ਮੈਕਸੀਕੋ ਦੇ ਲੋਕਾਂ ਨੇ ਖੱਬੇ-ਪੱਖੀ ਨੇਤਾ ਦੀ ਕੀਤੀ ਚੋਣ

ਐਂਦਰਸ ਮੈਨੂਅਲ ਲੋਪੇਜ਼ ਓਬਰਾਡੋਰ

ਤਸਵੀਰ ਸਰੋਤ, Twitter

ਤਸਵੀਰ ਕੈਪਸ਼ਨ,

ਖੱਬੇ ਪੱਖੀ ਆਗੂ ਐਂਦਰਸ ਮੈਨੂਅਲ ਲੋਪੇਜ਼ ਓਬਰਾਡੋਰ ਨੇ ਐਤਵਾਰ ਨੂੰ ਰਾਸ਼ਟਰਪਤੀ ਚੋਣ ਜਿੱਤ ਲਈ

ਮੈਕਸੀਕੋ ਦੀ ਰਾਜਨੀਤੀ ਵਿਚ ਇਕ ਵੱਡਾ ਇਤਿਹਾਸਕ ਬਦਲਾਅ ਹੋਇਆ ਹੈ। ਖੱਬੇ ਪੱਖੀ ਆਗੂ ਐਂਦਰਸ ਮੈਨੂਅਲ ਲੋਪੇਜ਼ ਓਬਰਾਡੋਰ ਨੇ ਐਤਵਾਰ ਨੂੰ ਰਾਸ਼ਟਰਪਤੀ ਚੋਣ ਜਿੱਤ ਲਈ। ਆਪਣੀ ਜਿੱਤ ਤੋਂ ਬਾਅਦ ਲੋਪੇਜ਼ ਓਬਰਾਡੋਰ ਨੇ ਕਿਹਾ ਕਿ ਦੇਸ਼ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਹੋਣ ਜਾ ਰਹੀ ਹੈ।

ਮੈਕਸੀਕੋ ਵਿੱਚ, 1929 ਤੋਂ ਹਰ ਛੇ ਸਾਲਾਂ ਬਾਅਦ ਚੋਣਾਂ ਹੋ ਰਹੀਆਂ ਹਨ, ਪਰ ਹੁਣ ਤੱਕ ਦੇਸ਼ ਦੀਆਂ ਸਿਰਫ਼ ਦੋ ਮੁੱਖ ਪਾਰਟੀਆਂ, ਨੈਸ਼ਨਲ ਐਕਸ਼ਨ ਪਾਰਟੀ (ਪੀ.ਐੱਨ.) ਅਤੇ ਇੰਸਟੀਚਿਊਸ਼ਨ ਰਿਵੋਲਿਊਸ਼ਨਰੀ ਪਾਰਟੀ (ਪੀ.ਆਰ.ਆਈ.) ਨੇ ਦੇਸ਼ 'ਤੇ ਸ਼ਾਸਨ ਕੀਤਾ ਹੈ।

ਸਾਲ 1929 ਤੋਂ ਲੈ ਕੇ 2000 ਤੱਕ, ਪੀ ਆਰ ਆਈ ਪਾਰਟੀ ਦੇ ਉਮੀਦਵਾਰ ਰਾਸ਼ਟਰਪਤੀ ਰਹੇ ਸਨ, ਜਦਕਿ 2000 ਤੋਂ 2012 ਤੱਕ ਪੀਏਐਨ ਨੇ ਦੇਸ਼ ਦੀ ਸੱਤਾ ਸੰਭਾਲੀ ਅਤੇ ਫਿਰ 2012 ਦੀਆਂ ਚੋਣਾਂ ਵਿਚ ਪੀਆਰਆਈ ਵਾਪਸ ਸੱਤਾ 'ਚ ਆ ਗਈ।

ਇਸ ਤਰ੍ਹਾਂ ਲੋਪੇਜ਼ ਓਬਰਾਡੋਰ ਮੈਕਸੀਕੋ ਦੇ ਇਤਿਹਾਸ ਵਿੱਚ ਪਹਿਲਾ ਰਾਸ਼ਟਰਪਤੀ ਹੈ, ਜੋ ਇਹਨਾਂ ਦੋਵਾਂ ਪਾਰਟੀਆਂ ਨਾਲ ਸਬੰਧਿਤ ਨਹੀਂ ਹੈ। ਪਹਿਲੀ ਵਾਰ ਹੈ ਜਦੋਂ ਮੈਕਸੀਕੋ ਦੇ ਲੋਕ ਦੇਸ਼ ਦੀਆਂ ਦੋ ਮੁੱਖ ਪਾਰਟੀਆਂ ਤੋਂ ਇਲਾਵਾ ਕਿਸੇ ਹੋਰ ਦਾ ਸ਼ਾਸਨ ਨੂੰ ਦੇਖਣਗੇ।

ਤਸਵੀਰ ਸਰੋਤ, Twittter

ਤਸਵੀਰ ਕੈਪਸ਼ਨ,

63 ਸਾਲਾ ਲੋਪੋਜ਼ ਓਬਰਾਡੋਰ ਮੈਕਸੀਕੋ ਸਿਟੀ ਦੇ ਸਾਬਕਾ ਮੇਅਰ ਹਨ ਅਤੇ ਐਮਲੋ ਦੇ ਨਾਂ ਜਾਣੇ ਜਾਂਦੇ ਹਨ

63 ਸਾਲਾ ਲੋਪੋਜ਼ ਓਬਰਾਡੋਰ ਮੈਕਸੀਕੋ ਸਿਟੀ ਦੇ ਸਾਬਕਾ ਮੇਅਰ ਹਨ ਅਤੇ ਐਮਲੋ ਦੇ ਨਾਂ ਜਾਣੇ ਜਾਂਦੇ ਹਨ। ਉਨ੍ਹਾਂ ਨੂੰ 53 ਫੀਸਦੀ ਵੋਟਾਂ ਮਿਲੀਆਂ ਹਨ, ਉਹ 1 ਦਸੰਬਰ ਨੂੰ ਅਹੁੰਦੇ ਦੀ ਸਹੁੰ ਚੁੱਕਣਗੇ।

ਲੋਪੋਜ਼ ਓਬਰਾਡੋਰ ਨੇ ਆਪਣੀ ਚੋਣ ਮੁਹਿੰਮ ਵਿੱਚ ਭ੍ਰਿਸ਼ਟਾਚਾਰ ਨੂੰ ਸਭ ਤੋਂ ਪ੍ਰਮੁੱਖ ਮੁੱਦਾ ਬਣਾਇਆ ਸੀ। ਇਸ ਦੇ ਨਾਲ-ਨਾਲ ਉਹ ਖੁੱਲ੍ਹੇ ਤੌਰ ਉੱਤੇ ਵਿੱਚ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਆਲੋਚਨਾ ਕਰਦੇ ਰਹੇ ਹਨ।

ਹਾਲਾਂਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਲੋਪੇਜ਼ ਨੂੰ ਜਿੱਤ 'ਤੇ ਵਧਾਈ ਦੇਣ ਲਈ ਟਵੀਟ ਕੀਤਾ ਹੈ।

ਉਸ ਨੇ ਲਿਖਿਆ, "ਮੈਕਸੀਕੋ ਦੇ ਅਗਲੇ ਰਾਸ਼ਟਰਪਤੀ ਬਣਨ ਲਈ ਲੋਪੋਜ਼ ਓਬਰਾਡੋਰ ਲਈ ਮੁਬਾਰਕ। ਅਮਰੀਕਾ ਅਤੇ ਮੈਕਸੀਕੋ ਵਿਚ ਬਹੁਤ ਕੁਝ ਕੀਤਾ ਜਾ ਰਿਹਾ ਹੈ।"

ਕੀ ਹੋਵੇਗਾ ਬਦਲਾਅ

ਲੋਪੋਜ਼ ਓਬਰਾਡੋਰ ਦੇ ਵਿਰੋਧੀਆਂ ਨੇ ਉਨ੍ਹਾਂ ਦੀ ਆਲੋਚਨਾ ਕੀਤੀ ਸੀ ਕਿ ਉਹ ਆਪਣੀ ਖੱਬੇ ਨੀਤੀ ਦੇ ਕਾਰਨ ਮੈਕਸੀਕੋ ਦੀ ਆਰਥਿਕਤਾ ਨੂੰ ਖਤਰੇ ਵਿੱਚ ਪਾ ਦੇਣਗੇ ਅਤੇ ਇਸ ਨੂੰ ਗਰਕ ਕਰ ਦੇਣਗੇ। ਕਈ ਆਲੋਚਕਾਂ ਨੂੰ ਡਰ ਸੀ ਕਿ ਮੈਕਸੀਕੋ ਦੀ ਹਾਲਤ ਵੈਨੇਜ਼ੁਏਲਾ ਦੀ ਤਰ੍ਹਾਂ ਹੋਵੇਗੀ।

ਪਰ ਰਾਸ਼ਟਰਪਤੀ ਚੋਣ 'ਤੇ ਮਹੱਤਵਪੂਰਨ ਜਿੱਤ ਦਰਜ ਕਰਨ ਤੋਂ ਬਾਅਦ ਲੋਪੋਜ਼ ਓਬਰਾਡੋਰ ਨੇ ਕਿਹਾ ਕਿ ਉਹ ਭ੍ਰਿਸ਼ਟਾਚਾਰ ਖਤਮ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕਰਨਗੇ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ,

ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਸ਼ਾਮਲ ਹੋਇਆ ਹੈ, ਉਹ ਬਖਸ਼ਿਆ ਨਹੀਂ ਜਾਵੇਗਾ : ਲੋਪੋਜ਼ ਓਬਰਾਡੋਰ

ਉਨ੍ਹਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਕਾਰਨ ਮੌਜੂਦਾ ਸਿਆਸੀ ਹਕੂਮਤ ਵਿੱਚ ਅਜਿਹੀ ਗਿਰਾਵਟ ਆਈ ਹੈ। ਅਸੀਂ ਸਾਰੇ ਵਿਸ਼ਵਾਸ ਕਰਦੇ ਹਾਂ ਕਿ ਭ੍ਰਿਸ਼ਟਾਚਾਰ ਕਾਰਨ ਦੇਸ਼ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਖ਼ਰਾਬ ਹੋ ਗਈ ਹੈ ਅਤੇ ਅਸਮਾਨਤਾ ਵਧ ਗਈ ਹੈ, ਇਸ ਤੋਂ ਇਲਾਵਾ ਭ੍ਰਿਸ਼ਟਾਚਾਰ ਦੇ ਕਾਰਨ ਦੇਸ਼ ਵਿਚ ਹਿੰਸਾ ਦੀਆਂ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਹਨ।

ਉਨ੍ਹਾਂ ਨੇ ਕਿਹਾ ਕਿ ਜੋ ਵੀ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਸ਼ਾਮਲ ਹੋਇਆ ਹੈ, ਉਹ ਬਖਸ਼ਿਆ ਨਹੀਂ ਜਾਵੇਗਾ ਅਤੇ ਨਾ ਹੀ ਉਨ੍ਹਾਂ ਨੂੰ ਜੋ ਉਨ੍ਹਾਂ ਨੂੰ ਆਪਣਾ ਭਰਾ ਸਮਝਦੇ ਹਨ।

ਲੋਪੋਜ਼ ਦੀਆਂ ਨੀਤੀਆਂ

ਪਿਛਲੇ ਸਮੇਂ ਤੋਂ ਮੈਕਸੀਕੋ ਵਿਚ ਹਿੰਸਾ ਦੀਆਂ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਹਨ, ਇਨ੍ਹਾਂ ਵਿੱਚੋਂ ਜ਼ਿਆਦਾਤਰ ਘਟਨਾਵਾਂ ਵਿਚ ਨਸ਼ੀਲੇ ਪਦਾਰਥਾਂ ਦੀ ਵਿਕਰੀ ਵਾਲੇ ਸਮੂਹ ਸ਼ਾਮਲ ਹਨ।

ਲੋਪੇਜ਼ ਨੇ ਕਿਹਾ ਹੈ ਕਿ ਉਹ ਇਸ ਸਬੰਧ ਵਿਚ ਆਪਣੀ ਸੁਰੱਖਿਆ ਕੈਬਨਿਟ ਨਾਲ ਇਕ ਰੋਜ਼ਾਨਾ ਮੀਟਿੰਗ ਕਰਨਗੇ। ਇਸ ਵਾਰ ਚੋਣ ਮੁਹਿੰਮ ਮੈਕਸੀਕੋ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਹਿੰਸਕ ਘਟਨਾਵਾਂ ਨਾਲ ਭਰੀ ਹੋਈ ਸੀ, ਜਿਸ ਵਿੱਚ 130 ਤੋਂ ਵੱਧ ਰਾਜਨੀਤਕ ਉਮੀਦਵਾਰ ਅਤੇ ਪਾਰਟੀ ਵਰਕਰਾਂ ਦੀ ਮੌਤ ਹੋ ਗਈ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ,

ਉਹ ਅਮਰੀਕਾ ਦੇ ਨਾਲ ਦੋਸਤਾਨਾ ਰਿਸ਼ਤਾ ਕਾਇਮ ਕਰਨ ਦੀ ਕੋਸ਼ਿਸ਼ ਕਰਨਗੇ।

ਚੋਣ ਮੁਹਿੰਮ ਦੇ ਦੌਰਾਨ ਲੋਪੇਜ਼ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਖਿਲਾਫ ਕਠੋਰ ਸ਼ਬਦਾਂ ਦੀ ਵਰਤੋਂ ਜਾਰੀ ਰੱਖੀ ਪਰ ਜਿੱਤਣ ਤੋਂ ਬਾਅਦ ਉਸ ਨੇ ਕਿਹਾ ਕਿ ਉਹ ਅਮਰੀਕਾ ਦੇ ਨਾਲ ਦੋਸਤਾਨਾ ਰਿਸ਼ਤਾ ਕਾਇਮ ਕਰਨ ਦੀ ਕੋਸ਼ਿਸ਼ ਕਰਨਗੇ।

ਇਸ ਤੋਂ ਇਲਾਵਾ ਲੋਪੋਜ਼ ਓਬਰਾਡੋਰ ਨੇ ਆਪਣੀ ਜਿੱਤ ਤੋਂ ਕਾਰੋਬਾਰ ਜਗਤ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦੀ ਵੀ ਕੋਸ਼ਿਸ਼ ਕੀਤੀ। ਲੋਪੋਜ਼ ਓਬਰਾਡੋਰ ਨੇ ਕਿਹਾ ਕਿ ਉਹ ਕਾਰੋਬਾਰ ਜਗਤ ਦਾ ਕੌਮੀਕਰਨ ਨਹੀਂ ਕਰਨਗੇ ਅਤੇ ਪ੍ਰਾਈਵੇਟ ਕਾਰੋਬਾਰ ਦਾ ਸਨਮਾਨ ਕਰਦੇ ਹਨ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਟੈਕਸਾਂ ਵਿੱਚ ਵਾਧਾ ਨਹੀਂ ਕਰੇਗੀ।

ਸਮਾਜਿਕ ਨੀਤੀਆਂ 'ਤੇ ਲੋਪੋਜ਼ ਓਬਰਾਡੋਰ ਨੇ ਕਿਹਾ ਕਿ ਉਹ ਸੀਨੀਅਰ ਸਿਟੀਜ਼ਨਾਂ ਦੀ ਪੈਨਸ਼ਨ ਨੂੰ ਦੁੱਗਣਾ ਕਰਨਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)