ਬਲੂਚਿਸਤਾਨ ਬੰਬ ਧਮਾਕਾ- ਉਸ ਪਿਓ ਦਾ ਦਰਦ ਜਿਸ ਨੇ ਤਿੰਨ ਪੁੱਤ ਇੱਕੋ ਦਿਨ ਦਫ਼ਨਾਏ

ਪਾਕਿਸਤਾਨ ਬੰਬ ਧਮਾਕਾ
ਤਸਵੀਰ ਕੈਪਸ਼ਨ,

ਬੰਬ ਧਮਾਕੇ ਵਿਚ ਘੱਟੋ ਘੱਟ 129 ਮੌਤਾਂ ਹੋਈਆਂ ਹਨ ਅਤੇ 150 ਤੋਂ ਵੱਧ ਲੋਕ ਜ਼ਖਮੀ ਹੋਏ ਹਨ

ਬਲੂਚਿਸਤਾਨ ਦੇ ਮਸਤੰਗ ਵਿਚ ਅਜਿਹੇ ਕਈ ਟੱਬਰ ਹਨ, ਜਿਨ੍ਹਾਂ ਦੇ ਕਈ -ਕਈ ਮੈਂਬਰ ਬੰਬ ਧਮਾਕੇ ਵਿਚ ਮਾਰੇ ਗਏ ਹਨ।

ਇਸ ਜ਼ਿਲ੍ਹੇ ਵਿਚ ਚੋਣ ਰੈਲੀ ਦੌਰਾਨ ਹੋਏ ਬੰਬ ਧਮਾਕੇ ਵਿਚ ਘੱਟੋ ਘੱਟ 129 ਮੌਤਾਂ ਹੋਈਆਂ ਹਨ ਅਤੇ 150 ਤੋਂ ਵੱਧ ਲੋਕ ਜ਼ਖਮੀ ਹੋਏ ਹਨ।

ਸਿਹਤ ਮੰਤਰੀ ਫੈਜ਼ ਕਾਕਰ ਨੇ ਬੀਬੀਸੀ ਦੇ ਸਹਿਯੋਗੀ ਖ਼ਵਾਜ਼ਾ ਨੂਰ ਨਿਰਸਰ ਨੂੰ ਦੱਸਿਆ ਕਿ ਬੰਬ ਧਮਾਕਾ ਬਲੂਚਿਸਤਾਨ ਪੀਪਲਜ਼ ਪਾਰਟੀ ਦੀ ਸਿਆਸੀ ਰੈਲੀ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ।

ਇਸ ਹਮਲੇ ਵਿੱਚ ਪਾਰਟੀ ਦੇ ਉਮੀਦਵਾਰ ਨਵਾਬਜ਼ਾਦਾ ਸਿਰਾਜ ਰਸਾਨੀ ਦੀ ਵੀ ਮੌਤ ਹੋ ਗਈ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਜਥੇਬੰਦੀ ਆਈਐੱਸ ਨੇ ਲਈ ਹੈ।

ਬਲੂਚਿਸਚਤਾਨ ਪੀਪਲਜ਼ ਪਾਰਟੀ ਦੇ ਆਗੂ ਸਿਰਾਜ ਰਾਏਸਾਨੀ ਦੀਆਂ ਰਸਮਾਂ ਵਿਚ ਸ਼ਾਮਲ ਹੋਣ ਲਈ ਪਾਕਿਸਤਾਨ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਖੁਦ ਬਾਜਵਾ ਮਸਤੰਗ ਪਹੁੰਚੇ ਹਨ।

ਇਹ ਵੀ ਪੜ੍ਹੋ :

ਤਸਵੀਰ ਕੈਪਸ਼ਨ,

ਮਰਨ ਵਾਲਿਆਂ ਵਿਚ ਚੋਣਾਂ ਲੜ ਰਿਹਾ ਇੱਕ ਉਮੀਦਵਾਰ ਸਿਰਾਜ ਰਸਾਨੀ ਵੀ ਸ਼ਾਮਲ ।

ਇਸ ਬੰਬ ਧਮਾਕੇ ਨੇ ਵੈਸੇ ਤਾਂ ਬਹੁਤ ਸਾਰੇ ਘਰ ਉਜਾੜੇ ਹਨ ਪਰ ਕਈ ਘਰ ਅਜਿਹੇ ਹਨ ਜਿਨ੍ਹਾਂ ਦੀ ਧਮਾਕੇ ਵਿਚ ਨਸਲਕੁਸ਼ੀ ਹੀ ਹੋ ਗਈ ਹੈ। ਉਨ੍ਹਾਂ ਦੇ 3-4 ਨੌਜਵਾਨ ਮਰਦ ਇਸ ਧਮਾਕੇ ਵਿਚ ਹਲਾਕ ਹੋ ਗਏ ਨੇ। ਅਜਿਹੇ ਪਰਿਵਾਰਾਂ ਵਿਚ ਦਰਾਗਾਂਧੀ ਦੇ ਰਹਿਣ ਵਾਲੇ ਅਬਦੁਲ-ਉਲ-ਹੱਕ ਦਾ ਪਰਿਵਾਰ ਵੀ ਇੱਕ ਹੈ।ਉਨ੍ਹਾਂ ਦੇ ਤਿੰਨ ਜਵਾਨ ਪੁੱਤ ਇੱਕੋ ਵੇਲੇ ਮਾਰੇ ਘਏ ਹਨ।

ਉਨ੍ਹਾਂ ਕਿਹਾ, ਮੇਰੇ ਤਿੰਨ ਪੁੱਤ ਖੁਸ਼ੀ ਖੁਸ਼ੀ ਚੋਣ ਜਲਸਾ ਦੇਖਣ ਗਏ ਸਨ, ਸਾਡੇ ਕੁਝ ਵੀ ਚਿਤ ਚੇਤੇ ਨਹੀਂ ਸੀ।ਜਦੋਂ ਮੈਂ ਜੁੰਮੇ ਦੀ ਨਮਾਜ਼ ਤੋਂ ਘਰ ਮੁੜਿਆ ਤਾਂ ਧਮਾਕੇ ਦੀ ਖਬਰ ਮਿਲੀ, ਰੈਲੀ ਵਾਲੀ ਥਾਂ ਉੱਤੇ ਗਏ ਤਾਂ ਦੇਖਿਆ ਕਿ ਹਰ ਪਾਸੇ ਮਨੁੱਖੀ ਅੰਗ ਖਿਡੇ ਪਏ।

ਮੇਰੇ ਦੋ ਮੁੰਡਿਆਂ ਦੀਆਂ ਲਾਸ਼ਾਂ ਤਾਂ ਗਰਾਉਂਡ ਵਿਚ ਹੀ ਪਈਆਂ ਸਨ ਜਦਕਿ ਤੀਜੇ ਦੀ ਲਾਸ਼ ਮੇਰੇ ਭਰਾ ਨੂੰ ਹਸਪਤਾਲ ਵਿਚ ਮਿਲੀ। ਸਾਡੇ ਪਿੰਡ ਦੇ ਦਸ ਬੰਦਿਆਂ ਦੀ ਮੌਤ ਹੋਈ ਹੈ।

ਤਸਵੀਰ ਸਰੋਤ, EPA

ਸਿਰਾਜ ਰਸਾਨੀ ਦੇ ਭਰਾ ਅਤੇ ਸਾਬਕਾ ਸੈਨੇਟਰ ਲੈਸ਼ਾਸ਼ਰੀ ਰਸਾਨੀ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਸਿਰਾਜ ਦੀ ਬੰਬ ਧਮਾਕੇ ਵਿਚ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ।

ਮਸਤੰਗ ਜ਼ਿਲ੍ਹੇ ਦੇ ਡੀਸੀ ਖਾਨ ਲਾਸਰਹੀ ਨੇ ਬੀਬੀਸੀ ਉਰਦੂ ਨੂੰ ਦੱਸਿਆ ਕਿ ਦੱਖਣੀ ਕੁਇਟਾ ਤੋਂ ਕਰੀਬ 35 ਕਿਲੋਮੀਟਰ ਦੂਰ ਕੁਇਟਾ-ਤਿਹਸਾਨਾ ਸ਼ਾਹਮਾਰਗ ਨੇੜੇ ਉੱਤਰ ਪੂਰਬੀ ਕਆਂਨਘਾਹ ਵਿੱਚ ਹੋਇਆ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਧਮਾਕਾ ਕਰਨ ਲਈ 8 ਤੋਂ 10 ਕਿਲੋ ਧਮਾਕਾਖੇਜ਼ ਸਮੱਗਰੀ ਵਰਤੀ ਗਈ ਸੀ।

ਮਰਹੂਮ ਸਿਰਾਜ ਇਸ ਹਲਕੇ ਤੋਂ ਅਸਲਮ ਰਾਏਸਾਨੀ ਖਿਲਾਫ਼ ਚੋਣ ਲੜ ਰਹੇ ਸਨ। ਅਸਲਮ ਉੱਤੇ ਵੀ ਹਮਲਾ ਹੋ ਚੁੱਕਾ ਹੈ ਜਿਸ ਵਿਚ ਉਸ ਦੇ ਪੁੱਤਰ ਦੀ ਮੌਤ ਹੋ ਗਈ ਸੀ।

ਤਸਵੀਰ ਸਰੋਤ, EPA

'ਹਰ ਥਾਂ ਮਾਂਸ ਦੇ ਟੁਕੜੇ ਪਏ ਸਨ'

ਸਥਾਨਕ ਅਧਿਕਾਰੀਆਂ ਮੁਤਾਬਕ ਹਮਲਾਵਰ ਨੇ ਰੈਲੀ ਵਿੱਚ ਉਸ ਥਾਂ ਨੂੰ ਨਿਸ਼ਾਨਾ ਬਣਾਇਆ ਜਿੱਥੇ ਜ਼ਿਆਦਾ ਗਿਣਤੀ ਵਿੱਚ ਲੋਕ ਮੌਜੂਦ ਸਨ।

ਏਐੱਫਪੀ ਨਿਊਜ਼ ਏਜੰਸੀ ਨੂੰ ਸਥਾਨਕ ਪੱਤਰਕਾਰ ਅਤਾਹ ਉੱਲਾਹ ਨੇ ਦੱਸਿਆ, ''ਮਨੁੱਖੀ ਅੰਗ ਅਤੇ ਖੂਨ ਨਾਲ ਸਣੇ ਮਾਂਸ ਦੇ ਟੁਕੜੇ ਹਰ ਥਾਂ ਪਏ ਸਨ।ਜ਼ਖਮੀ ਲੋਕ ਡਰ ਅਤੇ ਦਰਦ ਨਾਲ ਚੀਕ ਰਹੇ ਸਨ।''

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਜ਼ਖਮੀਆਂ ਨੂੰ ਹਸਪਤਾਲ ਲਿਜਾ ਰਹੀ ਐਂਬੂਲੈਂਸ

ਦਸੰਬਰ 2014 ਦੇ ਪੇਸ਼ਾਵਰ ਹਮਲੇ ਤੋਂ ਬਾਅਦ ਸ਼ੁੱਕਰਵਾਰ ਨੂੰ ਹੋਇਆ ਇਹ ਹਮਲਾ ਸਭ ਤੋਂ ਖ਼ਤਰਨਾਕ ਹਮਲਾ ਹੈ।

2014 ਵਿੱਚ ਪੇਸ਼ਵਾਰ ਦੇ ਆਰਮੀ ਸਕੂਲ ਉੱਤੇ ਹਮਲਾ ਕੀਤਾ ਗਿਆ ਸੀ ਜਿਸ ਵਿੱਚ 141 ਲੋਕਾਂ ਦੀ ਮੌਤ ਹੋਈ ਸੀ ਅਤੇ ਮ੍ਰਿਤਕਾਂ ਵਿੱਚ 132 ਬੱਚੇ ਸ਼ਾਮਲ ਸਨ।

ਇਹ ਵੀ ਪੜ੍ਹੋ :

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)