ਸੈਰੇਨਾ ਮਾਂ ਬਣੀ, ਕਈ ਆਪ੍ਰੇਸ਼ਨ ਹੋਏ, ਫਿਰ ਵੀ ਪਹੁੰਚੀ ਵਿੰਬਲਡਨ ਫਾਈਨਲ

ਸੈਰੇਨਾ ਵਿਲੀਅਮਜ਼ Image copyright Getty Images
ਫੋਟੋ ਕੈਪਸ਼ਨ ਫਾਈਨਲ ਵਿੱਚ ਐਂਜਲੀਕ ਕਰਬਰ ਨੇ ਸੈਰੇਨਾ ਵਿਲੀਅਮਜ਼ ਨੂੰ ਦਿੱਤੀ ਮਾਤ

ਜਰਮਨੀ ਦੀ ਖਿਡਾਰੀ ਐਂਜਲੀਕ ਕਰਬਰ ਨੇ ਵਿੰਬਲਡਨ ਗ੍ਰੈਂਡ ਸਲੈਮ ਮਹਿਲਾ ਏਕਲ ਵਰਗ ਦੇ ਫਾਈਨਲ ਵਿੱਚ ਸੱਤ ਵਾਰ ਦੀ ਚੈਂਪੀਅਨ ਸੈਰੇਨਾ ਵਿਲੀਅਮਜ਼ ਨੂੰ ਹਰਾ ਕੇ ਖ਼ਿਤਾਬ ਆਪਣੇ ਨਾਮ ਕਰ ਲਿਆ ਹੈ।

23 ਗ੍ਰੈਂਡ ਸਲੈਮ ਜਿੱਤ ਚੁੱਕੀ ਸੈਰੇਨਾ ਵੀਲੀਅਮਜ਼ ਨੂੰ ਐਂਜਲੀਕ ਨੇ 6-3, 6-3 ਨਾਲ ਹਰਾਇਆ। ਇਹ ਐਂਜਲੀਕ ਕਰਬਰ ਦਾ ਪਹਿਲਾ ਵਿੰਬਲਡਨ ਟਾਈਟਲ ਹੈ।

ਐਂਜਲੀਕ ਕਰਬਰ ਨੇ ਪਹਿਲੇ ਮੈਚ ਪੁਆਇੰਟ ਵਿੱਚ ਸਰਵਿਸ ਰਿਟਰਨ 'ਚ ਜਿੱਤ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ:

ਉਂਝ ਤਾਂ ਕਰਬਰ ਰੱਖਿਅਕ (ਪ੍ਰੋਟੈਕਟਿਵ) ਖੇਡ ਲਈ ਜਾਣੀ ਜਾਂਦੀ ਹੈ ਪਰ ਇਸ ਮੈਚ ਵਿੱਚ ਉਹ ਸੈਰੇਨਾ ਖ਼ਿਲਾਫ਼ ਖ਼ਾਸ ਰਣਨੀਤੀ ਨਾਲ ਉਤਰੀ ਸੀ।

ਸੈਰੇਨਾ ਨੂੰ ਕੋਰਟ ਵਿੱਚ ਤੇਜ਼ੀ ਨਾਲ ਮੂਵਮੈਂਟ ਕਰਨ ਵਿੱਚ ਦਿੱਕਤ ਆ ਰਹੀ ਸੀ ਅਤੇ ਕਰਬਰ ਨੇ ਇਸ ਗੱਲ ਦਾ ਫਾਇਦਾ ਚੁੱਕਿਆ।

Image copyright SERENA WILLIAMS/INSTAGRAM
ਫੋਟੋ ਕੈਪਸ਼ਨ ਸੈਰੇਨਾ ਵਿਲੀਅਮਜ਼ ਨੇ ਜਨਵਰੀ 2017 ਵਿੱਚ ਪਹਿਲਾ ਰੈਂਕ ਹਾਸਲ ਕੀਤਾ ਸੀ

ਸੈਰੇਨਾ ਵਿਲੀਅਮਜ਼ ਨੇ ਜਦੋਂ ਪਿਛਲੀ ਵਾਰ ਗ੍ਰੈਂਡ ਸਲੈਮ ਦਾ ਫਾਈਨਲ ਖੇਡਿਆ ਸੀ, ਉਦੋਂ ਕਿਸੇ ਨੂੰ ਪਤਾ ਨਹੀਂ ਸੀ ਕਿ ਉਹ ਦੋ ਮਹੀਨੇ ਤੋਂ ਗਰਭਵਤੀ ਹੈ।

ਉਨ੍ਹਾਂ ਨੇ ਜਨਵਰੀ 2017 ਵਿੱਚ ਆਸਟ੍ਰੇਲੀਆਈ ਓਪਨ ਜਿੱਤਿਆ ਅਤੇ ਮਹਿਲਾ ਟੈਨਿਸ ਵਿੱਚ ਨੰਬਰ-1 ਰੈਂਕ ਵੀ ਹਾਸਲ ਕੀਤਾ।

ਡਿਲੀਵਰੀ 'ਚ ਆਈਆਂ ਬੇਹੱਦ ਮੁਸ਼ਕਿਲਾਂ

ਮਾਂ ਬਣਨ ਤੋਂ ਬਾਅਦ ਸੈਰੀਨਾ ਨੇ ਸਿਰਫ਼ 4 ਟੂਰਨਾਮੈਂਟ ਖੇਡੇ ਹਨ, ਫਿਰ ਵੀ ਉਹ ਫੈਂਸ ਦੀ ਪਸੰਦ ਬਣੀ ਹੋਈ ਹੈ।

Image copyright ALL SPORTS
ਫੋਟੋ ਕੈਪਸ਼ਨ ਸੈਰੇਨਾ ਵਿਲੀਅਮਜ਼ ਦੀ ਡਿਲਵਰੀਆਂ ਵਿੱਚ ਬੇਹੱਦ ਮੁਸ਼ਕਿਲਾਂ ਆਈਆਂ

ਇਸ ਮੈਚ ਤੋਂ ਪਹਿਲਾਂ ਉਨ੍ਹਾਂ ਨੇ ਬੀਬੀਸੀ ਸਪੋਰਟਸ ਨੂੰ ਦਿੱਤੇ ਇੱਕ ਇੰਟਰਵਿਊ 'ਚ ਕਿਹਾ ਸੀ, "ਬੱਚੀ ਦੇ ਆਉਣ ਤੋਂ ਬਾਅਦ ਵਿੰਬਲਡਨ ਦਾ ਇਹ ਫਾਈਨਲ ਬਹੁਤ ਵਧੀਆ ਹੋਵੇਗਾ।"

ਉਨ੍ਹਾਂ ਨੇ ਕਿਹਾ, "ਇਹ ਗੱਲ ਕਿਸੀ ਤੋਂ ਲੁਕੀ ਨਹੀਂ ਹੈ ਕਿ ਮੇਰੀ ਡਿਲੀਵਰੀ ਬਹੁਤ ਮੁਸ਼ਕਿਲ ਆਈ ਸੀ। ਮੇਰੇ ਐਨੇ ਆਪ੍ਰੇਸ਼ਨ ਹੋ ਚੁੱਕੇ ਹਨ ਕਿ ਹੁਣ ਮੈਂ ਗਿਣਤੀ ਵੀ ਭੁੱਲ ਚੁੱਕੀ ਹੈ। ਇੱਕ ਵੇਲਾ ਸੀ ਜਦੋਂ ਮੈਂ ਬੜੀ ਮੁਸ਼ਕਿਲ ਨਾਲ ਚੱਲ ਸਕਦੀ ਸੀ।"

ਬੱਚੀ ਨੂੰ ਜਨਮ ਦੇਣ ਤੋਂ ਬਾਅਦ ਸੈਰੇਨਾ ਦੇ ਫੇਫੜਿਆਂ ਵਿੱਚ ਖ਼ੂਨ ਦੇ ਥੱਬੇ ਬਣ ਗਏ ਸੀ ਅਤੇ ਡਿਲੀਵਰੀ ਦੌਰਾਨ ਪਹਿਲੇ ਹਫ਼ਤੇ 4 ਆਪ੍ਰੇਸ਼ਨ ਹੋਏ ਸਨ।

ਸੈਰੇਨਾ ਦੀ ਸਿਜ਼ੇਰੀਅਨ ਡਿਲੀਵਰੀ ਹੋਈ ਸੀ। ਮਾਂ ਬਣਨ ਤੋਂ ਬਾਅਦ ਉਹ ਤਕਰੀਬਨ ਇੱਕ ਹਫ਼ਤੇ ਤੱਕ ਹਸਪਤਾਲ ਵਿੱਚ ਰਹੀ ਸੀ ਅਤੇ ਉਸ ਤੋਂ ਬਾਅਦ 6 ਹਫ਼ਤੇ ਤੱਕ ਘਰ ਦੇ ਬਿਸਤਰ 'ਤੇ।

ਮੁਸ਼ਕਿਲ ਪ੍ਰੈਗਨੈਂਸੀ, ਮੁਸ਼ਕਿਲ ਕਮਬੈਕ

36 ਸਾਲ ਦੀ ਉਮਰ ਵਿੱਚ ਸੈਰੇਨਾ ਦੀ ਇੱਛਾ ਸ਼ਕਤੀ, ਟੈਨਿਸ ਅਤੇ ਜ਼ਿੰਦਗੀ ਲਈ ਉਨ੍ਹਾਂ ਦਾ ਪਿਆਰ ਦੇਖਣ ਲਾਇਕ ਹੈ।

Image copyright SERENA WILLIAMS/INSTAGRAM
ਫੋਟੋ ਕੈਪਸ਼ਨ ਐਨੇ ਘੱਟ ਸਮੇਂ ਵਿੱਚ ਮਜ਼ਬੂਤੀ ਨਾਲ ਵਾਪਸੀ ਕਰਨਾ ਆਪਣੇ ਆਪ ਵਿੱਚ ਕਹਾਣੀ ਹੈ

ਇੱਕ ਬੱਚੀ ਦੇ ਜਨਮ ਤੋਂ ਬਾਅਦ ਉਨ੍ਹਾਂ ਨੇ ਕੋਰਟ ਆ ਕੇ ਆਪਣੇ ਕੋਚ ਤੱਕ ਨੂੰ ਹੈਰਾਨ ਕਰ ਦਿੱਤਾ। ਜਲਦੀ ਹੀ ਉਨ੍ਹਾਂ ਨੇ ਮਿਆਮੀ ਓਪਨ, ਇੰਡੀਆਨਾ ਵੇਲਸ ਅਤੇ ਫਰੈਂਚ ਓਪਨ ਵਿੱਚ ਹਿੱਸਾ ਲਿਆ।

ਜਿੰਨੇ ਘੱਟ ਸਮੇਂ ਵਿੱਚ ਅਤੇ ਜਿੰਨੀ ਮਜ਼ਬੂਤੀ ਨਾਲ ਸੈਰੇਨਾ ਨੇ ਵਾਪਸੀ ਕੀਤੀ ਹੈ, ਉਹ ਆਪਣੇ ਆਪ ਵਿੱਚ ਇੱਕ ਕਹਾਣੀ ਹੈ।

ਅਪ੍ਰੈਲ 2017 ਵਿੱਚ ਜਦੋਂ ਉਹ ਮੈਟਰਨਿਟੀ ਲੀਵ 'ਤੇ ਗਈ, ਉਦੋਂ ਉਹ ਵਿਸ਼ਵ ਰੈਕਿੰਗ ਵਿੱਚ ਨੰਬਰ-1 ਸਨ।

ਪਰ ਮਹਿਲਾਵਾਂ ਦੀ ਟੈਨਿਸ ਐਸੋਸੀਏਸ਼ ਮੁਤਾਬਕ, ਇਸ ਸਮੇਂ ਉਨ੍ਹਾਂ ਦੀ ਰੈਕਿੰਗ 181 ਹੈ।

Image copyright SERENA WILLIAMS/INSTAGRAM
ਫੋਟੋ ਕੈਪਸ਼ਨ ਪ੍ਰੈਗਨੈਂਸੀ ਦੌਰਾਨ ਅਤੇ ਡਿਲੀਵਰੀ ਤੋਂ ਬਾਅਦ ਕਾਫ਼ੀ ਸਮਾਂ ਉਹ ਪ੍ਰੋਫੈਸ਼ਨਲ ਟੈਨਿਸ ਤੋਂ ਦੂਰ ਰਹੇ

ਮਾਂ ਬਣਨ ਤੋਂ ਬਾਅਦ ਜਦੋਂ ਸੈਰੇਨਾ ਨੇ ਇਸ ਸਾਲ ਵਾਪਸੀ ਕੀਤੀ ਤਾਂ ਰੈਕਿੰਗ 451 ਸੀ।

ਇਹ ਇਸ ਲਈ ਸੀ ਕਿਉਂਕਿ ਕੌਮਾਂਤਰੀ ਪੱਧਰ 'ਤੇ ਉਹ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲੈ ਰਹੀ ਸੀ ਅਤੇ ਪ੍ਰੋਫੈਸ਼ਨਲ ਟੈਨਿਸ ਤੋਂ ਦੂਰ ਸੀ।

ਸੀਡਿੰਗ ਦੇ ਆਧਾਰ 'ਤੇ ਫਾਈਨਲ ਵਿੱਚ ਥਾਂ

ਮਾਂ ਬਣਨ ਤੋਂ ਬਾਅਦ ਵਾਪਸੀ ਕਰਨਾ ਕਿਸੇ ਵੀ ਖਿਡਾਰੀ ਲਈ ਸਰੀਰਕ ਅਤੇ ਭਾਵਨਾਤਮਕ ਦੋਵਾਂ ਤਰ੍ਹਾਂ ਨਾਲ ਮੁਸ਼ਕਿਲ ਹੁੰਦਾ ਹੈ।

ਪਰ ਲਗਦਾ ਹੈ ਕਿ ਵਰਲਡ ਟੈਨਿਸ ਬਾਡੀ ਖੇਡ ਦੇ ਇਸ ਪੱਖ ਨੂੰ ਨਜ਼ਰਅੰਦਾਜ਼ ਕਰਦੀ ਹੈ।

ਇਸ ਸਾਲ ਖੇਡੇ ਗਏ ਪਹਿਲੇ ਤਿੰਨ ਟੂਰਨਾਮੈਂਟ ਵਿੱਚ ਸੈਰੇਨਾ ਸ਼ੁਰੂਆਤੀ ਪੱਧਰ 'ਤੇ ਹੀ ਹਾਰ ਗਈ ਸੀ।

Image copyright SERENA WILLIAMS/INSTAGRAM
ਫੋਟੋ ਕੈਪਸ਼ਨ ਮਾਂ ਬਣਨ ਤੋਂ ਬਾਅਦ ਉਹ ਤਕਰੀਬਨ ਇੱਕ ਹਫ਼ਤੇ ਤੱਕ ਹਸਪਤਾਲ ਵਿੱਚ ਰਹੀ ਸੀ ਅਤੇ ਉਸ ਤੋਂ ਬਾਅਦ 6 ਹਫ਼ਤੇ ਤੱਕ ਘਰ ਦੇ ਬਿਸਤਰ 'ਤੇ

ਇਸਦੇ ਬਾਵਜੂਦ ਵੀ ਵਿੰਬਲਡਨ ਵਿੱਚ ਉਨ੍ਹਾਂ ਨੂੰ 25ਵੀਂ ਸੀਡਿੰਗ ਹਾਸਲ ਹੋਈ ਕਿਉਂਕਿ ਇੱਥੇ ਮਾਮਲਾ ਵੱਖਰਾ ਸੀ।

ਇੱਥੇ ਰੈਕਿੰਗ ਗ੍ਰਾਸ ਕੋਰਟ ਵਿੱਚ ਖਿਡਾਰੀ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਤੈਅ ਕੀਤੀ ਜਾਂਦੀ ਹੈ।

ਇਸ ਤਰ੍ਹਾਂ ਸੀਡਿੰਗ ਦੇ ਆਧਾਰ 'ਤੇ ਫਾਈਨਲ ਵਿੱਚ ਉਨ੍ਹਾਂ ਦੀ ਥਾਂ ਬਣਨ ਨਾਲ ਮੁੜ ਤੋਂ ਬਹਿਸ ਛਿੜ ਗਈ ਸੀ ਕਿ ਨਿਯਮਾਂ ਦੀ ਸਮੀਖਿਆ ਕੀਤੇ ਜਾਣ ਦੀ ਲੋੜ ਹੈ ਜਾਂ ਨਹੀਂ।

ਇਹ ਵੀ ਪੜ੍ਹੋ:

ਜਦੋਂ ਹੋਰਾਂ ਮਹਿਲਾ ਟੈਨਿਸ ਖਿਡਾਰੀਆਂ ਜਿਵੇਂ ਕਿਮ ਕਿਲਸਟਰਸ ਅਤੇ ਵਿਕਟੋਰੀਆ ਅਜ਼ਾਰੈਂਕਾ ਨੇ ਮੈਟਰਨਿਟੀ ਲੀਵ ਤੋਂ ਵਾਪਸੀ ਕੀਤੀ ਸੀ ਤਾਂ ਉਨ੍ਹਾਂ ਦੇ ਸੀਡ ਵਿੱਚ ਨਾ ਹੋਣ 'ਤੇ ਕੋਈ ਹੰਗਾਮਾ ਨਹੀਂ ਹੋਇਆ ਸੀ।

ਪਰ ਸਮੇਂ ਦੇ ਨਾਲ-ਨਾਲ ਇਨ੍ਹਾਂ ਨਿਯਮਾਂ ਦੀ ਸਮੀਖਿਆ ਕਰਨ ਨੂੰ ਲੈ ਕੇ ਆਵਾਜ਼ ਉੱਠਣ ਲੱਗੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)