ਗਾਇਕਾ ਡੈਮੀ ਲੋਵਾਟੋ ਨਸ਼ੇ ਦੀ ਓਵਰਡੋਜ਼ ਕਾਰਨ ਫਿਰ ਪਹੁੰਚੀ ਹਸਪਤਾਲ

demi lovato

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

• ਡੈਮੀ ਦੀ ਪਹਿਲੀ ਸਟੂਡੀਓ ਐਲਬਮ 2008 ਵਿੱਚ ਰਿਲੀਜ਼ ਹੋਈ ਸੀ

ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਪੌਪ ਗਾਇਕਾ ਡੈਮੀ ਲੋਵਾਟੋ ਨਸ਼ੇ ਦੇ ਓਵਰਡੋਜ਼ ਕਾਰਨ ਹਸਪਤਾਲ ਵਿੱਚ ਦਾਖਿਲ ਹੈ।

ਲਾਸ ਐਂਜੇਲਸ ਪੁਲਿਸ ਮੁਤਾਬਕ ਡੈਮੀ ਲੋਵਾਟੋ ਨੂੰ ਐਮਰਜੈਂਸੀ ਵਿੱਚ ਦਾਖਿਲ ਕਰਵਾਇਆ ਗਿਆ।

ਟੀਐੱਮਜ਼ੈੱਡ ਮੁਤਾਬਕ 25 ਸਾਲਾ ਅਦਾਕਾਰਾ ਹਾਲੀਵੁੱਡ ਹਿਲਜ਼ ਸਥਿਤ ਆਪਣੇ ਘਰ ਵਿੱਚ ਬੇਹੋਸ਼ ਮਿਲੀ ਸੀ ਅਤੇ ਐਂਟੀ ਓਵੋਰਡੋਜ਼ ਦਵਾਈ ਦਿੱਤੀ ਗਈ।

ਇਹ ਵੀ ਪੜ੍ਹੋ:

ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ 'ਸੌਰੀ ਸੌਰੀ ਨਾਟ ਸੌਰੀ' ਦੀ ਗਾਇਕਾ ਦੀ ਹਾਲਤ ਸਥਿਰ ਹੈ।

ਪਹਿਲਾਂ ਵੀ ਨਸ਼ੇ ਦੀ ਆਦਿ ਰਹੀ ਡੈਮੀ

ਉਨ੍ਹਾਂ ਦੇ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ, "ਡੈਮੀ ਠੀਕ ਹੈ ਅਤੇ ਆਪਣੇ ਪਰਿਵਾਰ ਨਾਲ ਹੈ। ਲੋਕਾਂ ਵੱਲੋਂ ਮਿਲੇ ਪਿਆਰ ਅਤੇ ਅਰਦਾਸਾਂ ਲਈ ਉਹ ਸਭ ਦਾ ਧੰਨਵਾਦ ਕਰਨਾ ਚਾਹੁੰਦੀ ਹੈ।"

"ਕੁਝ ਗਲਤ ਜਾਣਕਾਰੀਆਂ ਫੈਲਾਈਆਂ ਜਾ ਰਹੀਆਂ ਹਨ ਅਤੇ ਉਹ ਨਿੱਜਤਾ ਚਾਹੁੰਦੇ ਹਨ।"

ਡੈਮੀ ਪਹਿਲਾਂ ਵੀ ਕਈ ਸਾਲ ਨਸ਼ੇ ਦੀ ਆਦਿ ਰਹੀ ਹੈ ਅਤੇ ਉਸ ਨੂੰ ਮੁੜ ਤੋਂ ਨਸ਼ੇ ਵਿੱਚ ਪੈਣ ਦਾ ਡਰ ਸੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਡੈਮੀ ਨੇ ਪਿਛਲੇ ਸਾਲ ਲੰਡਨ ਵਿੱਚ ਹੋਣ ਵਾਲਾ ਸ਼ੋਅ ਰੱਦ ਕਰ ਦਿੱਤਾ ਸੀ

ਡੈਮੀ ਨੇ ਪਿਛਲੇ ਸਾਲ ਲੰਡਨ ਵਿੱਚ ਹੋਣ ਵਾਲਾ ਸ਼ੋਅ ਰੱਦ ਕਰ ਦਿੱਤਾ ਸੀ। ਇਹ ਜਾਣਕਾਰੀ ਉਨ੍ਹਾਂ ਸ਼ੋਅ ਸ਼ੁਰੂ ਹੋਣ ਤੋਂ ਕੁਝ ਹੀ ਪਲ ਪਹਿਲਾਂ ਟਵਿੱਟਰ ਉੱਤੇ ਦਿੱਤੀ ਸੀ।

ਪਿਛਲੇ ਸਾਲ ਰਿਲੀਜ਼ ਹੋਏ ਗਾਣੇ ਦੇ ਬੋਲ ਹਨ, "ਮੌਮੀ ਐਮ ਸੋ ਸੌਰੀ, ਆਈ ਐਮ ਨਾਟ ਸੌਬਰ ਐਨੀਮੋਰ। ਡੈਡੀ ਪਲੀਜ਼ ਫੌਰਗਿਵ ਮੀ ਫਾਰ ਦਾ ਡਰਿੰਕਜ਼ ਸਪਿਲਡ ਆਨ ਦਾ ਫਲੋਰ।"

ਗਾਣੇ ਦਾ ਮਤਲਬ ਹੈ, "ਮੰਮੀ ਮੈਨੂੰ ਮਾਫ਼ ਕਰ ਦਿਓ ਮੈਂ ਹੁਣ ਸੂਫ਼ੀ ਨਹੀਂ ਰਹੀ। ਪਿਤਾ ਜੀ ਕਿਰਪਾ ਕਰਕੇ ਮੈਨੂੰ ਫਰਸ਼ ਤੇ ਡੁੱਲੀ ਸ਼ਰਾਬ ਲਈ ਮਾਫ਼ ਕਰ ਦਿਓ।''

ਕੁਝ ਹੀ ਦਿਨਾਂ ਵਿੱਚ ਇਸ ਗਾਣੇ ਨੂੰ ਸੋਸ਼ਲ ਮੀਡੀਆ ਉੱਤੇ 195 ਮਿਲੀਅਨ ਲੋਕਾਂ ਨੇ ਦੇਖਿਆ।

ਪਿਛਲੇ ਸਾਲ ਮਾਰਚ ਵਿੱਚ ਜਦੋਂ ਡੈਮੀ ਦਾ ਇਹ ਗੀਤ ਰਿਲੀਜ਼ ਹੋਇਆ ਸੀ ਤਾਂ ਉਸ ਨੂੰ ਨਸ਼ਾ ਛੱਡਿਆਂ 6 ਸਾਲ ਹੋ ਗਏ ਸਨ।

ਡੈਮੀ ਬਾਰੇ ਖਬਰ ਮਿਲਣ ਤੋਂ ਕੁਝ ਹੀ ਘੰਟਿਆਂ ਬਾਅਦ ਹਜ਼ਾਰਾਂ ਲੋਕਾਂ ਨੇ ਟਵੀਟ ਕਰਨਾ ਸ਼ੁਰੂ ਕਰ ਦਿੱਤਾ।

ਐੱਲਜੀਬੀਟੀ ਮੁੱਦਿਆਂ ਪ੍ਰਤੀ ਜਾਗਰੂਕਤਾ ਫੈਲਾਈ

  • ਡੈਮੀ ਦੇ ਫੈਨਜ਼ ਮੁਤਾਬਕ ਉਹ 'ਬਾਈਪੋਲਰ ਡਿਸਆਰਡਰ' ਤੋਂ ਪੀੜਤ ਸੀ। ਬੀਮਾਰੀ ਅਤੇ ਨਸ਼ੇ ਨਾਲ ਸੰਘਰਸ਼ ਉਸ ਦੇ ਗੀਤਾਂ ਵਿੱਚ ਵੀ ਝਲਕਦਾ ਰਿਹਾ ਹੈ।
  • ਡੈਮੀ ਲੋਵੈਟੋ ਦੀ ਵੈੱਬਸਾਈਟ ਮੁਤਾਬਕ ਉਸ ਨੇ ਐਲਜੀਬੀਟੀ ਨਾਲ ਜੁੜੇ ਮੁੱਦਿਆਂ ਸਬੰਧੀ ਆਵਾਜ਼ ਚੁੱਕੀ ਹੈ ਅਤੇ ਇਸੇ ਕਾਰਨ 2016 ਵਿੱਚ ਵੈਨਗੁਆਰਡ ਅਵਾਰਡ ਮਿਲਿਆ।
  • ਮਾਨਸਿਕ ਸਿਹਤ ਲਈ ਵੀ ਉਹ ਲੋਕਾਂ ਨੂੰ ਜਾਗਰੂਕ ਕਰਦੀ ਰਹੀ ਹੈ ਅਤੇ ਇਸ ਲਈ ਕੀਤੇ ਉਸ ਦੇ ਉਪਰਾਲੇ ਕਾਰਨ ਉਸ ਨੂੰ 2017 ਵਿੱਚ ਸੇਮੇਲ ਇੰਸਟੀਚਿਊਟ ਫਾਰ ਨਿਊਰੋਸਾਈਂਸ ਐਂਡ ਹਿਊਮਨ ਬਿਹੇਵੀਅਰ ਵੱਲੋਂ ਐਵਾਰਡ ਦਿੱਤਾ ਗਿਆ।
  • 2017 ਵਿੱਚ ਇਸੇ ਸੰਸਥਾ ਨੇ ਡੈਮੀ ਨੂੰ ਮਾਨਸਿਕ ਸਿਹਤ ਲਈ ਗਲੋਬਲ ਐਂਬੇਸਡਰ ਐਲਾਨ ਦਿੱਤਾ।
  • ਡੈਮੀ ਦੀ ਪਹਿਲੀ ਸਟੂਡੀਓ ਐਲਬਮ 2008 ਵਿੱਚ ਰਿਲੀਜ਼ ਹੋਈ ਸੀ।

ਪਿਛਲੇ ਸਾਲ ਅਕਤੂਬਰ ਵਿੱਚ ਯੂ-ਟਿਊਬ ਦੀ ਇੱਕ ਡਾਕੂਮੈਂਟਰੀ 'ਸਿੰਪਲੀ ਕੌਮਲੀਕੇਟਡ' ਵਿੱਚ ਡੈਮੀ ਨੇ ਦਾਅਵਾ ਕੀਤਾ ਕਿ ਜਦੋਂ ਉਹ 17 ਸਾਲ ਦੀ ਸੀ ਤਾਂ ਕੋਕੀਨ ਲੈਣਾ ਸ਼ੁਰੂ ਕੀਤਾ ਸੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਡੈਮੀ ਨੇ ਇੱਕ ਡਾਕੂਮੈਂਟਰੀ ਵਿੱਚ ਦਾਅਵਾ ਕੀਤਾ ਕਿ 17 ਸਾਲ ਦੀ ਉਮਰ ਵਿੱਚ ਪਹਿਲੀ ਵਾਰੀ ਨਸ਼ਾ ਕੀਤਾ

ਉਨ੍ਹਾਂ ਡਾਕੂਮੈਂਟਰੀ ਵਿੱਚ ਕਿਹਾ, "ਮੈਂ ਪਹਿਲੀ ਵਾਰੀ ਕਾਬੂ ਤੋਂ ਬਾਹਰ ਮਹਿਸੂਸ ਕੀਤਾ। ਮੇਰੇ ਪਿਤਾ ਨਸ਼ੇ ਦੇ ਆਦੀ ਸਨ ਅਤੇ ਸ਼ਰਾਬ ਪੀਂਦੇ ਸਨ।"

ਇਹ ਵੀ ਪੜ੍ਹੋ:

2010 ਵਿੱਚ ਉਹ ਪਹਿਲੀ ਵਾਰੀ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਹੋਈ।

"ਮੈਂ ਉਡਾਣ ਵਿੱਚ, ਬਾਥਰੂਮ ਵਿੱਚ ਅਤੇ ਸਾਰੀ ਰਾਤ ਨਸ਼ਾ ਕਰ ਰਹੀ ਸੀ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)