ਚੀਨ ਦੀ 'ਗਾਇਬ' ਅਦਾਕਾਰਾ ਬਾਰੇ ਫਿਕਰਮੰਦ ਫੈਨਜ਼

ਫੈਨ ਬਿੰਗਬਿੰਗ Image copyright Getty Images

ਚੀਨ ਦੇ ਸੋਸ਼ਲ ਮੀਡੀਆ ਯੂਜ਼ਰਜ਼ ਅੱਜ-ਕੱਲ੍ਹ ਚੀਨ ਦੀ ਇੱਕ ਵੱਡੀ ਫਿਲਮ ਸਟਾਰ ਦੇ ਗਾਇਬ ਹੋਣ ਨਾਲ ਫਿਕਰਮੰਦ ਹਨ।

ਫੈਨ ਬਿੰਗਬਿੰਗ ਦੁਨੀਆਂ ਦੀ ਸਭ ਤੋਂ ਮਹਿੰਗੇ ਅਦਾਕਾਰਾਂ ਵਿੱਚੋਂ ਇੱਕ ਹੈ ਪਰ ਦੇਸ ਦੀਆਂ ਮੀਡੀਆ ਰਿਪੋਰਟਾਂ ਅਨੁਸਾਰ ਉਨ੍ਹਾਂ ਨੂੰ 1 ਜੁਲਾਈ ਦੇ ਬਾਅਦ ਤੋਂ ਜਨਤਕ ਤੌਰ 'ਤੇ ਨਹੀਂ ਦੇਖਿਆ ਗਿਆ ਹੈ।

ਆਖਰੀ ਵਾਰ ਉਹ ਬੱਚਿਆਂ ਦੇ ਹਸਪਤਾਲ ਵਿੱਚ ਪਹੁੰਚੇ ਸਨ। ਸੋਸ਼ਲ ਮੀਡੀਆ ਯੂਜ਼ਰਜ਼ ਨੇ ਉਨ੍ਹਾਂ ਦੇ ਮਾਈਕਰੋ ਬਲਾਗ ਸੀਨਾ ਵੇਬੋ 'ਤੇ ਵੀ ਅਜੀਬ ਜਿਹੀ ਖਾਮੋਸ਼ੀ ਨੋਟਿਸ ਕੀਤੀ ਹੈ ਜਿੱਥੇ ਉਨ੍ਹਾਂ ਦੇ 62 ਮਿਲੀਅਨ ਫੋਲੋਅਰਜ਼ ਹਨ।

ਇਹ ਵੀ ਪੜ੍ਹੋ:

ਇੱਕ ਰੁਪਏ 'ਚ ਹਵਾਈ ਟਿਕਟ, ਤਿੰਨ ਰੁਪਏ 'ਚ ਕੜਾਹੀ ਚਿਕਨ

'ਆਪ' ਦੇ ਬਾਗੀਆਂ ਨੇ ਕੀਤਾ ਪੰਜਾਬ 'ਚ ਪਾਰਟੀ ਨੂੰ ਨਵੇਂ ਸਿਰਿਓਂ ਬਨਾਉਣ ਦਾ ਐਲਾਨ

ਸਿੱਖ ਨੌਜਵਾਨ ਨੇ ਕਿਵੇਂ ਬਦਲੀ ਲੱਦਾਖੀਆਂ ਦੀ ਜ਼ਿੰਦਗੀ?

ਉਨ੍ਹਾਂ ਦਾ ਅਕਾਊਂਟ 23 ਜੁਲਾਈ ਤੋਂ ਐਕਟਿਵ ਨਹੀਂ ਹੈ ਜਿੱਥੇ ਉਨ੍ਹਾਂ ਨੇ ਕੁਝ ਪੋਸਟ ਲਾਈਕ ਕੀਤੀਆਂ ਹੋਈਆਂ ਹਨ।

ਮਈ ਵਿੱਚ ਮਸ਼ਹੂਰ ਟੀਵੀ ਹੋਸਟ ਕੁਈ ਯੋਂਗਯੁਆਨ ਨੇ ਫੈਨ ਬਿੰਗਬਿੰਗ ਉੱਤੇ ਟੈਕਸ ਚੋਰੀ ਕਰਨ ਦਾ ਇਲਜ਼ਾਮ ਲਾਇਆ ਸੀ। ਉਨ੍ਹਾਂ ਦੇ ਸਟੂਡੀਓ ਨੇ ਇਨ੍ਹਾਂ ਇਲਜ਼ਾਮਾਂ ਨੂੰ ਖਾਰਿਜ ਕੀਤਾ ਸੀ ਪਰ ਸਟੂਡੀਓ ਵੱਲੋਂ ਇਸ ਬਾਰੇ ਨਹੀਂ ਦੱਸਿਆ ਗਿਆ ਕਿ ਉਹ ਕਿੱਥੇ ਹਨ।

ਸੋਸ਼ਲ ਮੀਡੀਆ 'ਤੇ ਫਿਕਰ

ਫੈਨ ਨੂੰ ਕੌਮਾਂਤਰੀ ਪੱਧਰ 'ਤੇ ਗਾਇਕ ਤੇ ਮਾਡਲ ਵਜੋਂ ਜਾਣਿਆ ਜਾਂਦਾ ਹੈ। ਉਹ ਐਕਸਮੈਨ ਫਿਲਮ ਵਿੱਚ ਵੀ ਨਜ਼ਰ ਆਏ ਸਨ।

ਉਹ ਚੀਨ ਦੀਆਂ ਰਸੂਖ ਰੱਖਣ ਵਾਲੀਆਂ ਸ਼ਖਸ਼ੀਅਤਾਂ ਵਿੱਚੋਂ ਇੱਕ ਹਨ। ਉਹ ਆਪਣੇ ਵਿਬੋ ਅਕਾਊਂਟ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਨ੍ਹਾਂ ਵੱਲੋਂ ਕੀਤੀਆਂ ਗਈਆਂ ਪੋਸਟਾਂ 'ਤੇ ਹਜ਼ਾਰਾਂ ਕਮੈਂਟ ਆਉਂਦੇ ਹਨ।

Image copyright Getty Images

ਇਸ ਲਈ ਫੈਨ ਬਿੰਗਬਿੰਗ ਦੀ ਆਨਲਾਈਨ ਖਾਮੋਸ਼ੀ ਅਜੀਬ ਲੱਗ ਰਹੀ ਹੈ ਅਤੇ ਹਜ਼ਾਰਾਂ ਸੋਸ਼ਲ ਮੀਡੀਆ ਯੂਜ਼ਰਜ਼ ਇਸ ਬਾਰੇ ਫਿਕਰ ਜ਼ਾਹਿਰ ਕਰ ਰਹੇ ਹਨ।

Image copyright SINA WEIBO
ਫੋਟੋ ਕੈਪਸ਼ਨ ਹਜ਼ਾਰਾਂ ਫੈਨਜ਼ ਲਗਾਤਾਰ ਫੈਨ ਬਿੰਗਬਿੰਗ ਲਈ ਸੰਦੇਸ਼ ਛੱਡ ਰਹੇ ਹਨ

ਕਾਫੀ ਲੋਕ ਉਨ੍ਹਾਂ ਵੱਲੋਂ 2 ਜੂਨ ਨੂੰ ਕੀਤੀ ਪੋਸਟ 'ਤੇ ਜਵਾਬ ਦਿੰਦੇ ਹੋਏ ਬਿਆਨ ਜਾਰੀ ਕਰਨ ਲਈ ਕਹਿ ਰਹੇ ਹਨ ਅਤੇ ਆਪਣਾ ਹਾਲਚਾਲ ਦੱਸਣ ਲਈ ਕਹਿ ਰਹੇ ਹਨ।

ਕਾਫੀ ਯੂਜ਼ਰਜ਼ ਕਹਿ ਰਹੇ ਹਨ, "ਫੈਨ ਬਿੰਗਬਿੰਗ ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ।''

ਇੱਕ ਨੇ ਕਿਹਾ, "ਸਾਨੂੰ ਤੁਹਾਡੇ ਜਵਾਬ ਦਾ ਇੰਤਜ਼ਾਰ ਹੈ।''

ਹਿਰਾਸਤ ਵਿੱਚ ਹੋਣ ਦਾ ਖਦਸ਼ਾ

ਕਈ ਲੋਕਾਂ ਨੂੰ ਸ਼ੱਕ ਹੈ ਕਿ ਕਿਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਤਾਂ ਨਹੀਂ ਲੈ ਲਿਆ ਗਿਆ, ਪਰ ਅਜੇ ਇਹ ਸਿਰਫ਼ ਕਿਆਸਅਰਾਈਆਂ ਹਨ। ਅਜਿਹੇ ਅੰਦਾਜ਼ੇ ਉਨ੍ਹਾਂ ਉੱਤੇ ਲਾਏ ਗਏ ਟੈਕਸ ਚੋਰੀ ਦੇ ਇਲਜ਼ਾਮਾਂ ਦੀ ਸਰਕਾਰ ਵੱਲੋਂ ਹੋ ਰਹੀ ਜਾਂਚ ਕਾਰਨ ਲਾਏ ਜਾ ਰਹੇ ਹਨ।

ਇਹ ਵੀ ਪੜ੍ਹੋ:

ਉਹ ਆਗੂ ਜਿਨ੍ਹਾਂ ਨੇ ਬਣਾਇਆ ਚੀਨ ਨੂੰ ਤਾਕਤਵਰ ਦੇਸ

ਅਮਰੀਕਾ ਤੇ ਚੀਨ ਦੀ 'ਟਰੇਡ ਵਾਰ' ਦਾ ਕੀ ਅਸਰ ਪਵੇਗਾ

ਚੀਨ ਕਿਉਂ ਬਣਾ ਰਿਹਾ ਹੈ ਕਾਕਰੋਚ ਫੌਜ?

ਚੀਨ ਵਿੱਚ ਕਈ ਸ਼ਖਸ਼ੀਅਤਾਂ 'ਤੇ ਵਿਵਾਦਿਤ ਯਿਨ-ਯਾਂਗ ਕਰਾਰ ਦੇ ਇਸਤੇਮਾਲ ਦੇ ਇਲਜ਼ਾਮ ਲਾਏ ਗਏ ਹਨ। ਇਸ ਕਰਾਰ ਤਹਿਤ ਅਦਾਕਾਰਾਂ ਦੀ ਅਸਲ ਕਮਾਈ ਨੂੰ ਛੋਟਾ ਕਰਕੇ ਦਿਖਾਇਆ ਜਾਂਦਾ ਹੈ ਅਤੇ ਉਸ ਨੂੰ ਹੀ ਟੈਕਸ ਮਹਿਕਮੇ ਨੂੰ ਦਿੱਤਾ ਜਾਂਦਾ ਹੈ।

Image copyright FREE WEIBO
ਫੋਟੋ ਕੈਪਸ਼ਨ ਇਕੋਨਮਿਕ ਅਬਜ਼ਰਵਰ ਅਖ਼ਬਾਰ ਅਨੁਸਾਰ ਫੈਨ ਬਿੰਗਬਿੰਗ ਦੇ ਸਟਾਫ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ

ਫੈਨ ਬਿੰਗਬਿੰਗ ਦੇ ਸਟੂਡੀਓ ਵੱਲੋਂ ਜੂਨ ਵਿੱਚ ਜਾਰੀ ਬਿਆਨ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਵੱਲੋਂ ਅਜਿਹਾ ਕੋਈ ਕਰਾਰ ਸਾਈਨ ਨਹੀਂ ਕੀਤਾ ਗਿਆ ਹੈ।

ਬਿਆਨ ਵਿੱਚ ਕਿਹਾ ਗਿਆ, "ਸਟੂਡੀਓ ਅਤੇ ਫੈਨ ਬਿੰਗਬਿੰਗ ਪ੍ਰਸ਼ਾਸਨ ਨਾਲ ਪੂਰਾ ਸਹਿਯੋਗ ਕਰਨਗੇ। ਅਸੀਂ ਉਮੀਦ ਕਰਦੇ ਹਾਂ ਕਿ ਜਾਂਚ ਤੋਂ ਬਾਅਦ ਲੋਕਾਂ ਦੇ ਖਦਸ਼ੇ ਖ਼ਤਮ ਹੋ ਜਾਣਗੇ।''

ਬੀਤੇ ਹਫ਼ਤੇ ਫੈਨ ਬਾਰੇ ਖਦਸ਼ੇ ਇਸ ਲਈ ਵੀ ਵਧੇ ਸਨ ਕਿਉਂਕਿ ਇੱਕ ਅਖ਼ਬਾਰ ਵੱਲੋਂ ਇੱਕ ਖ਼ਬਰ ਛਾਪੀ ਗਈ ਸੀ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਫੈਨ ਬਿੰਗਬਿੰਗ ਬਾਰੇ ਜਾਂਚ ਚੱਲ ਰਹੀ ਹੈ।

26 ਜੁਲਾਈ ਨੂੰ ਅਖ਼ਬਾਰ ਇਕੋਨੋਮਿਕ ਅਬਜ਼ਰਵਰ ਦੇ ਦਾਅਵਾ ਕੀਤਾ ਕਿ ਫੈਨ ਦੇ ਸਟਾਫ਼ ਨਾਲ ਪੁਲਿਸ ਨੇ ਪੁੱਛਗਿੱਛ ਕੀਤੀ ਹੈ ਅਤੇ ਉਨ੍ਹਾਂ ਦੇ ਭਰਾ ਨੂੰ ਵੀ ਦੇਸ ਛੱਡਣ ਤੋਂ ਮਨ੍ਹਾ ਕੀਤਾ ਗਿਆ ਹੈ। ਉਨ੍ਹਾਂ ਦੇ ਭਰਾ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ।

ਸੈਂਸਰਸ਼ਿਪ ਦੀ ਨਿਗਰਾਨੀ ਕਰਨ ਵਾਲੀ ਵੈਬਸਾਈਟ ਫਰੀ ਵਿਬੋ ਅਨੁਸਾਰ ਉਸ ਖ਼ਬਰ ਨੂੰ ਅਤੇ ਉਸ ਖ਼ਬਰ ਦਾ ਹਵਾਲਾ ਦੇਣ ਵਾਲੀਆਂ ਪੋਸਟਾਂ ਨੂੰ ਵੀ ਸੈਂਸਰ ਕੀਤਾ ਗਿਆ ਹੈ।

ਚੀਨ ਵਿੱਚ ਕਈ ਵਿੱਤੀ ਅਖ਼ਬਾਰ ਆਜ਼ਾਦ ਹਨ ਪਰ ਰਵਾਇਤੀ ਤੌਰ 'ਤੇ ਖਾਸ ਵਿਸ਼ਿਆਂ ਨੂੰ ਦੇਖਦੇ ਹੋਏ ਸਰਕਾਰੀ ਸੈਂਸਰ ਉਨ੍ਹਾਂ ਨੂੰ ਅਣਦੇਖਾ ਕਰ ਦਿੰਦੇ ਹਨ।

ਮੀਡੀਆ ਵੱਲੋਂ ਫਿਕਰ

ਵਿੱਤੀ ਮਾਮਲਿਆਂ ਨਾਲ ਜੁੜੀ ਮੀਡੀਆ ਦਾ ਕਹਿਣਾ ਹੈ ਕਿ ਜਿਸ ਪ੍ਰੋਡਕਸ਼ਨ ਕੰਪਨੀ ਨਾਲ ਉਹ ਜੁੜੇ ਹਨ ਉਨ੍ਹਾਂ ਦੀ ਮਾਰਕਿਟ ਵੈਲਿਊ ਬੀਤੇ ਇੱਕ ਹਫ਼ਤੇ ਵਿੱਚ 7 ਫੀਸਦ ਤੱਕ ਡਿੱਗੀ ਹੈ।

ਪਰ ਪ੍ਰੋਡਕਸ਼ਨ ਹਾਊਸ ਵੱਲੋਂ ਕਿਹਾ ਗਿਆ ਹੈ ਕਿ ਇਸ ਗਿਰਾਵਟ ਦਾ ਫੈਨ ਬਿੰਗਬਿੰਗ ਨਾਲ ਕੋਈ ਸਬੰਧ ਨਹੀਂ ਹੈ।

ਕੈਕਸਿਨ ਆਨਲਾਈਨ ਸਣੇ ਆਜ਼ਾਦ ਮੀਡੀਆ ਨੇ ਫੈਨ ਨੂੰ ਹਿਰਾਸਤ ਵਿੱਚ ਲੈਣ ਨਾਲ ਜੁੜੀਆਂ ਖ਼ਬਰਾਂ ਦਿਖਾਈਆਂ ਹਨ ਅਤੇ ਇਹ ਵੀ ਕਿਹਾ ਹੈ ਕਿ ਸਟੂਡੀਓ, ਮੀਡੀਆ ਅਤੇ ਫੈਨਜ਼ ਦੀਆਂ ਕਾਲ ਨਹੀਂ ਲੈ ਰਿਹਾ ਹੈ।

ਇਹ ਵੀ ਪੜ੍ਹੋ:

'ਬਚਪਨ 'ਚ ਹੋਏ ਜਿਨਸੀ ਸੋਸ਼ਣ ਨਾਲ ਮੈਨੂੰ ਇਹ ਰੋਗ ਹੋ ਗਿਆ'

‘ਜੇ ਛੱਤ ਚਾਹੀਦੀ ਹੈ ਤਾਂ ਸੈਕਸ ਕਰਨਾ ਪਵੇਗਾ’

ਕੁਝ ਮੀਡੀਆ ਅਦਾਰਿਆਂ ਦਾ ਦਾਅਵਾ ਹੈ ਕਿ ਉਹ ਅਜਿਹਾ ਇਸ ਲਈ ਨਹੀਂ ਕਰ ਰਹੇ ਹਨ ਕਿਉਂਕਿ ਉਨ੍ਹਾਂ ਦੀ ਜਾਂਚ ਚੱਲ ਰਹੀ ਹੈ ਪਰ ਇਸ ਬਾਰੇ ਤਸਦੀਕ ਨਹੀਂ ਹੋਈ ਹੈ। ਇਹ ਵੀ ਹੋ ਸਕਦਾ ਹੈ ਕਿ ਫੈਨ 'ਤੇ ਉਨ੍ਹਾਂ ਦੀ ਟੀਮ ਨੇ ਕੁਝ ਵਕਤ ਲਈ ਲੋਕਾਂ ਤੇ ਮੀਡੀਆ ਤੋਂ ਦੂਰੀ ਬਣਾਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ