ਟੋਰੰਟੋ 'ਚ ਗੋਲੀਆਂ ਚਲਾਉਣ ਵਾਲੇ ਦੀ ਪਛਾਣ ਹੋਈ

ਹਮਲਾਵਰ ਨੇ 14 ਲੋਕਾਂ ਨੂੰ ਫਾਇਰਿੰਗ ਵਿੱਚ ਜ਼ਖ਼ਮੀ ਕੀਤਾ ਸੀ ਜਿਸ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ Image copyright COLE BURSTON/AFP/Getty Images
ਫੋਟੋ ਕੈਪਸ਼ਨ ਹਮਲਾਵਰ ਨੇ 14 ਲੋਕਾਂ ਨੂੰ ਫਾਇਰਿੰਗ ਵਿੱਚ ਜ਼ਖ਼ਮੀ ਕੀਤਾ ਸੀ ਜਿਸ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ

ਕੈਨੇਡਾ ਦੇ ਟੋਰੰਟੋ ਵਿੱਚ ਹੋਈ ਗੋਲੀਬਾਰੀ ਦੌਰਾਨ 13 ਲੋਕ ਜ਼ਖ਼ਮੀ ਹੋਏ ਅਤੇ ਦੋ ਲੋਕਾ ਦੀ ਮੌਤ ਹੋ ਗਈ। ਟੋਰੰਟੋ ਪੁਲਿਸ ਨੇ ਹਮਲਾਵਰ ਦੀ ਵੀ ਪਛਾਣ ਜਨਤਕ ਕੀਤੀ ਹੈ।

ਅਧਿਕਾਰੀਆਂ ਨੇ ਹਮਲਾਵਰ ਦੀ ਪਛਾਣ 29 ਸਾਲਾ ਫੈਸਲ ਹੁਸੈਨ ਵਜੋਂ ਕੀਤੀ ਹੈ। ਸ਼ੱਕੀ ਸ਼ੂਟਰ ਦਾ ਪੋਸਟ ਮਾਰਟਮ ਮੰਗਲਵਾਰ ਨੂੰ ਹੋਵੇਗਾ।

ਇਹ ਗੋਲੀਬਾਰੀ ਡੈਨਫੋਰਥ ਅਤੇ ਲੋਗਾਨ ਐਵੇਨਿਊ ਦੇ ਨੇੜੇ ਐਤਵਾਰ ਰਾਤ ਨੂੰ ਹੋਈ ਸੀ। ਪੁਲਿਸ ਅਨੁਸਾਰ ਮ੍ਰਿਤਕਾਂ ਵਿੱਚ 10 ਸਾਲ ਤੇ 18 ਸਾਲ ਦੀਆਂ ਦੋ ਕੁੜੀਆਂ ਹਨ।

ਕੌਣ ਹਨ ਮ੍ਰਿਤਕ?

ਹੁਣ ਤੱਕ 18 ਸਾਲ ਦੀ ਮ੍ਰਿਤਕ ਰੀਸ ਫਾਲਨ ਦੀ ਹੀ ਪਛਾਣ ਹੋ ਸਕੀ ਹੈ।

Image copyright FACEBOOK

ਸਾਂਸਦ ਨਥੇਨੀਅਲ ਅਰਸਕਾਈਨ ਨੇ ਬੀਬੀਸੀ ਨੂੰ ਦੱਸਿਆ, ''ਰੀਸ ਦਾ ਪਰਿਵਾਰ ਟੁੱਟ ਚੁੱਕਾ ਹੈ।ਉਹ ਲਿਬਰਲ ਪਾਰਟੀ ਦੀ ਸਰਗਰਮ ਕਾਰਕੁਨ ਸੀ।''

ਡਿਸਟਟ੍ਰਿਕਟ ਸਕੂਲ ਬੋਰਡ ਮੁਤਾਬਕ ਉਸਨੇ ਹਾਲ ਹੀ ਵਿੱਚ ਹਾਈ ਸਕੂਲ ਪਾਸ ਕੀਤਾ ਸੀ। ਸਕੂਲ ਨੇ ਕਿਹਾ ਕਿ ਖ਼ਬਰ ਮਿਲਣ ਤੋਂ ਬਾਅਦ ਸਾਰੇ ਸਦਮੇ ਵਿੱਚ ਹਨ।

ਇਹ ਵੀ ਪੜ੍ਹੋ:

‘ਪਾਕ ’ਚ ਕੁਮਾਰ, ਕੌਰ ਤੇ ਸਿੰਘ ਦੀਆਂ ਲਿਖਤਾਂ ਪਾਪ’

ਉਹ ਸ਼ਹਿਰ, ਜਿੱਥੇ ਹਰ ਤੀਜਾ ਸ਼ਖ਼ਸ ਹੈ ਬਲਾਤਕਾਰੀ

ਗੋਲੀਬਾਰੀ ਪਿੱਛੇ ਮਕਸਦ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਕੈਨੇਡਾ ਦੀ ਮੀਡੀਆ ਵਿੱਚ ਜੋ ਵੀਡੀਓ ਕਲਿੱਪ ਸ਼ੇਅਰ ਕੀਤੀ ਜਾ ਰਹੀ ਹੈ ਉਸ ਵਿੱਚ ਇੱਕ ਵਿਅਕਤੀ ਟੋਪੀ ਪਾ ਕੇ ਨਜ਼ਰ ਆ ਰਿਹਾ ਹੈ।

ਉਸ ਵਿਅਕਤੀ ਨੂੰ ਵੀਡੀਓ ਵਿੱਚ ਹੈਂਡਗਨ ਬਾਹਰ ਕੱਢਦੇ ਹੋਏ ਦਿਖਾਇਆ ਗਿਆ ਹੈ ।

ਹਮਲੇ ਦੀ ਨਿਖੇਧੀ

ਟੋਰੰਟੋ ਦੇ ਮੇਅਰ ਜੌਨ ਟੌਰੀ ਨੇ ਹਮਲੇ ਦੀ ਕੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਓਨਟੈਰੀਓ ਸੂਬੇ ਦੇ ਪ੍ਰੀਮੀਅਰ ਡੱਗ ਫੋਰਡ ਨੇ ਪੀੜਤਾਂ ਨਾਲ ਟਵੀਟ ਰਾਹੀਂ ਹਮਦਰਦੀ ਜਤਾਈ ਹੈ।

ਕੀ-ਕੀ ਹੋਇਆ?

ਐਮਰਜੈਂਸੀ ਸਰਵਿਸ ਨੂੰ ਕੈਨੇਡਾ ਦੇ ਸਥਾਨਕ ਸਮੇਂ ਅਨੁਸਾਰ ਰਾਤ ਦਸ ਵਜੇ ਕਾਲ ਆਈ। ਦੋ ਰੈਸਟੋਰੈਂਟ 'ਤੇ ਫਾਇਰਿੰਗ ਕੀਤੀ ਗਈ ਸੀ।

Image copyright COLE BURSTON/AFP/Getty Images
ਫੋਟੋ ਕੈਪਸ਼ਨ ਸ਼ੂਟਿੰਗ ਤੋਂ ਬਾਅਦ ਇੱਕ ਕੁੜੀ ਆਪਣੇ ਬੁਆਏਫਰੈਂਡ ਨੂੰ ਕਾਲ ਕਰਦੀ ਹੋਈ

ਜੌਨ ਉਸ ਵੇਲੇ ਆਪਣੇ ਭਰਾ ਨਾਲ ਐਵੇਨਿਊ ਵਿੱਚ ਟਹਿਲ ਰਹੇ ਸੀ। ਉਨ੍ਹਾਂ ਦੱਸਿਆ, "ਅਸੀਂ ਰੁਕ-ਰੁਕ ਕੇ ਫਾਇਰਿੰਗ ਦੀ ਆਵਾਜ਼ ਸੁਣੀ ਸੀ। ਤਕਰੀਬਨ 20-30 ਗੋਲੀਆਂ ਚਲੀਆਂ ਹੋਣਗੀਆਂ। ਅਸੀਂ ਭੱਜਣਾ ਸ਼ੁਰੂ ਕਰ ਦਿੱਤਾ।''

ਡ੍ਰਾਈਵਰ ਜਿਮ ਮੇਲੀਸ ਨੇ ਇੱਕ ਅਖ਼ਬਾਰ ਨੂੰ ਦੱਸਿਆ ਕਿ ਕਾਲੀ ਟੋਪੀ ਪਾਇਆ ਹਮਲਾਵਰ ਕੈਫੇ ਦੀ ਖਿੜਕੀ ਤੋਂ ਫਾਇਰਿੰਗ ਕਰ ਰਿਹਾ ਸੀ ਅਤੇ ਹਮਲਾਵਰ ਨੇ ਸੜਕ ਪਾਰ ਕਰ ਕੇ ਆਪਣੀ ਗਨ ਕੱਢੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ