ਭਾਰ ਘਟਾਉਣਾ ਹੈ ਤਾਂ ਪ੍ਰੋਟੀਨ ਨਾਲ ਇਹ ਵੀ ਖਾਓ.....

protien Image copyright Getty Images

20ਵੀਂ ਸਦੀ ਦੇ ਆਰਕਟਿਕ ਖੋਜਕਾਰ ਵਿਲ੍ਹਜਲਮੂਰ ਸਟੀਫਨਸਨ ਨੇ 5 ਸਾਲ ਸਿਰਫ਼ ਮੀਟ ਖਾਧਾ। ਇਸ ਦਾ ਮਤਲਬ ਸੀ ਉਨ੍ਹਾਂ ਦੀ ਡਾਈਟ ਵਿੱਚ 80% ਪ੍ਰੋਟੀਨ ਅਤੇ 20% ਚਰਬੀ।

1928 ਵਿੱਚ 20 ਸਾਲ ਬਾਅਦ ਇੱਕ ਤਜਰਬੇ ਦੇ ਤੌਰ 'ਤੇ ਉਨ੍ਹਾਂ ਨੇ ਨਿਊਯਾਰਕ ਵਿੱਚ ਫਿਰ ਇਹੀ ਡਾਈਟ ਲਈ।

ਸਟੀਫ਼ਨਸਨ ਇਹ ਧਾਰਨਾ ਗਲਤ ਸਾਬਤ ਕਰਨਾ ਚਾਹੁੰਦੇ ਸਨ ਕਿ ਸਿਰਫ਼ ਮੀਟ ਖਾ ਕੇ ਜ਼ਿੰਦਾ ਨਹੀਂ ਰਹਿ ਸਕਦੇ।

ਪਰ ਦੋਨੋਂ ਹੀ ਵਾਰੀ ਉਹ ਜਲਦੀ ਹੀ ਬਿਮਾਰ ਹੋ ਗਏ। ਉਨ੍ਹਾਂ ਨੂੰ 'ਪ੍ਰੋਟੀਨ ਪੋਇਜ਼ਨਿੰਗ' ਹੋ ਗਈ ਸੀ, ਜਿਸ ਨੂੰ 'ਰੈਬਿਟ ਸਟਾਰਵੇਸ਼ਨ' ਵੀ ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ :

ਜਦੋਂ ਉਨ੍ਹਾਂ ਨੇ ਪ੍ਰੋਟੀਨ ਘਟਾ ਦਿੱਤਾ ਅਤੇ ਚਰਬੀ ਵਾਲਾ ਭੋਜਨ ਵਧਾ ਦਿੱਤਾ ਤਾਂ ਉਹ ਥੋੜ੍ਹਾ ਠੀਕ ਹੋ ਗਏ।

ਨਿਊਯਾਰਕ ਵਾਪਸ ਆਉਣ 'ਤੇ ਜਦੋਂ ਉਨ੍ਹਾਂ ਨੇ ਆਮ ਪੱਧਰ ਦੀ ਪ੍ਰੋਟੀਨ ਡਾਈਟ ਲੈਣੀ ਸ਼ੁਰੂ ਕੀਤੀ ਤਾਂ ਉਨ੍ਹਾਂ ਦੀ ਸਿਹਤ ਵਿਗੜਨ ਲੱਗੀ ਅਤੇ ਮੌਤ ਤੱਕ (83 ਸਾਲ) ਉਨ੍ਹਾਂ ਵਾਧੂ ਚਰਬੀ 'ਤੇ ਵਾਧੂ ਪ੍ਰੋਟੀਨ ਵਾਲੀ ਡਾਈਟ ਲਈ।

Image copyright Getty Images

ਉਨ੍ਹਾਂ ਦੇ ਸ਼ੁਰੂਆਤੀ ਤਜਬਿਆਂ ਤੋਂ ਸਾਬਿਤ ਹੁੰਦਾ ਹੈ ਕਿ ਵਾਧੂ ਪ੍ਰੋਟੀਨ ਲੈਣ ਕਾਰਨ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ।

ਪ੍ਰੋਟੀਨ ਨਾਲ ਲਾਭ ਜਾਂ ਨੁਕਸਾਨ

ਅੱਜ-ਕੱਲ੍ਹ ਪ੍ਰੋਟੀਨ ਸਪਲੀਮੈਂਟਜ਼ ਦੀ ਸੇਲ ਵਧਣ ਤੋਂ ਲੱਗਦਾ ਹੈ ਕਿ ਸਾਡੇ ਵਿੱਚ ਹਾਲੇ ਵੀ ਕਈ ਲੋਕ ਹਨ ਜੋ ਇਹ ਨਹੀਂ ਜਾਣਦੇ ਕਿ ਸਾਨੂੰ ਕਿੰਨੇ ਪ੍ਰੋਟੀਨ ਲੈਣ ਦੀ ਲੋੜ ਹੈ।

ਸਵਾਲ ਇਹ ਹੈ ਕਿ ਕੀ ਵਾਧੂ ਪ੍ਰੋਟੀਨ ਲੈਣ ਜਾਂ ਇਸ ਦੀ ਮਾਤਰਾ ਘਟਾਉਣਾ ਖਤਰਨਾਕ ਹੋ ਸਕਦਾ ਹੈ।

Image copyright Getty Images

ਪਿਛਲੇ ਦੋ ਦਹਾਕਿਆਂ ਤੋਂ ਮੋਟਾਪੇ ਦੇ ਮਾਮਲੇ ਵਧਣ ਦੇ ਬਾਵਜੂਦ ਸਾਨੂੰ ਕੀ ਖਾਣਾ ਚਾਹੀਦਾ ਹੈ ਅਸੀਂ ਇਸ ਬਾਰੇ ਜ਼ਿਆਦਾ ਸੁਚੇਤ ਹਾਂ।

ਹਾਲ ਹੀ ਦੇ ਦਿਨਾਂ ਵਿੱਚ ਸਾਡੇ ਵਿੱਚੋਂ ਕਈ ਲੋਕਾਂ ਨੇ ਚਿੱਟੀ ਬਰੈੱਡ ਦੀ ਥਾਂ ਭੂਰੀ ਬਰੈੱਡ ਅਤੇ ਪੂਰੀ ਮਲਾਈ ਵਾਲਾ ਦੁੱਧ ਪੀਣਾ ਸ਼ੁਰੂ ਕਰ ਦਿੱਤਾ ਹੈ।

ਸਾਡੀ ਡਾਈਟ ਵਿੱਚ ਸਭ ਤੋਂ ਵੱਧ ਥਾਂ ਲੈ ਲਈ ਹੈ ਪ੍ਰੋਟੀਨ ਡਾਈਟ ਨੇ ਚਾਹੇ ਉਹ ਸੂਪ ਤੋਂ ਲਈਏ ਜਾਂ ਫਿਰ ਦਾਲਾਂ ਤੋਂ।

ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਵਧੇਰੇ ਪ੍ਰੋਟੀਨ ਵਾਲਾ ਭੋਜਨ ਮਹਿਜ਼ ਪੈਸੇ ਦੀ ਬਰਬਾਦੀ ਹੈ।

ਪ੍ਰੋਟੀਨ ਕਿਉਂ ਜ਼ਰੂਰੀ?

  • ਸਾਡੇ ਸਰੀਰ ਦੇ ਵਿਕਾਸ ਅਤੇ ਹੱਡੀਆਂ ਨੂੰ ਮਜ਼ਬੂਤ ਕਰਨ ਲਈ ਪ੍ਰੋਟੀਨ ਦੀ ਲੋੜ ਹੁੰਦੀ ਹੈ।
  • ਮੀਟ, ਅੰਡੇ, ਮੱਛੀ ਅਤੇ ਫਲੀਆਂ ਵਿੱਚ ਵਾਧੂ ਪ੍ਰੋਟੀਨ ਹੁੰਦਾ ਹੈ ਜੋ ਕਿ ਸਾਡੇ ਢਿੱਡ ਵਿੱਚ ਅਮੀਨੋ ਤੇਜ਼ਾਬ ਬਣ ਜਾਂਦਾ ਹੈ, ਜੋ ਕਿ ਛੋਟੀ ਆਂਦਰ ਵਿੱਚ ਘੁੱਲ ਜਾਂਦੇ ਹਨ।
  • ਫਿਰ ਕਲੇਜਾ ਤੈਅ ਕਰਦਾ ਹੈ ਕਿ ਕਿਹੜੇ ਤੇਜ਼ਾਬ ਸਰੀਰ ਲਈ ਜ਼ਰੂਰੀ ਹਨ। ਬਾਕੀ ਪਿਸ਼ਾਬ ਰਾਹੀਂ ਨਿਕਲ ਜਾਂਦੇ ਹਨ।
  • ਬਾਲਗਾਂ ਨੂੰ ਆਪਣੇ ਭਾਰ ਦੇ ਹਿਸਾਬ ਨਾਲ ਪ੍ਰਤੀ ਕਿਲੋ ਭਾਰ ਤੇ 0.75 ਗਰਾਮ ਪ੍ਰੋਟੀਨ ਰੋਜ਼ ਲੈਣੇ ਚਾਹੀਦੇ ਹਨ।
  • ਇਸ ਹਿਸਾਬ ਨਾਲ 55 ਗਰਾਮ ਮਰਦਾਂ ਨੂੰ ਅਤੇ 45 ਗਰਾਮ ਔਰਤਾਂ ਨੂੰ ਲੈਣੇ ਚਾਹੀਦੇ ਹਨ।
  • ਇਸ ਹਿਸਾਬ ਨਾਲ ਦੋ ਮੁੱਠੀਆਂ ਮੀਟ, ਮੱਛੀ, ਪਨੀਰ, ਦਾਲਾਂ ਜਾਂ ਗਿਰੀਆਂ ਖਾਮੀਆਂ ਚਾਹੀਦੀਆਂ ਹਨ।

ਪ੍ਰੋਟੀਨ ਘਟਣ 'ਤੇ ਨੁਕਸਾਨ

ਲੋੜੀਂਦੇ ਪ੍ਰੋਟੀਨ ਨਾ ਖਾਣ ਕਾਰਨ ਵਾਲ ਝੜਨ ਲੱਗਦੇ ਹਨ ਅਤੇ ਚਮੜੀ ਫਟਣ ਲੱਗਦੀ ਹੈ। ਮਾਸਪੇਸ਼ੀਆਂ ਘਟਣ ਲੱਗਦੀਆਂ ਹਨ ਅਤੇ ਭਾਰ ਘਟ ਜਾਂਦਾ ਹੈ।

Image copyright Getty Images

ਇਹ ਨੁਕਸਾਨ ਕਾਫ਼ੀ ਘੱਟ ਲੋਕਾਂ ਵਿੱਚ ਹੀ ਹੁੰਦਾ ਹੈ ਅਤੇ ਜ਼ਿਆਦਾਤਰ ਉਨ੍ਹਾਂ ਲੋਕਾਂ ਵਿੱਚ ਹੀ ਹੁੰਦਾ ਹੈ, ਜਿੰਨ੍ਹਾਂ ਦੀ ਖਾਣ-ਪੀਣ ਦੀ ਆਦਤ ਵਿੱਚ ਵਖਰੇਵਾਂ ਹੈ।

ਜੇ ਕਸਰਤ ਵੇਲੇ ਪ੍ਰੋਟੀਨ ਨਾ ਲਈਏ?

ਜ਼ਿਆਦਾਤਰ ਲੋਕ ਗਠੀਲੇ ਸਰੀਰ ਲਈ ਵਾਧੂ ਪ੍ਰੋਟੀਨ ਲੈਂਦੇ ਹਨ। ਇਹ ਸਹੀ ਵੀ ਹੈ ਕਿ ਕਸਰਤ ਕਰਨ ਵੇਲੇ ਪ੍ਰੋਟੀਨ ਘੱਟ ਜਾਂਦਾ ਹੈ। ਇਸ ਲਈ ਮਾਸਪੇਸ਼ੀਆਂ ਵਧਾਉਣ ਦੇ ਲਈ ਪ੍ਰੋਟੀਨ ਦੁਬਾਰਾ ਬਣਾਉਣਾ ਪੈਂਦਾ ਹੈ।

ਹਾਲਾਂਕਿ ਕੁਝ ਮਾਹਿਰ ਮੰਨਦੇ ਹਨ ਕਿ ਕਸਰਤ ਤੋਂ ਬਾਅਦ ਪ੍ਰੋਟੀਨ ਲੈਣ ਕਾਰਨ ਸਰੀਰ ਵਿੱਚ ਪ੍ਰੋਟੀਨ ਬਣਨ ਦੀ ਥਾਂ ਮਾਸਪੇਸ਼ੀਆਂ ਵਧੇਰੇ ਟੁੱਟ ਜਾਂਦੀਆਂ ਹਨ।

Image copyright Getty Images

ਸਪਲੀਮੈਂਟ ਵੇਚਣ ਵਾਲੇ ਕਈ ਬਰੈਂਡ ਦਾਅਵਾ ਕਰਦੇ ਹਨ ਕਿ ਕਸਰਤ ਤੋਂ ਬਾਅਦ ਪ੍ਰੋਟੀਨ ਸ਼ੇਕ ਪੀਣ ਕਾਰਨ ਸਰੀਰ ਵਿੱਚ ਵਿਕਾਸ ਹੁੰਦਾ ਹੈ ਅਤੇ ਮਾਸਪੇਸ਼ੀਆਂ ਠੀਕ ਕਰਦਾ ਹੈ।

ਸਰਵੇਖਣ ਕੰਪਨੀ ਮਿਨਟੈਲ ਦੀ 2017 ਦੀ ਰਿਪੋਰਟ ਮੁਤਾਬਕ 27 ਫੀਸਦੀ ਯੂਕੇ ਦੇ ਲੋਕ ਪ੍ਰੋਟੀਨ ਬਾਰ ਜਾਂ ਸ਼ੇਕ ਪੀਂਦੇ ਹਨ।

ਪਰ ਇਨ੍ਹਾਂ ਵਿੱਚੋਂ ਤਕਰੀਬਨ 63 ਫੀਸਦੀ ਲੋਕ ਜੋ ਪ੍ਰੋਟੀਨ ਸ਼ੇਕ ਪੀਂਦੇ ਹਨ ਉਹ ਇਹ ਨਹੀਂ ਦੱਸ ਪਾ ਰਹੇ ਕਿ ਉਨ੍ਹਾਂ ਦੇ ਸਰੀਰ 'ਤੇ ਇਸ ਦਾ ਅਸਰ ਹੁੰਦਾ ਹੈ ਜਾਂ ਨਹੀਂ।

ਬਾਡੀ-ਬਿਲਡਿੰਗ ਲਈ ਪ੍ਰੋਟੀਨ ਸਪਲੀਮੈਂਟ?

2014 ਦੇ ਇੱਕ ਸਰਵੇਖਣ ਮੁਤਾਬਕ ਪ੍ਰੋਟੀਨ ਸਪਲੀਮੈਂਟਜ਼ ਦਾ ਮੁੱਢਲੇ ਦਿਨਾਂ ਵਿੱਚ ਪਤਲੇ ਸਰੀਰ ਜਾਂ ਗਠੀਲੇ ਸਰੀਰ ਬਣਾਉਣ 'ਤੇ ਕੋਈ ਅਸਰ ਨਹੀਂ ਪੈਂਦਾ।

ਸਮੇਂ ਦੇ ਨਾਲ ਜਦੋਂ ਟਰੇਨਿੰਗ ਹੋਰ ਸਖ਼ਤ ਹੁੰਦੀ ਹੈ ਤਾਂ ਸਪਲੀਮੈਂਟ ਮਾਸਪੇਸ਼ੀਆਂ ਦੇ ਵਿਕਾਸ ਵਿੱਚ ਮਦਦਗਾਰ ਸਾਬਿਤ ਹੋ ਸਕਦੇ ਹਨ।

Image copyright Getty Images

2012 ਦੇ ਰਿਵੀਊ ਪੇਪਰ ਵਿੱਚ ਕਿਹਾ ਗਿਆ ਹੈ, "ਪ੍ਰੋਟੀਨ ਕਾਰਨ ਸਰੀਰ ਚੁਸਤ ਹੁੰਦਾ ਹੈ ਅਤੇ ਪਤਲਾ ਸਰੀਰ ਵੀ ਚੰਗਾ ਹੋ ਜਾਂਦਾ ਹੈ ਪਰ ਇਹ ਕਾਰਬੋਹਾਈਡਰੇਟ ਦੇ ਨਾਲ ਹੀ ਲੈਣਾ ਚਾਹੀਦਾ ਹੈ।"

ਜੇ ਅਥਲੀਟ ਅਤੇ ਜਿਮ ਜਾਣ ਵਾਲਿਆਂ ਨੂੰ ਪ੍ਰੋਟੀਨ ਨਾਲ ਲਾਭ ਹੁੰਦਾ ਵੀ ਹੈ ਤਾਂ ਵੀ ਸਪਲੀਮੈਂਟ ਨਹੀਂ ਲੈਣੇ ਚਾਹੀਦੇ।

ਜ਼ਿਆਦਾਤਰ ਲੋਕ ਰੋਜ਼ਾਨਾ ਤੈਅ ਕੀਤੇ ਪ੍ਰੋਟੀਨ ਨਾਲੋਂ ਵੱਧ ਪ੍ਰੋਟੀਨ ਲੈ ਲੈਂਦੇ ਹਨ।

ਸਟਰਲਿੰਗ ਯੂਨੀਵਰਸਿਟੀ ਦੇ ਖੇਡ ਪ੍ਰੋਫੈੱਸਰ ਕੇਵਿਨ ਟਿਪਟਨ ਦਾ ਕਹਿਣਾ ਹੈ, "ਕਿਸੇ ਨੂੰ ਵੀ ਸਪਲੀਮੈਂਟ ਲੈਣ ਦੀ ਲੋੜ ਨਹੀਂ ਹੈ। ਹਾਲਾਂਕਿ ਇਹ ਪ੍ਰੋਟੀਨ ਲੈਣ ਦਾ ਸੌਖਾ ਤਰੀਕਾ ਹੈ ਪਰ ਸਪਲੀਮੈਂਟ ਵਿੱਚ ਅਜਿਹਾ ਕੁਝ ਨਹੀਂ ਹੁੰਦਾ ਜੋ ਅਸੀਂ ਭੋਜਨ ਰਾਹੀਂ ਨਹੀਂ ਲੈ ਸਕਦੇ।"

ਵਾਧੂ ਪ੍ਰੋਟੀਨ ਨਾਲ ਕਿਸ ਨੂੰ ਲਾਭ

ਵਾਧੂ ਪ੍ਰੋਟੀਨ ਨਾਲ ਬਜ਼ੁਰਗਾਂ ਨੂੰ ਲਾਭ ਹੋ ਸਕਦਾ ਹੈ ਕਿਉਂਕਿ ਉਮਰ ਵਧਣ ਦੇ ਨਾਲ ਸਾਨੂੰ ਆਪਣੀਆਂ ਮਾਸਪੇਸ਼ੀਆਂ ਲਈ ਵਾਧੂ ਪ੍ਰੋਟੀਨ ਦੀ ਲੋੜ ਹੁੰਦੀ ਹੈ।

Image copyright Getty Images

ਮਾਹਿਰਾਂ ਦਾ ਮੰਨਣਾ ਹੈ ਕਿ ਬਜ਼ੁਰਗਾਂ ਨੂੰ ਸਰੀਰ ਦੇ ਪ੍ਰਤੀ ਕਿੱਲੋ ਭਾਰ ਦੇ ਹਿਸਾਬ ਨਾਲ 1.2 ਗ੍ਰਾਮ ਪ੍ਰੋਟੀਨ ਲੈਣਾ ਚਾਹੀਦਾ ਹੈ।

ਟਿਪਟਨ ਦਾ ਕਹਿਣਾ ਹੈ, "ਕਈ ਡਾਈਟੀਸ਼ੀਅਨ ਮੰਨਦੇ ਹਨ ਕਿ ਵਧੇਰੇ ਪ੍ਰੋਟੀਨ ਡਾਈਟ ਕਾਰਨ ਕਿਡਨੀ ਅਤੇ ਹੱਡੀਆਂ ਨੂੰ ਨੁਕਸਾਨ ਹੋ ਸਕਦਾ ਹੈ ਪਰ ਅਜਿਹੇ ਮਾਮਲੇ ਬਹੁਤ ਘੱਟ ਹਨ।"

ਭਾਰ ਘਟਾਉਣ ਵਿੱਚ ਮਦਦਗਾਰ

ਅਕਸਰ ਕਿਹਾ ਜਾਂਦਾ ਹੈ ਕਿ ਪ੍ਰੋਟੀਨ ਨਾਲ ਭਾਰ ਘੱਟਦਾ ਹੈ।

ਲੋਕ ਜ਼ਿਆਦਾਤਰ ਭਾਰ ਨਹੀਂ ਘਟਾ ਪਾਉਂਦੇ ਕਿਉਂਕਿ ਉਨ੍ਹਾਂ ਨੂੰ ਭੁੱਖ ਲਗਦੀ ਹੈ। ਐੱਮਆਰਆਈ ਦੇ ਸਰਵੇਖਣ ਮੁਤਾਬਕ ਹਾਈ-ਪ੍ਰੋਟੀਨ ਡਾਈਟ ਵਾਲਾ ਭੋਜਨ ਸਵੇਰੇ ਖਾਣ ਨਾਲ ਭੁੱਖ ਘੱਟਦੀ ਹੈ।

ਇਸ ਲਈ ਜੇ ਭਾਰ ਘਟਾਉਣਾ ਹੈ ਤਾਂ ਸਵੇਰੇ ਸਪਲੀਮੈਂਟ ਨਾਲੋਂ ਪ੍ਰੋਟੀਨ ਵਾਲਾ ਭੋਜਨ ਖਾਉ ਜਿਵੇਂ ਕਿ ਟੋਸਟ ਅਤੇ ਫਲੀਆਂ ਪਰ ਇਸ ਲਈ ਕਾਰਬੋਹਾਈਡਰੇਟ ਘਟਾਉਣ ਦੀ ਲੋੜ ਨਹੀਂ ਹੈ।

ਸਿਰਫ਼ ਪ੍ਰੋਟੀਨ ਦੀ ਮਾਤਰਾ ਵਧਾਉਣ ਨਾਲ ਹੀ ਭਾਰ ਨਹੀਂ ਘਟੇਗਾ। ਇਸ ਲਈ ਮੱਛੀ ਜਾਂ ਮੁਰਗਾ ਖਾਉ।

ਸਰਵੇਖਣਾਂ ਮੁਤਾਬਕ ਜ਼ਿਆਦਾ ਪ੍ਰੋਟੀਨ ਖਾਣ ਨਾਲ ਵੀ ਭਾਰ ਵੱਧਦਾ ਹੈ। ਰੈੱਡ ਮੀਟ ਕਾਰਨ ਕੈਂਸਰ ਅਤੇ ਦਿਲ ਦੀਆਂ ਬਿਮਾਰੀਆਂ ਹੋਣ ਦਾ ਡਰ ਰਹਿੰਦਾ ਹੈ।

ਹਾਲਾਂਕਿ ਜ਼ਿਆਦਾ ਪ੍ਰੋਟੀਨ ਖਾਣ ਨਾਲ ਵਧੇਰੇ ਨੁਕਸਾਨ ਨਹੀਂ ਹੁੰਦਾ ਪਰ ਪ੍ਰੋਟੀਨ ਵਾਲਾ ਖਾਣਾ ਖਰੀਦਣ ਲਈ ਵਧੇਰੇ ਪੈਸੇ ਦੇਣਾ ਜਾਇਜ਼ ਨਹੀਂ ਹੈ।

ਇਹ ਵੀ ਪੜ੍ਹੋ :

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)