ਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’

  • ਮਿਸ਼ੇਲ ਰਾਬਰਟ
  • ਸਿਹਤ ਸੰਪਾਦਕ, ਬੀਬੀਸੀ ਨਿਊਜ਼ ਆਨਲਾਈਨ
ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਇਹ ਇਨੀਂ ਖ਼ਤਰਨਾਕ ਹੈ ਕਿ ਇਸ ਨਾਲ ਔਰਤ ਮਾਂ ਵੀ ਨਹੀਂ ਬਣ ਸਕਦੀ

ਮਾਇਕੋਪਲਾਜ਼ਮਾ ਜੈਨੇਟੀਕਲੀਅਮ (ਐਮਜੀ) ਇੱਕ ਅਜਿਹੀ ਲਾਗ (ਇਨਫੈਕਸ਼ਨ) ਵਾਲੀ ਜਿਨਸੀ ਬਿਮਾਰੀ ਹੈ, ਜਿਸ ਨੂੰ ਜੇਕਰ ਅਣਗੌਲਿਆ ਕੀਤਾ ਜਾਵੇ ਤਾਂ ਉਹ ਵੱਖਰਾ ਸੁਪਰਬਗ ਸਾਬਿਤ ਹੋ ਸਕਦੀ ਹੈ। ਦੁਨੀਆਂ ਭਰ ਦੇ ਸਿਹਤ ਮਾਹਿਰ ਵੀ ਇਹ ਚਿਤਾਵਨੀ ਦੇ ਰਹੇ ਹਨ।

ਸੁਪਰਬਗ ਤੋਂ ਭਾਵ ਇੱਕ ਸਮੇਂ ਤੋਂ ਬਾਅਦ ਇਸ 'ਤੇ ਕੋਈ ਦਵਾਈ ਅਸਰ ਕਰਨਾ ਬੰਦ ਕਰ ਦਵੇਗੀ।

ਆਮ ਤੌਰ 'ਤੇ ਮਾਇਕੋਪਲਾਜ਼ਮਾ ਜੈਨੇਟੀਕਲੀਅਮ (ਐਮਜੀ) ਦੇ ਕੋਈ ਸ਼ੁਰੂਆਤੀ ਲੱਛਣ ਨਹੀਂ ਹੁੰਦੇ, ਪਰ ਇਸ ਨਾਲ ਔਰਤਾਂ ਅਤੇ ਮਰਦ ਦੋਵਾਂ ਦੇ ਗੁਪਤ ਅੰਗਾਂ ਵਿੱਚ ਇਨਫੈਕਸ਼ਨ ਹੋ ਸਕਦਾ ਹੈ। ਇਹ ਇਨਾਂ ਖ਼ਤਰਨਾਕ ਹੈ ਕਿ ਇਸ ਨਾਲ ਔਰਤ ਮਾਂ ਵੀ ਨਹੀਂ ਬਣ ਸਕਦੀ।

ਐਮਜੀ ਦੇ ਲੱਛਣ ਸ਼ੁਰੂ ਵਿੱਚ ਸਮਝ ਵੀ ਨਹੀਂ ਆਉਂਦੇ, ਇਸ ਲਈ ਇਨ੍ਹਾਂ ਦਾ ਇਲਾਜ ਮੁਸ਼ਕਲ ਹੈ ਅਤੇ ਜੇਕਰ ਇਲਾਜ ਠੀਕ ਢੰਗ ਨਾਲ ਨਾ ਹੋਵੇ ਤਾਂ ਇਸ 'ਤੇ ਐਂਟੀਬਾਓਟਿਕਸ ਵੀ ਬੇਅਸਰ ਹੋ ਸਕਦੀਆਂ ਹਨ।

ਇਹ ਵੀ ਪੜ੍ਹੋ:

ਬ੍ਰਿਟਿਸ਼ ਐਸੋਸੀਏਸ਼ਨ ਆਫ ਸੈਕਸੂਅਲ ਹੈਲਥ ਐਂਡ ਐਚਆਈਵੀ ਨੇ ਹਾਲਾਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਬਿਮਾਰੀ ਬਾਰੇ ਨਵੀਆਂ ਸਲਾਹਾਂ ਦਿੱਤੀਆਂ ਗਈਆਂ ਹਨ।

ਕੀ ਹੈ ਐਮਜੀ?

ਮਾਇਕੋਪਲਾਜ਼ਮਾ ਜੈਨੇਟੀਕਲੀਅਮ ਇੱਕ ਜੀਵਾਣੂ ਹੈ, ਜਿਸ ਨਾਲ ਪੁਰਸ਼ਾਂ ਦੇ ਪਿਸ਼ਾਬ ਦੇ ਰਸਤੇ 'ਚ ਸੋਜ ਪੈ ਸਕਦੀ ਹੈ। ਇਸ ਨਾਲ ਗੁਪਤ ਅੰਗ 'ਚੋਂ ਕੁਝ ਤਰਲ ਨਿਕਲਦਾ ਰਹਿੰਦਾ ਹੈ ਅਤੇ ਪਿਸ਼ਾਬ ਕਰਨ ਵਿੱਚ ਵੀ ਤਕਲੀਫ਼ ਹੁੰਦੀ ਹੈ।

ਕੰਡੋਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਇਸ ਨਾਲ ਗੁਪਤ ਅੰਗ 'ਚੋਂ ਕੁਝ ਤਰਲ ਨਿਕਲਦਾ ਰਹਿੰਦਾ ਹੈ ਅਤੇ ਪਿਸ਼ਾਬ ਕਰਨ ਵਿੱਚ ਵੀ ਤਕਲੀਫ਼ ਹੁੰਦੀ ਹੈ।

ਔਰਤਾਂ ਦੇ ਗੁਪਤ ਅੰਗਾਂ (ਬੱਚੇਦਾਨੀ ਅਤੇ ਫੈਲੇਪੀਅਨ ਟਿਊਬ) 'ਚ ਵੀ ਐਮਜੀ ਦੇ ਕਾਰਨ ਸੋਜ ਪੈ ਸਕਦੀ ਹੈ। ਇਸ ਦਾ ਨਤੀਜਾ ਦਰਦ, ਖ਼ੂਨ ਵਗਣਾ ਅਤੇ ਤੇਜ਼ ਬੁਖ਼ਾਰ ਵੀ ਹੋ ਸਕਦਾ ਹੈ।

ਅਸੁਰੱਖਿਅਤ ਜਿਨਸੀ ਸੰਬੰਧਾਂ ਨੂੰ ਇਸ ਦਾ ਸਭ ਤੋਂ ਵੱਡਾ ਕਾਰਨ ਦੱਸਿਆ ਜਾ ਰਿਹਾ ਹੈ। ਕੋਡੰਮ ਇਸ ਇਨਫੈਕਸ਼ਨ ਨੂੰ ਰੋਕਣ 'ਚ ਮਦਦਗਾਰ ਸਾਬਿਤ ਹੋ ਸਕਦੇ ਹਨ।

ਸੰਕੇਤਕ ਤਸਵੀਰ

ਤਸਵੀਰ ਸਰੋਤ, REBECCA HENDIN/BBC THREE

ਇਸ ਦਾ ਪਹਿਲੀ ਵਾਰ ਪਤਾ 1980 ਦੇ ਦਹਾਕੇ ਵਿੱਚ ਬ੍ਰਿਟੇਨ ਵਿੱਚ ਲੱਗਿਆ ਅਤੇ ਮੰਨਿਆ ਗਿਆ ਕਿ ਇੱਕ ਤੋਂ ਦੋ ਫੀਸਦੀ ਆਬਾਦੀ ਇਸ ਨਾਲ ਪ੍ਰਭਾਵਿਤ ਰਹੀ ਹੈ।

ਐਮਜੀ ਦੇ ਲੱਛਣ ਹਮੇਸ਼ਾ ਪਤਾ ਨਹੀਂ ਲੱਗਦੇ ਅਤੇ ਹਮੇਸ਼ਾ ਇਸ ਦੇ ਇਲਾਜ ਦੀ ਲੋੜ ਵੀ ਨਹੀਂ ਪੈਂਦੀ ਪਰ ਇਹ ਨਜ਼ਰਅੰਦਾਜ਼ ਹੋ ਸਕਦੇ ਹਨ ਜਾਂ ਫੇਰ ਇਸ ਨਾਲ ਕਲਮੇਡੀਆ ਵਰਗੀਆਂ ਦੂਜੀਆਂ ਜਿਨਸੀ ਇਨਫੈਕਸ਼ਨ ਵਾਲੀਆਂ ਬਿਮਾਰੀਆਂ ਹੋਣ ਦਾ ਭਰਮ ਵੀ ਪੈਦਾ ਹੋ ਸਕਦਾ ਹੈ।

ਇਹ ਵੀ ਪੜ੍ਹੋ:

ਇਲਾਜ

ਐਮਜੀ ਦੀ ਜਾਂਚ ਲਈ ਹਾਲ ਹੀ ਵਿੱਚ ਕੁਝ ਟੈਸਟ ਕੀਤੇ ਗਏ ਹਨ ਪਰ ਇਹ ਸਾਰੇ ਹਸਪਤਾਲਾਂ ਵਿੱਚ ਉਪਲਬਧ ਨਹੀਂ ਹਨ। ਇਸ ਦਾ ਇਲਾਜ ਦਵਾਈਆਂ ਅਤੇ ਐਂਟੀਬਾਓਟਿਕਸ ਨਾਲ ਮੁਮਕਿਨ ਹੈ, ਪਰ ਕਈ ਮਾਮਲਿਆਂ ਵਿੱਚ ਬਿਮਾਰੀ 'ਤੇ ਦਵਾਈਆਂ ਦਾ ਅਸਰ ਨਹੀਂ ਹੁੰਦਾ।

ਜਿਨਸੀ ਬਿਮਾਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਲੋਕਾਂ ਨੂੰ ਕੋਡੰਮ ਇਸਤੇਮਾਲ ਕਰਨ ਅਤੇ ਸੁਰੱਖਿਅਤ ਜਿਨਸੀ ਸੰਬੰਧ ਬਣਾਉਣ ਦੀ ਸਲਾਹ ਦਿੱਤੀ ਹੈ

ਕੋਡੰਮ ਨਾਲ ਬਿਹਤਰ ਰੋਕਥਾਮ

ਐਮਜੀ ਇਲਾਜ ਵਿੱਚ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਐਂਟੀਬਾਓਟਿਕਸ 'ਮੈਕ੍ਰੋਲਿਡਸ' ਦਾ ਅਸਰ ਦੁਨੀਆਂ ਭਰ ਵਿੱਚ ਘੱਟ ਹੋਇਆ ਹੈ। ਬ੍ਰਿਟੇਨ ਵਿੱਚ ਲੋਕਾਂ 'ਤੇ ਉਸ ਦੇ ਅਸਰ ਵਿੱਚ ਤਕਰੀਬਨ 40 ਫੀਸਦ ਕਟੌਤੀ ਆਈ ਹੈ।

ਰਾਹਤ ਦੀ ਗੱਲ ਇਹ ਹੈ ਕਿ ਦੂਜੀ ਐਂਟੀਬਾਓਟਿਕ 'ਐਂਜੀਥ੍ਰੋਮਾਈਸਨ' ਅਜੇ ਵੀ ਵਧੇਰੇ ਮਾਮਲਿਆਂ ਵਿੱਚ ਕਾਰਗਰ ਹੈ।

ਕੰਡੌਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਐਂਟੀਬਾਓਟਿਕ 'ਐਂਜੀਥ੍ਰੋਮਾਈਸਨ' ਅਜੇ ਵੀ ਵਧੇਰੇ ਮਾਮਲਿਆਂ ਵਿੱਚ ਕਾਰਗਰ ਹੈ।

ਬ੍ਰਸਟਲ ਵਿੱਚ ਡਾਕਟਰ ਪੀਟਰ ਗ੍ਰੀਨਹਾਊਸ ਦਾ ਕਹਿਣਾ ਹੈ ਕਿ ਲੋਕਾਂ ਵਿੱਚ ਐਮਜੀ ਨੂੰ ਲੈ ਕੇ ਜਿੰਨੀ ਜਾਗਰੂਕਤਾ ਹੋਵੇਗੀ, ਇਸ ਦੀ ਰੋਕਥਾਮ ਵਿੱਚ ਓਨੀਂ ਵਧੇਰੇ ਮਦਦ ਮਿਲੇਗੀ। ਉਨ੍ਹਾਂ ਨੇ ਲੋਕਾਂ ਨੂੰ ਕੰਡੋਮ ਇਸਤੇਮਾਲ ਕਰਨ ਅਤੇ ਸੁਰੱਖਿਅਤ ਜਿਨਸੀ ਸੰਬੰਧ ਬਣਾਉਣ ਦੀ ਸਲਾਹ ਦਿੱਤੀ ਹੈ।

ਪੈਡੀ ਹਾਰਨਰ ਐਮਜੀ ਦੀ ਰੋਕਥਾਮ ਲਈ ਨਵੇਂ ਦਿਸ਼ਾ-ਨਿਰਦੇਸ਼ ਲਿਖਣ ਵਾਲੇ ਸਿਹਤ ਮਾਹਿਰਾਂ ਵਿੱਚੋਂ ਇੱਕ ਹਨ।

ਉਨ੍ਹਾਂ ਨੇ ਕਿਹਾ, "ਨਵੇਂ ਦਿਸ਼ਾ-ਨਿਰਦੇਸ਼ ਇਸ ਲਈ ਜਾਰੀ ਕੀਤੇ ਗਏ ਹਨ ਕਿਉਂਕਿ 15 ਸਾਲ ਪੁਰਾਣੀਆਂ ਲੀਹਾਂ 'ਤੇ ਨਹੀਂ ਤੁਰਿਆ ਜਾ ਸਕਦਾ। ਜੇਕਰ ਅਸੀਂ ਪੁਰਾਣਾ ਤਰੀਕਾ ਅਪਣਾਉਂਦੇ ਰਹੇ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸੁਪਰਬਗ ਵਰਗੀਆਂ ਵੱਡੀਆਂ ਸਮੱਸਿਆਵਾਂ ਸਾਡੇ ਸਾਹਮਣੇ ਹੋਣਗੀਆਂ ਜੋ 'ਹੈਲਥ ਐਮਰਜੈਂਸੀ' ਨਾਲੋਂ ਘੱਟ ਨਹੀਂ ਹੋਵੇਗਾ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੀਆਂ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)