ਓਲੰਪਿਕ ਸੋਨ ਤਗਮਾ ਜੇਤੂ ਹਾਕੀ ਖਿਡਾਰਨ ਸੈਮ ਕੁਇਕ ਨੇ ਸਾਂਝੇ ਕੀਤੇ ਖਿਡਾਰਨਾਂ ਦੇ ਰਾਜ਼

ਸੈਮ ਕੁਇਕ Image copyright FB/anthaQuek13
ਫੋਟੋ ਕੈਪਸ਼ਨ ਓਲੰਪਿਕ ਗੋਲਡ ਮੈਡਲ ਜੇਤੂ ਸੈਮ ਕੁਇਕ

ਸੈਮ ਕੁਇਕ ਬ੍ਰਿਟੇਨ ਦੀ ਉਸ ਮਹਿਲਾ ਹਾਕੀ ਟੀਮ ਦਾ ਹਿੱਸਾ ਸੀ, ਜਿਸ ਨੇ 2016 ਦੀਆਂ ਰਿਓ ਓਲੰਪਿਕ ਗੇਮਜ਼ ਵਿੱਚ ਸੋਨ ਤਗਮਾ ਜਿੱਤਿਆ ਸੀ। ਸੈਮ ਨੇ ਮਹਿਲਾ ਐਥਲੀਟਾਂ ਨੂੰ ਮੀਡੀਆ ਵੱਲੋਂ ਉਨ੍ਹਾਂ ਨੂੰ ਮੈਦਾਨ ਅਤੇ ਮੈਦਾਨ ਤੋਂ ਬਾਹਰ ਪੇਸ਼ ਕੀਤੇ ਜਾਣ ਦੇ ਢੰਗ ਸਬੰਧੀ ਚੁਣੌਤੀਆਂ ਦਾ ਸਾਹਮਣਾ ਕਰਨ ਬਾਰੇ ਗੱਲ ਕੀਤੀ।

ਨਾਂ - ਸੈਮ ਕੁਇਕ, ਉਮਰ - 27 ਸਾਲ, ਕਿੱਤਾ - ਸਵਿਮਵਿਅਰ ਮਾਡਲ

ਜਦੋਂ ਅਸੀਂ ਰਿਓ ਓਲੰਪਿਕ ਖੇਡਾਂ ਲਈ ਬਾਹਰ ਸੀ ਤਾਂ ਮੇਰੇ ਸਾਥੀ ਨੇ ਸਾਰੇ ਅਖ਼ਬਾਰ ਇਕੱਠੇ ਕੀਤੇ। ਉਨ੍ਹਾਂ ਅਖ਼ਬਾਰਾਂ ਵਿੱਚ ਹਰ ਉਸ ਖ਼ਬਰ ਨੂੰ ਕੱਟ ਕੇ ਰੱਖਿਆ, ਜਿਸ ਵਿੱਚ ਹਾਕੀ ਦੀਆਂ ਕੁੜੀਆਂ ਦਾ ਜ਼ਿਕਰ ਸੀ। ਫਾਈਨਲ ਮੁਕਾਬਲੇ ਤੋਂ ਪਹਿਲਾਂ ਇੱਕ ਅਖ਼ਬਾਰ ਨੇ ਹਰ ਖਿਡਾਰੀ ਬਾਰੇ ਲਿਖਿਆ, ਇਸ ਵਿੱਚ ਹਰ ਖਿਡਾਰੀ ਦਾ ਨਾਂ, ਉਮਰ ਅਤੇ ਕਿੱਤਾ ਸ਼ਾਮਿਲ ਸੀ।

ਅਖ਼ਬਾਰ ਵਿੱਚ ਖਿਡਾਰੀਆਂ ਦਾ ਕਿੱਤਾ, 'ਡਾਕਟਰ', 'ਫੁੱਲ ਟਾਈਮ ਪੀਐਚਡੀ ਵਿਦਿਆਰਥੀ', ਜਾਂ 'ਵਕੀਲ ਬਣਨ ਲਈ ਸਿਖਲਾਈ' ਸ਼ਾਮਿਲ ਸੀ। ਮੇਰੇ ਪ੍ਰੋਫ਼ਾਈਲ ਵਿੱਚ ਲਿਖਿਆ ਸੀ, 'ਸੈਮ ਕੁਇਕ: ਸਵਿਮਵਿਅਰ ਮਾਡਲ।'

ਇਹ ਵੀ ਪੜ੍ਹੋ:

ਇਸ ਤੋਂ ਇਲਾਵਾ ਮੇਰੀ ਜ਼ਿੰਦਗੀ ਦੇ ਹੋਰ ਪਿਛੋਕੜ ਦਾ ਵੀ ਜ਼ਿਕਰ ਕੀਤਾ ਗਿਆ ਸੀ, ਜਿਸ ਵਿੱਚ ਲਿਖਿਆ ਸੀ ਕਿ ਇੱਕ ਕੰਪਨੀ ਦੀ ਮਾਲਕਿਨ ਹੈ।

ਮੈਂ ਮਹਿਸੂਸ ਕੀਤਾ ਕਿ ਮੇਰੀ ਇਸ ਤਰ੍ਹਾਂ ਦੀ ਤਸਵੀਰ ਪੇਸ਼ ਕੀਤੀ ਗਈ ਕਿ ਮੇਰੇ ਕੋਲ ਪੜ੍ਹਾਈ ਦੇ ਨਾਮ 'ਤੇ ਕੁਝ ਨਹੀਂ ਹੈ।

'ਉਹ ਇੱਕ ਸਵਿਮਵਿਅਰ ਮਾਡਲ ਹੈ, ਇਸ ਲਈ ਆਓ ਉਸਦੇ ਦੂਜੇ ਅੱਧ ਦੀ ਗੱਲ ਕਰੀਏ।'

ਮੈਂ ਓਲੰਪਿਕ ਤੋਂ ਪਹਿਲਾਂ ਮਹਿਲਾਵਾਂ ਦੇ ਸਰੀਰ ਬਾਬਤ ਇੱਕ ਸ਼ੂਟ ਕੀਤਾ ਸੀ। ਮੈਨੂੰ ਲੱਗਦਾ ਹੈ ਕਿ ਉਹ ਬਹੁਤ ਵਧੀਆ ਸੀ, ਇਹ ਕਲਾਸੀ, ਸਪੋਰਟੀ ਦੇ ਨਾਲ-ਨਾਲ ਗਲੈਮਰਸ ਵੀ ਸੀ।

Image copyright Getty Images
ਫੋਟੋ ਕੈਪਸ਼ਨ ਗ੍ਰੇਟ ਬ੍ਰਿਟੇਨ ਦੀਆਂ ਮਹਿਲਾ ਖਿਡਾਰਨਾਂ ਨੇ 2016 ਵਿੱਚ ਰਿਓ ਓਲੰਪਿਕ ਖੇਡਾਂ ਵਿੱਚ ਹਾਕੀ ਲਈ ਪਹਿਲਾ ਸੋਨ ਤਗਮਾ ਜਿੱਤਿਆ

ਪਰ ਜਦੋਂ ਤੁਸੀਂ ਮੇਰਾ ਨਾਮ ਖੋਜਦੇ ਹੋ ਤਾਂ ਇਹ ਤਸਵੀਰ ਸਾਹਮਣੇ ਆਉਂਦੀ ਹੈ। ਮੈਂ ਸਵਿਮਵਿਅਰ ਮਾਡਲ ਨਹੀਂ ਹਾਂ, ਪਰ ਤੁਸੀਂ ਇੱਕ ਤਸਵੀਰ ਦੇਖੀ ਅਤੇ ਉਸਨੂੰ ਹੀ ਮੁੱਖ ਤਸਵੀਰ ਮੰਨਣ ਦਾ ਫ਼ੈਸਲਾ ਕਰ ਲਿਆ?

ਇਸ ਤੱਥ ਦੀ ਗੱਲ ਕਿਉਂ ਨਹੀਂ ਕਿ ਮੇਰੇ ਕੋਲ ਡਿਗਰੀ ਹੈ? ਜਾਂ ਮੈਂ 18 ਸਾਲ ਦੀ ਉਮਰ ਵਿੱਚ ਹੀ ਆਪਣੀ ਪਹਿਲੀ ਇੰਟਰਨੈਸ਼ਨਲ ਹਾਕੀ ਕੈਪ ਹਾਸਿਲ ਕਰ ਲਈ ਸੀ? ਇਸ ਤੋਂ ਇਲਾਵਾ ਇਹ ਕਿ ਮੈਂ ਬਿਜਿੰਗ ਅਤੇ ਲੰਡਨ ਵਿੱਚ ਖੇਡਾਂ ਤੋਂ ਖੁੰਝ ਗਈ ਸੀ ਅਤੇ ਰਿਓ ਵਿੱਚ ਗੋਲਡ ਲਈ ਲੜ ਰਹੀ ਸੀ?

'ਸਾਡੀਆਂ ਅੱਖਾਂ 'ਚ ਪਸੀਨਾ ਅਤੇ ਸਾਡੇ ਮੂੰਹ 'ਤੇ ਥੁੱਕ'

ਨੌਜਵਾਨ ਕੁੜੀਆਂ ਦੇ ਖੇਡਾਂ ਨੂੰ ਛੱਡਣ ਦੀ ਦਰ ਬਹੁਤ ਜ਼ਿਆਦਾ ਹੈ, ਖ਼ਾਸ ਤੌਰ ਉੱਤੇ 15 ਸਾਲ ਦੀਆਂ ਕੁੜੀਆਂ ਵਿਚਾਲੇ।

ਇੱਕ ਧਾਰਨਾ ਹੋਇਆ ਕਰਦੀ ਸੀ ਅਤੇ ਮੈਨੂੰ ਲਗਦਾ ਹੈ ਉਹ ਅਜੇ ਵੀ ਕਾਇਮ ਹੈ, ਕਿ ਜਾਂ ਤਾਂ ਤੁਸੀਂ ਖਿਡਾਰੀ ਹੋ ਜਾਂ ਫ਼ਿਰ ਨਹੀਂ। ਮੈਂ ਹਮੇਸ਼ਾ ਮਿਹਨਤ ਕੀਤੀ ਕਿ ਤੁਸੀਂ ਦੋਵੇਂ ਹੋ ਸਕਦੇ ਹੋ।

ਮੈਚਾਂ ਲਈ ਬੱਸ ਵਿੱਚ ਚੜ੍ਹਨ ਤੋਂ ਪਹਿਲਾਂ ਗਰੇਟ ਬ੍ਰਿਟੇਨ ਹਾਕੀ ਟੀਮ ਦੀਆਂ ਕੁੜੀਆਂ ਦੇ ਤਿਆਰ ਹੋਣ ਸਮੇਂ ਸਾਨੂੰ ਕੁਝ ਸਮਾਂ ਬਿਤਾਉਣਾ ਦਾ ਮੌਕਾ ਮਿਲਦਾ ਸੀ। ਅਸੀਂ ਆਪਣੇ ਵਾਲ ਵਾਹੁੰਦੇ ਸੀ, ਮੇਕ-ਅੱਪ ਕਰਦੇ ਸੀ ਕਿਉਂਕਿ ਅਸੀਂ ਸੋਹਣੇ ਦਿਖਣਾ ਚਾਹੁੰਦੇ ਸੀ।

ਇਹ ਵੀ ਪੜ੍ਹੋ:

ਅਸੀਂ ਖ਼ੁਦ ਦੀ ਅਗਵਾਈ ਦੇ ਨਾਲ-ਨਾਲ ਆਪਣੀ ਟੀਮ ਅਤੇ ਇੱਕ ਦੂਜੇ ਦਾ ਵੀ ਪ੍ਰਤੀਨਿਧ ਕਰਦੇ ਸੀ। ਪਰ ਜਿਵੇਂ ਹੀ ਅਸੀਂ ਮੈਦਾਨ ਵਿੱਚ ਹੁੰਦੇ ਸੀ ਤਾਂ ਸਾਡੀਆਂ ਅੱਖਾਂ ਵਿੱਚ ਪਸੀਨਾ, ਮੂੰਹ 'ਤੇ ਥੁੱਕ ਅਤੇ ਸਭ ਤੋਂ ਉੱਤੇ ਜਿੱਤ ਹੁੰਦੀ ਸੀ।

ਮਹਿਲਾਵਾਂ ਨੂੰ 'ਸਪੋਰਟੀ' ਦੇ ਲੇਬਲ ਦੀ ਲੋੜ ਨਹੀਂ ਹੁੰਦੀ ਤੇ ਨਾ ਹੀ 'ਗਲੈਮਰਸ' ਦੀ। ਤੁਸੀਂ ਦੋਵੇਂ ਵੀ ਹੋ ਸਕਦੇ ਹੋ ਅਤੇ ਨੌਜਵਾਨਾਂ ਲਈ ਇਹ ਜ਼ਰੂਰੀ ਹੁੰਦਾ ਹੈ ਕਿ ਇਸ ਦੀ ਪਛਾਣ ਕਰਨ।

'ਸਫ਼ਲ ਹੋਣ ਲਈ ਨਿੱਕੇ ਕੱਪੜੇ ਪਾਉਣੇ ਜ਼ਰੂਰੀ ਹਨ? ਨਹੀਂ'

ਮੈਂ ਬਹੁਤ ਸੁਚੇਤ ਹਾਂ ਕਿ ਮੈਂ ਸੈਕਸੀ ਨਹੀਂ ਦਿਖਣਾ ਚਾਹੁੰਦੀ। ਜਦੋਂ ਮੈਂ ਕਿਸੇ ਏਜੰਟ ਦੀ ਭਾਲ ਕਰ ਰਹੀ ਸੀ ਤਾਂ ਇੱਕ ਨੇ ਤੁਰੰਤ ਮੇਰੇ ਨਾਲ ਅੰਡਰਵਿਅਰ ਦੇ ਸੌਦੇ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਮੈਂ ਸੋਚਿਆ, 'ਤੁਹਾਨੂੰ ਕੁਝ ਪਤਾ ਵੀ ਹੈ'

Image copyright FB/SamanthaQuek13
ਫੋਟੋ ਕੈਪਸ਼ਨ ਸੈਮ ਮੁਤਾਬਕ ਮਹਿਲਾਵਾਂ ਉੱਤੇ ਨਿੱਕੇ ਕੱਪੜਿਆਂ ਦੀ ਐਡ ਸ਼ੂਟ ਦਾ ਦਬਾਅ ਹੁੰਦਾ ਹੈ

ਸਫ਼ਲ ਮਹਿਲਾ ਖਿਡਾਰੀ ਬਣਨ ਲਈ ਕੀ ਤੁਹਾਨੂੰ ਨਿੱਕੇ ਕੱਪੜੇ ਪਾਉਣ ਦੀ ਲੋੜ ਹੈ? ਨਹੀਂ

ਤੁਸੀਂ ਮੈਨੂੰ ਅੰਡਰਵਿਅਰ ਲਈ ਸ਼ੂਟ ਕਰਦੇ ਨਹੀਂ ਦੇਖੋਗੇ। ਮੈਂ ਬਹੁਤ ਨਿਪੁੰਨ ਹਾਂ। ਸੰਭਵ ਤੌਰ ਉੱਤੇ, ਮਹਿਲਾਵਾਂ 'ਤੇ ਅਜਿਹੇ ਸ਼ੂਟ ਕਰਨ ਦਾ ਦਬਾਅ ਹੁੰਦਾ ਹੈ, ਪਰ ਤੁਸੀਂ ਪੁਰਸ਼ ਐਥਲੀਟਾਂ ਨੂੰ ਅਕਸਰ ਅਜਿਹੇ ਸ਼ੂਟ ਕਰਦੇ ਨਹੀਂ ਦੇਖਦੇ ਹੋਵੋਗੇ।

ਮਹਿਲਾ ਖਿਡਾਰੀ ਹੋਣ ਕਰਕੇ, ਅਸੀਂ ਇਸ ਕਰਕੇ ਖੁੱਲ੍ਹ ਕੇ ਕੁਝ ਨਹੀਂ ਕਹਿੰਦੇ ਕਿ ਸਾਨੂੰ ਲੋਕਾਂ ਵੱਲੋਂ ਜੱਜ ਕੀਤੇ ਜਾਣ ਦਾ ਡਰ ਹੁੰਦਾ ਹੈ। ਜੇ ਅਸੀਂ ਇਸ ਤਰ੍ਹਾਂ ਕਦੇ ਕੀਤਾ ਤਾਂ ਪੁਰਸ਼ ਐਥਲੀਟ ਦੇ ਮੁਕਾਬਲੇ ਸਾਡੇ ਵੱਲ ਵੱਧ ਧਿਆਨ ਦਿੱਤਾ ਜਾਵੇਗਾ।

'ਪਿੱਚ ਤੋਂ ਬਾਹਰ ਅਸਹਿਮਤੀ, ਪਰ ਪਿੱਚ ਉੱਤੇ ਇੱਕ-ਦੂਜੇ ਦਾ ਸਾਥ'

ਪਰ ਇਹ ਸਿਰਫ਼ ਦਿਖ ਦਾ ਮਸਲਾ ਨਹੀਂ ਹੈ। ਮਹਿਲਾ ਐਥਲੀਟਾਂ ਨੂੰ ਆਪਣੀ ਸ਼ਖ਼ਸੀਅਤ ਹੋਣ ਅਤੇ ਉਸ ਦੇ ਪ੍ਰਗਟਾਵੇ ਦੀ ਆਜ਼ਾਦੀ ਹੋਣੀ ਚਾਹੀਦੀ ਹੈ, ਨਾ ਕਿ ਜੋ ਮੀਡੀਆ ਮਹਿਸੂਸ ਕਰਦਾ ਹੈ ਉਹੀ ਹੋਵੇ।

ਮੈਨੂੰ ਪੱਕਾ ਵਿਸ਼ਵਾਸ ਹੈ ਕਿ ਜੇ ਤੁਸੀਂ ਔਰਤਾਂ ਦੇ ਖੇਡਾਂ ਵਿੱਚ ਹਿੱਸਾ ਲੈਣ ਵਿੱਚ ਵਾਧਾ ਕਰਦੇ ਹੋ ਤਾਂ ਤੁਹਾਨੂੰ ਚੰਗੇ ਕਿਰਦਾਰਾਂ ਦੇ ਵੱਲ ਦੇਖਣ ਦੀ ਲੋੜ ਹੈ। ਜੇ ਕਿਸੇ ਦੀ ਮਜਬੂਤ ਰਾਇ ਹੈ, ਤਾਂ ਉਨ੍ਹਾਂ ਨੂੰ ਉਹ ਰਾਏ ਰੱਖਣ ਦਿਓ।

ਇਹ ਵੀ ਪੜ੍ਹੋ:

ਇਹ ਵੀ ਪੜ੍ਹੋ:

ਮੈਨੂੰ ਲੱਗਦਾ ਹੈ ਕਿ ਇੱਕ-ਦੂਜੇ ਨੂੰ ਚੁਣੌਤੀ ਦੇਣਾ ਚੰਗਾ ਹੈ ਕਿਉਂਕਿ ਜੇ ਤੁਹਾਡੇ ਕੋਲ ਹਰ ਸਮੇਂ ਸਹਿਮਤੀ ਵਾਲੇ ਲੋਕ ਹੋਣਗੇ, ਤਾਂ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਉਨ੍ਹਾਂ ਵਿੱਚੋਂ ਚੰਗੇ ਲੋਕ ਮਿਲਣਗੇ।

ਇਸ ਲਈ ਮੈਂ ਆਪਣੀ ਆਤਮਕਥਾ 'ਹੋਪ ਅਤੇ ਇਕ ਹਾਕੀ ਸਟਿੱਕ' ਵਿੱਚ ਸੋਨ ਤਗਮਾ ਜੇਤੂ ਜੀਬੀ ਟੀਮ ਵਿੱਚ ਹੋਈਆਂ ਅਸਹਿਮਤੀਆਂ ਬਾਰੇ ਗੱਲ ਕਰਨ ਲਈ ਮਜਬੂਰ ਹੋਣਾ ਮਹਿਸੂਸ ਕੀਤਾ। ਕਦੇ-ਕਦੇ ਲੋਕ ਇਹ ਦੱਸਣ ਵਿੱਚ ਡਰਦੇ ਹਨ ਕਿ ਉਹ ਕਿਸੇ ਨਾਲ ਸਹਿਮਤ ਨਹੀਂ ਹਨ ਅਤੇ ਸਾਰਿਆਂ ਨੂੰ ਕਹਿਣਾ ਪੈਂਦਾ ਹੈ ਕਿ 'ਅਸੀਂ ਸਭ ਵਧੀਆ ਸਾਥੀ ਹਾਂ'। ਪੁਰਸ਼ ਇਸ ਬਾਰੇ ਵਧੇਰੇ ਖੁੱਲ੍ਹ ਕੇ ਗੱਲ ਕਰਦੇ ਹਨ।

Image copyright FB/SamanthaQuek13
ਫੋਟੋ ਕੈਪਸ਼ਨ ਆਪਣੀਆਂ ਸਾਥੀ ਖਿਡਾਰਨਾਂ ਦੇ ਨਾਲ ਸੈਮ ਕੁਇਕ

ਮੈਂ ਜਿੰਨੇ ਵੀ ਫੁੱਟਬਾਲ ਖਿਡਾਰੀਆਂ ਨਾਲ ਗੱਲ ਕੀਤੀ ਹੈ, ਉਨ੍ਹਾਂ ਬਾਰੇ ਦੱਸਿਆ ਗਿਆ ਹੈ ਕਿ ਇੱਕ ਟੀਮ ਵਿੱਚ, ਇੱਕ ਖਿਡਾਰੀ ਕਿਸੇ ਦੂਜੇ ਖਿਡਾਰੀ ਨਾਲ ਸਹਿਮਤ ਨਹੀਂ ਹੁੰਦਾ - ਪਰ ਪਿੱਚ 'ਤੇ ਉਹ ਇੱਕ ਸਨ।

ਉਹ ਜਾਣਦੇ ਸਨ ਕਿ ਮੈਦਾਨ ਵਿੱਚ ਦੋਵਾਂ ਨੇ ਕਦੋਂ ਦੌੜਨਾ ਹੈ ਅਤੇ ਬਾਲ ਕਦੋਂ ਪਾਸ ਕਰਨੀ ਹੈ। ਮੈਂ ਮਹਿਸੂਸ ਕਰਦੀ ਹਾਂ ਕਿ ਪੁਰਸ਼ ਅਤੇ ਮਹਿਲਾਵਾਂ ਦੀ ਖੇਡ ਵਿਚਾਲੇ ਇਹ ਬਹੁਤ ਵੱਡਾ ਅੰਤਰ ਹੈ।

ਮੇਰੀ ਕਹਾਣੀ ਨਿਰੰਤਰ ਜਾਰੀ ਰਹੀ ਸਫਲਤਾ ਦੀ ਨਹੀਂ ਹੈ, ਇਹ ਧੀਰਜ ਅਤੇ ਆਸ ਦੀ ਗੱਲ ਹੈ ਕਿ ਅੰਤ ਵਿੱਚ ਤੁਹਾਨੂੰ ਮਿਹਨਤ ਦਾ ਫ਼ਲ ਮਿਲੇਗਾ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਵੀਡੀਓ: 375 ਗ੍ਰਾਮ ਭਾਰ ਵਾਲੀ ਬੱਚੀ

ਮੈਂ ਉਮੀਦ ਕਰਦੀ ਹਾਂ ਕਿ ਲੋਕ ਮੇਰੀ ਕਿਤਾਬ ਵਿੱਚੋਂ ਇਸ ਨੂੰ ਲੈ ਸਕਦੇ ਹਨ ਕਿ ਜੇਕਰ ਚੀਜ਼ਾਂ ਹਮੇਸ਼ਾ ਤੁਹਾਡੇ ਮੁਤਾਬਕ ਨਹੀਂ ਚੱਲ ਰਹੀਆਂ, ਤਾਂ ਸਿਰਫ਼ ਤੁਸੀਂ ਆਪਣੇ ਆਪ ਉੱਤੇ ਭਰੋਸਾ ਰੱਖੋ ਅਤੇ ਆਪਣੇ ਸੁਪਨਿਆਂ ਦਾ ਪਿੱਛਾ ਕਰਨ ਲਈ ਉੱਥੇ ਬਣੇ ਰਹੋ।

(ਸੈਮ ਕੁਇਕ ਨੇ ਇਹ ਗੱਲਬਾਤ ਬੀਬੀਸੀ ਸਪੋਰਟ ਦੇ ਐਮੀ ਲੋਫਟਹਾਊਸ ਨਾਲ ਕੀਤੀ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)