ਤਸਵੀਰਾਂ: ਜੇ ਇਸ ਹਫ਼ਤੇ ਸੰਸਾਰ ਸਰਗਰਮੀਆਂ ਨਹੀਂ ਦੇਖੀਆਂ ਤਾਂ ...

Image copyright CPL HELEN RIMMER/RAF
ਫੋਟੋ ਕੈਪਸ਼ਨ ਲੰਡਨ ਵਿਚ ਹਜ਼ਾਰਾਂ ਲੋਕ ਰਾਇਲ ਏਅਰ ਫੋਰਸ ਦੇ ਸ਼ਤਾਬਦੀ ਜਸ਼ਨਾਂ ਮੌਕੇ ਬਕਿੰਘਮ ਪੈਲਸ ਅਤੇ ਲੰਡਨ ਵਿੱਚ ਦਿ ਮਾਲ ਵਿਖੇ ਲੜਾਕੂ ਜਹਾਜ਼ਾਂ ਦੇ ਫਲਾਈਪਾਸਟ ਦਾ ਨਜ਼ਾਰਾ ਲੈਂਦੇ ਹੋਏ।
Image copyright Brendan Smiakowski /AFP
ਫੋਟੋ ਕੈਪਸ਼ਨ ਇਸ ਤਸਵੀਰ ਵਿੱਚ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਮਪੀਓ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਬਰਸਲਜ਼ ਵਿੱਚ ਹੋ ਰਹੀ ਨਾਟੋ ਕਾਨਫਰੰਸ ਦੇ ਦੂਸਰੇ ਦਿਨ ਇੱਕ ਪ੍ਰੈਸ ਕਾਨਫਰੰਸ ਦੌਰਾਨ ਖੜ੍ਹੇ ਹਨ। ਟਰੰਪ ਦਾ ਸਿਰਫ਼ ਪਰਛਾਵਾਂ ਦਿਖ ਰਿਹਾ ਹੈ। ਇਸ ਕਾਨਫੰਰਸ ਦੌਰਾਨ ਟਰੰਪ ਨੇ ਨਾਟੋ ਮੁਲਕਾਂ ਨੂੰ ਆਪਣੀ ਸੰਗਠਨ ਵਿੱਚ ਆਪਣਾ ਵਿੱਤੀ ਸਹਿਯੋਗ ਵਧਾਉਣ ਲਈ ਕਿਹਾ ਸੀ।
Image copyright Alessandre bianchi/retures
ਫੋਟੋ ਕੈਪਸ਼ਨ ਕੁਦਰਤ ਦੀ ਖ਼ੂਬਸੂਰਤੀ ਨੂੰ ਬਿਆਨ ਕਰਦਾ ਇਹ ਮਨਮੋਹਕ ਨਜ਼ਾਰਾ ਇਟਲੀ ਦੇ ਪਰੂਗੀਆ ਸੂਬੇ ਨੇੜੇ ਫੁੱਲਾਂ ਦੇ ਖੇਤਾਂ ਦਾ ਹੈ।
Image copyright lilian Suwanrumpha/ AFP
ਫੋਟੋ ਕੈਪਸ਼ਨ 12 ਬੱਚਿਆਂ ਦੇ ਗੁਫਾ ਵਿਚ ਫਸਣ ਅਤੇ ਉਨ੍ਹਾਂ ਨੂੰ ਬਚਾਉਣ ਲਈ ਚਲਾਏ ਗਏ ਰਾਹਤ ਕਾਰਜਾਂ ਕਾਰਨ ਦੁਨੀਆਂ ਦੀ ਨਜ਼ਰ ਥਾਈਲੈਂਡ ਉੱਤੇ ਰਹੀ। ਇਸ ਤਸਵੀਰ ਵਿਚ ਗੁਫ਼ਾ ਵਿਚੋਂ ਕੱਢੇ ਅਤੇ ਸਟਰੈਂਚਰ ਉੱਤੇ ਪਏ ਬੱਚਿਆਂ ਨੂੰ ਮੀਂਹ ਤੋਂ ਪੁਲਿਸ ਕਰਮੀ ਛਤਰੀਆਂ ਨਾਲ ਬਚਾਉਂਦੇ ਹੋਏ।
Image copyright EPA
ਫੋਟੋ ਕੈਪਸ਼ਨ ਜਪਾਨ ਵਿਚ ਪਏ ਭਾਰੀ ਮੀਂਹ ਨੇ ਬਹੁਤ ਨੁਕਸਾਨ ਕੀਤਾ , ਇਹ ਤਸਵੀਰ ਮੀਂਹ ਤੋਂ ਬਾਅਦ ਰਾਹਤ ਕਰਾਜਾਂ ਦੀ ਹੈ। ਇਸ ਤਰਾਸਦੀ ਦੌਰਾਨ ਦਰਜਨਾਂ ਲੋਕਾਂ ਦੀ ਜਾਨ ਗਈ ਹੈ।
Image copyright Henry Nicholls/ Reuters
ਫੋਟੋ ਕੈਪਸ਼ਨ ਫੁੱਟਬਾਲ ਵਿਸ਼ਵ ਕੱਪ ਵਿਚ ਕ੍ਰੋਰੇਸ਼ੀਆ ਹੱਥੋਂ ਹਾਰਦੀ ਆਪਣੀ ਟੀਮ ਨੂੰ ਦੇਖ ਕੇ ਬਰਤਾਨਵੀਂ ਖ੍ਰੇਡ ਪ੍ਰੇਮੀਆਂ ਦਾ ਪ੍ਰਤੀਕਰਮ ਕੁਝ ਇਸ ਤਰ੍ਹਾਂ ਦਾ ਸੀ।
Image copyright Arnd wiegmann /Reuters
ਫੋਟੋ ਕੈਪਸ਼ਨ ਸਵਿਜ਼ਰਲੈਂਡ ਦੀ ਜੁਰਿਕ ਝੀਲ ਵਿਚ ਲੋਕ ਸਲਾਨਾ ਤੈਰਾਕੀ ਸਮਾਗਮ ਵਿਚ ਹਿੱਸਾ ਲੈਂਦੇ ਹੋਏ।
Image copyright christian Merz/EPA
ਫੋਟੋ ਕੈਪਸ਼ਨ ਇਹ ਤਸਵੀਰ ਸਵਿਟਜ਼ਲੈਂਡ ਵਿੱਚ ਹੀ ਕਿਸੇ ਹੋਰ ਥਾਂ ਸੂਰਜ ਛਿਪਣ ਦੇ ਸਮੇਂ ਦੀ ਹੈ, ਜਿਸ ਵਿਚ ਸਾਰਸ ਪੰਛੀ ਆਪਣੇ ਆਲ੍ਹਣੇ ਵਿਚ ਬੈਠੇ ਦਿਖ ਰਹੇ ਹਨ।
Image copyright karimsahib/AFP
ਫੋਟੋ ਕੈਪਸ਼ਨ ਮੁਰੋਕੋ ਦੇ ਬਰਬਰ ਮੇਲੇ ਦੇ ਉਦਘਾਟਨੀ ਸਮਾਗਮਾਂ ਵਿੱਚ ਆਪਣੀ ਕਲਾ ਦਾ ਮੁਜ਼ਹਾਕ ਕਰਦੇ ਹੋਏ ਘੋੜ ਸਵਾਰ।
Image copyright David Maung/EPA
ਫੋਟੋ ਕੈਪਸ਼ਨ ਕੈਲੀਫੋਰਨੀਆ ਦੇ ਸੇਨ ਡਿਆਗੋ ਵਿਚ ਲੱਗੀ ਇੱਕ ਪ੍ਰਦਰਸ਼ਨੀ ਦੌਰਾਨ ਦੋ ਔਰਤਾਂ ਫਰੀਦਾ ਕਾਹਲੋ ਦੇ ਕੱਟ ਆਊਟ ਪਰੋਪ ਵਿਚ ਤਸਵੀਰ ਖਿਚਵਾਉਂਦੀਆਂ ਹੋਈਆਂ।

(ਤਸਵੀਰਾਂ ਦਰਸਾਏ ਅਨੁਸਾਰ ਕਾਪੀ ਰਾਈਟ ਅਧਿਕਾਰਾਂ ਅਧੀਨ ਸੁਰੱਖਿਅਤ ਹਨ।)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)