ਥਾਈਲੈਂਡ: ਗੋਤਾਖੋਰਾਂ ਨੇ ਬੱਚਿਆਂ ਤੇ ਕੋਚ ਨੂੰ ਗੁਫ਼ਾ 'ਚੋਂ ਕਿਸ ਤਰ੍ਹਾਂ ਸੁਰੱਖਿਅਤ ਬਾਹਰ ਕੱਢਿਆ

ਥਾਈਲੈਂਡ ਗੁਫ਼ਾ Image copyright Getty Images

ਥਾਈਲੈਂਡ ਦੀ ਗੁਫ਼ਾ ਅੰਦਰ ਫਸੇ ਬਾਕੀ ਚਾਰ ਬੱਚਿਆਂ ਅਤੇ ਉਨ੍ਹਾਂ ਦੇ ਕੋਚ ਨੂੰ ਬਾਹਰ ਕੱਢ ਲਿਆ ਗਿਆ ਹੈ। 19 ਗੋਤਾਖੋਰ ਥਾਈਲੈਂਡ ਦੀ ਥਾਮ ਲਿਐਂਗ ਗੁਫ਼ਾ ਅੰਦਰ ਦਾਖਲ ਹੋਏ ਸਨ।

ਪਿਛਲੇ 18 ਦਿਨਾਂ ਤੋਂ ਬੱਚੇ ਅਤੇ ਉਨ੍ਹਾਂ ਦੇ ਕੋਚ ਗੁਫ਼ਾ ਅੰਦਰ ਫਸੇ ਹੋਏ ਸਨ।

ਇਹ ਐਲਾਨ ਥਾਈਲੈਂਡ ਨੇਵੀ ਸੀਲ ਵੱਲੋਂ ਕੀਤਾ ਗਿਆ ਹੈ ਜਿਸਦੇ ਕਮਾਂਡੋ ਇਸ ਮਿਸ਼ਨ ਵਿੱਚ ਸ਼ਾਮਲ ਸਨ। ਬਿਆਨ ਵਿੱਚ ਕਿਹਾ ਗਿਆ ਹੈ ਕਿ ਸਾਰੇ ਸੁਰੱਖਿਅਤ ਹਨ।

ਸੋਮਵਾਰ ਸਾਮ ਤੱਕ ਗੁਫ਼ਾ ਵਿੱਚ ਫਸੇ ਬੱਚਿਆਂ ਵਿੱਚੋਂ 8 ਬੱਚਿਆਂ ਨੂੰ ਕੱਢ ਲਿਆ ਗਿਆ ਸੀ ਉਹ ਵੀ ਮਾਨਸਿਕ ਤੇ ਸਰੀਰਕ ਪੱਖੋਂ ਸਿਹਤਮੰਦ ਹਨ।

12 ਫੁੱਟਬਾਲ ਖਿਡਾਰੀ ਆਪਣੇ ਕੋਚ ਨਾਲ 23 ਜੂਨ ਨੂੰ ਗੁਫ਼ਾ ਅੰਦਰ ਫਸ ਗਏ ਸਨ। ਥੇਮ ਲਿਆਂਗ ਗੁਫ਼ਾ ਵਿੱਚ ਚੱਲੇ ਇਸ ਖ਼ਤਰਨਾਕ ਬਚਾਅ ਕਾਰਜ ਨੇ ਪੂਰੀ ਦੁਨੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ।

ਇਹ ਵੀ ਪੜ੍ਹੋ:

Image copyright Getty Images

ਬਚਾਅ ਕਾਰਜ ਦੀਆਂ ਮੁੱਖ ਗੱਲਾਂ

  • ਇਸ ਮਿਸ਼ਨ ਨੂੰ ਥਾਈਲੈਂਡ ਦੇ 40 ਅਤੇ 50 ਵਿਦੇਸ਼ੀ ਗੋਤਾਖੋਰਾਂ ਨੇ ਅੰਜਾਮ ਦਿੱਤਾ। ਇਹ ਬੇਹੱਦ ਖ਼ਤਰਨਾਕ ਮਿਸ਼ਨ ਸੀ।
  • ਗੋਤਾਖੋਰ ਰੱਸੀਆਂ ਦੇ ਸਹਾਰੇ ਪਾਣੀ ਵਿੱਚ ਤੁਰਦੇ ਹੋਏ ਅਤੇ ਤੈਰਦੇ ਹੋਏ ਬੱਚਿਆਂ ਤੱਕ ਪਹੁੰਚੇ। ਗੋਤਾਖੋਰਾਂ ਦੇ ਚਿਹਰੇ ਨਕਾਬ ਨਾਲ ਢਕੇ ਹੋਏ ਸਨ।
  • ਹਰ ਇੱਕ ਬੱਚੇ 'ਤੇ ਦੋ ਗੋਤਾਖੋਰ ਲਗਾਏ ਗਏ ਸਨ। ਇਨ੍ਹਾਂ ਗੋਤਾਖੋਰਾਂ ਕੋਲ ਆਕਸੀਜਨ ਸਿਲੰਡਰ ਵੀ ਸੀ। ਇਨ੍ਹਾਂ ਲਈ ਹਨੇਰੀ ਗੁਫ਼ਾ ਅੰਦਰ ਪਹੁੰਚਣਾ ਬੇਹੱਦ ਔਖਾ ਕੰਮ ਸੀ।
  • ਇਨ੍ਹਾਂ ਗੋਤਾਖੋਰਾਂ ਨੇ ਚੈਂਬਰ ਥ੍ਰੀ ਨਾਮੀ ਇੱਕ ਬੇਸ ਬਣਾਇਆ ਸੀ, ਜਿੱਥੇ ਬੱਚਿਆਂ ਨੂੰ ਗੁਫ਼ਾ ਅੰਦਰੋਂ ਬਾਹਰ ਕੱਢ ਲਿਆਂਦਾ ਜਾ ਰਿਹਾ ਸੀ।
  • ਸ਼ੁੱਕਰਵਾਰ ਨੂੰ ਥਾਈ ਨੇਵੀ ਦੇ ਗੋਤਾਖੋਰ ਸਮਨ ਗੁਨਾਨ ਦੀ ਬਾਹਰ ਆਉਂਦੇ ਹੋਏ ਮੌਤ ਹੋ ਗਈ ਸੀ।

ਬੱਚਿਆਂ ਦੀ ਫੁੱਟਬਾਲ ਟੀਮ ਗੁਫ਼ਾ ਵਿੱਚ ਗਈ ਕਿਉਂ?

ਇਸ ਸਵਾਲ ਦਾ ਹਾਲੇ ਤੱਕ ਕੋਈ ਸੰਤੋਖਜਨਕ ਉੱਤਰ ਨਹੀਂ ਹੈ ਕਿ ਬੱਚੇ ਆਪਣੇ ਕੋਚ ਨਾਲ ਆਖ਼ਰ ਗੁਫ਼ਾ ਵਿੱਚ ਗਏ ਹੀ ਕਿਉਂ ਸਨ।

ਬੀਬੀਸੀ ਥਾਈ ਮੁਤਾਬਕ ਟੀਮ ਆਪਣੀ ਫੁੱਟਬਾਲ ਪ੍ਰੈਕਟਿਸ ਲਈ ਸਥਾਨਕ ਸਮੇਂ ਮੁਤਾਬਕ ਸਵੇਰੇ ਦਸ ਵਜੇ ਕੋਚ ਇਕਾਟੋਲ ਨਾਲ ਪਹੁੰਚੀ। ਟੀਮ ਦੇ ਸਹਾਇਕ ਕੋਚ ਨੇ 10:42 'ਤੇ ਪ੍ਰੈਕਟਿਸ ਦੀ ਲਾਈਵ ਵੀਡੀਓ ਫੇਸਬੁੱਕ 'ਤੇ ਸਾਂਝੀ ਕੀਤੀ ਸੀ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
Video: 'ਬੱਚਿਆਂ ਤੋਂ ਉਹ ਕਰਵਾਇਆ ਗਿਆ ਜੋ ਉਨ੍ਹਾਂ ਪਹਿਲਾਂ ਕਦੇ ਨਹੀਂ ਕੀਤਾ'

ਬਾਅਦ ਦੁਪਹਿਰ ਲਗਪਗ 3 ਵਜੇ ਥਾਮ ਲੁਆਂਗ-ਖੁਨਾਮ ਨੰਗਨੌਨ ਨੈਸ਼ਨਲ ਪਾਰਕ ਦੇ ਸਟਾਫ ਨੇ ਗੁਫ਼ਾ ਦੇ ਮੁਹਾਣੇ ਉੱਤੇ ਗਿਆਰਾਂ ਸਾਈਕਲਾਂ ਖੜ੍ਹੀਆਂ ਦੇਖੀਆਂ ਜਿਸ ਮਗਰੋਂ ਉਨ੍ਹਾਂ ਨੇ ਤਹਿਕੀਕਾਤ ਸ਼ੁਰੂ ਕੀਤੀ।

ਬਾਅਦ ਵਿੱਚ ਇੱਕ ਲੜਕੇ ਦੇ ਪਿਤਾ ਨੇ ਸਟਾਫ਼ ਨੂੰ ਦੱਸਿਆ ਕਿ ਉਨ੍ਹਾਂ ਦਾ ਆਪਣੇ ਬੱਚੇ ਨਾਲ ਸੰਪਰਕ ਨਹੀਂ ਹੋ ਰਿਹਾ।

ਮੁੱਢਲੀ ਖੋਜ 24 ਜੂਨ ਨੂੰ ਸ਼ੁਰੂ ਹੋਈ ਜਦੋਂ ਮਸਾਈ ਪੁਲਿਸ ਨੂੰ ਗੁੰਮਸ਼ੁਦਾ ਫੁੱਟਬਾਲ ਟੀਮ ਦੀ ਇਤਲਾਹ ਮਿਲੀ।

ਹਾਲਾਂਕਿ ਕੁਝ ਸਥਾਨਕ ਰਿਪੋਰਟਾਂ ਮੁਤਾਬਕ ਬੱਚੇ ਅਭਿਆਸ ਤੋਂ ਬਾਅਦ ਆਪਣੇ ਇੱਕ ਟੀਮ ਮੈਂਬਰ ਲਈ ਸਰਪਰਾਈਜ਼ ਪਾਰਟੀ ਦਾ ਪ੍ਰਬੰਧ ਕਰਨ ਉੱਤਰੇ ਸਨ। ਇੱਕ ਲੜਕਾ ਗੇਮ, ਸ਼ਨਿੱਚਰਵਾਰ ਨੂੰ ਗੁਫ਼ਾ ਵਿੱਚ ਨਹੀਂ ਗਿਆ।

Image copyright Getty Images

ਉਸਨੇ ਕਾਓਸੋਡ ਨੂੰ ਦੱਸਿਆ ਕਿ ਉਹ ਤਿੰਨ ਵਾਰ ਗੁਫ਼ਾ ਵਿੱਚ ਗਏ ਸਨ ਪਰ ਬਰਸਾਤ ਦੇ ਦਿਨਾਂ ਵਿੱਚ ਨਹੀਂ।

"ਅਸੀਂ ਗੁਫ਼ਾ ਵਿੱਚ ਜਾਣ ਤੋਂ ਪਹਿਲਾਂ ਤਿਆਰੀ ਕਰਦੇ ਸੀ। ਸਾਡੇ ਕੋਲ ਟਾਰਚਾਂ ਸਨ। ਅਸੀਂ ਗੁਫ਼ਾ ਵਿੱਚ ਜਾਣ ਤੋਂ ਪਹਿਲਾਂ ਹਮੇਸ਼ਾ ਖਾਂਦੇ ਸੀ ਅਤੇ ਯਕੀਨੀ ਬਣਾਉਂਦੇ ਸੀ ਕਿ ਗੁਫ਼ਾ ਵਿੱਚ ਜਾਣ ਵਾਲਾ ਹਰ ਕੋਈ ਤੰਦਰੁਸਤ ਹੋਵੇ।"

ਗੇਮ ਮੁਤਾਬਕ ਉਹ ਸਿਹਤ ਠੀਕ ਨਾ ਹੋਣ ਕਾਰਨ ਉਸ ਦਿਨ ਗੁਫ਼ਾ ਵਿੱਚ ਨਹੀਂ ਗਿਆ ਸੀ।

"ਅਸੀਂ ਗੁਫ਼ਾ ਵਿੱਚ ਆਪਣੀ ਸਿਖਲਾਈ ਦੇ ਹਿੱਸੇ ਵਜੋਂ ਜਾਂਦੇ ਸੀ ਅਤੇ ਸਾਡੇ ਇੱਕ ਟੀਮ ਮੈਂਬਰ ਦਾ ਜਨਮ ਦਿਨ ਆ ਰਿਹਾ ਸੀ। ਅਜਿਹਾ ਲਗਦਾ ਹੈ ਕਿ ਉਹ ਗੁਫ਼ਾ ਵਿੱਚ ਕੋਈ ਸਰਪਰਾਈਜ਼ ਪਾਰਟੀ ਰੱਖ ਰਹੇ ਸਨ।"

Image copyright FACEBOOK/EKATOL
ਫੋਟੋ ਕੈਪਸ਼ਨ ਟੀਮ ਆਪਣੀ ਫੁੱਟਬਾਲ ਪ੍ਰੈਕਟਿਸ ਲਈ ਸਥਾਨਕ ਸਮੇਂ ਮੁਤਾਬਕ ਸਵੇਰੇ ਦਸ ਵਜੇ ਕੋਚ ਇਕਾਟੋਲ ਨਾਲ ਪਹੁੰਚੀ ਸੀ

ਉਹ ਡੂੰਘੀ ਗੁਫ਼ਾ ਵਿੱਚ ਫ਼ਸ ਕਿਵੇਂ ਗਏ?

ਜਿਵੇਂ ਹੀ ਟੀਮ ਗੁਫ਼ਾ ਵਿੱਚ ਉੱਤਰੀ ਮਾਨਸੂਨ ਦਾ ਮੀਂਹ ਪੈਣ ਲੱਗ ਪਿਆ। ਜੰਗਲ ਵਿੱਚੋਂ ਮੀਂਹ ਦਾ ਪਾਣੀ ਗੁਫ਼ਾ ਦੇ ਅੰਦਰ ਉਤਰਨ ਲੱਗਿਆ ਅਤੇ ਰਾਹ ਬੰਦ ਹੋ ਗਿਆ।

ਅੰਦਰ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਸੀ ਜਿਸ ਕਰਕੇ ਬੱਚੇ ਅਤੇ ਉਨ੍ਹਾਂ ਦਾ ਕੋਚ ਗੁਫਾ ਦੀ ਡੂੰਘ ਵਿੱਚ ਫਸ ਗਏ। ਬੱਚੇ ਉੱਚੀ ਜ਼ਮੀਨ ਜੀ ਭਾਲ ਵਿੱਚ ਗੁਫ਼ਾ ਦੇ ਹੋਰ ਅੰਦਰ ਉੱਤਰਦੇ ਗਏ। ਇਹ ਗੁਫ਼ਾ 10,316 ਮੀਟਰ ਲੰਬੀ ਅਤੇ ਥਾਈਲੈਂਡ ਦੀ ਤੀਜੀ ਸਭ ਤੋਂ ਵੱਡੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)