'ਮਾਈ ਇੰਡੀਅਨ ਲਾਈਫ': ਬੀਬੀਸੀ ਪੋਡਕਾਸਟ 'ਤੇ ਭਾਰਤੀ ਕਹਾਣੀਆਂ ਦੀ ਸੀਰੀਜ਼

ਕਲਕੀ ਕੇਕਲਾਂ

ਟੈਲੀਵਿਜ਼ਨ ਤੋਂ ਲੰਬਾ ਸਮਾਂ ਪਹਿਲਾਂ ਤੱਕ ਰੇਡੀਓ ਦਾ ਜ਼ਮਾਨਾ ਹੁੰਦਾ ਸੀ ਤੇ ਮੇਰੇ ਬਚਪਨ ਵੇਲੇ 1970ਵਿਆਂ ਦੇ ਦੌਰ ਵਿੱਚ ਕੋਲਕਾਤਾ (ਕਲਕੱਤਾ) ਵਿੱਚ ਰਹਿੰਦਿਆਂ, ਮੈਨੂੰ ਯਾਦ ਹੈ ਕਿ ਮੇਰੀ ਮਾਂ ਹਮੇਸ਼ਾ ਘਰ ਦਾ ਕੰਮ ਕਰਨ ਵੇਲੇ ਰੇਡੀਓ ਚਲਾ ਲੈਂਦੇ ਸਨ।

ਇਸ ਦਾ ਆਕਾਰ ਦੋ ਇੱਟਾਂ ਦੇ ਬਰਾਬਰ ਹੁੰਦਾ ਸੀ ਅਤੇ ਮੇਰੀ ਮਾਂ ਦੇ ਮਨੋਰੰਜਨ ਲਈ ਆਲ ਇੰਡੀਆ ਰੇਡੀਓ ਇਸ ਦਾ ਮੁੱਖ ਚੈਨਲ ਹੁੰਦਾ ਸੀ। ਉਹ ਇਸ 'ਤੇ ਖ਼ਬਰਾਂ ਅਤੇ ਬਾਲੀਵੁੱਡ ਸੰਗੀਤ ਸੁਣਦੇ ਸਨ।

ਜਦੋਂ ਮੇਰੇ ਪਿਤਾ ਵਪਾਰ ਕਾਰਨ ਬਾਹਰ ਜਾਂਦੇ ਸਨ ਤਾਂ ਉਨ੍ਹਾਂ ਰਾਤਾਂ ਦੌਰਾਨ ਅਸੀਂ (ਮੈਂ ਤੇ ਮੇਰੀ ਭੈਣ) ਮਾਂ ਦੇ ਬਿਸਤਰੇ 'ਚ ਤਿੰਨੇ ਇਕੱਠੇ ਹੋ ਕੇ 'ਹਵਾ ਮਹਿਲ' ਪ੍ਰੋਗਰਾਮ ਸੁਣਦੇ ਸੀ, ਜੋ ਉਸ ਵੇਲੇ ਕਾਫੀ ਪ੍ਰਸਿੱਧ ਰੇਡੀਓ ਡਰਾਮਾ ਹੁੰਦਾ ਸੀ।

ਇਹ ਵੀ ਪੜ੍ਹੋ:

ਹਾਲਾਂਕਿ, ਭਾਰਤ ਵਿੱਚ ਟੈਲੀਵਿਜ਼ਨ ਪਹਿਲੀ ਵਾਰ 1950 'ਚ ਆ ਗਿਆ ਸੀ ਅਤੇ ਇਹ ਸਾਡੇ ਘਰ 1980ਵਿਆਂ 'ਚ ਆਇਆ ਸੀ। ਅਸੀਂ ਟੀਵੀ ਦੇ ਦੁਆਲੇ ਇਕੱਠੇ ਹੋ ਕੇ ਬੈਠ ਜਾਂਦੇ ਸੀ ਅਤੇ ਡਰਾਮੇ, ਬਾਲੀਵੁੱਡ ਫਿਲਮਾਂ ਅਤੇ ਸੰਗੀਤ ਸੁਣਦੇ ਸੀ, ਇਸ ਦੌਰਾਨ ਰੇਡੀਓ ਦਰ ਕਿਨਾਰ ਹੋ ਗਿਆ ਸੀ।

ਪਰ ਪਿਛਲੇ ਦੋ ਦਹਾਕਿਆਂ ਵਿੱਚ ਇੰਟਰਨੈੱਟ ਨੇ ਕਾਫੀ ਬਦਲਾਅ ਲਿਆਂਦੇ ਹਨ ਜਿਵੇਂ ਕਿ ਇਸ ਨਾਲ ਨੌਜਵਾਨ ਪੀੜੀ ਡਿਜੀਟਲ ਰੂਪ 'ਚ ਆਪਣੀ ਜ਼ਿਆਦਾਤਰ ਸਮੱਗਰੀ ਹਾਸਿਲ ਕਰਦੀ ਹੈ।

ਪ੍ਰਿੰਟ ਇੰਡਸਟਰੀ, ਮੈਗ਼ਜ਼ੀਨ ਅਤੇ ਅਖ਼ਬਾਰਾਂ ਵੈਬਸਾਈਟਜ਼ ਵਿੱਚ ਤਬਦੀਲ ਹੋ ਰਹੀਆਂ ਹਨ, ਕਿਤਾਬਾਂ, ਈ-ਰੀਡਰਜ਼ 'ਚ ਬਦਲ ਰਹੀਆਂ ਹਨ, ਵੀਡੀਓ, ਯੂ ਟਿਊਬ, ਨੈੱਟਫਲਿਕਸ, ਹੌਟਸਟਾਰ ਅਤੇ ਐਮਾਜ਼ੋਨ ਪ੍ਰਾਈਮ ਅਤੇ ਆਡੀਓ, ਕਈ ਮਿਊਜ਼ਿਕ ਐਪਸ ਵਿੱਚ ਤਬਦੀਲ ਹੋ ਰਹੇ ਹਨ।

ਭਾਰਤੀ ਨੌਜਵਾਨਾਂ ਵਿੱਚ ਇਨ੍ਹਾਂ ਦੇ ਰੁਝਾਨਾਂ ਨੂੰ ਦੇਖਣ ਲਈ ਤੁਹਾਨੂੰ ਜ਼ਿਆਦਾ ਦੂਰ ਤੱਕ ਜਾਣ ਦੀ ਲੋੜ ਨਹੀਂ, ਤੁਸੀਂ ਦਿੱਲੀ ਮੈਟਰੋ ਵਿੱਚ ਹੀ ਦੇਖ ਸਕਦੇ ਹੋ ਜਾਂ ਆਪਣੇ ਆਲੇ-ਦੁਆਲੇ ਵੀ ਦੇਖ ਸਕਦੇ ਹੋ ਕਿ ਕਿਵੇਂ ਨੌਜਵਾਨ ਮੁੰਡੇ-ਕੁੜੀਆਂ ਇਅਰਫੋਨ ਲਗਾ ਕੇ ਆਪਣੇ ਸਮਾਰਟਫੋਨਾਂ ਵਿੱਚ ਖੁਭੇ ਹੋਏ ਹੁੰਦੇ ਹਨ। ਕੋਈ ਵੀਡੀਓ ਦੇਖ ਰਿਹਾ ਹੁੰਦਾ ਹੈ ਪਰ ਵਧੇਰੇ ਲੋਕ ਆਡੀਓ ਹੀ ਸੁਣਦੇ ਹਨ।

ਭਾਰਤ ਇੱਕ ਨੌਜਵਾਨ ਦੇਸ ਹੈ

ਜਿਵੇਂ ਕਿ ਅਸੀਂ ਬੀਬੀਸੀ ਵਰਲਡ ਸਰਵਿਸ ਪੋਡਕਾਸਟ 'ਤੇ ਕਲਕੀ ਵੱਲੋਂ 'ਮਾਈ ਇੰਡੀਅਨ ਲਾਈਫ' ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਉਸ 'ਚ ਵੀ ਅਸੀਂ 21ਵੀਂ ਸਦੀ ਦੇ ਨੌਜਵਾਨਾਂ 'ਤੇ ਵਧੇਰੇ ਧਿਆਨ ਕੇਂਦਰਿਤ ਕੀਤਾ ਹੈ।

ਸਮਰੱਥਾ ਵੱਡੀ ਹੈ, ਭਾਰਤ ਇੱਕ ਨੌਜਵਾਨ ਦੇਸ ਹੈ ਅਤੇ ਇੱਥੇ 120 ਕਰੋੜ ਜਨਤਾ ਵਿਚੋਂ ਕਰੀਬ 60 ਕਰੋੜ ਦੀ ਆਬਾਦੀ 25 ਸਾਲ ਤੋਂ ਹੇਠਾਂ ਹੈ ਅਤੇ ਕਰੀਬ 42 ਕਰੋੜ 15 ਤੋਂ 34 ਸਾਲ ਦੀ ਉਮਰ ਵਿਚਾਲੇ ਹੈ।

ਇੱਥੇ 45 ਕਰੋੜ ਤੋਂ ਵੱਧ ਲੋਕ ਸਮਾਰਟਫੋਨ ਵਰਤਦੇ ਹਨ ਅਤੇ 41 ਕਰੋੜ ਇੰਟਰਨੈੱਟ ਯੂਜ਼ਰ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਸਾਲ ਦੇ ਅਖ਼ੀਰ ਤੱਕ ਕਰੀਬ 53 ਕਰੋੜ ਲੋਕਾਂ ਕੋਲ ਆਪਣੇ ਸਮਾਰਟਫੋਨ ਹੋਣਗੇ।

ਪੱਤਰਕਾਰ ਅਤੇ ਲੇਖਿਕਾ ਸਨਿੰਘਦਾ ਪੂਨਮ ਮੁਤਾਬਕ, ਇਹ ਅੰਕੜੇ ਭਾਰਤੀ ਨੌਜਵਾਨਾਂ ਨੂੰ "ਆਪਣੇ ਦੇਸ ਦੇ ਭਵਿੱਖ ਅਤੇ ਦੁਨੀਆਂ ਲਈ ਮਹੱਤਵਪੂਰਨ ਬਣਾਉਂਦੇ ਹਨ।

Image copyright Getty Images

ਪੂਨਮ ਨੇ 'ਡਰੀਮਰਜ਼' ਦੇ ਸਿਰਲੇਖ ਹੇਠ ਇੱਕ ਕਿਤਾਬ ਲਿਖੀ, ਜਿਸ ਵਿੱਚ ਉਨ੍ਹਾਂ ਨੇ ਅਜੋਕੇ ਸਮੇਂ ਵਿੱਚ ਨੌਜਵਾਨਾਂ ਦੇ ਸਾਹਮਣੇ ਪੇਸ਼ ਹੋਣ ਵਾਲੀਆਂ ਚੁਣੌਤੀਆਂ ਬਾਰੇ ਗੱਲ ਕੀਤੀ ਹੈ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਇਹ ਪੀੜੀ ਕਈ ਵਿਰੋਧਾਭਾਸਾਂ ਨਾਲ ਭਰੀ ਹੋਈ ਹੈ ਅਤੇ ਚਰਮ ਸੀਮਾ ਵਿਚਾਲੇ ਰਹਿੰਦੀ ਹੈ।"

"ਉਹ ਪਹਿਲਾਂ ਨਾਲੋਂ ਕਿਤੇ ਵਧੇਰੇ ਜੁੜੇ ਹੋਏ ਅਤੇ ਗਲੋਬਲ ਹਨ, ਉਹ ਦੁਨੀਆਂ ਵਿੱਚ ਭਾਰਤ ਦੀ ਅਤੇ ਆਪਣੀ ਥਾਂ ਬਾਰੇ ਚਿੰਤਤ ਹਨ। ਉਨ੍ਹਾਂ ਆਪਣੇ ਦਾਦਾ-ਦਾਦੀ ਦੀਆਂ ਸੱਭਿਆਚਾਰਕ ਕਦਰਾਂ ਕੀਮਤਾਂ ਨਾਲ ਵੱਡੇ ਹੋਏ ਹਨ ਪਰ ਜ਼ਿੰਦਗੀ ਦਾ ਉਦੇਸ਼ ਅਮਰੀਕੀ ਬਾਲਗ਼ਾਂ ਵਾਂਗ ਪੈਸਾ ਅਤੇ ਪ੍ਰਸਿੱਧੀ ਹਾਸਿਲ ਕਰਨਾ ਹੈ।"

ਇਹ ਵੀ ਪੜ੍ਹੋ:

ਉਨ੍ਹਾਂ ਨੇ ਕਿਹਾ, "ਉਨ੍ਹਾਂ ਦੇ ਸੁਪਨੇ ਅਤੇ ਉਮੀਦਾਂ ਹਨ, ਚਿੰਤਾਵਾਂ ਅਤੇ ਦਿਲਚਸਪੀਆਂ ਹਨ, ਉਹ ਉਤਸ਼ਾਹ ਨਾਲ ਭਰੇ ਹੋਏ ਹਨ। ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਉਹ ਵੱਡੀਆਂ ਪ੍ਰਾਪਤੀਆਂ ਅਤੇ ਵੱਡੀਆਂ ਚੀਜ਼ਾਂ ਕਰਨ ਲਈ ਪੈਦਾ ਹੋਏ ਹਨ।''

"ਉਹ ਦੇਸ ਦੀ ਵੱਡੀ ਜਾਇਦਾਦ ਵੀ ਬਣ ਸਕਦੇ ਹਨ ਪਰ ਜੇਕਰ ਉਨ੍ਹਾਂ ਦੀਆਂ ਆਸਾਂ ਨੂੰ ਸਹੀ ਢੰਗ ਨਾਲ ਸੰਬੋਧਨ ਨਹੀਂ ਕੀਤਾ ਜਾਂਦਾ ਤਾਂ ਉਹ ਦੇਸ ਲਈ ਵੱਡੀਆਂ ਦੇਣਦਾਰੀਆਂ ਵੀ ਬਣ ਸਕਦੇ ਹਨ।"

ਇਹ ਕਹਾਣੀਆਂ ਇਨ੍ਹਾਂ ਹੀ ਸੁਪਨਿਆਂ ਤੇ ਆਸਾਂ ਦੀਆਂ, ਅਤੇ ਦਿਲਚਸਪੀਆਂ ਤੇ ਚਿੰਤਾਵਾਂ ਦੀਆਂ ਹਨ, ਇਹੀ ਭਾਰਤੀ ਜੀਵਨ ਦੀ ਪੜਤਾਲ ਹੈ।

ਇਸ ਸੀਰੀਜ਼ ਦੇ 10 ਹਿੱਸੇ ਕਰਨ ਵਾਲੀ ਭਾਰਤੀ ਬਾਲੀਵੁੱਡ ਅਦਾਕਾਰਾ ਕਲਕੀ ਕੇਕਲਾਂ ਮੁਤਾਬਕ, "ਮੈਂ ਤੁਹਾਡੇ ਤੱਕ ਭਾਰਤੀ ਨੌਜਵਾਨਾਂ ਲਈ ਭਾਰਤੀ ਨੌਜਵਾਨਾਂ ਬਾਰੇ ਸਭ ਤੋਂ ਵਧੀਆਂ ਕਹਾਣੀਆਂ ਲੈ ਕੇ ਆ ਰਹੀ ਹਾਂ। ਕੁਝ ਕਹਾਣੀਆਂ ਬੇਹੱਦ ਉਤਸ਼ਾਹਿਤ ਕਰਨ ਵਾਲੀਆਂ ਹਨ ਅਤੇ ਕੁਝ ਕੱਚੀਆਂ ਹਨ।"

ਫੋਟੋ ਕੈਪਸ਼ਨ ਇਹ ਕਹਾਣੀਆਂ ਇਨ੍ਹਾਂ ਹੀ ਸੁਪਨਿਆਂ ਅਤੇ ਆਸਾਂ ਦੀਆਂ, ਦਿਲਚਸਪੀਆਂ ਅਤੇ ਚਿੰਤਾਵਾਂ ਦੀ ਹੈ, ਇਹੀ ਭਾਰਤੀ ਜੀਵਨ ਦੀ ਪੜਤਾਲ ਹੈ

ਉਨ੍ਹਾਂ ਨੇ ਕਿਹਾ, "ਮੈਂ ਕੁਝ ਕਠਿਨ ਵਿਸ਼ਿਆਂ ਨਾਲ ਨਜਿੱਠਣ ਤੋਂ ਭੱਜਾਂਗੀ ਨਹੀਂ, ਜਿਨ੍ਹਾਂ ਨੂੰ ਤੁਸੀਂ ਅਤੇ ਲੋਕਾਂ ਨੇ ਕਦੇ ਸ਼ਰਮ ਦਾ ਵਿਸ਼ਾ ਮੰਨਿਆ ਹੋਵੇਗਾ। ਮੈਂ ਕੁਝ ਮੁੱਦਿਆਂ ਨੂੰ ਚੁਕਾਂਗੀ ਜੋ ਭਾਰਤੀ ਨੌਜਵਾਨਾਂ ਲਈ ਮਹੱਤਵਪੂਰਨ ਹੈ।"

ਪਹਿਲਾਂ ਅਤੇ ਸਭ ਤੋਂ ਮਹੱਤਵਪੂਰਨ ਉਦੇਸ਼ ਭਾਰਤੀ ਨੌਜਵਾਨਾਂ ਲਈ ਹੈ, ਜਦਕਿ ਪੋਡਕਾਸਟ ਦੁਨੀਆਂ ਭਰ ਦੇ ਨੌਜਵਾਨ ਲੋਕਾਂ ਨਾਲ ਸੰਬੰਧਿਤ ਮੁੱਦਿਆਂ ਬਾਰੇ ਪ੍ਰਭਾਵਸ਼ਾਲੀ ਕਹਾਣੀਆਂ ਵਿੱਚ ਦਿਲਚਸਪੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਅਪੀਲ ਕਰੇਗਾ।

ਇਸ ਵਿੱਚ ਪਰਿਵਾਰਕ ਮੁੱਦਿਆਂ, ਜਿਨਸੀ ਸ਼ੋਸ਼ਣ, ਸ਼ੋਸ਼ਣ, ਜਾਤੀ ਆਧਾਰਿਤ ਵਿਤਕਰਿਆਂ, ਸਰੀਰਕ ਅਸੁਰੱਖਿਆ, ਪੀੜਤ ਦੀ ਸ਼ਰਮ ਅਤੇ ਵਿਵਾਦਪੂਰਨ ਸੈਕਸ ਸਿੱਖਿਆ ਨਾਲ ਸੰਬੰਧਿਤ ਮੁੱਦਿਆਂ 'ਤੇ ਚਰਚਾ ਕਰੇਗਾ।

ਇਸ ਵਿੱਚ ਸ਼ਾਨਦਾਰ ਅਤੇ ਉਤਸ਼ਾਹਤ ਕਰਨ ਕਹਾਣੀਆਂ ਵੀ ਸ਼ਾਮਿਲ ਹਨ, ਜਿਸ ਵਿੱਚ ਇੱਕ ਔਰਤ ਹੈ ਜੋ ਕਲਕੀ ਨਾਲ ਭਾਰਤ ਦੇ ਮੰਗਲ ਬਾਰੇ ਪੁਲਾੜ ਮਿਸ਼ਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਣ ਬਾਰੇ ਅਤੇ ਸਾਰੀਆਂ ਪਾਬੰਦੀਆਂ ਦੇ ਖ਼ਿਲਾਫ਼ ਸਫ਼ਲ ਹੋਣ ਲਈ ਸੰਗੀਤਕਾਰ ਦੇ ਦ੍ਰਿੜ ਸੰਕਲਪ ਬਾਰੇ ਗੱਲ ਕਰੇਗੀ।

ਇੰਡੀਇਨ ਐਕਸਪ੍ਰੈਸ ਦੀ ਸੀਈਓ, ਦੁਰਗਾ ਰਘੁਨਾਥ ਦਾ ਕਹਿਣਾ ਹੈ, "ਭਾਰਤ ਵਿੱਚ ਪੋਡਕਾਸਟਿੰਗ ਬੇਹੱਦ ਸ਼ੁਰੂਆਤੀ ਦੌਰ ਵਿੱਚ ਹੈ ਹਾਲਾਂਕਿ ਪਿਛਲੇ ਕੁਝ ਸਾਲਾਂ ਵਿੱਚ ਗ਼ੈਰ-ਸੰਗੀਤਕ ਆਡੀਓ ਸਾਮੱਗਰੀ ਆਈ ਹੈ ਪਰ ਮਨੋਰੰਜਨ ਸ਼ੈਲੀ ਅਜੇ ਵੀ ਪ੍ਰਬਲ ਹੈ।

ਉਨ੍ਹਾਂ ਨੇ ਕਿਹਾ ਅਸੀਂ ਅਜੇ ਲੰਬੀ ਦੂਰੀ ਤੈਅ ਕਰਨੀ ਹੈ ਪਰ ਇੱਥੇ ਡਿਜਿਟਲ ਆਡੀਓ ਲੈਂਡਸਕੇਪ 'ਚ ਖ਼ਬਰਾਂ, ਜਾਣਕਾਰੀ ਅਤੇ ਕਹਾਣੀ ਦੱਸਣ ਲਈ ਵੱਡੀ ਸਮਰੱਥਾ ਪਈ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)