ਇੰਡੋਨੇਸ਼ੀਆ ਵਿੱਚ ਭੀੜ ਨੇ 300 ਮਗਰਮੱਛ ਮਾਰੇ

ਇੰਡੋਨੇਸ਼ੀਆ ਵਿੱਚ਼ ਮਾਰੇ ਗਏ 300 ਮਗਰਮੱਛਾਂ ਦੀਆਂ ਲਾਸ਼ਾਂ ਉੱਪਰ ਖੜੇ ਲੋਕ Image copyright Reuters
ਫੋਟੋ ਕੈਪਸ਼ਨ ਕਤਲ ਕੀਤੇ ਗਏ ਮਗਰਮੱਛਾਂ ਵਿੱਚ ਬੱਚਿਆਂ ਤੋਂ ਲੈ ਕੇ ਪੂਰੇ ਪਰਪੱਕ ਵੀ ਸਨ।

ਇੰਡੋਨੇਸ਼ੀਆ ਦੇ ਵੈਸਟ ਪਪੂਆ ਸੂਬੇ ਦੇ ਇੱਕ ਪਿੰਡ ਦੀ ਭੀੜ ਨੇ ਇੱਕ ਰੱਖ ਵਿੱਚ ਜਾ ਕੇ 300 ਮਗਰਮੱਛਾਂ ਦਾ ਕਤਲ ਕਰ ਦਿੱਤਾ।

ਮਗਰਮੱਛਾਂ ਦਾ ਇਹ ਕਤਲੇਆਮ ਇਸ ਲਈ ਕੀਤਾ ਗਿਆ ਕਿਉਂਕਿ ਸਮਝਿਆ ਜਾ ਰਿਹਾ ਸੀ ਕਿ ਕਿਸੇ ਵਿਅਕਤੀ ਨੂੰ ਇਸੇ ਸਥਾਨ ਉੱਤੇ ਕਿਸੇ ਮਗਰਮੱਛ ਨੇ ਮਾਰਿਆ ਸੀ।

ਅਧਿਕਾਰੀਆਂ ਅਤੇ ਪੁਲਿਸ ਦਾ ਕਹਿਣਾ ਹੈ ਕਿ ਉਹ ਹਮਲੇ ਨੂੰ ਰੋਕ ਨਹੀਂ ਸਕੇ ਅਤੇ ਹੁਣ ਢੁਕਵੀਂ ਕਾਰਵਾਈ ਕੀਤੀ ਜਾਵੇਗੀ।

ਇੰਡੋਨੇਸ਼ੀਆ ਵਿੱਚ ਸੁਰੱਖਿਆ ਪ੍ਰਾਪਤ ਪ੍ਰਜਾਤੀਆਂ ਨੂੰ ਮਾਰਨਾ ਇੱਕ ਜੁਰਮ ਹੈ ਜਿਸ ਕਰਕੇ ਕੈਦ ਅਤੇ ਜੁਰਮਾਨਾ ਹੋ ਸਕਦਾ ਹੈ।

ਸ਼ੁੱਕਰਵਾਰ ਨੂੰ ਮਗਰਮੱਛ ਪਾਲਣ ਫਾਰਮ ਦੀ ਰੱਖ ਦੇ ਕੋਲੋਂ ਸਬਜ਼ੀਆਂ ਇਕੱਠੀਆਂ ਕਰ ਰਹੇ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ।

Image copyright Getty Images
ਫੋਟੋ ਕੈਪਸ਼ਨ ਫਾਰਮ ਵਿੱਚ ਖਾਰੇ ਪਾਣੀ ਦੇ ਅਤੇ ਨਿਊ ਗੁਆਨਾ ਮਗਰਮੱਛਾਂ ਦੀਆਂ ਪ੍ਰਜਾਤੀਆਂ ਸਨ

ਵੈਸਟ ਪਪੂਆ ਦੇ ਕੁਦਰਤੀ ਵਸੀਲਿਆਂ ਦੀ ਸੁਰੱਖਿਆ ਕਰਨ ਵਾਲੀ ਏਜੰਸੀ ਦੇ ਮੁਖੀ ਨੇ ਦੱਸਿਆ,"ਇੱਕ ਮੁਲਾਜ਼ਮ ਨੇ ਮਦਦ ਲਈ ਪੁਕਾਰਦੇ ਕਿਸੇ ਵਿਅਕਤੀ ਦੀਆਂ ਚੀਕਾ ਸੁਣੀਆਂ, ਉਸ ਨੇ ਪਹੁੰਚ ਕੇ ਦੇਖਿਆ ਕਿ ਕਿਸੇ ਉੱਤੇ ਮਗਰਮੱਛ ਨੇ ਹਮਲਾ ਕਰ ਦਿੱਤਾ ਸੀ।"

ਸ਼ਨਿੱਚਰਵਾਰ ਨੂੰ ਅੰਤਿਮ ਰਸਮਾਂ ਤੋਂ ਬਾਅਦ ਛੁਰੀਆਂ ਬੇਲਚਿਆਂ, ਹਥੌੜਿਆਂ ਅਤੇ ਬੱਲਿਆਂ ਨਾਲ ਲੈਸ ਸੈਂਕੜਿਆਂ ਦੀ ਭੀੜ ਗੁੱਸੇ ਵਿੱਚ ਰੱਖ ਵੱਲ ਗਈ।

ਸਥਾਨਕ ਮੀਡੀਆ ਮੁਤਾਬਕ ਅਧਿਕਾਰੀਆਂ ਦਾ ਕਹਿਣਾ ਹੈ ਭੀੜ ਨੇ ਸਭ ਤੋਂ ਪਹਿਲਾਂ ਮਗਰਮੱਛ ਫਾਰਮ ਦੇ ਦਫ਼ਤਰ ਨੂੰ ਨਿਸ਼ਾਨਾ ਬਣਾਇਆ ਉਸ ਮਗਰੋਂ ਰੱਖ ਵਿੱਚ ਮੌਜੂਦ 292 ਮਗਰਮੱਛਾਂ ਨੂੰ ਮਾਰਨ ਲਈ ਵਧ ਗਏ।

ਫਾਰਮ ਕੋਲ ਖਾਰੇ ਪਾਣੀ ਦੇ ਅਤੇ ਨਿਊ ਗੁਆਨਾ ਮਗਰਮੱਛਾਂ ਦੀ ਉਦਯੋਗਿਕ ਬਰੀਡਿੰਗ ਅਤੇ ਸੁਰੱਖਿਆ ਦਾ ਲਾਈਸੈਂਸ ਹੈ।

ਇਹ ਵੀ ਪੜ੍ਹੋ꞉

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)