FIFA World Cup: ਇੰਗਲੈਂਡ ਨੂੰ ਮਾਤ ਦੇ ਕੇ ਫਾਈਨਲ 'ਚ ਪੁੱਜਣ ਵਾਲੇ ਕ੍ਰੋਏਸ਼ੀਆ ਬਾਰੇ ਜਾਣੋ ਇਹ ਗੱਲਾਂ

ਫੀਫਾ ਵਰਲਡ ਕੱਪ 2018, ਕ੍ਰੋਏਸ਼ੀਆ Image copyright Getty Images
ਫੋਟੋ ਕੈਪਸ਼ਨ ਕ੍ਰੋਏਸ਼ੀਆ ਦੀ ਫੁੱਟਬਾਲ ਟੀਮ ਹੁਣ ਵਿਸ਼ਵ ਕੱਪ ਫਾਈਨਲ ਵਿੱਚ ਫਰਾਂਸ ਨਾਲ ਭਿੜੇਗੀ

ਫੁੱਟਬਾਲ ਵਰਲਡ ਕੱਪ ਜਦੋਂ ਸ਼ੁਰੂ ਹੋਇਆ ਸੀ ਤਾਂ ਲੋਕ ਬ੍ਰਾਜ਼ੀਲ, ਅਰਜਨਟੀਨਾ, ਪੁਰਤਗਾਲ ਅਤੇ ਜਰਮਨੀ ਦੇ ਨਾਅਰੇ ਲਗਾ ਰਹੇ ਸਨ, ਪਰ ਕੁਝ ਹੀ ਦਿਨਾਂ ਵਿੱਚ ਸਾਫ਼ ਹੋ ਗਿਆ ਕਿ ਇਹ ਖੇਡ ਸਰਪਰਾਈਜ਼ ਦੇਣ ਦੇ ਮਾਮਲੇ 'ਚ ਕਿਸੇ ਤੋਂ ਪਿੱਛੇ ਨਹੀਂ।

ਤੁਸੀਂ ਭਾਵੇਂ ਕੋਈ ਨਾਇਕ ਚੁਣ ਲਵੋ, ਵਿਸ਼ਵ ਕੱਪ ਵਿੱਚ ਉਹ ਹੀ ਨਾਮ ਕਮਾਵੇਗਾ ਜਿਹੜਾ ਟੀਮ ਦੀ ਤਰ੍ਹਾਂ ਖੇਡੇਗਾ। ਪੁਰਾਣੇ ਨਾਇਕ ਬਾਹਰ ਹੋ ਗਏ ਅਤੇ ਨਵੇਂ ਨਾਇਕ ਚਮਕ ਗਏ।

ਵਿਸ਼ਵ ਕੱਪ ਦੇ ਖ਼ਿਤਾਬੀ ਮੁਕਾਬਲੇ 'ਚ ਫਰਾਂਸ ਨੇ ਆਪਣੀ ਥਾਂ ਬਣਾ ਕੇ ਸਾਫ਼ ਕਰ ਦਿੱਤਾ ਹੈ ਕਿ ਉਸਦੀ ਨੱਕ ਹੇਠੋਂ ਕੱਪ ਲੈ ਜਾਣਾ ਕੋਈ ਬੱਚਿਆਂ ਦਾ ਖੇਡ ਨਹੀਂ।

ਇਹ ਵੀ ਪੜ੍ਹੋ:

ਪਰ ਇਤਿਹਾਸ ਰਚਿਆ ਹੈ ਦੂਜੇ ਸੈਮੀਫਾਈਨਲ ਵਿੱਚ ਇੰਗਲੈਂਡ ਨੂੰ ਮਾਤ ਦੇਣ ਵਾਲੇ ਕ੍ਰੋਏਸ਼ੀਆ ਨੇ। ਇਸ ਛੋਟੇ ਜਿਹੇ ਯੂਰਪੀ ਦੇਸ ਦੀ ਫੁੱਟਬਾਲ ਟੀਮ ਹੁਣ ਵਿਸ਼ਵ ਕੱਪ ਫਾਈਨਲ ਵਿੱਚ ਫਰਾਂਸ ਨਾਲ ਭਿੜੇਗੀ।

ਕਿੱਥੇ ਹੈ ਕ੍ਰੋਏਸ਼ੀਆ?

ਸਿਰਫ਼ 40 ਲੱਖ ਦੀ ਆਬਾਦੀ ਵਾਲੇ ਇਸ ਦੇਸ ਦੇ ਹਰ ਨਾਗਰਿਕ ਲਈ ਆਪਣੀ ਟੀਮ ਦੀ ਕਾਮਯਾਬੀ 'ਤੇ ਵਿਸ਼ਵਾਸ ਕਰਨਾ ਔਖਾ ਸੀ।

ਕ੍ਰੋਏਸ਼ੀਆ ਖ਼ੁਦ ਵੀ ਇਸ ਗੱਲ ਦਾ ਜਵਾਬ ਨਹੀਂ ਦੇ ਸਕਦਾ ਕਿ ਉਹ ਆਜ਼ਾਦੀ ਦੇ ਬਾਅਦ ਤੋਂ ਹੁਣ ਤੱਕ ਖੇਡੇ ਗਏ 6 ਵਿੱਚੋਂ ਪੰਜ ਫੁੱਟਬਾਲ ਵਿਸ਼ਵ ਕੱਪ ਵਿੱਚ ਥਾਂ ਬਣਾਉਣ ਅਤੇ 1998 ਵਿੱਚ ਸੈਮੀਫਾਈਨਲ ਤੱਕ ਪੁੱਜਣ 'ਚ ਕਿਵੇਂ ਕਾਮਯਾਬ ਰਿਹਾ।

ਦਿ ਸਨ ਮੁਤਾਬਕ ਫੁੱਟਬਾਲ ਦੇ ਜਾਣਕਾਰ ਦੱਸਦੇ ਹਨ ਕਿ ਪੂਰਵਵਰਤੀ ਯੁਗੋਸਲਾਵੀਆ ਦੀ ਅਕੈਡਮੀ ਦਾ ਸਿਸਟਮ ਕਮਾਲ ਹੈ ਕਿ ਐਨੇ ਘੱਟ ਸਮੇਂ ਵਿੱਚ ਕ੍ਰੋਏਸ਼ੀਆ ਨੇ ਇਸ ਖੇਡ ਵਿੱਚ ਐਨਾ ਨਾਮ ਕਮਾਇਆ ਹੈ।

ਸਾਲ 1987 ਵਿੱਚ ਚਿਲੀ 'ਚ ਖੇਡੇ ਗਏ ਵਰਲਡ ਅੰਡਰ-20 ਚੈਂਪੀਅਨਸ਼ਿਪ ਜਿੱਤ ਕੇ ਉਸ ਨੇ ਦੁਨੀਆਂ ਵਿੱਚ ਧਮਾਕਾ ਕਰ ਦਿੱਤਾ ਸੀ ਜਦਕਿ ਸੁਤੰਤਰ ਦੇਸ ਦੇ ਰੂਪ ਵਿੱਚ ਪਹਿਲਾ ਮੈਚ ਖੇਡਣ 'ਚ ਉਸ ਨੂੰ ਇਸ ਤੋਂ ਬਾਅਦ ਵੀ ਸੱਤ ਸਾਲ ਲੱਗ ਗਏ।

ਕ੍ਰੋਏਸ਼ੀਆ ਦਾ ਇਤਿਹਾਸ

ਫੁੱਟਬਾਲ ਬਹਾਨੇ ਇਹ ਕ੍ਰੋਏਸ਼ੀਆ ਬਾਰੇ ਜਾਨਣ ਦਾ ਵੀ ਸਹੀ ਸਮਾਂ ਹੈ। ਇਹ ਦੇਸ ਮੱਧ ਅਤੇ ਦੱਖਣ-ਪੂਰਬੀ ਯੂਰਪ ਦੇ ਵਿਚਾਲੇ ਵਸਿਆ ਹੈ ਅਤੇ ਐਡਰੀਆਟਿਕ ਸਾਗਰ ਦੇ ਕਰੀਬ ਹੈ।

ਕ੍ਰੋਏਸ਼ੀਆ ਦੀ ਰਾਜਧਾਨੀ ਦਾ ਨਾਮ ਜ਼ਾਗ੍ਰੇਬ ਹੈ ਅਤੇ ਕਰੀਬ 56 ਹਜ਼ਾਰ ਵਰਗ ਕਿੱਲੋਮੀਟਰ ਵਿੱਚ ਫੈਲੇ ਇਸ ਦੇਸ 'ਚ ਜ਼ਿਆਦਾਤਰ ਲੋਕ ਰੋਮਨ ਕੈਥੋਲਿਕ ਹਨ।

Image copyright Getty Images
ਫੋਟੋ ਕੈਪਸ਼ਨ ਦੁਨੀਆਂ ਦੀਆਂ 20 ਵੱਡੀਆਂ ਟੂਰਿਜ਼ਮ ਥਾਵਾਂ ਵਿੱਚ ਇਸ ਨੂੰ ਸ਼ੁਮਾਰ ਕੀਤਾ ਗਿਆ ਹੈ

ਕ੍ਰੋਏਸ਼ੀਆਈ ਇੱਥੇ ਛੇਵੀਂ ਸਦੀ ਵਿੱਚ ਆ ਕੇ ਵਸੇ ਅਤੇ ਟੋਮੀਸਲਾਵ ਇਨ੍ਹਾਂ ਦੇ ਪਹਿਲੇ ਰਾਜਾ ਬਣੇ ਸਨ। ਸਾਲ 1102 ਵਿੱਚ ਉਹ ਹੰਗਰੀ ਦੇ ਨਾਲ ਚਲਾ ਗਿਆ ਅਤੇ 1527 ਵਿੱਚ ਔਟੋਮਨ ਸਾਮਰਾਜ ਦੇ ਫੈਲਦੇ ਪ੍ਰਭਾਵ ਸਾਹਮਣੇ ਕ੍ਰੋਏਸ਼ੀਆਈ ਸੰਸਦ ਨੇ ਫ਼ਰਡੀਨੈਂਡ ਆਫ਼ ਹੈਬਸਬਰਗ ਨੂੰ ਆਪਣਾ ਰਾਜਾ ਮੰਨ ਲਿਆ।

19ਵੀਂ ਸਦੀ ਦੀ ਸ਼ੁਰੂਆਤ ਵਿੱਚ ਇਸ ਦੇਸ ਦੇ ਟੁੱਕੜੇ ਫਰਾਂਸੀਸੀ ਈਲੀਰੀਅਰ ਪ੍ਰੌਵਿੰਸ ਵਿੱਚ ਹੋ ਗਏ ਜਦਿਕ ਆਸਟਰੀਆ-ਹੰਗਰੀ ਨੇ ਬੋਸਨੀਯਾ ਹਰਜੇਗੋਵਿਨਾ 'ਤੇ ਕਬਜ਼ਾ ਕਰ ਲਿਆ।

ਇਹ ਵਿਵਾਦ ਸਾਲ 1878 ਵਿੱਚ ਹੋਈ ਬਰਲਿਨ ਦੀ ਸੰਧੀ (ਪੁਨਰ ਮਿਲਨ) ਵਿੱਚ ਸੁਲਝਾਇਆ ਗਿਆ।

ਨਾਜ਼ੀਆਂ ਦਾ ਕਬਜ਼ਾ

ਸਾਲ 1918 ਵਿੱਚ ਜਦੋਂ ਕ੍ਰੋਏਸ਼ੀਆਈ ਸੰਸਦ (ਸਬੋਰ) ਨੇ ਆਜ਼ਾਦੀ ਦਾ ਐਲਾਨ ਕੀਤਾ ਅਤੇ 'ਸਟੇਟ ਆਫ਼ ਸਲੋਵੇਨਸ, ਕ੍ਰੋਏਟਸ ਐਂਡ ਸਰਬ' ਨਾਲ ਜੁੜਨ ਦਾ ਫ਼ੈਸਲਾ ਕੀਤਾ।

ਅਪ੍ਰੈਲ਼ 1941 ਵਿੱਚ ਨਾਜ਼ੀ ਜਰਮਨੀ ਦੀ ਅਗਵਾਈ 'ਚ ਵਿਰੋਧੀ ਸ਼ਰਤੀਆਂ ਨੇ ਯੁਗੋਸਲਾਵੀਆ 'ਤੇ ਕਬਜ਼ਾ ਕਰ ਲਿਆ ਤਾਂ ਕ੍ਰੋਏਸ਼ੀਆ ਦਾ ਵਾਧੂ ਹਿੱਸਾ ਨਾਜ਼ੀ ਸਮਰਥਨ ਵਾਲੇ ਕਲਾਈਂਟ ਸਟੇਟ ਵਿੱਚ ਚਲਾ ਗਿਆ।

Image copyright Getty Images
ਫੋਟੋ ਕੈਪਸ਼ਨ ਸਾਲ 1918 ਤੋਂ 1991 ਵਿਚਾਲੇ ਕ੍ਰੋਏਸ਼ੀਆ, ਯੁਗੋਸਲਾਵੀਆ ਦਾ ਹਿੱਸਾ ਰਿਹਾ

ਇਸ ਤੋਂ ਬਾਅਦ ਵਿਰੋਧ ਸ਼ੁਕੂ ਹੋਇਆ ਜਿਸਦੇ ਨਤੀਜੇ 'ਚ ਫੈਡਰਲ ਸਟੇਟ ਆਫ਼ ਕ੍ਰੋਏਸ਼ੀਆ ਬਣਿਆ। ਇਸ ਤੋਂ ਬਾਅਦ ਇਹ ਸੋਸ਼ਲਿਸਟ ਫੈਡਰਲ ਰਿਪਬਲਿਕ ਆਫ ਯੁਗੋਸਲਾਵੀਆ ਦਾ ਸੰਸਥਾਪਕ ਮੈਂਬਰ ਅਤੇ ਸੰਘੀ ਏਜੰਟ ਬਣ ਗਿਆ।

ਸਾਲ 1918 ਤੋਂ 1991 ਵਿਚਾਲੇ ਕ੍ਰੋਏਸ਼ੀਆ, ਯੁਗੋਸਲਾਵੀਆ ਦਾ ਹਿੱਸਾ ਰਿਹਾ ਅਤੇ ਸਾਲ 1991 ਵਿੱਚ ਕ੍ਰੋਏਸ਼ੀਆ 'ਚ ਲੜਾਈ ਸਲੋਵੋਨੀਆ ਵਿੱਚ ਜੰਗ ਤੋਂ ਬਾਅਦ ਸ਼ੁਰੂ ਹੋਈ।

ਮੁਸ਼ਕਿਲਾਂ ਹੀ ਮੁਸ਼ਕਿਲਾਂ

ਵਧਦੇ ਤਣਾਅ ਵਿਚਾਲੇ ਕ੍ਰੋਏਸ਼ੀਆ ਨੇ 25 ਜੂਨ, 1991 ਨੂੰ ਸਵਤੰਤਰਤਾ ਦਾ ਐਲਾਨ ਕੀਤਾ। ਹਾਲਾਂਕਿ ਇਸ ਮਨਰੋਥ ਪੱਤਰ ਨੂੰ ਪੂਰੀ ਤਰ੍ਹਾਂ ਅਮਲੀ ਜਾਮਾ 8 ਅਕਤੂਬਰ, 1991 ਨੂੰ ਪਹਿਨਾਇਆ ਗਿਆ।

Image copyright DEA / BIBLIOTECA AMBROSIANA

ਇਸ ਵਿਚਾਲੇ ਹਾਲਾਤ ਵਿਗੜ ਰਹੇ ਸਨ ਕਿਉਂਕਿ ਯੁਗੋਸਲਾਵ ਪਬਲਿਕ ਆਰਮੀ ਅਤੇ ਸਰਬ ਪੈਰਾਮਿਲਟਰੀ ਸਮੂਹਾਂ ਨੇ ਕ੍ਰੋਏਸ਼ੀਆ 'ਤੇ ਹਮਲਾ ਬੋਲ ਦਿੱਤਾ।

1991 ਦੇ ਅੰਤ ਵਿੱਚ ਹਾਲਾਤ ਅਜਿਹੇ ਸਨ ਕਿ ਕ੍ਰੋਏਸ਼ੀਆ ਦੇ ਕੋਲ ਸਿਰਫ਼ ਆਪਣੀ ਇੱਕ-ਤਿਹਾਈ ਜ਼ਮੀਨ 'ਤੇ ਕਬਜ਼ਾ ਰਹਿ ਗਿਆ ਸੀ। ਕ੍ਰੋਏਸ਼ੀਆਈ ਮੂਲ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ। ਲੱਖਾਂ ਲੋਕ ਮਾਰੇ ਗਏ ਅਤੇ ਬੇਘਰ ਹੋਏ।

ਜਨਵਰੀ, 1992 ਵਿੱਚ ਕ੍ਰੋਏਸ਼ੀਆ ਨੂੰ ਯੂਰਪ ਇਕੋਨੌਮਿਕ ਕਮਿਊਨਿਟੀ ਤੋਂ ਮਾਨਤਾ ਮਿਲ ਗਈ ਹੈ ਅਤੇ ਇਸ ਤੋਂ ਬਾਅਦ ਸੰਯੁਕਤ ਰਾਸ਼ਟਰ ਨੇ ਉਸ ਨੂੰ ਪਛਾਣ ਦੇ ਦਿੱਤੀ। ਅਗਸਤ 1995 ਵਿੱਚ ਯੁੱਧ ਖ਼ਤਮ ਹੋਇਆ ਤਾਂ ਸਾਫ਼ ਹੋ ਗਿਆ ਕਿ ਜਿੱਤ ਕ੍ਰੋਏਸ਼ੀਆ ਦੀ ਹੋਈ।

ਅਤੇ ਫਿਰ ਰਿਕਵਰੀ ਦਾ ਦੌਰ...

ਕਬਜ਼ੇ ਵਾਲੇ ਬਾਕੀ ਇਲਾਕੇ ਕ੍ਰੋਏਸ਼ੀਆ ਨੂੰ ਨਵੰਬਰ 1995 ਵਿੱਚ ਖ਼ਤਮ ਹੋਏ ਇੱਕ ਸਮਝੌਤੇ ਤੋਂ ਬਾਅਦ ਮਿਲੇ। ਪਰ ਜੰਗ ਤੋਂ ਬਾਅਦ ਵੀ ਕ੍ਰੋਏਸ਼ੀਆ ਦੀਆਂ ਮੁਸ਼ਕਿਲਾਂ ਖ਼ਤਮ ਨਹੀਂ ਹੋਈਆਂ ਕਿਉਂਕਿ ਉਸ ਨੂੰ ਮੁੜ ਆਪਣੇ ਪੈਰਾਂ 'ਤੇ ਖੜ੍ਹਾ ਹੋਣ ਵਿੱਚ ਕਾਫ਼ੀ ਦੇਰ ਲੱਗਣ ਵਾਲੀ ਸੀ।

Image copyright EPA
ਫੋਟੋ ਕੈਪਸ਼ਨ ਦੂਜੇ ਸੈਮੀਫਾਈਨਲ ਵਿੱਚ ਇੰਗਲੈਡ ਨੂੰ ਮਾਤ ਦੇਣ ਵਾਲੇ ਕ੍ਰੋਏਸ਼ੀਆ ਨੇ ਇਤਿਹਾਸ ਰਚਿਆ ਹੈ

ਸਾਲ 2000 ਤੋਂ ਬਾਅਦ ਦਾ ਦੌਰਾ ਕ੍ਰੋਏਸ਼ੀਆ ਵਿੱਚ ਲੋਕਤੰਤਰ ਦੇ ਕੁਝ ਮਜ਼ਬੂਤ ਹੋਣ, ਆਰਥਿਕ ਵਿਕਾਸ ਅਤੇ ਢਾਂਚਾਗਤ ਸਮਾਜਿਕ ਸੁਧਾਰ ਦੇ ਰੂਪ ਵਿੱਚ ਆਇਆ। ਨਾਲ ਹੀ ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਪ੍ਰਸ਼ਾਸਨਿਕ ਆਰਜਕਤਾ ਵਰਗੀਆਂ ਦਿੱਕਤਾਂ ਵੀ।

ਪਰ ਉਸ ਨੇ ਲੰਬਾ ਸਫ਼ਰ ਤੈਅ ਕੀਤਾ ਹੈ। ਉਹ ਯੂਰਪੀ ਸੰਘ, ਸੰਯੁਕਤ ਰਾਸ਼ਟਰ, ਯੂਰਪੀ ਪਰਿਸ਼ਦ, ਨੇਟੋ, ਡਬਲਿਊਟੀਓ ਦਾ ਮੈਂਬਰ ਹੈ।

ਕ੍ਰੋਏਸ਼ੀਆ ਦੀ ਅਰਥਵਿਵਸਥਾ ਦੀ ਗੱਲ ਕਰੀਏ ਤਾਂ ਉਹ ਸਰਵਿਸ, ਇੰਡਸਟਰੀ ਅਤੇ ਖੇਤੀ 'ਤੇ ਆਧਾਰਿਤ ਹੈ।

ਇਹ ਵੀ ਪੜ੍ਹੋ:

ਟੂਰਿਜ਼ਮ ਵੀ ਕਮਾਈ ਦਾ ਵੱਡਾ ਜ਼ਰੀਆ ਹੈ। ਦੁਨੀਆਂ ਦੀਆਂ 20 ਵੱਡੀਆਂ ਟੂਰਿਜ਼ਮ ਥਾਵਾਂ ਵਿੱਚ ਇਸ ਨੂੰ ਸ਼ੁਮਾਰ ਕੀਤਾ ਗਿਆ ਹੈ।

ਵਿਕਾਸ ਅਤੇ ਸੰਘਰਸ਼ ਵਿਚਾਲੇ ਕ੍ਰੋਏਸ਼ੀਆ ਦਿੱਕਤਾਂ ਦੇ ਨਾਲ ਫੁੱਟਬਾਲ ਨੂੰ ਹਰ ਵਾਰ ਆਪਣੇ ਨਵੇਂ ਅਤੇ ਪੁਰਾਣੇ ਜ਼ਖ਼ਮਾਂ 'ਤੇ ਮੱਲ੍ਹਮ ਦੀ ਤਰ੍ਹਾਂ ਵਰਤਦਾ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)