ਕੋੜਿਆਂ ਦੀ ਸਜ਼ਾ ਤੋਂ ਬੇਖੌਫ਼ ਈਰਾਨੀ ਔਰਤਾਂ ਦਾ 'ਡਾਂਸ'

Maedeh Hozhabri Image copyright Maedeh Hozhabri/Instagram
ਫੋਟੋ ਕੈਪਸ਼ਨ ਮੋਏਦੇਹ ਹੋਜਾਬਰੀ ਈਰਾਨੀ ਅਤੇ ਅੰਗਰੇਜ਼ੀ ਗਾਣਿਆਂ 'ਤੇ ਨੱਚ ਕੇ ਆਪਣੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਪਾ ਰਹੀ ਹੈ।

ਈਰਾਨ ਵਿੱਚ ਇੱਕ ਔਰਤ ਵੱਲੋਂ ਆਪਣੇ ਡਾਂਸ ਦੀਆਂ ਵੀਡੀਓਜ਼ ਨੂੰ ਸੋਸ਼ਲ ਮੀਡੀਆ 'ਤੇ ਪਾ ਕੇ ਗ੍ਰਿਫ਼ਤਾਰ ਹੋਏ ਨੌਜਵਾਨ ਮੁੰਡੇ-ਕੁੜੀਆਂ ਦਾ ਸਮਰਥਨ ਕਰ ਰਹੀ ਹੈ।

ਮੋਏਦੇਹ ਹੋਜਾਬਰੀ ਨਾਮ ਦੀ ਇਸ ਕੁੜੀ ਨੇ ਆਪਣੀਆਂ ਈਰਾਨੀ ਅਤੇ ਅੰਗਰੇਜ਼ੀ ਗਾਣਿਆਂ 'ਤੇ ਨੱਚਣ ਦੀਆਂ ਵੀਡੀਓਜ਼ ਪਾ ਕੇ ਇੰਸਟਗ੍ਰਾਮ 'ਤੇ ਹਜ਼ਾਰਾਂ ਲੋਕਾਂ ਨੂੰ ਇਕੱਠਾ ਕੀਤਾ ਹੈ।

ਸ਼ੁੱਕਰਵਾਰ ਨੂੰ ਉਨ੍ਹਾਂ ਨੇ ਸਰਕਾਰ ਵੱਲੋਂ ਪ੍ਰਸਾਰਿਤ ਟੀਵੀ 'ਤੇ ਪੇਸ਼ ਹੋ ਕੇ ਇਸ ਦਾ ਇਕਬਾਲ ਵੀ ਕੀਤਾ।

ਇਹ ਵੀ ਪੜ੍ਹੋ:

ਉਨ੍ਹਾਂ ਦੇ ਵੀਡੀਓਜ਼ ਅਤੇ ਸੰਦੇਸ਼ਾਂ ਨੂੰ ਲੋਕ ਸੋਸ਼ਲ ਮੀਡੀਆ 'ਤੇ ਨੌਜਵਾਨ ਡਾਂਸਰਾਂ ਦੇ ਹੱਕ ਵਿੱਚ ਹੈਸ਼ਟੈਗ ਨਾਲ ਸ਼ੇਅਰ ਕਰ ਰਹੇ ਹਨ। ਇਨ੍ਹਾਂ ਵਿਚੋਂ ਇੱਕ ਹੈਸ਼ਟੈਗ ਦਾ ਤਰਜਮਾ ਅੰਗਰੇਜ਼ੀ ਵਿੱਚ #dancing_isn't_a_crime ਵਜੋਂ ਹੋਇਆ।

ਦਰਅਸਲ ਈਰਾਨ ਵਿੱਚ ਜਨਤਕ ਤੌਰ 'ਤੇ ਔਰਤਾਂ ਦੇ ਪਹਿਰਾਵੇ ਨੂੰ ਲੈ ਕੇ ਅਤੇ ਗੈਰ-ਮਰਦਾਂ ਨਾਲ ਨੱਚਣ 'ਤੇ ਸਖ਼ਤ ਪਾਬੰਦੀ ਹੈ।

ਹੋਜਾਬਰੀ ਦੇ ਵੀਡੀਓਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਉਹ ਆਪਣੇ ਘਰ ਵਿੱਚ ਬਿਨਾਂ ਹਿਜਾਬ ਤੋਂ ਨੱਚ ਰਹੀ ਹੈ। ਹਿਜਾਬ ਇਥੋਂ ਦੇ ਕਾਨੂੰਨ ਮੁਤਾਬਕ ਔਰਤਾਂ ਲਈ ਬੇਹੱਦ ਲਾਜ਼ਮੀ ਮੰਨਿਆ ਜਾਂਦਾ ਹੈ।

ਇਸ ਤੋਂ ਇਲਾਵਾ ਕੁਝ ਹਫ਼ਤਿਆਂ ਦੌਰਾਨ ਕਈ ਡਾਂਸਰਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਖ਼ਬਰ ਹੈ।

ਬਲਾਗ਼ਰ ਹੁਸੈਨ ਰੌਨਾਘੀ ਨੇ ਕਮੈਂਟ ਕੀਤਾ, "ਜੇਕਰ ਤੁਸੀਂ ਦੁਨੀਆਂ ਵਿੱਚ ਕਿਸੇ ਨੂੰ ਦੱਸੋਗੇ ਕਿ 17-18 ਸਾਲਾਂ ਦੀਆਂ ਕੁੜੀਆਂ ਨੂੰ ਆਪਣੇ ਡਾਂਸ, ਖੁਸ਼ੀ ਅਤੇ ਸੋਹਣੇ ਹੋਣ ਕਰਕੇ ਅਸ਼ਲੀਲਤਾ ਫੈਲਾਉਣ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ ਤਾਂ ਲੋਕ ਹੱਸਣਗੇ ਜਦਕਿ ਬਲਾਤਕਾਰੀ ਅਤੇ ਹੋਰ ਆਜ਼ਾਦ ਘੁੰਮ ਰਹੇ ਹਨ, ਇਹ ਸੱਚਮੁਚ ਗੈਰ-ਭਰੋਸਗੀ ਹੈ। "

ਇੱਕ ਹੋਰ ਟਵਿੱਟਰ ਯੂਜਰ ਨੇ ਲਿਖਿਆ, "ਮੈਂ ਨੱਚ ਰਹੀ ਹਾਂ ਅਤੇ ਮੋਏਦੇਹ ਵਾਂਗ ਪ੍ਰਸ਼ਾਸਨ ਨੂੰ ਦਿਖਾ ਰਹੀ ਹਾਂ ਕਿ ਉਹ ਨੌਜਵਾਨ ਕੁੜੀਆਂ ਨੂੰ ਗ੍ਰਿਫ਼ਤਾਰ ਕਰਕੇ ਸਾਡੀਆਂ ਖੁਸ਼ੀਆਂ ਨਹੀਂ ਗੁਆ ਸਕਦੇ।"

ਈਰਾਨ ਵਿੱਚ ਨੱਚਣ ਕਰਕੇ ਕੁੜੀਆਂ ਨੂੰ ਕੋਈ ਪਹਿਲੀ ਵਾਰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।

ਇਸ ਸਾਲ ਦੇ ਸ਼ੁਰੂਆਤ ਵਿੱਚ ਮਸ਼ਹਦ ਸ਼ਹਿਰ ਵਿੱਚ ਕੁਝ ਲੋਕਾਂ ਨੂੰ ਮਾਲ ਵਿੱਚ ਔਰਤਾਂ ਅਤੇ ਮਰਦਾਂ ਦਾ ਡਾਂਸ ਦਿਖਾਉਂਦੇ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦਕਿ ਅਗਸਤ ਵਿੱਚ 6 ਲੋਕਾਂ ਨੂੰ ਜ਼ੁੰਬਾ ਡਾਂਸ ਕਰਨ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ।

ਸਾਲ 2014 ਵਿੱਚ 6 ਈਰਾਨੀਆਂ ਨੂੰ ਫੈਰਲ ਵਿਲੀਅਮ ਦੇ ਇੱਕ ਪ੍ਰਸਿੱਧ ਗਾਣੇ 'ਤੇ ਤਹਿਰਾਨ ਦੀਆਂ ਗਲੀਆਂ ਅਤੇ ਛੱਤਾਂ 'ਤੇ ਡਾਂਸ ਕਰਨ ਵਾਲੀ ਵੀਡੀਓ ਪੋਸਟ ਕਰਨ ਕਰਕੇ ਇੱਕ ਸਾਲ ਲਈ ਜੇਲ੍ਹ ਅਤੇ 91 ਕੋੜਿਆਂ ਦੀ ਸਜ਼ਾ ਹੋਈ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)