ਨਵਾਜ਼ ਸ਼ਰੀਫ਼ ਅਡੇਲਾ ਜੇਲ੍ਹ ਤੇ ਮਰੀਅਮ ਸਹਾਲਾ ਰੈਸਟ ਹਾਊਸ 'ਚ ਨਜ਼ਰਬੰਦ

ਨਵਾਜ਼ ਸ਼ਰੀਫ਼ ਤੇ ਮਰੀਅਮ
 • ਜਵਾਬਦੇਹੀ ਅਦਾਲਤ ਨੇ ਨਵਾਜ਼ ਸ਼ਰੀਫ਼ ਨੂੰ ਦਸ ਅਤੇ ਉਸਦੀ ਧੀ ਮਰੀਅਮ ਸ਼ਰੀਫ ਨੂੰ ਸੱਤ ਸਾਲ ਕੈਦ ਦੀ ਸਜ਼ਾ ਦਿੱਤੀ.
 • ਜਦੋਂ ਉਨ੍ਹਾਂ ਨੂੰ ਸਜ਼ਾ ਦਿੱਤੀ ਗਈ ਸੀ, ਨਵਾਜ ਸ਼ਰੀਫ ਆਪਣੀ ਪਤਨੀ ਦੇ ਇਲਾਜ ਲਈ ਲੰਡਨ ਵਿਚ ਸਨ
 • ਇਹ ਦੋਵੇਂ ਇਸ ਸਜ਼ਾ ਦੇ ਵਿਰੁੱਧ ਅਪੀਲ ਕਰ ਸਕਦੇ ਹਨ
 • ਨਵਾਜ਼ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼, ਨੇ ਆਪਣੇ ਨੇਤਾ ਦਾ ਸਵਾਗਤ ਕਰਨ ਲਈ ਪਾਰਟੀ ਵਰਕਰਾਂ ਨੂੰ ਵੱਡੀ ਗਿਣਤੀ ਵਿੱਚ ਹਵਾਈ ਅੱਡੇ ਤਕ ਪਹੁੰਚਣ ਦੀ ਅਪੀਲ ਕੀਤੀ. ਕਈ ਕਾਰਕੁਨਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ
 • ਪਾਕਿਸਤਾਨ ਵਿਚ 25 ਜੁਲਾਈ ਨੂੰ ਆਮ ਚੋਣਾਂ ਹੋਣੀਆਂ ਹਨ।
 • ਨਵਾਜ਼ ਸ਼ਰੀਫ ਦਾ ਦੋਸ਼ ਹੈ ਕਿ ਸਿਆਸੀ ਕਾਰਨਾਂ ਕਰਕੇ ਫੌਜ ਉਨ੍ਹਾਂ ਨੂੰ ਸਾਜ਼ਿਸ ਤਹਿਤ ਫਸਾ ਰਹੀ ਹੈ।

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੀ ਧੀ ਮਰੀਅਮ ਸ਼ਰੀਫ਼ ਨੂੰ ਜਵਾਬਦੇਹੀ ਕੋਰਟ ਦੀ ਟੀਮ ਨੇ ਹਿਰਾਸਤ ਵਿਚ ਲੈ ਲਿਆ ਹੈ। ਸ਼ਰੀਫ਼ ਪਿਓ-ਧੀ ਨੂੰ ਛੋਟੇ ਜਹਾਜ਼ ਵਿਚ ਹਵਾਈ ਅੱਡੇ ਤੋਂ ਬਾਹਰ ਲਿਜਾਇਆ ਗਿਆ।

ਜਵਾਬਦੇਹੀ ਅਦਾਲਤ ਦੇ ਜੱਜ ਰਾਤ ਨੂੰ ਅਦਾਲਤ ਵਿਚ ਬੈਠੇ ਅਤੇ ਨਵਾਜ਼ ਸ਼ਰੀਫ਼ ਨੂੰ ਅਡੇਲਾ ਜੇਲ੍ਹ ਵਿਚ ਰੱਖਣ ਦੇ ਵਾਰੰਟ ਜਾਰੀ ਕਰ ਦਿੱਤੇ। ਜਦਕਿ ਉਨ੍ਹਾਂ ਦੀ ਧੀ ਮਰੀਅਮ ਨੂੰ ਸਾਹਾਲਾ ਰੈਸਟ ਹਾਊਸ ਵਿਚ ਰੱਖਿਆ ਜਾ ਰਿਹਾ ਹੈ। ਮਰੀਅਮ ਲਈ ਇਸ ਰੈਸਟ ਹਾਊਸ ਨੂੰ ਜੇਲ੍ਹ ਐਲਾਨ ਦਿੱਤਾ ਗਿਆ ਹੈ।

ਇਸ ਤੋਂ ਪਹਿਲਾਂ ਦਾ ਘਟਨਾਕ੍ਰਮ

 • ਅਦਾਲਤ ਨੇ ਪੁਲਿਸ ਨੂੰ ਇਸਲਾਮਾਬਾਦ ਵਿਚ ਐਨਬੀਏ ਦਫ਼ਤਰ, ਸਾਲਾਹ ਰੈਸਟ ਹਾਊਸ ਅਤੇ ਅਡੇਲਾ ਜੇਲ੍ਹ ਦੀ ਸੁਰੱਖਿਆ ਪੁਖਤਾ ਕਰਨ ਦੇ ਹੁਕਮ ਦਿੱਤੇ ਹਨ। ਨਵਾਜ਼ ਸ਼ਰੀਫ਼ ਤੇ ਮਰੀਅਮ ਨਵਾਜ਼ ਨੂੰ ਛੋਟੇ ਜਹਾਜ਼ ਵਿਚ ਬਿਠਾ ਕੇ ਉਨ੍ਹਾਂ ਦੀ ਰਸਮੀ ਗ੍ਰਿਫ਼ਤਾਰੀ ਪਾਈ ਗਈ ਅਤੇ ਉਨ੍ਹਾਂ ਨੂੰ ਲਾਹੌਰ ਤੋਂ ਬਾਹਰ ਲਿਜਾਇਆ ਗਿਆ। ਉਨ੍ਹਾਂ ਦੋਵਾਂ ਨੂੰ ਕਿੱਥੇ ਰੱਖਿਆ ਜਾਵੇਗਾ ਇਸ ਦੀ ਅਜੇ ਜਾਣਕਾਰੀ ਨਹੀਂ ਹੈ।
 • ਨਵਾਜ਼ ਸ਼ਰੀਫ਼ ਅਤੇ ਮਰੀਅਮ ਨੂੰ ਵੱਡੇ ਜਹਾਜ਼ ਤੋਂ ਉਤਾਰ ਕੇ ਛੋਟੇ ਜਹਾਜ਼ ਵਿਚ ਬਿਠਾਇਆ ਗਿਆ ਤੇ ਰਸਮੀ ਗ੍ਰਿਫ਼ਤਾਰੀ ਪਾਈ ਗਈ। ਇਸ ਦੀ ਸੰਭਾਵਨਾ ਹੈ ਕਿ ਉਨ੍ਹਾਂ ਨੂੰ ਇਸਲਾਮਾਬਾਦ ਲਿਜਾਇਆ ਜਾਵੇ।
 • ਲਾਹੌਰ ਹਵਾਈ ਅੱਡੇ ਉੱਤੇ ਰੇਜ਼ਰਾਂ ਵਿਚਾਲੇ ਘਿਰੇ ਨਵਾਜ਼ ਸ਼ਰੀਫ਼ ਨੇ ਕਾਰ ਰਾਹੀ ਸਫ਼ਰ ਕਰਨ ਤੋਂ ਇਨਕਾਰ ਕਰ ਦਿੱਤਾ। ਬੀਬੀਸੀ ਪੱਤਰਕਾਰ ਤਾਹਿਰ ਇਮਰਾਨ ਨੇ ਦੱਸਿਆ ਕਿ ਨਵਾਜ਼ ਤੇ ਉਨ੍ਹਾਂ ਦੀ ਧੀ ਮਰੀਅਮ ਨੂੰ ਜਹਾਜ਼ ਤੋ ਦੂਰ ਲਿਜਾਇਆ ਗਿਆ ਹੈ।
ਤਸਵੀਰ ਕੈਪਸ਼ਨ,

ਲਾਹੌਰ ਵਿੱਚ ਸੈਂਕੜੇ ਕਾਰਕੁਨਾਂ ਨੂੰ ਸ਼ਰੀਫ਼ ਦੀ ਵਾਪਸੀ ਤੋਂ ਪਹਿਲਾਂ ਹਿਰਾਸਤ ਵਿੱਚ ਲਿਆ ਗਿਆ ਹੈ

 • ਨਵਾਜ਼ ਸ਼ਰੀਫ਼ ਲੰਡਨ ਤੋਂ ਵਾਪਸ ਲਾਹੌਰ ਪਹੁੰਚ ਗਏ ਹਨ । ਉਨ੍ਹਾਂ ਦਾ ਜਹਾਜ਼ ਅਲਾਮਾ ਇਕਬਾਲ ਕੌਂਮਾਂਤਰੀ ਹਵਾਈ ਅੱਡਾ ਲਾਹੌਰ ਉੱਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾ ਪਾਕ ਮੀਡੀਆ ਵਿਚ ਇਹ ਅਫਵਾਹ ਸੀ ਕਿ ਫਲਾਈਟ ਨੂੰ ਇਸਲਾਮਾਬਾਦ ਮੋੜ ਦਿੱਤਾ ਗਿਆ ਹੈ। ਐਬੀਏ ਦੀ ਟੀਮ ਨਵਾਜ਼ ਸ਼ਰੀਫ਼ ਤੇ ਮਰੀਅਮ ਸ਼ਰੀਫ਼ ਨੂੰ ਹਿਰਾਸਤ ਵਿਚ ਲੈਣ ਲਈ ਪਹਿਲਾਂ ਹੀ ਹਵਾਈ ਅੱਡੇ ਉੱਤੇ ਮੌਜੂਦ ਹੈ।
 • ਲਾਹੌਰ ਵਿਚ ਹੀ ਹਵਾਈ ਅੱਡੇ ਦੇ ਬਾਹਰ ਨਵਾਜ਼ ਦੇ ਸਮਰਥਕ ਉਨ੍ਹਾਂ ਦੇ ਹੱਕ ਵਿਚ ਰੈਲੀ ਕਰ ਰਹੇ ਹਨ। ਨਵਾਜ਼ ਦੇ ਭਰਾ ਤੇ ਪਾਰਟੀ ਦੇ ਪ੍ਰਧਾਨ ਸ਼ਹਿਬਾਜ਼ ਸ਼ਰੀਫ਼ ਨੇ ਕਿਹਾ ਕਿ ਉਹ ਅਗਲੀ ਰਣਨੀਤੀ ਦਾ ਐਲਾਨ ਰੈਲੀ ਦੇ ਆਖਰ ਵਿਚ ਕਰਨਗੇ।

ਨਵਾਜ਼ ਸ਼ਰੀਫ਼ ਦੀ ਆਮਦ ਮੌਕੇ ਲਾਹੌਰ ਵਿਚ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਅਤੇ ਇਸ ਮਾਮਲੇ ਨਾਲ ਜੁੜੇ ਹੋਰ ਪਹਿਲੂ ਬੀਬੀਸੀ ਉਰਦੂ ਦੀ ਰਿਪੋਰਟਾਂ ਵਿਚ

ਇਸ ਤੋਂ ਪਹਿਲਾਂ ਬੀਬੀਸੀ ਪੱਤਰਕਾਰ ਤਾਹਿਰ ਇਮਰਾਨ ਮੁਤਾਬਕ ਨਵਾਜ਼ ਸ਼ਰੀਫ਼ ਅਤੇ ਮੈਰੀ ਨਵਾਜ਼ ਆਬੂ ਧਾਬੀ ਤੋਂ ਅਲਾਇਸ ਏਅਰਲਾਇਨਜ਼ ਦੇ ਜਹਾਜ਼ ਰਾਹੀ ਲਾਹੌਰ ਲਈ ਰਵਾਨਾ ਹੋ ਚੁੱਕੇ ਹਨ।

ਉੱਧਰ ਲਾਹੌਰ ਚ ਕਈ ਥਾਵਾਂ ਤੋਂ ਪੁਲਿਸ ਨਾਲ ਪਾਰਟੀ ਵਰਕਰਾਂ ਦੀ ਝੜਪ ਦੀਆਂ ਰਿਪੋਰਟਾਂ ਵੀ ਆ ਰਹੀਆਂ ਹਨ। ਪੰਜਾਬ ਪੁਲਿਸ ਨੇ ਬੀਬੀਸੀ ਨੂੰ ਦੱਸਿਆ ਕਿ ਰਾਣਾ ਤਨਵੀਰ ਦੀ ਆਗਵਾਈ ਵਿਚ ਆ ਰਹੇ ਕਾਫ਼ਲੇ ਦੇ ਲੋਕਾਂ ਨੂੰ ਖਿਡਾਉਣ ਲਈ ਕਾਲਾ ਸ਼ਾਹ ਕਾਕੂ ਉੱਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ ਹਨ।

ਨਿਪਟਣ ਲਈ ਵੱਡੀ ਗਿਣਤੀ ਵਿਚ ਪੁਲਿਸ ਦੀ ਤਾਇਨਾਤੀ ਕੀਤੀ ਗਈ ਹੈ। ਨਵਾਜ਼ ਸ਼ਰੀਫ਼ ਤੇ ਉਨ੍ਹਾਂ ਦੀ ਧੀ ਮਰੀਅਮ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕੈਦ ਦੀ ਸਜ਼ਾ ਸੁਣਾਈ ਸੀ।

ਨਵਾਜ਼ ਸਰੀਫ਼ ਦੀ ਪਾਰਟੀ ਦੇ ਸੈਨੇਟਰ ਨੌਜ਼ੁਆਤ ਸਾਦਿਕ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ, ' ਸ਼ਰੀਫ਼ ਕਿਤੇ ਭੱਜ ਨਹੀਂ ਰਹੇ, ਉਹ ਵਾਪਸ ਆਉਣਗੇ ਅਤੇ ਸਿਆਸੀ ਤੌਰ ਉੱਤੇ ਲੜਾਈ ਲੜਨਗੇ।

ਤਸਵੀਰ ਕੈਪਸ਼ਨ,

ਨਵਾਜ਼ ਸ਼ਰੀਫ਼ ਦੇ ਸਮਰਥਕ ਉਨ੍ਹਾਂ ਦੇ ਸਮਰਥਨ ਵਿਚ ਮੁਜ਼ਾਹਰੇ ਕਰ ਰਹੇ ਹਨ।

ਇਸੇ ਦੌਰਾਨ ਬੀਬੀਸੀ ਦੇ ਪੱਤਰਕਾਰ ਸਿਕੰਦਰ ਕਰਮਾਨੀ ਨੇ ਟਵੀਟ ਕਰਕੇ ਦੱਸਿਆ ਹੈ ਕਿ ਨਵਾਜ਼ ਸ਼ਰੀਫ਼ ਦੀ ਫਲਾਇਟ ਕਰੀਬ ਡੇਢ ਘੰਟਾ ਲੇਟ ਹੋ ਗਈ ਹੈ ਅਤੇ ਇਸੇ ਦੌਰਾਨ ਲਾਹੌਰ ਵਿਚ ਮੋਬਾਇਲ ਸਰਵਿਸ ਡਾਊਨ ਹੋ ਗਈ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅੱਜ ਪਾਕਿਸਤਾਨ ਪਰਤ ਰਹੇ ਹਨ ਜਿੱਥੇ ਉਹ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਦੋਸ਼ੀ ਪਾਏ ਗਏ ਸਨ ਅਤੇ 10 ਸਾਲ ਦੀ ਜੇਲ੍ਹ ਕੱਟਣਗੇ।

ਲੰਡਨ ਤੋਂ ਲਾਹੌਰ ਵਾਪਸ ਪਰਤਦੇ ਹੀ ਸ਼ਰੀਫ਼ ਅਤੇ ਉਨ੍ਹਾਂ ਦੀ ਧੀ ਮਰੀਅਮ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।

ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਨਵਾਜ਼ ਸ਼ਰੀਫ਼ ਨੂੰ ਪਿਛਲੇ ਸਾਲ ਭ੍ਰਿਸ਼ਟਾਚਾਰ ਦੇ ਕੇਸਾਂ ਦੀ ਜਾਂਚ ਤੋਂ ਬਾਅਦ ਆਪਣਾ ਅਹੁਦਾ ਛੱਡਣਾ ਪਿਆ ਸੀ।

ਇਹ ਵੀ ਪੜ੍ਹੋ:

ਅਦਾਲਤ ਵੱਲੋਂ ਉਨ੍ਹਾਂ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। 25 ਜੁਲਾਈ ਨੂੰ ਪਾਕਿਸਤਾਨ ਵਿੱਚ ਆਮ ਚੋਣਾਂ ਹੋਣੀਆਂ ਹਨ।

ਨਵਾਜ਼ ਸ਼ਰੀਫ਼ ਨੇ ਬੁੱਧਵਾਰ ਨੂੰ ਲੰਡਨ ਵਿੱਚ ਆਪਣੇ ਸਮਰਥਕਾਂ ਨੂੰ ਕਿਹਾ, ''ਇੱਕ ਸਮਾਂ ਸੀ ਜਦੋਂ ਅਸੀਂ ਕਹਿੰਦੇ ਸੀ ਸਟੇਟ ਦੇ ਅੰਦਰ ਸਟੇਟ ਹੈ ਪਰ ਅੱਜ ਸਟੇਟ ਸਭ ਤੋਂ ਉੱਪਰ ਹੈ। ਮੈਨੂੰ ਜੇਲ੍ਹ ਦੀਆਂ ਸਲਾਖਾਂ ਵਿਖਾਈ ਦੇ ਰਹੀਆਂ ਹਨ ਉਸਦੇ ਬਾਵਜੂਦ ਮੈਂ ਪਾਕਿਸਤਾਨ ਜਾ ਰਿਹਾ ਹਾਂ।"

ਤਸਵੀਰ ਕੈਪਸ਼ਨ,

ਸ਼ਰੀਫ਼ ਤੇ ਉਨ੍ਹਾਂ ਦੀ ਧੀ ਮਰੀਅਮ ਦੀ ਲੰਡਨ ਤੋਂ ਵਾਪਸੀ ਦੀ ਤਸਵੀਰ

ਕੀ ਰਹਿਣਗੇ ਹਾਲਾਤ ਤੇ ਕਿਵੇਂ ਹੋਵੇਗੀ ਗ੍ਰਿਫ਼ਤਾਰੀ?

ਪਾਕਿਸਤਾਨ ਵਿੱਚ ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫ਼ਰੀ ਨੇ ਦੱਸਿਆ ਕਿ ਪਾਕਿਸਤਾਨ ਵਿੱਚ ਮਾਹੌਲ ਕਾਫ਼ੀ ਤਣਾਅਪੂਰਨ ਹੈ।

ਉਨ੍ਹਾਂ ਕਿਹਾ ਕਿ ਨਵਾਜ਼ ਸ਼ਰੀਫ ਦੀ ਗ੍ਰਿਫਤਾਰੀ ਤੈਅ ਮੰਨੀ ਜਾ ਰਹੀ ਹੈ ਅਤੇ ਉਮੀਦ ਹੈ ਕਿ ਨਵਾਜ਼ ਸ਼ਰੀਫ ਅੱਜ ਸ਼ਾਮ ਨੂੰ ਲਾਹੌਰ ਲੈਂਡ ਕਰਨਗੇ।

ਤਸਵੀਰ ਕੈਪਸ਼ਨ,

ਨਵਾਜ਼ ਸ਼ਰੀਫ਼ ਦੇ ਪਾਕਿਸਤਾਨ ਪਹੁੰਚਣ ਤੋਂ ਪਹਿਲਾਂ ਕਈ ਥਾਵਾਂ 'ਤੇ ਬੈਰੀਕੇਡਿੰਗ ਕੀਤੀ ਗਈ ਹੈ

ਸ਼ੁਮਾਇਲਾ ਜਾਫ਼ਰੀ ਮੁਤਾਬਕ, ''ਖ਼ਬਰ ਇਹ ਵੀ ਹੈ ਕਿ ਨਵਾਜ਼ ਸ਼ਰੀਫ਼ ਨੂੰ ਹਵਾਈ ਜਹਾਜ ਵਿੱਚੋਂ ਉਤਰਨ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਉੱਥੋਂ ਹੀ ਇੱਕ ਹੈਲੀਕਾਪਟਰ ਰਾਹੀਂ ਲਾਹੌਰ ਤੋਂ ਨਵਾਜ਼ ਸ਼ਰੀਫ਼ ਨੂੰ ਇਸਲਾਮਾਬਾਅਦ ਲਿਜਾਇਆ ਜਾਵੇਗਾ।''

ਵੱਡੀ ਗਿਣਤੀ ਵਿੱਚ ਨਵਾਜ ਸ਼ਰੀਫ ਦੇ ਸਮਰਥਕ ਲਾਹੌਰ ਪਹੁੰਚਣ ਵਾਲੇ ਹਨ। ਸੁਰੱਖਿਆ ਨੂੰ ਦੇਖਦੇ ਹੋਏ ਸਮਰਥਕਾਂ ਨੂੰ ਏਅਰਪੋਰਟ ਤੋਂ ਪਹਿਲਾਂ ਹੀ ਰੋਕਣ ਲਈ ਪੁਖ਼ਤਾ ਇਤਜ਼ਾਮ ਕੀਤੇ ਗਏ ਹਨ।

ਵੀਡੀਓ ਕੈਪਸ਼ਨ,

ਨਵਾਜ਼ ਸ਼ਰੀਫ਼ ਕਿਉਂ ਬਣਨਾ ਚਾਹੁੰਦੇ ਹਨ ਵਜ਼ੀਰ-ਏ-ਆਜ਼ਮ?

ਨਵਾਜ਼ ਸ਼ਰੀਫ਼ 'ਤੇ ਕੀ ਸਨ ਇਲਜ਼ਾਮ?

ਲੰਡਨ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਆਪਣੇ 4 ਫਲੈਟ ਹੋਣ ਦੇ ਚਲਦੇ ਉਨ੍ਹਾਂ ਨੂੰ ਪਿਛਲੇ ਹਫ਼ਤੇ ਐਂਟੀ-ਕੁਰੱਪਸ਼ਨ ਕੋਰਟ ਵੱਲੋਂ ਦੋਸ਼ੀ ਠਹਿਰਾਇਆ ਗਿਆ ਸੀ।

ਲਾਹੌਰ ਵਿੱਚ ਸੈਂਕੜੇ ਕਾਰਕੁਨਾਂ ਨੂੰ ਉਨ੍ਹਾਂ ਦੀ ਵਾਪਸੀ ਤੋਂ ਪਹਿਲਾਂ ਹਿਰਾਸਤ ਵਿੱਚ ਲੈ ਗਿਆ। ਉਨ੍ਹਾਂ ਨੂੰ ''ਜਨ ਸਭਾ ਲਗਾਉਣ ਲਈ'' ਇਕੱਠਾ ਕੀਤਾ ਗਿਆ ਸੀ।

ਇਹ ਵੀ ਪੜ੍ਹੋ:

67 ਸਾਲਾ ਨਵਾਜ਼ ਸ਼ਰੀਫ਼ ਦੇਸ ਦੇ ਵੱਡੇ ਸਿਆਸਤਦਾਨਾਂ ਵਿੱਚੋਂ ਇੱਕ ਹਨ ਜਿਹੜੇ 30 ਸਾਲ ਤੱਕ ਪਾਕਿਸਤਾਨ ਦੀ ਸਿਆਸਤ ਵਿੱਚ ਸਰਗਰਮ ਰਹੇ। ਉਨ੍ਹਾਂ ਦੀ ਪਾਰਟੀ ਨੇ ਸਜ਼ਾ ਪਿੱਛੇ ਫੌਜ ਨੂੰ ਜ਼ਿੰਮੇਵਾਰ ਦੱਸਿਆ ਹੈ।

ਮਈ ਵਿੱਚ, ਡਾਅਨ ਅਖ਼ਬਾਰ ਨੇ ਸ਼ਰੀਫ਼ ਦਾ ਇੱਕ ਇੰਟਰਵਿਊ ਛਾਪਿਆ ਸੀ ਜਿਸ ਵਿੱਚ ਉਨ੍ਹਾਂ ਨੇ ਮੁੰਬਈ ਵਿੱਚ ਹੋਏ ਬੰਬ ਧਮਾਕਿਆ 'ਚ ਪਾਕਿਸਤਾਨ ਦੀ ਸ਼ਮੂਲੀਅਤ 'ਤੇ ਸਵਾਲ ਖੜ੍ਹੇ ਕੀਤੇ ਸਨ।

ਆਜ਼ਾਦੀ ਤੋਂ ਬਾਅਦ 70 ਸਾਲ ਤੱਕ ਪਾਕਿਸਤਾਨ 'ਤੇ ਸ਼ਾਸਨ ਚਲਾਉਣ ਵਾਲੀ ਫੌਜ ਨੇ ਚੋਣਾਂ ਵਿੱਚ ਕਿਸੇ ਵੀ ਤਰ੍ਹਾਂ ਦੀ 'ਭੂਮਿਕਾ' ਜਾਂ ਸਿਆਸੀ ਪ੍ਰਕਿਰਿਆ ਵਿੱਚ ਹੱਥ ਹੋਣ ਤੋਂ ਇਨਕਾਰ ਕੀਤਾ ਹੈ।

ਆਗਾਮੀ ਚੋਣਾਂ ਲਈ ਸੁਪਰੀਮ ਕੋਰਟ ਨੇ ਨਵਾਜ਼ ਸ਼ਰੀਫ਼ ਨੂੰ ਆਯੋਗ ਕਰਾਰ ਦਿੱਤਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)