21ਵੀਂ ਸਦੀ ਦਾ ਸਭ ਤੋਂ ਲੰਬਾ ਚੰਦਰਮਾ ਗ੍ਰਹਿਣ ਦੁਨੀਆਂ ਭਰ 'ਚ ਕੁਝ ਅਜਿਹਾ ਦਿਖਿਆ

ਅਜਿਹਾ ਬਲੱਡ ਮੂਨ ਦੱਖਣੀ ਜਰਮਨੀ ਵਿੱਚ ਦੇਖਿਆ ਗਿਆ Image copyright Getty Images
ਫੋਟੋ ਕੈਪਸ਼ਨ ਅਜਿਹਾ ਬਲੱਡ ਮੂਨ ਦੱਖਣੀ ਜਰਮਨੀ ਵਿੱਚ ਦੇਖਿਆ ਗਿਆ

ਮੌਜੂਦਾ 21ਵੀਂ ਸਦੀ ਦਾ ਸਭ ਤੋਂ ਲੰਬਾ ਚੰਦਰ ਗ੍ਰਹਿਣ ਭਾਰਤ ਸਮੇਤ ਦੁਨੀਆਂ ਦੇ ਕਈ ਦੇਸਾਂ ਵਿੱਚ ਦੇਖਿਆ ਗਿਆ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
VIDEO: ਚੰਦਰਮਾ ਗ੍ਰਹਿਣ ਨੂੰ ਇਸ ਲਈ ਕਿਹਾ ਗਿਆ 'ਬਲੱਡ ਮੂਨ'
Image copyright Reuters
ਫੋਟੋ ਕੈਪਸ਼ਨ ਗ੍ਰੀਸ ਦੇ ਏਥੇਂਸ ਵਿੱਚ ਚੰਦਰਮਾ ਗ੍ਰਹਿਣ ਦਾ ਸ਼ਾਨਦਾਰ ਨਜ਼ਾਰਾ
Image copyright EPA
ਫੋਟੋ ਕੈਪਸ਼ਨ ਸਵਿਸ ਐਲਪਸ ਵਿੱਚ ਨਜ਼ਰ ਆਈ ਬਲੱਡ ਮੂਨ ਦੀ ਤਸਵੀਰ

ਰਾਤ 11.54 ਮਿੰਟ 'ਤੇ ਚੰਦਰਮਾ ਗ੍ਰਹਿਣ ਸ਼ੁਰੂ ਹੋਣ ਦੇ ਬਾਅਦ ਇਹ ਪਹਿਲਾਂ ਕਾਲੇ ਅਤੇ ਫਿਰ ਹੌਲੀ-ਹੌਲੀ ਲਾਲ ਰੰਗ ਵਿੱਚ ਤਬਦੀਲ ਹੁੰਦਾ ਗਿਆ। ਚੰਨ ਦੇ ਇਸ ਰੂਪ ਨੂੰ ਬਲੱਡ ਮੂਨ ਕਿਹਾ ਜਾਂਦਾ ਹੈ।

Image copyright Getty Images
ਫੋਟੋ ਕੈਪਸ਼ਨ ਕੁਲਾ ਲੰਮਪੁਰ ਵਿਖੇ ਬਲੱਡ ਮੂਨ ਦੀਆਂ ਤਸਵੀਰਾਂ

ਲੋਕਾਂ ਨੇ ਕਈ ਘੰਟਿਆਂ ਤੱਕ ਵੱਡੇ ਉਤਸ਼ਾਹ ਨਾਲ ਚੰਦਰ ਗ੍ਰਹਿਣ ਦਾ ਇੰਤਜ਼ਾਰ ਕੀਤਾ। ਭਾਰਤ ਵਿੱਚ ਚੰਦਰਮਾ ਗ੍ਰਹਿਣ ਦੌਰਾਨ ਕਈ ਲੋਕਾਂ ਨੇ ਗੰਗਾ ਇਸਨਾਨ ਵੀ ਕੀਤਾ।

Image copyright AFP
ਫੋਟੋ ਕੈਪਸ਼ਨ ਪੁਰਾਤਨ ਗ੍ਰੀਕ ਦੇਵੀ ਹੇਰਾ ਅਤੇ ਭਗਵਾਨ ਅਪੋਲੋ ਦੇ ਬੁੱਤ ਵਿਚਾਲੇ ਬਲੱਡ ਮੂਨ

ਨਾਸਾ ਅਨੁਸਾਰ ਇਹ 21ਵੀਂ ਸਦੀ ਦਾ ਸਭ ਤੋਂ ਲੰਬਾ ਚੰਦਰਮਾ ਗ੍ਰਹਿਣ ਸੀ। ਇਹ ਗ੍ਰਹਿਣ ਕੁੱਲ 3 ਘੰਟੇ 55 ਮਿੰਟ ਤੱਕ ਲਗਿਆ।

Image copyright Reuters
ਫੋਟੋ ਕੈਪਸ਼ਨ ਅਬੁ ਢਾਬੀ ਦੀ ਸ਼ੇਖ ਜ਼ਈਦ ਗਰਾਂਡ ਮਸਜਿਦ ਦੇ ਉੱਤੇ ਨਜ਼ਰ ਆਉਂਦਾ ਬਲੱਡ ਮੂਨ

ਕਦੋਂ ਲੱਗਦਾ ਚੰਦਰਮਾ ਗ੍ਰਹਿਣ?

ਸੂਰਜ ਦੀ ਪਰੀਕਰਮਾ ਦੌਰਾਨ ਧਰਤੀ, ਚੰਨ ਅਤੇ ਸੂਰਜ ਵਿਚਕਾਰ ਇਸ ਤਰ੍ਹਾਂ ਆ ਜਾਂਦੀ ਹੈ ਕਿ ਚੰਨ ਧਰਤੀ ਦੇ ਪਰਛਾਵੇਂ ਨਾਲ ਲੁੱਕ ਜਾਂਦਾ ਹੈ।

ਇਹ ਉਦੋਂ ਸੰਭਵ ਹੁੰਦਾ ਹੈ ਜਦੋਂ ਸੂਰਜ, ਧਰਤੀ ਅਤੇ ਚੰਦਰਮਾ ਆਪਣੀ-ਆਪਣੀ ਥਾਂ 'ਤੇ ਇੱਕ-ਦੂਜੇ ਦੀ ਬਿਲਕੁੱਲ ਸੇਧ 'ਚ ਆ ਜਾਂਦੇ ਹਨ।

Image copyright Graham eva
ਫੋਟੋ ਕੈਪਸ਼ਨ ਬਲੱਡ ਮੂਨ ਦੇ ਨਾਲ ਮੰਗਲ ਗ੍ਰਹਿ ( ਥੱਲੇ ਸੱਜੇ ਪਾਸੇ) ਵੀ ਨਜ਼ਰ ਆਇਆ

ਗ੍ਰਹਿਣ ਦੌਰਾਨ ਚੰਨ 'ਤੇ ਪਰਛਾਵਾਂ ਪੈਣ ਕਾਰਨ ਉਹ ਹਿੱਸਾ ਹਨੇਰੇ ਵਿੱਚ ਰਹਿੰਦਾ ਹੈ ਅਤੇ ਇਸੇ ਕਾਰਨ ਇਹ ਸਾਨੂੰ ਕਾਲਾ ਦਿਖਾਈ ਦਿੰਦਾ ਹੈ ਇਸ ਲਈ ਇਸ ਨੂੰ ਚੰਦਰਮਾ ਗ੍ਰਹਿਣ ਕਿਹਾ ਜਾਂਦਾ ਹੈ।

Image copyright EPA
ਫੋਟੋ ਕੈਪਸ਼ਨ ਆਸਟਰੇਲੀਆ ਦੇ ਸਿਡਨੀ ਵਿੱਚ ਨਜ਼ਰ ਆਇਆ ਬਲੱਡ ਮੂਨ

ਇਹ ਗ੍ਰਹਿਣ ਉੱਤਰੀ ਅਮਰੀਕਾ ਨੂੰ ਛੱਡ ਕੇ ਧਰਤੀ ਦੇ ਜ਼ਿਆਦਾਤਰ ਹਿੱਸੇ ਵਿੱਚ ਦਿਖਿਆ ਪਰ ਪੂਰਨ ਚੰਦਰ ਗ੍ਰਹਿਣ ਯੂਰਪ ਦੇ ਜ਼ਿਆਦਾਤਰ ਹਿੱਸਿਆਂ, ਪੱਛਮ ਏਸ਼ੀਆ, ਮੱਧ ਏਸ਼ੀਆ ਅਤੇ ਆਸਟਰੇਲੀਆ ਵਿੱਚ ਦੇਖਿਆ ਗਿਆ।

Image copyright European photopress agency
ਫੋਟੋ ਕੈਪਸ਼ਨ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬਲੱਡ ਮੂਨ ਦਿਖਾਈ ਦਿੱਤਾ, ਇਹ ਤਸਵੀਰਾਂ ਸ੍ਰੀਨਗਰ ਦੀਆਂ ਹਨ

ਭਾਰਤ ਵਿੱਚ ਇਸ ਦੁਰਲੱਭ ਘਟਨਾ ਨੂੰ ਦਿੱਲੀ, ਪੁਣੇ, ਬੈਂਗਲੁਰੂ ਅਤੇ ਮੁੰਬਈ ਸਮੇਤ ਦੇਸ ਦੇ ਸਾਰੇ ਸ਼ਹਿਰਾਂ ਵਿੱਚ ਦੇਖਿਆ ਗਿਆ। ਕਈ ਚੈਨਲਾਂ ਅਤੇ ਵੈਬਸਾਈਟ 'ਤੇ ਚੰਦਰ ਗ੍ਰਹਿਣ ਦਾ ਸਿੱਧਾ ਪ੍ਰਸਾਰਣ ਦਿਖਾਇਆ ਗਿਆ।

Image copyright European photopress agency
ਫੋਟੋ ਕੈਪਸ਼ਨ ਸਵਿਟਜ਼ਰਲੈਂਡ ਵਿੱਚ ਲੋਕ ਚੰਦਰ ਗ੍ਰਹਿਣ ਦੇਖਦੇ ਹੋਏ
Image copyright Getty Images
ਫੋਟੋ ਕੈਪਸ਼ਨ ਤਾਇਵਾਨ ਦੇ ਤਾਇਪੇਈ ਵਿੱਚ ਲੋਕ ਚੰਦਰਮਾ ਗ੍ਰਹਿਣ ਦੇਖਦੇ ਹੋਏ। ਇੱਥੇ ਇੱਕ ਘੰਟਾ 43 ਮਿੰਟਾਂ ਤੱਕ ਗ੍ਰਹਿਣ ਲੱਗਿਆ

ਇਸ ਨੂੰ ਬਲੱਡ ਮੂਨ ਕਿਉਂ ਜਾਂਦਾ ਹੈ?

ਚੰਦਰਮਾ ਗ੍ਰਹਿਣ ਦੌਰਾਨ ਧਰਤੀ ਦੇ ਪਰਛਾਵੇਂ ਕਾਰਨ ਚੰਨ ਕਾਲਾ ਦਿਖਾਈ ਦਿੰਦਾ ਹੈ।

ਪਰ ਕੁਝ ਸੈਕੰਡ ਲਈ ਚੰਨ ਪੂਰੀ ਤਰ੍ਹਾਂ ਨਾਲ ਲਾਲ ਵੀ ਦਿਖਾਈ ਦਿੰਦਾ ਹੈ। ਇਸੇ ਕਾਰਨ ਇਸ ਨੂੰ ਬਲੱਡ ਮੂਨ ਵੀ ਕਹਿੰਦੇ ਹਨ।

27 ਤਰੀਕ ਨੂੰ ਜੋ ਚੰਦਰਮਾ ਗ੍ਰਹਿਣ ਹੋਵੇਗਾ ਉਸ ਦੌਰਾਨ ਚੰਨ ਧਰਤੀ ਨਾਲੋਂ ਆਪਣੀ ਸਭ ਤੋਂ ਵੱਧ ਦੂਰੀ 'ਤੇ ਹੋਵੇਗਾ।

ਇਸ ਘਟਨਾ ਨੂੰ ਅਪੋਗੀ ਕਹਿੰਦੇ ਹਨ, ਜਿਸ ਨਾਲ ਧਰਤੀ ਤੋਂ ਚੰਨ ਦੀ ਵਧੇਰੇ ਦੂਰੀ 406700 ਕਿਲੋਮੀਟਰ ਹੁੰਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ