ਗਰਭਵਤੀ ਔਰਤਾਂ ਨੂੰ ਦਿੱਤੀ ਵਿਆਗਰਾ, ਬੱਚਿਆਂ ਦੀ ਮੌਤ

ਤਸਵੀਰ ਸਰੋਤ, Getty Images
ਅਜਿਹਾ ਲਗਦਾ ਹੈ ਕਿ ਸਰੀਰ ਵਿੱਚ ਖ਼ੂਨ ਦਾ ਪ੍ਰਵਾਹ ਵਧਾਉਣ ਵਾਲੀ ਇਸ ਦਵਾਈ ਨਾਲ ਬੱਚਿਆਂ ਦੇ ਫੇਫੜਿਆਂ ਨੂੰ ਕਾਫੀ ਨੁਕਸਾਨ ਪਹੁੰਚਿਆ ਸੀ।
ਨੀਦਰਲੈਂਡ ਵਿੱਚ ਗਰਭਵਤੀ ਔਰਤਾਂ 'ਤੇ ਵਿਆਗਰਾ ਦੇ ਮੈਡੀਕਲ ਟੈਸਟ ਨੂੰ 11 ਨਵਜੰਮੇ ਬੱਚਿਆਂ ਦੀ ਮੌਤ ਤੋਂ ਤੁਰੰਤ ਬਾਅਦ ਰੋਕ ਦਿੱਤਾ ਗਿਆ ਹੈ।
ਖੋਜ 'ਚ ਹਿੱਸਾ ਲੈ ਰਹੀਆਂ ਔਰਤਾਂ ਨੂੰ ਕਾਮੁਕਤਾ ਵਧਾਉਣ ਵਾਲੀ ਦਵਾਈ ਵਿਆਗਰਾ ਦਿੱਤੀ ਗਈ ਸੀ। ਇਹ ਖੋਜ ਉਨ੍ਹਾਂ ਔਰਤਾਂ 'ਤੇ ਕੀਤੀ ਜਾ ਰਹੀ ਸੀ ਜੋ ਗਰਭਵਤੀ ਸਨ ਅਤੇ ਉਨ੍ਹਾਂ ਦੇ ਬੱਚਿਆਂ ਦੀ ਗਰਭ ਨਲੀ ਕਮਜ਼ੋਰ ਸੀ।
ਅਜਿਹਾ ਲਗਦਾ ਹੈ ਕਿ ਸਰੀਰ ਵਿੱਚ ਖ਼ੂਨ ਦਾ ਪ੍ਰਵਾਹ ਵਧਾਉਣ ਵਾਲੀ ਇਸ ਦਵਾਈ ਨੇ ਬੱਚਿਆਂ ਦੇ ਫੇਫੜਿਆਂ ਨੂੰ ਕਾਫੀ ਨੁਕਸਾਨ ਪਹੁੰਚਿਆ ਸੀ।
ਮਾਹਿਰਾਂ ਦਾ ਕਹਿਣਾ ਹੈ ਕਿ ਅਸਲ ਵਿੱਚ ਕੀ ਹੋਇਆ ਇਸ ਸਮਝਣ ਲਈ ਵਿਸਥਾਰ ਨਾਲ ਜਾਂਚ ਦੀ ਲੋੜ ਹੈ।
ਉਸ ਤੋਂ ਪਹਿਲਾਂ ਬਰਤਾਨੀਆ, ਆਸਟਰੇਲੀਆ ਅਤੇ ਨਿਊਜ਼ਲੈਂਡ ਵਿੱਚ ਕੀਤੀਆਂ ਗਈਆਂ ਇਸ ਤਰ੍ਹਾਂ ਦੀਆਂ ਖੋਜਾਂ 'ਚ ਕਿਸੇ ਤਰ੍ਹਾਂ ਦੇ ਨੁਕਸਾਨ ਸਾਹਮਣੇ ਨਹੀਂ ਆਏ ਸਨ। ਪਰ ਕਿਸੇ ਲਾਭ ਦਾ ਵੀ ਪਤਾ ਨਹੀਂ ਲੱਗ ਸਕਿਆ ਸੀ।
ਇਹ ਵੀ ਪੜ੍ਹੋ:
ਬਿਮਾਰ ਬੱਚੇ
ਕਮਜ਼ੋਰ ਗਰਭ ਨਲੀ ਕਾਰਨ ਅਣਜੰਮੇ ਬੱਚਿਆਂ ਦਾ ਵਿਕਾਸ ਰੁਕ ਜਾਣਾ ਇੱਕ ਗੰਭੀਰ ਬਿਮਾਰੀ ਹੈ, ਜਿਸ ਦਾ ਅਜੇ ਕੋਈ ਵੀ ਇਲਾਜ ਨਹੀਂ ਲੱਭਿਆ ਹੈ।
ਤਸਵੀਰ ਸਰੋਤ, Getty Images
ਇਸ ਕਾਰਨ ਬੱਚੇ ਸਮੇਂ ਤੋਂ ਪਹਿਲਾਂ ਜਨਮ ਲੈ ਲੈਂਦੇ ਹਨ। ਕਮਜ਼ੋਰ ਬੱਚੇ ਹੋਣ ਕਾਰਨ ਉਨ੍ਹਾਂ ਦੇ ਬਚਣ ਦੀ ਸੰਭਾਵਨਾ ਵੀ ਕਾਫੀ ਘਟ ਰਹਿੰਦੀ ਹੈ।
ਅਜਿਹੀਆਂ ਦਵਾਈਆਂ ਜਿਨ੍ਹਾਂ ਨਾਲ ਬੱਚਿਆਂ ਦਾ ਭਾਰ ਵਧਾ ਸਕਣ ਜਾਂ ਉਨ੍ਹਾਂ ਦੇ ਜਨਮ ਸਮੇਂ ਨੂੰ ਅੱਗੇ ਵਧਾਇਆ ਜਾ ਸਕੇ, ਮਦਦਗਾਰ ਹੋ ਸਕਦੀਆਂ ਹਨ।
ਡੰਮੀ ਦਵਾਈ
ਖੋਜ ਦੌਰਾਨ ਕੁੱਲ 93 ਔਰਤਾਂ ਨੂੰ ਵਿਆਗਰਾ ਦਿੱਤੀ ਗਈ ਸੀ ਜਦਕਿ 90 ਔਰਤਾਂ ਨੂੰ ਇੱਕ ਡੰਮੀ ਦਵਾਈ ਦਿੱਤੀ ਗਈ ਸੀ।
ਜਨਮ ਤੋਂ ਬਾਅਦ 20 ਬੱਚਿਆਂ ਨੂੰ ਫੇਫੜਿਆਂ ਸਬੰਧੀ ਬਿਮਾਰੀਆਂ ਹੋ ਗਈਆਂ। ਇਨ੍ਹਾਂ ਵਿਚੋਂ ਤਿੰਨ ਬੱਚੇ ਉਹ ਸਨ ਜਿਨ੍ਹਾਂ ਦੀ ਮਾਂ ਨੂੰ ਡੰਮੀ ਦਵਾਈ ਦਿੱਤੀ ਗਈ ਸੀ ਜਦਕਿ ਬਾਕੀ ਸਾਰੇ ਦੂਜੇ ਸਮੂਹ ਦੀਆਂ ਔਰਤਾਂ ਦੇ ਬੱਚੇ ਸਨ। ਇਨ੍ਹਾਂ ਵਿਚੋਂ 11 ਬੱਚਿਆਂ ਦੀ ਮੌਤ ਹੋ ਗਈ ਹੈ।
ਬਰਤਾਨੀਆ ਵਿੱਚ ਹੋਈ ਅਜਿਹੀ ਹੀ ਖੋਜ ਵਿੱਚ ਲੈਣ ਵਾਲੇ ਯੂਨੀਵਰਸਿਟੀ ਆਫ ਲਿਵਰਪੂਲ ਦੇ ਪ੍ਰੋਫੈਸਰ ਜਾਰਕੋ ਅਲਫਿਰੇਵਿਚ ਕਹਿੰਦੇ ਹਨ ਕਿ ਨੀਦਰਲੈਂਡ ਵਿੱਚ ਹੋਏ ਖੋਜ ਦੇ ਨਤੀਜੇ ਉਮੀਦ ਤੋਂ ਬਾਹਰ ਸਨ।
ਉਹ ਕਹਿੰਦੇ ਹਨ ਕਿ ਬਰਤਾਨੀਆ ਨਿਊਜ਼ੀਲੈਂਡ ਅਤੇ ਆਸਟਰੇਲੀਆਂ ਵਿੱਚ ਹੋਈ ਅਜਿਹੀ ਖੋਜ 'ਚ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਸਾਹਮਣੇ ਨਹੀਂ ਆਈਆਂ ਸਨ ਇਸ ਲਈ ਇਸ ਦੀ ਵਿਸਥਾਰ ਜਾਂਚ ਕਰਨ ਦੀ ਲੋੜ ਹੈ।