ਆਸਟਰੇਲੀਆ ਦੇ ਇੱਕ ਸ਼ਹਿਰ ਦਾ ਡੇਂਗੂ ਮੁਕਤ ਹੋਣ ਦਾ ਦਾਅਵਾ

ਕੈਪਟਿਵ ਬਰੈਡ ਮੱਛਰਾਂ ਨੂੰ ਕੁਦਰਤੀ ਬੈਕਟੀਰੀਆ ਨਾਲ ਛੱਡਿਆ ਜਾਂਦਾ ਹੈ Image copyright PETER ILLICIEV/FIOCRUZ
ਫੋਟੋ ਕੈਪਸ਼ਨ ਕੈਪਟਿਵ ਬਰੈਡ ਮੱਛਰਾਂ ਨੂੰ ਕੁਦਰਤੀ ਬੈਕਟੀਰੀਆ ਨਾਲ ਛੱਡਿਆ ਜਾਂਦਾ ਹੈ

ਆਸਟਰੇਲੀਆ ਦੇ ਰਿਸਰਚਰਜ਼ ਨੇ ਦਾਅਵਾ ਕੀਤਾ ਹੈ ਕਿ ਪਹਿਲੀ ਵਾਰ ਇੱਕ ਪੂਰੇ ਸ਼ਹਿਰ ਨੂੰ ਡੇਂਗੂ ਤੋਂ ਸੁਰੱਖਿਅਤ ਕਰ ਲਿਆ ਗਿਆ ਹੈ।

ਟਾਊਨਜ਼ਵਿਲੇ ਸ਼ਹਿਰ ਵਿੱਚ ਕੈਪਟਿਵ ਬਰੈਡ ਮੱਛਰਾਂ ਨੂੰ ਕੁਦਰਤੀ ਬੈਕਟੀਰੀਆ ਨਾਲ ਛੱਡਿਆ ਗਿਆ ਹੈ ਜਿੱਥੇ ਉਨ੍ਹਾਂ ਨੇ ਸਥਾਨਕ ਮੱਛਰਾਂ ਨਾਲ ਬ੍ਰੀਡਿੰਗ ਕੀਤੀ ਹੈ।

ਵੌਲਬਾਸ਼ੀਆ ਬੈਕਟੀਰੀਆ ਡੇਂਗੂ ਨੂੰ ਫੈਲਣ ਤੋਂ ਰੋਕਦਾ ਹੈ। ਇਹ ਸ਼ਹਿਰ 2014 ਤੋਂ ਡੇਂਗੂ ਮੁਕਤ ਹੈ।

ਇਹ ਵੀ ਪੜ੍ਹੋ:

ਆਖ਼ਰ ਕੋਈ ਇਨਸਾਨ ਪਸ਼ੂਆਂ ਨਾਲ ਸੈਕਸ ਕਿਉਂ ਕਰਦਾ ਹੈ

'ਆਪ' ਦੀ ਘਰੇਲੂ ਜੰਗ : ਕਿਸ ਨੂੰ ਕੌਣ ਕੀ ਕਹਿ ਰਿਹਾ ਹੈ

'ਬੇਨਜ਼ੀਰ ਨੇ ਰੱਖਿਆ ਸੀ ਵਿਆਹ ਤੋਂ ਪਹਿਲਾਂ ਸੈਕਸ 'ਤੇ ਮਤਾ'

ਮੋਨਾਸ਼ ਯੂਨੀਵਰਸਿਟੀ ਦੇ ਮਾਹਿਰ ਮੰਨਦੇ ਹਨ ਕਿ ਉਨ੍ਹਾਂ ਦਾ ਇਹ ਪ੍ਰਯੋਗ ਮੱਛਰਾਂ ਨਾਲ ਪੈਦਾ ਹੁੰਦੀਆਂ ਜ਼ੀਰਾ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਖਿਲਾਫ਼ ਕਾਰਗਰ ਸਾਬਿਤ ਹੋ ਸਕਦਾ ਹੈ।

ਵਿਸ਼ਵ ਮੌਸਕਿਊਟੋ ਪ੍ਰੋਗਰਾਮ ਦੇ ਡਾਇਰੈਕਟਰ ਸਕੌਟ ਓ ਨੈਲ ਨੇ ਗਾਰਡੀਅਨ ਨੂੰ ਦੱਸਿਆ, "ਕੋਈ ਵੀ ਤਰੀਕਾ ਇਸ ਬਿਮਾਰੀ ਨੂੰ ਰੋਕਣ ਵਿੱਚ ਕਾਰਗਰ ਸਾਬਿਤ ਨਹੀਂ ਹੋ ਰਿਹਾ ਹੈ ਅਤੇ ਹਾਲਾਤ ਖਰਾਬ ਹੀ ਹੋ ਰਹੇ ਹਨ।''

ਚਾਰ ਸੀਜ਼ਨਜ਼ ਤੋਂ ਜਾਰੀ ਹੈ ਪ੍ਰੋਜੈਕਟ

"ਮੈਨੂੰ ਲੱਗਦਾ ਹੈ ਕਿ ਹੁਣ ਸਾਡੇ ਕੋਲ ਕੁਝ ਅਜਿਹਾ ਤਾਂ ਹੈ ਜੋ ਅਸਰਦਾਰ ਸਾਬਿਤ ਹੋਵੇਗਾ। ਸਾਨੂੰ ਪਹਿਲੀ ਵਾਰ ਕੁਝ ਸਕਾਰਾਤਮਕ ਨਤੀਜੇ ਮਿਲ ਰਹੇ ਹਨ।''

ਬੀਤੇ ਚਾਰ ਮਾਨਸੂਨ ਸੀਜ਼ਨਜ਼ ਵਿੱਚ ਰਿਸਰਚਰਜ਼ ਨੇ 1,87,000 ਦੀ ਆਬਾਦੀ ਵਾਲੇ 66 ਸੁਕਆਇਰ ਕਿਲੋਮੀਟਰ ਵਿੱਚ ਫੈਲੇ ਸ਼ਹਿਰ ਵਿੱਚ ਵੋਲਬੈਸ਼ੀਆ ਬੈਕਟੀਰੀਆ ਵਾਲੇ ਮੱਛਰ ਛੱਡੇ।

ਫੋਟੋ ਕੈਪਸ਼ਨ ਕੈਪਟਿਵ ਬਰੈਡ ਮੱਛਰਾਂ ਦਾ ਇਹ ਪ੍ਰੋਜੈਕਟ 11 ਮੁਲਕਾਂ ਵਿੱਚ ਚੱਲ ਰਿਹਾ ਹੈ

ਲੋਕਾਂ ਨੇ ਵੀ ਇਸ ਪ੍ਰੋਜੈਕਟ ਦੀ ਕਾਫੀ ਸ਼ਲਾਘਾ ਕੀਤੀ ਹੈ। ਸਕੂਲੀ ਬੱਚਿਆਂ ਨੇ ਵੀ ਇਨ੍ਹਾਂ ਸਪੈਸ਼ਲ ਮੱਛਰਾਂ ਨੂੰ ਸਥਾਨਕ ਮੱਛਰਾਂ ਦੀ ਆਬਾਦੀ ਵੱਲ ਛੱਡਿਆ ਹੈ।

ਉਨ੍ਹਾਂ ਨੇ ਆਪਣੇ ਨਤੀਜੇ ਛਾਪੇ ਹਨ ਅਤੇ ਇਸ ਪ੍ਰੋਜੈਕਟ ਨੂੰ ਸ਼ਹਿਰ ਪੱਧਰ 'ਤੇ ਕਾਮਯਾਬ ਦੱਸਿਆ ਹੈ।

ਪ੍ਰੋਫੈਸਰ ਓ ਨੈਲ ਨੇ ਦੱਸਿਆ, "ਇਸ ਪ੍ਰੋਜੈਕਟ ਵਿੱਚ ਹਰ ਵਿਅਕਤੀ 'ਤੇ 15 ਆਸਟਰੇਲੀਅਨ ਡਾਲਰ ਖਰਚ ਹੋਇਆ ਹੈ। ਟਾਊਨਜ਼ਵਿਲੇ ਦੇ ਨਤੀਜੇ ਦੱਸਦੇ ਹਨ ਕਿ ਇਸ ਪ੍ਰੋਜੈਕਟ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਸਕਦਾ ਹੈ। ਇਹ ਪ੍ਰੋਜੈਕਟ ਘੱਟ ਲਾਗਤ ਵਿੱਚ ਮੱਛਰਾਂ ਨਾਲ ਪੈਦਾ ਹੁੰਦੀਆਂ ਬਿਮਾਰੀਆਂ ਖਿਲਾਫ਼ ਲੜਨ ਦਾ ਵਿਕਲਪ ਹੈ।''

ਇਹ ਵੀ ਪੜ੍ਹੋ:

'ਬਚਪਨ 'ਚ ਹੋਏ ਜਿਨਸੀ ਸੋਸ਼ਣ ਨਾਲ ਮੈਨੂੰ ਇਹ ਰੋਗ ਹੋ ਗਿਆ'

ਚਿੜੀਆਘਰ 'ਚ ਜਾਨਵਰ ਘਟੇ ਤਾਂ ਗਧੇ ਨੂੰ ਬਣਾ ਦਿੱਤਾ ਗਿਆ 'ਜ਼ੈਬਰਾ'

ਕੁੜੀਆਂ ਦਾ ਰੈਣ ਬਸੇਰਾ ਕਿਵੇਂ ਬਣਿਆ 'ਕੋਠਾ'

ਅਜੇ ਇਹ ਪ੍ਰੋਜੈਕਟ 11 ਦੇਸਾਂ ਵਿੱਚ ਚੱਲ ਰਿਹਾ ਹੈ। ਮਾਹਿਰਾਂ ਦਾ ਮਕਸਦ ਹੈ ਕਿ ਇਨ੍ਹਾਂ ਵੋਲਬਾਸ਼ੀਆ ਬੈਕਟੀਰੀਆ ਵਾਲੇ ਮੱਛਰਾਂ ਨੂੰ ਵਿਸ਼ਵ ਵਿੱਚ ਵੱਡੇ ਪੱਧਰ 'ਤੇ ਫੈਲਾਇਆ ਜਾਵੇ ਖਾਸਕਰ ਗਰੀਬ ਦੇਸਾਂ ਵਿੱਚ। ਇਸਦੀ ਲਾਗਤ ਨੂੰ ਇੱਕ ਅਮਰੀਕੀ ਡਾਲਰ ਪ੍ਰਤੀ ਵਿਅਕਤੀ ਤੱਕ ਪਹੁੰਚਾਇਆ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਟੀਮ ਦਾ ਅਗਲਾ ਪੜ੍ਹਾਅ ਇੰਡੋਨੇਸ਼ੀਆ ਦੇ ਯੋਗਿਆਕਾਰਤਾ ਵਿੱਚ ਹੈ। 3,90,000 ਦੀ ਆਬਾਦੀ ਵਾਲੇ ਇਸ ਸ਼ਹਿਰ ਵਿੱਚ ਕੰਟਰੋਲ ਤਰੀਕੇ ਨਾਲ ਟ੍ਰਾਇਲ ਜਾਰੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ