ਪਾਕਿਸਤਾਨ: ਜਿੱਤ ਦੇ ਦਾਅਵੇ ਨਾਲ ਇਮਰਾਨ ਨੇ ਭਾਰਤ ਬਾਰੇ ਕੀ ਕਿਹਾ, ਰਸਮੀ ਐਲਾਨ ਦੀ ਉਡੀਕ ਜਾਰੀ

Please wait while we fetch the data . . .

LIVE

2018
2013
Use search to find results for your constituencies

ਇਹ ਪਾਕਿਸਤਾਨ ਚੋਣਾਂ ਦੇ ਰੁਝਾਨ ਹਨ

ਪਾਕਿਸਤਾਨ ਦੀਆਂ ਆਮ ਚੋਣਾਂ ਦੀ ਵੋਟਿੰਗ ਦੇ ਚੋਣ ਨਤੀਜਿਆਂ ਦਾ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ। ਰੁਝਾਨਾਂ ਅਤੇ ਗੈਰ- ਅਧਿਕਾਰਤ ਨਤੀਜਿਆਂ ਮੁਤਾਬਕ ਸਾਬਕਾ ਕ੍ਰਿਕਟਰ ਇਮਰਾਨ ਖਾਨ ਦੀ ਪਾਰਟੀ ਪੀਟੀਆਈ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ।

ਖਾਨ ਦੀਆਂ ਵਿਰੋਧੀਆਂ ਪਾਰਟੀਆਂ ਨੇ ਆਗੂਆਂ ਨੇ ਚੋਣਾਂ ਵਿਚ ਵੱਡੀ ਪੱਧਰ ਉੱਤੇ ਧਾਂਦਲੀਆਂ ਹੋਣ ਦਾ ਦੋਸ਼ ਲਾਇਆ ਹੈ, ਜਿਸ ਨੂੰ ਇਮਰਾਨ ਖਾਨ ਨੇ ਰੱਦ ਕੀਤਾ ਹੈ।

ਇਮਰਾਨ ਖਾਨ ਨੇ ਕੌਮ ਦੇ ਨਾਂ ਜਾਰੀ ਸੰਦੇਸ਼ ਜਾਰੀ ਕੀਤਾ , ਉਨ੍ਹਾਂ ਦੇ ਭਾਸ਼ਣ ਦੀਆਂ ਇਹ ਹਨ ਮੁੱਖ ਗੱਲਾਂ

ਇਮਰਾਨ ਖਾਨ ਨੇ ਕਿਹਾ ਕਿ ਉਹ ਮੁਲਕ ਨੂੰ ਕਾਨੂੰਨ ਦਾ ਰਾਜ ਦੇਣਗੇ ਅਤੇ ਬਦਲਾਖੋਰੀ ਦੀ ਸਿਆਸਤ ਬੰਦ ਹੋਵੇਗੀ। ਉਨ੍ਹਾਂ ਮੁਤਾਬਕ ਉਹ ਪ੍ਰਬੰਧਕੀ ਸੁਧਾਰ ਰਾਹੀ ਜਿੱਥੇ ਪਾਕਿਸਤਾਨ ਦੀ ਤਰੱਕੀ ਦਾ ਰਾਹ ਖੋਲਣਗੇ ਉੱਥੇ ਵਿਦੇਸ਼ ਨੀਤੀ ਉੱਤੇ ਖਾਸ ਧਿਆਨ ਦੇਣਗੇ।

ਹਿੰਦੋਸਤਾਨ ਨਾਲ ਸੁਖਾਵੇਂ ਸਬੰਧਾਂ ਦੀ ਪੇਸ਼ਕਸ਼ ਕਰਦਿਆਂ ਉਨ੍ਹਾਂ ਕਿਹਾ ਕਿ ਕਸ਼ਮੀਰ ਕੋਰ ਮੁੱਦਾ ਹੈ ਅਤੇ ਉਹ ਸਾਰੇ ਮਸਲੇ ਗੱਲਬਾਤ ਦੀ ਮੇਜ਼ ਉੱਤੇ ਨਿਪਟਾਉਣਾ ਚਾਹੁੰਣਗੇ।

ਉਨ੍ਹਾਂ ਐਲਾਨ ਕੀਤਾ ਕਿ ਪਰ ਇਸ ਦੀ ਸ਼ੁਰੂਆਤ ਦੂਜੇ ਪਾਸਿਓ ਵੀ ਹੋਣੀ ਚਾਹੀਦੀ ਹੈ। ਇਸ ਲਈ ਭਾਰਤ ਇੱਕ ਕਦਮ ਲਏਗਾ ਤਾਂ ਉਹ ਦੋ ਕਦਮ ਲੈਣਗੇ ਪਰ ਇਸ ਦੀ ਸ਼ੁਰੂਆਤ ਤਾਂ ਹੋਵੇ।

ਭਾਰਤੀ ਮੀਡੀਆ ਵੱਲੋਂ ਆਪਣੇ ਆਪ ਨੂੰ ਬਾਲੀਵੁੱਡ ਫਿਲਮ ਦੇ ਵਿਲੇਨ ਵਾਂਗ ਪੇਸ਼ ਕੀਤੇ ਜਾਣ ਉੱਤੇ ਅਫ਼ਸੋਸ ਪ੍ਰਗਟਾਉਂਦਿਆਂ ਇਮਰਾਨ ਨੇ ਕਿਹਾ ਕਿ ਉਹ ਉਨ੍ਹਾਂ ਆਗੂਆਂ ਵਿਚੋਂ ਹਨ , ਜੋ ਭਾਰਤ ਬਾਰੇ ਸਭ ਤੋਂ ਵੱਧ ਜਾਣਦੇ ਹਨ ਅਤੇ ਦੋਵਾਂ ਮੁਲਕਾਂ ਦੀ ਭਲਾਈ ਲ਼ਈ ਸੁਖਾਵੇਂ ਰਿਸ਼ਤਿਆਂ ਦੀ ਕਾਮਨਾ ਕਰਦੇ ਹਨ।

ਸਿਆਸੀ ਬਦਲਾਖੋਰੀ ਬੰਦ

ਕਿਸੇ ਖ਼ਿਲਾਫ਼ ਸਿਆਸੀ ਬਦਲਾਖੋਰੀ ਦਾ ਸਿਆਸਤ ਨਹੀਂ ਕੀਤੀ ਜਾਵੇਗੀ, ਜੋ ਵੀ ਮਾੜਾ ਕਰੇਗਾ ਕਾਨੂੰਨ ਉਸ ਨੂੰ ਫੜੇਗਾ। ਕਾਨੂੰਨ ਸਭ ਲਈ ਇੱਕ ਹੋਵੇਗਾ ਤੇ ਜਵਾਬਦੇਹੀ ਮੇਰੇ ਤੋਂ ਸ਼ੁਰੂ ਹੋਵੇਗਾ।

ਦੇਸ਼ ਦਾ ਪ੍ਰਸਾਸ਼ਨਿਕ ਸੁਧਾਰ ਕੀਤਾ ਜਾਵੇਗਾ,ਤਾਂ ਹੀ ਨਿਵੇਸ਼ ਆਵੇਗਾ ਅਤੇ ਕਾਰੋਬਾਰ ਦਾ ਮਾਹੌਲ ਬਣਾਇਆ ਜਾਵੇਗਾ। ਵਿਦੇਸ਼ੀਂ ਬੈਠੇ ਪਰਵਾਸੀਆਂ ਨੂੰ ਪਾਕਿਸਤਾਨ ਵਿਚ ਲਿਆਵਾਂਗਾ। ਦੁਨੀਆਂ ਦੀ ਦੂਜੀ ਸਭ ਤੋਂ ਨੌਜਵਾਨ ਆਬਾਦੀ ਲਈ ਰੁਜ਼ਗਾਰ ਦੇ ਮੌਕੇ ਪੈਦੇ ਕਰਾਂਗੇ। ਪਹਿਲੇ ਸੱਤਾਧਾਰੀਆਂ ਵਾਂਗ ਲੋਕਾਂ ਦੇ ਪੈਸੇ ਦੀ ਫਜੂਲਖਰਚੀ ਬੰਦ ਹੋਵੇਗੀ। ਪ੍ਰਧਾਨ ਮੰਤਰੀ ਹਾਊਸ ਦੀ ਵਰਤੋਂ ਵੀ ਲੋਕ ਹਿੱਤ ਲਈ ਵਰਤੀ ਜਾਵੇਗੀ।ਰਾਜਪਾਲ ਭਵਨ ਦਾ ਹੋਟਲ ਬਣੇਗਾ, ਸਾਰੇ ਗੈਸਟ ਹਾਊਸ ਕਮਰਸ਼ੀਅਲ ਤੌਰ ਉੱਤੇ ਚੱਲਣਗੇ ਤੇ ਲੋਕਾਂ ਦੇ ਪੈਸੇ ਉੱਤੇ ਸਿਆਸੀ ਅੱਯਾਸ਼ੀ ਬੰਦ ਕਰਾਂਗੇ।

ਕਸ਼ਮੀਰ ਮਸਲੇ ਉੱਤੇ ਗੱਲਬਾਤ ਲਈ ਤਿਆਰ

ਪਾਕਿਸਤਾਨ ਨੂੰ ਸਭ ਤੋਂ ਵੱਧ ਅਮਨ ਦੀ ਜਰੂਰਤ ਹੈ। ਚੀਨ ਨਾਲ ਸਬੰਧ ਹੋਰ ਸੁਧਾਰਾਂਗੇ, ਚੀਨੀ ਦੀ ਨੀਤੀਆਂ ਤੋਂ ਸਬਕ ਲੈਕੇ ਲੋਕਾਂ ਦੀ ਗਰੀਬੀ ਦੂਰ ਕਰਨ ਤੇ ਭ੍ਰਿਸ਼ਟਾਚਾਰ ਦੂਰ ਕਰਨ ਲਈ ਯਤਨ ਕਰਾਂਗੇ।ਅਫ਼ਗਾਨਿਸਤਾਨੀਆਂ ਨੇ ਦੁਨੀਆਂ ਵਿਚ ਸਭ ਤੋਂ ਵੱਧ ਅੱਤਵਾਦ ਦਾ ਦੁੱਖ ਝੱਲਿਆ ਹੈ। ਅਫ਼ਗਾਨਿਸਤਾਨ ਨਾਲ ਓਪਨ ਸਰਹੱਦ ਵਰਗੇ ਸਬੰਧ ਹਨ। ਅਮਰੀਕਾ ਨਾਲ ਸਬੰਧ ਇੱਕਪਾਸੜ ਨਾ ਹੋਕੇ ਦੁਵੱਲੇ ਸਬੰਧਾਂ ਨੂੰ ਵਧਾਵਾਂਗੇ। ਇਰਾਨ ਸਣੇ ਮਿਡਲ ਈਸਟ ਵਿਚ ਸ਼ਾਂਤੀ ਲਈ ਸਾਲਸੀ ਕਰਾਗੇ।

ਭਾਰਤ, ਪਿਛਲੇ ਦਿਨਾਂ ਵਿਚ ਭਾਰਤੀ ਮੀਡੀਆ ਨੇ ਬਾਲੀਵੁੱਡ ਦੇ ਵਿਲੇਨ ਵਜੋਂ ਪੇਸ਼ ਕੀਤਾ, ਇੰਜ ਪੇਸ਼ ਕੀਤਾ ਕਿ ਮੇਰੇ ਪ੍ਰਧਾਨ ਮੰਤਰੀ ਬਣਨ ਨਾਲ ਬਣ ਜਾਣਗੇ। ਪਰ ਮੈਂ ਉਨ੍ਹਾਂ ਲੋਕਾਂ ਵਿਚੋਂ ਹਾਂ ਜੋ ਹਿੰਦੂਸਤਾਨ ਨਾਲ ਸੁਖਾਵੇਂ ਪ੍ਰਬੰਧ ਸੁਖਾਵੇਂ ਹੋਣ। ਕਸ਼ਮੀਰ ਮਸਲੇ ਉੱਤੇ ਗੱਲਬਾਤ ਦੀ ਮੇਜ਼ ਉੱਤੇ ਬੈਠ ਕੇ ਮਸਲੇ ਨੂੰ ਹੱਲ ਕਰੀਏ । ਇਸ ਲਈ ਮੈਂ ਤਿਆਰ ਹਾਂ।

ਲੋਕਾਂ ਦੇ ਪੈਸੇ 'ਤੇ ਸੱਤਾਧਾਰੀਆਂ ਦੇ ਅੱਯਾਸ਼ੀ ਬੰਦ

ਮੈਂ ਸਹੁੰ ਚੁੱਕਦਾ ਹਾਂ ਕਿ ਮੇਰੀ ਕੋਸ਼ਿਸ਼ ਹੋਵੇਗੀ ਕਿ ਮੈਂ ਸਾਦਗੀ ਨਾਲ ਰਹਾਂ ਤੇ ਗਰੀਬ ਮੁਲਕ ਵਿਚ ਲੋਕਾਂ ਦੇ ਫੈਸਲੇ ਉੱਤੇ ਸੱਤਾਧਾਰੀਆਂ ਦੀ ਅੱਯਾਸ਼ੀ ਨੇ ਖਤਮ ਕਰਾਂ। ਔਰਤਾਂ ਤੇ ਘੱਟ ਗਿਣਤੀਆਂ ਤੇ ਮਜ਼ਲੂਮਾਂ ਦੇ ਹੱਕਾਂ ਲਈ ।

ਧਾਂਦਲੀਆਂ ਉੱਤੇ ਸਪੱਸ਼ਟੀਕਰਨ

ਇਹ ਚੋਣ ਕਮਿਸ਼ਨ ਪੀਟੀਆਈ ਨੇ ਨਹੀਂ ਬਣਾਈ, ਪਹਿਲੀ ਸਰਕਾਰ ਨੇ ਬਣਾਈ ਸੀ। ਕਿਸੇ ਵੀ ਹਲਕੇ ਦੀ ਜਾਂਚ ਕਰਵਾ ਲਓ, ਹਰ ਜਾਂਚ ਲਈ ਤਿਆਰ ਹਾਂ ।

ਹੁਣ ਤੱਕ ਐਲਾਨੇ ਗਏ ਅਧਿਕਾਰਤ ਨਤੀਜੇ

 • ਪਾਕਿਸਤਾਨ ਤਹਰੀਕ-ਏ-ਇਨਸਾਫ਼- 94
 • ਪੀਐਮ ਐੱਲ-ਨਵਾਜ਼- 54
 • ਪੀਪੀਪੀ- 30
 • ਹੋਰ-25

ਇਹ ਵੀ ਪੜ੍ਹੋ:

ਚੋਣਾਂ ਬਾਰੇ ਕੁਝ ਅਹਿਮ ਗੱਲਾਂ

 • ਰੁਝਾਨਾਂ ਦੇ ਮੁਤਾਬਕ, ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਰੀਕ-ਏ-ਇਨਸਾਫ਼ ਅੱਗੇ ਹੈ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਾਰਟੀ ਮੁਲਸਿਮ ਲੀਗ ਨਵਾਜ਼ ਦੂਜੇ ਨੰਬਰ 'ਤੇ ਹੈ।
 • ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫਰੀ ਨੇ ਦੱਸਿਆ ਕਿ ਰੁਝਾਨਾ ਮੁਤਾਬਕ ਇਮਰਾਨ ਖ਼ਾਨ ਦੀ ਪਾਰਟੀ ਅੱਗੇ ਹੈ, ਪਰ ਸਰਕਾਰ ਬਣਾਉਂਣ ਲਈ ਗਠਜੋੜ ਦੀ ਲੋੜ ਪੈ ਸਕਦੀ ਹੈ।

ਤਸਵੀਰ ਸਰੋਤ, Dawn

 • ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਧਾਂਦਲੀ ਦੇ ਇਲਜ਼ਾਮ ਲਗਾਏ ਹਨ।
 • ਬਿਲਾਵਲ ਭੁੱਟੋ ਦੀ ਪੀਪੀਪੀ ਪਾਰਟੀ ਇਸ ਸਮੇਂ ਤੀਜੇ ਨੰਬਰ 'ਤੇ ਹੈ।

ਤਸਵੀਰ ਸਰੋਤ, EPA/ARSHAD ARBAB

ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫਰੀ ਨੇ ਦੱਸਿਆ ਕਿ ਚੋਣ ਕਮਿਸ਼ਨ ਨੇ 2 ਘੰਟੇ ਪਹਿਲਾਂ ਰਸਮੀ ਨਤੀਜੇ ਐਲਾਨੇ ਹਨ। ਇੰਨਾਂ ਮੁਤਾਬਕ, ਪੀਟੀਆਈ ਨੇ ਹਾਲੇ ਤਕ 16 ਸੀਟਾਂ ਜਿੱਤੀਆਂ ਹਨ, ਪੀਐੱਮਐੱਲ ਨੇ 3 ਅਤੇ ਪੀਪੀਪੀਪ ਨੇ 2 ਸੀਟਾਂ ਜਿੱਤੀਆਂ ਹਨ।

ਤਸਵੀਰ ਸਰੋਤ, EPA

ਸ਼ੁਮਾਇਲਾ ਨੇ ਕਿਹਾ ਕਿ ਇੰਨਾਂ ਨਤੀਜਿਆਂ ਮੁਤਾਬਕ ਪੀਟੀਆਈ ਅੱਗੇ ਪਰ ਹੋ ਸਕਦਾ ਹੈ ਗਠਬੰਧਨ ਦੀ ਸਰਕਾਰ ਬਣੇ।

ਪੱਛਮੀ ਪਾਕਿਸਤਾਨ ਦੇ ਕਵੇਟਾ ਸ਼ਹਿਰ ਦੇ ਇੱਕ ਮਤਦਾਨ ਕੇਂਦਰ ਦੇ ਬਾਹਰ ਹੋਏ ਇੱਕ ਆਤਮਘਾਤੀ ਹਮਲੇ ਵਿੱਚ 30 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।

ਫੌਜ 'ਤੇ ਚੋਣਾਂ 'ਚ ਦਖਲ ਦੇ ਇਲਜ਼ਾਮ

ਵੋਟਿੰਗ ਦੇ ਦਿਨ ਸਿਆਸੀ ਦਲਾਂ ਦੇ ਹਮਾਇਤੀਆਂ ਵਿਚਾਲੇ ਕਈ ਝੜਪਾਂ ਵੀ ਹੋਈਆਂ ਸਨ।

ਚੋਣ ਪ੍ਰਚਾਰ ਦੌਰਾਨ ਹਿੰਸਾ ਦੀਆਂ ਕਈ ਘਟਨਾਵਾਂ ਹੋਈਆਂ ਸਨ ਅਤੇ ਪਾਕਿਸਤਾਨੀ ਫੌਜ 'ਤੇ ਚੋਣਾਂ ਵਿੱਚ ਦਖਲ ਦੇਣ ਦੇ ਇਲਜ਼ਾਮ ਵੀ ਲੱਗੇ ਸਨ। ਭਾਵੇਂ ਫੌਜ ਵਲੋਂ ਇਨ੍ਹਾਂ ਇਲਜ਼ਾਮਾਂ ਨੂੰ ਖਾਰਿਜ਼ ਕੀਤਾ ਗਿਆ ਹੈ।

ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਕਿਹਾ ਗਿਆ ਹੈ ਕਿ ਚੋਣਾਂ ਨੂੰ ਪ੍ਰਭਾਵਿਤ ਕਰਨ ਦੀਆਂ ਗੰਭੀਰ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ।

ਚੋਣ ਪ੍ਰਚਾਰ ਦੌਰਾਨ ਇਮਰਾਨ ਖਾਨ ਨੇ ਵੋਟਰਾਂ ਨੂੰ ਵਾਅਦਾ ਕੀਤਾ ਸੀ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਉਹ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨਗੇ।

ਉਨ੍ਹਾਂ ਦੇ ਵਿਰੋਧੀਆਂ ਨੇ ਉਨ੍ਹਾਂ 'ਤੇ ਕਥਿਤ ਤੌਰ 'ਤੇ ਚੋਣਾਂ ਵਿੱਚ ਫੌਜ ਦੀ ਮਦਦ ਲੈਣ ਦੇ ਇਲਜ਼ਾਮ ਲਾਏ ਸਨ।

ਪਾਕਿਸਤਾਨ ਦੇ ਜਨਮ ਤੋਂ ਹੁਣ ਤੱਕ ਕਰੀਬ ਅੱਧੇ ਸਮਾਂ ਦੇਸ 'ਤੇ ਫੌਜ ਦਾ ਰਾਜ ਹੀ ਰਿਹਾ ਹੈ। ਪਿਛਲੀ ਚੋਣ ਜਿੱਤਣ ਵਾਲੇ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਨੇਤਾ ਨਵਾਜ਼ ਸ਼ਰੀਫ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਜੇਲ੍ਹ ਵਿੱਚ ਸਜ਼ਾ ਕਟ ਰਹੇ ਹਨ।

ਪਾਕਿਸਤਾਨ ਚੋਣਾਂ ਬਾਰੇ ਹੋਰ ਜਾਣਕਾਰੀ

 • ਚੋਣਾਂ ਵਿੱਚ ਦਾਅਵਾ ਪੇਸ਼ ਕਰਨ ਵਾਲੀਆਂ ਪਾਰਟੀਆਂ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਕੋਲ 182 ਸੀਟਾਂ, ਇਮਰਾਨ ਖ਼ਾਨ ਦੀ ਪਾਰਟੀ ਪੀਟੀਆਈ ਕੋਲ 32 ਅਤੇ ਬਿਲਾਵਲ ਭੁੱਟੋ ਜ਼ਰਦਾਰੀ ਦੀ ਪਾਰਟੀ ਕੋਲ 46 ਸੀਟਾਂ ਹਨ।
 • ਨੈਸ਼ਨਲ ਅਸੈਂਬਲੀ ਦੀਆਂ 272 ਸੀਟਾਂ ਲਈ 3675 ਉਮੀਦਵਾਰ ਖੜ੍ਹੇ ਹੋਏ ਤੇ ਚਾਰਾਂ ਸੂਬਿਆਂ ਦੀ ਅਸੈਂਬਲੀ ਲਈ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਗਿਣਤੀ 8895 ਹੈ।
 • ਨੈਸ਼ਨਲ ਅਸੈਂਬਲੀ ਲਈ ਚੋਣਾਂ ਲੜਨ ਵਾਲੇ ਉਮੀਦਵਾਰਾਂ ਵਿੱਚੋਂ 172 ਔਰਤਾਂ ਤੇ ਚਾਰਾਂ ਸੂਬਾਈ ਅਸੈਂਬਲੀ ਚੋਣਾਂ ਲਈ 386 ਔਰਤਾਂ ਵੀ ਮੈਦਾਨ ਵਿੱਚ ਉਤਰੀਆਂ ਹਨ।
 • ਪਾਕਿਸਤਾਨ ਦੀਆਂ 272 ਸੀਟਾਂ ਵਿੱਚੋਂ ਔਰਤਾਂ ਤੇ ਘੱਟ ਗਿਣਤੀ ਭਾਈਚਾਰੇ ਲਈ 70 ਸੀਟਾਂ ਰਾਖਵੀਆਂ ਹਨ। ਇਨ੍ਹਾਂ ਨੂੰ ਪੰਜ ਫੀਸਦ ਤੋਂ ਵੱਧ ਵੋਟ ਪਾਉਣ ਵਾਲੀਆਂ ਪਾਰਟੀਆਂ ਵਿਚਾਲੇ ਵੰਡਿਆ ਜਾਂਦਾ ਹੈ।
 • ਇਸ ਮੁਲਕ ਵਿੱਚ ਮੁਸਲਮਾਨਾਂ ਦੀ ਵੱਡੀ ਗਿਣਤੀ ਹੈ। ਪਰ 2013 ਦੇ ਮੁਕਾਬਲੇ ਇੱਥੇ ਗ਼ੈਰ-ਮੁਸਲਿਮ ਵੋਟਰਾਂ ਵਿੱਚ ਵੀ ਵਾਦਾ ਹੋਇਆ ਹੈ। ਜਿੱਥੇ 2013 ਵਿੱਚ ਸਿੱਖ ਵੋਟਰਾਂ ਦੀ ਗਿਣਤੀ 5934 ਸੀ ਉੱਥੇ ਹੀ ਮੌਜੂਦਾ ਗਿਣਤੀ 8852 ਹੋ ਗਈ ਹੈ।
ਤਸਵੀਰ ਕੈਪਸ਼ਨ,

ਪਾਕਿਸਤਾਨ ਵਿੱਚ ਪਹਿਲੀ ਵਾਰ ਵੋਟਿੰਗ ਕਰਨ ਵਾਲੇ ਨੌਜਵਾਨ

 • ਪਾਰਸੀ ਭਾਈਚਾਰੇ ਦੇ ਵੋਟਰਾਂ ਵਿੱਚ 16 ਫ਼ੀਸਦ ਦਾ ਇਜ਼ਾਫ਼ਾ ਹੋਇਆ ਹੈ। 2013 ਵਿੱਚ ਇਹ ਅੰਕੜਾ 3650 ਸੀ ਤੇ ਹੁਣ ਵਧ 4235 ਹੋ ਗਿਆ ਹੈ।
 • ਬੋਧ ਭਾਈਚਾਰੇ ਦੇ ਵੋਟਰਜ਼ ਵੀ 30 ਫ਼ੀਸਦ ਵਦੇ ਹਨ। ਜਿੱਥੇ ਪਹਿਲਾਂ ਅੰਕੜਾ 1452 ਸੀ ਹੁਣ ਇਹ 1884 ਹੋ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)