ਕੇਲਿਆਂ ਦੀ ਪ੍ਰਜਾਤੀ ਖਤਮ ਹੋਣ ਦੇ ਕੀ ਸੰਕੇਤ

ਮੈਡਗਾਸਕਨ ਕੇਲੇ Image copyright RALIMANANA
ਫੋਟੋ ਕੈਪਸ਼ਨ ਮੈਡਗਾਸਕਨ ਕੇਲੇ- ਕੀ ਇਹ ਵਿਸ਼ਵ ਦੀ ਕੇਲਿਆਂ ਦੀ ਖੇਤੀ ਬਚਾ ਸਕਣਗੇ?

ਜੰਗਲੀ ਕੇਲਿਆਂ ਦੀ ਪ੍ਰਜਾਤੀ ਨੂੰ ਖਾਤਮੇ ਦੀ ਕਗਾਰ 'ਤੇ ਖੜੀਆਂ ਪ੍ਰਜਾਤੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਦਿਲਚਸਪ ਇਹ ਹੈ ਕਿ ਇਸੇ ਪ੍ਰਜਾਤੀ ਕੋਲ ਦੁਨੀਆਂ ਦੇ ਖਾਣਯੋਗ ਕੇਲਿਆਂ ਨੂੰ ਬਚਾ ਸਕਣ ਦੀ ਕੁੰਜੀ ਹੈ।

ਇਹ ਹੈ ਮੈਡਗਾਸਕਨ ਕੇਲੇ ਦੀ ਪ੍ਰਜਾਤੀ, ਜਿਸ ਦੇ ਜੰਗਲਾਂ ਵਿੱਚ ਸਿਰਫ਼ ਪੰਜ ਹੀ ਪਰਪੱਕ ਰੁੱਖ ਬਚੇ ਹਨ।

ਵਿਗਿਆਨੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਰੁੱਖਾਂ ਨੂੰ ਬਚਾਉਣ ਦੀ ਲੋੜ ਹੈ, ਕਿਉਂਕਿ ਸ਼ਾਇਦ ਇਨ੍ਹਾਂ ਕਰਕੇ ਹੀ ਭਵਿੱਖ ਵਿੱਚ ਕੇਲਿਆਂ ਦੀ ਨਸਲ ਬਚਾਈ ਜਾ ਸਕੇ।

ਅੱਜ ਕੱਲ੍ਹ ਜਿਹੜੇ ਕੇਲੇ ਖਾਧੇ ਜਾ ਰਹੇ ਹਨ ਉਨ੍ਹਾਂ ਨੂੰ ਕਵੈਂਡਿਸ਼ ਕਿਹਾ ਜਾਂਦਾ ਹੈ ਅਤੇ ਉਨ੍ਹਾਂ ਉੱਪਰ ਇੱਕ ਹਮਲਾਵਰ ਕੀੜੇ ਦਾ ਪ੍ਰਭਾਵ ਹੈ।

ਇਹ ਵੀ ਪੜ੍ਹੋ꞉

ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੇਲਿਆਂ ਦੀ ਅਜਿਹੀ ਨਸਲ ਤਿਆਰ ਕੀਤੀ ਜਾ ਸਕੇ ਜੋ ਖਾਣ ਵਿੱਚ ਸੁਆਦੀ ਵੀ ਹੋਵੇ ਅਤੇ ਜੋ ਪਨਾਮਾ ਬਿਮਾਰੀ ਨਾਲ ਲੜ ਵੀ ਸਕੇ।

ਮੈਡਗਾਸਕਨ ਕੇਲੇ ਇੱਕ ਦੀਪ ਉੱਪਰ ਮੁੱਖ ਭੂਮੀ ਤੋਂ ਟੁੱਟੇ ਹੋਏ ਇੱਕ ਦੀਪ ਉੱਪਰ ਵਿਕਸਿਤ ਹੋਏ ਹਨ। ਜਿਸ ਕਰਕੇ ਵਿਗਿਆਨੀਆਂ ਨੂੰ ਲੱਗਦਾ ਹੈ ਕਿ ਇਨ੍ਹਾਂ ਵਿੱਚ ਖ਼ਾਸ ਤੱਤ ਹੋਣ ਦੀ ਸੰਭਾਵਨਾ ਹੈ।

Image copyright Getty Images
ਫੋਟੋ ਕੈਪਸ਼ਨ ਭਾਰਤ ਵਿੱਚ ਕੇਲਾ ਇੱਕ ਅਜਿਹਾ ਫਲ ਹੈ ਜੇ ਸਾਰੇ ਦੇਸ ਵਿੱਚ ਖਰੀਦਿਆ ਅਤੇ ਵੇਚਿਆ ਜਾਂਦਾ ਹੈ।

ਕਿਊ ਦੇ ਰੋਇਲ ਬੋਟੈਨਿਕ ਗਾਰਡਨ ਦੇ ਸੀਨੀਅਰ ਕੰਜ਼ਰਵੇਸ਼ਨ ਸਮੀਖਿਅਕ ਰਿਚਰਡ ਐਲਨ ਨੇ ਕਿਹਾ ਕਿ ਪ੍ਰਜਾਤੀਆਂ (Ensete perrieri) ਵਿੱਚ ਸੋਕੇ ਅਤੇ ਬਿਮਾਰੀ ਨਾਲ ਲੜਨ ਦੀ ਅੰਦਰੂਨੀ ਸਮੱਰਥਾ ਹੋ ਸਕਦੀ ਹੈ।

ਉਨ੍ਹਾਂ ਕਿਹਾ, "ਇਨ੍ਹਾਂ ਵਿੱਚ ਪਨਾਮਾ ਬਿਮਾਰੀ ਨਹੀਂ ਹੈ। ਇਸ ਲਈ ਹੋ ਸਕਦਾ ਹੈ ਕਿ ਇਨ੍ਹਾਂ ਵਿੱਚ ਰੋਗ ਨਾਲ ਲੜਨ ਦੇ ਜਨੈਟਿਕ ਗੁਣ ਹੋਣ।"

"ਇਸ ਬਾਰੇ ਸਾਨੂੰ ਨਹੀਂ ਪਤਾ ਨਹੀਂ ਲੱਗ ਸਕਦਾ ਜਦੋਂ ਤੱਕ ਕਿ ਅਸੀਂ ਕੇਲਿਆਂ ਉੱਪਰ ਖੋਜ ਨਹੀਂ ਕਰ ਸਕਦੇ, ਜਦੋਂ ਤੱਕ ਇਨ੍ਹਾਂ ਨੂੰ ਬਚਾਇਆ ਨਹੀਂ ਜਾਂਦਾ।"

ਜਦੋਂ ਕਿਊ ਦੇ ਵਿਗਿਆਨੀਆਂ ਨੇ ਮੈਡਗਾਸਕਨ ਕੇਲੇ ਦੀ ਭਾਲ ਕੀਤੀ ਤਾਂ ਉਨ੍ਹਾਂ ਦੇਖਿਆ ਕਿ ਇਹ ਤਾਂ ਲਗਪਗ ਖਾਤਮੇ ਦੀ ਕਗਾਰ 'ਤੇ ਸੀ।

ਨਸਪਤਕੀ ਸਵਰਗ

ਵਿਗਿਆਨੀਆਂ ਨੂੰ ਉਮੀਦ ਹੈ ਕਿ ਇਸ ਪ੍ਰਜਾਤੀ ਦੇ ਕੁਦਰਤੀ ਦੀ ਲਾਲ ਸੂਚੀ ਵਿੱਚ ਸ਼ਾਮਲ ਹੋ ਜਾਣ ਨਾਲ ਇਸ ਬਾਰੇ ਚੇਤਨਾ ਪੈਦਾ ਹੋਵੇਗੀ।

Image copyright Getty Images
ਫੋਟੋ ਕੈਪਸ਼ਨ ਜੰਗਲਾਂ ਵਿੱਚ ਕੇਲੇ ਦੇ ਪੌਦਿਆਂ ਨੂੰ ਜੰਗਲ ਦੀ ਅੱਗ ਅਤੇ ਹੋਰ ਮੌਸਮੀ ਮਾਰਾਂ ਸਹੇੜਨੀਆਂ ਪੈਂਦੀਆਂ ਹਨ। (ਸੰਕੇਤਕ ਸਤਵੀਰ)

ਕਿਊ ਮੈਡਗਾਸਕਰ ਕੰਜ਼ਰਵੇਸ਼ਨ ਕੇਂਦਰ ਦੇ ਡਾ਼ ਹੈਲੇਨੇ ਰਾਲੀਮਾਨਾ ਮੁਤਾਬਕ ਪੌਦਾ ਦੀਪ ਦੀ ਅਮੀਰ ਬਨਸਪਤਕੀ ਵਿਰਾਸਤ ਦਾ ਹਿੱਸਾ ਹੈ।

"ਜੰਗਲੀ ਕੇਲੇ ਨੂੰ ਬਚਾਉਣਾ ਬੇਹੱਦ ਜ਼ਰੂਰੀ ਹੈ ਕਿਉਂਕਿ ਇਸ ਦੇ ਬੀਜ ਵੱਡੇ ਹਨ ਜੋ ਕਿ ਖੇਤੀ ਰਾਹੀਂ ਉਗਾਏ ਜਾ ਰਹੇ ਕੇਲੇ ਦੇ ਨਸਲ ਸੁਧਾਰ ਲਈ ਜੀਨ ਹਾਸਲ ਕਰਨ ਦਾ ਮੌਕਾ ਦੇ ਸਕਦੇ ਹਨ।"

ਜੇ ਜੰਗਲੀ ਕੇਲਾ ਬਚਾ ਲਿਆ ਜਾਂਦਾ ਹੈ ਤਾਂ ਇਸ ਦੇ ਬੀਜ ਇਕੱਠੇ ਕਰਨ ਅਤੇ ਪੌਦੇ ਦੀ ਜਨੈਟਿਕ ਬਣਤਰ ਦੇ ਅਧਿਐਨ ਦੇ ਮੌਕੇ ਮਿਲ ਸਕਣਗੇ।

ਮੈਡਗਾਸਕਨ ਕੇਲੇ ਦੇ ਬੀਜ ਫ਼ਲ ਦੇ ਅੰਦਰ ਹੁੰਦੇ ਹਨ। ਜਿਸ ਕਰਕੇ ਇਹ ਖਾਣ ਵਿੱਚ ਪਸੰਦ ਨਹੀਂ ਕੀਤੇ ਜਾਂਦੇ। ਕਰੌਸ ਬਰੀਡਿੰਗ ਜ਼ਰੀਏ ਅਜਿਹੀ ਨਸਲ ਤਿਆਰ ਕੀਤੀ ਜਾ ਸਕਦੀ ਹੈ ਜੋ ਕਿ ਸਵਾਦੀ ਵੀ ਹੋਵੇ ਅਤੇ ਬਿਮਾਰੀ ਨਾਲ ਵੀ ਲੜ ਸਕਦੀ ਹੋਵੇ।

Image copyright Getty Images
ਫੋਟੋ ਕੈਪਸ਼ਨ ਹੁਣ ਕੇਲੇ ਬਾਜ਼ਾਰ ਵਿੱਚੋਂ ਮਿਲ ਰਹੇ ਹਨ ਪਰ ਸ਼ਾਇਦ ਭਵਿੱਖ ਵਿੱਚ ਨਾ ਮਿਲਣ।

ਕੇਲੇ ਜੰਗਲਾਂ ਦੇ ਬਾਹਰਵਾਰਲੇ ਕਿਨਾਰਿਆਂ ਉੱਤੇ ਉਗਦੇ ਹਨ। ਇਸ ਕਰਕੇ ਇਹ ਮੌਸਮੀ ਸ਼ਕਤੀਆਂ, ਪਾਣੀ ਦੇ ਖੜਨ ਅਤੇ ਜੰਗਲ ਦੀ ਅੱਗ ਅਤੇ ਧਰਤੀ ਨੂੰ ਵਾਹੀਯੋਗ ਬਣਾਉਣ ਲਈ ਲਾਈ ਜਾਂਦੀ ਅੱਗ ਦੇ ਹਮਲੇ ਹੇਠ ਸੌਖੇ ਹੀ ਆ ਜਾਂਦੇ ਹਨ।

ਕੇਲੇ ਨੂੰ ਬਿਮਾਰੀਆਂ ਕਿਉਂ ਲਗਦੀਆਂ ਹਨ?

ਕੇਲੇ ਇੱਕ ਕਿਸਮ ਦੇ ਕਲੋਨ ਹਨ, ਜਾਂ ਕਹਿ ਲਓ ਕਾਰਬਨ ਕਾਪੀਆਂ। ਜਿਸ ਦਾ ਮਤਲਬ ਹੈ ਕਿ ਉਹ ਸਾਰੇ ਇੱਕੋ-ਜਿਹੇ ਹਨ।

ਇਸ ਕਰਕੇ ਜੇ ਇੱਕ ਪੌਦੇ ਨੂੰ ਕੋਈ ਬਿਮਾਰੀ ਹੁੰਦੀ ਹੈ ਤਾਂ ਉਹ ਜਲਦੀ ਅਤੇ ਅਸਾਨੀ ਨਾਲ ਹੀ ਸਾਰਿਆਂ ਵਿੱਚ ਫੈਲ ਸਕਦੀ ਹੈ।

ਕੀ ਫ਼ਰਕ ਪੈਂਦਾ ਹੈ, ਮੈਨੂੰ ਤਾਂ ਬਾਜ਼ਾਰ ਤੋਂ ਕੇਲੇ ਮਿਲ ਰਹੇ ਹਨ?

ਇਹ ਗੱਲ ਹੁਣ ਤਾਂ ਠੀਕ ਹੈ ਪਰ ਭਵਿੱਖ ਵਿੱਚ ਅਜਿਹਾ ਨਹੀਂ ਰਹੇਗਾ।

Image copyright Getty Images
ਫੋਟੋ ਕੈਪਸ਼ਨ ਕੇਲੇ ਇੱਕ ਕਿਸਮ ਦੇ ਕਲੋਨ ਹਨ, ਜਾਂ ਕਹਿ ਲਓ ਕਾਰਬਨ ਕਾਪੀਆਂ। ਜਿਸ ਦਾ ਮਤਲਬ ਹੈ ਕਿ ਉਹ ਸਾਰੇ ਇੱਕੋ-ਜਿਹੇ ਹਨ।

ਕਵੈਂਡਿਸ਼ ਨਸਲ ਦੇ ਕੇਲਿਆਂ ਵਿੱਚ ਜੋ ਬਿਮਾਰੀ ਮਿਲੀ ਹੈ ਉਹ ਫਿਲਹਾਲ ਏਸ਼ੀਆ ਵਿੱਚ ਹੈ ਅਤੇ ਜੇ ਇਹ ਅਮਰੀਕਾ ਵੱਲ ਫੈਲ ਗਈ ਤਾਂ ਦੁਨੀਆਂ ਤੋਂ ਕੇਲੇ ਖ਼ਤਮ ਹੋ ਸਕਦੇ ਹਨ।

ਇਹ ਵੀ ਪੜ੍ਹੋ꞉

ਅਜਿਹਾ ਪਹਿਲਾਂ 1950 ਦੇ ਦਹਾਕੇ ਵਿੱਚ ਵੀ ਹੋਇਆ ਸੀ ਅਤੇ ਗਰੌਸ ਮਿਸ਼ੇਲ ਜਿਸ ਨੂੰ ਬਿੱਗ ਮਾਈਕ ਵੀ ਕਿਹਾ ਜਾਂਦਾ ਹੈ ਅਲੋਪ ਹੋ ਗਿਆ ਸੀ।

ਇਸ ਵਿਲੁਪਤੀ ਦਾ ਕਾਰਨ ਪਨਾਮਾ ਬਿਮਾਰੀ ਦੀ ਜੜ੍ਹ ਇੱਕ ਉੱਲ੍ਹੀ ਸੀ।

ਬਾਅਦ ਵਿੱਚ ਗਰੌਸ ਮਿਸ਼ੇਲ ਦੀ ਥਾਂ ਕਵੈਂਡਿਸ਼ ਕੇਲਿਆਂ ਨੇ ਲੈ ਲਈ।

ਕਵੈਂਡਿਸ਼ ਕੇਲਿਆਂ ਨੂੰ ਇਹ ਨਾਮ ਵਿਲੀਅਮ ਕਵੈਂਡਿਸ਼ ਦੇ ਨਾਮ ਤੋਂ ਮਿਲਿਆ। ਜੋ ਕਿ ਡੇਵੋਨਸ਼ਾਇਰ ਦੇ ਛੇਵੇਂ ਡਿਊਕ ਸਨ ਜੋ ਕਿ ਚੈਟਸਵਰਥ ਹਾਊਸ ਡਰਬੀਸ਼ਾਇਰ ਵਿੱਚ ਰਹਿੰਦੇ ਸਨ।

Image copyright RALIMANANA
ਫੋਟੋ ਕੈਪਸ਼ਨ ਮੈਡਗਾਸਕਨ ਕੇਲਿਆਂ ਦੇ ਬਚੇ ਹੋਏ ਪੌਦਿਆਂ ਵਿੱਚੋਂ ਇੱਕ ਪੌਦਾ।

ਚੈਟਸਵਰਥ ਵਿੱਚ ਸਾਲ 1830 ਤੋਂ ਕੇਲੇ ਉਗਾਏ ਜਾ ਰਹੇ ਹਨ ਜਿੱਥੇ ਇਸ ਨੂੰ ਮੁੱਖ ਮਾਲੀ ਜੋਸਫ਼ ਪੈਕਸਟਨ ਨੇ ਮਾਰਿਸ਼ਸ ਤੋਂ ਲਿਆਂਦੇ ਇੱਕ ਪੌਦੇ ਤੋਂ ਉਗਾਇਆ ਸੀ।

ਅੱਜ ਖਾਧਾ ਜਾਣ ਵਾਲਾ ਲਗਪਗ ਹਰੇਕ ਕੇਲਾ ਇਸੇ ਪੌਦੇ ਦਾ ਵੰਸ਼ਜ ਹੈ।

ਸਾਨੂੰ ਮੈਡਗਾਸਕਨ ਕੇਲੇ ਕਿੰਨੀ ਕੁ ਜਾਣਕਾਰੀ ਹੈ?

ਮੈਡਗਾਸਕਨ ਕੇਲੇ ਦਾ ਵਿਗਿਆਨਕ ਨਾਮ (Ensete perrieri) ਹੈ ਅਤੇ ਇਹ ਖ਼ਾਤਮੇ ਦੀ ਕਗਾਰ ਤੇ ਖੜੀਆਂ ਪ੍ਰਜਾਤੀਆਂ ਵਿੱਚੋਂ ਇੱਕ ਹੈ।

ਇਹ ਮੈਡਗਾਸਕਰ ਦੇ ਪੱਥਮੀਂ ਖੇਤਰ ਵਿੱਚਲੇ ਊਸ਼ਣਖੰਡੀ ਵਣਾਂ ਵਿੱਚ ਪਾਇਆ ਜਾਂਦਾ ਹੈ। ਉੱਥੇ ਵੀ ਜੰਗਲਾਂ ਦੇ ਵੱਢੇ ਜਾਣ ਕਰਕੇ ਇਹ ਖ਼ਤਮ ਹੋ ਰਿਹਾ ਹੈ।

ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੰਗਲਾਂ ਵਿੱਚ ਇਸਦੇ ਪੰਜ ਹੀ ਪੌਦੇ ਬਚੇ ਹਨ।

ਇਹ ਵੀ ਪੜ੍ਹੋ꞉