ਕੀ ਭੰਗ ਤੇ ਗਾਂਜੇ ਦਾ ਵਾਕਈ ਸੈਕਸ ਸਮਰੱਥਾ ਨਾਲ ਕੋਈ ਸਬੰਧ ਹੈ?

ਗਾਂਜਾ
ਤਸਵੀਰ ਕੈਪਸ਼ਨ,

ਭੰਗ ਨਾਲ ਜੁੜੀਆਂ ਬਹੁਤ ਸਾਰੀਆਂ ਚੀਜ਼ਾਂ ਆਨਲਾਈਨ ਉਪਲਬਧ ਹਨ

ਕੁਝ ਮਹੀਨੇ ਪਹਿਲਾਂ ਦੀ ਗੱਲ ਹੈ, ਜਦੋਂ ਕੈਨੇਡਾ ਵਿੱਚ ਭੰਗ ਦੀ ਖੇਤੀ ਕਰਨ ਨੂੰ ਕਾਨੂੰਨੀ ਮਾਨਤਾ ਦਿੱਤੀ ਗਈ ਹੈ।

ਭਾਰਤ ਵਿੱਚ ਵੀ ਭੰਗ ਨੂੰ ਰਵਾਇਤੀ ਤੌਰ 'ਤੇ ਵਰਤਿਆ ਜਾਂਦਾ ਰਿਹਾ ਹੈ ਅਤੇ ਹੋਲੀ ਦੇ ਤਿਉਹਾਰ ਮੌਕੇ ਤਾਂ ਇਹ ਪ੍ਰਚਲਨ ਕਈ ਇਲਾਕਿਆਂ ਵਿੱਚ ਹੋਰ ਵੀ ਆਮ ਹੋ ਜਾਂਦਾ ਹੈ।

ਇਸ ਦੇ ਨਾਲ ਹੀ ਕਈ ਹੋਰ ਦੇਸ ਹਨ, ਜਿੱਥੇ ਭੰਗ ਦੀ ਵਰਤੋਂ ਨੂੰ ਕਾਨੂੰਨੀ ਮਾਨਤਾ ਦੇਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।

ਇਸ ਵਿਚਾਲੇ, ਕੁਝ ਅਜਿਹੇ ਗਰੁੱਪ ਵੀ ਚਰਚਾ ਵਿੱਚ ਆਉਣ ਲੱਗ ਗਏ ਹਨ ਜਿਹੜੇ ਗਾਂਜੇ ਦੀ ਵਰਤੋਂ ਕਾਮੁਕ ਅਨੁਭਵਾਂ ਦੀ ਤੀਬਰਤਾ ਵਧਾਉਣ ਲਈ ਕਰਦੇ ਹਨ।

ਇਹ ਵੀ ਪੜ੍ਹੋ:

ਅਜਿਹੇ ਲੋਕਾਂ ਨੂੰ 'ਕੈਨਾਸੈਕਸੁਅਲ' ਕਿਹਾ ਜਾਂਦਾ ਹੈ। ਦਰਅਸਲ ਇਹ ਸ਼ਬਦ ਅੰਗਰੇਜ਼ੀ ਦੇ 'ਕੈਨਾਬਿਸ' ਅਤੇ 'ਸੈਕਸ਼ੁਅਲ' ਦਾ ਮਿਸ਼ਰਣ ਹੈ। ਕੈਨਾਬਿਸ ਭੰਗ ਦੇ ਪੌਦੇ ਨੂੰ ਕਹਿੰਦੇ ਹਨ।

ਗਾਂਜੇ ਅਤੇ ਸੈਕਸ ਦਾ ਸਬੰਧ

ਬੀਬੀਸੀ ਪੱਤਰਕਾਰ ਅਯਮਾਨ ਅਲ-ਜੁਜੀ ਲਿਖਦੇ ਹਨ ਕਿ ਜਦੋਂ ਅਸੀਂ ਕਾਮੁਕ ਸ਼ਕਤੀ ਵਧਾਉਣ ਵਾਲੇ ਉਤਪਾਦ ਦੀ ਤਲਾਸ਼ ਕਰਦੇ ਹਾਂ ਤਾਂ ਬਹੁਤ ਸਾਰੀਆਂ ਚੀਜ਼ਾਂ ਦੇਖਣ ਲਈ ਮਿਲਦੀਆਂ ਹਨ।

ਤਸਵੀਰ ਕੈਪਸ਼ਨ,

ਕਈ ਲੋਕ ਭੰਗ ਦੇ ਉਤਪਾਦਾਂ ਦੀ ਵਰਤੋਂ ਕਾਮੁਕ ਅਨੁਭਵਾਂ ਦੀ ਤੀਬਰਤਾ ਵਧਾਉਣ ਲਈ ਕਰਦੇ ਹਨ।

ਇਨ੍ਹਾਂ ਵਿੱਚ ਤੇਲ, ਸਪਰੇਅ, ਭੰਗ ਦੀ ਖੁਸ਼ਬੂ ਵਾਲੀ ਮੋਮਬੱਤੀ ਵਰਗੀਆਂ ਚੀਜ਼ਾਂ ਮੁੱਖ ਹਨ। ਪਰ ਇਨ੍ਹਾਂ ਚੀਜ਼ਾਂ ਨਾਲ ਭੰਗ ਦਾ ਪੌਦਾ ਵੀ ਦੇਖਣ ਨੂੰ ਮਿਲਦਾ ਹੈ।

ਸਵਾਲ ਇਹ ਉੱਠਦਾ ਹੈ ਕਿ ਇਸ ਗੱਲ ਵਿੱਚ ਕਿੰਨੀ ਸੱਚਾਈ ਹੈ ਅਤੇ ਭੰਗ ਦੀ ਵਰਤੋਂ ਨਾਲ ਸੈਕਸ ਸਮਰੱਥਾ 'ਤੇ ਅਸਰ ਪੈਂਦਾ ਹੈ।

ਭਾਰਤ ਵਿੱਚ ਭੰਗ ਦੀ ਕਾਫ਼ੀ ਵਰਤੋਂ ਹੁੰਦੀ ਹੈ।

ਪ੍ਰਾਚੀਨ ਕਾਲ ਵਿੱਚ ਮਿਸਰ 'ਚ ਰਹਿਣ ਵਾਲੀਆਂ ਔਰਤਾਂ ਭੰਗ ਨੂੰ ਸ਼ਹਿਦ ਵਿੱਚ ਮਿਲਾ ਕੇ ਵਰਤਦੀਆਂ ਸਨ।

ਇਸ ਨਾਲ ਪਤਾ ਲੱਗਦਾ ਹੈ ਕਿ ਭੰਗ ਅਤੇ ਸੈਕਸ ਦੇ ਸਬੰਧ ਦੀ ਗੱਲ ਕੋਈ ਨਵੀਂ ਨਹੀਂ ਹੈ।

ਭੰਗ ਨੂੰ ਕਾਨੂੰਨੀ ਮਾਨਤਾ ਦਿੱਤੀ ਗਈ

'ਕੈਨਾਸੈਕਸੁਅਲ' ਸ਼ਬਦ ਦੀ ਸਭ ਤੋਂ ਪਹਿਲਾਂ ਵਰਤੋਂ ਕੈਲੀਫੋਰਨੀਆ ਵਿੱਚ ਰਹਿਣ ਵਾਲੀ ਸੈਕਸ ਸਲਾਹਕਾਰ ਐਸ਼ਲੇ ਮਾਂਟਾ ਨੇ ਕੀਤਾ ਸੀ।

ਤਸਵੀਰ ਕੈਪਸ਼ਨ,

ਅਮਰੀਕੀ ਸੰਸਥਾ ਮੁਤਾਬਕ ਭੰਗ ਦੀ ਵਰਤੋਂ ਐਨੀ ਵਧ ਗਈ ਹੈ ਕਿ ਹੁਣ ਇਸਦੀ ਸਪਲਾਈ ਵੀ ਮੁਸ਼ਕਿਲ ਹੁੰਦੀ ਜਾ ਰਹੀ ਹੈ

ਉਨ੍ਹਾਂ ਨੇ ਸਾਲ 2013 ਵਿੱਚ ਇਸ ਪੌਦੇ ਦੀ ਮਦਦ ਨਾਲ ਸੈਕਸ ਥੈਰੇਪੀ ਅਤੇ ਸੈਕਸ ਸਿੱਖਿਆ ਬਾਰੇ ਗੱਲ ਕਰਨੀ ਸ਼ੁਰੂ ਕੀਤੀ।

ਹਾਲਾਂਕਿ ਅਮਰੀਕਾ ਵਿੱਚ ਭੰਗ ਦੀ ਵਰਤੋਂ 'ਤੇ ਅਜੇ ਵੀ ਰੋਕ ਲੱਗੀ ਹੋਈ ਹੈ, ਪਰ ਅਮਰੀਕਾ ਦੇ ਕੁਝ ਸੂਬਿਆਂ ਨੇ ਹੁਣ ਇਸ ਨੂੰ ਕਾਨੂੰਨੀ ਪ੍ਰਵਾਨਗੀ ਦੇਣੀ ਸ਼ੁਰੂ ਕਰ ਦਿੱਤੀ ਹੈ।

ਸਭ ਤੋਂ ਪਹਿਲਾਂ ਉਰੂਗੁਵੇ ਨੇ ਭੰਗ ਤੋਂ ਪਾਬੰਦੀ ਹਟਾਈ ਸੀ। ਇਸ ਤੋਂ ਬਾਅਦ ਨਾਲ ਹੀ ਬ੍ਰਿਟੇਨ ਵਿੱਚ ਵੀ ਭੰਗ ਨੂੰ ਮੈਡੀਕਲ ਇਲਾਜ ਵਿੱਚ ਵਰਤਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ।

ਵੀਡੀਓ: ਲਓ ਜੀ ਹੁਣ ਆ ਗਿਆ ਭੰਗ ਦਾ ਦੁੱਧ

ਵੀਡੀਓ ਕੈਪਸ਼ਨ,

ਦੋਖੇ ਕਿਵੇਂ ਬਣਦਾ ਹੈ ਭੰਗ ਤੋਂ ਦੁੱਧ

ਇਹ ਵੀ ਪੜ੍ਹੋ:

ਬ੍ਰਿਟੇਨ ਦੇ ਲੁਟੋਨ ਸ਼ਹਿਰ ਵਿੱਚ ਰਹਿਣ ਵਾਲੇ ਐਡਮ ਅਤੇ ਡੋਨੀਆ (ਬਦਲੇ ਹੋਏ ਨਾਮ) ਪਿਛਲੇ ਤਿੰਨ ਸਾਲਾਂ ਤੋਂ ਕਾਮੁਕ ਸ਼ਕਤੀ ਲਈ ਭੰਗ ਦੀ ਵਰਤੋਂ ਕਰ ਰਹੇ ਹਨ।

ਡੋਨੀਆ ਕਹਿੰਦੀ ਹੈ, , ''ਮੈਂ ਬਹੁਤੀ ਸੋਹਣੀ ਨਹੀਂ ਹਾਂ, ਪਰ ਜਦੋਂ ਮੈਂ ਭੰਗ ਦੀ ਵਰਤੋਂ ਕਰਦੀ ਹਾਂ ਤਾਂ ਇਸ ਤਰ੍ਹਾਂ ਦੇ ਖਿਆਲ ਮੇਰੇ ਦਿਮਾਗ ਵਿੱਚ ਨਹੀਂ ਆਉਂਦੇ। ਮੇਰਾ ਸਰੀਰ ਆਰਾਮ ਦੀ ਅਵਸਥਾ ਵਿੱਚ ਚਲਾ ਜਾਂਦਾ ਹੈ ਅਤੇ ਮੈਨੂੰ ਚੰਗਾ ਲੱਗਦਾ ਹੈ। ਇਹੀ ਕਾਰਨ ਹੈ ਕਿ ਮੇਰੇ ਵਿੱਚ ਆਤਮ-ਵਿਸ਼ਵਾਸ ਆ ਜਾਂਦਾ ਹੈ।''

ਵਿਗਿਆਨਕ ਖੋਜ ਨਹੀਂ

ਇੱਕ ਅਮਰੀਕੀ ਸੰਸਥਾ ਮੁਤਾਬਕ ਭੰਗ ਦੀ ਵਰਤੋਂ ਐਨੀ ਵਧ ਗਈ ਹੈ ਕਿ ਹੁਣ ਇਸਦੀ ਸਪਲਾਈ ਵੀ ਮੁਸ਼ਕਿਲ ਹੁੰਦੀ ਜਾ ਰਹੀ ਹੈ।

ਤਸਵੀਰ ਕੈਪਸ਼ਨ,

ਭਾਰਤ ਵਿੱਚ ਵੀ ਲੋਕਾਂ 'ਚ ਭੰਗ ਦੀ ਵਰਤੋਂ ਦਾ ਰੁਝਾਨ ਹੈ

ਹਾਲਾਂਕਿ ਭੰਗ ਦੀ ਵਰਤੋਂ ਅਤੇ ਸੈਕਸ 'ਤੇ ਹੁਣ ਤੱਕ ਕੋਈ ਵਿਗਿਆਨਕ ਖੋਜ ਉਪਲੱਬਧ ਨਹੀਂ ਹੈ, ਪਰ ਲੋਕਾਂ ਵਿੱਚ ਇਸਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ।

ਜਦਕਿ ਇਸਦੇ ਉਲਟ ਅਜਿਹੀਆਂ ਖੋਜਾਂ ਜ਼ਰੂਰ ਪੜ੍ਹਨ ਲਈ ਮਿਲ ਜਾਂਦੀਆਂ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਭੰਗ ਦੀ ਵਰਤੋਂ ਨਾਲ ਪੁਰਸ਼ਾਂ ਦੀ ਕਾਮੁਕ ਸ਼ਕਤੀ ਪ੍ਰਭਾਵਿਤ ਹੁੰਦੀ ਹੈ।

ਉੱਥੇ ਹੀ ਇੱਕ ਹੋਰ ਸਰਵੇ ਵਿੱਚ ਦੱਸਿਆ ਗਿਆ ਹੈ ਕਿ ਜਿਹੜੇ ਲੋਕ ਰੋਜ਼ਾਨਾ ਭੰਗ ਦੀ ਵਰਤੋਂ ਕਰਦੇ ਹਨ , ਉਨ੍ਹਾਂ ਵਿੱਚ ਸੈਕਸ ਸਬੰਧੀ ਦਿੱਕਤਾਂ ਦੁੱਗਣੀ ਰਫ਼ਤਾਰ ਨਾਲ ਵਧਦੀਆਂ ਹਨ।

ਇਹ ਵੀ ਪੜ੍ਹੋ:

ਬ੍ਰਿਟੇਨ ਵਿੱਚ ਸੈਕਸ ਰੋਗਾਂ ਅਤੇ ਐਚਆਈਵੀ ਸੰਸਥਾ ਦੇ ਸਲਾਹਾਕਾਰ ਮਾਰਕ ਲੋਟਨ ਕਹਿੰਦੇ ਹਨ ਕਿ ਲੋਕਾਂ ਨੂੰ ਸੈਕਸ ਦੌਰਾਨ ਸ਼ਰਾਬ, ਡਰੱਗਜ਼ ਜਾਂ ਨਸ਼ਾ ਕਰਨ ਵਾਲੀਆਂ ਹੋਰ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)