ਔਰਤਾਂ ਦੇ ਸਰੀਰ 'ਤੇ ਵਾਲਾਂ ਵਾਲੀ ਮਸ਼ਹੂਰੀ ਚਰਚਾ 'ਚ ਕਿਉਂ

ਬਿਲੀ ਰੇਜ਼ਰ ਕੰਪਨੀ Image copyright BILLIE ON UNSPLASH
ਫੋਟੋ ਕੈਪਸ਼ਨ ਬਿਲੀ ਰੇਜ਼ਰ ਬਣਾਉਣ ਵਾਲੀ ਕੰਪਨੀ ਹੈ ਪਰ ਇਸ ਦਾ ਕਹਿਣਾ ਹੈ ਕਿ ਉਹ ਵਾਲਾਂ ਨਾਲ ਜੁੜੀ ਸ਼ਰਮ ਖ਼ਤਮ ਕਰਨਾ ਚਾਹੁੰਦੀ ਹੈ।

"ਸਰੀਰ 'ਤੇ ਵਾਲ, ਇਹ ਤਾਂ ਹਰ ਕਿਸੇ ਦੇ ਹੀ ਹੁੰਦੇ ਹਨ।"

ਕਿੰਨੇ ਸਰਲ ਸ਼ਬਦ ਹਨ ਪਰ ਇਨ੍ਹਾਂ ਨੇ ਵਿਸ਼ਵ ਭਰ ਵਿੱਚ ਖ਼ਾਸ ਕਰਕੇ ਅਮਰੀਕਾ ਵਿੱਚ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ।

ਅਮਰੀਕਾ ਵਿੱਚ ਇੱਕ ਔਰਤਾਂ ਲਈ ਸੇਫਟੀ ਬਣਾਉਣ ਵਾਲੀ ਕੰਪਨੀ ਨੇ ਲੀਕ ਤੋਂ ਹਟ ਕੇ ਇੱਕ ਮਸ਼ਹੂਰੀ ਦਿੱਤੀ ਹੈ, ਜਿਸ ਵਿੱਚ ਵਾਲਾਂ ਦੀ ਸ਼ੇਵ ਕਰਦੀਆਂ ਔਰਤਾਂ ਦਿਖਾਈਆਂ ਗਈਆਂ ਹਨ।

ਜਦਕਿ ਆਮ ਕਰਕੇ ਵਾਲਾਂ ਤੋਂ ਸਾਫ਼ ਸਰੀਰ ਲੜਕੀਆਂ ਹੀ ਅਜਿਹੀਆਂ ਮਸ਼ਹੂਰੀਆਂ ਵਿੱਚ ਦਿਖਾਈਆਂ ਜਾਂਦੀਆਂ ਹਨ।

ਇਹ ਵੀ ਪੜ੍ਹੋ :

ਰੇਜ਼ਰ ਕੰਪਨੀ ਬਿਲੀ ਦਾ ਦਾਅਵਾ ਹੈ ਕਿ ਉਹ ਸੌ ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਕੰਪਨੀ ਹੈ, ਜਿਸ ਨੇ ਮਸ਼ਹੂਰੀ ਵਿੱਚ ਵਾਲਾਂ ਵਾਲੀਆਂ ਮਾਡਲਾਂ ਲਈਆਂ ਹਨ।

ਇਹ ਬਹੁਤ ਖ਼ੂਬਸੂਰਤ ਹੈ

ਸੋਸ਼ਲ ਮੀਡੀਆ ਉੱਪਰ ਬਹੁਤ ਸਾਰੀਆਂ ਔਰਤਾਂ ਨੇ ਇਨ੍ਹਾਂ ਮਾਡਲਾਂ ਦੀ ਤਾਰੀਫ਼ ਕੀਤੀ ਹੈ।

ਇੰਸਟਾਗ੍ਰਾਮ ਉੱਪਰ @bigparadethroughtown ਨੇ ਲਿਖਿਆ ਕਿ ਹਾਲਾਂਕਿ ਮੈਨੂੰ ਰੇਜ਼ਰ ਪਸੰਦ ਨਹੀਂ ਹਨ ਪਰ ਇਹ ਮਸ਼ਹੂਰੀ ਇੱਕ ਨਸ਼ਾ ਹੈ।

ਬਿਲੀ ਦੀ ਸਹਿ ਸੰਸਥਾਪਕ ਜੌਰਜੀਨਾ ਗੂਲੀ ਨੇ ਗਲੈਮਰ ਮੈਗਜ਼ੀਨ ਨੂੰ ਦੱਸਿਆ, "ਜਦੋਂ ਸਾਰੇ ਬਰੈਂਡ ਇਹ ਦਿਖਾਉਂਦੇ ਹਨ ਕਿ ਸਾਰੀਆਂ ਔਰਤਾਂ ਹੀ ਬਿਨਾਂ ਵਾਲਾ ਦੇ ਸਰੀਰ ਹਨ ਤਾਂ ਇਹ ਔਰਤਾਂ ਨੂੰ ਉਨ੍ਹਾਂ ਦੇ ਸਰੀਰ ਬਾਰੇ ਸ਼ਰਮਿੰਦਾ ਕਰਦੀਆਂ ਹਨ।"

"ਇਹ ਇਸ ਤਰਾਂ ਕਹਿਣ ਵਾਂਗ ਹੈ ਕਿ ਜੇ ਤੁਹਾਡੇ ਸਰੀਰ ਉੱਪਰ ਵਾਲ ਹਨ ਤਾਂ ਤੁਹਾਨੂੰ ਸ਼ਰਮ ਮੰਨਣੀ ਚਾਹੀਦੀ ਹੈ।"

ਇਸ ਮਸ਼ਹੂਰੀ ਦੇ ਇਲਾਵਾ ਬਰਾਂਡ ਨੇ ਕੁਦਰਤੀ ਦਿੱਖ ਵਾਲੀਆਂ ਔਰਤਾਂ ਦੀ ਹਮਾਇਤ ਵਿੱਚ ਇੱਕ ਆਨਲਾਈਨ ਮੁਹਿੰਮ ਵੀ ਚਲਾਈ ਹੈ।

ਕੰਪਨੀ ਨੇ ਤਸਵੀਰਾਂ ਵਾਲੀ ਵੈਬਸਾਈਟ ਕੁਦਰਤੀ ਦਿੱਖ ਵਾਲੀਆਂ ਔਰਤਾਂ ਦੀਆਂ ਤਸਵੀਰਾਂ ਦਾਨ ਵੀ ਕੀਤੀਆ ਹਨ। ਲੋਕ ਇਨ੍ਹਾਂ ਤਸਵੀਰਾਂ ਦੀ ਮੁਫਤ ਵਰਤੋਂ ਕਰ ਸਕਦੇ ਹਨ।

ਚਾਰੇ ਪਾਸਿਆਂ ਤੋਂ ਮਿਲ ਰਹੀ ਤਾਰੀਫ ਦੇ ਨਾਲ-ਨਾਲ ਇਹ ਵੀ ਸਵਾਲ ਉਠਾਏ ਜਾ ਰਹੇ ਹਨ ਕਿ ਆਖ਼ਰ ਕੋਈ ਰੇਜ਼ਰ ਬਣਾਉਣ ਵਾਲੀ ਕੰਪਨੀ ਔਰਤਾਂ ਦੇ ਵਾਲਾਂ ਨਾਲ ਜੁੜੇ ਰੂੜੀਵਾਦੀ ਮਾਨਤਾਵਾਂ ਖਿਲਾਫ਼ ਲਹਿਰ ਕਿਉਂ ਚਲਾਵੇਗੀ?

Image copyright BILLIE ON UNSPLASH
ਫੋਟੋ ਕੈਪਸ਼ਨ ਮਸ਼ਹੂਰੀ ਦੇ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਇਸ ਨੂੰ ਦੇਖਣ ਮਗਰੋਂ ਉਹ ਆਪਣੇ ਵਾਲਾਂ ਬਾਰੇ ਅਸਹਿਜ ਨਹੀ ਮਹਿਸੂਸ ਕਰਦੀਆ

ਅਮਰੀਕੀ ਵੈੱਬਸਾਈਟ ਸਲੇਟ ਲਈ ਲੇਖਕਾ ਰਸ਼ੈਲ ਹੈਂਪਟਨ ਨੇ ਲਿਖਿਆ, ਇਹ ਸੱਚ ਹੈ ਕਿ ਇਸ ਉਮਰ ਵਿੱਚ ਮੈਂ ਵੀ ਮੁਲਾਇਮ ਲੱਤਾਂ ਨੂੰ ਛੂਹਣਾ ਉਨਾਂ ਹੀ ਪਸੰਦ ਕਰਦੀ ਹਾਂ ਜਿੰਨਾ ਕਿ ਕੋਈ ਹੋਰ ਪਰ ਮੈਂ ਆਪਣੇ ਵਾਲ ਸਾਫ ਕਰਨੇ ਕਦੇ ਵੀ ਸ਼ੁਰੂ ਨਾ ਕਰਦੀ ਜੇ ਮੈਨੂੰ ਗਿਆਰਾਂ ਸਾਲਾਂ ਦੀ ਉਮਰ ਵਿੱਚ ਹੀ ਇਹ ਨਾ ਯਕੀਨ ਦੁਆ ਦਿੱਤਾ ਜਾਂਦਾ ਕਿ ਸਰੀਰ ਦੇ ਵਾਲ ਰੱਖਣ ਵਿੱਚ ਕੋਈ ਬੁਰਾਈ ਹੈ।

ਬਿਲੀ ਨੇ ਇਹ ਮਸਲਾ ਇੱਕ ਸਲੋਗਨ ਨਾਲ ਸੁਲਝਾਇਆ ਹੈ, "ਜੇ ਅਤੇ ਜਦੋ ਤੁਹਾਡਾ ਸ਼ੇਵ ਕਰਨ ਨੂੰ ਦਿਲ ਕਰੇ ਤਾਂ ਅਸੀਂ ਹਾਂ।"

ਦਿਲਚਸਪ ਗੱਲ ਇਹ ਹੈ ਕਿ ਜਦੋਂ ਮਸ਼ਹੂਰੀ ਖ਼ਤਮ ਹੁੰਦੀ ਹੈ ਤਾਂ ਕਿਸੇ ਵੀ ਮਾਡਲ ਦੇ ਵਾਲ ਬਿਲਕੁਲ ਸਾਫ ਨਹੀਂ ਹੋਏ ਹੁੰਦੇ।

ਬਿਲੀ ਦੇ ਸੰਸਥਾਪਕ ਮਿਸਟਰ ਗੂਲੇ ਨੇ ਗਲੈਮਰ ਨੂੰ ਦੱਸਿਆ, "ਸ਼ੇਵਿੰਗ ਇੱਕ ਨਿੱਜੀ ਮਸਲਾ ਹੈ ਅਤੇ ਕਿਸੇ ਨੂੰ ਵੀ ਔਰਤਾਂ ਨੂੰ ਇਹ ਨਹੀਂ ਦੱਸਣਾ ਚਾਹੀਦਾ ਕਿ ਉਹ ਆਪਣੇ ਵਾਲਾਂ ਦਾ ਕੀ ਕਰਨ।"

"ਸਾਡੇ ਵਿੱਚੋ ਕੁਝ ਇਨ੍ਹਾਂ ਨੂੰ ਹਟਾਉਣ ਦਾ ਫੈਸਲਾ ਕਰਦੇ ਹਨ ਅਤੇ ਕੁਝ ਇਨ੍ਹਾਂ ਨੂੰ ਮਾਣ ਨਾਲ ਰਖਦੇ ਹਨ। ਕੁਝ ਵੀ ਹੋਵੇ ਸਾਨੂੰ ਆਪਣੀ ਚੋਣ ਲਈ ਸ਼ਰਮਿੰਦਾ ਨਹੀਂ ਹੋਣਾ ਚਾਹੀਦਾ।"

ਇਹ ਵੀ ਪੜ੍ਹੋ :

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)