ਥਾਈਲੈਂਡ: ਤੁਹਾਨੂੰ ਹੈਰਾਨ ਕਰ ਦੇਵੇਗੀ ਫੁੱਟਬਾਲ ਟੀਮ ਨੂੰ ਗੁਫ਼ਾ 'ਚੋਂ ਕੱਢਣ ਦੀ ਕਹਾਣੀ - Graphics

ਥਾਈਲੈਂਡ Image copyright THAI GOVERNMENT PUBLIC RELATIONS DEPARTMENT
ਫੋਟੋ ਕੈਪਸ਼ਨ ਇਹ ਮੁੰਡੇ ਇੱਕ ਹਫ਼ਤੇ ਤੱਕ ਹਸਪਤਾਲ 'ਚ ਰਹਿਣਗੇ

ਥਾਈਲੈਂਡ ਵਿੱਚ ਹੜ੍ਹ ਵਾਲੀ ਗੁਫ਼ਾ ਵਿੱਚੋਂ ਬਚਾਏ ਗਏ 12 ਬੱਚੇ ਤੇ ਕੋਚ ਦੀ ਪਹਿਲੀ ਵੀਡੀਓ ਫੁਟੇਜ ਸਾਹਮਣੇ ਆਈ ਹੈ।

ਕਈ ਬੱਚਿਆਂ ਨੂੰ ਮੂੰਹ 'ਤੇ ਮਾਸਕ ਪਾਈ ਹਸਪਤਾਲ ਵਿੱਚ ਜੇਤੂ ਨਿਸ਼ਾਨ ਬਣਾਉਂਦੇ ਦੇਖਿਆ ਜਾ ਸਕਦਾ ਹੈ। ਇਹ ਬੱਚੇ ਕੈਮਰੇ ਸਾਹਮਣੇ ਜੇਤੂ ਨਿਸ਼ਾਨ ਬਣਾਉਂਦੇ ਖੁਸ਼ ਦਿਖਾਈ ਦੇ ਰਹੇ ਹਨ।

ਇਨ੍ਹਾਂ ਬੱਚਿਆਂ ਅਤੇ ਕੋਚ ਨੂੰ ਬਾਹਰ ਕੱਢਣ ਤੋਂ ਪਹਿਲਾਂ ਨਸ਼ੇ ਦੀ ਦਵਾਈ ਦਿੱਤੀ ਗਈ ਸੀ ਤਾਂ ਕਿ ਉਹ ਹੋਸ਼ ਵਿੱਚ ਨਾ ਰਹਿਣ ਅਤੇ ਭੈਅ ਮੁਕਤ ਹੋ ਸਕਣ।

ਇਹ ਵੀ ਪੜ੍ਹੋ:

ਇਸੇ ਦੌਰਾਨ ਥਾਈ ਨੇਵੀ ਸੀਲਜ਼ ਨੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਰਾਹਤ ਕਾਰਜ ਦਾ ਤਿੰਨ ਦਿਨਾਂ ਦਾ ਵੀਡੀਓ ਵੀ ਜਾਰੀ ਕਰ ਦਿੱਤਾ ਹੈ।

ਫੋਟੋ ਕੈਪਸ਼ਨ ਗੁਫ਼ਾ ਦੇ ਹਨ੍ਹੇਰੇ, ਤੰਗ ਪਾਣੀ ਵਾਲੇ ਰਸਤਿਆਂ ਵਿੱਚੋਂ ਕੱਢਣ ਸਮੇਂ ਬੱਚੇ ਤੇ ਕੋਚ ਘਬਰਾ ਨਾ ਜਾਣ ਇਸ ਲਈ ਉਨ੍ਹਾਂ ਨੂੰ ਨੀਮ ਬੇਹੋਸ਼ੀ ਵਾਲੀ ਦਵਾਈ ਦਿੱਤੀ ਗਈ ਸੀ

ਨਸ਼ੇ ਦੀ ਦਿੱਤੀ ਦਵਾਈ

ਰਾਹਤ ਕਾਰਜ ਟੀਮ ਦਾ ਹਿੱਸਾ ਰਹੇ ਗੋਤਾਖੋਰਾਂ ਸਣੇ ਕਈ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਗੁਫ਼ਾ ਦੇ ਹਨ੍ਹੇਰੇ, ਤੰਗ ਪਾਣੀ ਵਾਲੇ ਰਸਤਿਆਂ ਵਿੱਚੋਂ ਕੱਢਣ ਸਮੇਂ ਬੱਚੇ ਤੇ ਕੋਚ ਘਬਰਾ ਨਾ ਜਾਣ ਇਸ ਲਈ ਉਨ੍ਹਾਂ ਨੂੰ ਗਹਿਰੀਨੀਮ ਬੇਹੋਸ਼ੀ ਵਾਲੀ ਦਵਾਈ ਦਿੱਤੀ ਗਈ ਸੀ।

ਫੋਟੋ ਕੈਪਸ਼ਨ ਪਾਣੀ ਨਾਲ ਭਰੇ ਹਿੱਸੇ ਵਿੱਚੋਂ ਬਾਹਰ ਕੱਢਣ ਲਈ ਬੱਚੇ ਨੂੰ ਗੋਤਾਖੋਰ ਦੀ ਪਿੱਠ ਉੱਤੇ ਬੰਨਿਆ

ਪਾਣੀ ਵਿਚ ਸਾਹ ਲੈਣ ਵਾਲੇ ਵਿਸ਼ੇਸ਼ ਯੰਤਰਾਂ ਦੀ ਵਰਤੋਂ ਨਾਲ ਗੋਤਾਖੋਰ ਹੜ੍ਹ ਦੇ ਪਾਣੀ ਨਾਲ ਭਰੀ ਪਾਣੀ ਦੀ ਗੁਫਾ ਦੇ ਹਨ੍ਹੇਰੇ ਅਤੇ ਤੰਗ ਰਸਤਿਆਂ ਰਾਹੀ ਤੈਰ ਕੇ ਬੱਚਿਆਂ ਤੱਕ ਪਹੁੰਚੇ। ਇਨ੍ਹਾਂ ਰਸਤਿਆਂ ਰਾਹੀ ਹੀ ਬੱਚਿਆਂ ਨੂੰ ਬਾਹਰ ਲਿਆਂਦਾ ਜਾਣਾ ਸੀ।

ਗੁਫ਼ਾ ਵਿੱਚੋਂ ਕਿਵੇਂ ਬਾਹਰ ਕੱਢਿਆ ਗਿਆ

ਬੱਚਿਆਂ ਦੇ ਮੂੰਹ ਉੱਤੇ ਸਾਹ ਲੈਣ ਵਾਲੇ ਮਾਸਕ ਲਗਾਏ ਗਏ ਸਨ। ਪਾਣੀ ਨਾਲ ਭਰੇ ਹਿੱਸੇ ਵਿੱਚੋਂ ਬਾਹਰ ਕੱਢਣ ਲਈ ਉਨ੍ਹਾਂ ਨੂੰ ਗੋਤਾਖੋਰ ਦੀ ਪਿੱਠ ਉੱਤੇ ਬੰਨਿਆ ਗਿਆ।

ਉਸ ਦੇ ਪਿੱਛੇ ਦੂਜਾ ਗੋਤਾਖੋਰ ਲੱਗਿਆ। ਗੋਤਾਖੋਰਾਂ ਨੂੰ ਹਨ੍ਹੇਰੇ ਵਿਚ ਡਾਇਵ ਲਾਇਨ ਰਾਹੀ ਰਾਹ ਦਿਖਾਇਆ ਗਿਆ। ਕਈ ਤੰਗ ਰਸਤਿਆਂ ਉੱਤੇ ਗੋਤਾਖੋਰਾਂ ਨੂੰ ਆਪਣਾ ਗੈਸ ਸਿਲੰਡਰ ਲਾਹ ਕੇ ਬੱਚਿਆਂ ਨੂੰ ਟਪਾਇਆ ਗਿਆ।

ਫੋਟੋ ਕੈਪਸ਼ਨ ਜਿਸ ਥਾਂ ਪਾਣੀ ਨਹੀਂ ਸੀ ਉਸ ਥਾਂ ਬੱਚਿਆਂ ਨੂੰ ਸਟਰੈਂਚਰ ਉੱਤੇ ਬੰਨ ਕਿ ਅੱਗੇ ਲਿਜਾਇਆ ਗਿਆ

ਥਾਈ ਨੇਵੀ ਵੱਲੋਂ ਜਾਰੀ ਕੀਤੀ ਗਈ ਵੀਡੀਓ ਫੁਟੇਜ ਮੁਤਾਬਕ ਜਿਸ ਥਾਂ ਪਾਣੀ ਨਹੀਂ ਸੀ ਉਸ ਥਾਂ ਬੱਚਿਆਂ ਨੂੰ ਸਟਰੈਂਚਰ ਉੱਤੇ ਬੰਨ ਕਿ ਅੱਗੇ ਲਿਜਾਇਆ ਗਿਆ।

ਗੋਤਾਖੋਰਾਂ ਰਾਹੀ ਬੱਚਿਆਂ ਨੂੰ ਬਾਹਰ ਕੱਢਣ ਦਾ ਤਰੀਕਾ ਬਹੁਤ ਹੀ ਖਤਰਨਾਕ ਵਿਕਲਪ ਸੀ ਪਰ ਮਾਹਰਾਂ ਦਾ ਮੰਨਣਾ ਹੈ ਕਿ ਬਰਸਾਤ ਹੋਣ ਤੋਂ ਪਹਿਲਾ-ਪਹਿਲਾਂ ਬੱਚਿਆਂ ਨੂੰ ਬਾਹਰ ਕੱਢਣਾ ਹੀ ਪੈਣਾ ਸੀ। ਇਸ ਤੋਂ ਬਾਅਦ ਹੜ੍ਹ ਅਤੇ ਢਿੱਗਾ ਡਿੱਗਣ ਨੇ ਹਾਲਾਤ ਹੋਰ ਵੀ ਖਤਰਨਾਕ ਕਰ ਦੇਣੇ ਸਨ।

ਫੋਟੋ ਕੈਪਸ਼ਨ ਗੋਤਾਖੋਰਾਂ ਰਾਹੀ ਬੱਚਿਆਂ ਨੂੰ ਬਾਹਰ ਕੱਢਣ ਦਾ ਤਰੀਕਾ ਬਹੁਤ ਹੀ ਖਤਰਨਾਕ ਵਿਕਲਪ ਸੀ

ਰਾਹਤ ਕਾਰਜਾਂ ਦੌਰਾਨ ਬੱਚਿਆਂ ਨੂੰ ਬਾਹਰ ਕੱਢਣ ਲਈ ਦਵਾਈ ਦੀ ਭਾਰੀ ਡੋਜ਼ ਦਿੱਤੇ ਜਾਣ ਬਾਰੇ ਕੁਝ ਘੰਟੇ ਪਹਿਲਾਂ ਤੱਕ ਆਪਾ ਵਿਰੋਧੀ ਰਿਪੋਰਟਾਂ ਮਿਲ ਰਹੀਆਂ ਸਨ।

ਮੰਗਲਵਾਰ ਨੂੰ ਥਾਈਲੈਂਡ ਦੇ ਪ੍ਰਧਾਨ ਮੰਤਰੀ ਨੇ ਇਨ੍ਹਾਂ ਰਿਪੋਰਟਾਂ ਨੂੰ ਰੱਦ ਕੀਤਾ ਸੀ ਕਿ ਬੱਚਿਆਂ ਨੂੰ ਅਚੇਤ ਕਰਨ ਲਈ ਭਾਰੀ ਡੋਜ਼ ਵਿਚ ਦਵਾਈ ਦਿੱਤੀ ਗਈ ਸੀ।

ਫੋਟੋ ਕੈਪਸ਼ਨ ਜਦੋਂ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਤਾਂ ਉਹ ਪੂਰੀ ਤਰ੍ਹਾਂ ਹੋਸ਼ ਵਿਚ ਨਹੀਂ ਸਨ।

ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਆਮ ਫੌਜੀਆਂ ਨੂੰ ਦਿੱਤੀ ਜਾਣ ਵਾਲੀ ਹਲਕੀ ਦਵਾਈ ਦਿੱਤੀ ਗਈ ਸੀ।

ਪਰ ਕਈ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜਦੋਂ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਤਾਂ ਉਹ ਪੂਰੀ ਤਰ੍ਹਾਂ ਹੋਸ਼ ਵਿਚ ਨਹੀਂ ਸਨ।

ਇਹ ਵੀ ਪੜ੍ਹੋ:

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਤੈਰਨਾ ਨਹੀਂ ਜਾਣਦੇ ਸਨ ਬੱਚੇ

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਥਾਈ ਨੇਵੀ ਸੀਲਜ਼ ਦੇ ਮੁਖੀ ਨੇ ਬੀਬੀਸੀ ਨੂੰ ਦੱਸਿਆ ਕਿ 12 ਮੁੰਡਿਆਂ ਤੇ ਉਨ੍ਹਾਂ ਦੇ ਕੋਚ ਦੇ ਸਫ਼ਲ ਰੈਸਕਿਊ ਤੋਂ ਬਾਅਦ ਉਮੀਦ ਹਕੀਕਤ ਬਣ ਗਈ।

ਥਾਈਲੈਂਡ ਦੀ ਗੁਫ਼ਾ ਅੰਦਰੋਂ ਬੱਚਿਆਂ ਨੂੰ ਕੱਢਣ ਦਾ ਰਸਤਾ ਬਹੁਤ ਹੀ ਖਤਰਨਾਕ ਸੀ।

ਥਾਈ ਨੇਵੀ, ਏਅਰ ਫੋਰਸ ਤੇ ਆਰਮੀ ਦੀ ਚੋਣਵੀਂ ਟੀਮ ਕਈ ਵਿਦੇਸ਼ੀ ਮਾਹਰਾਂ ਦੀ ਮਦਦ ਨਾਲ ਇਸ ਕਾਰਜ ਵਿਚ ਡਟੀ ਰਹੀ ਅੰਤ ਉਸ ਨੂੰ ਜਿੱਤ ਹਾਸਲ ਹੋਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)