22 ਸਾਲ ਬਾਅਦ ਦਿਖਿਆ ਬ੍ਰਾਜ਼ੀਲ ਦੇ ਜੰਗਲ ਵਿੱਚ ਰਹਿੰਦਾ 'ਦੁਨੀਆਂ ਦਾ ਸਭ ਤੋਂ ਇਕੱਲਾ ਆਦਮੀ'

ਫੁਨਾਈ, ਬ੍ਰਾਜ਼ੀਲ Image copyright Funai
ਫੋਟੋ ਕੈਪਸ਼ਨ ਇਸ ਵੀਡੀਓ ਨੂੰ ਦੁਨੀਆਂ ਭਰ ਵਿੱਚ ਸ਼ੇਅਰ ਕੀਤਾ ਗਿਆ ਹੈ ਪਰ ਇਸ ਵੀਡੀਓ ਦੀ ਕਹਾਣੀ ਵਿੱਚ ਹੋਰ ਵੀ ਬਹੁਤ ਕੁਝ ਹੈ

ਇੱਕ ਵੀਡੀਓ ਫੁਟੇਜ ਸਾਹਮਣੇ ਆਈ ਹੈ, ਜਿਸ ਵਿੱਚ ਦਿਖ ਰਹੇ ਇੱਕ ਆਦਿਵਾਸੀ ਵਿਅਕਤੀ ਨੂੰ ਉਸਦੀ ''ਦੁਨੀਆਂ ਦਾ ਇਕੱਲਾ ਆਦਮੀ'' ਕਿਹਾ ਜਾ ਰਿਹਾ ਹੈ।

ਕਰੀਬ 50 ਸਾਲ ਦੀ ਉਮਰ ਦਾ ਇਹ ਆਦਮੀ ਆਪਣੇ ਕਬੀਲੇ ਦੇ ਸਾਰੇ ਮੈਂਬਰਾਂ ਦੇ ਮਾਰੇ ਜਾਣ ਤੋਂ ਬਾਅਦ ਪਿਛਲੇ 22 ਸਾਲਾਂ ਤੋਂ ਬ੍ਰਾਜ਼ੀਲ ਦੀ ਅਮੇਜ਼ਨ ਘਾਟੀ ਵਿੱਚ ਇਕੱਲਾ ਰਹਿ ਰਿਹਾ ਹੈ।

ਬ੍ਰਾਜ਼ੀਲ ਦੀ ਸਰਕਾਰੀ ਏਜੰਸੀ ਫੁਨਾਈ ਵੱਲੋਂ ਜਾਰੀ ਕੀਤਾ ਗਿਆ ਇਹ ਵੀਡੀਓ ਕਾਫ਼ੀ ਹਿੱਲ ਰਿਹਾ ਹੈ ਜਿਸ ਨੂੰ ਕੁਝ ਦੂਰੀ ਤੋਂ ਫਿਲਮਾਇਆ ਗਿਆ ਹੈ। ਇਸ ਵੀਡੀਓ ਵਿੱਚ ਇੱਕ ਆਦਮੀ ਕੁਲਹਾੜੀ ਨਾਲ ਇੱਕ ਦਰਖ਼ਤ ਕੱਟਦਾ ਦਿਖਾਈ ਦੇ ਰਿਹਾ ਹੈ।

ਇਹ ਵੀ ਪੜ੍ਹੋ:

ਇਸ ਵੀਡੀਓ ਨੂੰ ਦੁਨੀਆਂ ਭਰ ਵਿੱਚ ਸ਼ੇਅਰ ਕੀਤਾ ਗਿਆ ਹੈ ਪਰ ਇਸ ਵੀਡੀਓ ਦੀ ਕਹਾਣੀ ਵਿੱਚ ਹੋਰ ਵੀ ਬਹੁਤ ਕੁਝ ਹੈ।

ਇਸ ਨੂੰ ਕਿਉਂ ਫਿਲਮਾਇਆ ਗਿਆ?

ਫੁਨਾਈ ਦੀ ਟੀਮ ਇਸ ਆਦਮੀ ਦੀ 1996 ਤੋਂ ਹੀ ਨਿਗਰਾਨੀ ਕਰ ਰਹੀ ਹੈ ਅਤੇ ਉੱਤਰ-ਪੱਛਮੀ ਸੂਬੇ ਰੋਂਡੋਨੀਆ ਦੇ ਉਸ ਇਲਾਕੇ ਵਿੱਚ ਜਿੱਥੇ ਉਹ ਰਹਿੰਦਾ ਹੈ ਉਸ ਨੂੰ ਸੀਮਿਤ ਖੇਤਰ ਵਿੱਚ ਬਣਾਏ ਰੱਖਣ ਲਈ ਉਸ ਨੂੰ ਜਿਉਂਦਾ ਦੱਸਦਾ ਹੋਇਆ ਵੀਡੀਓ ਦੁਨੀਆਂ ਨੂੰ ਦਿਖਾਉਣ ਦੀ ਲੋੜ ਸੀ।

ਇਹ ਇਲਾਕਾ ਕਰੀਬ 4 ਹਜ਼ਾਰ ਹੈਕਟੇਅਰ ਵਿੱਚ ਫੈਲਿਆ ਹੋਇਆ ਹੈ ਜਿਹੜਾ ਖੇਤਾਂ ਅਤੇ ਕੱਟੇ ਹੋਏ ਜੰਗਲਾਂ ਨਾਲ ਘਿਰਿਆ ਹੈ, ਪਰ ਨਿਯਮ ਲੋਕਾਂ ਨੂੰ ਇਸ ਇਲਾਕੇ ਵਿੱਚ ਵੜਨ ਅਤੇ ਇਸ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਉਣ ਤੋਂ ਰੋਕਦਾ ਹੈ।

ਬ੍ਰਾਜ਼ੀਲ ਦੇ ਸੰਵਿਧਾਨ ਮੁਤਾਬਕ ਇੱਥੋਂ ਦੇ ਮੂਲ ਨਿਵਾਸੀਆਂ ਨੂੰ ਜ਼ਮੀਨ ਦਾ ਅਧਿਕਾਰ ਹਾਸਲ ਹੈ।

ਆਦਿਵਾਸੀਆਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੇ ਸਮੂਹ ਸਰਵਾਈਵਲ ਇੰਟਰਨੈਸ਼ਨਲ ਦੀ ਰਿਸਰਚ ਅਤੇ ਐਡਵਕੇਸੀ ਡਾਇਰੈਕਟਰ ਫਿਓਨਾ ਵਾਟਸਨ ਕਹਿੰਦੀ ਹੈ,''ਉਨ੍ਹਾਂ ਨੂੰ ਲਗਾਤਾਰ ਇਹ ਸਾਬਤ ਕਰਨਾ ਹੁੰਦਾ ਹੈ ਕਿ ਇਹ ਆਦਮੀ ਜਿਉਂਦਾ ਹੈ।''

ਉਨ੍ਹਾਂ ਨੇ ਬੀਬੀਸੀ ਨੂੰ ਕਿਹਾ,''ਇਸ ਵੀਡੀਓ ਨੂੰ ਜਾਰੀ ਕਰਨ ਪਿੱਛੇ ਇੱਕ ਸਿਆਸੀ ਕਾਰਨ ਵੀ ਹੈ। ਕਾਂਗਰਸ ਵਿੱਚ ਖੇਤੀ ਵਪਾਰ ਕਰਨ ਵਾਲਿਆਂ ਦਾ ਬੋਲਬਾਲਾ ਹੈ, ਫੁਨਾਈ ਦਾ ਬਜਟ ਘਟਾ ਦਿੱਤਾ ਗਿਆ ਹੈ। ਇਸ ਦੇਸ ਵਿੱਚ ਇੱਥੋਂ ਦੇ ਮੂਲ ਨਿਵਾਸੀਆਂ ਦੇ ਅਧਿਕਾਰਾਂ 'ਤੇ ਵੱਡਾ ਹਮਲਾ ਕੀਤਾ ਜਾ ਰਿਹਾ ਹੈ।"

ਪਹਿਲਾਂ ਵੀ ਕਿਸਾਨਾਂ ਨਾਲ ਫੁਨਾਈ ਦਾ ਆਪਣੇ ਦਾਅਵਿਆਂ ਨੂੰ ਲੈ ਕੇ ਵਿਵਾਦ ਹੋ ਚੁੱਕਿਆ ਹੈ।

ਇਸ ਆਦਮੀ ਬਾਰੇ ਕੀ ਪਤਾ ਹੈ?

ਇਹ ਆਦਮੀ ਕੋਈ ਖੋਜ ਰਿਪੋਰਟਸ, ਲੇਖਾਂ ਅਤੇ ਅਮਰੀਕੀ ਪੱਤਰਕਾਰ ਮੋਂਟੋ ਰੀਲ ਦੀ ਇੱਕ ਕਿਤਾਬ 'ਦਿ ਲਾਸਟ ਆਫ਼ ਦਿ ਟਰਾਈਬ: ਦਿ ਐਪਿਕ ਕਵੈਸਟ ਟੂ ਸੇਵ ਏ ਲੋਨ ਮੈਨ ਇਨ ਦਿ ਅਮੇਜ਼ਨ' ਦਾ ਵਿਸ਼ਾ ਰਿਹਾ ਹੈ। ਬਾਵਜੂਦ ਇਸਦੇ ਇਨ੍ਹਾਂ ਬਾਰੇ ਬਹੁਤ ਘੱਟ ਜਾਣਕਾਰੀ ਹੈ।

ਇਸ ਆਦਮੀ ਨੂੰ ਗੈਰਸਪੰਰਕ ਕੈਟੇਗਰੀ ਵਿੱਚ ਰੱਖਿਆ ਗਿਆ ਹੈ। ਮਤਲਬ ਕਿ ਕਿਸੇ ਵੀ ਬਾਰੀ ਸ਼ਖ਼ਸ ਨੇ ਕਦੇ ਇਸ ਨਾਲ ਗੱਲ ਨਹੀਂ ਕੀਤੀ ( ਜਿੱਥੇ ਤੱਕ ਇਹ ਜਾਣਕਾਰੀ ਹੈ)

ਇਹ ਵੀ ਪੜ੍ਹੋ:

ਮੰਨਿਆ ਜਾਂਦਾ ਹੈ ਕਿ ਇਹ ਆਦਮੀ 1995 ਵਿੱਚ ਕਿਸਾਨਾਂ ਦੇ ਹਮਲੇ 'ਚ ਬਚੇ 6 ਲੋਕਾਂ ਦੇ ਸਮੂਹ ਦਾ ਇਕਲੌਤਾ ਮੈਂਬਰ ਹੈ।

ਉਨ੍ਹਾਂ ਦੀ ਜਾਤ ਨੂੰ ਕਦੇ ਕੋਈ ਕੰਮ ਨਹੀਂ ਦਿੱਤਾ ਗਿਆ ਅਤੇ ਇਹ ਵੀ ਨਹੀਂ ਪਤਾ ਕਿ ਉਹ ਕਿਹੜੀ ਭਾਸ਼ਾ ਵਰਤਦੇ ਹਨ।

ਸਾਲਾਂ ਤੋਂ, ਬ੍ਰਾਜ਼ੀਲ ਦੀ ਮੀਡੀਆ ਉਨ੍ਹਾਂ ਨੂੰ 'ਦਿ ਹੋਲ ਇੰਡੀਅਨ' ਕਹਿੰਦੀ ਰਹੀ ਹੈ ਕਿਉਂਕਿ ਉਹ ਆਪਣੇ ਪਿੱਛੇ ਡੂੰਘੇ ਨਿਸ਼ਾਨ ਛੱਡ ਜਾਂਦੇ ਹਨ, ਮੁਮਕਿਨ ਹੈ ਇਸਦੀ ਵਰਤੋਂ ਜਾਨਵਰਾਂ ਨੂੰ ਫਸਾਉਣ ਜਾਂ ਲੁਕਾਉਣ ਲਈ ਕੀਤੀ ਜਾਂਦੀ ਹੋਵੇ।

Image copyright AFP
ਫੋਟੋ ਕੈਪਸ਼ਨ ਪੁਆਲ ਤੋਂ ਬਣੀ ਇਸ ਝੋਂਪੜੀ ਨੂੰ ਮਲੋਕਾ ਕਹਿੰਦੇ ਹਨ, ਇਸ ਨੂੰ ਉਸ ਆਦਮੀ ਨੇ ਬਣਾਇਆ ਅਤੇ ਬਾਅਦ ਵਿੱਚ ਛੱਡਾ ਵੀ ਦਿੱਤਾ (ਤਸਵੀਰ 2005 ਦੀ ਹੈ)

ਅਤੀਤ ਵਿੱਚ ਉਨ੍ਹਾਂ ਨੇ ਪੁਆਲ ਦੀ ਝੋਂਪੜੀ ਅਤੇ ਹੱਥੀ ਬਣੇ ਔਜਾਰ, ਜਿਵੇਂ ਕਿ ਰਾਲ (ਧੂਪ ਜਾਂ ਧੂਣੀ) ਦੀ ਮਸ਼ਾਲ ਅਤੇ ਤੀਰ ਵੀ ਆਪਣੇ ਪਿੱਛੇ ਛੱਡੇ ਹਨ।

ਇਹ ਫੁਟੇਜ ਐਨੀ ਅਜੀਬ ਕਿਉਂ ਹੈ?

ਹੁਣ ਤੱਕ ਇਸ ਆਦਮੀ ਦੀ ਸਿਰਫ਼ ਇੱਕ ਹੀ ਧੁੰਦਲੀ ਤਸਵੀਰ ਮੌਜੂਦ ਹੈ। ਜਿਸ ਨੂੰ ਉਸ ਫਿਲਮਕਾਰ ਨੇ ਲਿਆ ਸੀ ਜਿਹੜਾ ਫੁਨਾਈ ਦੀ ਨਿਗਰਾਨੀ ਦੌਰਾਨ ਉਨ੍ਹਾਂ ਦੇ ਨਾਲ ਸਨ ਅਤੇ ਜਿਸ ਨੂੰ 1998 ਵਿੱਚ ਬ੍ਰਾਜ਼ੀਲ ਦੀ ਡਾਕੂਮੈਂਟਰੀ ਕੋਰੂੰਬੀਆਰਾ ਵਿੱਚ ਬਹੁਤ ਘੱਟ ਸਮੇਂ ਲਈ ਵਿਖਾਇਆ ਗਿਆ ਸੀ।

ਸਮਾਜਿਕ ਕਾਰਕੁਨ ਕਹਿੰਦੇ ਹਨ ਕਿ ਉਹ ਇਸ ਗੱਲ ਨਾਲ ਖੁਸ਼ ਹਨ ਅਤੇ ਹੈਰਾਨ ਵੀ ਹਨ ਕਿ ਵੀਡੀਓ ਵਿੱਚ ਇਸ ਆਦਮੀ ਦੀ ਸਿਹਤ ਚੰਗੀ ਦਿਖ ਰਹੀ ਹੈ।

ਫੁਨਾਈ ਦੇ ਸੂਬਾਈ ਕਨਵੀਨਰ ਅਲਟੇਅਰ ਅਲਗਾਇਰ ਨੇ ਗਾਰਜੀਅਨ ਨੂੰ ਕਿਹਾ, "ਉਹ ਸਿਹਤ ਪੱਖੋਂ ਠੀਕ ਦਿਖ ਰਿਹਾ ਹੈ, ਸ਼ਿਕਾਰ ਕਰ ਰਿਹਾ ਹੈ, ਪਪੀਤਾ ਅਤੇ ਮੱਕੀ ਉਗਾ ਰਿਹਾ ਹੈ।"

ਇਹ ਵੀ ਪੜ੍ਹੋ:

ਏਜੰਸੀ ਦੀ ਪਾਲਿਸੀ ਹੈ ਕਿ ਉਹ ਇਕੱਲੇ ਰਹਿ ਰਹੇ ਮੂਲ ਨਿਵਾਸੀਆਂ ਤੋਂ ਸਪੰਰਕ ਕਰਨ ਤੋਂ ਬਚਦੀ ਹੈ ਅਤੇ ਕਹਿੰਦੀ ਹੈ ਕਿ ਅਤੀਤ ਵਿੱਚ ਉਸ ਆਦਮੀ ਨੇ ਉਸ ਨਾਲ ਸਪੰਰਕ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ 'ਤੇ ਤੀਰ ਚਲਾ ਕੇ ਇਹ ਸਪੱਸ਼ਟ ਕਰ ਦਿੱਤਾ ਕਿ ਉਹ ਬਾਹਰੀ ਲੋਕਾਂ ਨਾਲ ਨਹੀਂ ਮਿਲਣਾ ਚਾਹੁੰਦਾ ਹੈ।

ਉਸ ਇਲਾਕੇ ਵਿੱਚ ਜਾ ਕੇ ਉਸ ਆਦਮੀ ਨੇ ਤੰਬੂ ਨੂੰ ਦੇਖਣ ਵਾਲੀ ਫਿਓਨਾ ਵਾਟਸਨ ਕਹਿੰਦੀ ਹੈ, "ਉਸ ਨੂੰ ਐਨੇ ਡਰਾਵਨੇ ਤਜਰਬੇ ਹਨ ਕਿ ਉਹ ਬਾਹਰੀ ਦੁਨੀਆਂ ਨੂੰ ਬਹੁਤ ਖਤਰਨਾਕ ਥਾਂ ਦੇ ਰੂਪ ਵਿੱਚ ਦੇਖਦਾ ਹੈ।"

Image copyright AFP/Getty Images
ਫੋਟੋ ਕੈਪਸ਼ਨ ਅਮੇਜ਼ਨ ਰੇਨ ਫਾਰੈਸਟ ਦੀ ਏਰੀਅਲ ਤਸਵੀਰ (ਫਾਈਲ ਫੋਟੋ)

ਹਾਲਾਂਕਿ ਇਹ ਵੀਡੀਓ ਵਾਰ-ਵਾਰ ਦੇਖਣ ਵਾਲਾ ਹੈ, ਵਾਟਸਨ ਕਹਿੰਦੀ ਹੈ ਕਿ ਉਸ ਨੂੰ ਸੁਰੱਖਿਅਤ ਕੀਤਾ ਜਾਣਾ ਬਹੁਤ ਜ਼ਰੂਰੀ ਹੈ।

ਉਹ ਕਹਿੰਦੀ ਹੈ, "ਸਾਨੂੰ ਬਹੁਤ ਸਾਰੇ ਵੀਡੀਓਜ਼ ਪੇਸ਼ ਕੀਤੇ ਗਏ, ਪਰ ਉਨ੍ਹਾਂ ਨੂੰ ਪਬਲਿਸ਼ ਕਰਨ ਲਈ ਅਸਲ ਵਿੱਚ ਹੁਕਮ ਚਾਹੀਦੇ ਹੋਣਗੇ।"

ਕੀ ਉਹ ਬਹੁਤ ਖ਼ਤਰੇ ਵਿੱਚ ਹੈ?

ਵਧਦੀ ਵਪਾਰ ਦੀ ਮੰਗ ਨੂੰ ਪੂਰਾ ਕਰਨ ਦੌਰਾਨ 1970 ਅਤੇ 80 ਦੇ ਦਹਾਕੇ ਵਿੱਚ ਇਸ ਇਲਾਕੇ ਵਿੱਚ ਸੜਕ ਬਣਾਏ ਜਾਣ ਦੌਰਾਨ ਇਸ ਜਾਤ ਦੇ ਵਧੇਰੇ ਲੋਕ ਤਬਾਹ ਹੋ ਗਏ।

ਕਿਸਾਨ ਅਤੇ ਗ਼ੈਰ ਕਾਨੂੰਨੀ ਲੱਕੜ ਕੱਟਣ ਵਾਲੇ ਅੱਜ ਵੀ ਉਨ੍ਹਾਂ ਦੀ ਜ਼ਮੀਨ ਖੋਹਣ ਨੂੰ ਬੈਠੇ ਹਨ।

ਉਸ ਦਾ ਪਿਸਤੌਲ ਲਏ ਲੋਕਾਂ ਨਾਲ ਵੀ ਸਾਹਮਣਾ ਹੋ ਸਕਦਾ ਹੈ ਜੋ ਦਰਅਸਲ ਆਪਣੇ ਮਵੇਸ਼ੀਆਂ ਨੂੰ ਚਰਾਉਣ ਦੌਰਾਨ ਇਸ ਇਲਾਕੇ ਦੀ ਗਸ਼ਤ ਕਰਨ ਲਈ ਬੰਦੂਕਾਂ ਕਿਰਾਏ 'ਤੇ ਲੈਂਦੇ ਹਨ।

2009 ਵਿੱਚ ਫੁਨਾਈ ਦੇ ਬਣਾਏ ਗਏ ਅਸਥਾਈ ਕੈਂਪ ਨੂੰ ਇੱਕ ਅਜਿਹੇ ਹੀ ਸਸ਼ਤਰ ਸਮੂਹ ਨੇ ਬਰਬਾਦ ਕਰ ਦਿੱਤਾ ਸੀ ਅਤੇ ਸਪੱਸ਼ਟ ਖ਼ਤਰੇ ਵਜੋਂ ਆਪਣੇ ਪਿੱਛੇ ਬੰਦੂਕਾਂ ਦੀਆਂ ਗੋਲੀਆਂ ਛੱਡ ਗਏ ਸਨ।

ਸਵਾਈਵਲ ਇੰਟਨੈਸ਼ਨਲ ਮੁਤਾਬਤ ਬ੍ਰਾਜ਼ੀਲ ਦੇ ਅਮੇਜ਼ਨ ਰੇਨ ਫੌਰੈਸਟ ਵਿੱਚ ਦੁਨੀਆਂ ਦੇ ਕਿਸੇ ਵੀ ਕੋਨੇ ਨਾਲੋਂ ਕਿਤੇ ਵੱਧ ਆਦੀਵਾਸੀ ਰਹਿੰਦੇ ਹਨ ਜਿਨ੍ਹਾਂ ਨਾਲ ਅਜੇ ਤੱਕ ਸੰਪਰਕ ਨਹੀਂ ਕੀਤਾ ਜਾ ਸਕਿਆ ਹੈ।

ਇਹ ਵੀ ਪੜ੍ਹੋ:

ਇਨ੍ਹਾਂ ਜਾਤੀਆਂ ਦਾ ਇਮਿਊਨਿਟੀ ਪੱਧਰ (ਰੋਗਾਂ ਨਾਲ ਲੜਨ ਦੀ ਸਮਰੱਥਾ) ਬਹੁਤ ਘੱਟ ਹੁੰਦਾ ਹੈ ਇਸ ਲਈ ਬਾਹਰੀ ਦੁਨੀਆਂ ਦੇ ਲੋਕਾਂ ਨਾਲ ਸੰਪਰਕ ਵਿੱਚ ਆਉਣ 'ਤੇ ਇਨ੍ਹਾਂ ਫਲੂ, ਚੇਚਕ ਜਾਂ ਹੋਰ ਆਮ ਬਿਮਾਰੀਆਂ ਨਾਲ ਮੌਤ ਦਾ ਖ਼ਤਰਾ ਵੀ ਹੈ।

ਵਾਟਸਨ ਕਹਿੰਦੇ ਹਨ, "ਇੱਕ ਤਰ੍ਹਾਂ ਨਾਲ ਅਸੀਂ ਉਨ੍ਹਾਂ ਬਾਰੇ ਬਹੁਤ ਕੁਝ ਜਾਨਣ ਦੀ ਲੋੜ ਨਹੀਂ ਹੈ ਪਰ ਨਾਲ ਹੀ ਇਹ ਇਸ ਜ਼ਬਰਦਸਤ ਇਨਸਾਨੀ ਵਖਰੇਵਿਆਂ ਦਾ ਪ੍ਰਤੀਕ ਵੀ ਹੈ, ਜਿਸ ਨੂੰ ਅਸੀਂ ਗੁਆਉਂਦੇ ਜਾ ਰਹੇ ਹਾਂ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ