੂਨੀਅਨ ਦੇ ਨੇਤਾਵਾਂ ਵਿੱਚ ਗੈਰਕਾਨੂੰਨੀ ਪਰਵਾਸੀਆਂ ਬਾਰੇ ਨਵੇਂ ਸਮਝੌਤੇ ਨੂੰ ਲੈਕੇ ਤਿੱਖੇ ਮਤਭੇਦ ਹਨ।

ਸਮਝੌਤੇ ਦੇ ਤਹਿਤ ਗੈਰਕਾਨੂੰਨੀ ਪਰਵਾਸੀਆਂ ਨੂੰ ਰੱਖਣ ਲਈ ਸੁਰੱਖਿਅਤ ਕੇਂਦਰ ਸਥਾਪਤ ਕਰਨ ਲਈ ਸਹਿਮਤੀ ਦਿੱਤੀ ਗਈ ਹੈ।

ਪਰ ਫਰਾਂਸ ਦਾ ਕਹਿਣਾ ਹੈ ਕਿ ਉਹ ਅਜਿਹਾ ਕੋਈ ਕੇਂਦਰ ਨਹੀਂ ਬਣਾਏਗਾ ਕਿਉਂਕਿ ਉਹ ਯੂਰਪੀਅਨ ਯੂਨੀਅਨ ਦਾ ਅਜਿਹਾ ਦੇਸ਼ ਨਹੀਂ ਹੈ, ਜਿੱਥੇ ਗੈਰਕਾਨੂੰਨੀ ਪਰਵਾਸੀਆਂ ਸਭ ਤੋਂ ਪਹਿਲਾਂ ਪਹੁੰਚਦੇ ਹਨ।

ਇਹ ਵੀ ਪੜ੍ਹੋ :

Image copyright AFP
ਫੋਟੋ ਕੈਪਸ਼ਨ ਯੂਰਪੀ ਸੰਘ ਦੇ ਪ੍ਰਧਾਨ ਡੌਨਲਡ ਟਸਕੇ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਸਮਝੌਤੇ ਨੂੰ ਲਾਗੂ ਕਰਨ ਵਿੱਚ ਮੁਸ਼ਕਿਲਾਂ ਆ ਸਕਦੀਆਂ ਹਨ।

ਦੂਜੇ ਪਾਸੇ ਇਸ ਮਸਲੇ ਉੱਤੇ ਇਟਲੀ ਦਾ ਕਹਿਣਾ ਹੈ ਕਿ ਅਜਿਹੇ ਕੇਂਦਰ ਯੂਰਪੀਅਨ ਯੂਨੀਅਨ ਦੇ ਅੰਦਰ ਕਿਤੇ ਵੀ ਬਣਾਏ ਜਾ ਸਕਦੇ ਹਨ।

ਇਸੇ ਦੌਰਾਨ ਯੂਰਪੀ ਸੰਘ ਦੇ ਪ੍ਰਧਾਨ ਡੌਨਲਡ ਟਸਕੇ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਸਮਝੌਤੇ ਨੂੰ ਲਾਗੂ ਕਰਨ ਵਿੱਚ ਮੁਸ਼ਕਿਲਾਂ ਆ ਸਕਦੀਆਂ ਹਨ।

ਇਹ ਵੀ ਪੜ੍ਹੋ:

ਇਸੇ ਤਰ੍ਹਾਂ ਜਰਮਨੀ ਦੀ ਚਾਂਸਲਰ ਏਂਜਲਾ ਮਾਰਕਲ ਨੇ ਕਿਹਾ ਹੈ ਕਿ ਅੱਗੇ ਵਧਣ ਵੱਲ ਇਹ ਇਕ ਮਹੱਤਵਪੂਰਨ ਕਦਮ ਹੈ ਪਰ ਮਤਭੇਦਾਂ ਨੂੰ ਦੂਰ ਕਰਨ ਲਈ ਅਜੇ ਬਹੁਤ ਕੀਤਾ ਜਾਣਾ ਬਾਕੀ ਹੈ।

Image copyright AFP
ਫੋਟੋ ਕੈਪਸ਼ਨ ਜਰਮਨ ਚਾਂਸਲਰ ਏਂਜਲਾ ਮਾਰਕਲ ਨੂੰ ਆਪਣੇ ਹੀ ਮੁਲਕ ਵਿਚ ਇਸ ਮਸਲੇ ਨੂੰ ਲੈਕੇ ਸਿਆਸੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਬਰੱਸਲਜ਼ ਵਿਚ ਮੌਜੂਦ ਬੀ.ਬੀ.ਸੀ. ਨਿਊਜ਼ ਦੀ ਯੂਰਪ ਸੰਪਾਦਕ ਕਾਟਿਆ ਅਡਲੇਰ ਅਨੁਸਾਰ ਇਸ ਬਿਆਨਬਾਜ਼ੀ ਤੋਂ ਸਾਫ਼ ਹੋ ਜਾਂਦਾ ਹੈ ਕਿ ਯੂਰਪ ਦੇ ਪਰਵਾਸੀ ਸੰਕਟ ਦਾ ਹੱਲ ਨਹੀਂ ਨਿਕਲਿਆ।

ਇਸ ਸਮਝੌਤੇ ਨੂੰ ਜਰਮਨ ਚਾਂਸਲਰ ਏਂਜਲਾ ਮਾਰਕਲ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਨੂੰ ਆਪਣੇ ਹੀ ਮੁਲਕ ਵਿਚ ਇਸ ਮਸਲੇ ਨੂੰ ਲੈਕੇ ਸਿਆਸੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)