ਫੋਰਬਜ਼ ਸੂਚੀ 'ਚ ਸ਼ਾਮਲ ਕੌਣ ਹਨ ਭਾਰਤੀ ਮੂਲ ਦੀਆਂ ਅਮੀਰ ਔਰਤਾਂ

jayshree ullal
ਤਸਵੀਰ ਕੈਪਸ਼ਨ,

ਜੈਸ਼੍ਰੀ ਉਲਾਲ 2008 ਤੋਂ ਕੰਪਿਊਟਰ ਨੈੱਟਵਰਕਿੰਗ ਕੰਪਨੀ ਅਰਿਸਟਾ ਨੈੱਟਵਰਕਜ਼ ਦੀ ਸੀਈਓ ਹੈ

ਫੋਰਬਜ਼ ਵੱਲੋਂ ਜਾਰੀ ਅਮਰੀਕਾ ਦੀਆਂ ਟਾਪ 60 ਅਮੀਰ ਮਹਿਲਾਵਾਂ ਦੀ ਸੂਚੀ ਵਿੱਚ ਭਾਰਤੀ ਮੂਲ ਦੀਆਂ ਦੋ ਔਰਤਾਂ ਵੀ ਸ਼ਾਮਿਲ ਹਨ, ਜਿਨ੍ਹਾਂ ਨੇ ਖੁਦ ਆਪਣੀ ਪਛਾਣ ਬਣਾਈ ਹੈ।

ਤਕਨਾਲੋਜੀ ਮਾਹਿਰ ਜੈਅਸ਼੍ਰੀ ਉਲਾਲ 18ਵੇਂ ਨੰਬਰ ਉੱਤੇ ਹੈ ਅਤੇ ਨੀਰਜਾ ਸੇਠੀ ਨੇ ਇਸ ਸੂਚੀ ਵਿੱਚ 21ਵੀਂ ਥਾਂ ਪੱਕੀ ਕੀਤੀ ਹੈ।

ਫੋਰਬਜ਼ ਨੇ ਇਨ੍ਹਾਂ ਕਾਮਯਾਬ ਔਰਤਾਂ ਬਾਰੇ ਜਾਣਕਾਰੀ ਦਿੱਤੀ ਹੈ।

ਜੈਸ਼੍ਰੀ ਉਲਾਲ (57 ਸਾਲ)

  • ਜੈਸ਼੍ਰੀ ਉਲਾਲ 2008 ਤੋਂ ਕੰਪਿਊਟਰ ਨੈੱਟਵਰਕਿੰਗ ਕੰਪਨੀ ਅਰਿਸਟਾ ਨੈੱਟਵਰਕਜ਼ ਦੀ ਸੀਈਓ ਹੈ।
  • 2017 ਵਿੱਚ ਕੰਪਨੀ ਨੇ 1.6 ਬਿਲੀਅਨ ਡਾਲਰ ਦਾ ਰਿਕਾਰਡ ਬਣਾਇਆ।
  • ਉਲਾਲ ਦੀ ਕੰਪਨੀ ਵਿੱਚ 5 ਫੀਸਦੀ ਹਿੱਸੇਦਾਰੀ ਹੈ।
  • ਲੰਡਨ ਵਿੱਚ ਜੰਮੀ ਅਤੇ ਭਾਰਤ ਵਿੱਚ ਪਲੀ ਉਲਾਲ ਅਮਰੀਕਾ ਦੀਆਂ ਅਮੀਰ ਮਹਿਲਾ ਸਨਅਤਕਾਰਾਂ ਵਿੱਚ ਸ਼ੁਮਾਰ ਹੋ ਗਈ ਹੈ।

ਨੀਰਜਾ ਸੇਠੀ (63 ਸਾਲ)

  • ਨੀਰਜਾ ਸੇਠੀ ਆਈਟੀ ਕੰਪਨੀ ਦੀ ਸਿਨਟੈਲ ਦੀ ਵਾਈਸ ਪ੍ਰੈਜ਼ੀਡੈਂਟ ਹਨ।
  • ਉਨ੍ਹਾਂ 1980 ਵਿੱਚ ਪਤੀ ਭਰਤ ਦੇਸਾਈ ਨਾਲ ਮਿਲ ਕੇ ਮਿਸ਼ੀਗਨ ਵਿੱਚ ਆਪਣੇ ਘਰ ਵਿੱਚ ਹੀ ਕੰਪਨੀ ਦੀ ਸ਼ੁਰੂਆਤ ਕੀਤੀ।
  • ਸ਼ੁਰੂਆਤ ਵਿੱਚ ਉਨ੍ਹਾਂ ਨੇ 2000 ਡਾਲਰ ਦਾ ਨਿਵੇਸ਼ ਕੀਤਾ ਅਤੇ ਪਹਿਲਾ ਸਾਲ ਵਿੱਚ ਹੀ 30,000 ਡਾਲਰ ਦੀ ਸੇਲ ਹੋਈ।
  • ਸਾਲ 2017 ਵਿੱਚ ਸਿਨਟੈਲ ਦੀ ਕਮਾਈ ਡਾਲਰ 924 ਮਿਲੀਅਨ ਤੱਕ ਪਹੁੰਚ ਗਈ।
  • ਸਿਨਟੈੱਲ ਦੇ 23000 ਮੁਲਾਜ਼ਮ ਹਨ ਜਿਨ੍ਹਾਂ ਵਿੱਚੋਂ 80 ਫੀਸਦੀ ਬਾਰਤ ਵਿੱਚ ਹਨ।

ਇਸ ਲਿਸਟ ਵਿੱਚ ਬਹੁਤ ਹੀ ਛੋਟੀ ਉਮਰ ਦੀ ਕੇਲੀ ਜੇਨਰ ਸਭ ਤੋਂ ਉੱਪਰ ਹੈ। ਅਗਸਤ ਮਹੀਨੇ ਵਿੱਚ 21 ਸਾਲ ਦੀ ਹੋਣ ਵਾਲੀ ਕੇਲੀ 900 ਮਿਲੀਅਨ ਡਾਲਰ ਦੀ ਜਾਇਦਾਦ ਬਣਾਈ ਹੈ।

ਮੈਗਜ਼ੀਨ ਮੁਤਾਬਕ ਸੋਸ਼ਲ ਮੀਡੀਆ ਸਟਾਰ ਕੇਲੀ ਸਭ ਤੋਂ ਘੱਟ ਉਮਰ ਦੀ ਸਨਅਤਕਾਰ ਹੈ। ਕੇਲੀ ਨੇ ਤਿੰਨ ਸਾਲ ਪਹਿਲਾਂ ਆਪਣੇ ਕੌਸਮੈਟਿਕ ਪ੍ਰੋਡਕਟ ਵੇਚਣੇ ਸ਼ੁਰੂ ਕਰ ਦਿੱਤੇ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)